17-23 ਮਾਰਚ
ਕਹਾਉਤਾਂ 5
ਗੀਤ 122 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਲਿੰਗੀ ਅਨੈਤਿਕਤਾ ਦੇ ਫੰਦੇ ਵਿਚ ਫਸਣ ਤੋਂ ਬਚੋ
(10 ਮਿੰਟ)
ਇਕ ਵਿਅਕਤੀ ਲਿੰਗੀ ਅਨੈਤਿਕਤਾ ਕਰਨ ਲਈ ਸੌਖਿਆਂ ਹੀ ਭਰਮਾਇਆ ਜਾ ਸਕਦਾ ਹੈ (ਕਹਾ 5:3; w00 7/15 29 ਪੈਰਾ 1)
ਅਜਿਹੇ ਕੰਮ ਕਰਨ ਤੋਂ ਬਾਅਦ ਵਿਅਕਤੀ ਨੂੰ ਦੁੱਖ ਤੇ ਪਛਤਾਵਾ ਹੁੰਦਾ ਹੈ (ਕਹਾ 5:4, 5; w00 7/15 29 ਪੈਰਾ 2)
ਲਿੰਗੀ ਅਨੈਤਿਕਤਾ ਤੋਂ ਦੂਰ ਰਹੋ (ਕਹਾ 5:8; w00 7/15 29 ਪੈਰਾ 5)
ਇਕ ਮਸੀਹੀ ਭੈਣ ਇਕ ਮੁੰਡੇ ਨੂੰ ਆਪਣਾ ਫ਼ੋਨ ਨੰਬਰ ਦੇਣ ਤੋਂ ਮਨ੍ਹਾ ਕਰ ਰਹੀ ਹੈ
2. ਹੀਰੇ-ਮੋਤੀ
(10 ਮਿੰਟ)
ਕਹਾ 5:9—ਲਿੰਗੀ ਅਨੈਤਿਕਤਾ ਕਰ ਕੇ ਕਿਸ ਤਰ੍ਹਾਂ ਇਕ ਵਿਅਕਤੀ “ਆਪਣਾ ਇੱਜ਼ਤ-ਮਾਣ ਦੂਜਿਆਂ ਨੂੰ” ਦੇ ਦਿੰਦਾ ਹੈ? (w00 7/15 29 ਪੈਰਾ 7)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 5:1-23 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ ਦੇਣੀ। ਅਜਿਹੇ ਵਿਅਕਤੀ ਨੂੰ ਮੈਮੋਰੀਅਲ ਦਾ ਸੱਦਾ-ਪੱਤਰ ਦਿਓ ਜੋ ਈਸਾਈ ਨਹੀਂ ਹੈ ਅਤੇ jw.org ਤੋਂ ਦਿਖਾਓ ਕਿ ਉਸ ਦੇ ਇਲਾਕੇ ਵਿਚ ਮੈਮੋਰੀਅਲ ਕਿੱਥੇ ਮਨਾਇਆ ਜਾਵੇਗਾ। (lmd ਪਾਠ 6 ਨੁਕਤਾ 4)
5. ਦੁਬਾਰਾ ਮਿਲਣਾ
(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਨੇ ਪਿਛਲੀ ਵਾਰ ਮੈਮੋਰੀਅਲ ਦਾ ਸੱਦਾ-ਪੱਤਰ ਲਿਆ ਸੀ ਤੇ ਦਿਲਚਸਪੀ ਦਿਖਾਈ ਸੀ। (lmd ਪਾਠ 9 ਨੁਕਤਾ 5)
6. ਚੇਲੇ ਬਣਾਉਣੇ
(5 ਮਿੰਟ) lff ਪਾਠ 16 ਹੁਣ ਤਕ ਅਸੀਂ ਸਿੱਖਿਆ, ਤੁਸੀਂ ਕੀ ਕਹੋਗੇ? ਅਤੇ ਟੀਚਾ। ਜਦੋਂ ਵਿਦਿਆਰਥੀ ਪੁੱਛਦਾ ਹੈ ਕਿ ਕੀ ਯਿਸੂ ਵਿਆਹਿਆ ਸੀ, ਤਾਂ ਉਸ ਨੂੰ ਦਿਖਾਓ ਕਿ ਉਹ ਖੋਜਬੀਨ ਕਰ ਕੇ ਕਿਵੇਂ ਜਵਾਬ ਲੱਭ ਸਕਦਾ ਹੈ। (lmd ਪਾਠ 11 ਨੁਕਤਾ 4)
ਗੀਤ 121
7. ਡੇਟਿੰਗ ਕਰਦਿਆਂ ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖੋ
(15 ਮਿੰਟ) ਚਰਚਾ।
ਡੇਟਿੰਗ ਦਾ ਮਤਲਬ ਹੈ “ਰੋਮਾਂਟਿਕ ਰਿਸ਼ਤਾ ਕਾਇਮ ਕਰਨ ਲਈ ਇਕ-ਦੂਜੇ ਨੂੰ ਮਿਲਣਾ।” ਇਸ ਵਿਚ ਗਰੁੱਪ ਵਿਚ ਜਾਂ ਇਕੱਲਿਆਂ, ਸਾਰਿਆਂ ਸਾਮ੍ਹਣੇ ਜਾਂ ਲੁਕ-ਛਿਪ ਕੇ ਮਿਲਣਾ, ਸਿੱਧੇ ਮਿਲਣਾ, ਫ਼ੋਨ ʼਤੇ ਗੱਲ ਕਰਨੀ ਜਾਂ ਮੈਸਿਜ ਕਰਨੇ ਸ਼ਾਮਲ ਹਨ। ਯਹੋਵਾਹ ਦੇ ਗਵਾਹ ਮਨ-ਬਹਿਲਾਵੇ ਲਈ ਡੇਟਿੰਗ ਨਹੀਂ ਕਰਦੇ, ਬਲਕਿ ਉਹ ਇਸ ਨੂੰ ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਨ ਦਾ ਜ਼ਰੂਰੀ ਕਦਮ ਸਮਝਦੇ ਹਨ। ਚਾਹੇ ਉਹ ਜਵਾਨ ਹੋਣ ਜਾਂ ਜ਼ਿਆਦਾ ਉਮਰ ਦੇ, ਪਰ ਕਿਹੜੀ ਗੱਲ ਉਨ੍ਹਾਂ ਦੀ ਮਦਦ ਸਕਦੀ ਹੈ ਕਿ ਉਹ ਡੇਟਿੰਗ ਦੌਰਾਨ ਕੁਝ ਗ਼ਲਤ ਨਾ ਕਰ ਬੈਠਣ?—ਕਹਾ 22:3.
ਵਿਆਹੁਤਾ ਜ਼ਿੰਦਗੀ ਲਈ ਤਿਆਰੀ—ਭਾਗ 1: ਕੀ ਮੈਂ ਡੇਟਿੰਗ ਲਈ ਤਿਆਰ ਹਾਂ?—ਕੁਝ ਹਿੱਸਾ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਜੇ ਕੋਈ ਵਿਆਹ ਲਈ ਤਿਆਰ ਨਹੀਂ ਹੈ, ਤਾਂ ਉਸ ਨੂੰ ਡੇਟਿੰਗ ਕਿਉਂ ਨਹੀਂ ਕਰਨੀ ਚਾਹੀਦੀ? (ਕਹਾ 13:12; ਲੂਕਾ 14:28-30)
ਮਾਪਿਆਂ ਨੇ ਜਿੱਦਾਂ ਕੁੜੀ ਦੀ ਮਦਦ ਕੀਤੀ, ਉਸ ਬਾਰੇ ਤੁਹਾਨੂੰ ਕਿਹੜੀ ਗੱਲ ਵਧੀਆ ਲੱਗੀ?
ਕਹਾਉਤਾਂ 28:26 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਡੇਟਿੰਗ ਕਰ ਰਹੇ ਜੋੜੇ ਪਹਿਲਾਂ ਤੋਂ ਹੀ ਕੀ ਕਰ ਸਕਦੇ ਹਨ ਤਾਂਕਿ ਉਹ ਇੱਦਾਂ ਦੇ ਹਲਾਤਾਂ ਵਿਚ ਨਾ ਪੈਣ ਜਿਨ੍ਹਾਂ ਵਿਚ ਉਨ੍ਹਾਂ ਤੋਂ ਕੋਈ ਗ਼ਲਤ ਕੰਮ ਹੋ ਸਕਦਾ ਹੈ?
ਜੋੜੇ ਲਈ ਪਹਿਲਾਂ ਤੋਂ ਹੀ ਹੱਦਾਂ ਤੈਅ ਕਰਨੀਆਂ ਸਮਝਦਾਰੀ ਦੀ ਗੱਲ ਕਿਉਂ ਹੋਵੇਗੀ ਕਿ ਉਹ ਪਿਆਰ ਦਾ ਇਜ਼ਹਾਰ ਕਿਵੇਂ ਕਰਨਗੇ, ਜਿਵੇਂ ਕਿ ਹੱਥ ਫੜਨਾ ਤੇ ਚੁੰਮਣਾ?
ਅਫ਼ਸੀਆਂ 5:3, 4 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਇਕ ਜੋੜੇ ਨੂੰ ਫ਼ੋਨ ʼਤੇ ਜਾਂ ਆਨ-ਲਾਈਨ ਗੱਲ ਕਰਦਿਆਂ ਕੀ ਧਿਆਨ ਰੱਖਣਾ ਚਾਹੀਦਾ ਹੈ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 13 ਪੈਰੇ 8-16, ਸਫ਼ਾ 105 ʼਤੇ ਡੱਬੀ