ਸਾਡੀ ਮਸੀਹੀ ਜ਼ਿੰਦਗੀ
ਪਰਚਿਆਂ ਨੂੰ ਵਰਤ ਕੇ ਗੱਲਬਾਤ ਕਿਵੇਂ ਸ਼ੁਰੂ ਕਰੀਏ?
ਜਨਵਰੀ 2018 ਤੋਂ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਦੇ ਮੁੱਖ ਸਫ਼ੇ ʼਤੇ ਗੱਲਬਾਤ ਕਰਨ ਦੇ ਸੁਝਾਅ ਦਿੱਤੇ ਗਏ ਹਨ। ਲੋਕਾਂ ਨੂੰ ਸਿਰਫ਼ ਪ੍ਰਕਾਸ਼ਨ ਦੇਣ ਦੀ ਬਜਾਇ ਸਾਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ। ਆਪਣੀ ਪੇਸ਼ਕਾਰੀ ਨੂੰ ਹਾਲਾਤਾਂ ਮੁਤਾਬਕ ਢਾਲ਼ਣ ਲਈ ਪ੍ਰਚਾਰਕਾਂ ਦੀ ਮਦਦ ਕਰਨ ਲਈ “ਗੱਲਬਾਤ ਕਰਨ ਲਈ ਸੁਝਾਅ” ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਸਿਰਫ਼ ਬਾਈਬਲ ਵਰਤ ਕੇ ਗੱਲਬਾਤ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਘਰ-ਘਰ ਪ੍ਰਚਾਰ ਕਰਦਿਆਂ ਸਾਨੂੰ ਪ੍ਰਕਾਸ਼ਨ ਨਹੀਂ ਵਰਤਣੇ ਚਾਹੀਦੇ? ਬਿਲਕੁਲ ਨਹੀਂ! ਮਿਸਾਲ ਲਈ, ਪਰਚਿਆਂ ਰਾਹੀਂ ਗੱਲਬਾਤ ਸ਼ੁਰੂ ਕਰਨੀ ਇਕ ਅਸਰਦਾਰ ਤਰੀਕਾ ਹੋ ਸਕਦਾ ਹੈ। ਪਰਚਿਆਂ ਨੂੰ ਵਰਤਦਿਆਂ ਅਸੀਂ ਹੇਠਾਂ ਦੱਸੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਸਕਦੇ ਹਾਂ:
1. ਮੁੱਖ ਸਫ਼ੇ ʼਤੇ ਦਿੱਤਾ ਸਵਾਲ ਪੁੱਛੋ ਜਿਸ ਥੱਲੇ ਜਵਾਬ ਚੁਣਨ ਲਈ ਕਿਹਾ ਗਿਆ ਹੈ।
2. ਜਵਾਬ ਦੇਣ ਲਈ ਦੂਜੇ ਸਫ਼ੇ ਦੇ ਉੱਪਰ ਦਿੱਤਾ ਬਾਈਬਲ ਦਾ ਹਵਾਲਾ ਦਿਖਾਓ। ਜੇ ਸਮਾਂ ਇਜਾਜ਼ਤ ਦੇਵੇ, ਤਾਂ ਪਰਚੇ ਦੇ ਅੰਦਰ ਦਿੱਤੀ ਕੁਝ ਜਾਣਕਾਰੀ ਪੜ੍ਹੋ ਤੇ ਚਰਚਾ ਕਰੋ।
3. ਘਰ-ਮਾਲਕ ਨੂੰ ਪਰਚਾ ਦਿਓ ਅਤੇ ਉਸ ਨੂੰ ਬਾਕੀ ਦੀ ਜਾਣਕਾਰੀ ਆਪਣੇ ਸਮੇਂ ਵਿਚ ਪੜ੍ਹਨ ਦੀ ਹੱਲਾਸ਼ੇਰੀ ਦਿਓ।
4. ਆਉਣ ਤੋਂ ਪਹਿਲਾਂ “ਜ਼ਰਾ ਸੋਚੋ” ਵਾਲਾ ਸਵਾਲ ਦਿਖਾਓ ਅਤੇ ਅਗਲੀ ਵਾਰ ਬਾਈਬਲ ਤੋਂ ਇਸ ਸਵਾਲ ਦਾ ਜਵਾਬ ਦੇਣ ਦਾ ਪ੍ਰਬੰਧ ਕਰੋ।
ਵਾਪਸ ਜਾਣ ʼਤੇ ਉਸ ਸਵਾਲ ਦਾ ਜਵਾਬ ਦਿਓ ਅਤੇ ਅਗਲੀ ਵਾਰ ਲਈ ਕੋਈ ਸਵਾਲ ਪੁੱਛੋ। ਤੁਸੀਂ ਸ਼ਾਇਦ ਸਾਡੀ ਵੈੱਬਸਾਈਟ ਜਾਂ ਪਰਚੇ ਦੇ ਪਿੱਛੇ ਦਿੱਤੇ ਪ੍ਰਕਾਸ਼ਨ ਤੋਂ ਕੋਈ ਸਵਾਲ ਚੁਣ ਸਕਦੇ ਹੋ। ਢੁਕਵੇਂ ਸਮੇਂ ਤੇ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ ਬਰੋਸ਼ਰ ਜਾਂ “ਸਿਖਾਉਣ ਲਈ ਪ੍ਰਕਾਸ਼ਨਾਂ” ਵਿੱਚੋਂ ਕਿਸੇ ਪ੍ਰਕਾਸ਼ਨ ਬਾਰੇ ਦੱਸੋ ਜਿਸ ਤੋਂ ਅਧਿਐਨ ਕਰਵਾਇਆ ਜਾ ਸਕਦਾ ਹੈ।