ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr17 ਨਵੰਬਰ ਸਫ਼ੇ 1-6
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2017
  • ਸਿਰਲੇਖ
  • 6-12 ਨਵੰਬਰ
  • 13-19 ਨਵੰਬਰ
  • 20-26 ਨਵੰਬਰ
  • 27 ਨਵੰਬਰ–3 ਦਸੰਬਰ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2017
mwbr17 ਨਵੰਬਰ ਸਫ਼ੇ 1-6

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

6-12 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਆਮੋਸ 1-9

“ਯਹੋਵਾਹ ਨੂੰ ਭਾਲੋ ਅਤੇ ਜੀਓ!”

(ਆਮੋਸ 5:4) ਯਹੋਵਾਹ ਇਸਰਾਏਲ ਦੇ ਘਰਾਣੇ ਨੂੰ ਇਉਂ ਆਖਦਾ ਹੈ,— ਮੈਨੂੰ ਭਾਲੋ ਤਾਂ ਤੁਸੀਂ ਜੀਓਗੇ!

(ਆਮੋਸ 5:6) ਯਹੋਵਾਹ ਨੂੰ ਭਾਲੋ ਅਤੇ ਜੀਓ! ਮਤੇ ਉਹ ਅੱਗ ਵਾਂਙੁ ਯੂਸੁਫ਼ ਦੇ ਘਰਾਣੇ ਉੱਤੇ ਭੜਕ ਉੱਠੇ, ਅਤੇ ਉਹ ਭਸਮ ਕਰੇ ਅਤੇ ਬੈਤਏਲ ਲਈ ਕੋਈ ਬੁਝਾਉਣ ਵਾਲਾ ਨਾ ਹੋਵੇ।

w04 11/15 24 ਪੈਰਾ 20

ਦਿਲਾਂ ਦੇ ਪਰਖਣ ਵਾਲੇ ਨੂੰ ਭਾਲੋ

20 ਉਸ ਸਮੇਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਸੌਖਾ ਨਹੀਂ ਸੀ। ਇਹ ਗੱਲ ਅੱਜ ਵੀ ਸੱਚ ਹੈ। ਸਾਰੇ ਮਸੀਹੀ ਕੀ ਬੁੱਢੇ, ਕੀ ਨੌਜਵਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੁਨਿਆਵੀ ਲੋਕਾਂ ਤੋਂ ਵੱਖਰਾ ਰਹਿਣਾ ਬਹੁਤ ਔਖਾ ਹੈ। ਪਰ ਕੁਝ ਇਸਰਾਏਲੀ ਯਹੋਵਾਹ ਦੀ ਭਗਤੀ ਕਰਦੇ ਰਹੇ ਸਨ ਕਿਉਂਕਿ ਉਹ ਉਸ ਨਾਲ ਪ੍ਰੇਮ ਕਰਦੇ ਸਨ ਅਤੇ ਉਹ ਉਸ ਨੂੰ ਖ਼ੁਸ਼ ਕਰਨ ਦੀ ਇੱਛਾ ਰੱਖਦੇ ਸਨ। ਯਹੋਵਾਹ ਨੇ ਉਨ੍ਹਾਂ ਨੂੰ ਆਮੋਸ 5:4 ਵਿਚ ਕਿਹਾ ਸੀ: “ਮੈਨੂੰ ਭਾਲੋ ਤਾਂ ਤੁਸੀਂ ਜੀਓਗੇ!” ਅੱਜ ਪਰਮੇਸ਼ੁਰ ਉਨ੍ਹਾਂ ਉੱਤੇ ਦਇਆ ਕਰਦਾ ਹੈ ਜੋ ਤੋਬਾ ਕਰਦੇ ਹਨ, ਜੋ ਉਸ ਨੂੰ ਭਾਲਦੇ ਹਨ ਅਤੇ ਜੋ ਉਸ ਦੇ ਬਚਨ ਤੋਂ ਸਹੀ ਗਿਆਨ ਲੈ ਕੇ ਉਸ ਦੀ ਮਰਜ਼ੀ ਪੂਰੀ ਕਰਦੇ ਹਨ। ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੈ, ਪਰ ਇਸੇ ਰਸਤੇ ਤੇ ਚੱਲ ਕੇ ਅਸੀਂ ਸਦਾ ਦਾ ਜੀਵਨ ਹਾਸਲ ਕਰਨ ਦੀ ਉਮੀਦ ਰੱਖ ਸਕਦੇ ਹਾਂ।—ਯੂਹੰਨਾ 17:3.

(ਆਮੋਸ 5:14, 15) ਭਲਾ ਭਾਲੋ, ਨਾ ਕਿ ਬੁਰਾ, ਤਾਂ ਜੋ ਤੁਸੀਂ ਜੀਉਂਦੇ ਰਹੋ, ਅਤੇ ਇਉਂ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ, ਜਿਵੇਂ ਤੁਸੀਂ ਕਹਿੰਦੇ ਹੋ। 15 ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ, ਫਾਟਕ ਵਿੱਚ ਇਨਸਾਫ਼ ਕਾਇਮ ਕਰੋ, ਸ਼ਾਇਤ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਯੂਸੁਫ਼ ਦੇ ਬਕੀਏ ਨਾਲ ਦਯਾ ਕਰੇ।

jd 90-91 ਪੈਰੇ 16-17

ਯਹੋਵਾਹ ਦੇ ਉੱਚੇ ਮਿਆਰਾਂ ਮੁਤਾਬਕ ਉਸ ਦੀ ਭਗਤੀ ਕਰੋ

16 ਪਹਿਲੇ ਆਦਮੀ ਆਦਮ ਨੇ ਇਸ ਸੰਬੰਧੀ ਮੂਰਖਤਾ ਭਰਿਆ ਫ਼ੈਸਲਾ ਲਿਆ ਕਿ ਸਹੀ ਅਤੇ ਗ਼ਲਤ ਬਾਰੇ ਕਿਸ ਦੇ ਮਿਆਰ ਸਭ ਤੋਂ ਵਧੀਆ ਸਨ। ਕੀ ਅਸੀਂ ਸਮਝਦਾਰੀ ਨਾਲ ਫ਼ੈਸਲਾ ਲਵਾਂਗੇ? ਇਸ ਸੰਬੰਧੀ ਸਲਾਹ ਦਿੰਦੇ ਹੋਏ ਆਮੋਸ ਨੇ ਕਿਹਾ: “ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ।” (ਆਮੋਸ 5:15) ਸ਼ਿਕਾਗੋ ਦੀ ਯੂਨੀਵਰਸਿਟੀ ਵਿਚ ਸਾਮੀ ਭਾਸ਼ਾਵਾਂ ਦੇ ਪ੍ਰੋਫ਼ੈਸਰ ਰਹਿ ਚੁੱਕੇ ਵਿਲੀਅਮ ਰੇਨੀ ਹਾਰਪਰ ਨੇ ਇਸ ਆਇਤ ਬਾਰੇ ਲਿਖਿਆ: “ਸਹੀ ਅਤੇ ਗ਼ਲਤ ਦੇ ਮਿਆਰਾਂ ਬਾਰੇ ਗੱਲ ਕਰਦੇ ਵੇਲੇ [ਆਮੋਸ ਦੇ] ਮਨ ਵਿਚ ਯਹੋਵਾਹ ਦੇ ਸਹੀ ਅਤੇ ਗ਼ਲਤ ਸੰਬੰਧੀ ਮਿਆਰ ਸਨ।” 12 ਨਬੀਆਂ ਤੋਂ ਅਸੀਂ ਇਹ ਮੁੱਖ ਗੱਲ ਸਿੱਖਦੇ ਹਾਂ। ਕੀ ਅਸੀਂ ਸਹੀ ਅਤੇ ਗ਼ਲਤ ਬਾਰੇ ਯਹੋਵਾਹ ਦੇ ਮਿਆਰਾਂ ਨੂੰ ਮੰਨਣ ਲਈ ਤਿਆਰ ਹਾਂ? ਇਹ ਉੱਚੇ ਮਿਆਰ ਬਾਈਬਲ ਵਿਚ ਪਾਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਸਮਝਣ ਵਿਚ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਸਾਡੀ ਮਦਦ ਕਰਦਾ ਹੈ ਜੋ ਕਿ ਸਮਝਦਾਰ ਅਤੇ ਤਜਰਬੇਕਾਰ ਮਸੀਹੀ ਹਨ।—ਮੱਤੀ 24:45-47.

17 ਬੁਰਾਈ ਤੋਂ ਨਫ਼ਰਤ ਕਰਨ ਨਾਲ ਅਸੀਂ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੇ ਹਾਂ ਜਿਨ੍ਹਾਂ ਤੋਂ ਪਰਮੇਸ਼ੁਰ ਨਾਰਾਜ਼ ਹੁੰਦਾ ਹੈ। ਮਿਸਾਲ ਲਈ, ਇਕ ਵਿਅਕਤੀ ਸ਼ਾਇਦ ਇੰਟਰਨੈੱਟ ʼਤੇ ਪਾਈ ਜਾਂਦੀਆਂ ਗੰਦੀਆਂ ਤਸਵੀਰਾਂ ਨੂੰ ਦੇਖਣ ਦੇ ਖ਼ਤਰਿਆਂ ਤੋਂ ਜਾਣੂ ਹੋਵੇ ਅਤੇ ਇਨ੍ਹਾਂ ਨੂੰ ਨਾ ਦੇਖਣ ਦੀ ਕੋਸ਼ਿਸ਼ ਕਰਦਾ ਹੋਵੇ। ਪਰ ਅਸਲ ਵਿਚ ਇਨ੍ਹਾਂ ਵੈੱਬਸਾਈਟਾਂ ʼਤੇ ਪਾਈਆਂ ਜਾਂਦੀਆਂ ਗੰਦੀਆਂ ਤਸਵੀਰਾਂ ਬਾਰੇ ਉਹ ‘ਦਿਲੋਂ’ ਕੀ ਮਹਿਸੂਸ ਕਰਦਾ ਹੈ? (ਅਫ਼ਸੀਆਂ 3:16) ਆਮੋਸ 5:15 ਵਿਚ ਦਰਜ ਪਰਮੇਸ਼ੁਰ ਦੀ ਸਲਾਹ ਨੂੰ ਲਾਗੂ ਕਰ ਕੇ ਉਸ ਲਈ ਬੁਰਾਈ ਲਈ ਨਫ਼ਰਤ ਪੈਦਾ ਕਰਨੀ ਸੌਖੀ ਹੋ ਜਾਵੇਗੀ। ਇਸ ਤਰ੍ਹਾਂ ਕਰਨ ਨਾਲ ਉਹ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖ ਸਕੇਗਾ।

ਹੀਰੇ-ਮੋਤੀਆਂ ਦੀ ਖੋਜ ਕਰੋ

(ਆਮੋਸ 2:12) ਪਰ ਤੁਸਾਂ ਨਜ਼ੀਰਾਂ ਨੂੰ ਮਧ ਪਿਲਾਈ, ਅਤੇ ਨਬੀਆਂ ਨੂੰ ਆਖਿਆ, ਨਾ ਅਗੰਮ ਵਾਚੋ!

w07 10/1 14 ਪੈਰਾ 8

ਯੋਏਲ ਤੇ ਆਮੋਸ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

2:12. ਸਾਨੂੰ ਕਦੇ ਵੀ ਮਿਹਨਤ ਕਰਨ ਵਾਲੇ ਪਾਇਨੀਅਰਾਂ, ਸਫ਼ਰੀ ਨਿਗਾਹਬਾਨਾਂ, ਮਿਸ਼ਨਰੀਆਂ ਜਾਂ ਬੈਥਲ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਉੱਤੇ ਜ਼ੋਰ ਨਹੀਂ ਪਾਉਣਾ ਚਾਹੀਦਾ ਕਿ ਉਹ ਇਹ ਖ਼ਾਸ ਸੇਵਾ ਛੱਡ ਕੇ ਘਰ-ਗ੍ਰਹਿਸਥੀ ਦੇ ਕੰਮਾਂ ਵਿਚ ਪੈ ਜਾਣ। ਇਸ ਦੀ ਬਜਾਇ ਸਾਨੂੰ ਇਨ੍ਹਾਂ ਨੂੰ ਇਸ ਸੇਵਾ ਵਿਚ ਲੱਗੇ ਰਹਿਣ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ।

(ਆਮੋਸ 8:1, 2) ਪ੍ਰਭੁ ਯਹੋਵਾਹ ਨੇ ਮੈਨੂੰ ਇਉਂ ਵਿਖਾਇਆ, ਅਤੇ ਵੇਖੋ, ਗਰਮੀ ਦੇ ਫਲਾਂ ਦੀ ਟੋਕਰੀ ਸੀ। 2 ਤਾਂ ਓਸ ਆਖਿਆ, ਤੂੰ ਕੀ ਵੇਖਦਾ ਹੈਂ, ਆਮੋਸ? ਫੇਰ ਮੈਂ ਆਖਿਆ, ਗਰਮੀ ਦੇ ਫਲਾਂ ਦੀ ਟੋਕਰੀ ਹੈ। ਤਾਂ ਯਹੋਵਾਹ ਨੇ ਮੈਨੂੰ ਆਖਿਆ,— ਮੇਰੀ ਪਰਜਾ ਇਸਰਾਏਲ ਦਾ ਅੰਤ ਆ ਪੁੱਜਿਆ ਹੈ! ਮੈਂ ਫੇਰ ਕਦੇ ਓਹਨਾਂ ਦੇ ਕੋਲੋਂ ਦੀ ਨਹੀਂ ਲੰਘਾਂਗਾ।

w07 10/1 14 ਪੈਰਾ 6

ਯੋਏਲ ਤੇ ਆਮੋਸ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

8:1, 2—“ਗਰਮੀ ਦੇ ਫਲਾਂ ਦੀ ਟੋਕਰੀ” ਦਾ ਕੀ ਮਤਲਬ ਸੀ? ਇਹ ਕਿ ਯਹੋਵਾਹ ਦਾ ਦਿਨ ਨੇੜੇ ਸੀ। ਗਰਮੀਆਂ ਦੇ ਫਲ ਵਾਢੀ ਦੇ ਮੌਸਮ ਦੇ ਅੰਤ ਵਿਚ ਤੋੜੇ ਜਾਂਦੇ ਸਨ। ਜਦ ਯਹੋਵਾਹ ਨੇ ਆਮੋਸ ਨੂੰ “ਗਰਮੀ ਦੇ ਫਲਾਂ ਦੀ ਟੋਕਰੀ” ਦਿਖਾਈ ਸੀ, ਤਾਂ ਇਸ ਦਾ ਮਤਲਬ ਸੀ ਕਿ ਇਸਰਾਏਲ ਦਾ ਅੰਤ ਨੇੜੇ ਸੀ। ਇਸ ਲਈ ਯਹੋਵਾਹ ਨੇ ਆਮੋਸ ਨੂੰ ਕਿਹਾ: “ਮੇਰੀ ਪਰਜਾ ਇਸਰਾਏਲ ਦਾ ਅੰਤ ਆ ਪੁੱਜਿਆ ਹੈ!” ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦੇ ਕੇ ਹੀ ਰਹਿਣਾ ਸੀ।

ਬਾਈਬਲ ਪੜ੍ਹਾਈ

(ਆਮੋਸ 4:1-13) ਹੇ ਬਾਸ਼ਾਨ ਦੀਓ ਗਊਓ, ਏਹ ਬਚਨ ਸੁਣੋ! ਜਿਹੜੀਆਂ ਸਾਮਰਿਯਾ ਦੇ ਪਹਾੜ ਉੱਤੇ ਗਰੀਬਾਂ ਨੂੰ ਸਤਾਉਂਦੀਆਂ ਹੋ, ਕੰਗਾਲਾਂ ਨੂੰ ਚਿੱਥਦੀਆਂ ਹੋ, ਅਤੇ ਆਪਣੇ ਸੁਆਮੀਆਂ ਨੂੰ ਆਖਦੀਆਂ ਹੋ, ਲਿਆਓ ਭਈ ਅਸੀਂ ਪੀਵੀਏ! 2 ਪ੍ਰਭੁ ਯਹੋਵਾਹ ਨੇ ਆਪਣੀ ਪਵਿੱਤਰਤਾਈ ਦੀ ਸੌਂਹ ਖਾਧੀ, ਕਿ ਵੇਖੋ, ਓਹ ਦਿਨ ਤੁਹਾਡੇ ਉੱਤੇ ਆ ਰਹੇ ਹਨ, ਕਿ ਓਹ ਤੁਹਾਨੂੰ ਕੁੰਡਲਾਂ ਨਾਲ ਲੈ ਜਾਣਗੇ, ਸਗੋਂ ਤੁਹਾਡੇ ਬਕੀਏ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ! 3 ਤੁਸੀਂ ਤੇੜਾਂ ਵਿੱਚ ਦੀ ਸਿੱਧੀਆਂ ਨਿੱਕਲ ਜਾਓਗੀਆਂ, ਅਤੇ ਤੁਸੀਂ ਹਰਮੋਨ ਵਿੱਚ ਸੁੱਟੀਆਂ ਜਾਓਗੀਆਂ, ਯਹੋਵਾਹ ਦਾ ਵਾਕ ਹੈ। 4 ਬੈਤਏਲ ਨੂੰ ਆਓ ਅਤੇ ਅਪਰਾਧ ਕਰੋ, ਗਿਲਗਾਲ ਨੂੰ, ਅਤੇ ਪੁੱਜ ਕੇ ਅਪਰਾਧ ਕਰੋ! ਸਵੇਰ ਨੂੰ ਆਪਣੀਆਂ ਬਲੀਆਂ, ਅਤੇ ਤੀਜੇ ਦਿਨ ਆਪਣੇ ਦਸੌਂਧ ਲੈ ਆਓ। 5 ਧੰਨਵਾਦ ਦੀ ਭੇਟ ਖਮੀਰ ਨਾਲ ਧੁਖਾਓ, ਖੁਸ਼ੀ ਦੀਆਂ ਭੇਟਾਂ ਦਾ ਹੋਕਾ ਦਿਓ, ਅਤੇ ਉਨ੍ਹਾਂ ਦਾ ਪਰਚਾਰ ਕਰੋ! ਕਿਉਂ ਜੋ, ਹੇ ਇਸਰਾਏਲੀਓ, ਤੁਸੀਂ ਏਦਾਂ ਹੀ ਪਸੰਦ ਕਰਦੇ ਹੋ, ਪ੍ਰਭੁ ਯਹੋਵਾਹ ਦਾ ਵਾਕ ਹੈ। 6 ਮੈਂ ਤੁਹਾਨੂੰ ਦੰਦਾਂ ਦੀ ਸਫ਼ਾਈ ਤੁਹਾਡੇ ਸਾਰੇ ਸ਼ਹਿਰਾਂ ਵਿੱਚ ਦਿੱਤੀ, ਅਤੇ ਰੋਟੀ ਦੀ ਥੁੜੋਂ ਤੁਹਾਡੀਆਂ ਸਾਰੀਆਂ ਮਾੜੀਆਂ ਵਿੱਚ, ਤਾਂ ਵੀ ਤੁਸੀਂ ਮੇਰੀ ਵੱਲ ਨਾ ਫਿਰੇ, ਯਹੋਵਾਹ ਦਾ ਵਾਕ ਹੈ। 7 ਸੋ ਮੈਂ ਵੀ ਤੁਹਾਥੋਂ ਮੀਂਹ ਰੋਕ ਰੱਖਿਆ, ਜਦ ਵਾਢੀ ਤੀਕ ਤਿੰਨ ਮਹੀਨੇ ਸਨ, ਮੈਂ ਇੱਕ ਸ਼ਹਿਰ ਉੱਤੇ ਵਰਹਾਇਆ, ਅਤੇ ਦੂਜੇ ਸ਼ਹਿਰ ਉੱਤੇ ਨਾ ਵਰਹਾਇਆ, ਇੱਕ ਖੇਤ ਉੱਤੇ ਵਰਖਾ ਪਈ, ਅਤੇ ਜਿਸ ਖੇਤ ਉੱਤੇ ਵਰਖਾ ਨਾ ਪਈ ਉਹ ਸੁੱਕ ਗਿਆ। 8 ਤਾਂ ਦੋ ਤਿੰਨ ਸ਼ਹਿਰ ਇੱਕ ਸ਼ਹਿਰ ਵਿੱਚ ਪਾਣੀ ਪੀਣ ਲਈ ਆਏ, ਪਰ ਨਾ ਰੱਜੇ,— ਫੇਰ ਵੀ ਤੁਸੀਂ ਮੇਰੀ ਵੱਲ ਨਾ ਹੀ ਮੁੜੇ, ਯਹੋਵਾਹ ਦਾ ਵਾਕ ਹੈ। 9 ਮੈਂ ਤੁਹਾਨੂੰ ਸੋਕੜੇ ਅਤੇ ਉੱਲੀ ਨਾਲ ਮਾਰਿਆ, ਤੁਹਾਡੇ ਬਹੁਤ ਸਾਰੇ ਬਾਗਾਂ ਨੂੰ, ਤੁਹਾਡੇ ਅੰਗੂਰੀ ਬਾਗਾਂ ਨੂੰ, ਤੁਹਾਡੇ ਹਜੀਰ ਦੇ ਬਿਰਛਾਂ ਨੂੰ, ਤੁਹਾਡੇ ਜ਼ੈਤੂਨ ਦੇ ਬਿਰਛਾਂ ਨੂੰ, ਟਿੱਡੀਆਂ ਨੇ ਖਾ ਲਿਆ, ਪਰ ਤੁਸੀਂ ਮੇਰੀ ਵੱਲ ਨਹੀਂ ਮੁੜੇ, ਯਹੋਵਾਹ ਦਾ ਵਾਕ ਹੈ। 10 ਮੈਂ ਤੁਹਾਡੇ ਉੱਤੇ ਮਿਸਰ ਜੇਹੀ ਬਵਾ ਘੱਲੀ, ਮੈਂ ਤੁਹਾਡੇ ਚੁਣਵਿਆਂ ਨੂੰ ਤਲਵਾਰ ਨਾਲ ਵੱਢਿਆ, ਮੈਂ ਤੁਹਾਡਿਆਂ ਘੋੜਿਆਂ ਨੂੰ ਖੋਹ ਲਿਆ, ਮੈਂ ਤੁਹਾਡੀਆਂ ਛੌਣੀਆਂ ਦੀ ਸੜ੍ਹਿਆਂਦ ਤੁਹਾਡੀਆਂ ਨਾਸਾਂ ਵਿੱਚ ਪੁਆਈ, ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ, ਯਹੋਵਾਹ ਦਾ ਵਾਕ ਹੈ। 11 ਮੈਂ ਤੁਹਾਡੇ ਵਿੱਚੋਂ ਕਈ ਉਲਟਾ ਦਿੱਤੇ, ਜਿਵੇਂ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਉਲਟਾ ਦਿੱਤਾ, ਅਤੇ ਤੁਸੀਂ ਬਲਣ ਤੋਂ ਕੱਢੀ ਹੋਈ ਚੁਆਤੀ ਵਾਂਙੁ ਸਾਓ, ਤਾਂ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ, ਯਹੋਵਾਹ ਦਾ ਵਾਕ ਹੈ। 12 ਸੋ ਮੈਂ ਤੇਰੇ ਨਾਲ ਇਉਂ ਕਰਾਂਗਾ, ਹੇ ਇਸਰਾਏਲ! ਅਤੇ ਏਸ ਲਈ ਕਿ ਮੈਂ ਤੇਰੇ ਨਾਲ ਇਉਂ ਕਰਾਂਗਾ, ਹੇ ਇਸਰਾਏਲ, ਆਪਣੇ ਪਰਮੇਸ਼ੁਰ ਦੇ ਮਿਲਣ ਦੀ ਤਿਆਰੀ ਕਰ! 13 ਤਾਂ ਵੇਖੋ, ਪਹਾੜਾਂ ਦਾ ਸਾਜਣ ਵਾਲਾ, ਪੌਣ ਦਾ ਕਰਤਾ, ਜੋ ਆਦਮੀ ਨੂੰ ਉਹ ਦਾ ਵਿਚਾਰ ਦੱਸਦਾ ਹੈ, ਸਵੇਰ ਦੇ ਅਨ੍ਹੇਰੇ ਦਾ ਬਣਾਉਣ ਵਾਲਾ, ਜੋ ਧਰਤੀ ਦੀਆਂ ਉੱਚਿਆਈਆਂ ਉੱਤੇ ਚੱਲਦਾ ਹੈ,— ਯਹੋਵਾਹ ਸੈਨਾਂ ਦਾ ਪਰਮੇਸ਼ੁਰ ਉਹ ਦਾ ਨਾਮ ਹੈ!

13-19 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਓਬਦਯਾਹ 1–ਯੂਨਾਹ 4

“ਆਪਣੀਆਂ ਗ਼ਲਤੀਆਂ ਤੋਂ ਸਿੱਖੋ”

(ਯੂਨਾਹ 3:1-3) ਯਹੋਵਾਹ ਦੀ ਬਾਣੀ ਦੂਜੀ ਵਾਰ ਯੂਨਾਹ ਨੂੰ ਆਈ ਕਿ। 2 ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਨੂੰ ਇਸ ਗੱਲ ਦਾ ਪਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ! 3 ਤਦ ਯੂਨਾਹ ਯਹੋਵਾਹ ਦੇ ਆਖੇ ਅਨੁਸਾਰ ਉੱਠ ਕੇ ਨੀਨਵਾਹ ਨੂੰ ਗਿਆ। ਨੀਨਵਾਹ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਹ ਦੇ ਵਿੱਚ ਦਾ ਪੈਂਡਾ ਤਿੰਨ ਦਿਨਾਂ ਦਾ ਸੀ।

ia 114 ਪੈਰੇ 22-23

ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ

22 ਕੀ ਯੂਨਾਹ ਨੇ ਯਹੋਵਾਹ ਦਾ ਕਹਿਣਾ ਮੰਨ ਕੇ ਆਪਣੀ ਸ਼ੁਕਰਗੁਜ਼ਾਰੀ ਦਾ ਸਬੂਤ ਦਿੱਤਾ ਸੀ? ਜੀ ਹਾਂ। ਤਿੰਨ ਦਿਨਾਂ ਅਤੇ ਤਿੰਨ ਰਾਤਾਂ ਬਾਅਦ ਮੱਛੀ ਨੇ ਸਮੁੰਦਰ ਦੇ ਕਿਨਾਰੇ ʼਤੇ ਜਾ ਕੇ “ਯੂਨਾਹ ਨੂੰ ਥਲ ਉੱਤੇ ਉਗਲੱਛ ਦਿੱਤਾ।” (ਯੂਨਾ. 2:10) ਉਸ ਨੂੰ ਤਾਂ ਕਿਨਾਰੇ ਤਕ ਆਉਣ ਲਈ ਤੈਰਨਾ ਵੀ ਨਹੀਂ ਪਿਆ! ਪਰ ਉਸ ਨੂੰ ਵਾਪਸ ਜਾਣ ਦਾ ਰਸਤਾ ਆਪ ਲੱਭਣਾ ਪਿਆ। ਫਿਰ ਛੇਤੀ ਹੀ ਉਸ ਦੀ ਪਰਖ ਹੋਈ ਕਿ ਉਹ ਯਹੋਵਾਹ ਦਾ ਸ਼ੁਕਰਗੁਜ਼ਾਰ ਸੀ ਜਾਂ ਨਹੀਂ। ਯੂਨਾਹ 3:1, 2 ਵਿਚ ਲਿਖਿਆ ਹੈ: “ਯਹੋਵਾਹ ਦੀ ਬਾਣੀ ਦੂਜੀ ਵਾਰ ਯੂਨਾਹ ਨੂੰ ਆਈ ਕਿ ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਨੂੰ ਇਸ ਗੱਲ ਦਾ ਪਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ!” ਯੂਨਾਹ ਨੇ ਇਸ ਵਾਰ ਕੀ ਕੀਤਾ?

23 ਯੂਨਾਹ ਜ਼ਰਾ ਵੀ ਨਹੀਂ ਹਿਚਕਿਚਾਇਆ। ਅਸੀਂ ਪੜ੍ਹਦੇ ਹਾਂ: “ਯੂਨਾਹ ਯਹੋਵਾਹ ਦੇ ਆਖੇ ਅਨੁਸਾਰ ਉੱਠ ਕੇ ਨੀਨਵਾਹ ਨੂੰ ਗਿਆ।” (ਯੂਨਾ. 3:3) ਜੀ ਹਾਂ, ਉਸ ਨੇ ਯਹੋਵਾਹ ਦਾ ਕਹਿਣਾ ਮੰਨ ਕੇ ਦਿਖਾਇਆ ਕਿ ਉਸ ਨੇ ਆਪਣੀ ਗ਼ਲਤੀ ਤੋਂ ਸਬਕ ਸਿੱਖ ਲਿਆ ਸੀ। ਇਸ ਮਾਮਲੇ ਵਿਚ ਵੀ ਸਾਨੂੰ ਯੂਨਾਹ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ। ਅਸੀਂ ਸਾਰੇ ਹੀ ਪਾਪੀ ਹਾਂ ਅਤੇ ਗ਼ਲਤੀਆਂ ਕਰਦੇ ਹਾਂ। (ਰੋਮੀ. 3:23) ਪਰ ਕੀ ਗ਼ਲਤੀ ਹੋਣ ਤੇ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੰਦੇ ਹਾਂ ਜਾਂ ਇਸ ਤੋਂ ਸਬਕ ਸਿੱਖ ਕੇ ਉਸ ਦੀ ਸੇਵਾ ਜਾਰੀ ਰੱਖਦੇ ਹਾਂ?

ਹੀਰੇ-ਮੋਤੀਆਂ ਦੀ ਖੋਜ ਕਰੋ

(ਓਬਦਯਾਹ 10) ਤੇਰਾ ਜ਼ੁਲਮ ਜਿਹੜਾ ਤੈਂ ਆਪਣੇ ਭਰਾ ਯਾਕੂਬ ਨਾਲ ਕੀਤਾ, ਲਾਜ ਨਾਲ ਤੈਨੂੰ ਕੱਜ ਲਵੇਗਾ, ਤੂੰ ਸਦਾ ਲਈ ਕੱਟ ਸੁੱਟਿਆ ਜਾਵੇਂਗਾ।

w07 11/1 13 ਪੈਰਾ 5

ਓਬਦਯਾਹ, ਯੂਨਾਹ ਤੇ ਮੀਕਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

10—ਅਦੋਮ ਨੂੰ ਕਿਵੇਂ “ਸਦਾ ਲਈ ਕੱਟ ਸੁੱਟਿਆ” ਗਿਆ? ਅਦੋਮੀਆਂ ਦਾ ਆਪਣਾ ਇਕ ਰਾਜ ਤੇ ਦੇਸ਼ ਸੀ। ਪਰ ਇਹ ਸਭ ਕੁਝ ਮਿਟ ਗਿਆ। ਕਿਵੇਂ? ਬਾਬਲ ਦੇ ਰਾਜਾ ਨਬੋਨਾਈਡਸ ਨੇ ਛੇਵੀਂ ਸਦੀ ਈ. ਪੂ. ਦੇ ਮੱਧ ਵਿਚ ਅਦੋਮ ਤੇ ਕਬਜ਼ਾ ਕਰ ਲਿਆ। ਚੌਥੀ ਸਦੀ ਈ. ਪੂ. ਵਿਚ ਨਬਾਯੋਤੀ ਲੋਕ ਅਦੋਮ ਦੇ ਇਲਾਕੇ ਵਿਚ ਰਹਿ ਰਹੇ ਸਨ ਜਿਸ ਕਰਕੇ ਅਦੋਮੀਆਂ ਨੂੰ ਯਹੂਦਿਯਾ ਦੇ ਦੱਖਣੀ ਹਿੱਸੇ ਵਿਚ ਸਥਿਤ ਨਗੇਬ ਦੇ ਇਲਾਕੇ ਵਿਚ ਜਾ ਕੇ ਰਹਿਣਾ ਪਿਆ। ਇਹ ਇਲਾਕਾ ਬਾਅਦ ਵਿਚ ਅਦੂਮੀਆ ਵਜੋਂ ਜਾਣਿਆ ਜਾਣ ਲੱਗਾ। ਅਖ਼ੀਰ ਰੋਮੀਆਂ ਨੇ 70 ਈ. ਵਿਚ ਯਰੂਸ਼ਲਮ ਨੂੰ ਤਬਾਹ ਕਰ ਕੇ ਅਦੋਮੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ।

(ਓਬਦਯਾਹ 12) ਤੈਂ ਆਪਣੇ ਭਰਾ ਦੇ ਦਿਨ ਨੂੰ ਨਹੀਂ ਸੀ ਤੱਕਣਾ, ਉਹ ਦੀ ਹਾਨੀ ਦੇ ਦਿਨ! ਤੈਂ ਯਾਕੂਬ ਦੀ ਅੰਸ ਉੱਤੇ ਅਨੰਦ ਨਹੀਂ ਸੀ ਹੋਣਾ, ਓਹਨਾਂ ਦੇ ਨਾਸ ਹੋਣ ਦੇ ਦਿਨ! ਤੈਂ ਵੱਡੇ ਬੋਲ ਬੋਲਣੇ ਨਹੀਂ ਸਨ, ਦੁਖ ਦੇ ਦਿਨ!

jd 112 ਪੈਰੇ 4-5

ਦੂਸਰਿਆਂ ਨਾਲ ਉਸ ਤਰੀਕੇ ਨਾਲ ਪੇਸ਼ ਆਓ ਜਿਸ ਤਰ੍ਹਾਂ ਪਰਮੇਸ਼ੁਰ ਚਾਹੁੰਦਾ ਹੈ

4 ਅਦੋਮ ਦੇਸ਼ ਇਜ਼ਰਾਈਲ ਦੇ ਨੇੜੇ ਸੀ। ਪਰਮੇਸ਼ੁਰ ਨੇ ਇਸ ਦੀ ਨਿੰਦਿਆ ਕੀਤੀ ਜਿਸ ਤੋਂ ਤੁਸੀਂ ਸਬਕ ਸਿੱਖ ਸਕਦੇ ਹੋ। “ਤੈਂ ਆਪਣੇ ਭਰਾ ਦੇ ਦਿਨ ਨੂੰ ਨਹੀਂ ਸੀ ਤੱਕਣਾ, ਉਹ ਦੀ ਹਾਨੀ ਦੇ ਦਿਨ! ਤੈਂ ਯਾਕੂਬ ਦੀ ਅੰਸ ਉੱਤੇ ਅਨੰਦ ਨਹੀਂ ਸੀ ਕੀਤਾ ਹੋਣਾ, ਓਹਨਾਂ ਦੇ ਨਾਸ ਹੋਣ ਦੇ ਦਿਨ!” (ਓਬਦਯਾਹ 12) ਸੋਰ ਦੇ ਲੋਕ ਵਪਾਰਕ ਕੰਮਾਂ ਵਿਚ ਅਦੋਮੀਆਂ ਦੇ “ਭਰਾ” ਹੋਣੇ, ਪਰ ਅਦੋਮੀ ਅਸਲ ਵਿਚ ਇਜ਼ਰਾਈਲੀਆਂ ਦੇ “ਭਰਾ” ਸਨ ਕਿਉਂਕਿ ਉਹ ਯਾਕੂਬ ਦੇ ਭਰਾ ਏਸਾਓ ਦੀ ਵੰਸ਼ ਵਿੱਚੋਂ ਸਨ। ਯਹੋਵਾਹ ਨੇ ਵੀ ਅਦੋਮੀਆਂ ਨੂੰ ਇਜ਼ਰਾਈਲੀਆਂ ਦੇ ਭਰਾ ਕਿਹਾ ਸੀ। (ਬਿਵਸਥਾ ਸਾਰ 2:1-4) ਇਸ ਕਰਕੇ ਅਦੋਮੀਆਂ ਦਾ ਉਸ ਵੇਲੇ ਖ਼ੁਸ਼ ਹੋਣਾ ਚੰਗੀ ਗੱਲ ਨਹੀਂ ਸੀ ਜਦੋਂ ਬਾਬਲੀਆਂ ਦੁਆਰਾ ਯਹੂਦੀਆਂ ਉੱਤੇ ਆਫ਼ਤ ਆਈ ਸੀ।—ਹਿਜ਼ਕੀਏਲ 25:12-14.

5 ਅਦੋਮੀਆਂ ਦਾ ਇਸ ਤਰੀਕੇ ਨਾਲ ਆਪਣੇ ਯਹੂਦੀ ਭਰਾਵਾਂ ਨਾਲ ਪੇਸ਼ ਆਉਣਾ ਪਰਮੇਸ਼ੁਰ ਨੂੰ ਚੰਗਾ ਨਹੀਂ ਲੱਗਾ ਸੀ। ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ ਕਿ, ‘ਮੈਂ ਆਪਣੇ ਭੈਣਾਂ-ਭਰਾਵਾਂ ਨਾਲ ਜਿਸ ਤਰੀਕੇ ਨਾਲ ਪੇਸ਼ ਆਉਂਦਾ ਹਾਂ, ਉਸ ਬਾਰੇ ਪਰਮੇਸ਼ੁਰ ਕੀ ਸੋਚੇਗਾ?’ ਅਸੀਂ ਖ਼ਾਸ ਕਰਕੇ ਉਦੋਂ ਆਪਣੇ ਭੈਣ ਜਾਂ ਭਰਾ ਪ੍ਰਤੀ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹਾਂ ਅਤੇ ਉਸ ਨਾਲ ਕਿਸ ਤਰੀਕੇ ਪੇਸ਼ ਆਉਂਦੇ ਹਾਂ ਜਦੋਂ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਕਲਪਨਾ ਕਰੋ ਕਿ ਕਿਸੇ ਮਸੀਹੀ ਨੇ ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਨਾਰਾਜ਼ ਕੀਤਾ ਹੈ। ਜੇਕਰ ਤੁਹਾਨੂੰ “ਕਿਸੇ ਗੱਲੋਂ ਨਾਰਾਜ਼” ਕੀਤਾ ਹੈ, ਤਾਂ ਕੀ ਤੁਸੀਂ ਗੱਲ ਨੂੰ ਭੁੱਲਣ ਦੀ ਬਜਾਇ ਜਾਂ ਮਸਲੇ ਨੂੰ ਸੁਲਝਾਉਣ ਦੀ ਬਜਾਇ ਆਪਣੇ ਮਨ ਵਿਚ ਨਾਰਾਜ਼ਗੀ ਪਾਲੋਗੇ? (ਕੁਲੁੱਸੀਆਂ 3:13; ਯਹੋਸ਼ੁਆ 22:9-30; ਮੱਤੀ 5:23, 24) ਇਸ ਤਰ੍ਹਾਂ ਕਰਨ ਨਾਲ ਉਸ ਭੈਣ ਜਾਂ ਭਰਾ ਪ੍ਰਤੀ ਤੁਹਾਡੇ ਪੇਸ਼ ਆਉਣ ਦੇ ਤਰੀਕੇ ʼਤੇ ਅਸਰ ਪਵੇਗਾ। ਸ਼ਾਇਦ ਤੁਸੀਂ ਉਸ ਨਾਲ ਸੰਗਤ ਕਰਨੀ ਬੰਦ ਕਰ ਦੇਵੋ ਅਤੇ ਉਸ ਬਾਰੇ ਬੁਰਾ-ਭਲਾ ਕਹਿਣ ਲੱਗ ਪਵੋ। ਹੁਣ ਸੋਚੋ ਕਿ ਉਹੀ ਭੈਣ ਜਾਂ ਭਰਾ ਬਾਅਦ ਵਿਚ ਕੋਈ ਗ਼ਲਤੀ ਕਰਦਾ ਹੈ ਜਿਸ ਕਰਕੇ ਉਸ ਨੂੰ ਮੰਡਲੀ ਦੇ ਬਜ਼ੁਰਗਾਂ ਤੋਂ ਸਲਾਹ ਜਾਂ ਤਾੜਨਾ ਮਿਲਦੀ ਹੈ। (ਗਲਾਤੀਆਂ 6:1) ਕੀ ਤੁਸੀਂ ਵੀ ਅਦੋਮੀਆਂ ਵਰਗਾ ਰਵੱਈਆ ਦਿਖਾਓਗੇ ਅਤੇ ਉਸ ਭੈਣ ਜਾਂ ਭਰਾ ਦੀ ਮੁਸ਼ਕਲ ਉੱਤੇ ਖ਼ੁਸ਼ ਹੋਵੋਗੇ? ਪਰਮੇਸ਼ੁਰ ਤੁਹਾਡੇ ਤੋਂ ਕੀ ਕਰਨ ਦੀ ਮੰਗ ਕਰਦਾ ਹੈ?

ਬਾਈਬਲ ਪੜ੍ਹਾਈ

(ਯੂਨਾਹ 3:1-10) ਯਹੋਵਾਹ ਦੀ ਬਾਣੀ ਦੂਜੀ ਵਾਰ ਯੂਨਾਹ ਨੂੰ ਆਈ ਕਿ 2 ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਨੂੰ ਇਸ ਗੱਲ ਦਾ ਪਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ! 3 ਤਦ ਯੂਨਾਹ ਯਹੋਵਾਹ ਦੇ ਆਖੇ ਅਨੁਸਾਰ ਉੱਠ ਕੇ ਨੀਨਵਾਹ ਨੂੰ ਗਿਆ। ਨੀਨਵਾਹ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਹ ਦੇ ਵਿੱਚ ਦਾ ਪੈਂਡਾ ਤਿੰਨ ਦਿਨਾਂ ਦਾ ਸੀ। 4 ਸੋ ਯੂਨਾਹ ਸ਼ਹਿਰ ਵਿੱਚ ਵੜਨ ਲੱਗਾ ਅਤੇ ਇੱਕ ਦਿਨ ਦਾ ਪੈਂਡਾ ਕੀਤਾ, ਤਦ ਉਹ ਨੇ ਪੁਕਾਰਿਆ ਅਤੇ ਆਖਿਆ, ਹੋਰ ਚਾਲੀਆਂ ਦਿਨਾਂ ਨੂੰ ਨੀਨਵਾਹ ਢਾਹਿਆ ਜਾਵੇਗਾ! 5 ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਓਹਨਾਂ ਨੇ ਤੱਪੜ ਪਾ ਲਏ। 6 ਏਹ ਖਬਰ ਨੀਨਵਾਹ ਦੇ ਪਾਤਸ਼ਾਹ ਨੂੰ ਅੱਪੜ ਪਈ ਤਾਂ ਉਹ ਆਪਣੀ ਰਾਜ ਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਜੁੱਬਾ ਲਾਹ ਸੁੱਟਿਆ ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ। 7 ਤਾਂ ਉਸ ਨੇ ਹੋਕਾ ਦਿੱਤਾ ਅਤੇ ਨੀਨਵਾਹ ਵਿੱਚ ਪਰਚਾਰ ਕੀਤਾ,— ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦਾ ਫ਼ਰਮਾਨ— ਨਾ ਆਦਮੀ ਨਾ ਪਸੂ, ਨਾ ਵਗ ਨਾ ਇੱਜੜ ਕੁਝ ਚੱਖਣ, ਓਹ ਨਾ ਖਾਣ ਪਾਣੀ ਪੀਣ। 8 ਪਰ ਆਦਮੀ ਅਰ ਪਸੂ ਤੱਪੜਾਂ ਨਾਲ ਢਕੇ ਹੋਏ ਹੋਣ ਅਤੇ ਪਰਮੇਸ਼ੁਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ! ਸਭ ਕੋਈ ਆਪੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਓਹ ਕਰ ਰਹੇ ਹਨ ਮੂੰਹ ਮੋੜਨ! 9 ਕੀ ਜਾਣੀਏ ਜੋ ਪਰਮੇਸ਼ੁਰ ਮੁੜੇ ਅਤੇ ਪਛਤਾਵੇ ਅਤੇ ਆਪਣੇ ਤੱਤੇ ਕ੍ਰੋਧ ਤੋਂ ਹਟੇ ਭਈ ਅਸੀਂ ਨਾਸ ਨਾ ਹੋਈਏ? 10 ਜਦ ਪਰਮੇਸ਼ੁਰ ਨੇ ਓਹਨਾਂ ਦੇ ਕੰਮਾਂ ਨੂੰ ਡਿੱਠਾ ਕਿ ਓਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਤਦ ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ ਜੋ ਉਸ ਆਖਿਆ ਸੀ ਕਿ ਉਹ ਓਹਨਾਂ ਨਾਲ ਕਰੇਗਾ ਅਤੇ ਉਸ ਨੇ ਉਹ ਨਹੀਂ ਕੀਤੀ।

20-26 ਨਵੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਮੀਕਾਹ 1-7

“ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?”

(ਮੀਕਾਹ 6:6, 7) ਮੈਂ ਕੀ ਲੈ ਕੇ ਯਹੋਵਾਹ ਦੇ ਹਜ਼ੂਰ ਆਵਾਂ, ਅਤੇ ਮਹਾਨ ਪਰਮੇਸ਼ੁਰ ਅੱਗੇ ਝੁਕਾਂ? ਕੀ ਮੈਂ ਹੋਮ ਬਲੀਆਂ ਲਈ ਇੱਕ ਸਾਲੇ ਵੱਛੇ ਲੈ ਕੇ ਉਹ ਦੇ ਹਜ਼ੂਰ ਆਵਾਂ? 7 ਭਲਾ, ਯਹੋਵਾਹ ਹਜ਼ਾਰਾਂ ਛੱਤਰਿਆਂ ਨਾਲ, ਯਾ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼ ਹੋਵੇਗਾ? ਕੀ ਮੈਂ ਆਪਣੇ ਪਲੌਠੇ ਨੂੰ ਆਪਣੇ ਅਪਰਾਧ ਦੇ ਬਦਲੇ ਦਿਆਂ, ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ?

w08 5/15 6 ਪੈਰਾ 20

ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

20 ਯਹੋਵਾਹ ਚਾਹੁੰਦਾ ਹੈ ਕਿ ਉਸ ਦੀ ਭਗਤੀ ਕਰਨ ਵਾਲੇ ਲੋਕਾਂ ਦਾ ਆਪਸ ਵਿਚ ਚੰਗਾ ਰਿਸ਼ਤਾ ਹੋਵੇ। ਉਸ ਦੀਆਂ ਨਜ਼ਰਾਂ ਵਿਚ ਉਸ ਬੰਦੇ ਦੁਆਰਾ ਚੜ੍ਹਾਈਆਂ ਜਾਨਵਰਾਂ ਦੀਆਂ ਬਲੀਆਂ ਵਿਅਰਥ ਸਨ ਜੋ ਆਪਣੇ ਭਰਾਵਾਂ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਆਉਂਦਾ ਸੀ। (ਮੀਕਾ. 6:6-8) ਇਸੇ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ‘ਛੇਤੀ ਨਾਲ ਮਿਲਾਪ ਕਰਨ’ ਦੀ ਨਸੀਹਤ ਦਿੱਤੀ। (ਮੱਤੀ 5:25) ਪੌਲੁਸ ਨੇ ਇਸ ਸੰਬੰਧ ਵਿਚ ਲਿਖਿਆ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!” (ਅਫ਼. 4:26, 27) ਜੇ ਸਾਡਾ ਗੁੱਸਾ ਜਾਇਜ਼ ਹੈ, ਤਾਂ ਵੀ ਸਾਨੂੰ ਛੇਤੀ ਨਾਲ ਮਸਲੇ ਨੂੰ ਸੁਲਝਾ ਲੈਣਾ ਚਾਹੀਦਾ ਹੈ ਤਾਂਕਿ ਸਾਡੇ ਮਨ ਵਿਚ ਕੋਈ ਗਿਲਾ ਨਾ ਰਹੇ। ਨਹੀਂ ਤਾਂ ਸ਼ਤਾਨ ਸਾਡੇ ਗੁੱਸੇ ਦਾ ਫ਼ਾਇਦਾ ਉਠਾ ਲਵੇਗਾ।​—​ਲੂਕਾ 17:​3, 4.

(ਮੀਕਾਹ 6:8) ਹੇ ਆਦਮੀ, ਉਹ ਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ, ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?

w12 11/1 22 ਪੈਰੇ 4-7

“ਯਹੋਵਾਹ ਤੈਥੋਂ ਹੋਰ ਕੀ ਮੰਗਦਾ?”

“ਇਨਸਾਫ਼ ਕਰ।” ਇਕ ਕਿਤਾਬ ਅਨੁਸਾਰ “ਇਨਸਾਫ਼” ਲਈ ਵਰਤੇ ਗਏ ਇਬਰਾਨੀ ਸ਼ਬਦ ਵਿਚ “ਆਲੇ-ਦੁਆਲੇ ਦੇ ਲੋਕਾਂ ਨਾਲ ਚੰਗਾ ਰਿਸ਼ਤਾ ਬਣਾ ਕੇ ਰੱਖਣਾ ਸ਼ਾਮਲ ਹੈ।” ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਸਹੀ ਅਤੇ ਗ਼ਲਤ ਦੇ ਉਸ ਦੇ ਮਿਆਰਾਂ ਮੁਤਾਬਕ ਦੂਸਰਿਆਂ ਨਾਲ ਪੇਸ਼ ਆਈਏ। ਅਸੀਂ ਨਿਆਂ ਕਰਦੇ ਵੇਲੇ ਪੱਖਪਾਤ ਨਹੀਂ ਕਰਦੇ, ਸੱਚ ਬੋਲਦੇ ਹਾਂ ਤੇ ਈਮਾਨਦਾਰ ਰਹਿੰਦੇ ਹਾਂ। (ਲੇਵੀਆਂ 19:15; ਯਸਾਯਾਹ 1:17; ਇਬਰਾਨੀਆਂ 13:18) ਜੇ ਅਸੀਂ ਦੂਸਰਿਆਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਂਦੇ ਹਾਂ, ਤਾਂ ਬਦਲੇ ਵਿਚ ਉਹ ਵੀ ਸਾਡੇ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣਗੇ।—ਮੱਤੀ 7:12.

“ਦਯਾ ਨਾਲ ਪ੍ਰੇਮ ਰੱਖ।” ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਦਇਆ ਸਿਰਫ਼ ਦਿਖਾਈਏ ਨਾ, ਬਲਕਿ ਉਸ ਨਾਲ ਪ੍ਰੇਮ ਕਰੀਏ। ਜਿਸ ਇਬਰਾਨੀ (cheʹsedh) ਸ਼ਬਦ ਲਈ “ਦਯਾ” ਸ਼ਬਦ ਵਰਤਿਆ ਗਿਆ ਹੈ, ਉਸ ਲਈ ਕਿਤੇ-ਕਿਤੇ “ਪਿਆਰ ਭਰੀ ਦਇਆ” ਜਾਂ “ਭਲਿਆਈ” ਸ਼ਬਦ ਵੀ ਵਰਤੇ ਗਏ ਹਨ। ਬਾਈਬਲ ਦੇ ਇਕ ਵਿਦਵਾਨ ਅਨੁਸਾਰ “ਪਿਆਰ, ਤਰਸ ਅਤੇ ਦਇਆ ਪੂਰੀ ਤਰ੍ਹਾਂ [cheʹsedh] ਦੇ ਮਤਲਬ ਨੂੰ ਨਹੀਂ ਸਮਝਾਉਂਦੇ। ਇਨ੍ਹਾਂ ਵਿੱਚੋਂ ਕੋਈ ਇਕ ਗੁਣ ਨਹੀਂ, ਬਲਕਿ ਸਾਰੇ ਇਕੱਠੇ ਇਸ ਦੀ ਪਰਿਭਾਸ਼ਾ ਨੂੰ ਪੂਰਾ ਕਰਦੇ ਹਨ।” ਜੇ ਅਸੀਂ ਦਇਆ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਇਸ ਨੂੰ ਦਿਖਾਵਾਂਗੇ ਅਤੇ ਸਾਨੂੰ ਲੋੜਵੰਦਾਂ ਦੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ। ਨਤੀਜੇ ਵਜੋਂ, ਅਸੀਂ ਉਹ ਖ਼ੁਸ਼ੀ ਪਾਵਾਂਗੇ ਜੋ ਦੇਣ ਵਿਚ ਮਿਲਦੀ ਹੈ।—ਰਸੂਲਾਂ ਦੇ ਕੰਮ 20:35.

“ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ।” ਬਾਈਬਲ ਅਨੁਸਾਰ “ਚੱਲਣ” ਦਾ ਮਤਲਬ “ਕੰਮ ਕਰਨ ਦੇ ਕਿਸੇ ਤਰੀਕੇ ਨੂੰ ਮੰਨਣਾ” ਹੈ। ਅਸੀਂ ਬਾਈਬਲ ਅਨੁਸਾਰ ਜ਼ਿੰਦਗੀ ਜੀ ਕੇ ਪਰਮੇਸ਼ੁਰ ਦੇ ਨਾਲ ਚੱਲਦੇ ਹਾਂ। ਇਸ ਤਰ੍ਹਾਂ ਦੀ ਜ਼ਿੰਦਗੀ ਜੀਣ ਲਈ ਸਾਨੂੰ ਨਿਮਰ ਹੋਣ ਦੀ ਲੋੜ ਹੈ। ਉਹ ਕਿੱਦਾਂ? ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਤੁਲਨਾ ਕਰ ਕੇ ਦੇਖਾਂਗੇ ਕਿ ਅਸੀਂ ਪਰਮੇਸ਼ੁਰ ਦੇ ਮੁਕਾਬਲੇ ਕਿੰਨੇ ਛੋਟੇ ਹਾਂ ਅਤੇ ਆਪਣੀਆਂ ਹੱਦਾਂ ਪਛਾਣਾਂਗੇ। ਇਸ ਲਈ “ਅਧੀਨ ਹੋ ਕੇ ਨਾਲ ਚੱਲਣ” ਦਾ ਮਤਲਬ ਇਹ ਦੇਖਣਾ ਹੈ ਕਿ ਉਹ ਸਾਡੇ ਤੋਂ ਕੀ ਚਾਹੁੰਦਾ ਹੈ ਅਤੇ ਅਸੀਂ ਕੀ ਕਰ ਸਕਦੇ ਹਾਂ।

ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਜੋ ਕਰ ਸਕਦੇ ਹਾਂ, ਯਹੋਵਾਹ ਉਸ ਤੋਂ ਜ਼ਿਆਦਾ ਦੀ ਮੰਗ ਨਹੀਂ ਕਰਦਾ। ਉਸ ਦੀ ਸੇਵਾ ਵਿਚ ਜੀ-ਜਾਨ ਨਾਲ ਕੀਤੀਆਂ ਸਾਡੀਆਂ ਕੋਸ਼ਿਸ਼ਾਂ ਤੋਂ ਉਹ ਖ਼ੁਸ਼ ਹੁੰਦਾ ਹੈ। (ਕੁਲੁੱਸੀਆਂ 3:23) ਉਹ ਸਾਡੀਆਂ ਹੱਦਾਂ ਜਾਣਦਾ ਹੈ। (ਜ਼ਬੂਰਾਂ ਦੀ ਪੋਥੀ 103:14) ਜੇ ਅਸੀਂ ਵੀ ਨਿਮਰ ਹੋ ਕੇ ਆਪਣੀਆਂ ਹੱਦਾਂ ਪਛਾਣਾਂਗੇ, ਤਾਂ ਅਸੀਂ ਪਰਮੇਸ਼ੁਰ ਨਾਲ ਚੱਲਣ ਵਿਚ ਖ਼ੁਸ਼ੀ ਮਹਿਸੂਸ ਕਰਾਂਗੇ। ਕਿਉਂ ਨਾ ਸਿੱਖੋ ਕਿ ਤੁਸੀਂ ਪਰਮੇਸ਼ੁਰ ਨਾਲ ਕਿਵੇਂ ਚੱਲ ਸਕਦੇ ਹੋ? ਇਸ ਤਰ੍ਹਾਂ ਕਰਨ ਨਾਲ ਉਹ ਸਾਨੂੰ ਢੇਰ ਸਾਰੀਆਂ ਬਰਕਤਾਂ ਦੇਵੇਗਾ।—ਕਹਾਉਤਾਂ 10:22.

ਹੀਰੇ-ਮੋਤੀਆਂ ਦੀ ਖੋਜ ਕਰੋ

(ਮੀਕਾਹ 2:12) ਹੇ ਯਾਕੂਬ, ਮੈਂ ਤੁਹਾਂਨੂੰ ਸਾਰੇ ਦੇ ਸਾਰੇ ਜ਼ਰੂਰ ਇਕੱਠੇ ਕਰਾਂਗਾ, ਮੈਂ ਇਸਰਾਏਲ ਦੇ ਬਕੀਏ ਨੂੰ ਜਮਾ ਕਰਾਂਗਾ, ਮੈਂ ਓਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਙੁ ਰਲਾ ਕੇ ਰੱਖਾਂਗਾ, ਇੱਕ ਇੱਜੜ ਵਾਂਙੁ ਜਿਹੜਾ ਉਸ ਦੀ ਜੂਹ ਵਿੱਚ ਹੈ, ਆਦਮੀ ਦੇ ਕਾਰਨ ਓਹ ਜ਼ੋਰ ਕਰਨਗੇ।

w07 11/1 15 ਪੈਰਾ 6

ਓਬਦਯਾਹ, ਯੂਨਾਹ ਤੇ ਮੀਕਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

2:12—“ਇਸਰਾਏਲ ਦੇ ਬਕੀਏ ਨੂੰ ਜਮਾ” ਕਰਨ ਦੀ ਭਵਿੱਖਬਾਣੀ ਕਦੋਂ ਪੂਰੀ ਹੋਈ ਸੀ? ਇਹ ਪਹਿਲਾਂ 537 ਈ. ਪੂ. ਵਿਚ ਪੂਰੀ ਹੋਈ ਸੀ ਜਦੋਂ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਇਸਰਾਏਲੀ ਵਾਪਸ ਆਪਣੇ ਦੇਸ਼ ਆਏ ਸਨ। ਸਾਡੇ ਸਮੇਂ ਵਿਚ ਇਹ ਭਵਿੱਖਬਾਣੀ “ਪਰਮੇਸ਼ੁਰ ਦੇ ਇਸਰਾਏਲ” ਉੱਤੇ ਪੂਰੀ ਹੋਈ ਹੈ। (ਗਲਾਤੀਆਂ 6:16) 1919 ਤੋਂ ਯਹੋਵਾਹ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ‘ਭੇਡਾਂ ਵਾਂਙੁ ਇਕੱਠਾ ਰੱਖਿਆ’ ਹੈ। 1935 ਤੋਂ ‘ਹੋਰ ਭੇਡਾਂ’ ਦੀ ਇਕ “ਵੱਡੀ ਭੀੜ” ਉਨ੍ਹਾਂ ਨਾਲ ਮਿਲ ਕੇ ਜ਼ੋਰਾਂ-ਸ਼ੋਰਾਂ ਨਾਲ ਯਹੋਵਾਹ ਦਾ ਨਾਂ ਰੌਸ਼ਨ ਕਰ ਰਹੀ ਹੈ।​—ਪ੍ਰਕਾਸ਼ ਦੀ ਕਿਤਾਬ 7:9; ਯੂਹੰਨਾ 10:16.

(ਮੀਕਾਹ 7:7) ਪਰ ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ, ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।

w03 8/15 24 ਪੈਰਾ 20

ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?

20 ਪਰਮੇਸ਼ੁਰ ਦੀ ਬਰਕਤ ਪਾ ਕੇ ਅਸੀਂ ਮੀਕਾਹ ਦੀ ਰੀਸ ਕਰਨ ਲਈ ਪ੍ਰੇਰਿਤ ਹੁੰਦੇ ਹਾਂ। ਉਸ ਨੇ ਕਿਹਾ ਸੀ: “ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।” (ਮੀਕਾਹ 7:7) ਇਨ੍ਹਾਂ ਸ਼ਬਦਾਂ ਦਾ ਅਧੀਨ ਹੋ ਕੇ ਪਰਮੇਸ਼ੁਰ ਨਾਲ ਚੱਲਣ ਨਾਲ ਕੀ ਸੰਬੰਧ ਹੈ? ਧੀਰਜ ਨਾਲ ਉਡੀਕ ਕਰਨ ਨਾਲ ਅਸੀਂ ਨਿਰਾਸ਼ ਨਹੀਂ ਹੋਵਾਂਗੇ ਕਿ ਯਹੋਵਾਹ ਦਾ ਦਿਨ ਅਜੇ ਤਕ ਨਹੀਂ ਆਇਆ। (ਕਹਾਉਤਾਂ 13:12) ਸੱਚ ਤਾਂ ਇਹ ਹੈ ਕਿ ਅਸੀਂ ਸਾਰੇ ਜਣੇ ਬੇਸਬਰੀ ਨਾਲ ਇਸ ਦੁਸ਼ਟ ਦੁਨੀਆਂ ਦੇ ਅੰਤ ਦੀ ਉਡੀਕ ਕਰਦੇ ਹਾਂ। ਪਰ ਹਰ ਹਫ਼ਤੇ ਹਜ਼ਾਰਾਂ ਲੋਕ ਪਰਮੇਸ਼ੁਰ ਨਾਲ ਅਜੇ ਚੱਲਣਾ ਸ਼ੁਰੂ ਹੀ ਕਰਦੇ ਹਨ। ਇਹ ਗੱਲ ਸਾਨੂੰ ਉਡੀਕ ਕਰਨ ਲਈ ਹੌਸਲਾ ਦਿੰਦੀ ਹੈ। ਲੰਬੇ ਸਮੇਂ ਤੋਂ ਪਰਮੇਸ਼ੁਰ ਦੀ ਸੇਵਾ ਕਰ ਰਹੇ ਇਕ ਭਰਾ ਨੇ ਇਸ ਸੰਬੰਧ ਵਿਚ ਕਿਹਾ: “ਮੈਂ ਪ੍ਰਚਾਰ ਦਾ ਕੰਮ 55 ਸਾਲਾਂ ਤੋਂ ਕਰ ਰਿਹਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਦੀ ਉਡੀਕ ਕਰ ਕੇ ਮੈਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ, ਸਗੋਂ ਮੈਂ ਬਹੁਤ ਸਾਰੇ ਦੁੱਖਾਂ ਤੋਂ ਬਚਿਆ ਹਾਂ।” ਕੀ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ ਹੈ?

ਬਾਈਬਲ ਪੜ੍ਹਾਈ

(ਮੀਕਾਹ 4:1-10) ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਉੱਮਤਾਂ ਉਸ ਦੀ ਵੱਲ ਵਗਣਗੀਆਂ। 2 ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ। 3 ਉਹ ਬਹੁਤੀਆਂ ਉੱਮਤਾਂ ਵਿੱਚ ਨਿਆਉਂ ਕਰੇਗਾ, ਅਤੇ ਤਕੜੀਆਂ ਦੁਰੇਡੀਆਂ ਕੌਮਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ। 4 ਪਰ ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ। 5 ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ। 6 ਉਸ ਦਿਨ, ਯਹੋਵਾਹ ਦਾ ਵਾਕ ਹੈ, ਮੈਂ ਲੰਙਿਆਂ ਨੂੰ ਇਕੱਠਾ ਕਰਾਂਗਾ, ਅਤੇ ਕੱਢੇ ਹੋਇਆਂ ਨੂੰ ਜਮਾ ਕਰਾਂਗਾ, ਨਾਲੇ ਓਹਨਾਂ ਨੂੰ ਜਿਨ੍ਹਾਂ ਨੂੰ ਮੈਂ ਦੁਖੀ ਕੀਤਾ। 7 ਮੈਂ ਲੰਙਿਆਂ ਨੂੰ ਇੱਕ ਬਕੀਆ ਬਣਾ ਦਿਆਂਗਾ, ਅਤੇ ਦੂਰ ਕੱਢੇ ਹੋਇਆਂ ਨੂੰ ਇੱਕ ਤਕੜੀ ਕੌਮ, ਅਤੇ ਯਹੋਵਾਹ ਸੀਯੋਨ ਪਹਾੜ ਵਿੱਚ ਓਹਨਾਂ ਉੱਤੇ ਰਾਜ ਕਰੇਗਾ,— ਹਾਂ, ਹੁਣ ਤੋਂ ਲੈ ਕੇ ਸਦਾ ਤੀਕ। 8 ਤੂੰ, ਹੇ ਏਦਰ ਦੇ ਬੁਰਜ, ਸੀਯੋਨ ਦੀ ਧੀ ਦੇ ਪਰਬਤ, ਤੇਰੇ ਕੋਲ ਉਹ ਆਵੇਗੀ, ਹਾਂ, ਪਹਿਲੀ ਹਕੂਮਤ, ਯਰੂਸ਼ਲਮ ਦੀ ਧੀ ਦੀ ਪਾਤਸ਼ਾਹੀ ਆਵੇਗੀ। 9 ਹੁਣ ਤੂੰ ਕਿਉਂ ਚਿੱਲਾਉਂਦੀ ਹੈਂ? ਕੀ ਤੇਰੇ ਵਿੱਚ ਕੋਈ ਪਾਤਸ਼ਾਹ ਨਹੀਂ? ਕੀ ਤੇਰਾ ਸਲਾਹਕਾਰ ਨਾਸ ਹੋ ਗਿਆ, ਕਿ ਜਣਨ ਵਾਲੀ ਵਾਂਙੁ ਪੀੜਾਂ ਤੈਨੂੰ ਲੱਗੀਆਂ? 10 ਹੇ ਸੀਯੋਨ ਦੀਏ ਧੀਏ, ਪੀੜਾਂ ਨਾਲ ਜਣਨ ਵਾਲੀ ਵਾਂਙੁ ਜਨਮ ਦੇਹ! ਹੁਣ ਤਾਂ ਤੂੰ ਨਗਰੋਂ ਬਾਹਰ ਜਾਵੇਂਗੀ, ਅਤੇ ਰੜ ਵਿੱਚ ਰਹੇਂਗੀ, ਤੂੰ ਬਾਬਲ ਨੂੰ ਜਾਵੇਂਗੀ, ਉੱਖੋਂ ਤੂੰ ਛੁਡਾਈ ਜਾਵੇਂਗੀ, ਉੱਥੇ ਯਹੋਵਾਹ ਤੈਨੂੰ ਤੇਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇਵੇਗਾ।

27 ਨਵੰਬਰ–3 ਦਸੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਨਹੂਮ 1–ਹਬੱਕੂਕ 3

“ਨਿਹਚਾ ਪੱਕੀ ਰੱਖੋ ਅਤੇ ਸੇਵਾ ਕਰਦੇ ਰਹੋ”

(ਹਬੱਕੂਕ 2:1-4) ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ, ਅਤੇ ਬੁਰਜ ਉੱਤੇ ਖੜਾ ਰਹਾਂਗਾ, ਅਤੇ ਤੱਕਾਂਗਾ ਭਈ ਮੈਂ ਵੇਖਾਂ ਕਿ ਉਹ ਮੈਨੂੰ ਕੀ ਆਖੇ, ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦਿਆਂ। 2 ਤਾਂ ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਆਖਿਆ, ਦਰਸ਼ਣ ਨੂੰ ਲਿਖ, ਪੱਟੀਆਂ ਉੱਤੇ ਸਾਫ਼ ਸਾਫ਼ ਲਿਖ, ਭਈ ਕੋਈ ਪੜ੍ਹਦਾ ਪੜ੍ਹਦਾ ਦੌੜ ਵੀ ਸੱਕੇ। 3 ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਉਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ। 4 ਵੇਖ, ਉਹ ਮਨ ਵਿੱਚ ਫੁਲਿਆ ਹੋਇਆ ਹੈ, ਉਹ ਉਸ ਦੇ ਵਿੱਚ ਸਿੱਧਾ ਨਹੀਂ, ਪਰ ਧਰਮੀ ਆਪਣੀ ਵਫ਼ਾਦਾਰੀ ਨਾਲ ਜੀਵੇਗਾ।

w07 11/15 10 ਪੈਰੇ 3-5

ਨਹੂਮ, ਹਬੱਕੂਕ ਅਤੇ ਸਫ਼ਨਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

2:1. ਹਬੱਕੂਕ ਵਾਂਗ ਸਾਨੂੰ ਵੀ ਆਪਣੀ ਨਿਹਚਾ ਪੱਕੀ ਰੱਖਣੀ ਚਾਹੀਦੀ ਹੈ ਤੇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਚਾਹੀਦਾ ਹੈ। ਯਹੋਵਾਹ ਦੇ ਕਹੇ ਅਨੁਸਾਰ ਚੱਲਣ ਲਈ ਸਾਨੂੰ ਆਪਣੀ ਸੋਚਣੀ ਨੂੰ ਸੁਧਾਰਨ ਲਈ ਤਿਆਰ ਹੋਣਾ ਚਾਹੀਦਾ ਹੈ।

2:3; 3:16. ਵਫ਼ਾਦਾਰੀ ਨਾਲ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਦਿਨ ਨੇੜੇ ਹੈ।

2:4. ਯਹੋਵਾਹ ਦੇ ਨਿਆਂ ਦੇ ਦਿਨ ਤੋਂ ਬਚਣ ਲਈ ਸਾਨੂੰ ਨਿਹਚਾ ਵਿਚ ਦ੍ਰਿੜ੍ਹ ਰਹਿਣਾ ਪਵੇਗਾ।—ਇਬਰਾਨੀਆਂ 10:36-38.

ਹੀਰੇ-ਮੋਤੀਆਂ ਦੀ ਖੋਜ ਕਰੋ

(ਨਹੂਮ 1:8) ਪਰ ਉੱਛਲਦੇ ਹੜ੍ਹ ਨਾਲ ਉਹ ਉਸ ਦੇ ਅਸਥਾਨ ਦਾ ਪੂਰਾ ਅੰਤ ਕਰ ਦੇਵੇਗਾ, ਅਤੇ ਅਨ੍ਹੇਰੇ ਵਿੱਚ ਆਪਣੇ ਵੈਰੀਆਂ ਦਾ ਪਿੱਛਾ ਕਰੇਗਾ।

(ਨਹੂਮ 2:6) ਨਦੀਆਂ ਦੇ ਫਾਟਕ ਖੋਲ੍ਹੇ ਜਾਂਦੇ ਹਨ, ਅਤੇ ਮਹਿਲ ਗਲ ਜਾਂਦਾ ਹੈ।

w07 11/15 9 ਪੈਰਾ 2

ਨਹੂਮ, ਹਬੱਕੂਕ ਅਤੇ ਸਫ਼ਨਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

2:6—‘ਨਦੀਆਂ ਦੇ ਕਿਹੜੇ ਫਾਟਕ ਖੋਲ੍ਹੇ’ ਗਏ ਸਨ? ਇਹ ਨਦੀ ਟਾਈਗ੍ਰਿਸ ਦਰਿਆ ਸੀ ਜਿਸ ਦੇ ਪਾਣੀਆਂ ਨੇ ਨੀਨਵਾਹ ਦੀਆਂ ਕੰਧਾਂ ਨੂੰ ਢਾਹ ਸੁੱਟਿਆ ਮਾਨੋ ਕਿ ਸ਼ਹਿਰ ਦੇ ਫਾਟਕ ਖੁੱਲ੍ਹ ਗਏ। 632 ਈ. ਪੂ. ਵਿਚ ਜਦ ਬਾਬਲੀ ਅਤੇ ਮਾਦੀ ਫ਼ੌਜਾਂ ਨੀਨਵਾਹ ਉੱਤੇ ਹਮਲਾ ਕਰਨ ਆਈਆਂ, ਤਾਂ ਨੀਨਵਾਹ ਦੇ ਵਾਸੀਆਂ ਨੂੰ ਕੋਈ ਡਰ ਨਹੀਂ ਸੀ। ਉਹ ਸ਼ਹਿਰ ਦੀਆਂ ਉੱਚੀਆਂ ਕੰਧਾਂ ਦੇ ਕਾਰਨ ਸੁਰੱਖਿਅਤ ਮਹਿਸੂਸ ਕਰਦੇ ਸਨ। ਲੇਕਿਨ ਜ਼ੋਰਦਾਰ ਮੀਂਹ ਪੈਣ ਕਰਕੇ ਟਾਈਗ੍ਰਿਸ ਦਰਿਆ ਦਾ ਬੰਨ੍ਹ ਟੁੱਟ ਗਿਆ। ਇਕ ਇਤਿਹਾਸਕਾਰ ਦੱਸਦਾ ਹੈ ਕਿ “ਸ਼ਹਿਰ ਦਾ ਇਕ ਹਿੱਸਾ ਪਾਣੀ ਵਿਚ ਡੁੱਬ ਗਿਆ ਸੀ ਅਤੇ ਕਈ ਕੰਧਾਂ ਢਹਿ ਗਈਆਂ ਸਨ।” ਇਸ ਤਰ੍ਹਾਂ ਨਦੀਆਂ ਦੇ ਫਾਟਕ ਖੋਲ੍ਹੇ ਗਏ ਅਤੇ ਜਿਵੇਂ ਭਵਿੱਖਬਾਣੀ ਕੀਤੀ ਗਈ ਸੀ ਉਵੇਂ ਹੀ ਨੀਨਵਾਹ ਨੂੰ ਸੁੱਕੇ ਘਾਹ ਦੀ ਤਰ੍ਹਾਂ ਭਸਮ ਕੀਤਾ ਗਿਆ।​—ਨਹੂਮ 1:8-10.

(ਹਬੱਕੂਕ 3:17-19) ਭਾਵੇਂ ਹਜੀਰ ਦਾ ਬਿਰਛ ਨਾ ਫਲੇ ਫੁੱਲੇ, ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ, ਭਾਵੇਂ ਜ਼ੈਤੂਨ ਦੇ ਬਿਰਛ ਦਾ ਹਾਸਲ ਘਟੇ, ਅਤੇ ਖੇਤ ਅੰਨ ਨਾ ਦੇਣ, ਭਾਵੇਂ ਇੱਜੜ ਵਾੜੇ ਵਿੱਚੋਂ ਕੱਟੇ ਜਾਣ, ਅਤੇ ਵੱਗ ਕੁਰ੍ਹਾਂ ਵਿੱਚ ਨਾ ਹੋਣ, 18 ਤਾਂ ਵੀ ਮੈਂ ਯਹੋਵਾਹ ਵਿੱਚ ਬਾਗ ਬਾਗ ਹੋਵਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ। 19 ਪ੍ਰਭੁ ਯਹੋਵਾਹ ਮੇਰਾ ਬਲ ਹੈ, ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ, ਅਤੇ ਮੈਨੂੰ ਮੇਰੀਆਂ ਉੱਚਿਆਈਆਂ ਉੱਤੇ ਤੋਰਦਾ ਹੈ!

w07 11/15 10 ਪੈਰਾ 10

ਨਹੂਮ, ਹਬੱਕੂਕ ਅਤੇ ਸਫ਼ਨਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ

3:17-19. ਆਰਮਾਗੇਡਨ ਤੋਂ ਪਹਿਲਾਂ ਜਾਂ ਇਸ ਦੇ ਦੌਰਾਨ ਸਾਡੇ ਉੱਤੇ ਜੋ ਮਰਜ਼ੀ ਤੰਗੀ ਆਵੇ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ “ਬਲ” ਦੇਵੇਗਾ। ਹਾਂ, ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਦੇ ਰਹਿ ਸਕਾਂਗੇ।

ਬਾਈਬਲ ਪੜ੍ਹਾਈ

(ਹਬੱਕੂਕ 2:15–3:6) ਹਾਇ ਉਹ ਨੂੰ ਜੋ ਆਪਣੇ ਗੁਆਂਢੀ ਨੂੰ ਆਪਣੇ ਗੁੱਸੇ ਦੇ ਕਟੋਰੇ ਤੋਂ ਪਿਲਾਉਂਦਾ ਹੈ, ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ, ਭਈ ਤੂੰ ਓਹਨਾਂ ਦੇ ਨੰਗੇਜ਼ ਉੱਤੇ ਤੱਕੇਂ! 16 ਤੂੰ ਅਨਾਦਰ ਨਾਲ ਰੱਜੇਂਗਾ, ਨਾ ਪਰਤਾਪ ਨਾਲ, ਤੂੰ ਪੀ ਅਤੇ ਬੇਸੁੰਨਤ ਹੋ, ਯਹੋਵਾਹ ਦੇ ਸੱਜੇ ਹੱਥ ਦਾ ਕਟੋਰਾ ਘੁੰਮ ਕੇ ਤੇਰੇ ਉੱਤੇ ਆ ਪਵੇਗਾ, ਅਤੇ ਅੱਤ ਅਨਾਦਰ ਤੇਰੇ ਪਰਤਾਪ ਉੱਤੇ ਹੋਵੇਗਾ, 17 ਕਿਉਂ ਜੋ ਉਹ ਜ਼ੁਲਮ ਜਿਹੜਾ ਲਬਾਨੋਨ ਨਾਲ ਹੋਇਆ ਤੈਨੂੰ ਕੱਜੇਗਾ, ਨਾਲੇ ਡੰਗਰਾਂ ਦੀ ਬਰਬਾਦੀ ਓਹਨਾਂ ਨੂੰ ਡਰਾਵੇਗੀ ਆਦਮੀਆਂ ਦੇ ਲਹੂ ਅਤੇ ਉਸ ਜ਼ੁਲਮ ਦੇ ਕਾਰਨ, ਜਿਹੜਾ ਦੇਸ, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ। 18 ਘੜੇ ਹੋਏ ਬੁੱਤ ਦਾ ਕੀ ਲਾਭ ਹੈ, ਕਿ ਉਸ ਦੇ ਬਣਾਉਣ ਵਾਲੇ ਨੇ ਉਸ ਨੂੰ ਘੜਿਆ ਹੈ? ਇੱਕ ਢਲੀ ਹੋਈ ਮੂਰਤ, ਝੂਠ ਦਾ ਉਸਤਾਦ, ਕਿ ਉਸ ਦਾ ਸਾਜਣ ਵਾਲਾ ਆਪਣੀ ਕਾਰੀਗਰੀ ਉੱਤੇ ਭਰੋਸਾ ਰੱਖਦਾ ਹੈ, ਜਦ ਉਹ ਗੁੰਗੇ ਬੁੱਤ ਬਣਾਵੇ? 19 ਹਾਇ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ! ਗੁੰਗੇ ਪੱਥਰ ਨੂੰ, ਉੱਠ! ਭਲਾ, ਏਹ ਸਲਾਹ ਦੇ ਸੱਕਦਾ ਹੈ? ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ। 20 ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਸਾਰੀ ਧਰਤੀ ਉਹ ਦੇ ਅੱਗੇ ਚੁੱਪ ਰਹੇ।

3 ਸ਼ਿਗਯੋਨੋਥ ਉੱਤੇ ਹਬੱਕੂਕ ਨਬੀ ਦੀ ਪ੍ਰਾਰਥਨਾ। 2 ਹੇ ਯਹੋਵਾਹ, ਮੈਂ ਤੇਰੇ ਵਿਖੇ ਅਵਾਈ ਸੁਣੀ, ਮੈਂ ਡਰ ਗਿਆ। ਹੇ ਯਹੋਵਾਹ, ਵਰ੍ਹਿਆਂ ਦੇ ਵਿਚਕਾਰ ਆਪਣਾ ਕੰਮ ਬਹਾਲ ਕਰ, ਵਰ੍ਹਿਆਂ ਦੇ ਵਿਚਕਾਰ ਉਹ ਨੂੰ ਪਰਗਟ ਕਰ, ਰੋਹ ਵਿੱਚ ਰਹਮ ਨੂੰ ਚੇਤੇ ਕਰ! 3 ਪਰਮੇਸ਼ੁਰ ਤੇਮਾਨ ਤੋਂ ਆਇਆ, ਪਵਿੱਤਰ ਪੁਰਖ ਪਾਰਾਨ ਦੇ ਪਰਬਤ ਤੋਂ। ਸਲਹ। ਉਹ ਦੀ ਮਹਿਮਾ ਨੇ ਅਕਾਸ਼ ਨੂੰ ਕੱਜਿਆ, ਅਤੇ ਧਰਤੀ ਉਹ ਦੀ ਉਸਤਤ ਨਾਲ ਭਰੀ ਹੋਈ ਸੀ। 4 ਉਹ ਦੀ ਝਲਕ ਜੋਤ ਵਾਂਙੁ ਸੀ, ਕਿਰਨਾਂ ਉਹ ਦੇ ਹੱਥੋਂ ਚਮਕਦੀਆਂ ਸਨ, ਅਤੇ ਉੱਥੇ ਓਸ ਦੀ ਸਮਰੱਥਾ ਲੁਕੀ ਹੋਈ ਸੀ। 5 ਉਹ ਦੇ ਅੱਗੇ ਅੱਗੇ ਬਵਾ ਚੱਲਦੀ ਸੀ, ਉਹ ਦੇ ਪੈਰਾਂ ਤੋਂ ਲਸ਼ਕਾਂ ਨਿੱਕਲਦੀਆਂ ਸਨ! 6 ਉਹ ਖਲੋ ਗਿਆ ਅਤੇ ਧਰਤੀ ਦਾ ਮਾਪ ਲਿਆ, ਉਸ ਵੇਖਿਆ ਅਤੇ ਕੌਮਾਂ ਨੂੰ ਤਰਾਹਿਆ, ਤਾਂ ਸਨਾਤਨ ਪਹਾੜ ਖਿੱਲਰ ਗਏ, ਅਨਾਦੀ ਟਿੱਲੇ ਝੁੱਕ ਗਏ, ਉਹ ਦਾ ਚਾਲ ਚਲਣ ਸਦੀਪਕ ਜਿਹਾ ਸੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ