ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 3-5
ਪਹਿਲੇ ਝੂਠ ਦੇ ਭਿਆਨਕ ਅੰਜਾਮ
ਸ਼ੈਤਾਨ ਇਨਸਾਨਾਂ ਨੂੰ ਉਦੋਂ ਤੋਂ ਗੁਮਰਾਹ ਕਰ ਰਿਹਾ ਹੈ ਜਦੋਂ ਤੋਂ ਉਸ ਨੇ ਹੱਵਾਹ ਨਾਲ ਝੂਠ ਬੋਲਿਆ ਸੀ। (ਪ੍ਰਕਾ 12:9) ਸ਼ੈਤਾਨ ਵੱਲੋਂ ਫੈਲਾਏ ਹੇਠ ਲਿਖੇ ਝੂਠਾਂ ਨੇ ਲੋਕਾਂ ਨੂੰ ਯਹੋਵਾਹ ਦੇ ਨੇੜੇ ਜਾਣ ਤੋਂ ਕਿਵੇਂ ਰੋਕਿਆ ਹੈ?
ਕੋਈ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਹੈ
ਪਰਮੇਸ਼ੁਰ ਤ੍ਰਿਏਕ ਹੈ ਜਿਸ ਨੂੰ ਸਮਝਿਆ ਨਹੀਂ ਜਾ ਸਕਦਾ
ਪਰਮੇਸ਼ੁਰ ਦਾ ਕੋਈ ਨਾਂ ਨਹੀਂ ਹੈ
ਪਰਮੇਸ਼ੁਰ ਲੋਕਾਂ ਨੂੰ ਨਰਕ ਦੀ ਅੱਗ ਵਿਚ ਹਮੇਸ਼ਾ ਲਈ ਤੜਫ਼ਾਉਂਦਾ ਹੈ
ਸਾਰਾ ਕੁਝ ਪਰਮੇਸ਼ੁਰ ਦੀ ਮਰਜ਼ੀ ਨਾਲ ਹੁੰਦਾ ਹੈ
ਪਰਮੇਸ਼ੁਰ ਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ
ਪਰਮੇਸ਼ੁਰ ਬਾਰੇ ਇਹ ਝੂਠ ਸੁਣ ਕੇ ਤੁਹਾਨੂੰ ਕਿਵੇਂ ਲੱਗਦਾ ਹੈ?
ਤੁਸੀਂ ਪਰਮੇਸ਼ੁਰ ਦੇ ਨਾਂ ʼਤੇ ਲੱਗੇ ਕਲੰਕ ਨੂੰ ਮਿਟਾਉਣ ਵਿਚ ਕਿਵੇਂ ਮਦਦ ਕਰ ਸਕਦੇ ਹੋ?