ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 52-57
ਮਸੀਹ ਨੇ ਸਾਡੀ ਖ਼ਾਤਰ ਦੁੱਖ ਝੱਲੇ
‘ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ’
ਯਿਸੂ ਨੂੰ ਤੁੱਛ ਸਮਝਿਆ ਗਿਆ ਅਤੇ ਉਸ ʼਤੇ ਕੁਫ਼ਰ ਬੋਲਣ ਦਾ ਦੋਸ਼ ਲਾਇਆ ਗਿਆ। ਕੁਝ ਲੋਕ ਮੰਨਦੇ ਸਨ ਕਿ ਪਰਮੇਸ਼ੁਰ ਉਸ ਨੂੰ ਸਜ਼ਾ ਦੇ ਰਿਹਾ ਸੀ
‘ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ। ਯਹੋਵਾਹ ਦੀ ਭਾਉਣੀ ਉਸ ਦੇ ਹੱਥ ਵਿੱਚ ਸਫ਼ਲ ਹੋਵੇਗੀ’
ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਬਹੁਤ ਦੁਖੀ ਹੋਇਆ ਜਦੋਂ ਉਸ ਨੇ ਆਪਣੇ ਪੁੱਤਰ ਨੂੰ ਮਰਦੇ ਹੋਏ ਦੇਖਿਆ। ਪਰ ਉਸ ਨੂੰ ਯਿਸੂ ਦੀ ਵਫ਼ਾਦਾਰੀ ਦੇਖ ਕੇ ਬਹੁਤ ਖ਼ੁਸ਼ੀ ਹੋਈ। ਯਿਸੂ ਦੀ ਮੌਤ ਨੇ ਪਰਮੇਸ਼ੁਰ ਦੇ ਸੇਵਕਾਂ ਦੀ ਵਫ਼ਾਦਾਰੀ ʼਤੇ ਲਾਏ ਸ਼ੈਤਾਨ ਦੇ ਦੋਸ਼ ਦਾ ਜਵਾਬ ਦਿੱਤਾ ਅਤੇ ਉਸ ਦੀ ਮੌਤ ਦਾ ਪਾਪੀ ਇਨਸਾਨਾਂ ਨੂੰ ਫ਼ਾਇਦਾ ਹੋਇਆ। ਇਸ ਤਰ੍ਹਾਂ “ਯਹੋਵਾਹ ਦੀ ਭਾਉਣੀ” ਯਾਨੀ ਇੱਛਾ ਪੂਰੀ ਹੋਈ