ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 4/8 ਸਫ਼ੇ 8-10
  • ਪਰਾਦੀਸ ਨੂੰ ਵਾਪਸ ਜਾਂਦਾ ਰਾਹ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਾਦੀਸ ਨੂੰ ਵਾਪਸ ਜਾਂਦਾ ਰਾਹ
  • ਜਾਗਰੂਕ ਬਣੋ!—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਰਾਦੀਸ—ਸਵਰਗ ਵਿਚ ਜਾਂ ਧਰਤੀ ਉੱਤੇ?
  • ਮੁੜ-ਬਹਾਲ ਕੀਤਾ ਗਿਆ ਪਰਾਦੀਸ
  • ਕਿਉਂ ਕੁਝ ਲੋਕ ਸਵਰਗ ਨੂੰ ਜਾਂਦੇ ਹਨ
  • ਇਕ ਅਧਿਆਤਮਿਕ ਪਰਾਦੀਸ ਰਾਹ ਤਿਆਰ ਕਰਦਾ ਹੈ
  • ਤੁਹਾਡਾ ਇਕ ਸੁਖੀ ਭਵਿੱਖ ਹੋ ਸਕਦਾ ਹੈ!
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
  • ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?
    ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
  • ਬੇਸਬਰੀ ਨਾਲ ਜ਼ਿੰਦਗੀ ਦੇ ਬਾਗ਼ ਦਾ ਇੰਤਜ਼ਾਰ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?
    ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
ਹੋਰ ਦੇਖੋ
ਜਾਗਰੂਕ ਬਣੋ!—1997
g97 4/8 ਸਫ਼ੇ 8-10

ਪਰਾਦੀਸ ਨੂੰ ਵਾਪਸ ਜਾਂਦਾ ਰਾਹ

ਪਰਾਦੀਸ ਲਈ ਮਾਨਵੀ ਤਾਂਘ ਅਤੇ ਉਸ ਨੂੰ ਮੁੜ ਰਚਣ ਦੇ ਵੱਡੇ ਛੋਟੇ ਜਤਨਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇਕ ਵਿਅਕਤੀ ਸ਼ਾਇਦ ਸੋਚਦਾ ਕਿ ਹੁਣ ਤਕ ਧਰਤੀ ਇਕ ਵਾਸਤਵਿਕ ਪਰਾਦੀਸ ਹੁੰਦੀ। ਲੇਕਿਨ ਇੰਜ ਨਹੀਂ ਹੈ।

ਇਸ ਦੀ ਬਜਾਇ, ਮਨੁੱਖਜਾਤੀ ਨੇ ਲੋਭ ਨੂੰ ਪ੍ਰਥਮਤਾ ਦਿੱਤੀ ਹੈ, ਜਿਸ ਨਾਲ ਅਕਸਰ ਵਾਯੂਮੰਡਲ ਨੂੰ ਅਤੇ ਉਸ ਵਿਚਲੇ ਵਿਭਿੰਨ ਜੀਵਿਤ-ਪ੍ਰਾਣੀਆਂ ਦੀ ਹਾਨੀ ਹੁੰਦੀ ਹੈ। ਇਹ ਮੰਨਦੇ ਹੋਏ ਕਿ ਭੌਤਿਕ ਧਨ ਪ੍ਰਬਲ ਹੋਵੇਗਾ, ਅਨੇਕ ਲੋਕ ਸਾਰੀ ਉਮੀਦ ਛੱਡ ਬੈਠੇ ਹਨ ਕਿ ਇਹ ਧਰਤੀ ਕਦੀ ਵੀ ਇਕ ਅਦਨ ਵਰਗੇ ਪਰਾਦੀਸ ਵਿਚ ਬਦਲ ਦਿੱਤੀ ਜਾਵੇਗੀ। ਇਸ ਦੀ ਬਜਾਇ, ਉਹ ਪਰਾਦੀਸ ਹਾਸਲ ਕਰਨ ਦੀ ਇੱਕੋ-ਇਕ ਉਮੀਦ ਵਜੋਂ ਸਵਰਗ ਵਿਚ ਇਕ ਪਰਲੋਕ ਦੇ ਜੀਵਨ ਦੀ ਆਸ ਰੱਖਦੇ ਹਨ। ਇਹ ਦ੍ਰਿਸ਼ਟੀਕੋਣ ਸੰਕੇਤ ਕਰਦਾ ਹੈ, ਪਹਿਲਾਂ, ਕਿ ਅਦਨ ਲਈ ਸਾਡੀ ਮਾਨਵੀ ਤਾਂਘ ਕਦੇ ਵੀ ਪੂਰੀ ਨਹੀਂ ਹੋਵੇਗੀ ਅਤੇ, ਦੂਜਾ, ਕਿ ਪਰਮੇਸ਼ੁਰ ਨੇ ਇਸ ਗ੍ਰਹਿ ਨੂੰ ਮਾਨਵੀ ਮੂਰਖਤਾ ਅਤੇ ਲੋਭ ਦੇ ਹਵਾਲੇ ਕਰ ਦਿੱਤਾ ਹੈ। ਕੀ ਇਹ ਸੱਚ ਹੈ? ਭਵਿੱਖ ਵਿਚ ਕੀ ਰੱਖਿਆ ਹੈ? ਅਤੇ ਇਹ ਭਵਿੱਖ ਕਿੱਥੇ ਹੋਵੇਗਾ?

ਪਰਾਦੀਸ—ਸਵਰਗ ਵਿਚ ਜਾਂ ਧਰਤੀ ਉੱਤੇ?

ਲਗਭਗ 2,000 ਸਾਲ ਪਹਿਲਾਂ, ਉਸ ਦੇ ਨਾਲ ਸੂਲੀ ਚਾੜ੍ਹੇ ਗਏ ਇਕ ਪਸ਼ਚਾਤਾਪੀ ਚੋਰ ਨਾਲ ਗੱਲ ਕਰਦੇ ਸਮੇਂ, ਯਿਸੂ ਮਸੀਹ ਨੇ ਕਿਹਾ: “ਤੂੰ ਮੇਰੇ ਨਾਲ ਪਰਾਦੀਸ ਵਿਚ ਹੋਵੇਂਗਾ।” (ਲੂਕਾ 23:43, ਨਿ ਵ) ਕੀ ਯਿਸੂ ਦਾ ਇਹ ਮਤਲਬ ਸੀ ਕਿ ਚੋਰ ਉਸ ਦੇ ਨਾਲ ਸਵਰਗ ਨੂੰ ਜਾਵੇਗਾ? ਜੀ ਨਹੀਂ।

ਅਪਰਾਧੀ ਇਸ ਵਿਚਾਰ ਨੂੰ ਮਨ ਵਿਚ ਥਾਂ ਵੀ ਨਹੀਂ ਦਿੰਦਾ। ਕਿਉਂ ਨਹੀਂ? ਕਿਉਂਕਿ ਸੰਭਵ ਹੈ ਕਿ ਉਹ ਇਬਰਾਨੀ ਸ਼ਾਸਤਰ, ਜੋ ਉਸ ਸਮੇਂ ਹੋਂਦ ਵਿਚ ਸੀ, ਦੇ ਪਾਠਾਂ ਨਾਲ ਪਰਿਚਿਤ ਸੀ, ਜਿਵੇਂ ਕਿ ਜ਼ਬੂਰ 37:29 ਦਾ ਪਹਿਲਾ ਭਾਗ: “ਧਰਮੀ ਧਰਤੀ ਦੇ ਵਾਰਸ ਹੋਣਗੇ।” (ਟੇਢੇ ਟਾਈਪ ਸਾਡੇ।) ਯਿਸੂ ਨੇ ਵੀ ਇਹੋ ਸੱਚਾਈ ਨੂੰ ਸਿਖਾਇਆ, ਇਹ ਐਲਾਨ ਕਰਦੇ ਹੋਏ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਟੇਢੇ ਟਾਈਪ ਸਾਡੇ।) (ਮੱਤੀ 5:5) ਇਹ ਸ਼ਾਸਤਰਵਚਨ ਉਸ ਨਾਲ ਮੇਲ ਖਾਂਦਾ ਹੈ ਜਿਸ ਨੂੰ ਆਮ ਤੌਰ ਤੇ ਪ੍ਰਭੂ ਦੀ ਪ੍ਰਾਰਥਨਾ ਸੱਦਿਆ ਜਾਂਦਾ ਹੈ, ਜੋ ਬਿਆਨ ਕਰਦਾ ਹੈ: “ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:9, 10.

ਬਾਈਬਲ ਸਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਮਾਨਵ ਪਰਿਵਾਰ ਲਈ ਇਕ ਘਰ ਵਜੋਂ ਸਵਰਗ ਨੂੰ ਨਹੀਂ, ਸਗੋਂ ਧਰਤੀ ਨੂੰ ਰਚਿਆ ਸੀ। ਉਸ ਦਾ ਬਚਨ ਬਿਆਨ ਕਰਦਾ ਹੈ ਕਿ ਉਸ ਨੇ “[ਧਰਤੀ] ਨੂੰ ਬੇਡੌਲ ਨਹੀਂ ਉਤਪਤ ਕੀਤਾ” ਪਰੰਤੂ “ਵੱਸਣ ਲਈ ਉਸ ਨੂੰ ਸਾਜਿਆ।” (ਯਸਾਯਾਹ 45:18) ਕਿੰਨੇ ਚਿਰ ਲਈ? “ਤੈਂ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।” (ਜ਼ਬੂਰ 104:5) ਜੀ ਹਾਂ, “ਧਰਤੀ ਸਦਾ ਅਟੱਲ ਹੈ।”—ਉਪਦੇਸ਼ਕ ਦੀ ਪੋਥੀ 1:4.

ਇਹ ਪਰਮੇਸ਼ੁਰ ਦਾ ਮਕਸਦ ਹੈ ਕਿ ਉਸ ਦੀ ਸੇਵਾ ਕਰਨ ਵਾਲਿਆਂ ਵਿੱਚੋਂ ਅਧਿਕਤਰ ਲੋਕ ਸਦਾ ਦੇ ਲਈ ਇਸ ਧਰਤੀ ਨੂੰ ਆਪਣਾ ਘਰ ਬਣਾਉਣ। ਧਿਆਨ ਦਿਓ ਕਿ ਪਰਮੇਸ਼ੁਰ ਦਾ ਬਚਨ, ਬਾਈਬਲ, ਇਸ ਉੱਤੇ ਕਿਵੇਂ ਟਿੱਪਣੀ ਕਰਦਾ ਹੈ। ਜ਼ਬੂਰ 37:11 ਪੂਰਵ-ਸੂਚਿਤ ਕਰਦਾ ਹੈ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨ­ਗੇ।” ਕਿੰਨੇ ਚਿਰ ਲਈ? ਜ਼ਬੂਰ 37:29 ਕਹਿੰਦਾ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਟੇਢੇ ਟਾਈਪ ਸਾਡੇ।) ਉਸ ਸਮੇਂ ਤੇ ਇਹ ਸ਼ਾਸਤਰਵਚਨ ਸਾਕਾਰ ਹੋਵੇਗਾ ਜੋ ਐਲਾਨ ਕਰਦਾ ਹੈ: “ਤੂੰ [ਪਰਮੇਸ਼ੁਰ] ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ,” ਅਰਥਾਤ, ਉਹ ਇੱਛਿਆ ਜੋ ਪਰਮੇਸ਼ੁਰ ਦੀ ਮਰਜ਼ੀ ਦੇ ਇਕਸੁਰ ਹੈ।—ਜ਼ਬੂਰ 145:16.

ਉਨ੍ਹਾਂ ਬਾਰੇ ਕੀ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਕੋਈ ਚਾਹ ਨਹੀਂ ਰੱਖਦੇ? ਕਹਾਉਤਾਂ 2:21, 22 ਐਲਾਨ ਕਰਦਾ ਹੈ: “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”

ਮੁੜ-ਬਹਾਲ ਕੀਤਾ ਗਿਆ ਪਰਾਦੀਸ

ਹੁਣ ਛੇਤੀ ਹੀ, ਇਸ ਦੁਸ਼ਟ ਸੰਸਾਰ ਦੇ ਵਿਰੁੱਧ ਪਰਮੇਸ਼ੁਰ ਦੇ ਨਿਆਉਂ ਪੂਰੇ ਕੀਤੇ ਜਾਣਗੇ। (ਮੱਤੀ 24:3-14; 2 ਤਿਮੋਥਿਉਸ 3:1-5, 13) ਪਰੰਤੂ ਪਰਮੇਸ਼ੁਰ ਲੋਕਾਂ ਦੀ “ਇੱਕ ਵੱਡੀ ਭੀੜ” ਨੂੰ ਉਸ ਆਉਣ ਵਾਲੇ ਨਾਸ਼ ਵਿੱਚੋਂ ਬਚਾ ਕੇ ਆਪਣੇ ਬਣਾਏ ਹੋਏ ਇਕ ਨਵੇਂ ਸੰਸਾਰ ਵਿਚ ਲੈ ਜਾਵੇਗਾ।—ਪਰਕਾਸ਼ ਦੀ ਪੋਥੀ 7:9-17.

ਫਿਰ, ਪਰਮੇਸ਼ੁਰ ਸਾਰੀ ਧਰਤੀ ਨੂੰ ਮਨੁੱਖਜਾਤੀ ਲਈ ਇਕ ਪਰਾਦੀਸੀ ਘਰ ਵਿਚ ਬਦਲਣ ਦੇ ਉਸ ਆਨੰਦਦਾਇਕ ਕੰਮ ਨੂੰ ਨਿਰਦੇਸ਼ਿਤ ਕਰੇਗਾ ਜੋ ਉਸ ਦੀ ਮਾਨਵੀ ਪਰਜਾ ਨੂੰ ਦਿੱਤਾ ਜਾਵੇਗਾ। ਬਾਈਬਲ ਵਾਅਦਾ ਕਰਦੀ ਹੈ: “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ। . . . ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।”—ਯਸਾਯਾਹ 35:1, 6.

ਉਸ ਵੱਧ ਰਹੇ ਪਰਾਦੀਸ ਵਿਚ, ਭੁੱਖ, ਗ਼ਰੀਬੀ, ਗੰਦੀਆਂ ਬਸਤੀਆਂ, ਬੇਘਰ ਲੋਕ, ਜਾਂ ਅਪਰਾਧ ਨਾਲ ਭਰੇ ਖੇਤਰ ਨਹੀਂ ਹੋਣਗੇ। ‘ਧਰਤੀ ਵਿੱਚ ਬਹੁਤਾ ਅੰਨ ਹੋਵੇਗਾ।’ (ਜ਼ਬੂਰ 72:16) “ਖੇਤ ਦੇ ਰੁੱਖ ਆਪਣਾ ਮੇਵਾ ਦੇਣਗੇ ਅਤੇ ਧਰਤੀ ਆਪਣੀ ਪੈਦਾਵਾਰ ਦੇਵੇਗੀ।” (ਹਿਜ਼ਕੀਏਲ 34:27) “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ।” (ਯਸਾਯਾਹ 65:21, 22) “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾਹ 4:4.

ਕਿਉਂ ਕੁਝ ਲੋਕ ਸਵਰਗ ਨੂੰ ਜਾਂਦੇ ਹਨ

ਅਧਿਕਤਰ ਲੋਕ ਸ਼ਾਇਦ ਸਵੀਕਾਰ ਕਰਨ ਕਿ ਉਹ ਪਾਰਥਿਵ ਪਰਾਦੀਸ ਲਈ ਤਾਂਘਦੇ ਹਨ। ਇਹ ਸੁਭਾਵਕ ਹੈ, ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਅੰਦਰ ਸਵਰਗ ਲਈ ਤਾਂਘ ਕਦੀ ਵੀ ਨਹੀਂ ਬਿਠਾਈ; ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਸਵਰਗ ਵਿਚ ਜੀਵਨ ਕਿਸ ਤਰ੍ਹਾਂ ਦਾ ਹੈ। ਮਿਸਾਲ ਲਈ, ਆਪਣੇ ਚਰਚ ਆਫ਼ ਇੰਗਲੈਂਡ ਪਾਦਰੀ ਨਾਲ ਗੱਲਬਾਤ ਵਿਚ, ਪੈਟ, ਹਾਲਾਂਕਿ ਗਿਰਜੇ ਦੀ ਇਕ ਸ਼ਰਧਾਲੂ ਸਦੱਸ ਹੈ, ਨੇ ਕਿਹਾ: “ਮੈਂ ਸਵਰਗ ਨੂੰ ਜਾਣ ਬਾਰੇ ਕਦੀ ਵੀ ਵਿਚਾਰ ਨਹੀਂ ਕੀਤਾ। ਮੈਂ ਜਾਣਾ ਨਹੀਂ ਚਾਹੁੰਦੀ, ਅਤੇ ਮੈਂ ਉੱਥੇ ਜਾ ਕੇ ਵੀ ਕੀ ਕਰਾਂਗੀ?”—ਤੁਲਨਾ ਕਰੋ ਜ਼ਬੂਰ 115:16.

ਇਹ ਸੱਚ ਹੈ ਕਿ ਬਾਈਬਲ ਸਿਖਾਉਂਦੀ ਹੈ ਕਿ ਮਾਨਵ ਦੀ ਇਕ ਸੀਮਿਤ ਗਿਣਤੀ, 1,44,000, ਸਵਰਗ ਨੂੰ ਜਾਂਦੀ ਹੈ। (ਪਰਕਾਸ਼ ਦੀ ਪੋਥੀ 14:1, 4) ਇਹ ਵਿਆਖਿਆ ਵੀ ਕਰਦੀ ਹੈ ਕਿ ਇਹ ਕਿਉਂ ਜਾਂਦੇ ਹਨ: “ਓਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਓਹ ਧਰਤੀ ਉੱਤੇ ਰਾਜ ਕਰਨਗੇ।” (ਟੇਢੇ ਟਾਈਪ ਸਾਡੇ।) (ਪਰਕਾਸ਼ ਦੀ ਪੋਥੀ 5:9, 10) ਆਪਣੇ ਰਾਜਾ, ਯਿਸੂ ਮਸੀਹ ਦੇ ਨਾਲ, ਇਹ ਉਹ “ਰਾਜ” ਬਣਦੇ ਹਨ, ਜੋ ਧਰਤੀ ਦੀ ਨਵੀਂ ਸਵਰਗੀ ਹਕੂਮਤ ਹੈ, ਜਿਸ ਲਈ ਮਸੀਹੀ ਪ੍ਰਾਰਥਨਾ ਕਰਦੇ ਹਨ। ਇਹ ਹਕੂਮਤ ਧਰਤੀ ਅਤੇ ਮਨੁੱਖਜਾਤੀ ਦੀ ਪੂਰੀ ਬਹਾਲੀ ਦੀ ਨਿਗਰਾਨੀ ਕਰੇਗੀ।—ਦਾਨੀਏਲ 2:44; 2 ਪਤਰਸ 3:13.

ਫਿਰ ਵੀ, ਕਿਉਂ ਜੋ ਮਾਨਵ ਦੇ ਅੰਦਰ ਸਵਰਗ ਵਿਚ ਜੀਉਣ ਦੀ ਇੱਛਾ ਸੁਭਾਵਕ ਤੌਰ ਤੇ ਮੌਜੂਦ ਨਹੀਂ ਹੈ, ਪਰਮੇਸ਼ੁਰ ਦੀ ਆਤਮਾ ਦੀ ਇਕ ਅਨੋਖੀ ਪ੍ਰਕ੍ਰਿਆ 1,44,000 ਵਿਅਕ­ਤੀਆਂ ਨੂੰ ‘ਸਾਖੀ ਦਿੰਦੀ ਹੈ’ ਜਿਸ ਨਾਲ ਉਹ ਇਸ ਵਿਸ਼ੇਸ਼ ­“ਉੱਪਰਲੇ ਸੱਦੇ” ਨੂੰ ਭਾਂਪ ਲੈਂਦੇ ਹਨ। (ਰੋਮੀਆਂ 8:16, 17; ਫ਼ਿਲਿੱਪੀਆਂ 3:14) ਪਰ, ਸਪੱਸ਼ਟ ਤੌਰ ਤੇ, ਆਮ ਮਨੁੱਖਜਾਤੀ ਲਈ ­ਪਵਿੱਤਰ ਆਤਮਾ ਦੁਆਰਾ ਅਜਿਹੀ ਪ੍ਰਕ੍ਰਿਆ ਜ਼ਰੂਰੀ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਸਦੀਪਕ ਘਰ ਇਕ ਪਰਾਦੀਸ ਧਰਤੀ ਉੱਤੇ ਹੋਣਾ ਹੈ।

ਇਕ ਅਧਿਆਤਮਿਕ ਪਰਾਦੀਸ ਰਾਹ ਤਿਆਰ ਕਰਦਾ ਹੈ

ਇਕ ਵਿਅਕਤੀ ਕਿਵੇਂ ਧਰਤੀ ਉੱਤੇ ਪਰਾਦੀਸ ਵਿਚ ਸਦੀਪਕ ਜੀਵਨ ਦੇ ਯੋਗ ਬਣਦਾ ਹੈ? “ਸਦੀਪਕ ਜੀਉਣ ਇਹ ਹੈ,” ਯਿਸੂ ਨੇ ਕਿਹਾ, “ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਸ਼ਾਂਤਮਈ ਮਾਨਵੀ ਸੰਬੰਧਾਂ ਨੂੰ ਪਰਮੇਸ਼ੁਰ ਦੇ ਗਿਆਨ ਨਾਲ ਜੋੜਦੇ ਹੋਏ, ਯਸਾਯਾਹ 11:9 ਬਿਆਨ ਕਰਦਾ ਹੈ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”—ਤੁਲਨਾ ਕਰੋ ਯਸਾਯਾਹ 48:18.

ਨਿਰਸੰਦੇਹ, ਇਹ ਗਿਆਨ ਕੇਵਲ ਦਿਮਾਗ਼ੀ ਗਿਆਨ ਨਹੀਂ ਹੈ। ਇਹ ਇਕ ਵਿਅਕਤੀ ਦੇ ਵਿਅਕਤਿੱਤਵ ਉੱਤੇ ਪ੍ਰਭਾਵ ਪਾਉਂਦਾ ਹੈ ਅਤੇ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” ਵਰਗੇ ਈਸ਼ਵਰੀ ਗੁਣ ਵਿਕਸਿਤ ਕਰਦਾ ਹੈ। (ਗਲਾਤੀਆਂ 5:22, 23) ਯਹੋਵਾਹ ਦੇ ਗਵਾਹ ਇਹ ਗੁਣ ਵਿਕਸਿਤ ਕਰਨ ਦੀ ਸਖ਼ਤ ਕੋਸ਼ਿਸ਼ ਕਰਦੇ ਹਨ, ਅਤੇ ਇਸ ਤਰ੍ਹਾਂ, ਹੁਣ ਵੀ, ਉਹ ਇਕ ਗੁਣਕਾਰੀ ਅਧਿਆਤਮਿਕ ਪਰਾਦੀਸ ਨਾਲ ਵਰੋਸਾਏ ਗਏ ਹਨ।—ਯਸਾਯਾਹ 65:13, 14.

ਉਨ੍ਹਾਂ ਦੀ ਅਧਿਆਤਮਿਕ ਸਥਿਤੀ ਉਸ ਸੰਸਾਰ ਦੀ ਸਥਿਤੀ ਤੋਂ ਕਿੰਨੀ ਭਿੰਨ ਹੈ, ਜੋ ਹੋਰ ਵਧੇਰੀ ਅਧਰਮਤਾ ਅਤੇ ਭ੍ਰਿਸ਼ਟਾਚਾਰ ਵਿਚ ਪੈਂਦਾ ਜਾਂਦਾ ਹੈ! ਮਗਰ, ਛੇਤੀ ਹੀ, ਇਹ ਦੁਸ਼ਟ ਸੰਸਾਰ ਪਰਮੇਸ਼ੁਰ ਦੁਆਰਾ ਨਸ਼ਟ ਕੀਤਾ ਜਾਵੇਗਾ। ਹੁਣ, ਇਸ ਸਮੇਂ ਦੇ ਦੌਰਾਨ, ਯਹੋਵਾਹ ਦੇ ਗਵਾਹ ਤੁਹਾਨੂੰ ਸੱਦਾ ਦਿੰਦੇ ਹਨ ਕਿ ਤੁਸੀਂ ਆ ਕੇ ਉਸ ਅਧਿਆਤਮਿਕ ਪਰਾਦੀਸ ਨੂੰ ਦੇਖੋ—ਜੀ ਹਾਂ, ਉਸ ਦਾ ਨਿਰੀਖਣ ਕਰੋ—ਜਿਸ ਦਾ ਉਹ ਆਨੰਦ ਮਾਣਦੇ ਹਨ। ਤੁਸੀਂ ਖ਼ੁਦ ਦੇਖੋ ਕਿ ਇਸ ਵਕਤ ਯਿਸੂ, ਅਦਿੱਖ ਸਵਰਗੀ ਰਾਜਾ, ਉਸ ਨਵੇਂ ਸੰਸਾਰ ਦੇ ਭਾਵੀ ਵਾਸੀਆਂ ਨੂੰ ਸੌੜੇ ਰਾਹ ਉੱਤੇ ਪਾਰਥਿਵ ਪਰਾਦੀਸ ਅਤੇ ਸਦੀਪਕ ਜੀਵਨ ਵੱਲ ਚੁੱਪ ਚਾਪ ਅਗਵਾਈ ਕਰ ਰਿਹਾ ਹੈ!—ਮੱਤੀ 7:13, 14; ਪਰਕਾਸ਼ ਦੀ ਪੋਥੀ 7:17; 21:3, 4.

[ਸਫ਼ੇ 8, 9 ਉੱਤੇ ਤਸਵੀਰ]

ਇਸ ਸੰਸਾਰ ਦੇ ਅੰਤ ਵਿੱਚੋਂ ਬਚਣ ਵਾਲੇ ਲੋਕ ਧਰਤੀ ਨੂੰ ਇਕ ਪਰਾਦੀਸ ਵਿਚ ਬਦਲਣ ਵਿਚ ਹਿੱਸਾ ਲੈਣ ਦਾ ਆਨੰਦ ਮਾਣਨਗੇ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ