ਸਾਡੀ ਮਸੀਹੀ ਜ਼ਿੰਦਗੀ
ਆਪਣੇ ਬੱਚਿਆਂ ਦੀ ਸਿਰਜਣਹਾਰ ʼਤੇ ਪੱਕੀ ਨਿਹਚਾ ਪੈਦਾ ਕਰਨ ਵਿਚ ਮਦਦ ਕਰੋ
ਸ੍ਰਿਸ਼ਟੀ ਯਹੋਵਾਹ ਦੀ ਮਹਿਮਾ ਕਰਦੀ ਹੈ। (ਜ਼ਬੂ 19:1-4; 139:14) ਪਰ ਸ਼ੈਤਾਨ ਦੀ ਦੁਨੀਆਂ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਪਰਮੇਸ਼ੁਰ ਦਾ ਅਨਾਦਰ ਕਰਨ ਵਾਲੀਆਂ ਸਿੱਖਿਆਵਾਂ ਫੈਲਾਉਂਦੀ ਹੈ। (ਰੋਮੀ 1:18-25) ਤੁਸੀਂ ਇਹੋ ਜਿਹੇ ਵਿਚਾਰਾਂ ਨੂੰ ਆਪਣੇ ਬੱਚਿਆਂ ਦੇ ਦਿਲਾਂ-ਦਿਮਾਗ਼ਾਂ ਵਿਚ ਜੜ੍ਹ ਫੜਨ ਤੋਂ ਕਿਵੇਂ ਰੋਕ ਸਕਦੇ ਹੋ? ਛੋਟੀ ਉਮਰ ਤੋਂ ਹੀ ਉਨ੍ਹਾਂ ਦੀ ਨਿਹਚਾ ਪੈਦਾ ਕਰਨ ਵਿਚ ਮਦਦ ਕਰੋ ਕਿ ਯਹੋਵਾਹ ਸੱਚ-ਮੁੱਚ ਹੈ ਅਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ। (2 ਕੁਰਿੰ 10:4, 5; ਅਫ਼ 6:16) ਉਨ੍ਹਾਂ ਨੂੰ ਸਕੂਲ ਵਿਚ ਜੋ ਕੁਝ ਸਿਖਾਇਆ ਜਾਂਦਾ ਹੈ, ਉਸ ਬਾਰੇ ਉਨ੍ਹਾਂ ਦੇ ਮਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਲਈ ਪ੍ਰਕਾਸ਼ਨਾਂ ਦਾ ਇਸਤੇਮਾਲ ਕਰੋ।—ਕਹਾ 20:5; ਯਾਕੂ 1:19.
ਨੌਜਵਾਨ ਕੀ ਕਹਿੰਦੇ ਹਨ—ਰੱਬ ʼਤੇ ਵਿਸ਼ਵਾਸ ਕਰਨ ਬਾਰੇ ਵੀਡੀਓ ਦਿਖਾਓ ਅਤੇ ਫਿਰ ਇਨ੍ਹਾਂ ਸਵਾਲਾਂ ʼਤੇ ਗੌਰ ਕਰੋ:
ਰੱਬ ʼਤੇ ਵਿਸ਼ਵਾਸ ਕਰਨ ਬਾਰੇ ਆਮ ਤੌਰ ਤੇ ਲੋਕ ਕੀ ਸੋਚਦੇ ਹਨ?
ਤੁਹਾਡੇ ਸਕੂਲ ਵਿਚ ਕੀ ਸਿਖਾਇਆ ਜਾਂਦਾ ਹੈ?
ਕਿਹੜੀ ਗੱਲ ਕਰਕੇ ਤੁਹਾਨੂੰ ਯਕੀਨ ਹੈ ਕਿ ਯਹੋਵਾਹ ਅਸਲ ਵਿਚ ਹੈ?
ਤੁਸੀਂ ਇਹ ਸਮਝਣ ਵਿਚ ਕਿਸੇ ਦੀ ਕਿਵੇਂ ਮਦਦ ਕਰ ਸਕਦੇ ਹੋ ਕਿ ਸਾਰੀਆਂ ਚੀਜ਼ਾਂ ਰੱਬ ਨੇ ਬਣਾਈਆਂ ਹਨ?