ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
7-13 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 28-31
“ਯਹੋਵਾਹ ਨੇ ਝੂਠੇ ਧਰਮ ਨੂੰ ਮੰਨਣ ਵਾਲੀ ਕੌਮ ਨੂੰ ਇਨਾਮ ਦਿੱਤਾ”
(ਹਿਜ਼ਕੀਏਲ 29:18) ਹੇ ਆਦਮੀ ਦੇ ਪੁੱਤ੍ਰ, ਬਾਬਲ ਦੇ ਪਾਤਸ਼ਾਹ ਨਬੁਕਦਰੱਸਰ ਨੇ ਆਪਣੀ ਫੌਜ ਤੋਂ ਸੂਰ ਦੀ ਵਿਰੋਧਤਾ ਵਿੱਚ ਵੱਡੀ ਸੇਵਾ ਕਰਵਾਈ ਹੈ। ਹਹੇਕ ਦਾ ਸਿਰ ਗੰਜਾ ਹੋ ਗਿਆ ਅਤੇ ਹਰੇਕ ਦਾ ਮੋਢਾ ਛਿੱਲਿਆ ਗਿਆ ਪਰ ਨਾ ਉਹ ਨੇ, ਨਾ ਉਹ ਦੀ ਫੌਜ ਨੇ ਉਸ ਸੇਵਾ ਦੇ ਬਦਲੇ ਜਿਹੜੀ ਉਨ੍ਹਾਂ ਉਹ ਦੀ ਵਿਰੋਧਤਾ ਵਿੱਚ ਕੀਤੀ ਸੀ ਸੂਰ ਤੋਂ ਕੁਝ ਫਲ ਪਰਾਪਤ ਕੀਤਾ।
it-2 1136 ਪੈਰਾ 4
ਸੂਰ
ਸ਼ਹਿਰ ਦਾ ਨਾਸ਼। ਸੂਰ ਦੇ ਖ਼ਿਲਾਫ਼ ਨਬੂਕਦਨੱਸਰ ਦੀ ਲੰਬੇ ਸਮੇਂ ਤੋਂ ਕੀਤੀ ਗਈ ਘੇਰਾਬੰਦੀ ਦੌਰਾਨ, ਟੋਪਾਂ ਨਾਲ ਰਗੜੇ ਜਾਣ ਕਾਰਨ ਸਿਪਾਹੀਆਂ ਦੇ ਸਿਰ ‘ਗੰਜੇ ਹੋ ਗਏ’ ਅਤੇ ਘੇਰਾਬੰਦੀ ਵਿਚ ਵਰਤਿਆ ਜਾਣ ਵਾਲਾ ਉਸਾਰੀ ਦਾ ਸਾਮਾਨ ਚੁੱਕਣ ਕਰਕੇ ਉਨ੍ਹਾਂ ਦੇ ਮੋਢੇ ‘ਛਿਲੇ ਗਏ।’ ਸੂਰ ਨੂੰ ਸਜ਼ਾ ਦੇਣ ਲਈ ਯਹੋਵਾਹ ਨੇ ਨਬੂਕਦਨੱਸਰ ਨੂੰ ਵਰਤਿਆ ਸੀ। ਇਹ ਕੰਮ ਕਰਨ ਲਈ ਨਬੂਕਦਨੱਸਰ ਨੂੰ ਕੋਈ “ਕਮਾਈ” ਨਹੀਂ ਹੋਈ ਸੀ। ਇਸ ਕਰਕੇ ਯਹੋਵਾਹ ਨੇ ਉਸ ਨੂੰ ਮਿਸਰ ਦੇ ਖ਼ਜ਼ਾਨੇ ਮੁਆਵਜ਼ੇ ਵਜੋਂ ਦੇਣ ਦਾ ਵਾਅਦਾ ਕੀਤਾ। (ਹਿਜ਼ 29:17-20) ਯਹੂਦੀ ਇਤਿਹਾਸਕਾਰ ਜੋਸੀਫ਼ਸ ਅਨੁਸਾਰ ਘੇਰਾਬੰਦੀ 13 ਸਾਲਾਂ ਤਕ ਰਹੀ ਸੀ (Against Apion, I, 156 [21]) ਅਤੇ ਇਸ ਤਰ੍ਹਾਂ ਕਰਨ ਵਿਚ ਬਾਬਲੀਆਂ ਦੇ ਬਹੁਤ ਪੈਸੇ ਲੱਗੇ ਸਨ। ਇਤਿਹਾਸ ਇਹ ਗੱਲ ਨਹੀਂ ਦੱਸਦਾ ਕਿ ਨਬੂਕਦਨੱਸਰ ਨੇ ਕਿਸ ਹੱਦ ਤਕ ਅਤੇ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਸਨ। ਪਰ ਸੂਰ ਦੇ ਲੋਕਾਂ ਦੀ ਜਾਨ ਅਤੇ ਮਾਲ ਦਾ ਨੁਕਸਾਨ ਬਹੁਤ ਹੋਇਆ ਹੋਣਾ।—ਹਿਜ਼ 26:7-12.
(ਹਿਜ਼ਕੀਏਲ 29:19) ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਵੇਖ, ਮੈਂ ਮਿਸਰ ਦਾ ਦੇਸ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੂੰ ਦੇ ਦਿਆਂਗਾ, ਉਹ ਉਸ ਦੀ ਭੀੜ ਨੂੰ ਲੈ ਜਾਵੇਗਾ ਅਤੇ ਉਸ ਨੂੰ ਲੁੱਟ ਲਵੇਗਾ, ਅਤੇ ਉਹ ਨੂੰ ਲੁੱਟ ਦਾ ਮਾਲ ਬਣਾਵੇਗਾ ਅਤੇ ਇਹ ਉਸ ਦੀ ਫੌਜ ਦੀ ਕਮਾਈ ਹੋਵੇਗੀ।
it-1 698 ਪੈਰੇ 5
ਮਿਸਰ, ਮਿਸਰੀ
ਇਕ ਬਾਬਲੀ ਲਿਖਤ ਮਿਲੀ ਜਿਸ ʼਤੇ ਨਬੂਕਦਨੱਸਰ ਦੇ 37ਵੇਂ ਵਰ੍ਹੇ (588 ਈ. ਪੂ.) ਦੀ ਤਾਰੀਖ਼ ਅਤੇ ਮਿਸਰ ਵਿਰੁੱਧ ਲੜਾਈ ਦਾ ਜ਼ਿਕਰ ਕੀਤਾ ਗਿਆ ਹੈ। ਇਹ ਪੱਕੇ ਤੌਰ ʼਤੇ ਨਹੀਂ ਕਿਹਾ ਜਾ ਸਕਦਾ ਕਿ ਇਸ ਦਾ ਸੰਬੰਧ ਜਿੱਤ ਨਾਲ ਹੈ ਜਾਂ ਸਿਰਫ਼ ਕੀਤੀ ਗਈ ਫ਼ੌਜੀ ਕਾਰਵਾਈ ਨਾਲ। ਯਹੋਵਾਹ ਰਾਹੀਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੋਧੀ ਸੂਰ ਨੂੰ ਸਜ਼ਾ ਦੇਣ ਲਈ ਨਬੂਕਦਨੱਸਰ ਨੇ ਆਪਣੀ ਫ਼ੌਜੀ ਸੇਵਾ ਦਿੱਤੀ। ਇਸ ਲਈ ਉਸ ਨੂੰ ਕਮਾਈ ਵਜੋਂ ਮਿਸਰ ਦੇ ਖ਼ਜ਼ਾਨੇ ਮਿਲੇ।—ਹਿਜ਼ 29:18-20; 30:10-12.
(ਹਿਜ਼ਕੀਏਲ 29:20) ਮੈਂ ਮਿਸਰ ਦਾ ਦੇਸ ਉਸ ਸੇਵਾ ਦੇ ਬਦਲੇ ਜੋ ਉਸ ਕੀਤੀ ਉਹ ਨੂੰ ਦਿੱਤਾ, ਪ੍ਰਭੁ ਯਹੋਵਾਹ ਦਾ ਵਾਕ ਹੈ।
g86 11/8 27 ਪੈਰੇ 4-5
ਕੀ ਸਾਰੇ ਟੈਕਸ ਅਦਾ ਕੀਤੇ ਜਾਣ?
ਇਸ ਦਾ ਜਵਾਬ ਜਾਣਨ ਲਈ ਅਸੀਂ ਦੇਖ ਸਕਦੇ ਹਾਂ ਕਿ ਸਿਰਜਣਹਾਰ ਨੇ ਖ਼ੁਦ ਇਕ ਸਰਕਾਰ ਨੂੰ ਉਸ ਦੀਆਂ ਦਿੱਤੀਆਂ ਸੇਵਾਵਾਂ ਲਈ ਕਰਜ਼ਾ ਦੇਣ ਲਈ ਕੀ ਕੀਤਾ ਸੀ। ਸੂਰ ਦੇ ਬੁਰੇ ਕੰਮਾਂ ਕਰਕੇ ਯਹੋਵਾਹ ਨੂੰ ਉਸ ਉੱਤੇ ਗੁੱਸਾ ਸੀ। ਇਸ ਕਰਕੇ ਉਸ ਨੇ ਪ੍ਰਾਚੀਨ ਸੂਰ ਸ਼ਹਿਰ ਦੇ ਨਾਸ਼ ਬਾਰੇ ਦੱਸਿਆ। ਇਹ ਕੰਮ ਕਰਨ ਲਈ ਯਹੋਵਾਹ ਨੇ ਨਬੂਕਦਨੱਸਰ ਦੇ ਰਾਜ ਅਧੀਨ ਬਾਬਲ ਦੀ ਵੱਡੀ ਫ਼ੌਜ ਨੂੰ ਵਰਤਿਆ ਸੀ। ਭਾਵੇਂ ਬਾਬਲ ਜੇਤੂ ਰਿਹਾ, ਪਰ ਇਸ ਤਰ੍ਹਾਂ ਕਰਨ ਵਿਚ ਉਸ ਦਾ ਬਹੁਤ ਪੈਸਾ ਲੱਗਾ ਸੀ। ਇਸ ਕਰਕੇ ਯਹੋਵਾਹ ਨੇ ਸੋਚਿਆ ਕਿ ਬਾਬਲ ਵੱਲੋਂ ਦਿੱਤੀਆਂ ਸੇਵਾਵਾਂ ਦੀ ਕੀਮਤ ਦਿੱਤੀ ਜਾਣੀ ਚਾਹੀਦੀ ਹੈ। ਉਸ ਦੇ ਸ਼ਬਦ ਹਿਜ਼ਕੀਏਲ 29:18,19 ਵਿਚ ਦਰਜ ਹਨ: “ਹੇ ਆਦਮੀ ਦੇ ਪੁੱਤ੍ਰ, ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ ਆਪਣੀ ਫੌਜ ਤੋਂ ਸੂਰ ਦੀ ਵਿਰੋਧਤਾ ਵਿੱਚ ਵੱਡੀ ਸੇਵਾ ਕਰਵਾਈ ਹੈ . . . ਪਰ ਨਾ ਉਹ ਨੇ, ਨਾ ਉਹ ਦੀ ਫੌਜ ਨੇ ਉਸ ਸੇਵਾ ਦੇ ਬਦਲੇ ਜਿਹੜੀ ਉਨ੍ਹਾਂ ਉਹ ਦੀ ਵਿਰੋਧਤਾ ਵਿੱਚ ਕੀਤੀ ਸੀ ਸੂਰ ਤੋਂ ਕੁਝ ਫਲ ਪਰਾਪਤ ਕੀਤਾ। ਏਸ ਲਈ ਪ੍ਰਭੂ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਵੇਖ, ਮੈਂ ਮਿਸਰ ਦਾ ਦੇਸ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੂੰ ਦੇ ਦਿਆਂਗਾ, ਉਹ ਉਸ ਦੀ ਭੀੜ ਨੂੰ ਲੈ ਜਾਵੇਗਾ ਅਤੇ ਉਸ ਨੂੰ ਲੁੱਟ ਲਵੇਗਾ, ਅਤੇ ਉਹ ਨੂੰ ਲੁੱਟ ਦਾ ਮਾਲ ਬਣਾਵੇਗਾ ਅਤੇ ਇਹ ਉਸ ਦੀ ਫੌਜ ਦੀ ਕਮਾਈ ਹੌਵੇਗੀ।”
ਬਾਈਬਲ ਵਿਦਿਆਰਥੀ ਜਾਣਦੇ ਹਨ ਕਿ ਨਬੂਕਦਨੱਸਰ ਇਕ ਘਮੰਡੀ, ਸੁਆਰਥੀ ਅਤੇ ਮੂਰਤੀ-ਪੂਜਕ ਰਾਜਾ ਸੀ। ਬਾਬਲ ਅਤੇ ਉਸ ਦੀ ਸੈਨਾਂ ਕੈਦੀਆਂ ਨਾਲ ਕਠੋਰ ਵਤੀਰੇ ਕਰਕੇ ਜਾਣੀਆਂ ਜਾਂਦੀਆਂ ਸਨ। ਭਾਵੇਂ ਯਹੋਵਾਹ ਇਸ ਤਰ੍ਹਾਂ ਦੇ ਕੰਮਾਂ ਨੂੰ ਮਨਜ਼ੂਰ ਨਹੀਂ ਕਰਦਾ, ਪਰ ਜੋ ਕਰਜ਼ਾ ਬਣਦਾ ਸੀ, ਉਹ ਉਸ ਨੇ ਪੂਰਾ ਅਦਾ ਕੀਤਾ।
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 28:12-19) ਹੇ ਆਦਮੀ ਦੇ ਪੁੱਤ੍ਰ, ਸੂਰ ਦੇ ਪਾਤਸ਼ਾਹ ਤੇ ਵੈਣ ਚੁੱਕ ਅਤੇ ਤੂੰ ਉਹ ਨੂੰ ਆਖ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਤੂੰ ਉੱਤਮਤਾਈ ਦਾ ਮੋਹਰ ਹੈਂ, ਬੁੱਧੀ ਨਾਲ ਭਰਪੂਰ ਤੇ ਸੁੰਦਰਤਾ ਵਿੱਚ ਸੰਪੂਰਨ ਹੈਂ। 13 ਤੂੰ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਵਿੱਚ ਸੈਂ, ਹਰੇਕ ਵੱਡਮੁੱਲਾ ਪੱਥਰ ਤੇਰੇ ਢੱਕਣ ਲਈ ਸੀ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਦੂਧਿਯਾ ਬਿਲੌਰ, ਬੈਰੂਜ, ਸੁਲੇਮਾਨੀ ਅਤੇ ਯਸ਼ਬ, ਨੀਲਮ, ਪੰਨਾ ਅਤੇ ਜ਼ਬਰਜਦ, ਅਤੇ ਸੋਨਾ। ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ, ਤੇਰੇ ਉੱਤਪਤ ਦੇ ਦਿਹਾੜੇ ਤੋਂ ਓਹ ਤਿਆਰ ਕੀਤੀਆਂ ਗਈਆਂ। 14 ਤੂੰ ਮਸਹ ਕੀਤਾ ਹੋਇਆ ਕਰੂਬੀ ਸੈਂ, ਜਿਹੜਾ ਢੱਕਦਾ ਸੀ, ਅਤੇ ਮੈਂ ਤੈਨੂੰ ਪਰਮੇਸ਼ੁਰ ਦੇ ਪਵਿੱਤ੍ਰ ਪਰਬਤ ਉੱਤੇ ਰੱਖਿਆ, ਤੂੰ ਉੱਥੇ ਅੱਗ ਵਾਲੇ ਪੱਥਰਾਂ ਦੇ ਵਿੱਚ ਤੁਰਦਾ ਫਿਰਦਾ ਸੈਂ। 15 ਤੂੰ ਆਪਣੇ ਜੰਮਣ ਦੇ ਦਿਹਾੜੇ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੈਂ, ਇੱਥੋਂ ਤੀਕਰ ਕਿ ਤੇਰੇ ਵਿੱਚ ਬੇਇਨਸਾਫੀ ਪਾਈ ਗਈ। 16 ਤੇਰੇ ਵਪਾਰ ਦੇ ਵਾਧੇ ਦੇ ਕਾਰਨ ਉਨ੍ਹਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ, ਅਤੇ ਤੈਂ ਪਾਪ ਕੀਤਾ। ਏਸ ਲਈ ਮੈਂ ਤੈਨੂੰ ਪਰਮੇਸ਼ੁਰ ਦੇ ਪਰਬਤ ਉੱਤੋਂ ਨਾਪਾਕੀ ਵਾਂਗਰ ਸੁੱਟ ਦਿੱਤਾ, ਅਤੇ ਤੈਨੂੰ ਢੱਕਣ ਵਾਲੇ ਕਰੂਬੀ ਨੂੰ ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ। 17 ਤੇਰਾ ਦਿਲ ਤੇਰੀ ਸਹੁੱਪਣ ਵਿੱਚ ਮਗਰੂਰ ਸੀ, ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨਾਸ ਕਰ ਲਈ, ਮੈਂ ਤੈਨੂੰ ਧਰਤੀ ਤੇ ਪਟਕ ਦਿੱਤਾ, ਅਤੇ ਪਾਤਸ਼ਾਹਾਂ ਦੇ ਮੂਹਰੇ ਧਰ ਦਿੱਤਾ ਹੈ, ਤਾਂ ਜੋ ਓਹ ਤੈਨੂੰ ਤੱਕ ਲੈਣ। 18 ਤੂੰ ਆਪਣਿਆਂ ਬਹੁਤਿਆਂ ਔਗਣਾਂ ਦੇ ਕਾਰਨ, ਅਤੇ ਵਪਾਰ ਵਿੱਚ ਬੇਇਨਸਾਫੀ ਕਰਕੇ, ਆਪਣੇ ਪਵਿੱਤ੍ਰ ਅਸਥਾਨਾਂ ਨੂੰ ਅਪਵਿੱਤ੍ਰ ਕੀਤਾ ਹੈ। ਏਸ ਲਈ ਮੈਂ ਤੇਰੇ ਅੰਦਰੋਂ ਅੱਗ ਕੱਢੀ, ਜਿਹ ਨੇ ਤੈਨੂੰ ਖਾ ਲਿਆ, ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ, ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ। 19 ਉੱਮਤਾਂ ਦੇ ਵਿੱਚੋਂ ਓਹ ਸਾਰੇ ਜੋ ਤੈਨੂੰ ਜਾਣਦੇ ਹਨ, ਤੈਨੂੰ ਵੇਖ ਕੇ ਅਚਰਜ ਹੋਣਗੇ, ਤੂੰ ਅਚਰਜਤਾ ਦਾ ਕਾਰਨ ਹੋਇਆ, ਅਤੇ ਤੂੰ ਸਦਾ ਲਈ ਨੇਸਤ ਹੋਵੇਂਗਾ।
it-2 604 ਪੈਰੇ 4-5
ਮੁਕੰਮਲਤਾ
ਪਹਿਲਾ ਪਾਪੀ ਅਤੇ ਸੂਰ ਦਾ ਰਾਜਾ। ਇਨਸਾਨਾਂ ਵਿਚ ਪਾਪ ਅਤੇ ਨਾਮੁਕੰਮਲਤਾ ਆਉਣ ਤੋਂ ਪਹਿਲਾਂ ਸਵਰਗੀ ਦੂਤ ਵਿਚ ਪਾਪ ਅਤੇ ਨਾਮੁਕੰਮਲਤਾ ਆਈ। ਇਹ ਗੱਲ ਸਾਨੂੰ ਯੂਹੰਨਾ 8:44 ਵਿਚ ਯਿਸੂ ਦੇ ਸ਼ਬਦਾਂ ਤੋਂ ਅਤੇ ਉਤਪਤ ਦੇ ਤੀਜੇ ਅਧਿਆਇ ਤੋਂ ਪਤਾ ਲੱਗਦੀ ਹੈ। ਹਿਜ਼ਕੀਏਲ 28:12-19 ਵਿਚ ਦਰਜ ਵਿਰਲਾਪ ਦਾ ਗੀਤ “ਸੂਰ ਦੇ ਪਾਤਸ਼ਾਹ” ਲਈ ਲਿਖਿਆ ਗਿਆ ਸੀ। ਪਰ ਇਸ ਵਿਚ ਦਰਜ ਗੱਲਾਂ ਪਰਮੇਸ਼ੁਰ ਦੇ ਉਸ ਪੁੱਤਰ ਨਾਲ ਮੇਲ ਖਾਂਦੀਆਂ ਹਨ ਜਿਸ ਨੇ ਸਭ ਤੋਂ ਪਹਿਲਾਂ ਪਾਪ ਕੀਤਾ ਸੀ। ਇਸ ਵਿਚ “ਸੂਰ ਦੇ ਪਾਤਸ਼ਾਹ” ਦੇ ਘਮੰਡ, ਉਸ ਦੇ ਆਪਣੇ ਆਪ ਨੂੰ ‘ਦੇਵ’ ਬਣਾਉਣ, ਆਪਣੇ ਆਪ ਨੂੰ ਕਰੂਬੀ ਕਹਿਣ ਅਤੇ ‘ਅਦਨ, ਪਰਮੇਸ਼ੁਰ ਦੇ ਬਾਗ਼’ ਦਾ ਜ਼ਿਕਰ ਕੀਤਾ ਗਿਆ ਹੈ। ਇਹ ਗੱਲਾਂ ਬਾਈਬਲ ਵਿਚ ਸ਼ੈਤਾਨ ਸੰਬੰਧੀ ਪਾਈ ਜਾਂਦੀ ਜਾਣਕਾਰੀ ਨਾਲ ਮੇਲ ਖਾਂਦੀਆਂ ਹਨ, ਜੋ ਘਮੰਡ ਨਾਲ ਫੁੱਲ ਗਿਆ ਸੀ। ਉਸ ਦਾ ਸੰਬੰਧ ਅਦਨ ਦੇ ਬਾਗ਼ ਵਿਚ ਸੱਪ ਨਾਲ ਜੋੜਿਆ ਗਿਆ ਹੈ ਅਤੇ ਉਸ ਨੂੰ ‘ਇਸ ਦੁਨੀਆਂ ਦਾ ਈਸ਼ਵਰ’ ਕਿਹਾ ਗਿਆ ਹੈ।—1 ਤਿਮੋ 3:6; ਉਤ 3:1-5, 14, 15; ਪ੍ਰਕਾ 12:9; 2 ਕੁਰਿੰ 4:4.
ਸ਼ਹਿਰ ਵਿਚ ਰਹਿੰਦਾ ਸੂਰ ਦਾ ਇਕ ਬੇਨਾਮ ਰਾਜਾ ਦਾਅਵਾ ਕਰਦਾ ਹੈ ਕਿ ਉਹ “ਸੁੰਦਰਤਾ ਵਿੱਚ ਮੁਕੰਮਲ” ਹੈ, “ਬੁੱਧੀ ਨਾਲ ਭਰਪੂਰ ਤੇ ਖੂਬਸੂਰਤੀ ਵਿੱਚ ਮੁਕੰਮਲ [ਇਬਰਾਨੀ ਦਾ ਵਿਸ਼ੇਸ਼ਣ ka·lalʹ]” ਸੀ ਅਤੇ ਆਪਣੇ ਜੰਮਣ ਦੇ ਦਿਹਾੜੇ ਤੋਂ ਆਪਣੇ “ਮਾਰਗਾਂ ਵਿੱਚ ਪੂਰਾ [ਇਬਰਾਨੀ, ta·mimʹ]” ਸੀ ਜਦ ਤਕ ਉਸ ਵਿਚ ਬੇਇਨਸਾਫ਼ੀ ਨਹੀਂ ਪਾਈ ਗਈ। (ਹਿਜ਼ 27:3; 28:12, 15) ਹੋ ਸਕਦਾ ਹੈ ਕਿ ਹਿਜ਼ਕੀਏਲ ਵਿਚ ਦਰਜ ਵਿਰਲਾਪ ਦਾ ਗੀਤ ਸਿੱਧੇ ਤੌਰ ʼਤੇ ਸੂਰ ਦੇ ਕਿਸੇ ਇਕ ਖ਼ਾਸ ਰਾਜੇ ʼਤੇ ਲਾਗੂ ਹੋਣ ਦੀ ਬਜਾਇ ਇਸ ਦੇ ਸਾਰੇ ਰਾਜਿਆਂ ʼਤੇ ਲਾਗੂ ਹੁੰਦਾ ਹੈ। (ਯਸਾ 14:4-20 ਵਿਚ ਦਰਜ “ਬਾਬਲ ਦੇ ਪਾਤਸ਼ਾਹ” ਦੇ ਵਿਰੁੱਧ ਕੀਤੀ ਭਵਿੱਖਬਾਣੀ ਦੇਖੋ।) ਇਸ ਵਿਚ ਸ਼ਾਇਦ ਦਾਊਦ ਅਤੇ ਸੁਲੇਮਾਨ ਦੇ ਰਾਜ ਅਧੀਨ ਸੂਰ ਦੇ ਨਾਲ ਦੋਸਤਾਨਾ ਰਿਸ਼ਤੇ ਅਤੇ ਆਪਸੀ ਸਹਿਮਤੀ ਦਾ ਜ਼ਿਕਰ ਆਉਂਦਾ ਹੈ, ਜਦੋਂ ਸੂਰ ਨੇ ਮੋਰੀਯਾਹ ਪਹਾੜ ʼਤੇ ਯਹੋਵਾਹ ਦਾ ਭਵਨ ਬਣਾਉਣ ਲਈ ਮਦਦ ਵੀ ਦਿੱਤੀ ਸੀ। ਇਸ ਤਰ੍ਹਾਂ ਸ਼ੁਰੂ ਵਿਚ ਸੂਰ ਦੇ ਅਧਿਕਾਰੀਆਂ ਦਾ ਯਹੋਵਾਹ ਦੇ ਲੋਕਾਂ ਪ੍ਰਤੀ ਰਵੱਈਆ ਗ਼ਲਤ ਨਹੀਂ ਸੀ। (1 ਰਾਜ 5:1-18; 9:10, 11, 14; 2 ਇਤ 2:3-16) ਪਰ ਬਾਅਦ ਵਿਚ ਉਹ ਆਪਣੇ “ਮਾਰਗਾਂ ਵਿੱਚ ਪੂਰਾ” ਨਹੀਂ ਰਿਹਾ। ਇਸ ਲਈ ਪਰਮੇਸ਼ੁਰ ਨੇ ਆਪਣੇ ਨਬੀ ਯੋਏਲ, ਆਮੋਸ ਅਤੇ ਹਿਜ਼ਕੀਏਲ ਰਾਹੀਂ ਸੂਰ ਦੀ ਨਿੰਦਿਆ ਕੀਤੀ। (ਯੋਏ 3:4-8; ਆਮੋ 1:9, 10) “ਸੂਰ ਦੇ ਪਾਤਸ਼ਾਹ” ਅਤੇ ਯਹੋਵਾਹ ਦੇ ਸਭ ਤੋਂ ਵੱਡੇ ਦੁਸ਼ਮਣ ਵਿਚ ਸਮਾਨਤਾ ਹੋਣ ਤੋਂ ਇਲਾਵਾ, ਇਹ ਭਵਿੱਖਬਾਣੀ ਇਕ ਵਾਰ ਫਿਰ ਦੱਸਦੀ ਹੈ ਕਿ “ਮੁਕੰਮਲਤਾ” ਅਤੇ “ਨਿਰਦੋਸ਼ਤਾ” ਨੂੰ ਕਿਸ ਤਰ੍ਹਾਂ ਇਕ ਹੱਦ ਵਿਚ ਵਰਤਿਆ ਜਾ ਸਕਦਾ ਹੈ।
(ਹਿਜ਼ਕੀਏਲ 30:13, 14) ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਮੈਂ ਬੁੱਤਾਂ ਨੂੰ ਮਲੀਆ ਮੇਟ ਕਰ ਦਿਆਂਗਾ, ਅਤੇ ਨੋਫ ਵਿੱਚੋਂ ਮੂਰਤੀਆਂ ਨੂੰ ਨਾਸ ਕਰ ਦਿਆਂਗਾ, ਅਤੇ ਅੱਗੇ ਨੂੰ ਮਿਸਰ ਦੇਸ ਵਿੱਚੋਂ ਕੋਈ ਰਾਜਕੁਮਾਰ ਨਹੀਂ ਹੋਵੇਗਾ, ਅਤੇ ਮੈਂ ਮਿਸਰ ਦੇਸ ਵਿੱਚ ਡਰ ਪਾ ਦਿਆਂਗਾ। 14 ਅਤੇ ਫਤਰੋਸ ਨੂੰ ਉਜਾੜ ਦਿਆਂਗਾ, ਅਤੇ ਸੋਆਨ ਵਿੱਚ ਅੱਗ ਲਾਵਾਂਗਾ, ਅਤੇ ਨੋ ਵਿੱਚ ਮੈਂ ਨਿਆਉਂ ਕਰਾਂਗਾ।
ਨੋਫ ਅਤੇ ਨੋ ਨਾਂ ਦੇ ਸ਼ਹਿਰਾਂ ਨੂੰ ਕੀ ਹੋਇਆ?
ਬਾਈਬਲ ਵਿਚ ਮਿਸਰ ਦੇ ਮੈਮਫ਼ਿਸ ਅਤੇ ਥੀਬਜ਼ ਸ਼ਹਿਰਾਂ ਨੂੰ ਨੋਫ ਅਤੇ ਨੋ ਸੱਦਿਆ ਗਿਆ ਸੀ। ਨੋਫ (ਮੈਮਫ਼ਿਸ) ਕਾਹਿਰਾ ਦੇ ਦੱਖਣ ਤੋਂ ਕੁਝ 24 ਕਿਲੋਮੀਟਰ ਅਤੇ ਨੀਲ ਦਰਿਆ ਦੇ ਪੱਛਮ ਵਿਚ ਸੀ। ਪਰ ਸਮੇਂ ਦੇ ਬੀਤਣ ਨਾਲ ਮੈਮਫ਼ਿਸ ਸ਼ਹਿਰ ਮਿਸਰ ਦੀ ਰਾਜਧਾਨੀ ਨਹੀਂ ਰਿਹਾ। ਫਿਰ 15ਵੀਂ ਸਦੀ ਦੇ ਸ਼ੁਰੂ ਵਿਚ ਨੋ (ਥੀਬਜ਼) ਮਿਸਰ ਦੀ ਰਾਜਧਾਨੀ ਬਣਿਆ। ਥੀਬਜ਼ ਮੈਮਫ਼ਿਸ ਤੋਂ ਕੁਝ 500 ਕਿਲੋਮੀਟਰ ਦੂਰ ਸੀ। ਇਸ ਸ਼ਹਿਰ ਵਿਚ ਬਹੁਤ ਸਾਰੇ ਮੰਦਰ ਸਨ। ਇਨ੍ਹਾਂ ਵਿਚ ਕਾਰਨਕ ਦਾ ਮੰਦਰ ਵੀ ਸੀ, ਜਿਸ ਨੂੰ ਥੰਮ੍ਹਾਂ ਵਾਲੀ ਸਭ ਤੋਂ ਵੱਡੀ ਇਮਾਰਤ ਸਮਝਿਆ ਗਿਆ ਸੀ। ਥੀਬਜ਼ ਅਤੇ ਕਾਰਨਕ ਦੇ ਮੰਦਰ ਆਮੋਨ ਦੀ ਪੂਜਾ ਲਈ ਸਮਰਪਿਤ ਕੀਤੇ ਗਏ ਸਨ। ਆਮੋਨ ਮਿਸਰੀਆਂ ਦਾ ਮੁੱਖ ਦੇਵਤਾ ਸੀ।
ਬਾਈਬਲ ਦੀਆਂ ਭਵਿੱਖਬਾਣੀਆਂ ਸਾਨੂੰ ਮੈਮਫ਼ਿਸ ਅਤੇ ਥੀਬਜ਼ ਬਾਰੇ ਕੀ ਦੱਸਦੀਆਂ ਹਨ? ਯਿਰਮਿਯਾਹ ਨੇ ਮਿਸਰ ਦੇ ਫ਼ਿਰਊਨ ਅਤੇ ਉਸ ਦੇ ਦੇਵਤਿਆਂ ਨੂੰ, ਖ਼ਾਸ ਕਰਕੇ ਉਸ ਦੇ ਮੁੱਖ ਦੇਵਤੇ “ਨੋ ਦੇ ਆਮੋਨ” ਨੂੰ, ਪਰਮੇਸ਼ੁਰ ਦੀ ਸਜ਼ਾ ਸੁਣਾਈ ਸੀ। (ਯਿਰਮਿਯਾਹ 46:25, 26) ਨੋ ਦੀਆਂ ਭੀੜਾਂ ਨੂੰ ‘ਵੱਢ ਸੁੱਟਿਆ’ ਜਾਣਾ ਸੀ ਜੋ ਉੱਥੇ ਭਗਤੀ ਕਰਨ ਆਈਆਂ ਸਨ। (ਹਿਜ਼ਕੀਏਲ 30:14, 15) ਅਤੇ ਇਸੇ ਤਰ੍ਹਾਂ ਹੋਇਆ ਸੀ। ਆਮੋਨ ਦੀ ਭਗਤੀ ਦੇ ਮੰਦਰ ਦੇ ਖੰਡਰਾਤਾਂ ਸਿਵਾਇ ਕੁਝ ਨਹੀਂ ਬਚਿਆ। ਪ੍ਰਾਚੀਨ ਥੀਬਜ਼ ਦੀ ਜਗ੍ਹਾ ਤੇ ਹੁਣ ਲੱਕਸੋਰ ਨਾਂ ਦਾ ਸ਼ਹਿਰ ਅਤੇ ਕੁਝ ਛੋਟੇ-ਛੋਟੇ ਪਿੰਡ ਹਨ।
ਮੈਮਫ਼ਿਸ ਦਾ ਵੀ ਕਬਰਸਤਾਨਾਂ ਦੇ ਸਿਵਾਇ ਕੁਝ ਨਹੀਂ ਬਚਿਆ। ਬਾਈਬਲ ਦੇ ਵਿਦਵਾਨ ਲੁਈ ਗੋਲਡਿੰਗ ਨੇ ਕਿਹਾ: “ਸਦੀਆਂ ਤੋਂ ਮਿਸਰ ਦੇ ਅਰਬੀ ਜੇਤੂਆਂ ਨੇ ਦਰਿਆ ਦੇ ਦੂਜੇ ਪਾਸੇ ਆਪਣੀ ਰਾਜਧਾਨੀ [ਕਾਹਿਰਾ] ਬਣਾਉਣ ਲਈ ਮੈਮਫ਼ਿਸ ਦੇ ਖੰਡਰਾਤਾਂ ਤੋਂ ਪੱਥਰ ਪੁੱਟੇ ਸਨ। ਉਨ੍ਹਾਂ ਨੇ ਉੱਥੋਂ ਤਕਰੀਬਨ ਸਾਰੇ ਪੱਥਰ ਪੁੱਟ ਲਏ ਸਨ। ਇਸ ਦੇ ਨਾਲ-ਨਾਲ ਹਰ ਸਾਲ ਨੀਲ ਦੇ ਪਾਣੀ ਕਰਕੇ ਹੜ੍ਹ ਆਉਂਦੇ ਸਨ, ਤਾਂ ਜਦੋਂ ਪਾਣੀ ਉਤਰ ਜਾਂਦਾ ਸੀ ਦਰਿਆ ਦੀ ਗਾਰ ਖੰਡਰਾਤਾਂ ਦੇ ਰਹਿੰਦੇ-ਖੂੰਹਦੇ ਪੱਥਰਾਂ ਨੂੰ ਢੱਕ ਲੈਂਦੀ ਸੀ। ਇਸ ਲਈ ਉਸ ਪ੍ਰਾਚੀਨ ਸ਼ਹਿਰ ਦਾ ਇਕ ਵੀ ਪੱਥਰ ਨਜ਼ਰ ਨਹੀਂ ਆਉਂਦਾ।” ਠੀਕ ਜਿਵੇਂ ਬਾਈਬਲ ਵਿਚ ਦੱਸਿਆ ਗਿਆ ਸੀ, ਮੈਮਫ਼ਿਸ ਵਿਰਾਨ ਹੋ ਗਿਆ ਸੀ ਅਤੇ ਹੁਣ ਉਹ ਦੇ ਵਿਚ ਕੋਈ ਵੱਸਦਾ ਨਹੀਂ।—ਯਿਰਮਿਯਾਹ 46:19.
ਬਾਈਬਲ ਪੜ੍ਹਾਈ
(ਹਿਜ਼ਕੀਏਲ 29:1-12) ਦਸਵੇਂ ਵਰ੍ਹੇ ਦੇ ਦਸਵੇਂ ਮਹੀਨੇ ਦੀ ਬਾਰਾਂ ਤਰੀਕ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 2 ਹੇ ਆਦਮੀ ਦੇ ਪੁੱਤ੍ਰ, ਤੂੰ ਮਿਸਰ ਦੇ ਰਾਜਾ ਫ਼ਿਰਊਨ ਦੇ ਵਿਰੁੱਧ ਅਤੇ ਉਹ ਦੇ ਅਤੇ ਸਾਰੇ ਮਿਸਰ ਦੇਸ ਦੇ ਵਿਰੁੱਧ ਆਪਣਾ ਮੂੰਹ ਕਰ ਕੇ ਅਗੰਮ ਵਾਚ। 3 ਬੋਲ ਅਤੇ ਤੂੰ ਆਖ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਹੇ ਮਿਸਰ ਦੇ ਰਾਜਾ ਫ਼ਿਰਊਨ, ਵੇਖ, ਮੈਂ ਤੇਰੇ ਵਿਰੁੱਧ ਹਾਂ! ਉਸ ਵੱਡੇਂ ਜਲ ਜੰਤੂ ਦਾ ਜਿਹੜਾ ਆਪਣਿਆਂ ਦਰਿਆਵਾਂ ਵਿੱਚ ਲੇਟ ਰਹਿੰਦਾ ਹੈ, ਅਤੇ ਆਖਦਾ ਹੈ ਕਿ ਮੇਰਾ ਦਰਿਆ ਨੀਲ ਮੇਰਾ ਹੀ ਹੈ, ਅਤੇ ਮੈਂ ਉਹ ਨੂੰ ਆਪਣੇ ਲਈ ਬਣਾਇਆ ਹੈ। 4 ਪਰ ਮੈਂ ਤੇਰੇ ਜਬਾੜਿਆਂ ਵਿੱਚ ਕੁੰਡੀਆਂ ਪਾਵਾਂਗਾ, ਅਤੇ ਤੇਰਿਆਂ ਦਰਿਆਵਾਂ ਦੀਆਂ ਮੱਛੀਆਂ ਤੇਰੀ ਖੱਲ ਦੇ ਚਿਮੇੜ ਦਿਆਂਗਾ, ਨਾਲੇ ਤੈਨੂੰ ਤੇਰਿਆਂ ਦਰਿਆਵਾਂ ਵਿੱਚੋਂ ਬਾਹਰ ਧੂਹ ਕੱਢਾਂਗਾ, ਨਾਲੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਵੀ, ਜਿਹੜੀਆਂ ਤੇਰੀ ਖੱਲ ਉੱਤੇ ਚਿਮੜੀਆਂ ਹੋਈਆਂ ਹਨ। 5 ਅਤੇ ਮੈਂ ਤੈਨੂੰ ਤੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ, ਤੂੰ ਖੁਲ੍ਹੇ ਖੇਤ ਵਿੱਚ ਪਿਆ ਰਹੇਂਗਾ, ਤੂੰ ਨਾ ਇੱਕ ਥਾਂ ਕੀਤਾ ਜਾਵੇਂਗਾ ਨਾ ਇਕੱਠਾ ਕੀਤਾ ਜਾਵੇਂਗਾ, ਮੈਂ ਤੈਨੂੰ ਧਰਤੀ ਦੇ ਦਰਿੰਦਿਆਂ ਅਤੇ ਅਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿਆਂਗਾ। 6 ਮਿਸਰ ਦੇ ਸਾਰੇ ਵਾਸੀ ਜਾਣਨਗੇ ਕਿ ਮੈਂ ਯੋਹਵਾਹ ਹਾਂ, ਏਸ ਲਈ ਕਿ ਓਹ ਇਸਰਾਏਲ ਦੇ ਘਰਾਣੇ ਲਈ ਕੇਵਲ ਕਾਨੇ ਦਾ ਸਹਾਰਾ ਸਨ। 7 ਜਦੋਂ ਉਨ੍ਹਾਂ ਨੇ ਤੈਨੂੰ ਹੱਥ ਵਿੱਚ ਫੜਿਆ ਤਾਂ ਤੂੰ ਟੁੱਟ ਗਿਆ ਅਤੇ ਉਨ੍ਹਾਂ ਸਾਰਿਆਂ ਦੇ ਮੋਢੇ ਫੱਟੜ ਕਰ ਦਿੱਤੇ, ਫੇਰ ਜਦੋਂ ਉਨ੍ਹਾਂ ਨੇ ਤੇਰਾ ਸਹਾਰਾ ਲਿਆ, ਤਾਂ ਤੂੰ ਟੋਟੇ ਟੋਟੇ ਹੋ ਗਿਆ, ਅਤੇ ਉਨ੍ਹਾਂ ਸਾਰਿਆਂ ਦੇ ਲੱਕ ਹਿੱਲ ਗਏ। 8 ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਵੇਖ, ਮੈਂ ਇੱਕ ਤਲਵਾਰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਵਿੱਚੋਂ ਆਦਮੀਆਂ ਅਤੇ ਪਸੂਆਂ ਨੂੰ ਵੱਢ ਸੁੱਟਾਂਗਾ। 9 ਅਤੇ ਮਿਸਰ ਦੇਸ ਉੱਜੜ ਪੁੱਜੜ ਜਾਵੇਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ, ਕਿਉਂ ਜੋ ਉਹ ਨੇ ਆਖਿਆ ਹੈ ਕਿ ਨਦੀ ਮੇਰੀ ਹੀ ਹੈ ਅਤੇ ਮੈਂ ਹੀ ਉਹ ਨੂੰ ਬਣਾਇਆ ਹੈ। 10 ਏਸ ਲਈ ਵੇਖ, ਮੈਂ ਤੇਰਾ ਅਤੇ ਤੇਰੀਆਂ ਨਦੀਆਂ ਦਾ ਵਿਰੋਧੀ ਹਾਂ ਅਤੇ ਮਿਸਰ ਦੇਸ ਨੂੰ ਮਿਗਦੋਲ ਸਵੇਨੇਹ ਤੋਂ ਕੂਸ਼ ਦੀ ਹੱਦ ਤੀਕਰ ਉੱਕਾ ਉਜਾੜ ਪੁਜਾੜ ਦਿਆਂਗਾ। 11 ਕਿਸੇ ਆਦਮੀ ਦਾ ਪੈਰ ਉਹ ਦੇ ਵਿੱਚ ਦੀ ਨਾ ਲੰਘੇਗਾ, ਨਾ ਕਿਸੇ ਪਸੂ ਦਾ ਖੁਰ ਉਹ ਦੇ ਵਿੱਚ ਦੀ ਲੰਘੇਗਾ, ਨਾ ਇਹ ਚਾਲੀ ਵਰ੍ਹੇ ਤੀਕਰ ਅਬਾਦ ਹੋਵੇਗਾ। 12 ਅਤੇ ਮੈਂ ਉੱਜੜੇ ਦੇਸਾਂ ਵਿੱਚ ਮਿਸਰ ਦੇਸ ਨੂੰ ਉਜਾੜ ਦਿਆਂਗਾ ਅਤੇ ਉੱਜੜੇ ਹੋਏ ਸ਼ਹਿਰਾਂ ਦੇ ਵਿੱਚ ਉਹ ਦੇ ਸ਼ਹਿਰ ਚਾਲੀ ਵਰ੍ਹੇ ਤੀਕਰ ਉਜਾੜ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਨ੍ਹਾਂ ਨੂੰ ਤਿਤ੍ਰ ਬਿਤ੍ਰ ਕਰਾਂਗਾ।
14-20 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 32-34
“ਪਹਿਰੇਦਾਰੀ ਦੀ ਭਾਰੀ ਜ਼ਿੰਮੇਵਾਰੀ”
(ਹਿਜ਼ਕੀਏਲ 33:7) ਸੋ ਤੂੰ ਹੇ ਆਦਮੀ ਦੇ ਪੁੱਤ੍ਰ, — ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖਾ ਠਹਿਰਾਇਆ ਹੈ। ਮੇਰੇ ਮੂੰਹ ਦਾ ਵਾਕ ਸੁਣ ਅਤੇ ਮੇਰੀ ਵੱਲੋਂ ਉਨ੍ਹਾਂ ਨੂੰ ਖ਼ਬਰਦਾਰ ਕਰ।
it-2 1172 ਪੈਰਾ 2
ਰਾਖਾ
ਮਿਸਾਲ ਦੇ ਤੌਰ ʼਤੇ ਇਸਤੇਮਾਲ। ਯਹੋਵਾਹ ਨੇ ਨਬੀਆਂ ਨੂੰ ਇਜ਼ਰਾਈਲ ਕੌਮ ਲਈ ਰਾਖਿਆਂ ਵਜੋਂ ਵਰਤਿਆ ਸੀ। (ਯਿਰ 6:17) ਅਤੇ ਉਨ੍ਹਾਂ ਨੇ ਕਦੇ-ਕਦੇ ਰਾਖਿਆਂ ਵਰਗੇ ਕੰਮਾਂ ਦਾ ਜ਼ਿਕਰ ਕੀਤਾ ਸੀ। (ਯਸਾ 21:6, 8; 52:8; 62:6; ਹੋਸ਼ੇ 9:8) ਰਾਖਿਆਂ ਅਤੇ ਨਬੀਆਂ ਵਜੋਂ ਕੰਮ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਸੀ ਕਿ ਉਹ ਦੁਸ਼ਟਾਂ ਨੂੰ ਆਉਣ ਵਾਲੇ ਨਾਸ਼ ਬਾਰੇ ਚੇਤਾਵਨੀ ਦੇਣ ਅਤੇ ਜੇ ਉਹ ਇਸ ਤਰ੍ਹਾਂ ਨਹੀਂ ਕਰਦੇ ਸਨ, ਤਾਂ ਉਹ ਦੁਸ਼ਟਾਂ ਦੀ ਮੌਤ ਦੇ ਦੋਸ਼ੀ ਹੁੰਦੇ ਸਨ। ਬਿਨਾਂ ਸ਼ੱਕ ਜੇ ਲੋਕ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੰਦੇ ਸਨ, ਤਾਂ ਉਹ ਖ਼ੁਦ ਆਪਣੇ ਖ਼ੂਨ ਦੇ ਦੋਸ਼ੀ ਹੁੰਦੇ ਸਨ। (ਹਿਜ਼ 3:17-21; 33:1-9) ਇਕ ਬੇਵਫ਼ਾ ਨਬੀ ਇਕ ਅੰਨ੍ਹੇ ਰਾਖੇ ਅਤੇ ਗੁੰਗੇ ਕੁੱਤੇ ਵਾਂਗ ਨਿਕੰਮਾ ਹੁੰਦਾ ਸੀ।—ਯਸਾ 56:10.
(ਹਿਜ਼ਕੀਏਲ 33:8, 9) ਜਦੋਂ ਮੈਂ ਕਿਸੇ ਦੁਸ਼ਟ ਨੂੰ ਆਖਾਂ, ਦੁਸ਼ਟਾ! ਤੂੰ ਨਿਸਚੇ ਮਰੇਂਗਾ, ਉਸ ਵੇਲੇ ਜੇ ਕਰ ਤੂੰ ਦੁਸ਼ਟ ਨੂੰ ਨਾ ਬੋਲੇਂ ਅਤੇ ਉਹ ਨੂੰ ਉਹ ਦੇ ਰਾਹ ਤੋਂ ਖ਼ਬਰਦਾਰ ਨਾ ਕਰੇਂ ਤਾਂ ਉਹ ਦੁਸ਼ਟ ਤਾਂ ਆਪਣੇ ਔਗਣ ਵਿੱਚ ਮਰੇਗਾ, ਪਰ ਮੈਂ ਤੇਰੇ ਹੱਥੋਂ ਉਸ ਦੇ ਖ਼ੂਨ ਦੀ ਪੁੱਛ ਕਰਾਂਗਾ। 9 ਪਰ ਜੇ ਤੂੰ ਉਸ ਦੁਸ਼ਟ ਨੂੰ ਖ਼ਬਰਦਾਰ ਕਰੇਂ ਕਿ ਉਹ ਆਪਣੀ ਰਾਹ ਤੋਂ ਮੁੜ ਆਵੇ ਅਤੇ ਜੇ ਉਹ ਆਪਣੀ ਰਾਹ ਤੋਂ ਨਾ ਮੁੜੇ ਤਾਂ ਉਹ ਆਪਣੀ ਬਦੀ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਛੁਡਾ ਲਈ।
w88 1/1 28 ਪੈਰਾ 13
ਰਾਜ ਦਾ ਪ੍ਰਚਾਰ ਕਰਦੇ ਰਹੋ
ਖ਼ੂਨ ਦੇ ਦੋਸ਼ ਤੋਂ ਬਚੋ
13 ਹਿਜ਼ਕੀਏਲ ਦੀ ਤਰ੍ਹਾਂ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਆਉਣ ਵਾਲੇ ਨਿਆਂ ਬਾਰੇ ਲੋਕਾਂ ਨੂੰ ਚੇਤਾਵਨੀ ਦਿੰਦੇ ਹਨ। ਹਿਜ਼ਕੀਏਲ ਨੂੰ ਇਜ਼ਰਾਈਲ ਦੇ ਘਰਾਣੇ ʼਤੇ ਰਾਖੇ ਦੇ ਤੌਰ ʼਤੇ ਨਿਯੁਕਤ ਕੀਤਾ ਗਿਆ ਸੀ। ਉਸ ਦੀ ਜ਼ਿੰਮੇਵਾਰੀ ਸੀ ਕਿ ਉਸ ਨੇ ਇਜ਼ਰਾਈਲੀਆਂ ਨੂੰ ਖ਼ਬਰਦਾਰ ਕਰਨਾ ਸੀ ਕਿ ਜੇ ਉਹ ਆਪਣੇ ਬੁਰੇ ਰਾਹਾਂ ਤੋਂ ਨਹੀਂ ਮੁੜਨਗੇ, ਤਾਂ ਉਨ੍ਹਾਂ ਦਾ ਨਾਸ਼ ਕੀਤਾ ਜਾਣਾ ਸੀ। ਜੇ ਉਹ ਇਕ ਰਾਖੇ ਦੇ ਤੌਰ ʼਤੇ ਚੇਤਾਵਨੀ ਨਾ ਦਿੰਦਾ, ਤਾਂ ਬੁਰੇ ਲੋਕਾਂ ਦਾ ਨਾਸ਼ ਤਾਂ ਹੋਣਾ ਹੀ ਸੀ, ਪਰ ਉਨ੍ਹਾਂ ਦੇ ਖ਼ੂਨ ਦਾ ਦੋਸ਼ ਉਸ ਲਾਪਰਵਾਹ ਰਾਖੇ ʼਤੇ ਆਉਣਾ ਸੀ। ਸਜ਼ਾ ਦੇਣ ਦੇ ਮਾਮਲੇ ਵਿਚ ਯਹੋਵਾਹ ਆਪਣਾ ਨਜ਼ਰੀਆ ਦੱਸਦਾ ਹੈ: “ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਮੁੜੋ। ਤੁਸੀਂ ਆਪਣੇ ਭੈੜੇ ਰਾਹ ਤੋਂ ਮੁੜੋ! ਤੁਸੀਂ ਕਿਉਂ ਮਰੋਗੇ?”—ਹਿਜ਼ਕੀਏਲ 33:1-11.
(ਹਿਜ਼ਕੀਏਲ 33:11) ਤੂੰ ਉਨ੍ਹਾਂ ਨੂੰ ਆਖ ਕਿ ਪ੍ਰਭੁ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖ਼ੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਮੁੜੋ। ਤੁਸੀਂ ਆਪਣੇ ਭੈੜੇ ਰਾਹ ਤੋਂ ਮੁੜੋ! ਤੁਸੀਂ ਕਿਉਂ ਮਰੋਗੇ?
(ਹਿਜ਼ਕੀਏਲ 33:14-16) ਅਤੇ ਜਦੋਂ ਮੈਂ ਦੁਸ਼ਟ ਨੂੰ ਆਖਾਂ, ਤੂੰ ਨਿਸਚੇ ਮਰੇਂਗਾ, ਜੇ ਕਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਉਂ ਤੇ ਧਰਮ ਹੈ। 15 ਜੇ ਕਰ ਉਹ ਦੁਸ਼ਟ ਗਹਿਣੇ ਦਾ ਮਾਲ ਮੋੜ ਦੇਵੇ ਅਤੇ ਲੁੱਟ ਜੋ ਉਸ ਲੁੱਟੀ ਹੈ ਫੇਰ ਦੇਵੇ ਅਤੇ ਜੀਵਨ ਦੀਆਂ ਬਿਧੀਆਂ ਵਿੱਚ ਤੁਰੇ ਅਤੇ ਬਦੀ ਨਾ ਕਰੇ ਤਾਂ ਉਹ ਨਿਸਚੇ ਜੀਉਂਦਾ ਰਹੇਗਾ, ਉਹ ਨਹੀਂ ਮਰੇਗਾ। 16 ਤਾਂ ਸਾਰੇ ਪਾਪ ਜੋ ਉਹ ਨੇ ਕੀਤੇ ਹਨ ਉਸ ਦੇ ਵਿਰੁੱਧ ਚੇਤੇ ਨਹੀਂ ਕੀਤੇ ਜਾਣਗੇ। ਉਸ ਨੇ ਉਹੀ ਕੀਤਾ ਜੋ ਨਿਆਉਂ ਅਤੇ ਧਰਮ ਹੈ, ਉਹ ਨਿਸਚੇ ਜੀਉਂਦਾ ਰਹੇਗਾ।
ਜੋਸ਼ ਨਾਲ ਪ੍ਰਚਾਰ ਕਰਦੇ ਰਹੋ
ਪ੍ਰਚਾਰ ਕਰਨਾ ਕਿਉਂ ਜ਼ਰੂਰੀ ਹੈ?
3 ਜਦੋਂ ਤੁਸੀਂ ਗੌਰ ਕਰੋਗੇ ਕਿ ਪ੍ਰਚਾਰ ਕਰਨ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਅੱਜ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਕਿੰਨੀ ਜ਼ਰੂਰੀ ਹੈ। (ਰੋਮੀ. 10:13, 14) ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਜਦੋਂ ਮੈਂ ਦੁਸ਼ਟ ਨੂੰ ਆਖਾਂ, ਤੂੰ ਨਿਸਚੇ ਮਰੇਂਗਾ, ਜੇ ਕਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਉਂ ਤੇ ਧਰਮ ਹੈ। . . . ਤਾਂ ਉਹ ਨਿਸਚੇ ਜੀਉਂਦਾ ਰਹੇਗਾ, ਉਹ ਨਹੀਂ ਮਰੇਗਾ। ਸਾਰੇ ਪਾਪ ਜੋ ਉਹ ਨੇ ਕੀਤੇ ਹਨ ਉਸ ਦੇ ਵਿਰੁੱਧ ਚੇਤੇ ਨਹੀਂ ਕੀਤੇ ਜਾਣਗੇ।” (ਹਿਜ਼. 33:14-16) ਜਿਹੜੇ ਰਾਜ ਦਾ ਸੰਦੇਸ਼ ਸੁਣਾਉਂਦੇ ਹਨ, ਉਨ੍ਹਾਂ ਨੂੰ ਬਾਈਬਲ ਕਹਿੰਦੀ ਹੈ: “ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।”—1 ਤਿਮੋ. 4:16; ਹਿਜ਼. 3:17-21.
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 33:32, 33) ਅਤੇ ਵੇਖ, ਤੂੰ ਉਨ੍ਹਾਂ ਦੇ ਲਈ ਇੱਕ ਪਿਆਰੇ ਰਾਗ ਵਰਗਾ ਹੈਂ ਜਿਹੜਾ ਰਸੀਲੀ ਅਵਾਜ਼ ਵਾਲਾ ਅਤੇ ਸਾਜ਼ ਬਜਾਉਣ ਵਿੱਚ ਚੰਗਾ ਹੋਵੇ ਕਿਉਂ ਜੋ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਉਨ੍ਹਾਂ ਤੇ ਤੁਰਦੇ ਨਹੀਂ। 33 ਅਤੇ ਜਦੋਂ ਇਹ ਗੱਲਾਂ ਹੋਣਗੀਆਂ, — ਵੇਖ! ਇਹ ਵਾਪਰਨ ਵਾਲੀਆਂ ਹਨ ਤਦ ਓਹ ਜਾਣਨਗੇ, ਕਿ ਉਨ੍ਹਾਂ ਦੇ ਵਿੱਚ ਇੱਕ ਨਬੀ ਸੀ!
w91 3/15 17 ਪੈਰੇ 16-17
ਯਹੋਵਾਹ ਦੇ ਸਵਰਗੀ ਰਥ ਦੇ ਨਾਲ-ਨਾਲ ਚਲੋ
ਲੋਕਾਂ ਦੁਆਰਾ ਦਿਲਚਸਪੀ ਨਾ ਦਿਖਾਏ ਜਾਣ ʼਤੇ ਨਿਰਾਸ਼ ਨਾ ਹੋਵੋ
16 ਹਿਜ਼ਕੀਏਲ ਨੇ ਕਹਿਣਾ ਮੰਨਣ ਵਿਚ ਵੀ ਵਧੀਆ ਮਿਸਾਲ ਕਾਇਮ ਕੀਤੀ ਅਤੇ ਜਦੋਂ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ ਜਾਂ ਉਸ ਦੀ ਗੱਲ ਵਿਚ ਦਿਲਚਸਪੀ ਨਹੀਂ ਦਿਖਾਈ, ਤਾਂ ਉਹ ਨਿਰਾਸ਼ ਨਹੀਂ ਹੋਇਆ। ਇਸੇ ਤਰ੍ਹਾਂ ਜੇ ਅਸੀਂ ਬਾਈਬਲ ਸੱਚਾਈਆਂ ਵਿਚ ਆਉਂਦੀ ਨਵੀਂ ਸਮਝ ਨੂੰ ਅਪਣਾਉਂਦੇ ਹਾਂ, ਤਾਂ ਅਸੀਂ ਸ਼ਾਹੀ ਰਥ ਦੇ ਸਵਾਰ ਦੇ ਨਾਲ-ਨਾਲ ਚੱਲ ਰਹੇ ਹੁੰਦੇ ਹਾਂ। ਇਸ ਕਰਕੇ ਅਸੀਂ ਤਿਆਰ ਹੁੰਦੇ ਹਾਂ ਤਾਂਕਿ ਅਸੀਂ ਉਸ ਦੇ ਹੁਕਮਾਂ ਨੂੰ ਮੰਨ ਸਕੀਏ ਅਤੇ ਪ੍ਰਚਾਰ ਦੌਰਾਨ ਜਦੋਂ ਲੋਕ ਦਿਲਚਸਪੀ ਨਾ ਦਿਖਾਉਣ ਜਾਂ ਮਜ਼ਾਕ ਉਡਾਉਣ, ਤਾਂ ਅਸੀਂ ਨਿਰਾਸ਼ ਨਾ ਹੋਈਏ। ਹਿਜ਼ਕੀਏਲ ਵਾਂਗ ਪਰਮੇਸ਼ੁਰ ਨੇ ਸਾਨੂੰ ਵੀ ਪਹਿਲਾਂ ਹੀ ਖ਼ਬਰਦਾਰ ਕੀਤਾ ਹੈ ਕਿ ਕੁਝ ਲੋਕ ਰੁੱਖੇ ਜਾਂ ਪੱਥਰ-ਦਿਲ ਹੋਣ ਕਰਕੇ ਸਾਡਾ ਵਿਰੋਧ ਕਰਨਗੇ। ਕਈ ਇਸ ਕਰਕੇ ਨਹੀਂ ਸੁਣਨਗੇ ਕਿਉਂਕਿ ਉਹ ਯਹੋਵਾਹ ਦੀ ਗੱਲ ਨਹੀਂ ਸੁਣਨੀ ਚਾਹੁੰਦੇ। (ਹਿਜ਼ਕੀਏਲ 3:7-9) ਕਈ ਲੋਕ ਪਖੰਡੀ ਹੋਣਗੇ, ਜਿੱਦਾਂ ਹਿਜ਼ਕੀਏਲ 33:31, 32 ਵਿਚ ਦੱਸਿਆ ਗਿਆ ਹੈ: “ਜਿਵੇਂ ਲੋਕ ਆਉਂਦੇ ਹਨ ਓਹ ਤੇਰੇ ਕੋਲ ਆਉਂਦੇ ਅਤੇ ਮੇਰੇ ਲੋਕਾਂ ਵਾਂਙ ਤੇਰੇ ਅੱਗੇ ਬਹਿੰਦੇ ਅਤੇ ਤੇਰੀਆਂ ਗੱਲਾਂ ਸੁਣਦੇ ਹਨ, ਪਰ ਉਨ੍ਹਾਂ ਤੇ ਤੁਰਦੇ ਨਹੀਂ ਕਿਉਂ ਜੋ ਉਹ ਆਪਣੇ ਮੂੰਹ ਤੋਂ ਤਾਂ ਬਹੁਤ ਪਿਆਰ ਦੱਸਦੇ ਹਨ ਪਰ ਉਨ੍ਹਾਂ ਦਾ ਮਨ ਲੋਭ ਵੱਲ ਭਜਦਾ ਹੈ ਅਤੇ ਵੇਖ, ਤੂੰ ਉਨ੍ਹਾਂ ਦੇ ਲਈ ਇੱਕ ਪਿਆਰੇ ਰਾਗ ਵਰਗਾ ਹੈਂ ਜਿਹੜਾ ਰਸੀਲੀ ਅਵਾਜ਼ ਵਾਲਾ ਅਤੇ ਸਾਜ਼ ਬਜਾਉਣ ਵਿੱਚ ਚੰਗਾ ਹੋਵੇ ਕਿਉਂ ਜੋ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਉਨ੍ਹਾਂ ਤੇ ਤੁਰਦੇ ਨਹੀਂ।”
17 ਇਸ ਦਾ ਕੀ ਨਤੀਜਾ ਹੋਵੇਗਾ? ਆਇਤ 33 ਅੱਗੇ ਦੱਸਦੀ ਹੈ: “ਅਤੇ ਜਦੋਂ ਇਹ ਗੱਲਾਂ ਹੋਣਗੀਆਂ, — ਵੇਖ! ਇਹ ਵਾਪਰਨ ਵਾਲੀਆਂ ਹਨ ਤਦ ਓਹ ਜਾਣਨਗੇ, ਕਿ ਉਨ੍ਹਾਂ ਦੇ ਵਿੱਚ ਇੱਕ ਨਬੀ ਸੀ!” ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੁਆਰਾ ਉਸ ਦੀ ਗੱਲ ਵੱਲ ਧਿਆਨ ਨਾ ਦਿੱਤੇ ਜਾਣ ʼਤੇ ਉਸ ਨੇ ਹਿੰਮਤ ਨਹੀਂ ਹਾਰੀ। ਲੋਕਾਂ ਦੁਆਰਾ ਦਿਲਚਸਪੀ ਨਾ ਦਿਖਾਉਣ ਕਰਕੇ ਉਸ ਦਾ ਜੋਸ਼ ਠੰਢਾ ਨਹੀਂ ਹੋਇਆ। ਚਾਹੇ ਲੋਕਾਂ ਨੇ ਉਸ ਦੀ ਗੱਲ ਸੁਣੀ ਜਾਂ ਨਹੀਂ, ਪਰ ਉਸ ਨੇ ਪਰਮੇਸ਼ੁਰ ਦੀ ਆਗਿਆ ਮੰਨੀ ਅਤੇ ਉਸ ਦੁਆਰਾ ਦਿੱਤੇ ਕੰਮ ਨੂੰ ਪੂਰਾ ਕੀਤਾ।
(ਹਿਜ਼ਕੀਏਲ 34:23) ਅਤੇ ਮੈਂ ਉਨ੍ਹਾਂ ਲਈ ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਨ੍ਹਾਂ ਨੂੰ ਚਾਰੇਗਾ ਅਰਥਾਤ ਮੇਰਾ ਦਾਸ ਦਾਊਦ, ਉਹ ਹੀ ਉਨ੍ਹਾਂ ਨੂੰ ਚਾਰੇਗਾ ਅਤੇ ਉਹੀ ਉਨ੍ਹਾਂ ਦਾ ਆਜੜੀ ਹੋਵੇਗਾ।
ਨਿਮਰਤਾ ਨਾਲ ਬਜ਼ੁਰਗਾਂ ਦੇ ਅਧੀਨ ਰਹੋ
3 ਯਸਾਯਾਹ 40:10, 11 ਵਿਚ ਦਰਜ ਭਵਿੱਖਬਾਣੀ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਯਹੋਵਾਹ ਪਰਮੇਸ਼ੁਰ ਕੋਮਲਤਾ ਨਾਲ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ। (ਜ਼ਬੂਰਾਂ ਦੀ ਪੋਥੀ 23:1-6) ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਯਿਸੂ ਵੀ ਆਪਣੇ ਚੇਲਿਆਂ ਅਤੇ ਆਮ ਲੋਕਾਂ ਨਾਲ ਬੜੇ ਪਿਆਰ ਨਾਲ ਪੇਸ਼ ਆਇਆ ਸੀ। (ਮੱਤੀ 11:28-30; ਮਰਕੁਸ 6:34) ਯਹੋਵਾਹ ਅਤੇ ਯਿਸੂ ਇਸਰਾਏਲ ਦੇ ਅਯਾਲੀਆਂ ਜਾਂ ਧਾਰਮਿਕ ਆਗੂਆਂ ਵੱਲੋਂ ਕੀਤੀ ਗਈ ਬੇਰਹਿਮੀ ਦੇਖ ਕੇ ਬਹੁਤ ਦੁਖੀ ਹੋਏ। ਇਨ੍ਹਾਂ ਬੇਸ਼ਰਮ ਆਗੂਆਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰਨ ਦੀ ਬਜਾਇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ। (ਹਿਜ਼ਕੀਏਲ 34:2-10; ਮੱਤੀ 23:3, 4, 15) ਯਹੋਵਾਹ ਨੇ ਵਾਅਦਾ ਕੀਤਾ ਸੀ: “ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਓਹ ਫੇਰ ਕਦੇ ਸ਼ਿਕਾਰ ਨਾ ਬਣਨਗੀਆਂ, ਅਤੇ ਮੈਂ ਭੇਡ ਅਤੇ ਭੇਡ ਵਿੱਚ ਨਿਆਉਂ ਕਰਾਂਗਾ। ਅਤੇ ਮੈਂ ਉਨ੍ਹਾਂ ਲਈ ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਨ੍ਹਾਂ ਨੂੰ ਚਾਰੇਗਾ ਅਰਥਾਤ ਮੇਰਾ ਦਾਸ ਦਾਊਦ, ਉਹ ਹੀ ਉਨ੍ਹਾਂ ਨੂੰ ਚਾਰੇਗਾ ਅਤੇ ਉਹੀ ਉਨ੍ਹਾਂ ਦਾ ਆਜੜੀ ਹੋਵੇਗਾ।” (ਹਿਜ਼ਕੀਏਲ 34:22, 23) ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਯਹੋਵਾਹ ਪਰਮੇਸ਼ੁਰ ਨੇ ਆਪਣੇ ਸੇਵਕਾਂ ਦੀ ਦੇਖ-ਭਾਲ ਕਰਨ ਲਈ “ਇੱਕ ਆਜੜੀ” ਜਾਂ ਅਯਾਲੀ ਵਜੋਂ ਮਹਾਨ ਦਾਊਦ ਯਿਸੂ ਮਸੀਹ ਨੂੰ ਨਿਯੁਕਤ ਕੀਤਾ ਹੈ। ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀ ਅਤੇ ‘ਹੋਰ ਭੋਡਾਂ’ ਦੋਵੇਂ ਯਿਸੂ ਦੀ ਨਿਗਰਾਨੀ ਅਧੀਨ ਕੰਮ ਕਰਦੇ ਹਨ।—ਯੂਹੰਨਾ 10:16.
ਬਾਈਬਲ ਪੜ੍ਹਾਈ
(ਹਿਜ਼ਕੀਏਲ 32:1-16) ਬਾਰਵੇਂ ਵਰ੍ਹੇ ਦੇ ਬਾਰਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 2 ਹੇ ਆਦਮੀ ਦੇ ਪੁੱਤ੍ਰ, ਮਿਸਰ ਦੇ ਰਾਜਾ ਫ਼ਿਰਊਨ ਉੱਤੇ ਵੈਣ ਪਾ ਅਤੇ ਤੂੰ ਉਹ ਨੂੰ ਆਖ, — ਤੂੰ ਕੌਮਾਂ ਦੇ ਵਿੱਚ ਜੁਆਨ ਸ਼ੇਰ ਵਾਂਙੁ ਸੈਂ, ਪਰ ਤੂੰ ਸਮੁੰਦਰਾਂ ਵਿੱਚ ਜਲ ਜੰਤੂ ਵਰਗਾ ਹੈਂ, ਤੂੰ ਆਪਣੀਆਂ ਨਦੀਆਂ ਵਿੱਚੋਂ ਜ਼ੋਰ ਨਾਲ ਨਿੱਕਲ ਆਉਂਦਾ ਹੈਂ, ਅਤੇ ਤੂੰ ਆਪਣੇ ਪੈਰਾਂ ਨਾਲ ਪਾਣੀ ਨੂੰ ਘਚੋਲ ਸੁੱਟਿਆ ਹੈ, ਅਤੇ ਉਨ੍ਹਾਂ ਦੀਆਂ ਨਦੀਆਂ ਨੂੰ ਗੰਦਾ ਕਰ ਦਿੱਤਾ ਹੈ। 3 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਮੈਂ ਬਹੁਤਿਆਂ ਲੋਕਾਂ ਦੀ ਸਭਾ ਨਾਲ ਤੇਰੇ ਉੱਤੇ ਆਪਣਾ ਜਾਲ ਵਿਛਾਵਾਂਗਾ, ਅਤੇ ਓਹ ਤੈਨੂੰ ਮੇਰੇ ਹੀ ਜਾਲ ਵਿੱਚ ਬਾਹਰ ਕੱਢਣਗੇ। 4 ਤਦੋਂ ਮੈਂ ਤੈਨੂੰ ਧਰਤੀ ਤੇ ਛੱਡ ਦਿਆਂਗਾ, ਅਤੇ ਖੁਲ੍ਹੇ ਖੇਤ ਵਿੱਚ ਤੈਨੂੰ ਸੁੱਟ ਦਿਆਂਗਾ, ਅਤੇ ਅਕਾਸ਼ ਦੇ ਸਾਰੇ ਪੰਛੀਆਂ ਨੂੰ ਤੇਰੇ ਉੱਤੇ ਬਿਠਾਵਾਂਗਾ, ਅਤੇ ਸਾਰੀ ਧਰਤੀ ਦੇ ਦਰਿੰਦਿਆਂ ਨੂੰ ਤੇਰੇ ਨਾਲ ਰਜਾਵਾਂਗਾ। 5 ਅਤੇ ਤੇਰਾ ਮਾਸ ਪਰਬਤਾਂ ਉੱਤੇ ਸੁੱਟਾਂਗਾ, ਅਤੇ ਵਾਦੀਆਂ ਨੂੰ ਤੇਰੀਆਂ ਲੋਥਾਂ ਨਾਲ ਭਰ ਦਿਆਂਗਾ। 6 ਅਤੇ ਮੈਂ ਉਸ ਧਰਤੀ ਨੂੰ ਜਿਸ ਦੇ ਵਿੱਚ ਤੂੰ ਤਰਦਾ ਸੈਂ, ਪਰਬਤਾਂ ਤੀਕਰ ਤੇਰੇ ਲਹੂ ਨਾਲ ਸਿੰਜਾਂਗਾ, ਅਤੇ ਨਹਿਰਾਂ ਤੇਰੇ ਨਾਲ ਭਰੀਆਂ ਹੋਣਗੀਆਂ। 7 ਜਦੋਂ ਮੈਂ ਤੈਨੂੰ ਮਿਟਾ ਦਿਆਂਗਾ ਤਾਂ ਅਕਾਸ਼ ਨੂੰ ਢੱਕਾਂਗਾ, ਅਤੇ ਉਹ ਦੇ ਤਾਰਿਆਂ ਨੂੰ ਕਾਲਾ ਕਰ ਦਿਆਂਗਾ, ਸੂਰਜ ਨੂੰ ਬੱਦਲਾਂ ਹੇਠ ਲੁਕਾ ਦਿਆਂਗਾ, ਅਤੇ ਚੰਨ ਆਪਣਾ ਚਾਨਣ ਨਾ ਦੇਵੇਗਾ। 8 ਅਤੇ ਮੈਂ ਚਾਨਣ ਦੇਣ ਵਾਲੀਆਂ ਸਾਰੀਆਂ ਅਕਾਸ਼ੀ ਜੋਤਾਂ ਨੂੰ ਤੇਰੇ ਉੱਤੇ ਕਾਲਾ ਕਰ ਦਿਆਂਗਾ, ਅਤੇ ਮੈਂ ਤੇਰੀ ਧਰਤੀ ਤੇ ਅਨ੍ਹੇਰਾ ਪਾ ਦਿਆਂਗਾ, ਪ੍ਰਭੁ ਯਹੋਵਾਹ ਦਾ ਵਾਕ ਹੈ। 9 ਮੈਂ ਜਦੋਂ ਤੇਰੀ ਬਰਬਾਦੀ ਕੌਮਾਂ ਦੇ ਵਿੱਚ ਉਨ੍ਹਾਂ ਦੇਸਾਂ ਉੱਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਲਿਆਵਾਂਗਾ ਤਾਂ ਬਹੁਤਿਆਂ ਲੋਕਾਂ ਦੇ ਦਿਲ ਮੈਂ ਦੁਖੀ ਕਰਾਂਗਾ। 10 ਸਗੋਂ ਬਹੁਤ ਸਾਰਿਆਂ ਲੋਕਾਂ ਨੂੰ ਤੇਰੇ ਉੱਤੇ ਹੈਰਾਨ ਕਰਾਂਗਾ ਅਤੇ ਉਨ੍ਹਾਂ ਦੇ ਪਾਤਸ਼ਾਹ ਤੇਰੇ ਲਈ ਬਹੁਤ ਡਰਨਗੇ, ਜਦੋਂ ਮੈਂ ਉਨ੍ਹਾਂ ਦੇ ਸਾਹਮਣੇ ਆਪਣੀ ਤਲਵਾਰ ਚਮਕਾਵਾਂਗਾ ਤਾਂ ਉਨ੍ਹਾਂ ਵਿੱਚੋਂ ਹਰੇਕ ਮਨੁੱਖ ਆਪਣੀ ਜਾਨ ਦੇ ਲਈ, ਤੇਰੇ ਡਿੱਗਣ ਦੇ ਦਿਹਾੜੇ ਤੋਂ ਹਰ ਘੜੀ ਕੰਬੇਗਾ। 11 ਕਿਉਂ ਜੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਬਾਬਲ ਦੇ ਪਾਤਸ਼ਾਹ ਦੀ ਤਲਵਾਰ ਤੇਰੇ ਉੱਤੇ ਆਵੇਗੀ। 12 ਮੈਂ ਤੇਰੀ ਭੀੜ ਨੂੰ ਜ਼ੋਰਾਵਰਾਂ ਦੀਆਂ ਤਲਵਾਰਾਂ ਨਾਲ ਜਿਹੜੇ ਸਾਰੇ ਦੇ ਸਾਰੇ ਕੌਮਾਂ ਵਿੱਚੋਂ ਭਿਆਣਕ ਹਨ, ਡੇਗ ਦਿਆਂਗਾ। ਓਹ ਮਿਸਰ ਦੀ ਮਗਰੂਰੀ ਨੂੰ ਮਲੀਆ ਮੇਟ ਕਰਨਗੇ, ਅਤੇ ਉਸ ਦੀ ਸਾਰੀ ਭੀੜ ਦਾ ਨਾਸ ਹੋਵੇਗਾ। 13 ਮੈਂ ਉਹ ਦੇ ਸਾਰੇ ਪਸੂਆਂ ਨੂੰ ਬਹੁਤੇ ਪਾਣੀਆਂ ਦੇ ਲਾਗਿਓਂ ਨਾਸ ਕਰ ਦਿਆਂਗਾ, ਅਤੇ ਅੱਗੇ ਨੂੰ ਨਾ ਹੀ ਆਦਮੀ ਦੇ ਪੈਰ ਉਨ੍ਹਾਂ ਨੂੰ ਗੰਦਾ ਕਰਨਗੇ, ਨਾ ਹੀ ਪਸੂਆਂ ਦੇ ਖੁਰ ਉਨ੍ਹਾਂ ਨੂੰ ਗੰਦਾ ਕਰਨਗੇ। 14 ਤਦੋਂ ਮੈਂ ਉਨ੍ਹਾਂ ਦੇ ਪਾਣੀ ਸਾਫ ਕਰ ਦਿਆਂਗਾ, ਅਤੇ ਉਨ੍ਹਾਂ ਦੀਆਂ ਨਹਿਰਾਂ ਤੇਲ ਵਾਂਙੁ ਵਗਾਈਆਂ ਜਾਣਗੀਆਂ, ਪ੍ਰਭੁ ਯਹੋਵਾਹ ਦਾ ਵਾਕ ਹੈ। 15 ਜਦੋਂ ਮੈਂ ਮਿਸਰ ਦੇ ਦੇਸ ਨੂੰ ਉਜਾੜ ਪੁਜਾੜ ਦਿਆਂਗਾ, ਅਤੇ ਦੇਸ ਦੀ ਭਰਪੂਰੀ ਨੂੰ ਵਿਰਾਨ ਕਰ ਦਿਆਂਗਾ, ਜਦੋਂ ਮੈਂ ਉਸ ਦੇ ਵਿੱਚ ਦੇ ਸਾਰੇ ਵਾਸੀਆਂ ਨੂੰ ਮਾਰਾਂਗਾ, ਤਦ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ। 16 ਇਹ ਉਹ ਵੈਣ ਹੈ ਅਤੇ ਓਹ ਵੈਣ ਪਾਉਣਗੀਆਂ, ਕੌਮਾਂ ਦੀਆਂ ਧੀਆਂ ਇਸ ਨਾਲ ਵੈਣ ਪਾਉਣਗੀਆਂ, ਓਹ ਮਿਸਰ ਉੱਤੇ ਅਤੇ ਉਹ ਦੀ ਸਾਰੀ ਭੀੜ ਉੱਤੇ ਇਹੋ ਵੈਣ ਪਾਉਣਗੀਆਂ, ਪ੍ਰਭੁ ਯਹੋਵਾਹ ਦਾ ਵਾਕ ਹੈ।
21-27 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 35-38
ਜਲਦੀ ਹੀ ਮਾਗੋਗ ਦੇ ਗੋਗ ਦਾ ਨਾਸ਼ ਕੀਤਾ ਜਾਵੇਗਾ
(ਹਿਜ਼ਕੀਏਲ 38:2) ਹੇ ਆਦਮੀ ਦੇ ਪੁੱਤ੍ਰ, ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ ਅਤੇ ਰੋਸ਼, ਮਸ਼ਕ ਅਤੇ ਤੂਬਲ ਦਾ ਰਾਜਕੁਮਾਰ ਹੈ ਉਹ ਦੀ ਵੱਲ ਮੂੰਹ ਕਰ ਕੇ ਉਹ ਦੇ ਵਿਰੁੱਧ ਅਗੰਮ ਵਾਚ।
ਪਾਠਕਾਂ ਵੱਲੋਂ ਸਵਾਲ
ਤਾਂ ਫਿਰ ਮਾਗੋਗ ਦਾ ਗੋਗ ਕੌਣ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਬਾਈਬਲ ਵਿੱਚੋਂ ਖੋਜਬੀਨ ਕਰ ਕੇ ਦੇਖਣਾ ਪਵੇਗਾ ਕਿ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੌਣ ਕਰੇਗਾ। ਬਾਈਬਲ ਨਾ ਸਿਰਫ਼ ‘ਮਾਗੋਗ ਦੇ ਗੋਗ’ ਦੇ ਹਮਲੇ ਬਾਰੇ ਦੱਸਦੀ ਹੈ, ਸਗੋਂ ‘ਉੱਤਰ ਦੇ ਰਾਜੇ’ ਅਤੇ ‘ਧਰਤੀ ਦੇ ਰਾਜਿਆਂ’ ਦੇ ਹਮਲੇ ਬਾਰੇ ਵੀ ਦੱਸਦੀ ਹੈ। (ਹਿਜ਼. 38:2, 10-13; ਦਾਨੀ. 11:40, 44, 45; ਪ੍ਰਕਾ. 17:14; 19:19) ਕੀ ਇੱਥੇ ਵੱਖੋ-ਵੱਖਰੇ ਹਮਲਿਆਂ ਦੀ ਗੱਲ ਕੀਤੀ ਗਈ ਹੈ? ਲੱਗਦਾ ਨਹੀਂ। ਲੱਗਦਾ ਹੈ ਕਿ ਬਾਈਬਲ ਇੱਕੋ ਹਮਲੇ ਬਾਰੇ ਸਮਝਾਉਣ ਲਈ ਵੱਖੋ-ਵੱਖਰੇ ਨਾਂ ਵਰਤਦੀ ਹੈ। ਅਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹਾਂ? ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਧਰਤੀ ਦੀਆਂ ਸਾਰੀਆਂ ਕੌਮਾਂ ਇਸ ਆਖ਼ਰੀ ਹਮਲੇ ਵਿਚ ਸ਼ਾਮਲ ਹੋਣਗੀਆਂ ਜਿਸ ਨਾਲ ਆਰਮਾਗੇਡਨ ਦੀ ਲੜਾਈ ਸ਼ੁਰੂ ਹੋਵੇਗੀ।—ਪ੍ਰਕਾ. 16:14, 16.
ਜਦੋਂ ਅਸੀਂ ਪਰਮੇਸ਼ੁਰ ਦੇ ਲੋਕਾਂ ਉੱਤੇ ਆਖ਼ਰੀ ਹਮਲੇ ਬਾਰੇ ਦਿੱਤੀਆਂ ਇਨ੍ਹਾਂ ਆਇਤਾਂ ਦੀ ਤੁਲਨਾ ਕਰਦੇ ਹਾਂ, ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਮਾਗੋਗ ਦਾ ਗੋਗ ਨਾਂ ਸ਼ੈਤਾਨ ਨੂੰ ਨਹੀਂ ਦਰਸਾਉਂਦਾ। ਇਸ ਦੀ ਬਜਾਇ, ਮਾਗੋਗ ਦਾ ਗੋਗ ਨਾਂ ਕੌਮਾਂ ਦੇ ਗਠਜੋੜ ਨੂੰ ਦਰਸਾਉਂਦਾ ਹੈ। ਕੀ “ਉੱਤਰ ਦਾ ਰਾਜਾ” ਇਨ੍ਹਾਂ ਕੌਮਾਂ ਦੀ ਅਗਵਾਈ ਕਰੇਗਾ? ਅਸੀਂ ਪੱਕਾ ਨਹੀਂ ਕਹਿ ਸਕਦੇ। ਪਰ ਇਹ ਸੋਚ ਗੋਗ ਬਾਰੇ ਕਹੀ ਯਹੋਵਾਹ ਦੀ ਇਸ ਗੱਲ ਨਾਲ ਮਿਲਦੀ-ਜੁਲਦੀ ਲੱਗਦੀ ਹੈ: ‘ਤੂੰ ਆਪਣੇ ਅਸਥਾਨ ਤੋਂ ਉੱਤਰ ਵੱਲੋਂ ਦੁਰੇਡਿਓਂ ਆਵੇਂਗਾ ਅਤੇ ਬਹੁਤ ਸਾਰੇ ਲੋਕ ਤੇਰੇ ਨਾਲ ਹੋਣਗੇ ਜਿਹੜੇ ਸਾਰੇ ਦੇ ਸਾਰੇ ਘੋੜਿਆਂ ਤੇ ਅਸਵਾਰ ਹੋਣਗੇ, ਇੱਕ ਵੱਡੀ ਸਭਾ ਤੇ ਬਹੁਤੀ ਫੌਜ।’—ਹਿਜ਼. 38:6, 15.
(ਹਿਜ਼ਕੀਏਲ 38:14-16) ਏਸ ਲਈ ਹੇ ਆਦਮੀ ਦੇ ਪੁੱਤ੍ਰ, ਅਗੰਮ ਵਾਚ ਅਤੇ ਗੋਗ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਜਦੋਂ ਮੇਰੀ ਪਰਜਾ ਇਸਰਾਏਲ ਨਿਚਿੰਤ ਵੱਸੇਗੀ, ਕੀ ਤੂੰ ਨਾ ਜਾਣੇਂਗਾ? ਅਤੇ ਤੂੰ ਆਪਣੇ ਅਸਥਾਨ ਤੋਂ ਉੱਤਰ ਵੱਲੋਂ ਦੁਰੇਡਿਓਂ ਆਵੇਂਗਾ ਅਤੇ ਬਹੁਤ ਸਾਰੇ ਲੋਕ ਤੇਰੇ ਨਾਲ ਹੋਣਗੇ ਜਿਹੜੇ ਸਾਰੇ ਦੇ ਸਾਰੇ ਘੋੜਿਆਂ ਤੇ ਅਸਵਾਰ ਹੋਣਗੇ, ਇੱਕ ਵੱਡੀ ਸਭਾ ਤੇ ਬਹੁਤੀ ਫੌਜ। ਤੂੰ ਮੇਰੀ ਪਰਜਾ ਇਸਰਾਏਲ ਤੇ ਚੜ੍ਹਾਈ ਕਰੇਂਗਾ ਅਤੇ ਧਰਤੀ ਨੂੰ ਬੱਦਲ ਵਾਂਙੁ ਲੁਕਾ ਲਵੇਂਗਾ, ਇਹ ਅਖੀਰੀ ਦਿਹਾੜਿਆਂ ਵਿੱਚ ਹੋਵੇਗਾ ਅਤੇ ਮੈਂ ਤੈਨੂੰ ਆਪਣੇ ਦੇਸ ਤੇ ਚੜ੍ਹਾ ਲਿਆਵਾਂਗਾ ਤਾਂ ਜੋ ਕੌਮਾਂ ਮੈਨੂੰ ਜਾਣਨ, ਜਦੋਂ ਮੈਂ, ਹੇ ਗੋਗ, ਉਨ੍ਹਾਂ ਦੀਆਂ ਅੱਖੀਆਂ ਦੇ ਸਾਹਮਣੇ ਤੇਰੇ ਵਿੱਚ ਆਪਣੇ ਆਪ ਨੂੰ ਪਵਿੱਤ੍ਰ ਠਹਿਰਾਵਾਂਗਾ।
ਇਸ ਦੁਨੀਆਂ ਦਾ ਅੰਤ ਕਿਵੇਂ ਹੋਵੇਗਾ?
8 ਸਾਰੇ ਧਰਮਾਂ ਦੇ ਖ਼ਤਮ ਹੋ ਜਾਣ ਤੋਂ ਬਾਅਦ ਪਰਮੇਸ਼ੁਰ ਦੇ ਸੇਵਕ ਅਜੇ ਵੀ ‘ਬਿਨਾਂ ਕੰਧਾਂ ਦੇ ਬੇ-ਫਿਕਰੀ ਨਾਲ ਵੱਸਦੇ’ ਹੋਣਗੇ। (ਹਿਜ਼. 38:11, 14) ਦੇਖਣ ਨੂੰ ਸ਼ਾਇਦ ਲੱਗੇ ਕਿ ਯਹੋਵਾਹ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੌਖਾ ਹੈ। ਸੋ ਇਨ੍ਹਾਂ ਲੋਕਾਂ ਨਾਲ ਕੀ ਹੋਵੇਗਾ? ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਉੱਤੇ “ਬਹੁਤ ਸਾਰੇ ਲੋਕ” ਹਮਲਾ ਕਰਨਗੇ। ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਗਿਆ ਹੈ ਕਿ ਇਹ ਹਮਲਾ “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ” ਕਰੇਗਾ। (ਹਿਜ਼ਕੀਏਲ 38:2, 15, 16 ਪੜ੍ਹੋ।) ਸਾਨੂੰ ਇਸ ਹਮਲੇ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
9 ਪਰਮੇਸ਼ੁਰ ਦੇ ਲੋਕਾਂ ਉੱਤੇ ਹੋਣ ਵਾਲੇ ਇਸ ਹਮਲੇ ਬਾਰੇ ਜਾਣ ਕੇ ਅਸੀਂ ਹੱਦੋਂ ਵੱਧ ਚਿੰਤਾ ਨਹੀਂ ਕਰਦੇ। ਆਪਣੇ ਬਚਾਅ ਦਾ ਫ਼ਿਕਰ ਕਰਨ ਦੀ ਬਜਾਇ ਅਸੀਂ ਇਸ ਗੱਲ ਦੀ ਜ਼ਿਆਦਾ ਚਿੰਤਾ ਕਰਦੇ ਹਾਂ ਕਿ ਯਹੋਵਾਹ ਦਾ ਨਾਂ ਪਵਿੱਤਰ ਹੋਵੇ ਅਤੇ ਉਸ ਦੇ ਰਾਜ ਕਰਨ ਦਾ ਹੱਕ ਸਹੀ ਸਿੱਧ ਹੋਵੇ। ਅਸਲ ਵਿਚ ਯਹੋਵਾਹ ਨੇ 60 ਤੋਂ ਜ਼ਿਆਦਾ ਵਾਰ ਕਿਹਾ ਸੀ: ‘ਤੁਸੀਂ ਜਾਣ ਲਓਗੇ ਕਿ ਮੈਂ ਯਹੋਵਾਹ ਹਾਂ!’ (ਹਿਜ਼. 6:7) ਇਸ ਲਈ ਅਸੀਂ ਬੇਸਬਰੀ ਨਾਲ ਹਿਜ਼ਕੀਏਲ ਦੀ ਇਸ ਭਵਿੱਖਬਾਣੀ ਦੇ ਪੂਰਾ ਹੋਣ ਦੀ ਉਡੀਕ ਕਰਦੇ ਹਾਂ ਅਤੇ ਭਰੋਸਾ ਰੱਖਦੇ ਹਾਂ ਕਿ “ਯਹੋਵਾਹ ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ।” (2 ਪਤ. 2:9) ਇਸ ਦੌਰਾਨ ਸਾਨੂੰ ਆਪਣੀ ਨਿਹਚਾ ਪੱਕੀ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਹਰ ਅਜ਼ਮਾਇਸ਼ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕੀਏ। ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰ ਕੇ ਇਸ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਚਾਹੀਦੀ ਹੈ। ਇਸ ਤਰ੍ਹਾਂ ਕਰ ਕੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ “ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ” ਪੱਕੀ ਰੱਖਾਂਗੇ।—ਇਬ. 6:19; ਜ਼ਬੂ. 25:21.
(ਹਿਜ਼ਕੀਏਲ 38:21-23) ਅਤੇ ਮੈਂ ਆਪਣੇ ਸਾਰੇ ਪਰਬਤਾਂ ਤੇ ਉਹ ਦੇ ਵਿਰੁੱਧ ਤਲਵਾਰ ਨੂੰ ਸੱਦਾਂਗਾ, ਪ੍ਰਭੁ ਯਹੋਵਾਹ ਦਾ ਵਾਕ ਹੈ ਅਤੇ ਹਰੇਕ ਮਨੁੱਖ ਦੀ ਤਲਵਾਰ ਉਹ ਦੇ ਭਰਾ ਦੇ ਵਿਰੁੱਧ ਹੋਵੇਗੀ 22 ਮੈਂ ਮਰੀ ਘੱਲ ਕੇ ਅਤੇ ਲਹੂ ਵਗਾ ਕੇ ਉਹ ਦਾ ਨਿਆਉਂ ਕਰਾਂਗਾ ਅਤੇ ਉਹ ਦੇ ਉੱਤੇ ਅਤੇ ਉਹ ਦੀ ਮਹਾਇਣ ਉੱਤੇ ਅਤੇ ਉਨ੍ਹਾਂ ਬਹੁਤ ਸਾਰੇ ਲੋਕਾਂ ਉੱਤੇ ਜਿਹੜੇ ਉਹ ਦੇ ਨਾਲ ਹਨ ਜ਼ੋਰ ਦੀ ਵਰਖਾ ਅਤੇ ਵੱਡੇ ਵੱਡੇ ਗੜੇ ਅਤੇ ਅੱਗ ਤੇ ਗੰਧਕ ਵਰ੍ਹਾਵਾਂਗਾ। 23 ਅਤੇ ਆਪਣੀ ਮਹਿਮਾ ਅਤੇ ਆਪਣੀ ਪਵਿੱਤ੍ਰਤਾ ਕਰਾਵਾਂਗਾ ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਜਾਣਿਆ ਜਾਵਾਂਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
“ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ”
16 ਮਹਾਂ ਬਾਬਲ ਦੇ ਨਾਸ਼ ਤੋਂ ਬਾਅਦ ਯਹੋਵਾਹ ਦੇ ਲੋਕਾਂ ʼਤੇ ਬਹੁਤ ਹੀ ਜ਼ਬਰਦਸਤ ਹਮਲਾ ਹੋਵੇਗਾ। ਉਸ ਵੇਲੇ ਸਾਨੂੰ ਆਪਣੇ ਬਚਾਅ ਲਈ ਯਹੋਵਾਹ ਤੋਂ ਸੁਰੱਖਿਆ ਦੀ ਲੋੜ ਪਵੇਗੀ ਜੋ ਉਹ ਆਪਣੇ ਸੇਵਕਾਂ ਨੂੰ ਦੇਵੇਗਾ। ਇਹ ਹਮਲਾ ਇਕ ਚੰਗਿਆੜੀ ਵਾਂਗ ਹੋਵੇਗਾ ਜਿਸ ਨਾਲ “ਮਹਾਂਕਸ਼ਟ” ਦਾ ਆਖ਼ਰੀ ਪੜਾਅ ਯਾਨੀ ਆਰਮਾਗੇਡਨ ਦੀ ਲੜਾਈ ਸ਼ੁਰੂ ਹੋਵੇਗੀ। ਇਹ ਯਹੋਵਾਹ ਦੀ ਲੜਾਈ ਹੋਵੇਗੀ ਜਿਸ ਵਿਚ ਦੋ ਧਿਰਾਂ ਆਪਸ ਵਿਚ ਭਿੜਨਗੀਆਂ। (ਮੱਤੀ 24:21; ਹਿਜ਼. 38:2-4) ਉਸ ਸਮੇਂ ਗੋਗ “ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ” ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰੇਗਾ। (ਹਿਜ਼. 38:10-12) ਇਹ ਹਮਲਾ ਹੁੰਦਿਆਂ ਹੀ ਯਹੋਵਾਹ ਗੋਗ ਤੇ ਉਸ ਦੀਆਂ ਫ਼ੌਜਾਂ ਨਾਲ ਲੜੇਗਾ ਅਤੇ ਆਪਣੇ ਲੋਕਾਂ ਨੂੰ ਬਚਾਵੇਗਾ। ਫਿਰ ਯਹੋਵਾਹ ਦਿਖਾਵੇਗਾ ਕਿ ਸਿਰਫ਼ ਉਸ ਕੋਲ ਹੀ ਰਾਜ ਕਰਨ ਦਾ ਹੱਕ ਹੈ ਤੇ ਉਹ ਆਪਣੇ ਨਾਂ ʼਤੇ ਲੱਗੇ ਕਲੰਕ ਨੂੰ ਮਿਟਾਵੇਗਾ ਕਿਉਂਕਿ ਉਹ ਕਹਿੰਦਾ ਹੈ: “[ਮੈਂ] ਬਹੁਤ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਜਾਣਿਆ ਜਾਵਾਂਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!”—ਹਿਜ਼. 38:18-23.
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 36:20, 21) ਅਤੇ ਜਦੋਂ ਓਹ ਕੌਮਾਂ ਦੇ ਵਿੱਚ ਜਿੱਥੇ ਜਿੱਥੇ ਓਹ ਗਏ ਸਨ ਪੁੱਜੇ ਤਾਂ ਉਨ੍ਹਾਂ ਮੇਰੇ ਪਵਿੱਤ੍ਰ ਨਾਮ ਨੂੰ ਪਲੀਤ ਕੀਤਾ ਜਦੋਂ ਓਹ ਉਨ੍ਹਾਂ ਦੇ ਵਿਖੇ ਆਖਦੇ ਸਨ ਕਿ ਇਹ ਯਹੋਵਾਹ ਦੀ ਪਰਜਾ ਹੈ ਅਤੇ ਉਹ ਦੇ ਦੇਸ ਵਿੱਚੋਂ ਨਿੱਕਲ ਕੇ ਆਏ ਹਨ। 21 ਪਰ ਮੈਨੂੰ ਆਪਣੇ ਪਵਿੱਤ੍ਰ ਨਾਮ ਦੇ ਕਾਰਨ ਚਿੰਤਾ ਹੋਈ ਜਿਹ ਨੂੰ ਇਸਰਾਏਲ ਦੇ ਘਰਾਣੇ ਨੇ ਕੌਮਾਂ ਵਿੱਚ ਜਿੱਥੇ ਓਹ ਗਏ ਪਲੀਤ ਕੀਤਾ।
ਬਾਈਬਲ ਦੇ ਨੈਤਿਕ ਮਿਆਰ ਸਿੱਖੋ ਅਤੇ ਸਿਖਾਓ
12 ਬਾਈਬਲ ਦੇ ਨੈਤਿਕ ਮਿਆਰ ਸਿੱਖਣ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦਾ ਪੌਲੁਸ ਰਸੂਲ ਨੇ ਇਕ ਖ਼ਾਸ ਕਾਰਨ ਦਿੱਤਾ ਸੀ। ਯਹੂਦੀਆਂ ਦੇ ਗ਼ਲਤ ਚਾਲ-ਚੱਲਣ ਕਾਰਨ ਯਹੋਵਾਹ ਦੇ ਨਾਂ ਉੱਤੇ ਬਦਨਾਮੀ ਆਈ ਸੀ: “ਤੂੰ ਜਿਹੜਾ ਸ਼ਰਾ ਉੱਤੇ ਘਮੰਡ ਕਰਦਾ ਹੈਂ ਕੀ ਤੂੰ ਸ਼ਰਾ ਦੇ ਉਲੰਘਣ ਕਰ ਕੇ ਪਰਮੇਸ਼ੁਰ ਦਾ ਅਪਮਾਨ ਕਰਦਾ ਹੈਂ? . . . ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।” (ਰੋਮੀਆਂ 2:23, 24) ਅੱਜ ਵੀ ਇਹ ਸੱਚ ਹੈ ਕਿ ਜੇ ਅਸੀਂ ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਨਾ ਚੱਲੀਏ ਤਾਂ ਅਸੀਂ ਪਰਮੇਸ਼ੁਰ ਯਾਨੀ ਉਨ੍ਹਾਂ ਦੇ ਸੋਮੇ ਨੂੰ ਬਦਨਾਮ ਕਰਾਂਗੇ। ਲੇਕਿਨ ਜੇ ਅਸੀਂ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਾਂਗੇ ਤਾਂ ਅਸੀਂ ਉਸ ਨੂੰ ਸਨਮਾਨ ਦੇਵਾਂਗੇ। (ਯਸਾਯਾਹ 52:5; ਹਿਜ਼ਕੀਏਲ 36:20) ਇਹ ਗੱਲ ਜਾਣਨ ਦੁਆਰਾ ਤੁਹਾਨੂੰ ਉਸ ਵੇਲੇ ਸਹੀ ਕਦਮ ਚੁੱਕਣ ਦੀ ਤਾਕਤ ਮਿਲੇਗੀ ਜਿਸ ਵੇਲੇ ਤੁਹਾਨੂੰ ਲੱਗੇ ਕਿ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨ ਵਿਚ ਬਾਈਬਲ ਦੇ ਮਿਆਰਾਂ ਉੱਤੇ ਚੱਲਣ ਦੀ ਬਜਾਇ ਕੋਈ ਹੋਰ ਰਸਤਾ ਆਸਾਨ ਹੈ। ਇਸ ਤੋਂ ਇਲਾਵਾ ਪੌਲੁਸ ਦੇ ਸ਼ਬਦ ਸਾਨੂੰ ਕੁਝ ਹੋਰ ਵੀ ਸਿਖਾਉਂਦੇ ਹਨ ਕਿ ਸਾਨੂੰ ਦੂਸਰਿਆਂ ਦੀ ਵੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਵੀ ਸਿਖਾਓ ਕਿ ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਚੱਲਣ ਦੁਆਰਾ ਅਤੇ ਉਨ੍ਹਾਂ ਨੂੰ ਰੱਦ ਕਰਨ ਦੁਆਰਾ ਯਹੋਵਾਹ ਉੱਤੇ ਅਸਰ ਪਵੇਗਾ। ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਚੱਲਣ ਦੁਆਰਾ ਸਿਰਫ਼ ਸੁਖੀ ਜੀਵਨ ਅਤੇ ਤੰਦਰੁਸਤੀ ਹੀ ਨਹੀਂ ਮਿਲਦੀ। ਪਰ ਇਸ ਨਾਲ ਪਰਮੇਸ਼ੁਰ ਦਾ ਨਾਂ ਵੀ ਰੌਸ਼ਨ ਹੁੰਦਾ ਹੈ ਜਿਸ ਨੇ ਇਹ ਮਿਆਰ ਦਿੱਤੇ ਹਨ ਅਤੇ ਜੋ ਉਨ੍ਹਾਂ ਉੱਤੇ ਚੱਲਣ ਲਈ ਸਾਨੂੰ ਹੌਸਲਾ ਦਿੰਦਾ ਹੈ।—ਜ਼ਬੂਰ 74:10; ਯਾਕੂਬ 3:17.
(ਹਿਜ਼ਕੀਏਲ 36:33-36) ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਜਿਸ ਦਿਹਾੜੇ ਮੈਂ ਤੁਹਾਨੂੰ ਤੁਹਾਡੇ ਸਾਰੇ ਔਗਣਾਂ ਤੋਂ ਸ਼ੁੱਧ ਕਰਾਂਗਾ, ਉਸੇ ਦਿਹਾੜੇ ਮੈਂ ਤੁਹਾਨੂੰ ਤੁਹਾਡੇ ਸ਼ਹਿਰਾਂ ਵਿੱਚ ਵਸਾਵਾਂਗਾ ਅਤੇ ਤੁਹਾਡੇ ਵਿਰਾਨ ਥਾਂ ਬਣਾਏ ਜਾਣਗੇ। 34 ਅਤੇ ਉਹ ਵਿਰਾਨ ਧਰਤੀ ਜੋ ਸਾਰੇ ਰਾਹ ਲੰਘਦਿਆਂ ਦੀ ਨਜ਼ਰ ਵਿੱਚ ਵਿਰਾਨ ਪਈ ਸੀ ਵਾਹੀ ਜਾਵੇਗੀ। 35 ਅਤੇ ਓਹ ਆਖਣਗੇ ਕਿ ਇਹ ਧਰਤੀ ਜਿਹੜੀ ਵਿਰਾਨ ਪਈ ਹੋਈ ਸੀ ਅਦਨ ਦੇ ਬਾਗ਼ ਵਾਂਙੁ ਹੋ ਗਈ ਅਤੇ ਬਰਬਾਦ ਤੇ ਉੱਜੜੇ ਤੇ ਢੱਠੇ ਹੋਏ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਸਦੇ ਹੋ ਗਏ। 36 ਤਦੋਂ ਕੌਮਾਂ ਜਿਹੜੀਆਂ ਤੁਹਾਡੇ ਆਲੇ ਦੁਆਲੇ ਬਚੀਆਂ ਹੋਈਆ ਹਨ ਜਾਣਨਗੀਆਂ ਕਿ ਮੈਂ ਯਹੋਵਾਹ ਨੇ ਢੱਠਿਆਂ ਥਾਂਵਾਂ ਨੂੰ ਬਣਾਇਆ ਹੈ ਅਤੇ ਉੱਜੜਿਆਂ ਵਿਰਾਨਾਂ ਨੂੰ ਫੇਰ ਲਗਾਇਆ ਹੈ। ਮੈਂ ਯਹੋਵਾਹ ਨੇ ਫ਼ਰਮਾਇਆ ਹੈ ਅਤੇ ਮੈਂ ਹੀ ਕਰਾਂਗਾ।
w88 9/15 24 ਪੈਰਾ 11
“ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ”
11 ਜਦੋਂ ਬਚੇ ਹੋਏ ਲੋਕ ਯਹੂਦਾਹ ਵਾਪਸ ਆਏ, ਤਾਂ ਵੀਰਾਨ ਪਿਆ ਹੋਇਆ ਦੇਸ਼ “ਅਦਨ ਦੇ ਬਾਗ਼” ਵਾਂਗ ਫਲਦਾਰ ਬਣ ਗਿਆ ਸੀ। (ਹਿਜ਼ਕੀਏਲ 36:33-36 ਪੜ੍ਹੋ।) ਇਸੇ ਤਰ੍ਹਾਂ 1919 ਤੋਂ ਯਹੋਵਾਹ ਨੇ ਬਚੇ ਹੋਏ ਚੁਣੇ ਹੋਏ ਮਸੀਹੀਆਂ ਦੀ ਵੀਰਾਨ ਹਾਲਤ ਨੂੰ ਇਸ ਤਰ੍ਹਾਂ ਬਦਲ ਦਿੱਤਾ, ਮਾਨੋ ਉਹ ਅੱਜ ਹੀ ਨਵੀਂ ਦੁਨੀਆਂ ਵਿਚ ਰਹਿ ਰਹੇ ਹੋਣ ਅਤੇ ਹੁਣ “ਵੱਡੀ ਭੀੜ” ਵੀ ਇਸ ਦਾ ਹਿੱਸਾ ਹੈ। ਇਸ ਸ਼ਾਂਤੀ ਅਤੇ ਪਿਆਰ ਭਰੇ ਮਾਹੌਲ ਵਿਚ ਪਵਿੱਤਰ ਲੋਕ ਸ਼ਾਮਲ ਹਨ, ਇਸ ਕਰਕੇ ਹਰ ਇਕ ਮਸੀਹੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਹੌਲ ਨੂੰ ਬਰਕਰਾਰ ਰੱਖਣ ਵਿਚ ਮਿਹਨਤ ਕਰੇ।—ਹਿਜ਼ਕੀਏਲ 36:37, 38.
ਬਾਈਬਲ ਪੜ੍ਹਾਈ
(ਹਿਜ਼ਕੀਏਲ 35:1-15) ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ। 2 ਹੇ ਆਦਮੀ ਦੇ ਪੁੱਤ੍ਰ, ਸ਼ਈਰ ਪਰਬਤ ਵੱਲ ਆਪਣਾ ਮੂੰਹ ਕਰ ਕੇ ਉਹ ਦੇ ਵਿਰੁੱਧ ਅਗੰਮ ਵਾਚ। 3 ਅਤੇ ਤੂੰ ਉਹ ਨੂੰ ਆਖ, ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ — ਵੇਖ, ਹੇ ਸ਼ਈਰ ਪਰਬਤ! ਮੈਂ ਤੇਰਾ ਵਿਰੋਧੀ ਹਾਂ, ਅਤੇ ਮੈਂ ਆਪਣਾ ਹੱਥ ਤੇਰੇ ਵਿਰੁੱਧ ਪਸਾਰਾਂਗਾ ਅਤੇ ਮੈਂ ਤੈਨੂੰ ਵਿਰਾਨਾ ਅਤੇ ਹੌਲ ਬਣਾਵਾਂਗਾ। 4 ਮੈਂ ਤੇਰੇ ਨਗਰਾਂ ਨੂੰ ਉਜਾੜਾਂਗਾ ਅਤੇ ਤੂੰ ਉੱਜੜ ਜਾਵੇਂਗਾ ਅਤੇ ਤੂੰ ਜਾਣੇਂਗਾ ਕਿ ਯਹੋਵਾਹ ਮੈਂ ਹਾਂ! 5 ਕਿਉਂ ਜੋ ਤੂੰ ਸਦਾ ਤੋਂ ਵੈਰ ਰੱਖਦਾ ਹੈਂ ਅਤੇ ਤੂੰ ਇਸਰਾਏਲੀਆਂ ਨੂੰ ਉਨ੍ਹਾਂ ਦੀ ਬਿਪਤਾ ਦੇ ਦਿਹਾੜੇ, ਉਨ੍ਹਾਂ ਦੇ ਬਦੀ ਦੇ ਅੰਤ ਸਮੇਂ ਵਿੱਚ ਤਲਵਾਰ ਦੀ ਧਾਰ ਦੇ ਹਵਾਲੇ ਕੀਤਾ ਹੈ। 6 ਏਸ ਲਈ ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੈਨੂੰ ਲਹੂ ਦੇ ਲਈ ਤਿਆਰ ਕਰਾਂਗਾ ਅਤੇ ਲਹੂ ਤੇਰਾ ਪਿੱਛਾ ਕਰੇਗਾ ਕਿਉਂ ਜੋ ਤੂੰ ਲਹੂ ਤੋਂ ਘ੍ਰਿਣਾ ਨਾ ਕੀਤੀ ਏਸ ਲਈ ਲਹੂ ਤੇਰਾ ਪਿੱਛਾ ਕਰੇਗਾ। 7 ਏਦਾਂ ਮੈਂ ਸ਼ਈਰ ਪਰਬਤ ਨੂੰ ਉਜਾੜਾਂਗਾ ਅਤੇ ਬਰਬਾਦ ਕਰਾਂਗਾ ਅਤੇ ਉਹ ਦੇ ਵਿੱਚੋਂ ਦੀ ਲੰਘਣ ਵਾਲੇ ਨੂੰ ਅਤੇ ਮੁੜਕੇ ਆਉਣ ਵਾਲੇ ਨੂੰ ਮੈਂ ਕੱਟ ਸੁੱਟਾਂਗਾ। 8 ਅਤੇ ਉਹ ਦੇ ਪਰਬਤਾਂ ਨੂੰ ਉਹ ਦਿਆਂ ਵੱਢਿਆਂ ਹੋਇਆਂ ਨਾਲ ਭਰ ਦਿਆਂਗਾ, ਤਲਵਾਰ ਦੇ ਵੱਢੇ ਹੋਏ ਤੇਰਿਆਂ ਟਿੱਲਿਆਂ ਅਤੇ ਤੇਰੀਆਂ ਵਾਦੀਆਂ ਅਤੇ ਤੇਰੀਆਂ ਸਾਰੀਆਂ ਨਦੀਆਂ ਵਿੱਚ ਡਿੱਗਣਗੇ। 9 ਮੈਂ ਤੈਨੂੰ ਸਦਾ ਲਈ ਉਜਾੜ ਰੱਖਾਂਗਾ ਅਤੇ ਤੇਰੇ ਸ਼ਹਿਰ ਫੇਰ ਨਾ ਵੱਸਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ! 10 ਤੂੰ ਆਖਿਆ ਕਿ ਇਹ ਦੋਵੇਂ ਕੌਮਾਂ ਅਤੇ ਇਹ ਦੋਵੇਂ ਦੇਸ ਮੇਰੇ ਹੋਣਗੇ ਅਤੇ ਅਸੀਂ ਉਨ੍ਹਾਂ ਤੇ ਕਬਜ਼ਾਂ ਕਰਾਂਗੇ, ਭਾਵੇਂ ਯਹੋਵਾਹ ਉੱਥੇ ਸੀ। 11 ਏਸ ਲਈ ਪ੍ਰਭੁ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੇਰੇ ਕਹਿਰ ਅਤੇ ਤੇਰੀ ਅਣਖ ਦੇ ਅਨੁਸਾਰ ਜੋ ਤੂੰ ਆਪਣੀ ਘ੍ਰਿਣਾ ਕਰਕੇ ਉਨ੍ਹਾਂ ਦੇ ਵਿਰੁੱਧ ਕੀਤੀ ਮੈਂ ਤੇਰੇ ਨਾਲ ਵਰਤਾਰਾ ਕਰਾਂਗਾ ਅਤੇ ਜਦੋਂ ਮੈਂ ਤੇਰੇ ਵਿਖੇ ਨਿਆਉਂ ਕਰਾਂਗਾ ਤਾਂ ਉਨ੍ਹਾਂ ਦੇ ਵਿਚਕਾਰ ਮੈਂ ਜਾਣਿਆ ਜਾਵਾਂਗਾ। 12 ਅਤੇ ਤੂੰ ਜਾਣੇਂਗਾ ਕਿ ਮੈਂ ਯਹੋਵਾਹ ਨੇ ਤੇਰੀਆਂ ਸਾਰੀਆਂ ਨਿੰਦਿਆ ਦੀਆਂ ਗੱਲਾਂ ਜੋ ਤੂੰ ਇਸਰਾਏਲ ਦੇ ਪਰਬਤਾਂ ਦੇ ਵਿਰੁੱਧ ਆਖੀਆਂ ਕਿ ਓਹ ਉੱਜੜ ਗਏ ਅਤੇ ਅਸਾਡੇ ਹੜੱਪ ਕਰਨ ਲਈ ਸਾਨੂੰ ਦਿੱਤੇ ਗਏ ਸੁਣੀਆਂ ਹਨ। 13 ਏਦਾਂ ਤੁਸਾਂ ਮੇਰੇ ਵਿਰੁੱਧ ਆਪਣੇ ਮੂੰਹ ਨਾਲ ਆਪਣੀ ਵਡਿਆਈ ਕੀਤੀ ਅਤੇ ਤੁਸਾਂ ਮੇਰੇ ਵਿਰੁੱਧ ਬਹੁਤੀਆਂ ਗੱਲਾਂ ਕੀਤੀਆਂ ਹਨ ਜੋ ਮੈਂ ਸੁਣ ਚੁੱਕਿਆ ਹਾਂ। 14 ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, — ਜਦੋਂ ਸਾਰਾ ਦੇਸ ਅਨੰਦ ਕਰੇਗਾ ਮੈਂ ਤੈਨੂੰ ਉਜਾੜਾਂਗਾ। 15 ਜਿਦਾਂ ਤੂੰ ਇਸਰਾਏਲ ਦੇ ਘਰਾਣੇ ਦੀ ਮਿਲਖ ਲਈ, ਏਸ ਲਈ ਕਿ ਉਹ ਉਜਾੜ ਸੀ ਅਨੰਦ ਕੀਤਾ, ਏਦਾਂ ਹੀ ਮੈਂ ਤੇਰੇ ਨਾਲ ਕਰਾਂਗਾ। ਹੇ ਸ਼ਈਰ ਪਰਬਤ, ਤੂੰ ਅਤੇ ਸਾਰਾ ਅਦੋਮ ਉੱਕੇ ਵਿਰਾਨ ਹੋਵੋਗੇ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
28 ਅਗਸਤ–3 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਹਿਜ਼ਕੀਏਲ 39–41
“ਹੈਕਲ ਬਾਰੇ ਹਿਜ਼ਕੀਏਲ ਦਾ ਦਰਸ਼ਣ ਅਤੇ ਤੁਸੀਂ”
(ਹਿਜ਼ਕੀਏਲ 40:2) ਉਹ ਮੈਨੂੰ ਪਰਮੇਸ਼ੁਰ ਦਿਆਂ ਦਰਸ਼ਣਾਂ ਵਿੱਚ ਇਸਰਾਏਲ ਦੇ ਦੇਸ ਵਿੱਚ ਲੈ ਆਇਆ ਅਤੇ ਉਹ ਨੇ ਮੈਨੂੰ ਇੱਕ ਵੱਡੇ ਉੱਚੇ ਪਰਬਤ ਤੇ ਲਾਹਿਆ ਅਤੇ ਉਸੇ ਉੱਤੇ ਦੱਖਣ ਵੱਲ ਜਾਣੋ ਇੱਕ ਸ਼ਹਿਰ ਦਾ ਅਕਾਰ ਸੀ।
ਪਰਮੇਸ਼ੁਰ ਦੀ ਹੈਕਲ “ਤੇ ਦਿਲ ਲਾ”!
16 ਜਵਾਬ ਹਾਸਲ ਕਰਨ ਲਈ, ਚਲੋ ਆਪਾਂ ਫਿਰ ਤੋਂ ਦਰਸ਼ਣ ਨੂੰ ਪੜ੍ਹੀਏ। ਹਿਜ਼ਕੀਏਲ ਨੇ ਲਿਖਿਆ: “ਉਹ ਮੈਨੂੰ ਪਰਮੇਸ਼ੁਰ ਦਿਆਂ ਦਰਸ਼ਣਾਂ ਵਿੱਚ ਇਸਰਾਏਲ ਦੇ ਦੇਸ ਵਿੱਚ ਲੈ ਆਇਆ ਅਤੇ ਉਹ ਨੇ ਮੈਨੂੰ ਇੱਕ ਵੱਡੇ ਉੱਚੇ ਪਰਬਤ ਤੇ ਲਾਹਿਆ ਅਤੇ ਉਸੇ ਉੱਤੇ ਦੱਖਣ ਵੱਲ ਜਾਣੋ ਇੱਕ ਸ਼ਹਿਰ ਦਾ ਅਕਾਰ ਸੀ।” (ਹਿਜ਼ਕੀਏਲ 40:2) ਇਸ ਦਰਸ਼ਣ ਵਿਚ ਦੇਖੀ ਗਈ ਜਗ੍ਹਾ, ਅਰਥਾਤ ‘ਵੱਡਾ ਉੱਚਾ ਪਰਬਤ,’ ਸਾਨੂੰ ਮੀਕਾਹ 4:1 ਦੀ ਯਾਦ ਦਿਲਾਉਂਦਾ ਹੈ: “ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਉੱਮਤਾਂ ਉਸ ਦੀ ਵੱਲ ਵਗਣਗੀਆਂ।” ਇਸ ਭਵਿੱਖਬਾਣੀ ਦੀ ਪੂਰਤੀ ਕਦੋਂ ਹੁੰਦੀ ਹੈ? ਮੀਕਾਹ 4:5 ਦਿਖਾਉਂਦਾ ਹੈ ਕਿ ਇਹ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਜੇ ਕੌਮਾਂ ਝੂਠੇ ਦੇਵਤਿਆਂ ਨੂੰ ਪੂਜਦੀਆਂ ਹੋਣਗੀਆਂ। ਅਸਲ ਵਿਚ, ਸ਼ੁੱਧ ਉਪਾਸਨਾ “ਆਖਰੀ ਦਿਨਾਂ” ਵਿਚ, ਯਾਨੀ ਕਿ ਸਾਡੇ ਦਿਨਾਂ ਵਿਚ ਉੱਚੀ ਕੀਤੀ ਗਈ ਹੈ। ਇਸ ਨੂੰ ਪਰਮੇਸ਼ੁਰ ਦੇ ਸੇਵਕਾਂ ਦੀਆਂ ਜ਼ਿੰਦਗੀਆਂ ਵਿਚ ਆਪਣਾ ਸਹੀ ਦਰਜਾ ਦਿੱਤਾ ਜਾ ਰਿਹਾ ਹੈ।
(ਹਿਜ਼ਕੀਏਲ 40:3) ਅਤੇ ਉਹ ਮੈਨੂੰ ਉੱਥੇ ਲੈ ਗਿਆ ਤਾਂ ਵੇਖੋ, ਇੱਕ ਮਨੁੱਖ ਸੀ ਜਿਸ ਦਾ ਰੂਪ ਪਿੱਤਲ ਵਰਗਾ ਸੀ ਅਤੇ ਉਹ ਸਣ ਦੀ ਰੱਸੀ ਅਤੇ ਮਿਣਨ ਵਾਲਾ ਕਾਨਾ ਹੱਥ ਵਿੱਚ ਲਈ ਫਾਟਕ ਵਿੱਚ ਖਲੋਤਾ ਸੀ।
(ਹਿਜ਼ਕੀਏਲ 40:5) ਤਾਂ ਵੇਖੋ, ਭਵਨ ਦੇ ਹਾਤੇ ਦੇ ਚਾਰ ਚੁਫੇਰੇ ਕੰਧ ਸੀ, ਅਤੇ ਉਸ ਮਨੁੱਖ ਦੇ ਹੱਥ ਵਿੱਚ ਮਿਣਨ ਵਾਲਾ ਕਾਨਾ ਸੀ, ਜਿਹੜਾ ਛੇ ਹੱਥ ਲੰਮਾ ਅਤੇ ਹਰੇਕ ਹੱਥ ਪੂਰੇ ਹੱਥ ਤੋਂ ਚਾਰ ਉਂਗਲਾਂ ਵੱਡਾ ਸੀ, ਸੋ ਓਸ ਉਸ ਘਰ ਦੀ ਚੁੜਾਈ ਮਿਣੀ, ਉਹ ਇੱਕ ਕਾਨਾ ਹੋਈ ਅਤੇ ਉਚਾਈ ਇੱਕ ਕਾਨਾ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
40:3–43:17—ਭਵਨ ਕਿਉਂ ਮਾਪਿਆ ਗਿਆ ਸੀ? ਭਵਨ ਮਾਪਣਾ ਇਸ ਗੱਲ ਦੀ ਗਾਰੰਟੀ ਸੀ ਕਿ ਯਹੋਵਾਹ ਦੀ ਭਗਤੀ ਦੇ ਸੰਬੰਧ ਵਿਚ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ।
(ਹਿਜ਼ਕੀਏਲ 40:10) ਅਤੇ ਪੂਰਬ ਵੱਲ ਦੇ ਦਰਵੱਜੇ ਦੀਆਂ ਕੋਠੜੀਆਂ ਤਿੰਨ ਏਧਰ ਅਤੇ ਤਿੰਨ ਓਧਰ ਸਨ, ਇਹ ਤਿੰਨੇ ਮਿਣਤੀ ਵਿੱਚ ਇੱਕੋ ਜਿੰਨੀਆਂ ਸਨ ਅਤੇ ਏਧਰ ਓਧਰ ਦੇ ਥੰਮਾਂ ਦਾ ਇੱਕੋ ਹੀ ਨਾਪ ਸੀ।
(ਹਿਜ਼ਕੀਏਲ 40:14) ਅਤੇ ਉਹ ਨੇ ਥੰਮ ਸੱਠ ਹੱਥ ਮਿਣੇ ਅਤੇ ਵੇਹੜੇ ਦੇ ਥੰਮ ਫਾਟਕ ਦੇ ਚਾਰ ਚੁਫੇਰੇ ਸਨ।
(ਹਿਜ਼ਕੀਏਲ 40:16) ਅਤੇ ਕੋਠੜੀਆਂ ਵਿੱਚ ਅਤੇ ਉਨ੍ਹਾਂ ਦੇ ਥੰਮਾਂ ਵਿੱਚ ਫਾਟਕ ਦੇ ਅੰਦਰ ਚੁਫੇਰੇ ਝਰੋਖੇ ਸਨ, ਓਦਾਂ ਹੀ ਡੇਉੜ੍ਹੀ ਦੇ ਅੰਦਰ ਵੀ ਚੁਫੇਰੇ ਝਰੋਖੇ ਸਨ ਅਤੇ ਥੰਮਾਂ ਤੇ ਖਜੂਰ ਦੀਆਂ ਮੂਰਤਾਂ ਸਨ।
ਹਿਜ਼ਕੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ
40:14, 16, 22, 26. ਹੈਕਲ ਦੇ ਚਾਰ-ਚੁਫੇਰੇ ਥੰਮ੍ਹਾਂ ਤੇ ਖਜੂਰ ਦੇ ਰੁੱਖਾਂ ਦੀਆਂ ਮੂਰਤਾਂ ਦਾ ਮਤਲਬ ਸੀ ਕਿ ਸਿਰਫ਼ ਨੇਕ ਲੋਕ ਅੰਦਰ ਆ ਸਕਦੇ ਸਨ। (ਜ਼ਬੂਰਾਂ ਦੀ ਪੋਥੀ 92:12) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਸਾਡੀ ਭਗਤੀ ਸਿਰਫ਼ ਉਦੋਂ ਕਬੂਲ ਕਰਦਾ ਹੈ ਜੇ ਅਸੀਂ ਨੇਕ ਇਨਸਾਨ ਹਾਂ।
ਹੀਰੇ-ਮੋਤੀਆਂ ਦੀ ਖੋਜ ਕਰੋ
(ਹਿਜ਼ਕੀਏਲ 39:7) ਮੈਂ ਆਪਣੇ ਪਵਿੱਤ੍ਰ ਨਾਮ ਨੂੰ ਆਪਣੀ ਪਰਜਾ ਇਸਰਾਏਲ ਤੇ ਪਰਗਟ ਕਰਾਂਗਾ ਅਤੇ ਫੇਰ ਆਪਣੇ ਪਵਿੱਤ੍ਰ ਨਾਮ ਦੀ ਨਿਰਾਦਰੀ ਨਾ ਹੋਣ ਦਿਆਂਗਾ ਅਤੇ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਵਿੱਤ੍ਰ ਪੁਰਖ ਹਾਂ।
‘ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ’
ਯਹੋਵਾਹ ਕਹਿੰਦਾ ਹੈ: “ਮੈਂ ਪਵਿੱਤ੍ਰ ਨਾਮ ਦੀ ਨਿਰਾਦਰੀ ਨਾ ਹੋਣ ਦਿਆਂਗਾ।” ਜਦੋਂ ਇਨਸਾਨ ਅਨਿਆਂ ਲਈ ਉਸ ਨੂੰ ਕਸੂਰਵਾਰ ਠਹਿਰਾਉਂਦੇ ਹਨ, ਤਾਂ ਉਹ ਉਸ ਦੇ ਨਾਮ ਦਾ ਨਿਰਾਦਰ ਕਰਦੇ ਹਨ। ਉਹ ਕਿੱਦਾਂ? ਬਾਈਬਲ ਵਿਚ “ਨਾਮ” ਅਕਸਰ ਨੇਕਨਾਮੀ ਨੂੰ ਦਰਸਾਉਂਦਾ ਹੈ। ਇਕ ਕਿਤਾਬ ਦੱਸਦੀ ਹੈ ਕਿ ਪਰਮੇਸ਼ੁਰ ਦਾ ਨਾਮ ਇਸ ਗੱਲ ਨੂੰ ਦਰਸਾਉਂਦਾ ਹੈ ਕਿ “ਉਸ ਬਾਰੇ ਕੀ ਪਤਾ ਹੈ ਯਾਨੀ ਉਹ ਆਪਣੇ ਬਾਰੇ ਜੋ ਦੱਸਦਾ ਹੈ; ਇਹ ਉਸ ਦੇ ਮਾਣ ਨੂੰ ਵੀ ਦਰਸਾਉਂਦਾ ਹੈ।” ਯਹੋਵਾਹ ਦੇ ਨਾਮ ਦਾ ਸੰਬੰਧ ਉਸ ਦੀ ਨੇਕਨਾਮੀ ਨਾਲ ਹੈ। ਯਹੋਵਾਹ ਅਨਿਆਂ ਬਾਰੇ ਕੀ ਸੋਚਦਾ ਹੈ? ਉਹ ਉਸ ਨਾਲ ਨਫ਼ਰਤ ਕਰਦਾ ਹੈ! ਉਸ ਨੂੰ ਅਨਿਆਂ ਦੇ ਸ਼ਿਕਾਰ ਲੋਕਾਂ ਉੱਤੇ ਤਰਸ ਆਉਂਦਾ ਹੈ। (ਕੂਚ 22:22-24) ਜਦੋਂ ਇਨਸਾਨ ਇਹ ਦਾਅਵਾ ਕਰਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਕੰਮਾਂ ਲਈ ਜ਼ਿੰਮੇਵਾਰ ਹੈ ਜਿਨ੍ਹਾਂ ਨਾਲ ਉਹ ਨਫ਼ਰਤ ਕਰਦਾ ਹੈ, ਤਾਂ ਉਹ ਯਹੋਵਾਹ ਦੇ ਨਾਮ ʼਤੇ ਧੱਬਾ ਲਾਉਂਦੇ ਹਨ। ਇਸ ਤਰ੍ਹਾਂ ਉਹ “[ਉਸ ਦੇ] ਨਾਮ ਉੱਤੇ ਕੁਫ਼ਰ” ਬਕਦੇ ਹਨ।—ਜ਼ਬੂਰਾਂ ਦੀ ਪੋਥੀ 74:10.
(ਹਿਜ਼ਕੀਏਲ 39:9) ਤਦ ਇਸਰਾਏਲ ਦੇ ਸ਼ਹਿਰਾਂ ਦੇ ਵਾਸੀ ਨਿੱਕਲਣਗੇ ਅਤੇ ਅੱਗ ਲਾ ਕੇ ਸ਼ਸਤ੍ਰਾਂ ਨੂੰ ਜਲਾਉਣਗੇ ਅਰਥਾਤ ਢਾਲਾਂ ਅਤੇ ਬਰਛੀਆਂ ਨੂੰ, ਧਣੁਖਾਂ ਅਤੇ ਬਾਣਾਂ ਨੂੰ ਅਤੇ ਕਟਾਰਾਂ ਨੂੰ ਅਤੇ ਨੇਜ਼ਿਆਂ ਨੂੰ ਅਤੇ ਓਹ ਸੱਤ ਵਰ੍ਹਿਆਂ ਤੀਕਰ ਉਨ੍ਹਾਂ ਨੂੰ ਜਲਾਉਂਦੇ ਰਹਿਣਗੇ।
w89 8/15 14 ਪੈਰਾ 20
ਸੋਹਣੀ ਧਰਤੀ ਵੱਲ ਜਾਂਦਾ ਰਾਹ
ਕੌਮਾਂ ਵੱਲੋਂ ਲੜਾਈ ਵਿਚ ਵਰਤੇ ਜਾਣ ਵਾਲੇ ਹਥਿਆਰਾਂ ਦਾ ਕੀ ਹੋਵੇਗਾ? ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਨਾਸ਼ ਕਰਨ ਲਈ ਕਾਫ਼ੀ ਸਮਾਂ ਲੱਗੇਗਾ ਕਿਉਂਕਿ ਇਨ੍ਹਾਂ ਦੀ ਮਾਤਰਾ ਬਹੁਤ ਜ਼ਿਆਦਾ ਹੋਵੇਗੀ। (ਹਿਜ਼ਕੀਏਲ 39:8-10) ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲੇ ਸ਼ਾਇਦ ਇਨ੍ਹਾਂ ਹਥਿਆਰਾਂ ਦੇ ਬਚੇ ਹੋਏ ਹਿੱਸਿਆਂ ਦੀ ਵਰਤੋਂ ਚੰਗੇ ਕੰਮਾਂ ਲਈ ਕਰਨ।—ਯਸਾਯਾਹ 2:2-4.
ਬਾਈਬਲ ਪੜ੍ਹਾਈ
(ਹਿਜ਼ਕੀਏਲ 40:32-47) ਅਤੇ ਉਹ ਮੈਨੂੰ ਪੂਰਬ ਵੱਲ ਅੰਦਰਲੇ ਵੇਹੜੇ ਵਿੱਚ ਲੈ ਆਇਆ ਅਤੇ ਇਨ੍ਹਾਂ ਹੀ ਮੇਚਿਆਂ ਦੇ ਅਨੁਸਾਰ ਫਾਟਕ ਨੂੰ ਵੇਖਿਆ। 33 ਅਤੇ ਉਹ ਦੀਆਂ ਕੋਠੜੀਆਂ ਅਤੇ ਥੰਮਾਂ ਅਤੇ ਡੇਉੜ੍ਹੀ ਨੂੰ ਇਨ੍ਹਾਂ ਹੀ ਮੇਚਿਆਂ ਦੇ ਅਨਕੂਲ ਵੇਖਿਆ ਅਤੇ ਉਹ ਦੇ ਵਿੱਚ ਅਤੇ ਉਹ ਦੀ ਡੇਉੜ੍ਹੀ ਵਿੱਚ ਚੁਫੇਰੇ ਬਾਰੀਆਂ ਸਨ। ਲੰਮਾਈ ਪੰਜਾਹ ਹੱਥ ਅਤੇ ਚੁੜਾਈ ਪੰਜੀ ਹੱਥ ਸੀ। 34 ਅਤੇ ਉਹ ਦੀ ਡੇਉੜ੍ਹੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਏਧਰ ਓਧਰ ਖਜੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਜਾਣ ਲਈ ਅੱਠ ਪੌੜੀਆਂ ਸਨ। 35 ਉਹ ਮੈਨੂੰ ਉੱਤਰੀ ਫਾਟਕ ਵੱਲ ਲੈ ਗਿਆ ਅਤੇ ਇਨ੍ਹਾਂ ਹੀ ਮੇਚਿਆਂ ਦੇ ਅਨਕੂਲ ਉਹ ਨੂੰ ਵੇਖਿਆ 36 ਉਹ ਦੀਆਂ ਕੋਠੜੀਆਂ ਅਤੇ ਉਹ ਦੇ ਥੰਮਾਂ ਅਤੇ ਉਹ ਦੀ ਡੇਉੜ੍ਹੀ ਜਿਨ੍ਹਾਂ ਵਿੱਚ ਚੁਫੇਰੇ ਬਾਰੀਆਂ ਸਨ ਦੀ ਲੰਮਾਈ ਪੰਜਾਹ ਹੱਥ ਤੇ ਚੁੜਾਈ ਪੰਜੀ ਹੱਥ ਸੀ। 37 ਅਤੇ ਉਹ ਦੇ ਥੰਮ ਬਾਹਰਲੇ ਵੇਹੜੇ ਵੱਲ ਸਨ ਅਤੇ ਉਹ ਦੇ ਥੰਮਾਂ ਤੇ ਏਧਰ ਓਧਰ ਖਜੂਰਾਂ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ। 38 ਫਾਟਕਾਂ ਦੇ ਥੰਮਾਂ ਦੇ ਕੋਲ ਦਰਵੱਜੇ ਵਾਲੀ ਕੋਠੜੀ ਸੀ ਜਿੱਥੇ ਹੋਮ ਦੀ ਬਲੀ ਧੋਂਦੇ ਸਨ। 39 ਅਤੇ ਦਰਵੱਜੇ ਦੀ ਡੇਉੜ੍ਹੀ ਵਿੱਚ ਦੋ ਮੇਜ਼ਾਂ ਏਸ ਪਾਸੇ ਤੇ ਦੋ ਉਸ ਪਾਸੇ ਸਨ ਕਿ ਉਨ੍ਹਾਂ ਉੱਤੇ ਹੋਮ ਦੀ ਬਲੀ, ਪਾਪ ਦੀ ਬਲੀ ਅਤੇ ਦੋਸ਼ ਦੀ ਬਲੀ ਕੱਟਣ। 40 ਅਤੇ ਬਾਹਰ ਵੱਲ ਉੱਤਰੀ ਫਾਟਕ ਦੇ ਲਾਂਘੇ ਦੇ ਨੇੜੇ ਦੋ ਮੇਜ਼ਾਂ ਸਨ ਅਤੇ ਫਾਟਕ ਦੀ ਡੇਉੜ੍ਹੀ ਦੇ ਦੂਜੇ ਪਾਸੇ ਦੋ ਮੇਜ਼ਾਂ ਸਨ। 41 ਫਾਟਕ ਦੇ ਨੇੜੇ ਚਾਰ ਮੇਜ਼ਾਂ ਏਸ ਪਾਸੇ ਅਤੇ ਚਾਰ ਉਸ ਪਾਸੇ ਸਨ, ਅਰਥਾਤ ਅੱਠ ਮੇਜ਼ਾਂ ਕੱਟਣ ਲਈ ਸਨ। 42 ਹੋਮ ਦੀ ਬਲੀ ਲਈ ਘੜੇ ਹੋਏ ਪੱਥਰਾਂ ਦੀਆਂ ਚਾਰ ਮੇਜ਼ਾਂ ਸਨ ਜਿਹੜੀਆਂ ਡੂਢ ਹੱਥ ਲੰਮੀਆਂ ਅਤੇ ਡੂਢ ਹੱਥ ਚੌੜੀਆਂ ਅਤੇ ਇੱਕ ਹੱਥ ਉੱਚੀਆਂ ਸਨ ਜਿਨ੍ਹਾਂ ਉੱਤੇ ਉਹ ਹੋਮ ਦੀ ਭੇਟ ਅਤੇ ਬਲੀ ਨੂੰ ਕੱਟਣ ਵਾਲੇ ਹਥਿਆਰ ਰੱਖਦੇ ਸਨ। 43 ਅਤੇ ਉਹ ਦੇ ਚੁਫੇਰੇ ਚਾਰ ਉਂਗਲਾਂ ਲੰਮੇ ਕੁੰਡੇ ਲਗੇ ਸਨ ਅਤੇ ਬਲੀ ਦਾ ਮਾਸ ਮੇਜ਼ਾ ਤੇ ਸੀ। 44 ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉੱਤਰੀ ਫਾਟਕ ਵੱਲ ਸੀ ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਨ੍ਹਾਂ ਦਾ ਮੂੰਹ ਦੱਖਣ ਵੱਲ ਸੀ ਅਤੇ ਇੱਕ ਪੂਰਬੀ ਫਾਟਕ ਵੱਲ ਸੀ ਜਿਸ ਦਾ ਮੂੰਹ ਉੱਤਰ ਵੱਲ ਸੀ। 45 ਅਤੇ ਉਹ ਨੇ ਮੈਨੂੰ ਆਖਿਆ ਕਿ ਇਹ ਕੋਠੜੀ ਜਿਸ ਦਾ ਮੂੰਹ ਦੱਖਣ ਵੱਲ ਹੈ ਉਨ੍ਹਾਂ ਜਾਜਕਾਂ ਦੇ ਲਈ ਹੈ ਜਿਹੜੇ ਡੇਹਰੇ ਦੀ ਰਾਖੀ ਕਰਦੇ ਹਨ। 46 ਅਤੇ ਉਹ ਕੋਠੜੀ ਜਿਸ ਦਾ ਮੂੰਹ ਉੱਤਰ ਵੱਲ ਹੈ ਉਨ੍ਹਾਂ ਜਾਜਕਾਂ ਲਈ ਹੈ ਜਿਹੜੇ ਜਗਵੇਦੀ ਦੀ ਰਾਖੀ ਲਈ ਹਨ। ਏਹ ਸਦੋਕ ਦੀ ਵੰਸ ਵਿੱਚੋਂ ਹਨ ਜੋ ਲੇਵੀਆਂ ਵਿੱਚੋਂ ਯਹੋਵਾਹ ਦੇ ਹਜ਼ੂਰ ਆਉਂਦੇ ਹਨ ਤਾਂ ਜੋ ਉਹ ਦੀ ਉਪਾਸਨਾ ਕਰਨ। 47 ਅਤੇ ਉਹ ਨੇ ਵੇਹੜੇ ਨੂੰ ਸੌ ਹੱਥ ਲੰਮਾ ਤੇ ਸੌ ਹੱਥ ਚੌੜਾ ਵਰਗਾਕਾਰ ਮਿਣਿਆ ਅਤੇ ਜਗਵੇਦੀ ਭਵਨ ਦੇ ਸਾਹਮਣੇ ਸੀ।