ਯਿਰਮਿਯਾਹ
46 ਯਿਰਮਿਯਾਹ ਨਬੀ ਨੂੰ ਕੌਮਾਂ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+ 2 ਇਹ ਸੰਦੇਸ਼ ਮਿਸਰ ਅਤੇ ਮਿਸਰ ਦੇ ਰਾਜੇ ਫ਼ਿਰਊਨ ਨਕੋਹ+ ਦੀ ਫ਼ੌਜ ਬਾਰੇ ਸੀ।+ ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਚੌਥੇ ਸਾਲ+ ਵਿਚ ਉਸ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਫ਼ਰਾਤ ਦਰਿਆ ਦੇ ਲਾਗੇ ਕਰਕਮਿਸ਼ ਵਿਖੇ ਹਰਾਇਆ ਸੀ:
3 “ਆਪਣੀਆਂ ਛੋਟੀਆਂ* ਤੇ ਵੱਡੀਆਂ ਢਾਲਾਂ ਤਿਆਰ ਕਰੋ
ਅਤੇ ਲੜਾਈ ਲਈ ਅੱਗੇ ਵਧੋ।
4 ਹੇ ਘੋੜਸਵਾਰੋ, ਘੋੜੇ ਤਿਆਰ ਕਰੋ ਅਤੇ ਉਨ੍ਹਾਂ ʼਤੇ ਸਵਾਰ ਹੋ ਜਾਓ।
ਆਪੋ-ਆਪਣੀ ਥਾਂ ʼਤੇ ਖੜ੍ਹੇ ਹੋ ਜਾਓ ਅਤੇ ਆਪਣੇ ਸਿਰਾਂ ʼਤੇ ਟੋਪ ਪਾਓ।
ਆਪਣੇ ਨੇਜ਼ੇ ਲਿਸ਼ਕਾਓ ਅਤੇ ਆਪਣੀਆਂ ਸੰਜੋਆਂ ਪਾ ਲਓ।
5 ਯਹੋਵਾਹ ਕਹਿੰਦਾ ਹੈ, ‘ਮੈਂ ਇਹ ਕੀ ਦੇਖ ਰਿਹਾ ਹਾਂ?
ਉਹ ਡਰ ਨਾਲ ਸਹਿਮੇ ਹੋਏ ਹਨ।
ਉਹ ਪਿੱਠ ਦਿਖਾ ਕੇ ਭੱਜ ਰਹੇ ਹਨ, ਉਨ੍ਹਾਂ ਦੇ ਯੋਧੇ ਹਾਰ ਗਏ ਹਨ।
ਉਹ ਡਰ ਦੇ ਮਾਰੇ ਭੱਜ ਗਏ ਹਨ, ਉਨ੍ਹਾਂ ਦੇ ਯੋਧੇ ਪਿੱਛੇ ਮੁੜ ਕੇ ਨਹੀਂ ਦੇਖਦੇ।
ਚਾਰੇ ਪਾਸੇ ਖ਼ੌਫ਼ ਹੀ ਖ਼ੌਫ਼ ਹੈ।’
6 ‘ਤੇਜ਼ ਦੌੜਨ ਵਾਲਾ ਭੱਜ ਨਹੀਂ ਸਕਦਾ ਅਤੇ ਯੋਧੇ ਬਚ ਨਹੀਂ ਸਕਦੇ।
ਉਹ ਉੱਤਰ ਵਿਚ ਫ਼ਰਾਤ ਦਰਿਆ ਦੇ ਕੰਢੇ ਠੇਡਾ ਖਾ ਕੇ ਡਿਗ ਪਏ ਹਨ।’+
7 ਇਹ ਕੌਣ ਹੈ ਜੋ ਨੀਲ ਦਰਿਆ ਵਾਂਗ ਆ ਰਿਹਾ ਹੈ?
ਅਤੇ ਨਦੀਆਂ ਦੇ ਠਾਠਾਂ ਮਾਰਦੇ ਪਾਣੀਆਂ ਵਾਂਗ ਅੱਗੇ ਵਧ ਰਿਹਾ ਹੈ?
8 ਮਿਸਰ ਨੀਲ ਦਰਿਆ ਵਾਂਗ ਆ ਰਿਹਾ ਹੈ+
ਅਤੇ ਨਦੀਆਂ ਦੇ ਠਾਠਾਂ ਮਾਰਦੇ ਪਾਣੀਆਂ ਵਾਂਗ ਅੱਗੇ ਵਧ ਰਿਹਾ ਹੈ
ਇਹ ਕਹਿੰਦਾ ਹੈ, ‘ਮੈਂ ਉਤਾਹਾਂ ਜਾਵਾਂਗਾ ਅਤੇ ਧਰਤੀ ਨੂੰ ਢਕ ਲਵਾਂਗਾ।
ਮੈਂ ਸ਼ਹਿਰ ਨੂੰ ਅਤੇ ਇਸ ਦੇ ਵਾਸੀਆਂ ਨੂੰ ਨਾਸ਼ ਕਰ ਦਿਆਂਗਾ।’
9 ਹੇ ਘੋੜਿਓ, ਉਤਾਹਾਂ ਜਾਓ!
ਹੇ ਰਥੋ, ਅੰਨ੍ਹੇਵਾਹ ਦੌੜੋ!
ਯੋਧਿਆਂ ਨੂੰ ਅੱਗੇ ਵਧਣ ਦਿਓ
ਕੂਸ਼ ਤੇ ਫੂਟ ਨੂੰ ਜਿਹੜੇ ਢਾਲਾਂ ਵਰਤਣ ਵਿਚ ਮਾਹਰ ਹਨ+
ਅਤੇ ਲੂਦੀਮੀਆਂ+ ਨੂੰ ਜਿਨ੍ਹਾਂ ਨੇ ਕਮਾਨਾਂ ਕੱਸੀਆਂ ਹੋਈਆਂ ਹਨ
ਅਤੇ ਜੋ ਇਨ੍ਹਾਂ ਨੂੰ ਚਲਾਉਣ ਵਿਚ ਮਾਹਰ ਹਨ।+
10 “ਉਹ ਦਿਨ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਦਾ ਹੈ। ਉਹ ਬਦਲਾ ਲੈਣ ਦਾ ਦਿਨ ਹੈ ਜਦ ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲਵੇਗਾ। ਤਲਵਾਰ ਤਦ ਤਕ ਉਨ੍ਹਾਂ ਨੂੰ ਖਾਂਦੀ ਰਹੇਗੀ ਜਦ ਤਕ ਉਹ ਰੱਜ ਨਾ ਜਾਵੇ ਅਤੇ ਉਨ੍ਹਾਂ ਦੇ ਖ਼ੂਨ ਨਾਲ ਆਪਣੀ ਪਿਆਸ ਨਾ ਬੁਝਾ ਲਵੇ। ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਨੇ ਉੱਤਰ ਦੇਸ਼ ਵਿਚ ਫ਼ਰਾਤ ਦਰਿਆ+ ਕੰਢੇ ਇਕ ਬਲ਼ੀ ਤਿਆਰ ਕੀਤੀ ਹੈ।*
11 ਹੇ ਮਿਸਰ ਦੀਏ ਕੁਆਰੀਏ ਧੀਏ,
ਗਿਲਆਦ ਨੂੰ ਜਾ ਕੇ ਬਲਸਾਨ ਲਿਆ।+
ਤੂੰ ਬੇਕਾਰ ਹੀ ਇੰਨੇ ਸਾਰੇ ਇਲਾਜ ਕਰਵਾ ਰਹੀ ਹੈਂ
ਕਿਉਂਕਿ ਤੇਰੀ ਬੀਮਾਰੀ ਲਾਇਲਾਜ ਹੈ।+
12 ਕੌਮਾਂ ਨੇ ਤੇਰੀ ਬੇਇੱਜ਼ਤੀ ਬਾਰੇ ਸੁਣਿਆ ਹੈ+
ਸਾਰੇ ਦੇਸ਼ ਵਿਚ ਤੇਰੀਆਂ ਚੀਕਾਂ ਸੁਣਾਈ ਦਿੰਦੀਆਂ ਹਨ।
ਯੋਧੇ ਇਕ-ਦੂਜੇ ਨਾਲ ਟਕਰਾ ਕੇ ਇਕੱਠੇ ਡਿਗ ਪੈਂਦੇ ਹਨ।”
13 ਯਹੋਵਾਹ ਨੇ ਯਿਰਮਿਯਾਹ ਨਬੀ ਨੂੰ ਸੰਦੇਸ਼ ਦਿੱਤਾ ਕਿ ਬਾਬਲ ਦਾ ਰਾਜਾ ਨਬੂਕਦਨੱਸਰ* ਮਿਸਰ ʼਤੇ ਹਮਲਾ ਕਰਨ ਆ ਰਿਹਾ ਹੈ:+
14 “ਮਿਸਰ ਵਿਚ ਇਸ ਦਾ ਐਲਾਨ ਕਰੋ, ਮਿਗਦੋਲ ਵਿਚ ਇਸ ਬਾਰੇ ਦੱਸੋ।+
ਨੋਫ* ਅਤੇ ਤਪਨਹੇਸ ਵਿਚ ਇਸ ਦਾ ਐਲਾਨ ਕਰੋ+
ਅਤੇ ਕਹੋ, “ਆਪੋ-ਆਪਣੀ ਜਗ੍ਹਾ ਖੜ੍ਹੇ ਹੋ ਜਾਓ ਅਤੇ ਤਿਆਰ ਰਹੋ
ਕਿਉਂਕਿ ਤਲਵਾਰ ਤੁਹਾਡੇ ਚਾਰੇ ਪਾਸੇ ਸਾਰਿਆਂ ਨੂੰ ਖਾ ਜਾਵੇਗੀ।
15 ਤੇਰੇ ਬਲਵਾਨ ਆਦਮੀ ਕਿਉਂ ਹੂੰਝੇ ਗਏ?
ਉਹ ਆਪਣੀ ਥਾਂ ʼਤੇ ਖੜ੍ਹੇ ਨਾ ਰਹੇ
ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਹੇਠਾਂ ਡੇਗ ਦਿੱਤਾ ਹੈ।
16 ਉਹ ਵੱਡੀ ਗਿਣਤੀ ਵਿਚ ਠੇਡਾ ਖਾ ਕੇ ਡਿਗ ਰਹੇ ਹਨ।
ਉਹ ਇਕ-ਦੂਜੇ ਨੂੰ ਕਹਿ ਰਹੇ ਹਨ:
“ਉੱਠੋ! ਆਓ ਆਪਾਂ ਆਪਣੇ ਲੋਕਾਂ ਕੋਲ ਅਤੇ ਦੇਸ਼ ਨੂੰ ਮੁੜ ਚੱਲੀਏ
ਕਿਉਂਕਿ ਇਹ ਤਲਵਾਰ ਬੇਰਹਿਮ ਹੈ।”’
17 ਉਨ੍ਹਾਂ ਨੇ ਉੱਥੇ ਐਲਾਨ ਕੀਤਾ ਹੈ,
‘ਮਿਸਰ ਦਾ ਰਾਜਾ ਫ਼ਿਰਊਨ ਫੋਕੀਆਂ ਫੜ੍ਹਾਂ ਮਾਰਦਾ ਹੈ,
18 ‘ਮੈਂ ਆਪਣੀ ਜਾਨ ਦੀ ਸਹੁੰ ਖਾਂਦਾ ਹਾਂ,’ ਰਾਜਾ ਕਹਿੰਦਾ ਹੈ, ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,
‘ਉਹ* ਇਵੇਂ ਆਵੇਗਾ ਜਿਵੇਂ ਪਹਾੜਾਂ ਵਿਚਕਾਰ ਤਾਬੋਰ ਖੜ੍ਹਾ ਹੈ+
ਅਤੇ ਸਮੁੰਦਰ ਕੰਢੇ ਕਰਮਲ।+
19 ਹੇ ਮਿਸਰ ਵਿਚ ਰਹਿਣ ਵਾਲੀਏ ਧੀਏ,
ਗ਼ੁਲਾਮੀ ਵਿਚ ਜਾਣ ਲਈ ਆਪਣਾ ਸਾਮਾਨ ਬੰਨ੍ਹ ਲੈ
ਕਿਉਂਕਿ ਨੋਫ* ਨੂੰ ਭਸਮ ਕਰ ਦਿੱਤਾ ਜਾਵੇਗਾ* ਅਤੇ ਇੱਥੇ ਕੋਈ ਨਹੀਂ ਵੱਸੇਗਾ;
ਇਸ ਦਾ ਹਸ਼ਰ ਦੇਖ ਕੇ ਸਾਰੇ ਲੋਕ ਖ਼ੌਫ਼ ਖਾਣਗੇ।+
20 ਮਿਸਰ ਇਕ ਸੋਹਣੀ ਵੱਛੀ ਵਰਗਾ ਹੈ,
ਪਰ ਉੱਤਰ ਵੱਲੋਂ ਮੱਖ ਆ ਕੇ ਉਸ ਨੂੰ ਡੰਗ ਮਾਰਨਗੇ।
21 ਉਸ ਦੇ ਕਿਰਾਏ ਦੇ ਫ਼ੌਜੀ ਹੱਟੇ-ਕੱਟੇ ਵੱਛਿਆਂ ਵਰਗੇ ਹਨ,
ਪਰ ਉਹ ਵੀ ਸਾਰੇ ਪਿੱਛੇ ਮੁੜ ਕੇ ਭੱਜ ਗਏ ਹਨ।
ਉਹ ਆਪਣੀ ਜਗ੍ਹਾ ʼਤੇ ਖੜ੍ਹੇ ਨਹੀਂ ਰਹਿ ਸਕੇ+
ਕਿਉਂਕਿ ਉਨ੍ਹਾਂ ਉੱਤੇ ਤਬਾਹੀ ਦਾ ਦਿਨ ਆ ਪਿਆ ਹੈ,
ਉਨ੍ਹਾਂ ਤੋਂ ਲੇਖਾ ਲੈਣ ਦਾ ਸਮਾਂ ਆ ਗਿਆ ਹੈ।’
22 ‘ਉਸ ਦੀ ਆਵਾਜ਼ ਸੱਪ ਦੀ ਸਰਸਰਾਹਟ ਵਰਗੀ ਹੈ
ਕਿਉਂਕਿ ਉਹ ਕੁਹਾੜੀਆਂ ਲੈ ਕੇ ਪੂਰੇ ਜ਼ੋਰ ਨਾਲ ਉਸ ਦੇ ਪਿੱਛੇ ਆ ਰਹੇ ਹਨ
ਹਾਂ, ਉਹ ਦਰਖ਼ਤ ਵੱਢਣ ਵਾਲੇ* ਆਦਮੀਆਂ ਵਾਂਗ ਆ ਰਹੇ ਹਨ।
23 ਯਹੋਵਾਹ ਕਹਿੰਦਾ ਹੈ, ‘ਉਹ ਉਸ ਦਾ ਜੰਗਲ ਵੱਢ ਸੁੱਟਣਗੇ,
ਭਾਵੇਂ ਉਹ ਕਿੰਨਾ ਹੀ ਸੰਘਣਾ ਕਿਉਂ ਨਾ ਹੋਵੇ
ਕਿਉਂਕਿ ਉਨ੍ਹਾਂ ਦੀ ਗਿਣਤੀ ਟਿੱਡੀਆਂ ਨਾਲੋਂ ਕਿਤੇ ਜ਼ਿਆਦਾ ਹੈ, ਉਹ ਅਣਗਿਣਤ ਹਨ।
24 ਮਿਸਰ ਦੀ ਧੀ ਨੂੰ ਬੇਇੱਜ਼ਤ ਕੀਤਾ ਜਾਵੇਗਾ।
ਉਸ ਨੂੰ ਉੱਤਰ ਦੇ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ।’+
25 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: ‘ਹੁਣ ਮੈਂ ਨੋ* ਸ਼ਹਿਰ+ ਦੇ ਆਮੋਨ ਦੇਵਤੇ,+ ਫ਼ਿਰਊਨ, ਮਿਸਰ, ਇਸ ਦੇ ਦੇਵਤਿਆਂ+ ਅਤੇ ਇਸ ਦੇ ਰਾਜਿਆਂ, ਹਾਂ, ਫ਼ਿਰਊਨ ਅਤੇ ਉਸ ʼਤੇ ਭਰੋਸਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦੇਣ ਲਈ ਉਨ੍ਹਾਂ ʼਤੇ ਧਿਆਨ ਦਿਆਂਗਾ।’+
26 “‘ਮੈਂ ਉਨ੍ਹਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਅਤੇ ਉਸ ਦੇ ਨੌਕਰਾਂ ਦੇ ਹਵਾਲੇ ਕਰ ਦਿਆਂਗਾ ਜੋ ਉਸ ਦੇ ਖ਼ੂਨ ਦੇ ਪਿਆਸੇ ਹਨ।+ ਪਰ ਬਾਅਦ ਵਿਚ ਮਿਸਰ ਨੂੰ ਪੁਰਾਣੇ ਸਮਿਆਂ ਵਾਂਗ ਦੁਬਾਰਾ ਵਸਾਇਆ ਜਾਵੇਗਾ,’ ਯਹੋਵਾਹ ਕਹਿੰਦਾ ਹੈ।+
27 ‘ਹੇ ਮੇਰੇ ਸੇਵਕ ਯਾਕੂਬ, ਤੂੰ ਨਾ ਡਰ,
ਹੇ ਇਜ਼ਰਾਈਲ, ਤੂੰ ਖ਼ੌਫ਼ ਨਾ ਖਾਹ।+
ਕਿਉਂਕਿ ਮੈਂ ਤੈਨੂੰ ਦੂਰ ਦੇਸ਼ ਤੋਂ ਬਚਾ ਲਵਾਂਗਾ
ਅਤੇ ਤੇਰੀ ਸੰਤਾਨ* ਨੂੰ ਉਸ ਦੇਸ਼ ਤੋਂ ਜਿੱਥੇ ਉਸ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+
ਯਾਕੂਬ ਵਾਪਸ ਆਵੇਗਾ ਅਤੇ ਅਮਨ-ਚੈਨ ਨਾਲ ਰਹੇਗਾ,
ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।+
28 ਯਹੋਵਾਹ ਕਹਿੰਦਾ ਹੈ, ‘ਹੇ ਮੇਰੇ ਸੇਵਕ ਯਾਕੂਬ, ਨਾ ਡਰ ਕਿਉਂਕਿ ਮੈਂ ਤੇਰੇ ਨਾਲ ਹਾਂ।