ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
ਅਕਤੂਬਰ 2-8
ਰੱਬ ਦਾ ਬਚਨ ਖ਼ਜ਼ਾਨਾ ਹੈ | ਦਾਨੀਏਲ 7-9
“ਦਾਨੀਏਲ ਦੀ ਭਵਿੱਖਬਾਣੀ ਨੇ ਮਸੀਹ ਦੇ ਆਉਣ ਬਾਰੇ ਦੱਸਿਆ”
(ਦਾਨੀਏਲ 9:24) ਸੱਤਰ ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤ੍ਰ ਸ਼ਹਿਰ ਲਈ ਠਹਿਰਾਏ ਗਏ ਹਨ ਭਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਿਆਈ ਦਾ ਪਰਾਸਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦਰਿਸ਼ਟ ਅਰ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤ੍ਰ ਨੂੰ ਮਸਹ ਕਰੇ।
it-2 902 ਪੈਰਾ 2
ਸੱਤਰ ਹਫ਼ਤੇ
ਪਾਪ ਅਤੇ ਅਪਰਾਧ ਮਿਟਾਏ ਗਏ। ਯਿਸੂ ਨੂੰ ਮਾਰਿਆ ਗਿਆ, ਦੁਬਾਰਾ ਜੀ ਉਠਾਇਆ ਗਿਆ ਅਤੇ ਸਵਰਗ ਵਾਪਸ ਲਿਜਾਇਆ ਗਿਆ। ਇਹ ਸਭ ਇਸ ਲਈ ਹੋਇਆ ਤਾਂਕਿ ‘ਅਪਰਾਧ ਮੁਕਾਏ ਜਾਣ ਅਤੇ ਪਾਪਾਂ ਦਾ ਅੰਤ ਕੀਤਾ ਜਾਵੇ ਅਤੇ ਬੁਰਿਆਈ ਦਾ ਪਰਾਸਚਿਤ ਕੀਤਾ ਜਾਵੇ।’ (ਦਾਨੀ 9:24) ਮੂਸਾ ਦੇ ਕਾਨੂੰਨ ਨੇ ਇਹ ਜ਼ਾਹਰ ਕਰ ਦਿੱਤਾ ਸੀ ਕਿ ਯਹੂਦੀ ਪਾਪੀ ਸਨ। ਇਸ ਕਰਕੇ ਉਨ੍ਹਾਂ ਦੀ ਨਿੰਦਿਆ ਕੀਤੀ ਗਈ ਅਤੇ ਬਿਵਸਥਾ ਤੋੜਨ ਕਰਕੇ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ। ਮੂਸਾ ਦੀ ਬਿਵਸਥਾ ਰਾਹੀਂ ਇਹ ਜ਼ਾਹਰ ਹੋਇਆ ਸੀ ਕਿ ‘ਪਾਪ ਵਧ’ ਗਿਆ ਹੈ, ਪਰ ਮਸੀਹ ਰਾਹੀਂ ਉਨ੍ਹਾਂ ʼਤੇ ਹੋਰ ਵੀ ਪਰਮੇਸ਼ੁਰ ਦੀ ਦਇਆ ਅਤੇ ਕਿਰਪਾ ਹੋਈ। (ਰੋਮੀ 5:20) ਮਸੀਹ ਦੀ ਕੁਰਬਾਨੀ ਰਾਹੀਂ ਪਛਤਾਵਾ ਦਿਖਾਉਣ ਵਾਲਿਆਂ ਦੇ ਅਪਰਾਧ ਅਤੇ ਪਾਪ ਮਿਟਾਏ ਜਾ ਸਕਦੇ ਹਨ ਅਤੇ ਉਹ ਸਜ਼ਾ ਤੋਂ ਮੁਕਤ ਹੋ ਸਕਦੇ ਹਨ।
(ਦਾਨੀਏਲ 9:25) ਮੋ ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤ੍ਰ ਤੀਕਰ ਸੱਤ ਸਾਤੇ ਹੋਣਗੇ ਅਤੇ ਬਾਹਠ ਸਾਤੇ ਉਹ ਬਜ਼ਾਰ ਧੂੜਕੋਟ ਸਣੇ ਬਣਾਇਆ ਜਾਵੇਗਾ ਪਰ ਔਖਿਆਈ ਦੇ ਦਿਨਾਂ ਵਿੱਚ।
it-2 900 ਪੈਰਾ 7
70 ਹਫ਼ਤੇ
‘69 ਸਾਤਿਆਂ’ ਬਾਅਦ ਮਸੀਹ ਦਾ ਆਉਣਾ। ਸੱਤਰ ਸਾਤਿਆਂ ਦੇ ਸਮੇਂ ਵਿਚ “ਬਾਹਠ ਸਾਤੇ” (ਦਾਨੀ 9:25) ਜਿਨ੍ਹਾਂ ਦਾ ਜ਼ਿਕਰ ਸੱਤ ਸਾਤਿਆਂ ਤੋਂ ਬਾਅਦ ਵਿਚ ਕੀਤਾ ਗਿਆ ਸੀ, ਇਹ “ਸੱਤ ਸਾਤੇ” ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋਣੇ ਸਨ। ਇਸ ਲਈ ਯਰੂਸ਼ਲਮ ਨੂੰ ਦੁਬਾਰਾ ਉਸਾਰੇ ਜਾਣ ਦੀ ‘ਆਗਿਆ ਨਿਕਲਣ’ ਤੋਂ ਲੈ ਕੇ “ਮਸੀਹ ਰਾਜ ਪੁੱਤ੍ਰ” ਤਕ ਦਾ ਸਮਾਂ ਸੱਤ ਜਮਾ 62 “ਸਾਤੇ” ਯਾਨੀ 69 “ਸਾਤੇ” ਹੋਣਾ ਸੀ। ਇਹ ਸਮਾਂ 483 ਸਾਲਾਂ ਦੇ ਬਰਾਬਰ ਸੀ, ਜੋ 455 ਈ.ਪੂ ਤੋਂ ਲੈ ਕੇ 29 ਈ. ਤਕ ਚੱਲਿਆ ਸੀ। ਜਿੱਦਾਂ ਪਹਿਲਾਂ ਦੱਸਿਆ ਗਿਆ ਸੀ ਕਿ ਉਸ ਸਾਲ ਯਾਨੀ 29 ਈ. ਦੀ ਪਤਝੜ ਵਿਚ ਯਿਸੂ ਨੇ ਪਾਣੀ ਵਿਚ ਬਪਤਿਸਮਾ ਲਿਆ, ਉਸ ਨੂੰ ਪਵਿੱਤਰ ਸ਼ਕਤੀ ਰਾਹੀਂ ਚੁਣਿਆ ਗਿਆ ਅਤੇ ਉਸ ਨੇ “ਮਸੀਹ ਰਾਜ ਪੁੱਤ੍ਰ” ਦੇ ਤੌਰ ʼਤੇ ਆਪਣੀ ਸੇਵਕਾਈ ਸ਼ੁਰੂ ਕੀਤੀ।—ਲੂਕਾ 3:1, 2, 21, 22.
(ਦਾਨੀਏਲ 9:26, 27ੳ) ਅਤੇ ਬਾਹਠਾਂ ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਏਗਾ ਅਤੇ ਉਹ ਦੇ ਕੋਲ ਕੁਝ ਨਹੀਂ ਹੋਵੇਗਾ। ਜਿਹੜਾ ਪਾਤਸ਼ਾਹ ਆਵੇਗਾ ਉਹ ਦੇ ਲੋਕ ਸ਼ਹਿਰ ਅਰ ਪਵਿੱਤ੍ਰ ਥਾਂ ਨੂੰ ਉਜਾੜਨਗੇ ਅਤੇ ਹੜ੍ਹ ਦੇ ਜ਼ੋਰ ਨਾਲ ਉਹ ਦਾ ਛੇਕੜ ਹੋਵੇਗਾ ਅਤੇ ਅੰਤ ਤੀਕਰ ਲੜਾਈ ਰਹੇਗੀ ਅਤੇ ਠਹਿਰਾਈਆਂ ਹੋਈਆਂ ਉਜਾੜਾਂ ਹੋਣਗੀਆਂ। 27 ਅਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬੰਨ੍ਹੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਰ ਭੇਟਾਂ ਨੂੰ ਮੁਕਾ ਦੇਵੇਗਾ।
it-2 901 ਪੈਰਾ 2
70 ਹਫ਼ਤੇ
ਸਾਤੇ ਦੇ ਅੱਧ ਵਿਚ “ਵੱਢਿਆ” ਗਿਆ। ਜਬਰਾਏਲ ਦੂਤ ਨੇ ਦਾਨੀਏਲ ਨੂੰ ਅੱਗੇ ਦੱਸਿਆ: “ਬਾਹਠਾਂ ਸਾਤਿਆਂ ਦੇ ਪਿੱਛੋਂ ਮਸੀਹ ਵੱਢਿਆ ਜਾਏਗਾ ਅਤੇ ਉਹ ਦੇ ਕੋਲ ਕੁਝ ਨਹੀਂ ਹੋਵੇਗਾ।” (ਦਾਨੀ 9:26) ਅਸਲ ਵਿਚ ‘ਸੱਤ ਜਮਾ ਬਾਹਠ ਸਾਤਿਆਂ’ ਦੇ ਖ਼ਤਮ ਹੋਣ ਤੋਂ ਲਗਭਗ ਸਾਢੇ ਤਿੰਨ ਸਾਲਾਂ ਬਾਅਦ ਮਸੀਹ ਨੂੰ ਤਸੀਹੇ ਦੀ ਸੂਲ਼ੀ ʼਤੇ ਮਾਰ ਦਿੱਤਾ ਗਿਆ ਅਤੇ ਉਸ ਨੇ ਆਪਣਾ ਸਾਰਾ ਕੁਝ ਇਨਸਾਨਾਂ ਦੀ ਰਿਹਾਈ ਲਈ ਦੇ ਦਿੱਤਾ। (ਯਸਾ 53:8) ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ “ਸਾਤੇ” ਦਾ ਅੱਧਾ ਹਿੱਸਾ ਯਾਨੀ ਸਾਢੇ ਤਿੰਨ ਸਾਲ ਪ੍ਰਚਾਰ ਕਰਨ ਵਿਚ ਲਾਇਆ ਸੀ। ਇਕ ਮੌਕੇ ʼਤੇ ਸ਼ਾਇਦ 32 ਈ. ਦੀ ਪਤਝੜ ਵਿਚ ਉਸ ਨੇ ਇਕ ਮਿਸਾਲ ਦਿੱਤੀ ਜਿਸ ਵਿਚ ਉਸ ਨੇ ਯਹੂਦੀ ਕੌਮ ਦੀ ਤੁਲਨਾ ਹੰਜੀਰ ਦੇ ਦਰਖ਼ਤ ਨਾਲ ਕੀਤੀ (ਮੱਤੀ 17:15-20; 21:18, 9, 43 ਤੁਲਨਾ ਕਰੋ) ਜਿਸ ਨੇ “ਤਿੰਨਾਂ ਸਾਲਾਂ” ਵਿਚ ਕੋਈ ਫਲ ਨਹੀਂ ਦਿੱਤਾ ਸੀ। ਮਾਲੀ ਨੇ ਅੰਗੂਰਾਂ ਦੇ ਬਾਗ਼ ਦੇ ਮਾਲਕ ਨੂੰ ਕਿਹਾ: “ਸੁਆਮੀ ਜੀ, ਇਸ ਸਾਲ ਵੀ ਰਹਿਣ ਦੇ। ਮੈਂ ਇਸ ਦੇ ਆਲੇ-ਦੁਆਲੇ ਮਿੱਟੀ ਪੁੱਟਾਂਗਾ ਅਤੇ ਖਾਦ ਪਾਵਾਂਗਾ, ਜੇ ਇਸ ਨੂੰ ਫਲ ਲੱਗੇਗਾ, ਤਾਂ ਬਹੁਤ ਵਧੀਆ, ਜੇ ਨਹੀਂ, ਤਾਂ ਤੂੰ ਇਸ ਨੂੰ ਵੱਢ ਦੇਈਂ।” (ਲੂਕਾ 13:6-9) ਸ਼ਾਇਦ ਇੱਥੇ ਯਿਸੂ ਨੇ ਉਸ ਸਮੇਂ ਦਾ ਜ਼ਿਕਰ ਕੀਤਾ ਸੀ ਜੋ ਸਮਾਂ ਉਸ ਨੇ ਢੀਠ ਕੌਮ ਨੂੰ ਪ੍ਰਚਾਰ ਕਰਨ ਵਿਚ ਲਾਇਆ ਸੀ। ਉਸ ਸਮੇਂ ਤਕ ਉਸ ਨੂੰ ਪ੍ਰਚਾਰ ਕਰਦਿਆਂ ਲਗਭਗ ਤਿੰਨ ਸਾਲ ਹੋ ਗਏ ਸਨ ਅਤੇ ਚੌਥੇ ਸਾਲ ਵਿਚ ਵੀ ਉਸ ਨੇ ਇਹ ਕੰਮ ਜਾਰੀ ਰੱਖਣਾ ਸੀ।
it-2 901 ਪੈਰਾ 5
ਸੱਤਰ ਹਫ਼ਤੇ
“ਸਾਤੇ ਦਾ ਅੱਧ” ਸੱਤ ਸਾਲਾਂ ਦਾ ਅੱਧ ਜਾਂ “ਸਾਤੇ” ਦੇ ਸਾਢੇ ਤਿੰਨ ਸਾਲਾਂ ਤੋਂ ਬਾਅਦ ਦਾ ਸਮਾਂ। 70ਵਾਂ “ਸਾਤਾ” 29 ਈ. ਦੀ ਪਤਝੜ ਵਿਚ ਯਿਸੂ ਦੇ ਬਪਤਿਸਮੇ ਅਤੇ ਮਸੀਹ ਦੇ ਤੌਰ ʼਤੇ ਚੁਣੇ ਜਾਣ ʼਤੇ ਸ਼ੁਰੂ ਹੋਇਆ ਸੀ। ਉਸ ਸਾਤੇ ਦਾ ਅੱਧ (ਸਾਢੇ ਤਿੰਨ ਸਾਲ) 33 ਈ. ਦੀ ਬਸੰਤ ਜਾਂ ਪਸਾਹ ਦੇ ਤਿਉਹਾਰ ਦੇ ਸਮੇਂ (14 ਨੀਸਾਨ) ਤਕ ਬਣਦਾ ਹੈ। ਗ੍ਰੈਗੋਰੀਅਨ ਕਲੰਡਰ ਮੁਤਾਬਕ, ਇਹ ਦਿਨ 1 ਅਪ੍ਰੈਲ 33 ਈ. ਦਾ ਸੀ। (ਪ੍ਰਭੂ ਦਾ ਭੋਜਨ [ਇਸ ਦੀ ਸ਼ੁਰੂਆਤ ਕਦੋਂ ਹੋਈ] ਦੇਖੋ।) ਪੌਲੁਸ ਰਸੂਲ ਨੇ ਦੱਸਿਆ ਕਿ ਯਿਸੂ ‘ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਆਇਆ ਸੀ’, ਜੋ ‘ਦੂਸਰੇ ਪ੍ਰਬੰਧ ਨੂੰ ਕਾਇਮ ਕਰਨ ਲਈ ਪਹਿਲੇ ਪ੍ਰਬੰਧ [ਮੂਸਾ ਦੇ ਕਾਨੂੰਨ ਅਨੁਸਾਰ ਚੜ੍ਹਾਈਆਂ ਜਾਂਦੀਆਂ ਬਲ਼ੀਆਂ] ਨੂੰ ਖ਼ਤਮ ਕਰਨ’ ਦੀ ਸੀ। ਇਹ ਕੰਮ ਉਸ ਨੇ ਆਪਣੇ ਹੀ ਸਰੀਰ ਦਾ ਬਲੀਦਾਨ ਦੇ ਕੇ ਕੀਤਾ।—ਇਬ 10:1-10.
ਹੀਰੇ-ਮੋਤੀਆਂ ਦੀ ਖੋਜ ਕਰੋ
(ਦਾਨੀਏਲ 9:24) ਸੱਤਰ ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤ੍ਰ ਸ਼ਹਿਰ ਲਈ ਠਹਿਰਾਏ ਗਏ ਹਨ ਭਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਿਆਈ ਦਾ ਪਰਾਸਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦਰਿਸ਼ਟ ਅਰ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤ੍ਰ ਨੂੰ ਮਸਹ ਕਰੇ।
ਪਾਠਕਾਂ ਵੱਲੋਂ ਸਵਾਲ
ਦਾਨੀਏਲ 9:24 ਦੀ ਭਵਿੱਖਬਾਣੀ ਵਿਚ “ਅੱਤ ਪਵਿੱਤ੍ਰ” ਸਥਾਨ ਕਦੋਂ ਮਸਹ ਕੀਤਾ ਗਿਆ ਸੀ?
ਦਾਨੀਏਲ 9:24-27 ਇਕ ਭਵਿੱਖਬਾਣੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ “ਮਸੀਹ ਰਾਜ ਪੁੱਤ੍ਰ” ਯਾਨੀ ਯਿਸੂ ਮਸੀਹ ਨੇ ਕਦੋਂ ਆਉਣਾ ਸੀ। ਇਸ ਲਈ ਇੱਥੇ “ਅੱਤ ਪਵਿੱਤ੍ਰ” ਸਥਾਨ, ਜਾਂ ਯਰੂਸ਼ਲਮ ਵਿਚ ਹੈਕਲ ਦੀ ਅੰਦਰਲੀ ਕੋਠੜੀ ਦੇ ਮਸਹ ਕੀਤੇ ਜਾਣ ਬਾਰੇ ਗੱਲ ਨਹੀਂ ਕੀਤੀ ਗਈ। ਸਗੋਂ “ਅੱਤ ਪਵਿੱਤ੍ਰ” ਸ਼ਬਦ ਪਰਮੇਸ਼ੁਰ ਦੇ ਅੱਤ ਪਵਿੱਤਰ ਸਵਰਗੀ ਸਥਾਨ ਨੂੰ ਸੰਕੇਤ ਕਰਦੇ ਹਨ, ਜੋ ਉਸ ਦੀ ਮਹਾਨ ਰੂਹਾਨੀ ਹੈਕਲ ਵਿਚ ਹੈ।—ਇਬਰਾਨੀਆਂ 8:1-5; 9:2-10, 23.
ਪਰਮੇਸ਼ੁਰ ਦੀ ਰੂਹਾਨੀ ਹੈਕਲ ਅਮਲ ਵਿਚ ਕਦੋਂ ਆਈ ਸੀ? ਜਵਾਬ ਵਾਸਤੇ ਜ਼ਰਾ 29 ਸਾ.ਯੁ. ਬਾਰੇ ਸੋਚੋ ਜਦ ਯਿਸੂ ਨੇ ਆਪਣੇ ਆਪ ਨੂੰ ਬਪਤਿਸਮੇ ਲਈ ਪੇਸ਼ ਕੀਤਾ ਸੀ। ਉਸ ਸਮੇਂ ਤੋਂ ਲੈ ਕੇ ਯਿਸੂ ਨੇ ਜ਼ਬੂਰ 40:6-8 ਦੇ ਸ਼ਬਦ ਪੂਰੇ ਕੀਤੇ ਸਨ। ਪੌਲੁਸ ਰਸੂਲ ਨੇ ਬਾਅਦ ਵਿਚ ਸਮਝਾਇਆ ਕਿ ਯਿਸੂ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਕਿਹਾ ਸੀ: “ਬਲੀਦਾਨ ਅਰ ਭੇਟ ਤੂੰ ਨਹੀਂ ਚਾਹਿਆ, ਪਰ ਮੇਰੇ ਲਈ ਦੇਹੀ ਤਿਆਰ ਕੀਤੀ।” (ਇਬਰਾਨੀਆਂ 10:5) ਯਿਸੂ ਜਾਣਦਾ ਸੀ ਕਿ ਪਰਮੇਸ਼ੁਰ ਨੇ ਇਹ “ਨਹੀਂ ਚਾਹਿਆ” ਕਿ ਯਰੂਸ਼ਲਮ ਦੀ ਹੈਕਲ ਵਿਚ ਪਸ਼ੂਆਂ ਦੀਆਂ ਭੇਟਾਂ ਸਦਾ ਲਈ ਚੜ੍ਹਾਈਆਂ ਜਾਣ। ਇਸ ਦੀ ਬਜਾਇ ਯਹੋਵਾਹ ਨੇ ਯਿਸੂ ਲਈ ਇਕ ਸੰਪੂਰਣ ਸਰੀਰ ਤਿਆਰ ਕੀਤਾ ਸੀ ਤਾਂਕਿ ਉਹ ਭੇਟ ਵਜੋਂ ਚੜ੍ਹਾਇਆ ਜਾ ਸਕੇ। ਆਪਣੇ ਦਿਲ ਦੀ ਗੱਲ ਜ਼ਾਹਰ ਕਰਦੇ ਹੋਏ ਯਿਸੂ ਨੇ ਅੱਗੇ ਕਿਹਾ: “ਤਦ ਮੈਂ ਆਖਿਆਂ, ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਾਂ, ਜਿਵੇਂ ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ।” (ਇਬਰਾਨੀਆਂ 10:7) ਤਾਂ ਫਿਰ ਕੀ ਯਹੋਵਾਹ ਉਸ ਤੋਂ ਪ੍ਰਸੰਨ ਸੀ? ਮੱਤੀ ਦੀ ਇੰਜੀਲ ਦੱਸਦੀ ਹੈ: “ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਙੁ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ। ਅਰ ਵੇਖੋ ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।”—ਮੱਤੀ 3:16, 17.
ਇਸ ਤਰ੍ਹਾਂ ਯਿਸੂ ਨੇ ਆਪਣਾ ਸਰੀਰ ਬਲੀਦਾਨ ਲਈ ਪੇਸ਼ ਕੀਤਾ ਅਤੇ ਯਹੋਵਾਹ ਪਰਮੇਸ਼ੁਰ ਨੇ ਇਹ ਸਵੀਕਾਰ ਕੀਤਾ ਸੀ। ਇਸ ਦਾ ਮਤਲਬ ਸੀ ਕਿ ਉਸ ਵੇਲੇ ਯਰੂਸ਼ਲਮ ਦੀ ਹੈਕਲ ਦੀ ਜਗਵੇਦੀ ਨਾਲੋਂ ਸਵਰਗ ਵਿਚ ਕਿਤੇ ਹੀ ਮਹਾਨ ਜਗਵੇਦੀ ਹੋਂਦ ਵਿਚ ਆਈ। ਇਹ ਪਰਮੇਸ਼ੁਰ ਦੀ “ਇੱਛਿਆ” ਦੀ ਜਗਵੇਦੀ ਸੀ, ਯਾਨੀ ਇਨਸਾਨ ਵਜੋਂ ਯਿਸੂ ਦੀ ਜਾਨ ਨੂੰ ਇਕ ਬਲੀਦਾਨ ਵਜੋਂ ਸਵੀਕਾਰ ਕਰਨ ਦਾ ਪ੍ਰਬੰਧ। (ਇਬਰਾਨੀਆਂ 10:10) ਯਿਸੂ ਮਸੀਹ ਨੂੰ ਪਵਿੱਤਰ ਆਤਮਾ ਨਾਲ ਮਸਹ ਕਰਨ ਦਾ ਮਤਲਬ ਸੀ ਕਿ ਪਰਮੇਸ਼ੁਰ ਨੇ ਆਪਣੀ ਰੂਹਾਨੀ ਹੈਕਲ ਦਾ ਪ੍ਰਬੰਧ ਸ਼ੁਰੂ ਕਰ ਲਿਆ ਸੀ। ਇਸ ਲਈ ਯਿਸੂ ਦੇ ਬਪਤਿਸਮੇ ਦੇ ਵੇਲੇ, ਇਸ ਮਹਾਨ ਰੂਹਾਨੀ ਹੈਕਲ ਵਿਚ ਪਰਮੇਸ਼ੁਰ ਦੇ ਸਵਰਗੀ ਸਥਾਨ, ਯਾਨੀ ਕਿ “ਅੱਤ ਪਵਿੱਤ੍ਰ” ਨੂੰ ਅਲੱਗ ਠਹਿਰਾਇਆ ਜਾਂ ਮਸਹ ਕੀਤਾ ਗਿਆ ਸੀ।
(ਦਾਨੀਏਲ 9:27) ਅਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬੰਨ੍ਹੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਰ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਅਰ ਠਹਿਰਾਏ ਹੋਏ ਅੰਤ ਤੀਕਰ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਏਗਾ।
ਦਾਨੀਏਲ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
9:27—70ਵੇਂ ਹਫ਼ਤੇ ਦੇ ਅਖ਼ੀਰ ਜਾਂ 36 ਈ. ਤਕ “ਬਹੁਤਿਆਂ ਦੇ ਨਾਲ” ਕਿਹੜਾ ਨੇਮ ਬਰਕਰਾਰ ਰਿਹਾ? ਬਿਵਸਥਾ ਨੇਮ 33 ਈ. ਨੂੰ ਖ਼ਤਮ ਹੋ ਗਿਆ ਸੀ ਜਦ ਯਿਸੂ ਨੂੰ ਮਾਰਿਆ ਗਿਆ ਸੀ। ਲੇਕਿਨ, ਇਸਰਾਏਲ ਦੀ ਕੌਮ ਦੇ ਸੰਬੰਧ ਵਿਚ ਅਬਰਾਹਾਮ ਨਾਲ ਕੀਤੇ ਗਏ ਨੇਮ ਨੂੰ 36 ਈਸਵੀ ਤਕ ਜਾਰੀ ਰੱਖਿਆ ਗਿਆ ਸੀ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਨੇ ਅਬਰਾਹਾਮ ਦੀ ਸੰਤਾਨ ਯਾਨੀ ਯਹੂਦੀਆਂ ਉੱਤੇ ਖ਼ਾਸ ਤੌਰ ਤੇ ਮਿਹਰ ਕਰਨ ਦਾ ਸਮਾਂ ਵਧਾਇਆ। ਅਬਰਾਹਾਮ ਨਾਲ ਕੀਤਾ ਗਿਆ ਨੇਮ “ਪਰਮੇਸ਼ੁਰ ਦੇ ਇਸਰਾਏਲ” ਦੇ ਸੰਬੰਧ ਵਿਚ ਬਰਕਰਾਰ ਹੈ।—ਗਲਾਤੀਆਂ 3:7-9, 14-18, 29; 6:16.
ਬਾਈਬਲ ਪੜ੍ਹਾਈ
(ਦਾਨੀਏਲ 7:1-10) ਬਾਬਲ ਦੇ ਰਾਜਾ ਬੇਲਸ਼ੱਸਰ ਦੇ ਪਹਿਲੇ ਵਰ੍ਹੇ ਵਿੱਚ ਦਾਨੀਏਲ ਨੇ ਆਪਣੇ ਪਲੰਘ ਉੱਤੇ ਇੱਕ ਸੁਫ਼ਨਾ ਅਤੇ ਆਪਣੇ ਸਿਰ ਦੀਆਂ ਦਰਿਸ਼ਟਾਂ ਡਿੱਠੀਆਂ, ਤਦ ਉਹ ਨੇ ਉਸ ਸੁਫ਼ਨੇ ਨੂੰ ਲਿਖਿਆ ਅਤੇ ਉਨ੍ਹਾਂ ਗੱਲਾਂ ਦਾ ਸਾਰਾ ਹਾਲ ਕਥਣ ਕੀਤਾ। 2 ਦਾਨੀਏਲ ਨੇ ਆਖਿਆ ਭਈ ਰਾਤ ਨੂੰ ਮੈਂ ਇੱਕ ਦਰਿਸ਼ਟ ਡਿੱਠੀ ਅਤੇ ਕੀ ਵੇਖਦਾ ਹਾਂ ਜੋ ਅਕਾਸ਼ ਦੀਆਂ ਚਾਰੇ ਪੌਣਾਂ ਵੱਡੇ ਸਮੁੰਦਰ ਉੱਤੇ ਜ਼ੋਰ ਨਾਲ ਵਗੀਆਂ। 3 ਅਤੇ ਸਮੁੰਦਰ ਵਿੱਚੋਂ ਚਾਰ ਵੱਡੇ ਵੱਡੇ ਦਰਿੰਦੇ ਜੋ ਇੱਕ ਦੂਜੇ ਨਾਲੋਂ ਵੱਖੋ ਵੱਖ ਸਨ ਨਿੱਕਲੇ। 4 ਪਹਿਲਾ ਸ਼ੇਰ ਬਬਰ ਵਰਗਾ ਸੀ ਅਤੇ ਉਕਾਬ ਜਿਹੇ ਖੰਭਾਂ ਵਾਲਾ ਸੀ ਅਰ ਮੈਂ ਵੇਖਦਾ ਰਿਹਾ ਜਦੋਂ ਤੀਕਰ ਉਹ ਦੇ ਖੰਭ ਨਾ ਪੁੱਟੇ ਗਏ ਅਤੇ ਉਹ ਧਰਤੀ ਉੱਤੋਂ ਚੁੱਕਿਆ ਗਿਆ ਅਤੇ ਮਨੁੱਖ ਵਾਂਙੁ ਪੈਰਾਂ ਦੇ ਭਾਰ ਖੜਾ ਕੀਤਾ ਗਿਆ ਅਤੇ ਮਨੁੱਖ ਦਾ ਦਿਲ ਉਸ ਨੂੰ ਦਿੱਤਾ ਗਿਆ। 5 ਅਤੇ ਫੇਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ। ਉਹ ਇੱਕ ਪਾਸੇ ਵੱਲ ਖਲੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦਿਆਂ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ। ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉੱਠ ਅਰ ਢੇਰ ਸਾਰਾ ਮਾਸ ਖਾਹ! 6 ਉਹ ਦੇ ਪਿੱਛੋਂ ਮੈਂ ਡਿੱਠਾ ਅਤੇ ਕੀ ਵੇਖਦਾ ਹਾਂ ਕਿ ਇੱਕ ਹੋਰ ਦਰਿੰਦਾ ਚਿੱਤਰੇ ਵਿਰਗਾ ਉੱਠਿਆ ਜਿਹ ਦੀ ਕੰਡ ਉੱਤੇ ਪੰਛੀ ਜਿਹੇ ਚਾਰ ਖੰਭ ਸਨ ਅਤੇ ਉਸ ਦਰਿੰਦੇ ਦੇ ਚਾਰ ਸਿਰ ਸਨ ਅਤੇ ਉਹ ਨੂੰ ਰਾਜ ਦਿੱਤਾ ਗਿਆ। 7 ਇਹ ਦੇ ਪਿੱਛੋਂ ਮੈਂ ਰਾਤ ਦੀਆਂ ਦਰਿਸ਼ਟੀਆਂ ਵਿੱਚ ਡਿੱਠਾ ਅਤੇ ਕੀ ਵੇਖਦਾ ਹਾਂ ਜੋ ਚੌਥਾ ਦਰਿੰਦਾ ਭਿਆਣਕ ਅਤੇ ਡਰਾਉਣਾ ਅਤੇ ਡਾਢਾ ਬਲਵਾਨ ਅਤੇ ਉਹ ਦੇ ਦੰਦ ਲੋਹੇ ਦੇ ਸਨ ਅਤੇ ਵੱਡੇ ਵੱਡੇ ਸਨ। ਉਹ ਨਿਗਲੀ ਜਾਂਦਾ ਅਤੇ ਟੋਟੇ ਟੋਟੇ ਕਰ ਦਿੰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਤਾੜਦਾ ਸੀ ਅਤੇ ਇਹ ਉਨ੍ਹਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸ ਦੇ ਪਹਿਲਾਂ ਸਨ ਵੱਖਰਾ ਸੀ ਅਤੇ ਉਹ ਦੇ ਦਸ ਸਿੰਙ ਸਨ। 8 ਮੈਂ ਉਨ੍ਹਾਂ ਸਿੰਙਾਂ ਨੂੰ ਧਿਆਨ ਲਾ ਕੇ ਡਿੱਠਾ ਅਤੇ ਕੀ ਵੇਖਦਾ ਹਾਂ ਕਿ ਉਨ੍ਹਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਙ ਨਿੱਕਲਿਆ ਜਿਹ ਦੇ ਅੱਗੇ ਪਹਿਲਿਆਂ ਵਿੱਚੋਂ ਤਿੰਨ ਸਿੰਙ ਮੁਢੋਂ ਪੁੱਟੇ ਗਏ ਅਤੇ ਕੀ ਵੇਖਦਾ ਹਾਂ ਕਿ ਉਸ ਸਿੰਙ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ ਵੱਡੀਆਂ ਗੱਲਾਂ ਬੋਲ ਰਿਹਾ ਸੀ। 9 ਮੈਂ ਐਥੋਂ ਤੀਕ ਵੇਖਦਾ ਰਿਹਾ ਕਿ ਸਿੰਘਾਸਣ ਰੱਖੇ ਗਏ, ਅਤੇ ਅੱਤ ਪਰਾਚੀਨ ਬੈਠ ਗਿਆ। ਉਹ ਦਾ ਬਸਤ੍ਰ ਬਰਫ਼ ਵਰਗਾ ਚਿੱਟਾ ਸੀ, ਅਤੇ ਉਹ ਦੇ ਸਿਰ ਦੇ ਵਾਲ ਉੱਨ ਵਾਂਗਰ ਸੁਥਰੇ, ਉਹ ਦਾ ਸਿੰਘਾਸਣ ਅੱਗ ਦੀ ਲਾਟ ਵਰਗਾ ਸੀ, ਅਤੇ ਉਸ ਦੇ ਪਹੀਏ ਬਲਦੀ ਅੱਗ ਵਰਗੇ ਸਨ। 10 ਇੱਕ ਅੱਗ ਵਾਲੀ ਨਦੀ ਨਿੱਕਲੀ, ਜੋ ਉਹ ਦੇ ਅੱਗੋਂ ਦੀ ਵਗਦੀ ਸੀ। ਹਜ਼ਾਰਾਂ ਹੀ ਹਜ਼ਾਰ ਉਹ ਦੀ ਟਹਿਲ ਕਰਦੇ ਸਨ, ਅਤੇ ਲੱਖਾਂ ਦਰ ਲੱਖ ਉਹ ਦੇ ਅੱਗੇ ਖਲੋਤੇ ਸਨ! ਨਿਆਉਂ ਹੁੰਦਾ ਸੀ ਅਤੇ ਪੋਥੀਆਂ ਖੁਲ੍ਹੀਆਂ ਹੋਈਆਂ ਸਨ।
ਅਕਤੂਬਰ 9-15
ਰੱਬ ਦਾ ਬਚਨ ਖ਼ਜ਼ਾਨਾ ਹੈ | ਦਾਨੀਏਲ 10-12
“ਯਹੋਵਾਹ ਨੇ ਰਾਜਿਆਂ ਬਾਰੇ ਪਹਿਲਾਂ ਹੀ ਦੱਸਿਆ”
(ਦਾਨੀਏਲ 11:2) ਅਤੇ ਹੁਣ ਮੈਂ ਤੈਨੂੰ ਸੱਚੀ ਗੱਲ ਦੱਸਾਂਗਾ। ਵੇਖ, ਫਾਰਸ ਵਿੱਚ ਤ੍ਰੈ ਰਾਜੇ ਹੋਰ ਵੀ ਉੱਠਣਗੇ ਅਤੇ ਚੌਥਾ ਸਭਨਾਂ ਨਾਲੋਂ ਵਧੀਕ ਧਨੀ ਹੋਵੇਗਾ ਅਤੇ ਜਦ ਉਹ ਆਪਣੇ ਧਨ ਕਰਕੇ ਜ਼ੋਰਾਵਰ ਹੋਵੇਗਾ ਤਾਂ ਉਹ ਸਭਨਾਂ ਨੂੰ ਚੁੱਕੇਗਾ ਭਈ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ।
ਦੋ ਰਾਜਿਆਂ ਦਾ ਆਪਸ ਵਿਚ ਵਿਰੋਧ
5 ਪਹਿਲੇ ਤਿੰਨ ਰਾਜੇ ਖੋਰਸ ਮਹਾਨ, ਕੈਮਬਾਈਸੀਜ਼ ਦੂਜਾ, ਅਤੇ ਦਾਰਾ ਪਹਿਲਾ (ਹਿਸਟਾਸਪੀਜ਼) ਸਨ। ਕਿਉਂਕਿ ਬਾਰਡੀਆ (ਜਾਂ ਸ਼ਾਇਦ ਗੋਮਾਟਾ ਨਾਮਕ ਇਕ ਢੌਂਗੀ ਰਾਜੇ) ਨੇ ਸਿਰਫ਼ ਸੱਤਾਂ ਮਹੀਨਿਆਂ ਲਈ ਹੀ ਰਾਜ ਕੀਤਾ, ਭਵਿੱਖਬਾਣੀ ਉਸ ਦੇ ਥੋੜ੍ਹੇ ਚਿਰ ਦੇ ਸ਼ਾਸਨ ਦਾ ਜ਼ਿਕਰ ਨਹੀਂ ਕਰਦੀ। ਸੰਨ 490 ਸਾ.ਯੁ.ਪੂ. ਵਿਚ, ਤੀਜੇ ਰਾਜੇ, ਅਰਥਾਤ ਦਾਰਾ ਪਹਿਲੇ ਨੇ ਯੂਨਾਨ ਉੱਤੇ ਦੂਜੀ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਮਰਾਥਨ ਵਿਖੇ, ਫ਼ਾਰਸੀ ਹਰਾਏ ਗਏ ਸਨ ਅਤੇ ਉਨ੍ਹਾਂ ਨੂੰ ਏਸ਼ੀਆ ਮਾਈਨਰ ਨੂੰ ਵਾਪਸ ਮੁੜਨਾ ਪਿਆ। ਭਾਵੇਂ ਕਿ ਦਾਰਾ ਨੇ ਯੂਨਾਨ ਦੇ ਵਿਰੁੱਧ ਇਕ ਹੋਰ ਲੜਾਈ ਲਈ ਚੰਗੀ ਤਿਆਰੀ ਕੀਤੀ, ਪਰ ਚਾਰ ਸਾਲ ਬਾਅਦ ਉਸ ਦੀ ਮੌਤ ਹੋ ਗਈ ਅਤੇ ਉਸ ਨੂੰ ਚੜ੍ਹਾਈ ਕਰਨ ਦਾ ਮੌਕਾ ਨਹੀਂ ਮਿਲਿਆ। ਉਸ ਨੇ ਇਹ ਕੰਮ ਆਪਣੇ ਪੁੱਤਰ, ਮਤਲਬ ਕਿ ਆਪਣੇ ਵਾਰਸ, “ਚੌਥੇ” ਰਾਜੇ, ਜ਼ਰਕਸੀਜ਼ ਪਹਿਲੇ ਲਈ ਛੱਡ ਦਿੱਤਾ ਸੀ। ਉਹ ਰਾਜਾ ਅਹਸ਼ਵੇਰੋਸ਼ ਸੀ ਜਿਸ ਨੇ ਅਸਤਰ ਨਾਲ ਵਿਆਹ ਕੀਤਾ ਸੀ।—ਅਸਤਰ 1:1; 2:15-17.
6 ਜ਼ਰਕਸੀਜ਼ ਪਹਿਲੇ ਨੇ ਅਸਲ ਵਿਚ ‘ਸਭਨਾਂ ਨੂੰ ਚੁੱਕਿਆ ਭਈ ਉਹ ਯੂਨਾਨ ਦੇ ਰਾਜ ਦਾ ਸਾਹਮਣਾ ਕਰਨ,’ ਅਰਥਾਤ ਇਕ ਸਮੂਹ ਵਜੋਂ ਆਜ਼ਾਦ ਯੂਨਾਨੀ ਰਾਜਕੀਆਂ ਦਾ ਸਾਮ੍ਹਣਾ ਕਰਨ। ਮਾਦੀ ਅਤੇ ਫ਼ਾਰਸੀ—ਜੇਤੂ ਅਤੇ ਨੀਤੀਵਾਨ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਕਹਿੰਦੀ ਹੈ ਕਿ “ਅਭਿਲਾਸ਼ੀ ਦਰਬਾਰੀਆਂ ਨੇ ਜ਼ਰਕਸੀਜ਼ ਨੂੰ ਪ੍ਰੇਰਿਆ ਅਤੇ ਉਸ ਨੇ ਆਪਣੀ ਫ਼ੌਜ ਅਤੇ ਜਲ ਸੈਨਾ ਦੇ ਜ਼ਰੀਏ ਹਮਲਾ ਕੀਤਾ।” ਪੰਜਵੀਂ ਸਦੀ ਸਾ.ਯੁ.ਪੂ. ਦੇ ਯੂਨਾਨੀ ਇਤਿਹਾਸਕਾਰ ਹੈਰੋਡੋਟਸ ਨੇ ਲਿਖਿਆ ਕਿ “ਇਸ ਹਮਲੇ ਦੀ ਤੁਲਨਾ ਵਿਚ ਹੋਰ ਕੋਈ ਵੀ ਹਮਲਾ ਇਸ ਤੋਂ ਵੱਡਾ ਨਹੀਂ ਹੋ ਸਕਦਾ।” ਹੈਰੋਡੋਟਸ ਦੇ ਰਿਕਾਰਡ ਅਨੁਸਾਰ ਜਲ ਸੈਨਾ ਵਿਚ “ਕੁੱਲ 5,17,610 ਬੰਦੇ ਸਨ। ਪੈਦਲ ਸੈਨਿਕਾਂ ਦੀ ਗਿਣਤੀ 17,00,000 ਸੀ; 80,000 ਘੋੜਸਵਾਰ ਫ਼ੌਜੀ ਸਨ; ਜਿਨ੍ਹਾਂ ਵਿਚ ਊਠਸਵਾਰ ਅਰਬੀ ਫ਼ੌਜ, ਅਤੇ ਲਿਬੀਆ ਦੇ ਉਨ੍ਹਾਂ ਸੈਨਿਕਾਂ ਨੂੰ ਗਿਣਨਾ ਚਾਹੀਦਾ ਹੈ ਜਿਨ੍ਹਾਂ ਨੇ ਰੱਥਾਂ ਵਿੱਚੋਂ ਲੜਾਈ ਕੀਤੀ, ਮੇਰੇ ਹਿਸਾਬ ਨਾਲ ਇਨ੍ਹਾਂ ਦੀ ਗਿਣਤੀ 20,000 ਸੀ। ਇਸ ਲਈ, ਫ਼ੌਜੀਆਂ ਅਤੇ ਜਲ ਸੈਨਿਕਾਂ ਦੀ ਕੁੱਲ ਗਿਣਤੀ 23,17,610 ਹੈ।”
(ਦਾਨੀਏਲ 11:3) ਪਰ ਇੱਕ ਵੱਡਾ ਡਾਢਾ ਰਾਜਾ ਉੱਠੇਗਾ ਅਤੇ ਵੱਡੀ ਸਮਰੱਥਾ ਨਾਲ ਰਾਜ ਕਰੇਗਾ ਅਤੇ ਜੋ ਚਾਹੇਗਾ ਸੋਈ ਕਰੇਗਾ।
ਦੋ ਰਾਜਿਆਂ ਦਾ ਆਪਸ ਵਿਚ ਵਿਰੋਧ
8 ਦੂਤ ਦੱਸਦਾ ਹੈ ਕਿ “ਇੱਕ ਵੱਡਾ ਡਾਢਾ ਰਾਜਾ ਉੱਠੇਗਾ ਅਤੇ ਵੱਡੀ ਸਮਰੱਥਾ ਨਾਲ ਰਾਜ ਕਰੇਗਾ ਅਤੇ ਜੋ ਚਾਹੇਗਾ ਸੋਈ ਕਰੇਗਾ।” (ਦਾਨੀਏਲ 11:3) ਸੰਨ 336 ਸਾ.ਯੁ.ਪੂ. ਵਿਚ 20-ਸਾਲਾ ਸਿਕੰਦਰ ਮਕਦੂਨਿਯਾ ਦੇ ਰਾਜੇ ਵਜੋਂ ‘ਉੱਠਿਆ’। ਉਹ ਸੱਚ-ਮੁੱਚ “ਇੱਕ ਵੱਡਾ ਡਾਢਾ ਰਾਜਾ,” ਬਣਿਆ, ਅਰਥਾਤ ਸਿਕੰਦਰ ਮਹਾਨ। ਉਹ ਆਪਣੇ ਪਿਤਾ, ਫਿਲਿਪ ਦੂਜੇ ਦੀ ਯੋਜਨਾ ਤੋਂ ਪ੍ਰੇਰਿਤ ਹੋਇਆ ਅਤੇ ਉਸ ਨੇ ਮੱਧ ਪੂਰਬ ਵਿਚ ਫ਼ਾਰਸੀ ਸੂਬਿਆਂ ਉੱਤੇ ਕਬਜ਼ਾ ਕੀਤਾ। ਫਰਾਤ ਅਤੇ ਟਾਈਗ੍ਰਿਸ ਦਰਿਆਵਾਂ ਤੋਂ ਪਾਰ ਲੰਘ ਕੇ ਉਸ ਦੇ 47,000 ਬੰਦਿਆਂ ਨੇ ਗੋਗਾਮੀਲਾ ਵਿਖੇ ਦਾਰਾ ਤੀਜੇ ਦੇ 2,50,000 ਫ਼ੌਜੀਆਂ ਨੂੰ ਤਿੱਤਰ-ਬਿੱਤਰ ਕਰ ਦਿੱਤਾ। ਇਸ ਤੋਂ ਬਾਅਦ, ਦਾਰਾ ਭੱਜ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਨਾਲ ਫ਼ਾਰਸੀ ਰਾਜ-ਘਰਾਣਾ ਖ਼ਤਮ ਹੋ ਗਿਆ। ਯੂਨਾਨ ਹੁਣ ਵਿਸ਼ਵ ਸ਼ਕਤੀ ਬਣ ਗਿਆ, ਅਤੇ ਸਿਕੰਦਰ ਨੇ ‘ਵੱਡੀ ਸਮਰੱਥਾ ਨਾਲ ਰਾਜ ਕੀਤਾ ਅਤੇ ਜੋ ਚਾਹਿਆ ਸੋਈ ਕੀਤਾ।’
(ਦਾਨੀਏਲ 11:4) ਅਤੇ ਜਦੋਂ ਉਹ ਉੱਠੇਗਾ ਤਦ ਉਹ ਦਾ ਰਾਜ ਟੁੱਟ ਪਏਗਾ ਅਤੇ ਅਕਾਸ਼ ਦੀਆਂ ਚਹੁੰਵਾਂ ਪੌਣਾਂ ਵੱਲ ਵੰਡਿਆ ਜਾਏਗਾ ਪਰ ਉਸ ਦੇ ਵੰਸੀਆਂ ਕੋਲ ਨਾ ਜਾਏਗਾ ਅਤੇ ਉਸ ਦੀ ਸਮਰੱਥਾ ਦੇ ਸਮਾਨ ਜਿਹ ਦੇ ਨਾਲ ਉਹ ਰਾਜ ਕਰਦਾ ਸੀ ਵੀ ਨਾ ਹੋਵੇਗਾ ਕਿਉਂ ਜੋ ਉਹ ਦਾ ਰਾਜ ਮੁੱਢੋਂ ਪੁੱਟਿਆ ਜਾਏਗਾ ਅਤੇ ਜੋ ਉਸ ਥੀਂ ਵੱਖਰੇ ਹਨ ਉਹ ਉਨ੍ਹਾਂ ਲਈ ਹੋਵੇਗਾ।
ਦੋ ਰਾਜਿਆਂ ਦਾ ਆਪਸ ਵਿਚ ਵਿਰੋਧ
11 ਸਿਕੰਦਰ ਦੀ ਮੌਤ ਤੋਂ ਬਾਅਦ, ਉਸ ਦਾ ਰਾਜ “ਚਹੁੰਵਾਂ ਪੌਣਾਂ ਵੱਲ ਵੰਡਿਆ” ਗਿਆ ਸੀ। ਉਸ ਦੇ ਅਨੇਕ ਜਨਰਲਾਂ ਨੇ ਆਪਸ ਵਿਚ ਝਗੜਾ ਕੀਤਾ ਅਤੇ ਰਾਜ-ਖੇਤਰ ਨੂੰ ਆਪੋ-ਆਪਣੇ ਕਬਜ਼ੇ ਵਿਚ ਕਰਨ ਦੀ ਕੋਸ਼ਿਸ਼ ਕੀਤੀ। ਕਾਣੇ ਜਨਰਲ ਐਂਟਿਗੋਨਸ ਪਹਿਲੇ ਨੇ ਸਿਕੰਦਰ ਦੇ ਸਾਰੇ ਸਾਮਰਾਜ ਨੂੰ ਆਪਣੀ ਲਪੇਟ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਫ੍ਰਿਜੀਆ ਵਿਚ ਇਪਸੱਸ ਵਿਖੇ ਇਕ ਯੁੱਧ ਵਿਚ ਮਾਰਿਆ ਗਿਆ। ਸਾਲ 301 ਸਾ.ਯੁ.ਪੂ. ਤਕ ਸਿਕੰਦਰ ਦੇ ਚਾਰ ਜਨਰਲ ਉਸ ਵਿਸ਼ਾਲ ਰਾਜ-ਖੇਤਰ ਉੱਪਰ ਰਾਜ ਕਰ ਰਹੇ ਸਨ ਜੋ ਉਨ੍ਹਾਂ ਦੇ ਸੈਨਾਪਤੀ ਨੇ ਜਿੱਤਿਆ ਸੀ। ਕਸੈਂਡਰ ਨੇ ਮਕਦੂਨਿਯਾ ਅਤੇ ਯੂਨਾਨ ਉੱਤੇ ਰਾਜ ਕੀਤਾ। ਲਾਈਸਿਮਿਕਸ ਨੇ ਏਸ਼ੀਆ ਮਾਈਨਰ ਅਤੇ ਥ੍ਰੇਸ ਨੂੰ ਹਾਸਲ ਕਰ ਲਿਆ। ਮੇਸੋਪੋਟੇਮੀਆ ਅਤੇ ਸੀਰੀਆ ਦੇਸ਼ ਸਿਲੂਕਸ ਪਹਿਲਾ ਨਿਕੇਟਰ ਦੇ ਅਧੀਨ ਆ ਗਏ। ਅਤੇ ਟਾਲਮੀ ਲੈਗਸ ਨੇ ਮਿਸਰ ਅਤੇ ਫਲਸਤੀਨ ਉੱਤੇ ਰਾਜ ਕੀਤਾ। ਭਵਿੱਖਬਾਣੀ ਦੇ ਅਨੁਸਾਰ, ਸਿਕੰਦਰ ਦਾ ਵੱਡਾ ਸਾਮਰਾਜ ਚਾਰ ਹੈਲਨਵਾਦੀ ਰਾਜਾਂ ਵਿਚ ਵੰਡਿਆ ਗਿਆ ਸੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਦਾਨੀਏਲ 12:3) ਪਰ ਓਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ ਅਤੇ ਓਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁੱਗੋ ਜੁੱਗ ਤੀਕਰ।
w13 7/15 13 ਪੈਰਾ 16, ਫੁਟਨੋਟ
‘ਦੇਖੋ! ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’
ਦਾਨੀਏਲ 12:3 ਵਿਚ ਲਿਖਿਆ ਹੈ: “ਓਹ ਜਿਹੜੇ ਬੁੱਧਵਾਨ ਹਨ [ਚੁਣੇ ਹੋਏ ਮਸੀਹੀ] ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ।” ਧਰਤੀ ਉੱਤੇ ਰਹਿੰਦੇ ਹੋਏ ਉਹ ਪ੍ਰਚਾਰ ਕਰ ਕੇ ਚਮਕਦੇ ਹਨ। ਪਰ ਮੱਤੀ 13:43 ਵਿਚ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਜਦ ਉਹ ਸਵਰਗੀ ਰਾਜ ਵਿਚ ਚਮਕਣਗੇ। ਪਹਿਲਾਂ ਅਸੀਂ ਸੋਚਦੇ ਸੀ ਕਿ ਇਹ ਦੋਵੇਂ ਆਇਤਾਂ ਪ੍ਰਚਾਰ ਦੇ ਕੰਮ ਬਾਰੇ ਹਨ।
(ਦਾਨੀਏਲ 12:13) ਪਰ ਤੂੰ ਆਪਣੇ ਰਾਹ ਤੁਰਿਆ ਜਾਹ ਜਦੋਂ ਤੀਕਰ ਓੜਕ ਦਾ ਵੇਲਾ ਨਾ ਆਵੇ ਕਿਉਂ ਜੋ ਤੂੰ ਸੁਖ ਪਾਵੇਂਗਾ ਅਤੇ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ।
ਯਹੋਵਾਹ ਦਾਨੀਏਲ ਦੀ ਸੇਵਾ ਦਾ ਮੇਵਾ ਦਿੰਦਾ ਹੈ
18 ਦਾਨੀਏਲ ਦੀ ਪੋਥੀ ਪਰਮੇਸ਼ੁਰ ਵੱਲੋਂ ਇਕ ਸਭ ਤੋਂ ਸੋਹਣੇ ਵਾਅਦੇ ਨਾਲ ਸਮਾਪਤ ਹੁੰਦੀ ਹੈ। ਯਹੋਵਾਹ ਦੇ ਦੂਤ ਨੇ ਦਾਨੀਏਲ ਨੂੰ ਦੱਸਿਆ ਕਿ ‘ਤੂੰ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ।’ ਦੂਤ ਦਾ ਕੀ ਮਤਲਬ ਸੀ? ਕਿਉਂਕਿ ਉਹ “ਸੁਖ” ਜਿਸ ਦਾ ਉਸ ਨੇ ਹੁਣੇ-ਹੁਣੇ ਜ਼ਿਕਰ ਕੀਤਾ ਸੀ ਮੌਤ ਸੀ, ਉਸ ਵਾਅਦੇ ਦਾ ਇੱਕੋ ਹੀ ਅਰਥ ਹੋ ਸਕਦਾ ਹੈ ਕਿ ਦਾਨੀਏਲ ਬਾਅਦ ਦੇ ਸਮੇਂ ਵਿਚ ‘ਉੱਠ ਖਲੋਵੇਗਾ,’ ਮਤਲਬ ਕਿ ਉਸ ਦਾ ਪੁਨਰ-ਉਥਾਨ ਹੋਵੇਗਾ। ਅਸਲ ਵਿਚ, ਕੁਝ ਵਿਦਵਾਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਇਬਰਾਨੀ ਸ਼ਾਸਤਰ ਵਿਚ ਦਾਨੀਏਲ ਦੇ ਬਾਰ੍ਹਵੇਂ ਅਧਿਆਇ ਵਿਚ ਪੁਨਰ-ਉਥਾਨ ਦਾ ਸਭ ਤੋਂ ਪਹਿਲਾ ਸਪੱਸ਼ਟ ਜ਼ਿਕਰ ਪਾਇਆ ਜਾਂਦਾ ਹੈ। (ਦਾਨੀਏਲ 12:2) ਪਰ ਇਸ ਵਿਚ ਉਹ ਬਹੁਤ ਗ਼ਲਤ ਹਨ। ਦਾਨੀਏਲ ਪੁਨਰ-ਉਥਾਨ ਦੀ ਉਮੀਦ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ।
ਬਾਈਬਲ ਪੜ੍ਹਾਈ
(ਦਾਨੀਏਲ 11:28-39) ਤਦ ਉਹ ਵੱਡੇ ਧਨ ਨਾਲ ਆਪਣੇ ਦੇਸ ਵਿੱਚ ਮੁੜ ਜਾਏਗਾ ਅਤੇ ਉਸ ਦਾ ਮਨ ਪਵਿੱਤ੍ਰ ਨੇਮ ਦਾ ਸਾਹਮਣਾ ਕਰੇਗਾ ਅਤੇ ਉਹ ਆਪਣਾ ਕੰਮ ਕਰ ਕੇ ਆਪਣੇ ਦੇਸ ਵਿੱਚ ਮੁੜੇਗਾ। 29 ਅਤੇ ਠਹਿਰਾਏ ਹੋਏ ਵੇਲੇ ਸਿਰ ਉਹ ਮੁੜੇਗਾ ਅਤੇ ਦੱਖਣ ਵੱਲ ਆਵੇਗਾ ਪਰ ਉਸ ਵੇਲੇ ਅਜਿਹਾ ਹਾਲ ਨਾ ਹੋਵੇਗਾ ਜਿਹੋ ਜਿਹਾ ਪਹਿਲਾਂ ਸੀ। 30 ਕਿਉਂ ਜੋ ਕਿੱਤੀਆਂ ਦੇ ਜਹਾਜ਼ ਉਸ ਦਾ ਸਾਹਮਣਾ ਕਰਨਗੇ ਸੋ ਉਹ ਉਦਾਸ ਹੋਵੇਗਾ ਅਤੇ ਮੁੜੇਗਾ ਅਰ ਪਵਿੱਤ੍ਰ ਨੇਮ ਉੱਤੇ ਉਸ ਦਾ ਕ੍ਰੋਧ ਜਾਗੇਗਾ ਅਤੇ ਉਸੇ ਦੇ ਅਨੁਸਾਰ ਉਹ ਕੰਮ ਕਰੇਗਾ ਸਗੋਂ ਉਹ ਮੁੜੇਗਾ ਅਤੇ ਜਿਨ੍ਹਾਂ ਲੋਕਾਂ ਨੇ ਪਵਿੱਤ੍ਰ ਨੇਮ ਛੱਡ ਦਿੱਤਾ ਹੈ ਉਨ੍ਹਾਂ ਲੋਕਾਂ ਨਾਲ ਮੇਲ ਕਰੇਗਾ। 31 ਅਤੇ ਜੱਥੇ ਉਸ ਦੀ ਵੱਲੋਂ ਉੱਠਣਗੇ ਅਤੇ ਓਹ ਪਵਿੱਤ੍ਰ ਥਾਂ ਅਰਥਾਤ ਕੋਟ ਨੂੰ ਭਰਿਸ਼ਟ ਕਰਨਗੇ ਅਤੇ ਓਹ ਸਦਾ ਦੀ ਹੋਮ ਬਲੀ ਨੂੰ ਹਟਾਉਣਗੇ ਅਤੇ ਵਿਗਾੜਨ ਵਾਲੀ ਘਿਣਾਉਣੀ ਵਸਤ ਨੂੰ ਉਸ ਦੇ ਵਿੱਚ ਰੱਖ ਦੇਣਗੇ। 32 ਅਤੇ ਜਿਹੜੇ ਨੇਮ ਦੇ ਨਾਲ ਭੈੜੀ ਕਰਤੂਤ ਕਰਦੇ ਹਨ ਉਨ੍ਹਾਂ ਨੂੰ ਉਹ ਲੱਲੋ ਪੱਤੋ ਕਰ ਕੇ ਵਿਗਾੜੇਗਾ ਪਰ ਜਿਹੜੇ ਲੋਕ ਆਪਣੇ ਪਰਮੇਸ਼ੁਰ ਨੂੰ ਸਿਆਣਦੇ ਹਨ ਓਹ ਬਲਵਾਨ ਹੋਣਗੇ ਅਤੇ ਕੰਮ ਕਰਨਗੇ। 33 ਅਤੇ ਏਹ ਜੋ ਲੋਕਾਂ ਦੇ ਵਿਚਕਾਰ ਬੁੱਧਵਾਨ ਹਨ ਕਈਆਂ ਨੂੰ ਸਿਖਾਉਣਗੇ ਪਰ ਓਹ ਤਲਵਾਰ ਨਾਲ ਅਤੇ ਅੱਗ ਨਾਲ ਅਰ ਕੈਦ ਹੋਣ ਕਰਕੇ ਅਤੇ ਲੁੱਟੇ ਜਾਣ ਕਰਕੇ ਢੇਰ ਦਿਨਾਂ ਤੀਕਰ ਤਬਾਹ ਰਹਿਣਗੇ। 34 ਅਤੇ ਜਦ ਓਹ ਤਬਾਹ ਹੋਣਗੇ ਤਦ ਉਨ੍ਹਾਂ ਦੀ ਥੋੜੀ ਜਿਹੀ ਸਹਾਇਤਾ ਹੋਵੇਗੀ ਪਰ ਬਹੁਤ ਸਾਰੇ ਲੱਲੋ ਪੱਤੋ ਕਰਕੇ ਉਨ੍ਹਾਂ ਨਾਲ ਰਲ ਜਾਣਗੇ। 35 ਅਤੇ ਕਈ ਬੁੱਧਵਾਨ ਵੀ ਡਿੱਗ ਪੈਣਗੇ ਇਸ ਕਰਕੇ ਜੋ ਓਹ ਪਰਤਾਏ ਜਾਣ ਅਤੇ ਓਹ ਸਫਾ ਅਰ ਚਿੱਟੇ ਹੋ ਜਾਣ ਐਥੋਂ ਤੀਕਰ ਜੋ ਓੜਕ ਦਾ ਸਮਾ ਆਵੇ ਕਿਉਂ ਜੋ ਇਹ ਵੇਲੇ ਸਿਰ ਉੱਤੇ ਠਹਿਰਾਈ ਹੋਈ ਹੈ। 36 ਅਤੇ ਰਾਜਾ ਆਪਣੀ ਇੱਛਿਆ ਦੇ ਅਨੁਸਾਰ ਕੰਮ ਕਰੇਗਾ ਅਤੇ ਆਪ ਨੂੰ ਉੱਚਾ ਕਰੇਗਾ ਅਰ ਆਪਣੇ ਆਪ ਨੂੰ ਸਾਰਿਆਂ ਦਿਓਤਿਆਂ ਨਾਲੋਂ ਵੱਡਾ ਜਾਣੇਗਾ ਅਤੇ ਈਸ਼ੁਰਾਂ ਦੇ ਪਰਮੇਸ਼ੁਰ ਦੇ ਵਿਰੁੱਧ ਢੇਰ ਸਾਰੀਆਂ ਅਚਰਜ ਗੱਲਾਂ ਆਖੇਗਾ ਅਤੇ ਭਾਗਵਾਨ ਹੋਵੇਗਾ ਐਥੋਂ ਤੋੜੀ ਜੋ ਕ੍ਰੋਧ ਦੇ ਦਿਨ ਪੂਰੇ ਹੋਣ ਕਿਉਂ ਕਿ ਉਹ ਜੋ ਠਹਿਰਾਇਆ ਗਿਆ ਹੈ ਸੋ ਹੋਵੇਗਾ। 37 ਅਤੇ ਉਹ ਆਪਣੇ ਪਿਉ ਦਾਦਿਆਂ ਦੇ ਦਿਓਤਿਆਂ ਦੀ ਵੱਲ ਕੁਝ ਲੋੜ ਨਾ ਰੱਖੇਗਾ ਅਤੇ ਨਾ ਹੀ ਤੀਵੀਆਂ ਦੀ, ਨਾ ਹੀ ਕਿਸੇ ਦਿਓਤੇ ਨੂੰ ਮੰਨੇਗਾ ਸਗੋਂ ਆਪ ਨੂੰ ਸਭਨਾਂ ਨਾਲੋਂ ਵੱਡਾ ਜਾਣੇਗਾ। 38 ਪਰ ਉਸ ਦੇ ਥਾਂ ਤੇ ਕੋਟਾਂ ਦੇ ਦਿਓਤੇ ਦਾ ਆਦਰ ਕਰੇਗਾ ਅਤੇ ਉਸ ਦਿਓਤੇ ਦਾ ਜਿਹ ਨੂੰ ਉਸ ਦੇ ਪਿਉ ਦਾਦੇ ਨਹੀਂ ਜਾਣਦੇ ਸਨ ਸੋਨੇ, ਚਾਂਦੀ, ਬਹੁ ਮੁੱਲੇ ਪੱਥਰ ਅਰ ਸੁਆਦ ਵਾਲੀਆਂ ਵਸਤਾਂ ਨਾਲ ਆਦਰ ਕਰੇਗਾ। 39 ਅਤੇ ਉਹ ਸਾਰਿਆਂ ਨਾਲੋਂ ਪੱਕਿਆਂ ਕੋਟਾਂ ਦੇ ਵਿਰੁੱਧ ਪਰਾਏ ਦਿਓਤੇ ਦੀ ਸਹਾਇਤਾ ਨਾਲ ਕੰਮ ਕਰੇਗਾ, ਉਸ ਦੇ ਮੰਨਣ ਵਾਲਿਆਂ ਨੂੰ ਉਹ ਵੱਡਾ ਆਦਰ ਕਰੇਗਾ ਅਤੇ ਉਨ੍ਹਾਂ ਨੂੰ ਕਈਆਂ ਦਾ ਸਰਦਾਰ ਬਣਾਵੇਗਾ ਅਤੇ ਮੁੱਲ ਲਈ ਧਰਤੀ ਨੂੰ ਵੰਡੇਗਾ।
ਅਕਤੂਬਰ 16-22
ਰੱਬ ਦਾ ਬਚਨ ਖ਼ਜ਼ਾਨਾ ਹੈ | ਹੋਸ਼ੇਆ 1-7
“ਯਹੋਵਾਹ ਸੱਚੇ ਪਿਆਰ ਤੋਂ ਖ਼ੁਸ਼ ਹੁੰਦਾ ਹੈ—ਕੀ ਤੁਸੀਂ ਵੀ?”
(ਹੋਸ਼ੇਆ 6:4, 5) ਹੇ ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ? ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ? ਤੁਹਾਡੀ ਦਯਾ ਸਵੇਰ ਦੇ ਬੱਦਲ ਵਾਂਙੁ ਹੈ, ਅਤੇ ਤ੍ਰੇਲ ਵਾਂਙੁ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ। 5 ਏਸ ਲਈ ਮੈਂ ਆਪਣਿਆਂ ਨਬੀਆਂ ਦੇ ਰਾਹੀਂ ਵੱਢ ਸੁੱਟਿਆ, ਮੈਂ ਆਪਣੇ ਮੂੰਹ ਦੇ ਬਚਨਾਂ ਦੇ ਰਾਹੀਂ ਓਹਨਾਂ ਨੂੰ ਕਤਲ ਕੀਤਾ, ਅਤੇ ਮੇਰੇ ਨਿਆਉਂ ਚਾਨਣ ਵਾਂਙੁ ਨਿੱਕਲਦੇ ਹਨ।
“ਦਯਾ ਦੀ ਸਿੱਖਿਆ” ਨਾਲ ਜ਼ਬਾਨ ਨੂੰ ਲਗਾਮ ਦਿਓ
18 ਯਹੋਵਾਹ ਦੇ ਹੋਰਨਾਂ ਸੇਵਕਾਂ ਨਾਲ ਪੇਸ਼ ਆਉਂਦੇ ਵੇਲੇ ਇਹ ਨਜ਼ਰ ਆਉਣਾ ਚਾਹੀਦਾ ਹੈ ਕਿ ਅਸੀਂ ਦਇਆਵਾਨ ਹਾਂ। ਮੁਸ਼ਕਲ ਹਾਲਾਤਾਂ ਵਿਚ ਵੀ ਇਹ ਸਾਡੀ ਜ਼ਬਾਨ ਤੋਂ ਝਲਕਣਾ ਚਾਹੀਦਾ ਹੈ। ਯਹੋਵਾਹ ਨਾਰਾਜ਼ ਹੋਇਆ ਸੀ ਜਦੋਂ ਇਸਰਾਏਲੀਆਂ ਦਾ ਪਿਆਰ ਅਤੇ ਦਇਆ “ਤ੍ਰੇਲ ਵਾਂਙੁ” ਹੋ ਗਏ ਸਨ “ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ।” (ਹੋਸ਼ੇ. 6:4, 6) ਦੂਜੇ ਪਾਸੇ, ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਪਿਆਰ ਅਤੇ ਦਇਆ ਦਿਖਾਉਣ ਦੇ ਆਦੀ ਹੋ ਜਾਂਦੇ ਹਾਂ। ਧਿਆਨ ਦਿਓ ਕਿ ਉਹ ਇੱਦਾਂ ਕਰਨ ਵਾਲਿਆਂ ਨੂੰ ਕਿਵੇਂ ਬਰਕਤਾਂ ਦਿੰਦਾ ਹੈ।
(ਹੋਸ਼ੇਆ 6:6) ਮੈਂ ਦਯਾ ਚਾਹੁੰਦਾ ਹਾਂ, ਨਾ ਬਲੀਦਾਨ, ਅਤੇ ਪਰਮੇਸ਼ੁਰ ਦਾ ਗਿਆਨ ਹੋਮ ਬਲੀਆਂ ਨਾਲੋਂ ਵਧ ਕੇ।
ਹੋਸ਼ੇਆ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
6:6. ਵਾਰ-ਵਾਰ ਪਾਪ ਕਰਨਾ ਪਰਮੇਸ਼ੁਰ ਲਈ ਪਿਆਰ ਦੀ ਘਾਟ ਨੂੰ ਦਰਸਾਉਂਦਾ ਹੈ। ਜਿਹੜਾ ਵਿਅਕਤੀ ਪਾਪ ਕਰਦਾ ਰਹਿੰਦਾ ਹੈ, ਉਹ ਭਾਵੇਂ ਪਰਮੇਸ਼ੁਰ ਦੀ ਸੇਵਾ ਵਿਚ ਜਿੰਨਾ ਮਰਜ਼ੀ ਕਰੇ, ਇਹ ਕਿਸੇ ਕੰਮ ਦਾ ਨਹੀਂ ਹੋਵੇਗਾ।
ਸਾਡੀ ਆਗਿਆਕਾਰਤਾ ਦੇਖ ਕੇ ਯਹੋਵਾਹ ਖ਼ੁਸ਼ ਹੁੰਦਾ ਹੈ
7 ਯਾਦ ਰਹੇ ਕਿ ਪਿਛਲੇ ਸਮਿਆਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਆਗਿਆਕਾਰ ਰਹਿਣਾ ਚੜ੍ਹਾਵੇ ਚੜ੍ਹਾਉਣ ਨਾਲੋਂ ਜ਼ਰੂਰੀ ਹੈ। (ਕਹਾਉਤਾਂ 21:3, 27; ਹੋਸ਼ੇਆ 6:6; ਮੱਤੀ 12:7) ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿਉਂਕਿ ਯਹੋਵਾਹ ਨੇ ਹੀ ਤਾਂ ਲੋਕਾਂ ਨੂੰ ਚੜ੍ਹਾਵੇ ਚੜ੍ਹਾਉਣ ਲਈ ਕਿਹਾ ਸੀ? ਤਾਂ ਫਿਰ ਚੜ੍ਹਾਵਾ ਚੜ੍ਹਾਉਣ ਵਿਚ ਕੀ ਖ਼ਰਾਬੀ ਹੈ? ਪਹਿਲਾਂ ਤਾਂ ਇਹ ਸੋਚਣ ਦੀ ਲੋੜ ਹੈ ਕਿ ਚੜ੍ਹਾਵਾ ਚੜ੍ਹਾਉਣ ਵਾਲਾ ਕਿਸ ਮਨੋਰਥ ਨਾਲ ਚੜ੍ਹਾਵਾ ਚੜ੍ਹਾ ਰਿਹਾ ਹੈ। ਕੀ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ ਜਾਂ ਸਿਰਫ਼ ਕੋਈ ਰਸਮ ਪੂਰੀ ਕਰ ਰਿਹਾ ਹੈ? ਜੇ ਕੋਈ ਸੱਚ-ਮੁੱਚ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਤਾਂ ਉਹ ਧਿਆਨ ਨਾਲ ਪਰਮੇਸ਼ੁਰ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੇਗਾ। ਪਰਮੇਸ਼ੁਰ ਨੂੰ ਪਸ਼ੂਆਂ ਦੀਆਂ ਬਲੀਆਂ ਦੀ ਕੋਈ ਲੋੜ ਨਹੀਂ, ਪਰ ਸਾਡੀ ਆਗਿਆਕਾਰਤਾ ਹੀ ਉਸ ਦੀਆਂ ਨਜ਼ਰਾਂ ਵਿਚ ਕੀਮਤੀ ਚੀਜ਼ ਹੈ।
ਹੀਰੇ-ਮੋਤੀਆਂ ਦੀ ਖੋਜ ਕਰੋ
(ਹੋਸ਼ੇਆ 1:7) ਪਰ ਮੈਂ ਯਹੂਦਾਹ ਦੇ ਘਰਾਣੇ ਉੱਤੇ ਰਹਮ ਕਰਾਂਗਾ ਅਤੇ ਮੈਂ ਓਹਨਾਂ ਨੂੰ ਯਹੋਵਾਹ ਓਹਨਾਂ ਦੇ ਪਰਮੇਸ਼ੁਰ ਦੇ ਰਾਹੀਂ ਬਚਾਵਾਂਗਾ ਪਰ ਮੈਂ ਓਹਨਾਂ ਨੂੰ ਧਣੁਖ ਨਾਲ, ਤਲਵਾਰ ਨਾਲ, ਲੜਾਈ ਨਾਲ, ਘੋੜਿਆਂ ਨਾਲ ਯਾ ਸਵਾਰਾਂ ਨਾਲ ਨਾ ਬਚਾਵਾਂਗਾ।
ਹੋਸ਼ੇਆ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
1:7—ਯਹੋਵਾਹ ਨੇ ਕਦੋਂ ਯਹੂਦਾਹ ਦੇ ਘਰਾਣੇ ਉੱਤੇ ਰਹਮ ਕਰ ਕੇ ਉਸ ਨੂੰ ਬਚਾਇਆ ਸੀ? ਇਹ ਗੱਲ 732 ਈ.ਪੂ. ਵਿਚ ਰਾਜਾ ਹਿਜ਼ਕੀਯਾਹ ਦੇ ਦਿਨਾਂ ਵਿਚ ਹੋਈ ਸੀ। ਉਸ ਸਮੇਂ ਯਹੋਵਾਹ ਨੇ ਯਰੂਸ਼ਲਮ ਉੱਤੇ ਮੰਡਰਾ ਰਹੇ ਅੱਸ਼ੂਰੀਆਂ ਦੇ ਖ਼ਤਰੇ ਨੂੰ ਮਿਟਾ ਦਿੱਤਾ ਸੀ ਜਦ ਇਕ ਦੂਤ ਨੇ ਇਕ ਰਾਤ ਵਿਚ ਹੀ 1,85,000 ਸੈਨਿਕਾਂ ਨੂੰ ਮਾਰ ਮੁਕਾਇਆ ਸੀ। (2 ਰਾਜਿਆਂ 19:34, 35) ਇਸ ਤਰ੍ਹਾਂ ਯਹੋਵਾਹ ਨੇ ਯਹੂਦਾਹ ਨੂੰ “ਧਣੁਖ ਨਾਲ, ਤਲਵਾਰ ਨਾਲ, ਲੜਾਈ ਨਾਲ, ਘੋੜਿਆਂ ਨਾਲ ਯਾ ਸਵਾਰਾਂ ਨਾਲ” ਨਹੀਂ, ਸਗੋਂ ਆਪਣੇ ਇਕ ਦੂਤ ਦੇ ਜ਼ਰੀਏ ਬਚਾਇਆ ਸੀ।
(ਹੋਸ਼ੇਆ 2:18) ਮੈਂ ਉਸ ਦਿਨ ਵਿੱਚ ਜੰਗਲੀ ਦਰਿੰਦਿਆਂ ਨਾਲ, ਅਕਾਸ਼ ਦੇ ਪੰਛੀਆਂ ਨਾਲ, ਜ਼ਮੀਨ ਦੇ ਘਿਸਰਨ ਵਾਲਿਆਂ ਨਾਲ ਓਹਨਾਂ ਲਈ ਇੱਕ ਨੇਮ ਬੰਨ੍ਹਾਂਗਾ, ਅਤੇ ਮੈਂ ਧਣੁਖ, ਤਲਵਾਰ ਅਤੇ ਜੁੱਧ ਨੂੰ ਦੇਸ ਵਿੱਚੋਂ ਭੰਨ ਸੁੱਟਾਂਗਾ, ਅਤੇ ਮੈਂ ਓਹਨਾਂ ਨੂੰ ਚੈਨ ਵਿੱਚ ਲਿਟਾਵਾਂਗਾ।
ਹੋਸ਼ੇਆ ਦੀ ਭਵਿੱਖਬਾਣੀ ਯਹੋਵਾਹ ਦੇ ਨਾਲ-ਨਾਲ ਚੱਲਣ ਵਿਚ ਸਾਡੀ ਮਦਦ ਕਰਦੀ ਹੈ
16 ਪਰਮੇਸ਼ੁਰ ਨੇ ਇਹ ਵਾਅਦਾ ਵੀ ਪੂਰਾ ਕੀਤਾ: “ਮੈਂ ਉਸ ਦਿਨ ਵਿੱਚ ਜੰਗਲੀ ਦਰਿੰਦਿਆਂ ਨਾਲ, ਅਕਾਸ਼ ਦੇ ਪੰਛੀਆਂ ਨਾਲ, ਜ਼ਮੀਨ ਦੇ ਘਿਸਰਨ ਵਾਲਿਆਂ ਨਾਲ ਓਹਨਾਂ ਲਈ ਇੱਕ ਨੇਮ ਬੰਨ੍ਹਾਂਗਾ, ਅਤੇ ਮੈਂ ਧਣੁਖ, ਤਲਵਾਰ ਅਤੇ ਜੁੱਧ ਨੂੰ ਦੇਸ ਵਿੱਚੋਂ ਭੰਨ ਸੁੱਟਾਂਗਾ, ਅਤੇ ਮੈਂ ਓਹਨਾਂ ਨੂੰ ਚੈਨ ਵਿੱਚ ਲਿਟਾਵਾਂਗਾ।” (ਹੋਸ਼ੇਆ 2:18) ਜਿਹੜੇ ਯਹੂਦੀ ਆਪਣੇ ਵਤਨ ਪਰਤੇ, ਉਹ ਸੁਖ-ਚੈਨ ਨਾਲ ਆਪਣੀ ਜ਼ਿੰਦਗੀ ਗੁਜ਼ਾਰਨ ਲੱਗੇ ਅਤੇ ਉਨ੍ਹਾਂ ਨੂੰ ਜਾਨਵਰਾਂ ਤੋਂ ਵੀ ਡਰਨ ਦੀ ਕੋਈ ਲੋੜ ਨਹੀਂ ਸੀ। ਇਹ ਭਵਿੱਖਬਾਣੀ 1919 ਵਿਚ ਵੀ ਪੂਰੀ ਹੋਈ ਜਦ ਪਰਮੇਸ਼ੁਰ ਨੇ ਅਧਿਆਤਮਿਕ ਇਸਰਾਏਲ ਦੇ ਮੈਂਬਰਾਂ ਨੂੰ ‘ਵੱਡੀ ਬਾਬੁਲ’ ਯਾਨੀ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਤੋਂ ਛੁਡਾਇਆ। ਹੁਣ ਉਹ ਚੈਨ ਨਾਲ ਉਨ੍ਹਾਂ ਮਸੀਹੀਆਂ ਨਾਲ ਰੂਹਾਨੀ ਫਿਰਦੌਸ ਵਿਚ ਵੱਸ ਰਹੇ ਹਨ ਜੋ ਧਰਤੀ ਉੱਤੇ ਹਮੇਸ਼ਾ ਲਈ ਜੀਣ ਦੀ ਉਮੀਦ ਰੱਖਦੇ ਹਨ। ਇਨ੍ਹਾਂ ਸੱਚੇ ਮਸੀਹੀਆਂ ਵਿਚ ਕੋਈ ਵੀ ਜੰਗਲੀ ਜਾਨਵਰਾਂ ਵਾਲੇ ਗੁਣ ਨਹੀਂ ਹਨ, ਸਗੋਂ ਉਹ ਸ਼ਾਂਤੀ ਨਾਲ ਰਹਿੰਦੇ ਹਨ।—ਪਰਕਾਸ਼ ਦੀ ਪੋਥੀ 14:8; ਯਸਾਯਾਹ 11:6-9; ਗਲਾਤੀਆਂ 6:16.
g05 9/8 12 ਪੈਰਾ 2
ਜਦੋਂ ਸਾਰੀ ਧਰਤੀ ਉੱਤੇ ਸ਼ਾਂਤੀ ਹੋਵੇਗੀ
ਧਰਤੀ ਉੱਤੇ ਅਲੱਗ ਤਰ੍ਹਾਂ ਦੀ ਸ਼ਾਂਤੀ ਹੋਵੇਗੀ ਕਿਉਂਕਿ ਪਰਮੇਸ਼ੁਰ ਆਪਣੇ ਵਫ਼ਾਦਾਰ ਲੋਕਾਂ ਨੂੰ ਸਿਖਾਵੇਗਾ ਕਿ ਉਹ ਕਿਸ ਤਰ੍ਹਾਂ ਧਰਤੀ ਦੀ ਵਧੀਆ ਤਰੀਕੇ ਨਾਲ ਦੇਖ-ਭਾਲ ਕਰਨਗੇ। ਇੱਥੋਂ ਤਕ ਕਿ ਉਹ ਸਾਰੇ ਖੂੰਖਾਰ ਜਨਵਰਾਂ ਨਾਲ ਮਾਨੋ ‘ਇੱਕ ਨੇਮ ਬੰਨੇਗਾ’ ਤਾਂਕਿ ਉਹ ਸ਼ਾਂਤੀ ਨਾਲ ਇਨਸਾਨਾਂ ਦੇ ਅਧੀਨ ਰਹਿਣ।—ਹੋਸ਼ੇਆ 2:18; ਉਤਪਤ 1:26-28; ਯਸਾਯਾਹ 11:6-8.
ਬਾਈਬਲ ਪੜ੍ਹਾਈ
(ਹੋਸ਼ੇਆ 7:1-16) ਜਦ ਮੈਂ ਇਸਰਾਏਲ ਨੂੰ ਚੰਗਾ ਕਰਨ ਲੱਗਾ, ਤਾਂ ਅਫ਼ਰਾਈਮ ਦੀ ਬਦੀ ਨੰਗੀ ਹੋ ਗਈ, ਨਾਲੇ ਸਾਮਰਿਯਾ ਦੀ ਬੁਰਿਆਈ ਵੀ,— ਕਿਉਂਕਿ ਓਹ ਝੂਠ ਮਾਰਦੇ ਹਨ, ਚੋਰ ਅੰਦਰ ਆ ਵੜਦੇ ਹਨ, ਡਾਕੂਆਂ ਦੇ ਜੱਥੇ ਬਾਹਰ ਲੁੱਟਦੇ ਹਨ। 2 ਓਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ ਕਿ ਮੈਂ ਓਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ, ਹੁਣ ਓਹਨਾਂ ਦੀਆਂ ਕਰਤੂਤਾਂ ਓਹਨਾਂ ਨੂੰ ਘੇਰਦੀਆਂ ਹਨ, ਓਹ ਮੇਰੇ ਸਨਮੁਖ ਹਨ। 3 ਓਹ ਆਪਣੀਆਂ ਬਦੀਆਂ ਨਾਲ ਪਾਤਸ਼ਾਹ ਨੂੰ, ਅਤੇ ਆਪਣਿਆਂ ਝੂਠਾਂ ਨਾਲ ਸਰਦਾਰਾਂ ਨੂੰ ਖੁਸ਼ ਕਰਦੇ ਹਨ। 4 ਓਹ ਸਾਰੇ ਦੇ ਸਾਰੇ ਜ਼ਨਾਹਕਾਰ ਹਨ, ਓਹ ਉਸ ਤੰਦੂਰ ਵਾਂਙੁ ਹਨ ਜੋ ਭਠਿਆਰਾ ਗਰਮ ਕਰਦਾ ਹੈ, ਆਟਾ ਗੁੰਨ੍ਹਣ ਤੋਂ ਖਮੀਰ ਹੋਣ ਤੀਕੁਰ, ਉਹ ਭੜਕਾਉਣ ਤੋਂ ਹਟਿਆ ਰਹਿੰਦਾ ਹੈ। 5 ਸਾਡੇ ਪਾਤਸ਼ਾਹ ਦੇ ਦਿਨ ਸਰਦਾਰ ਮੈ ਦੀ ਗਰਮੀ ਨਾਲ ਬਿਮਾਰ ਹੋ ਗਏ, ਓਸ ਮਖੌਲੀਆਂ ਦੇ ਨਾਲ ਆਪਣਾ ਹੱਥ ਮਿਲਾਇਆ। 6 ਓਹਨਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਙੁ ਤਿਆਰ ਕੀਤਾ, ਜਦ ਓਹ ਛਹਿ ਵਿੱਚ ਬਹਿੰਦੇ ਹਨ, ਓਹਨਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ, ਸਵੇਰ ਨੂੰ ਉਹ ਭਾਂਬੜ ਵਾਲੀ ਅੱਗ ਵਾਂਙੁ ਬਲ ਉੱਠਦਾ ਹੈ। 7 ਓਹ ਸਾਰੇ ਦੇ ਸਾਰੇ ਤੰਦੂਰ ਵਾਂਙੁ ਤੱਤੇ ਹਨ, ਅਤੇ ਓਹ ਆਪਣੇ ਨਿਆਈਆਂ ਨੂੰ ਖਾ ਜਾਂਦੇ ਹਨ, ਓਹਨਾਂ ਦੇ ਸਾਰੇ ਪਾਤਸ਼ਾਹ ਡਿੱਗ ਪਏ, ਓਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ। 8 ਅਫ਼ਰਾਈਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ, ਅਫ਼ਰਾਈਮ ਇੱਕ ਚਪਾਤੀ ਹੈ ਜੋ ਉਲਟਾਈ ਨਾ ਗਈ! 9 ਓਪਰੇ ਉਸ ਦੀ ਸ਼ਕਤੀ ਨੂੰ ਖਾ ਗਏ, ਅਤੇ ਉਹ ਏਹ ਨਹੀਂ ਜਾਣਦਾ। ਉਹ ਦੇ ਧੌਲੇ ਆਉਣ ਲੱਗ ਪਏ ਹਨ, ਅਤੇ ਉਹ ਏਹ ਨਹੀਂ ਜਾਣਦਾ। 10 ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਸਾਖੀ ਦਿੰਦਾ ਹੈ, ਪਰ ਓਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਨਹੀਂ ਮੁੜਦੇ, ਏਹ ਸਾਰੇ ਦੇ ਹੁੰਦਿਆਂ ਤੇ ਵੀ ਓਹ ਉਹ ਦੇ ਤਾਲਿਬ ਨਾ ਹੋਏ। 11 ਅਫ਼ਰਾਈਮ ਇੱਕ ਭੋਲੀ ਤੇ ਬੁੱਧਹੀਣ ਘੁੱਗੀ ਵਰਗਾ ਹੈ, ਓਹ ਮਿਸਰ ਨੂੰ ਪੁਕਾਰਦੇ ਹਨ, ਅੱਸ਼ੂਰ ਨੂੰ ਜਾਂਦੇ ਹਨ! 12 ਜਦ ਓਹ ਜਾਂਦੇ ਹਨ ਮੈਂ ਆਪਣਾ ਜਾਲ ਓਹਨਾਂ ਦੇ ਉੱਤੇ ਵਿਛਾਵਾਂਗਾ, ਅਕਾਸ਼ ਦੇ ਪੰਛੀ ਵਾਂਙੁ ਮੈਂ ਓਹਨਾਂ ਨੂੰ ਹੇਠਾਂ ਲਾਹਵਾਂਗਾ, ਓਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਓਹਨਾਂ ਨੂੰ ਤਾੜਾਂਗਾ। 13 ਹਾਇ ਓਹਨਾਂ ਨੂੰ! ਓਹ ਜੋ ਮੈਥੋਂ ਭਟਕ ਗਏ। ਬਰਬਾਦੀ ਓਨਹਾਂ ਲਈ! ਓਹ ਜੋ ਮੇਰੇ ਅਪਰਾਧੀ ਹੋ ਗਏ। ਮੈਂ ਓਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸਾਂ, ਪਰ ਓਹ ਮੇਰੇ ਵਿਰੁੱਧ ਝੂਠ ਬੱਕਦੇ ਸਨ। 14 ਓਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ, ਪਰ ਓਹ ਆਪਣਿਆਂ ਬਿਸਤਰਿਆਂ ਉੱਤੇ ਚਿੱਲਾਉਂਦੇ ਹਨ। ਓਹ ਅੰਨ ਅਤੇ ਨਵੀਂ ਮੈ ਲਈ ਇਕੱਠੇ ਹੋ ਜਾਂਦੇ ਹਨ, ਪਰ ਮੈਥੋਂ ਆਕੀ ਰਹਿੰਦੇ ਹਨ। 15 ਮੈਂ ਓਹਨਾਂ ਦੀ ਭੁਜਾ ਨੂੰ ਸਿਖਾਇਆ ਤੇ ਤਕੜਾ ਕੀਤਾ, ਪਰ ਓਹ ਮੇਰੇ ਵਿਰੁੱਧ ਬੁਰਿਆਈ ਸੋਚਦੇ ਹਨ। 16 ਓਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਵੱਲ ਨਹੀਂ, ਓਹ ਨਕਲੀ ਧਣੁਖ ਵਰਗੇ ਹਨ। ਓਹਨਾਂ ਦੇ ਸਰਦਾਰ ਤਲਵਾਰ ਨਾਲ, ਓਹਨਾਂ ਦੀ ਜ਼ਬਾਨ ਦੀ ਸ਼ੋਖੀ ਦੇ ਕਾਰਨ ਡਿੱਗ ਪੈਣਗੇ,— ਏਹ ਮਿਸਰ ਦੇਸ ਵਿੱਚ ਓਹਨਾਂ ਦਾ ਠੱਠਾ ਹੋਵੇਗਾ।
ਅਕਤੂਬਰ 23-29
ਰੱਬ ਦਾ ਬਚਨ ਖ਼ਜ਼ਾਨਾ ਹੈ | ਹੋਸ਼ੇਆ 8-14
“ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਦਿਓ”
(ਹੋਸ਼ੇਆ 14:2) ਆਪਣੇ ਨਾਲ ਬਚਨਾਂ ਨੂੰ ਲੈ ਕੇ ਯਹੋਵਾਹ ਵੱਲ ਮੁੜੋ, ਉਹ ਨੂੰ ਆਖੋ, ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਪੇਸ਼ ਕਰਾਂਗੇ।
ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ
ਬਾਈਬਲ ਦਿਖਾਉਂਦੀ ਹੈ ਕਿ ਯਹੋਵਾਹ ਦੀ ਉਸਤਤ ਕਰਨੀ ਵੀ ਯਹੋਵਾਹ ਨੂੰ ਚੜ੍ਹਾਇਆ ਗਿਆ ਬਲੀਦਾਨ ਹੈ। ਹੋਸ਼ੇਆ ਨਬੀ ਨੇ ਕਿਹਾ ਕਿ ਅਸੀਂ “ਆਪਣਿਆਂ ਬੁੱਲ੍ਹਾਂ ਨੂੰ ਪੇਸ਼ ਕਰਾਂਗੇ।” ਇਸ ਤੋਂ ਜ਼ਾਹਰ ਹੈ ਕਿ ਸਾਡੇ ਉਸਤਤ ਦੇ ਬਲੀਦਾਨ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ। (ਹੋਸ਼ੇਆ 14:2) ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਕਿਹਾ ਕਿ ‘ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੋ।’ (ਇਬਰਾਨੀਆਂ 13:15) ਅੱਜ ਯਹੋਵਾਹ ਦੇ ਗਵਾਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ ਦੇ ਕੰਮ ਵਿਚ ਰੁੱਝੇ ਰਹਿੰਦੇ ਹਨ। (ਮੱਤੀ 24:14; 28:19, 20) ਉਹ ਦੁਨੀਆਂ ਦੇ ਕੋਨੇ-ਕੋਨੇ ਵਿਚ ਰਾਤ-ਦਿਨ ਪਰਮੇਸ਼ੁਰ ਅੱਗੇ ਉਸਤਤ ਦਾ ਬਲੀਦਾਨ ਚੜ੍ਹਾਉਂਦੇ ਹਨ।—ਪਰਕਾਸ਼ ਦੀ ਪੋਥੀ 7:15.
(ਹੋਸ਼ੇਆ 14:4) ਮੈਂ ਓਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲ੍ਹੇ ਦਿਲ ਨਾਲ ਓਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਓਹਨਾਂ ਤੋਂ ਫਿਰ ਗਿਆ ਹੈ।
ਪਰਮੇਸ਼ੁਰ ਦੀ ਕਿਰਪਾ ਨਾਲ ਸਦਾ ਦੀ ਜ਼ਿੰਦਗੀ ਪਾਓ
15 ਵਹਿੜਾ ਸਭ ਤੋਂ ਮਹਿੰਗਾ ਪਸ਼ੂ ਸੀ ਜੋ ਇਕ ਇਸਰਾਏਲੀ ਯਹੋਵਾਹ ਨੂੰ ਚੜ੍ਹਾ ਸਕਦਾ ਸੀ। “ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਪੇਸ਼” ਕਰਨ ਦਾ ਮਤਲਬ ਸੀ ਕਿ ਸੋਚ ਸਮਝ ਕੇ ਦਿਲੋਂ ਕਹੇ ਸ਼ਬਦਾਂ ਨਾਲ ਸੱਚੇ ਪਰਮੇਸ਼ੁਰ ਦੀ ਵਡਿਆਈ ਕਰਨੀ। ਇਹੋ ਜਿਹੇ ਬਲੀਦਾਨ ਚੜ੍ਹਾਉਣ ਵਾਲਿਆਂ ਨੂੰ ਯਹੋਵਾਹ ਨੇ ਕੀ ਕਿਹਾ? ਉਸ ਨੇ ਕਿਹਾ: “ਮੈਂ ਖੁੱਲ੍ਹੇ ਦਿਲ ਨਾਲ ਓਹਨਾਂ ਨੂੰ ਪਿਆਰ ਕਰਾਂਗਾ।” (ਹੋਸ਼ੇ. 14:4) ਉਸਤਤ ਦੇ ਬਲੀਦਾਨ ਚੜ੍ਹਾਉਣ ਵਾਲਿਆਂ ਨੂੰ ਯਹੋਵਾਹ ਨੇ ਮਾਫ਼ੀ ਦਿੱਤੀ, ਉਨ੍ਹਾਂ ਤੇ ਮਿਹਰ ਕੀਤੀ ਅਤੇ ਉਨ੍ਹਾਂ ਦਾ ਦੋਸਤ ਬਣਿਆ।
(ਹੋਸ਼ੇਆ 14:9) ਕੌਣ ਬੁੱਧਵਾਨ ਹੈ ਭਈ ਉਹ ਏਹਨਾਂ ਗੱਲਾਂ ਨੂੰ ਸਮਝੇ? ਅਤੇ ਸਮਝ ਵਾਲਾ ਕਿਹੜਾ ਜੋ ਏਹਨਾਂ ਨੂੰ ਜਾਣੇ? ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ, ਅਤੇ ਧਰਮੀ ਓਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਓਹਨਾਂ ਦੇ ਵਿੱਚ ਠੋਕਰ ਖਾਣਗੇ।
jd 87 ਪੈਰਾ 11
ਯਹੋਵਾਹ ਦੇ ਉੱਚੇ ਮਿਆਰਾਂ ਮੁਤਾਬਕ ਉਸ ਦੀ ਭਗਤੀ ਕਰੋ
11 ਹੋਸ਼ੇਆ 14:9 ਸਾਨੂੰ ਸਹੀ ਕੰਮ ਕਰਨ ਦੇ ਚੰਗੇ ਨਤੀਜਿਆਂ ਬਾਰੇ ਵੀ ਦੱਸਦਾ ਹੈ। ਪਰਮੇਸ਼ੁਰ ਦੀਆਂ ਮੰਗਾਂ ਅਨੁਸਾਰ ਚੱਲਣ ਨਾਲ ਫ਼ਾਇਦਾ ਹੁੰਦਾ ਹੈ ਅਤੇ ਬਰਕਤਾਂ ਮਿਲਦੀਆਂ ਹਨ। ਸਿਰਜਣਹਾਰ ਹੋਣ ਦੇ ਨਾਤੇ, ਉਹ ਸਾਡੀ ਬਣਤਰ ਨੂੰ ਜਾਣਦਾ ਹੈ। ਉਹ ਸਾਨੂੰ ਜੋ ਕਰਨ ਲਈ ਕਹਿੰਦਾ ਹੈ ਉਸ ਵਿਚ ਸਾਡਾ ਭਲਾ ਹੁੰਦਾ ਹੈ। ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਸਮਝਣ ਲਈ ਅਸੀਂ ਕਾਰ ਅਤੇ ਉਸ ਦੇ ਬਣਾਉਣ ਵਾਲੇ ਦੀ ਮਿਸਾਲ ਲੈ ਸਕਦੇ ਹਾਂ। ਕਾਰ ਬਣਾਉਣ ਵਾਲਾ ਜਾਣਦਾ ਹੈ ਕਿ ਕਾਰ ਨੂੰ ਕਿਸ ਤਰੀਕੇ ਨਾਲ ਬਣਾਇਆ ਗਿਆ ਹੈ। ਉਹ ਜਾਣਦਾ ਹੈ ਕਿ ਸਮੇਂ-ਸਮੇਂ ʼਤੇ ਕਾਰ ਦਾ ਤੇਲ ਬਦਲਣਾ ਜ਼ਰੂਰੀ ਹੈ। ਜੇ ਤੁਸੀਂ ਇਸ ਜ਼ਰੂਰੀ ਗੱਲ ਨੂੰ ਸ਼ਾਇਦ ਇਹ ਸੋਚ ਕੇ ਨਜ਼ਰਅੰਦਾਜ਼ ਕਰ ਦਿਓ ਕਿ ਕਾਰ ਠੀਕ ਚੱਲ ਰਹੀ ਹੈ, ਤਾਂ ਕੀ ਹੋਵੇਗਾ? ਇਕ-ਨਾ-ਇਕ ਦਿਨ ਕਾਰ ਦਾ ਇੰਜਣ ਕੰਮ ਕਰਨਾ ਬੰਦ ਕਰ ਦੇਵੇਗਾ। ਇਨਸਾਨਾਂ ਲਈ ਵੀ ਇਹ ਗੱਲ ਸੱਚ ਹੈ। ਸਾਡੇ ਸਿਰਜਣਹਾਰ ਨੇ ਸਾਨੂੰ ਕਾਨੂੰਨ ਦਿੱਤੇ ਹਨ। ਇਨ੍ਹਾਂ ਨੂੰ ਮੰਨਣ ਵਿਚ ਸਾਡਾ ਭਲਾ ਹੈ। (ਯਸਾਯਾਹ 48:17, 18) ਜੇ ਅਸੀਂ ਮੰਨਦੇ ਹਾਂ ਕਿ ਇਹ ਸਾਡੇ ਭਲੇ ਲਈ ਹਨ, ਤਾਂ ਅਸੀਂ ਉਸ ਦੇ ਮਿਆਰਾਂ ਮੁਤਾਬਕ ਜੀਉਣ ਅਤੇ ਉਸ ਦੇ ਹੁਕਮਾਂ ਨੂੰ ਮੰਨਾਂਗੇ।—ਜ਼ਬੂਰਾਂ ਦੀ ਪੋਥੀ 112:1.
ਹੀਰੇ-ਮੋਤੀਆਂ ਦੀ ਖੋਜ ਕਰੋ
(ਹੋਸ਼ੇਆ 10:12) ਆਪਣੇ ਲਈ ਧਰਮ ਬੀਜੋ, ਦਯਾ ਅਨੁਸਾਰ ਫ਼ਸਲ ਵੱਢੋ, ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ, ਏਹ ਯਹੋਵਾਹ ਦੇ ਭਾਲਣ ਦਾ ਵੇਲਾ ਹੈ, ਜਦ ਤੀਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰਹਾਵੇ।
‘ਯਹੋਵਾਹ ਦੇ ਮਾਰਗ ਸਿੱਧੇ ਹਨ’
7 ਜੇ ਅਸੀਂ ਯਹੋਵਾਹ ਦੀ ਭਗਤੀ ਸੱਚੇ ਦਿਲੋਂ ਤੇ ਸਹੀ ਤਰੀਕੇ ਨਾਲ ਕਰੀਏ, ਤਾਂ ਉਹ ਸਾਨੂੰ ਪਿਆਰ ਕਰੇਗਾ। ਬਾਗ਼ੀ ਇਸਰਾਏਲੀਆਂ ਨੂੰ ਕਿਹਾ ਗਿਆ ਸੀ: “ਆਪਣੇ ਲਈ ਧਰਮ ਬੀਜੋ, ਦਯਾ ਅਨੁਸਾਰ ਫ਼ਸਲ ਵੱਢੋ, ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ, ਏਹ ਯਹੋਵਾਹ ਦੇ ਭਾਲਣ ਦਾ ਵੇਲਾ ਹੈ, ਜਦ ਤੀਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰਹਾਵੇ।”—ਹੋਸ਼ੇਆ 10:12.
(ਹੋਸ਼ੇਆ 11:1) ਜਦ ਇਸਰਾਏਲ ਮੁੰਡਾ ਸੀ ਮੈਂ ਉਹ ਨੂੰ ਪਿਆਰ ਕੀਤਾ, ਅਤੇ ਆਪਣੇ ਪੁੱਤ੍ਰ ਨੂੰ ਮਿਸਰ ਵਿੱਚੋਂ ਸੱਦਿਆ।
ਉਨ੍ਹਾਂ ਨੇ ਮਸੀਹਾ ਦੀ ਉਡੀਕ ਕੀਤੀ
10 ਮਸੀਹਾ ਨੂੰ ਮਿਸਰ ਤੋਂ ਬਾਹਰ ਲਿਜਾਇਆ ਜਾਵੇਗਾ। (ਹੋਸ਼ੇ. 11:1) ਯਿਸੂ ਨੂੰ ਰਾਜਾ ਹੇਰੋਦੇਸ ਤੋਂ ਬਚਾਉਣ ਲਈ ਦੂਤ ਨੇ ਯੂਸੁਫ਼ ਅਤੇ ਮਰਿਯਮ ਨੂੰ ਕਿਹਾ ਕਿ ਉਹ ਇਸਰਾਏਲ ਛੱਡ ਕੇ ਮਿਸਰ ਚਲੇ ਜਾਣ। ਉਹ ਮਿਸਰ ਵਿਚ ਤਦ ਤਕ ਰਹੇ ਜਦ ਤਕ ਹੇਰੋਦੇਸ ਦੀ ਮੌਤ ਨਹੀਂ ਹੋ ਗਈ। ਇੱਦਾਂ ਹੋਸ਼ੇਆ ਦੀ ਇਹ ਭਵਿੱਖਬਾਣੀ ਪੂਰੀ ਹੋਈ: “ਮੈਂ ਆਪਣੇ ਪੁੱਤ੍ਰ ਨੂੰ ਮਿਸਰ ਵਿੱਚੋਂ ਸੱਦਿਆ।” (ਮੱਤੀ 2:13-15) ਕੋਈ ਸ਼ੱਕ ਨਹੀਂ ਕਿ ਯਿਸੂ ਲਈ ਆਪਣੇ ਜਨਮ ਅਤੇ ਆਪਣੀ ਮੁਢਲੀ ਜ਼ਿੰਦਗੀ ਨੂੰ ਕੰਟ੍ਰੋਲ ਕਰਨਾ ਨਾਮੁਮਕਿਨ ਸੀ।
ਬਾਈਬਲ ਪੜ੍ਹਾਈ
(ਹੋਸ਼ੇਆ 8:1-14) ਆਪਣੇ ਬੁੱਲ੍ਹਾਂ ਨੂੰ ਤੁਰ੍ਹੀ ਲਾ! ਓਹ ਉਕਾਬ ਵਾਂਙੁ ਯਹੋਵਾਹ ਦੇ ਭਵਨ ਉੱਤੇ ਹਨ, ਕਿਉਂ ਜੋ ਓਹਨਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ, ਮੇਰੀ ਬਿਵਸਥਾ ਦੇ ਵਿਰੁੱਧ ਅਪਰਾਧ ਕੀਤਾ। 2 ਓਹ ਮੇਰੀ ਦੁਹਾਈ ਦਿੰਦੇ ਹਨ,— ਹੇ ਸਾਡੇ ਪਰਮੇਸ਼ੁਰ, ਅਸੀਂ ਇਸਰਾਏਲੀ ਤੈਨੂੰ ਜਾਣਦੇ ਹਾਂ! 3 ਇਸਰਾਏਲ ਨੇ ਭਲਿਆਈ ਨੂੰ ਰੱਦ ਕੀਤਾ, ਵੈਰੀ ਉਹ ਦਾ ਪਿੱਛਾ ਕਰੇਗਾ। 4 ਓਹਨਾਂ ਨੇ ਪਾਤਸ਼ਾਹ ਬਣਾਏ, ਪਰ ਮੇਰੀ ਵੱਲੋਂ ਨਹੀਂ, ਓਹਨਾਂ ਨੇ ਸਰਦਾਰ ਠਹਿਰਾਏ, ਪਰ ਮੈਂ ਨਹੀਂ ਜਾਤਾ। ਓਹਨਾਂ ਨੇ ਆਪਣੀ ਚਾਂਦੀ ਤੇ ਆਪਣੇ ਸੋਨੇ ਨਾਲ ਬੁੱਤ ਬਣਾਏ, ਭਈ ਓਹ ਮਿਟਾਏ ਜਾਣ। 5 ਉਹ ਨੇ ਤੇਰਾ ਵੱਛਾ ਰੱਦ ਕੀਤਾ, ਹੇ ਸਾਮਰਿਯਾ! ਮੇਰਾ ਕ੍ਰੋਧ ਓਹਨਾਂ ਉੱਤੇ ਭੜਕਿਆ। ਓਹ ਕਦ ਤਕ ਸ਼ੁੱਧਤਾਈ ਤੀਕ ਅੱਪੜਨਗੇ? 6 ਇਸਰਾਏਲ ਤੋਂ ਏਹ ਤਾਂ ਹੈ,— ਕਾਰੀਗਰ ਨੇ ਉਹ ਨੂੰ ਬਣਾਇਆ, ਅਤੇ ਉਹ ਪਰਮੇਸ਼ੁਰ ਨਹੀਂ ਹੈ, ਹਾਂ, ਸਾਮਰਿਯਾ ਦਾ ਵੱਛਾ ਟੁੱਕੜੇ ਟੁੱਕੜੇ ਕੀਤਾ ਜਾਵੇਗਾ। 7 ਓਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ! ਕੋਈ ਖੜੀ ਫ਼ਸਲ ਨਹੀਂ, ਸਿੱਟਾ ਆਟਾ ਨਹੀਂ ਦੇਵੇਗਾ, ਜੇ ਦੇਵੇ ਵੀ ਤਾਂ ਓਪਰੇ ਉਹ ਨੂੰ ਨਿਗਲ ਲੈਣਗੇ! 8 ਇਸਰਾਏਲ ਨਿਗਲਿਆ ਗਿਆ, ਹੁਣ ਉਹ ਕੌਮਾਂ ਦੇ ਵਿੱਚ ਨਾ ਪਸੰਦ ਭਾਂਡੇ ਵਰਗਾ ਹੈ। 9 ਕਿਉਂ ਜੋ ਓਹ ਅੱਸ਼ੂਰ ਨੂੰ ਚੱਲੇ ਗਏ ਹਨ, ਜਿਵੇਂ ਇੱਕ ਜੰਗਲੀ ਖੋਤਾ ਇਕੱਲਾ ਅਵਾਰਾ ਹੋਵੇ। ਅਫ਼ਰਾਈਮ ਨੇ ਭਾੜੇ ਉੱਤੇ ਯਾਰ ਲਏ ਹਨ। 10 ਭਾਵੇਂ ਓਹ ਕੌਮਾਂ ਵਿੱਚ ਕਰਾਇਆ ਦੇਣ, ਮੈਂ ਓਹਨਾਂ ਨੂੰ ਹੁਣ ਇਕੱਠਾ ਕਰਾਂਗਾ। ਓਹ ਪਾਤਸ਼ਾਹ ਅਤੇ ਸਰਦਾਰਾਂ ਦੇ ਭਾਰ ਤੋਂ ਘੱਟ ਹੋਣ ਲੱਗੇ। 11 ਏਸ ਲਈ ਕਿ ਅਫ਼ਰਾਈਮ ਨੇ ਪਾਪ ਕਰਨ ਲਈ ਬਹੁਤੀਆਂ ਜਗਵੇਦੀਆਂ ਬਣਾਈਆਂ, ਓਹ ਉਸ ਦੇ ਲਈ ਪਾਪ ਕਰਨ ਦੀਆਂ ਜਗਵੇਦੀਆਂ ਹੋ ਗਈਆਂ। 12 ਮੈਂ ਉਸ ਦੇ ਲਈ ਆਪਣੀ ਬਿਵਸਥਾ ਤੋਂ ਹਜ਼ਾਰਾਂ ਗੱਲਾਂ ਲਿੱਖੀਆਂ, ਪਰ ਓਹ ਓਪਰੀਆਂ ਜੇਹੀਆਂ ਸਮਝੀਆਂ ਗਈਆਂ। 13 ਮੇਰੇ ਚੜ੍ਹਾਵੇ ਦੀਆਂ ਬਲੀਆਂ ਲਈ ਓਹ ਮਾਸ ਚੜ੍ਹਾਉਂਦੇ ਹਨ ਅਤੇ ਖਾਂਦੇ ਹਨ, ਪਰ ਯਹੋਵਾਹ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ। ਹੁਣ ਉਹ ਓਹਨਾਂ ਦੀਆਂ ਬਦੀਆਂ ਚੇਤੇ ਕਰੇਗਾ, ਅਤੇ ਓਹਨਾਂ ਦਿਆਂ ਪਾਪਾਂ ਦੀ ਖ਼ਬਰ ਲਵੇਗਾ,— ਓਹ ਮਿਸਰ ਨੂੰ ਮੁੜ ਜਾਣਗੇ। 14 ਇਸਰਾਏਲ ਆਪਣੇ ਕਰਤਾਰ ਨੂੰ ਭੁੱਲ ਗਿਆ ਹੈ, ਅਤੇ ਮਹਿਲ ਬਣਾਏ, ਯਹੂਦਾਹ ਨੇ ਗੜ੍ਹ ਵਾਲੇ ਸ਼ਹਿਰ ਬਹੁਤ ਸਾਰੇ ਬਣਾਏ, ਪਰ ਮੈਂ ਅੱਗ ਉਸ ਦੇ ਸ਼ਹਿਰਾਂ ਵਿੱਚ ਘੱਲਾਂਗਾ, ਅਤੇ ਉਹ ਉਸ ਦੀਆਂ ਮਾੜੀਆਂ ਨੂੰ ਭੱਖ ਲਵੇਗੀ।
30 ਅਕਤੂਬਰ–5 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯੋਏਲ 1-3
“ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ”
(ਯੋਏਲ 2:28, 29) ਏਹ ਦੇ ਮਗਰੋਂ ਐਉਂ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ, ਤੁਹਾਡੇ ਜੁਆਨ ਦਰਸ਼ਣ ਵੇਖਣਗੇ। 29 ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ, ਉਨ੍ਹੀਂ ਦਿਨੀਂ ਆਪਣਾ ਆਤਮਾ ਵਹਾਵਾਂਗਾ।
‘ਪਰਮੇਸ਼ੁਰ ਦੇ ਵੱਡੇ-ਵੱਡੇ ਕੰਮ’ ਜੋਸ਼ ਜਗਾਉਂਦੇ ਹਨ
4 ਪਵਿੱਤਰ ਆਤਮਾ ਪਾ ਕੇ ਚੇਲੇ ਇਕਦਮ ਆਪਣੀ ਸੇਵਾ ਵਿਚ ਰੁੱਝ ਗਏ। ਉਨ੍ਹਾਂ ਨੇ ਉਸੇ ਸਵੇਰ ਨੂੰ ਇਕੱਠੀ ਹੋਈ ਭੀੜ ਤੋਂ ਸ਼ੁਰੂ ਕਰ ਕੇ ਹੋਰਨਾਂ ਨਾਲ ਮੁਕਤੀ ਦੀ ਖ਼ੁਸ਼ ਖ਼ਬਰੀ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਪ੍ਰਚਾਰ ਨੇ ਅੱਠ ਸਦੀਆਂ ਪਹਿਲਾਂ ਪਥੂਏਲ ਦੇ ਪੁੱਤਰ ਯੋਏਲ ਰਾਹੀਂ ਦਰਜ ਕੀਤੀ ਸ਼ਾਨਦਾਰ ਭਵਿੱਖਬਾਣੀ ਪੂਰੀ ਕੀਤੀ: “ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ, ਤੁਹਾਡੇ ਜੁਆਨ ਦਰਸ਼ਣ ਵੇਖਣਗੇ। ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ, ਉਨ੍ਹੀਂ ਦਿਨੀਂ ਆਪਣਾ ਆਤਮਾ ਵਹਾਵਾਂਗਾ। . . . ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ!”—ਯੋਏਲ 1:1; 2:28, 29, 31; ਰਸੂਲਾਂ ਦੇ ਕਰਤੱਬ 2:17, 18, 20.
5 ਕੀ ਇਸ ਦਾ ਮਤਲਬ ਇਹ ਸੀ ਕਿ ਯਹੋਵਾਹ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਣ ਲਈ ਦਾਊਦ, ਯੋਏਲ ਤੇ ਦਬੋਰਾਹ ਵਰਗੇ ਨਬੀਆਂ ਤੇ ਨਬੀਆਵਾਂ ਦੀ ਨਵੀਂ ਪੀੜ੍ਹੀ ਨੂੰ ਜਨਮ ਦੇਣ ਵਾਲਾ ਸੀ? ਨਹੀਂ। ਮਸੀਹੀ ‘ਪੁੱਤ੍ਰ ਅਰ ਧੀਆਂ ਨਾਲੇ ਦਾਸ ਅਰ ਦਾਸੀਆਂ’ ਇਸ ਅਰਥ ਵਿਚ ਭਵਿੱਖਬਾਣੀ ਕਰਨਗੇ ਕਿ ਉਹ ਯਹੋਵਾਹ ਦੀ ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਉਸ ਦੇ “ਵੱਡੇ ਵੱਡੇ ਕੰਮਾਂ” ਦਾ ਐਲਾਨ ਕਰਨਗੇ ਜੋ ਯਹੋਵਾਹ ਨੇ ਕੀਤੇ ਹਨ ਤੇ ਜੋ ਉਹ ਭਵਿੱਖ ਵਿਚ ਕਰੇਗਾ। ਇਸ ਤਰ੍ਹਾਂ ਉਹ ਅੱਤ ਮਹਾਨ ਦੇ ਗਵਾਹਾਂ ਵਜੋਂ ਸੇਵਾ ਕਰਨਗੇ। ਪਰ ਭੀੜ ਨੇ ਕਿਹੋ ਜਿਹਾ ਰਵੱਈਆ ਦਿਖਾਇਆ?—ਇਬਰਾਨੀਆਂ 1:1, 2.
jd 167 ਪੈਰਾ 4
“ਹੇ ਲੋਕੋ, ਸਾਰੀਆਂ ਕੌਮਾਂ ਵਿਚ ਇਹ ਸੰਦੇਸ਼ ਸੁਣਾਓ”
4 ਇਸ ਮਾਮਲੇ ਨੂੰ ਹੋਰ ਤਰੀਕੇ ਨਾਲ ਦੇਖੋ। ਯਹੋਵਾਹ ਪਰਮੇਸ਼ੁਰ ਨੇ ਯੋਏਲ ਨਬੀ ਨੂੰ ਉਸ ਸਮੇਂ ਬਾਰੇ ਦੱਸਿਆ ਜਦੋਂ ਸਾਰੇ ਲੋਕਾਂ ਨੇ ਭਵਿੱਖਬਾਣੀਆਂ ਕਰਨੀਆਂ ਸਨ। ਉਸ ਨੇ ਕਿਹਾ: “ਏਹ ਦੇ ਮਗਰੋਂ ਐਉਂ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ, ਤੁਹਾਡੇ ਜੁਆਨ ਦਰਸ਼ਣ ਵੇਖਣਗੇ।” (ਯੋਏਲ 2:28-32) ਪੰਤੇਕੁਸਤ 33 ਈਸਵੀ ਵਾਲੇ ਦਿਨ ਪਤਰਸ ਰਸੂਲ ਨੇ ਪਵਿੱਤਰ ਸ਼ਕਤੀ ਮਿਲਣ ਸੰਬੰਧੀ ਕੀਤੀ ਭਵਿੱਖਬਾਣੀ ਉਨ੍ਹਾਂ ਲੋਕਾਂ ʼਤੇ ਲਾਗੂ ਕੀਤੀ ਜੋ ਯਰੂਸ਼ਲਮ ਦੇ ਇਕ ਚੁਬਾਰੇ ਵਿਚ ਇਕੱਠੇ ਹੋਏ ਸਨ ਅਤੇ ਜਿਨ੍ਹਾਂ ਨੇ ਬਾਅਦ ਵਿਚ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ” ਬਾਰੇ ਦੱਸਣਾ ਸੀ। ਅੱਜ ਦੇ ਸਮੇਂ ਬਾਰੇ ਸੋਚੋ। 20ਵੀਂ ਸਦੀ ਦੇ ਸ਼ੁਰੂ ਤੋਂ ਯੋਏਲ ਦੀ ਭਵਿੱਖਬਾਣੀ ਵੱਡੇ ਪੱਧਰ ʼਤੇ ਪੂਰੀ ਹੋ ਰਹੀ ਹੈ। ਚੁਣੇ ਹੋਏ ਮਸੀਹੀਆਂ, ਜਿਨ੍ਹਾਂ ਵਿਚ ਆਦਮੀ, ਔਰਤਾਂ, ਜਵਾਨ ਅਤੇ ਬੁੱਢੇ ਸ਼ਾਮਲ ਹਨ, ਨੇ “ਭਵਿੱਖਬਾਣੀਆਂ” ਕਰਨੀਆਂ ਸ਼ੁਰੂ ਕੀਤੀਆਂ ਯਾਨੀ “ਪਰਮੇਸ਼ਰੁ ਦੇ ਸ਼ਾਨਦਾਰ ਕੰਮਾਂ” ਬਾਰੇ ਦੱਸਣਾ ਸ਼ੁਰੂ ਕੀਤਾ ਜਿਸ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਖ਼ੁਸ਼ ਖ਼ਬਰੀ ਸ਼ਾਮਲ ਹੈ। ਇਹ ਰਾਜ ਸਵਰਗ ਵਿਚ ਸਥਾਪਿਤ ਹੋ ਚੁੱਕਾ ਹੈ।
(ਯੋਏਲ 2:30-32) ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ, ਲਹੂ, ਅੱਗ, ਧੂੰਏਂ ਦਾ ਥੰਮ੍ਹ। 31 ਸੂਰਜ ਅਨ੍ਹੇਰਾ ਅਤੇ ਚੰਦ ਲਹੂ ਹੋ ਜਾਵੇਗਾ, ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ! 32 ਤਾਂ ਐਉਂ ਹੋਵੇਗਾ ਕਿ ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ, ਸੀਯੋਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ ਬਚੇ ਹੋਏ ਹੋਣਗੇ, ਜਿਵੇਂ ਯਹੋਵਾਹ ਨੇ ਆਖਿਆ, ਅਤੇ ਬਕੀਏ ਵਿੱਚ ਓਹ ਹੋਣਗੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ।
ਯੋਏਲ ਤੇ ਆਮੋਸ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ
2:32—‘ਯਹੋਵਾਹ ਦਾ ਨਾਮ ਲੈ ਕੇ ਪੁਕਾਰਨ’ ਦਾ ਕੀ ਮਤਲਬ ਹੈ? ਯਹੋਵਾਹ ਦੇ ਨਾਮ ਨੂੰ ਪੁਕਾਰਨ ਦਾ ਮਤਲਬ ਹੈ ਉਸ ਦੇ ਨਾਮ ਨੂੰ ਜਾਣਨਾ, ਉਸ ਲਈ ਗਹਿਰੀ ਸ਼ਰਧਾ ਰੱਖਣੀ ਅਤੇ ਉਸ ਉੱਤੇ ਪੂਰਾ ਭਰੋਸਾ ਰੱਖਣਾ।—ਰੋਮੀਆਂ 10:13, 14.
ਹੀਰੇ-ਮੋਤੀਆਂ ਦੀ ਖੋਜ ਕਰੋ
(ਯੋਏਲ 2:12, 13) ਪਰ ਹੁਣ ਵੀ, ਯਹੋਵਾਹ ਦਾ ਵਾਕ ਹੈ, ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜੋ, ਵਰਤ ਨਾਲ, ਰੋਣ ਨਾਲ ਅਤੇ ਛਾਤੀ ਪਿੱਟਣ ਨਾਲ। 13 ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ, ਉਹ ਤਾਂ ਦਿਆਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ, ਅਤੇ ਦੁਖ ਦੇਣ ਤੋਂ ਪਛਤਾਉਂਦਾ ਹੈ।
ਯੋਏਲ ਤੇ ਆਮੋਸ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ
2:12, 13. ਯਹੋਵਾਹ ਨੇ ਕਿਹਾ ਸੀ: “ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ।” ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪਛਤਾਵਾ ਕਰਨਾ ਚਾਹੀਦਾ ਹੈ।
(ਯੋਏਲ 3:14) ਨਬੇੜੇ ਦੀ ਖੱਡ ਵਿੱਚ ਭੀੜਾਂ ਦੀਆਂ ਭੀੜਾਂ! ਨਬੇੜੇ ਦੀ ਖੱਡ ਵਿੱਚ ਯਹੋਵਾਹ ਦਾ ਦਿਨ ਨੇੜੇ ਹੈ!
ਯੋਏਲ ਤੇ ਆਮੋਸ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ
3:14—“ਨਬੇੜੇ ਦੀ ਖੱਡ” ਕੀ ਹੈ? ਇਹ ਕੋਈ ਅਸਲੀ ਜਗ੍ਹਾ ਨਹੀਂ, ਸਗੋਂ ਯਹੋਵਾਹ ਦੇ ਨਿਆਂ ਨੂੰ ਦਰਸਾਉਂਦੀ ਹੈ। ਰਾਜੇ ਯਹੋਸ਼ਾਫ਼ਾਟ ਦੇ ਦਿਨਾਂ ਵਿਚ ਯਹੋਵਾਹ ਨੇ ਯਹੂਦਾਹ ਦੇ ਲੋਕਾਂ ਨੂੰ ਆਲੇ-ਦੁਆਲੇ ਦੀਆਂ ਕੌਮਾਂ ਦੀਆਂ ਫ਼ੌਜਾਂ ਤੋਂ ਬਚਾਇਆ ਸੀ। ਇਸੇ ਲਈ ਜਿੱਥੇ ਪਰਮੇਸ਼ੁਰ ਨਿਆਂ ਕਰਦਾ ਹੈ ਉਸ ਜਗ੍ਹਾ ਨੂੰ “ਯਹੋਸ਼ਾਫਾਟ ਦੀ ਖੱਡ” ਵੀ ਕਿਹਾ ਜਾਂਦਾ ਹੈ। (ਯੋਏਲ 3:2, 12) ਨਾਲੇ ਯਹੋਸ਼ਾਫ਼ਾਟ ਦੇ ਨਾਮ ਦਾ ਅਰਥ ਵੀ ਇਹੀ ਹੈ ਕਿ “ਯਹੋਵਾਹ ਨਿਆਈ ਹੈ।” ਸਾਡੇ ਦਿਨਾਂ ਵਿਚ “ਨਬੇੜੇ ਦੀ ਖੱਡ” ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕੌਮਾਂ ਨੂੰ ਅੰਗੂਰਾਂ ਵਾਂਗ ਕੁਚਲਿਆ ਜਾਵੇਗਾ।—ਪਰਕਾਸ਼ ਦੀ ਪੋਥੀ 19:15.
ਬਾਈਬਲ ਪੜ੍ਹਾਈ
(ਯੋਏਲ 2:28-3:8) ਏਹ ਦੇ ਮਗਰੋਂ ਐਉਂ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ, ਤੁਹਾਡੇ ਜੁਆਨ ਦਰਸ਼ਣ ਵੇਖਣਗੇ। 29 ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ, ਉਨ੍ਹੀਂ ਦਿਨੀਂ ਆਪਣਾ ਆਤਮਾ ਵਹਾਵਾਂਗਾ। 30 ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ, ਲਹੂ, ਅੱਗ, ਧੂੰਏਂ ਦਾ ਥੰਮ੍ਹ। 31 ਸੂਰਜ ਅਨ੍ਹੇਰਾ ਅਤੇ ਚੰਦ ਲਹੂ ਹੋ ਜਾਵੇਗਾ, ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ! 32 ਤਾਂ ਐਉਂ ਹੋਵੇਗਾ ਕਿ ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ, ਸੀਯੋਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ ਬਚੇ ਹੋਏ ਹੋਣਗੇ, ਜਿਵੇਂ ਯਹੋਵਾਹ ਨੇ ਆਖਿਆ, ਅਤੇ ਬਕੀਏ ਵਿੱਚ ਓਹ ਹੋਣਗੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ।
3 ਵੇਖੋ ਤਾਂ, ਉਨ੍ਹਾਂ ਦਿਨਾਂ ਅਤੇ ਉਸ ਸਮੇਂ ਵਿੱਚ, ਜਦ ਮੈਂ ਯਹੂਦਾਹ ਅਤੇ ਯਰੂਸ਼ਲਮ ਦੀ ਅਸੀਰੀ ਨੂੰ ਮੁਕਾ ਦਿਆਂਗਾ। 2 ਮੈਂ ਸਾਰੀਆਂ ਕੌਮਾਂ ਨੂੰ ਇਕੱਠੀਆਂ ਕਰਾਂਗਾ, ਅਤੇ ਓਹਨਾਂ ਨੂੰ ਯਹੋਸ਼ਾਫਾਟ ਦੀ ਖੱਡ ਵਿੱਚ ਉਤਾਰ ਲਿਆਵਾਂਗਾ, ਮੈਂ ਉੱਥੇ ਆਪਣੀ ਪਰਜਾ ਅਤੇ ਆਪਣੀ ਮੀਰਾਸ ਇਸਰਾਏਲ ਦੇ ਕਾਰਨ ਓਹਨਾਂ ਦਾ ਨਿਆਉਂ ਕਰਾਂਗਾ, ਕਿਉਂ ਜੋ ਉਨ੍ਹਾਂ ਨੇ ਓਹਨਾਂ ਨੂੰ ਕੌਮਾਂ ਵਿੱਚ ਖੇਰੂੰ ਖੇਰੂੰ ਕੀਤਾ ਅਤੇ ਮੇਰੇ ਦੇਸ ਨੂੰ ਵੰਡ ਲਿਆ। 3 ਅਤੇ ਮੇਰੀ ਪਰਜਾ ਉੱਤੇ ਗੁਣਾ ਪਾਇਆ ਅਤੇ ਇੱਕ ਮੁੰਡਾ ਬੇਸਵਾ ਦੇ ਵੱਟੇ ਵਿੱਚ ਦੇ ਦਿੱਤਾ ਅਤੇ ਇੱਕ ਕੁੜੀ ਮੈ ਲਈ ਵੇਚੀ ਭਈ ਓਹ ਪੀਣ!। 4 ਹੇ ਸੂਰ ਅਤੇ ਸੀਦੋਨ ਅਤੇ ਫਲਿਸਤ ਦੇ ਸਾਰੇ ਇਲਾਕਿਓ, ਤੁਹਾਡਾ ਮੇਰੇ ਨਾਲ ਕੀ ਕੰਮ? ਤੁਸੀਂ ਮੈਨੂੰ ਵੱਟਾ ਦਿਓਗੇ? ਜੇ ਤੁਸੀਂ ਮੈਨੂੰ ਵੱਟਾ ਵੀ ਦਿਓ, ਤਾਂ ਮੈਂ ਝੱਟ ਪੱਟ ਤੁਹਾਡੇ ਸਿਰ ਉੱਤੇ ਤੁਹਾਡਾ ਵੱਟਾ ਮੋੜ ਦਿਆਂਗਾ! 5 ਏਸ ਲਈ ਕਿ ਤੁਸਾਂ ਮੇਰੀ ਚਾਂਦੀ ਅਰ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਸੋਹਣੇ ਪਦਾਰਥ ਆਪਣੀਆਂ ਹੈਕਲਾਂ ਵਿੱਚ ਲੈ ਗਏ। 6 ਅਤੇ ਯਹੂਦਾਹ ਅਰ ਯਰੂਸ਼ਲਮ ਦੇ ਲੋਕ ਯੂਨਾਨੀਆਂ ਕੋਲ ਵੇਚ ਦਿੱਤੇ ਭਈ ਤੁਸੀਂ ਓਹਨਾਂ ਨੂੰ ਓਹਨਾਂ ਦੀ ਹੱਦ ਤੋਂ ਦੂਰ ਕਰੋ। 7 ਤਾਂ ਵੇਖੋ, ਮੈਂ ਓਹਨਾਂ ਨੂੰ ਉਸ ਥਾਂ ਤੋਂ ਜਿੱਥੇ ਤੁਸਾਂ ਓਹਨਾਂ ਨੂੰ ਵੇਚ ਦਿੱਤਾ ਪਰੇਰਾਂਗਾ ਅਤੇ ਤੁਹਾਡਾ ਵੱਟਾ ਤੁਹਾਡਿਆਂ ਸਿਰਾਂ ਉੱਤੇ ਮੋੜ ਦਿਆਂਗਾ। 8 ਅਤੇ ਮੈਂ ਤੁਹਾਡੇ ਪੁੱਤ੍ਰਾਂ ਅਰ ਤੁਹਾਡੀਆਂ ਧੀਆਂ ਨੂੰ ਯਹੂਦੀਆਂ ਦੇ ਹੱਥ ਵੇਚਾਂਗਾ ਅਤੇ ਓਹ ਓਹਨਾਂ ਨੂੰ ਸ਼ਬਾਈਆਂ ਕੋਲ ਇੱਕ ਦੁਰਾਡੀ ਕੌਮ ਕੋਲ ਵੇਚਣਗੇ ਕਿਉਂ ਜੋ ਯਹੋਵਾਹ ਏਹ ਬੋਲਿਆ ਹੈ!।