ਨਵੇਂ ਟ੍ਰੈਕਟਾਂ ਦਾ ਸੋਹਣਾ ਡੀਜ਼ਾਈਨ!
1. ਕਿਨ੍ਹਾਂ ਟ੍ਰੈਕਟਾਂ ਦਾ ਡੀਜ਼ਾਈਨ ਨਵਾਂ ਤੇ ਸੋਹਣਾ ਹੈ?
1 2013 ਵਿਚ “ਪਰਮੇਸ਼ੁਰ ਦਾ ਬਚਨ ਸੱਚਾਈ ਹੈ!” ਜ਼ਿਲ੍ਹਾ ਸੰਮੇਲਨ ਵਿਚ ਪੰਜ ਨਵੇਂ ਟ੍ਰੈਕਟ ਰਿਲੀਜ਼ ਕੀਤੇ ਗਏ ਸਨ। ਇਨ੍ਹਾਂ ਤੋਂ ਇਲਾਵਾ, ਕਿੰਗਡਮ ਨਿਊਜ਼ ਨੰ. 38 ਟ੍ਰੈਕਟਾਂ ਵਿਚ ਸ਼ਾਮਲ ਕੀਤਾ ਗਿਆ ਹੈ ਜਿਸ ਦਾ ਵਿਸ਼ਾ ਹੈ: “ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ?” ਇਨ੍ਹਾਂ ਛੇ ਟ੍ਰੈਕਟਾਂ ਦਾ ਡੀਜ਼ਾਈਨ ਨਵਾਂ ਤੇ ਸੋਹਣਾ ਹੈ। ਇਨ੍ਹਾਂ ਨੂੰ ਇਸ ਤਰ੍ਹਾਂ ਕਿਉਂ ਡੀਜ਼ਾਈਨ ਕੀਤਾ ਗਿਆ ਹੈ? ਘਰ-ਘਰ ਪ੍ਰਚਾਰ ਕਰਦਿਆਂ ਅਸੀਂ ਇਨ੍ਹਾਂ ਨਵੇਂ ਟ੍ਰੈਕਟਾਂ ਦਾ ਕਿਵੇਂ ਚੰਗਾ ਇਸਤੇਮਾਲ ਕਰ ਸਕਦੇ ਹਾਂ?
2. ਟ੍ਰੈਕਟਾਂ ਨੂੰ ਨਵੇਂ ਤਰੀਕੇ ਨਾਲ ਡੀਜ਼ਾਈਨ ਕਿਉਂ ਕੀਤਾ ਗਿਆ ਹੈ?
2 ਨਵਾਂ ਡੀਜ਼ਾਈਨ ਕਿਉਂ?: ਚੰਗੀ ਤਰ੍ਹਾਂ ਘਰ-ਘਰ ਪ੍ਰਚਾਰ ਕਰਨ ਲਈ ਅਕਸਰ ਅਸੀਂ ਇੱਦਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ: (1) ਗੱਲਬਾਤ ਸ਼ੁਰੂ ਕਰਨ ਲਈ ਕੋਈ ਸਵਾਲ ਪੁੱਛਦੇ ਹਾਂ। (2) ਬਾਈਬਲ ਵਿੱਚੋਂ ਕੋਈ ਆਇਤ ਦਿਖਾਉਂਦੇ ਹਾਂ। (3) ਘਰ-ਮਾਲਕ ਨੂੰ ਪੜ੍ਹਨ ਲਈ ਪ੍ਰਕਾਸ਼ਨ ਦਿੰਦੇ ਹਾਂ। (4) ਕੋਈ ਸਵਾਲ ਪੁੱਛਦੇ ਹਾਂ ਜਿਸ ਦਾ ਜਵਾਬ ਅਸੀਂ ਅਗਲੀ ਵਾਰ ਜਾ ਕੇ ਦਿੰਦੇ ਹਾਂ। ਟ੍ਰੈਕਟਾਂ ਦੇ ਨਵੇਂ ਡੀਜ਼ਾਈਨ ਦੀ ਮਦਦ ਨਾਲ ਅਸੀਂ ਸੌਖਿਆਂ ਹੀ ਇਹ ਚਾਰ ਗੱਲਾਂ ਕਰ ਸਕਦੇ ਹਾਂ।
3. ਅਸੀਂ ਪ੍ਰਚਾਰ ਵਿਚ ਨਵੇਂ ਟ੍ਰੈਕਟ ਕਿਵੇਂ ਪੇਸ਼ ਕਰ ਸਕਦੇ ਹਾਂ?
3 ਇਨ੍ਹਾਂ ਨੂੰ ਕਿਵੇਂ ਇਸਤੇਮਾਲ ਕਰੀਏ?: (1) ਨਮਸਤੇ ਕਹਿਣ ਤੋਂ ਬਾਅਦ ਟ੍ਰੈਕਟ ਦੇ ਮੋਹਰਲੇ ਪਾਸੇ ਦਿੱਤਾ ਸਵਾਲ ਦਿਖਾਓ ਜਿਸ ਥੱਲੇ ਤਿੰਨ ਸਵਾਲ ਦਿੱਤੇ ਹਨ ਤੇ ਫਿਰ ਇਨ੍ਹਾਂ ਬਾਰੇ ਘਰ-ਮਾਲਕ ਦੀ ਰਾਇ ਪੁੱਛੋ। (2) ਟ੍ਰੈਕਟ ਖੋਲ੍ਹੋ ਤੇ ਦਿਖਾਓ ਕਿ ਬਾਈਬਲ ਕੀ ਕਹਿੰਦੀ ਹੈ। ਜੇ ਹੋ ਸਕੇ, ਤਾਂ ਬਾਈਬਲ ਵਿੱਚੋਂ ਹਵਾਲਾ ਪੜ੍ਹੋ। ਜੇ ਘਰ-ਮਾਲਕ ਕੋਲ ਸਮਾਂ ਹੈ, ਤਾਂ ਅੱਗੇ ਦੱਸੀਆਂ ਗੱਲਾਂ ਦਿਖਾ ਕੇ ਸਮਝਾਓ ਕਿ ਉਸ ਨੂੰ ਕੀ ਫ਼ਾਇਦਾ ਹੋਵੇਗਾ। (3) ਉਸ ਨੂੰ ਟ੍ਰੈਕਟ ਦੇ ਕੇ ਕਹੋ ਕਿ ਉਹ ਆਪਣੇ ਸਮੇਂ ਤੇ ਬਾਕੀ ਜਾਣਕਾਰੀ ਪੜ੍ਹ ਸਕਦਾ ਹੈ। (4) ਜਾਣ ਤੋਂ ਪਹਿਲਾਂ ਉਸ ਨੂੰ ਟ੍ਰੈਕਟ ਦੇ ਪਿੱਛੇ “ਜ਼ਰਾ ਸੋਚੋ” ਥੱਲੇ ਦਿੱਤਾ ਸਵਾਲ ਦਿਖਾਓ ਤੇ ਦੱਸੋ ਕਿ ਅਗਲੀ ਵਾਰ ਆ ਕੇ ਤੁਸੀਂ ਬਾਈਬਲ ਵਿੱਚੋਂ ਇਸ ਦਾ ਜਵਾਬ ਦਿਓਗੇ।
4. ਅਸੀਂ ਰਿਟਰਨ ਵਿਜ਼ਿਟ ਕਰਨ ਵੇਲੇ ਨਵੇਂ ਟ੍ਰੈਕਟ ਕਿਵੇਂ ਇਸਤੇਮਾਲ ਕਰ ਸਕਦੇ ਹਾਂ?
4 ਰਿਟਰਨ ਵਿਜ਼ਿਟ ਕਰਨੀ ਵੀ ਸੌਖੀ ਹੈ। ਪਿਛਲੀ ਵਾਰ ਪੁੱਛੇ ਸਵਾਲ ਦਾ ਜਵਾਬ ਦੇਣ ਲਈ ਟ੍ਰੈਕਟ ਪਿੱਛੇ ਦਿੱਤੇ ਹਵਾਲੇ ਵਰਤੋ। ਜਾਣ ਤੋਂ ਪਹਿਲਾਂ ਟ੍ਰੈਕਟ ਉੱਤੇ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਦੀ ਤਸਵੀਰ ਦਿਖਾਓ। ਫਿਰ ਬਰੋਸ਼ਰ ਵਿੱਚੋਂ ਉਹ ਪਾਠ ਖੋਲ੍ਹ ਕੇ ਦਿਖਾਓ ਜਿਸ ਵਿਚ ਟ੍ਰੈਕਟ ਦੇ ਵਿਸ਼ੇ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ ਤੇ ਬਰੋਸ਼ਰ ਦਿਓ। ਜੇ ਉਹ ਲੈ ਲੈਂਦਾ ਹੈ, ਤਾਂ ਉਸ ਨੂੰ ਕਹੋ ਕਿ ਅਗਲੀ ਵਾਰ ਆ ਕੇ ਤੁਸੀਂ ਇਸ ਬਰੋਸ਼ਰ ਵਿੱਚੋਂ ਹੋਰ ਗੱਲਬਾਤ ਕਰੋਗੇ। ਇਸ ਤਰ੍ਹਾਂ ਤੁਸੀਂ ਬਾਈਬਲ ਸਟੱਡੀ ਸ਼ੁਰੂ ਕਰ ਲਈ ਹੈ! ਜਾਂ ਬਰੋਸ਼ਰ ਦੇਣ ਦੀ ਬਜਾਇ ਤੁਸੀਂ ਕੋਈ ਹੋਰ ਟ੍ਰੈਕਟ ਦੇ ਸਕਦੇ ਹੋ ਅਤੇ ਘਰ-ਮਾਲਕ ਨੂੰ ਕਹਿ ਸਕਦੇ ਹੋ ਕਿ ਤੁਸੀਂ ਅਗਲੀ ਵਾਰ ਇਸ ਬਾਰੇ ਗੱਲ ਕਰੋਗੇ।
5. ਪ੍ਰਚਾਰ ਵਿਚ ਟ੍ਰੈਕਟ ਕਿਉਂ ਵਰਤਣੇ ਚਾਹੀਦੇ ਹਨ?
5 ਅਸੀਂ 130 ਸਾਲਾਂ ਤੋਂ ਪ੍ਰਚਾਰ ਵਿਚ ਟ੍ਰੈਕਟ ਵਰਤਦੇ ਆ ਰਹੇ ਹਾਂ। ਭਾਵੇਂ ਇਨ੍ਹਾਂ ਦਾ ਸਾਈਜ਼ ਤੇ ਡੀਜ਼ਾਈਨ ਵੱਖਰੋ-ਵੱਖਰਾ ਰਿਹਾ ਹੈ, ਪਰ ਇਹ ਪ੍ਰਚਾਰ ਵਿਚ ਬਹੁਤ ਅਸਰਕਾਰੀ ਸਾਬਤ ਹੋਏ ਹਨ। ਆਓ ਆਪਾਂ ਦੁਨੀਆਂ ਭਰ ਵਿਚ ਬਾਈਬਲ ਦਾ ਗਿਆਨ ਫੈਲਾਉਣ ਲਈ ਨਵੇਂ ਟ੍ਰੈਕਟਾਂ ਨੂੰ ਵਰਤਦੇ ਰਹੀਏ।—ਕਹਾ. 15:7ੳ.