ਸਾਡੀ ਮਸੀਹੀ ਜ਼ਿੰਦਗੀ
ਬਦਲਦੇ ਹਾਲਾਤਾਂ ਵਿਚ ਵੀ ਪਰਮੇਸ਼ੁਰ ਦੇ ਨੇੜੇ ਰਹੋ
ਸਾਡੇ ਹਾਲਾਤ ਕਦੀ ਵੀ ਬਦਲ ਸਕਦੇ ਹਨ, ਖ਼ਾਸ ਕਰਕੇ ਇਨ੍ਹਾਂ ਆਖ਼ਰੀ ਦਿਨਾਂ ਵਿਚ। (1 ਕੁਰਿੰ 7:31) ਕਦੀ-ਕਦੀ ਅਸੀਂ ਹਾਲਾਤ ਬਦਲਣ ਦੀ ਉਮੀਦ ਵੀ ਨਹੀਂ ਰੱਖਦੇ। ਚੰਗੇ-ਮਾੜੇ ਹਾਲਾਤ ਕਿਸੇ ਉੱਤੇ ਵੀ ਆ ਸਕਦੇ ਹਨ। ਪਰ ਜੋ ਵੀ ਹੋਵੇ ਬਦਲਦੇ ਹਾਲਾਤਾਂ ਦਾ ਅਸਰ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਪੈਂਦਾ ਹੈ। ਸੋ ਬਦਲਦੇ ਹਾਲਾਤਾਂ ਵਿਚ ਅਸੀਂ ਕਿਵੇਂ ਆਪਣੀ ਨਿਹਚਾ ਪੱਕੀ ਰੱਖ ਸਕਦੇ ਹਾਂ ਅਤੇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿ ਸਕਦੇ ਹਾਂ? ਦੂਸਰੀ ਜਗ੍ਹਾ ਜਾਣ ʼਤੇ ਵੀ ਪਰਮੇਸ਼ੁਰ ਦੇ ਨੇੜੇ ਰਹੋ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਇਕ ਭਰਾ ਨੇ ਪਿਤਾ ਨੂੰ ਕਿਹੜੀ ਸਲਾਹ ਦਿੱਤੀ?
ਮੱਤੀ 7:25 ਵਿਚ ਦਿੱਤੇ ਅਸੂਲ ਤੋਂ ਇਸ ਪਰਿਵਾਰ ਨੂੰ ਕੀ ਫ਼ਾਇਦਾ ਹੋਇਆ?
ਘਰ ਬਦਲਣ ਤੋਂ ਪਹਿਲਾਂ ਪਰਿਵਾਰ ਨੇ ਕਿਹੜੀ ਤਿਆਰੀ ਕੀਤੀ? ਇਸ ਤਰ੍ਹਾਂ ਕਰ ਕੇ ਉਨ੍ਹਾਂ ਦੀ ਮਦਦ ਕਿਵੇਂ ਹੋਈ?
ਕਿਹੜੀ ਗੱਲ ਨੇ ਪਰਿਵਾਰ ਨੂੰ ਨਵੇਂ ਹਾਲਾਤਾਂ ਵਿਚ ਢਲ਼ਣ ਵਿਚ ਮਦਦ ਕੀਤੀ? ਮਿਸਾਲ ਲਈ, ਉਨ੍ਹਾਂ ਦੀ ਨਵੀਂ ਮੰਡਲੀ ਅਤੇ ਪ੍ਰਚਾਰ ਬਾਰੇ ਦੱਸੋ।
ਹਾਲ ਹੀ ਵਿਚ ਮੇਰੀ ਜ਼ਿੰਦਗੀ ਵਿਚ ਕਿਹੜੀਆਂ ਵੱਡੀਆਂ ਤਬਦੀਲੀਆਂ ਹੋਈਆਂ ਹਨ?
ਵੀਡੀਓ ਤੋਂ ਸਿੱਖੇ ਅਸੂਲਾਂ ਨੂੰ ਮੈਂ ਆਪਣੇ ਹਾਲਾਤਾਂ ਵਿਚ ਲਾਗੂ ਕਿਵੇਂ ਕਰ ਸਕਦਾ ਹਾਂ?