ਸਾਡੀ ਮਸੀਹੀ ਜ਼ਿੰਦਗੀ
ਅਸੀਂ ਸ੍ਰਿਸ਼ਟੀ ਤੋਂ ਦਲੇਰੀ ਬਾਰੇ ਕੀ ਸਿੱਖਦੇ ਹਾਂ?
ਬਾਈਬਲ ਵਿਚ ਦਿੱਤੀਆਂ ਵਫ਼ਾਦਾਰ ਲੋਕਾਂ ਦੀਆਂ ਮਿਸਾਲਾਂ ਰਾਹੀਂ ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਪਰਮੇਸ਼ੁਰੀ ਗੁਣ ਕਿਵੇਂ ਦਿਖਾ ਸਕਦੇ ਹਾਂ। ਪਰ ਉਹ ਆਪਣੀ ਸ੍ਰਿਸ਼ਟੀ ਰਾਹੀਂ ਵੀ ਸਾਨੂੰ ਸਿਖਾਉਂਦਾ ਹੈ। (ਅੱਯੂ 12:7, 8) ਅਸੀਂ ਸ਼ੇਰ, ਘੋੜੇ, ਨਿਓਲੇ, ਹੰਮਿਗਬਰਡ ਅਤੇ ਹਾਥੀ ਤੋਂ ਦਲੇਰੀ ਬਾਰੇ ਕੀ ਸਿੱਖ ਸਕਦੇ ਹਾਂ?
ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਤੋਂ ਦਲੇਰ ਬਣਨਾ ਸਿੱਖੋ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
- ਸ਼ੇਰਨੀਆਂ ਆਪਣੇ ਬੱਚਿਆਂ ਦੀ ਰਾਖੀ ਕਰਦਿਆਂ ਦਲੇਰੀ ਕਿਵੇਂ ਦਿਖਾਉਂਦੀਆਂ ਹਨ? 
- ਘੋੜਿਆਂ ਨੂੰ ਲੜਾਈ ਵਿਚ ਦਲੇਰ ਬਣਨਾ ਕਿਵੇਂ ਸਿਖਾਇਆ ਜਾਂਦਾ ਹੈ? 
- ਨਿਓਲੇ ਜ਼ਹਿਰੀਲੇ ਸੱਪਾਂ ਤੋਂ ਕਿਉਂ ਨਹੀਂ ਡਰਦੇ? 
- ਛੋਟੇ-ਛੋਟੇ ਹੰਮਿਗਬਰਡ ਦਲੇਰੀ ਕਿਵੇਂ ਦਿਖਾਉਂਦੇ ਹਨ? 
- ਹਾਥੀ ਆਪਣੇ ਝੁੰਡ ਵਿਚ ਦੂਸਰੇ ਹਾਥੀਆਂ ਦੀ ਰਾਖੀ ਕਰਦਿਆਂ ਦਲੇਰੀ ਕਿਵੇਂ ਦਿਖਾਉਂਦੇ ਹਨ? 
- ਇਹ ਜਾਨਵਰ ਤੁਹਾਨੂੰ ਦਲੇਰੀ ਬਾਰੇ ਕੀ ਸਿਖਾਉਂਦੇ ਹਨ?