ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 4/8 ਸਫ਼ੇ 11-15
  • ਬਾਲ ਯੌਨ ਸ਼ੋਸ਼ਣ ਇਕ ਵਿਸ਼ਵ-ਵਿਆਪੀ ਸਮੱਸਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਲ ਯੌਨ ਸ਼ੋਸ਼ਣ ਇਕ ਵਿਸ਼ਵ-ਵਿਆਪੀ ਸਮੱਸਿਆ
  • ਜਾਗਰੂਕ ਬਣੋ!—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੁਝ ਕਾਰਨ
  • ਉਹ ਕੌਣ ਹਨ?
  • ਧਰਮ ਸ਼ਾਮਲ ਹੈ
  • ਕੀ ਕੀਤਾ ਜਾ ਸਕਦਾ ਹੈ?
  • ਇੱਕੋ-ਇਕ ਹੱਲ
  • ਸਾਡੇ ਬੱਚਿਆਂ ਦੀ ਰੱਖਿਆ ਕੌਣ ਕਰੇਗਾ?
    ਜਾਗਰੂਕ ਬਣੋ!—1999
  • ਇਹ ਸੰਕਟ ਵਿਸ਼ਵ-ਵਿਆਪੀ ਹੈ
    ਜਾਗਰੂਕ ਬਣੋ!—1999
  • ਬਾਲ ਵੇਸਵਾ-ਗਮਨ ਵਿਚ ਵਾਧਾ ਕਿਉਂ?
    ਜਾਗਰੂਕ ਬਣੋ!—2003
  • ਬੱਚਿਆਂ ਉੱਤੇ ਔਖੀ ਘੜੀ
    ਜਾਗਰੂਕ ਬਣੋ!—1999
ਹੋਰ ਦੇਖੋ
ਜਾਗਰੂਕ ਬਣੋ!—1997
g97 4/8 ਸਫ਼ੇ 11-15

ਬਾਲ ਯੌਨ ਸ਼ੋਸ਼ਣ ਇਕ ਵਿਸ਼ਵ-ਵਿਆਪੀ ਸਮੱਸਿਆ

ਸਵੀਡਨ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਮਾਨਵ ਸਮਾਜ ਨੂੰ ਇਕ ਅਜਿਹੇ ਘਿਣਾਉਣੇ ਰੂਪ ਦਾ ਬਾਲ ਦੁਰਵਿਹਾਰ ਝੰਜੋੜ ਰਿਹਾ ਹੈ ਜਿਸ ਦੇ ਵਿਸਤਾਰ ਅਤੇ ਕਿਸਮ ਬਾਰੇ ਕੇਵਲ ਹਾਲ ਹੀ ਦੇ ਸਮਿਆਂ ਵਿਚ ਵਿਆਪਕ ਰੂਪ ਵਿਚ ਪਤਾ ਚੱਲਿਆ ਹੈ। ਸਟਾਕਹੋਮ, ਸਵੀਡਨ ਵਿਚ 130 ਕੌਮਾਂ ਦੇ ਪ੍ਰਤਿਨਿਧ ਪਹਿਲੀ ਵਾਰ ਆਯੋਜਿਤ ਕੀਤੇ ਗਏ ਵਪਾਰਕ ਬਾਲ ਯੌਨ ਸ਼ੋਸ਼ਣ ਵਿਰੁੱਧ ਵਿਸ਼ਵ ਸੰਮੇਲਨ ਵਿਚ ਸ਼ਾਮਲ ਹੋਏ, ਇਹ ਦੇਖਣ ਲਈ ਕਿ ਇਸ ਦਾ ਕੀ ਹੱਲ ਹੋ ਸਕਦਾ ਹੈ। ਸਵੀਡਨ ਵਿਚ ਜਾਗਰੂਕ ਬਣੋ! ਦਾ ਇਕ ਪੱਤਰਕਾਰ ਵੀ ਉੱਥੇ ਹਾਜ਼ਰ ਸੀ।

ਜਦੋਂ ਮੈਗਡਲੇਨ 14 ਸਾਲਾਂ ਦੀ ਸੀ, ਉਸ ਨੂੰ ਮਨੀਲਾ, ਫ਼ਿਲਪੀਨ ਵਿਚ ਇਕ ਸ਼ਰਾਬ-ਖ਼ਾਨੇ ਤੇ ਇਕ “ਮੀਜ਼ਬਾਨ” ਵਜੋਂ ਇਕ ਨੌਕਰੀ ਲਈ ਲੁਭਾਇਆ ਗਿਆ। ਦਰਅਸਲ, ਉਸ ਦੀ ਨੌਕਰੀ ਵਿਚ ਮਰਦ ਗਾਹਕਾਂ ਨੂੰ ਇਕ ਛੋਟੇ ਕਮਰੇ ਵਿਚ ਲਿਜਾ ਕੇ ਉਨ੍ਹਾਂ ਦੀ ਹਵਸ-ਪੂਰਤੀ ਲਈ ਆਪਣੇ ਸਰੀਰ ਨੂੰ ਨੰਗਾ ਕਰਨਾ ਸ਼ਾਮਲ ਸੀ—ਹਰ ਰਾਤ ਔਸਤਨ 15 ਮਰਦ ਅਤੇ ਹਰ ਸਿਨੱਚਰਵਾਰ ਨੂੰ 30 ਮਰਦ। ਕਦੇ-ਕਦਾਈਂ, ਜਦੋਂ ਉਹ ਕਹਿੰਦੀ ਸੀ ਕਿ ਉਹ ਇਸ ਨੂੰ ਹੋਰ ਸਹਿਣ ਨਹੀਂ ਕਰ ਸਕਦੀ, ਤਾਂ ਉਸ ਦਾ ਮੈਨੇਜਰ ਉਸ ਨੂੰ ਜਾਰੀ ਰੱਖਣ ਲਈ ਮਜਬੂਰ ਕਰਦਾ ਸੀ। ਉਹ ਥੱਕੀ-ਟੁੱਟੀ, ਨਿਰਾਸ਼, ਅਤੇ ਦੁਖੀ ਮਹਿਸੂਸ ਕਰਦੀ ਹੋਈ ਅਕਸਰ ਆਪਣੀ ਦਿਹਾੜੀ ਸਵੇਰ ਨੂੰ ਚਾਰ ਵਜੇ ਸਮਾਪਤ ਕਰਦੀ ਹੁੰਦੀ ਸੀ।

ਨਾਮ ਪੇਨ, ਕੰਬੋਡੀਆ, ਵਿਚ ਸੜਕਾਂ ਤੇ ਵੱਸਦਾ, ਸਾਰੂਨ, ਇਕ ਯਤੀਮ ਮੁੰਡਾ ਸੀ। ਉਹ ਆਤਸ਼ਕ ਤੋਂ ਪੀੜਿਤ ਸੀ ਅਤੇ ਉਸ ਦੇ ਬਾਰੇ ਇਹ ਪਤਾ ਲੱਗਾ ਸੀ ਕਿ ਉਹ ਵਿਦੇਸ਼ੀਆਂ ਦੇ ਨਾਲ ­ਨਾਜਾਇਜ਼ ਸੰਬੰਧ ਰੱਖਦਾ ਹੁੰਦਾ ਸੀ। ਉਸ ਨੂੰ ਇਕ ਪਗੋਡਾ ਵਿਚ ਰਿਹਾਇਸ਼ ਦਿੱਤੀ ਗਈ ਸੀ, ਜਿੱਥੇ ਉਸ ਦੀ ‘ਦੇਖ-ਭਾਲ’ ਇਕ ਸਾਬਕਾ-ਮੱਠਵਾਸੀ ਦੁਆਰਾ ਕੀਤੀ ਜਾਣੀ ਸੀ। ਪਰੰਤੂ, ਇਸ ਮਨੁੱਖ ਨੇ ਉਸ ਮੁੰਡੇ ਨਾਲ ਲਿੰਗੀ ਤੌਰ ਤੇ ਦੁਰਵਿਹਾਰ ਕੀਤਾ ਅਤੇ ਵਿਦੇਸ਼ੀਆਂ ਦੀ ਹਵਸ-ਪੂਰਤੀ ਲਈ ਉਸ ਦੀ ਦਲਾਲੀ ਕੀਤੀ। ਜਦੋਂ ਪਗੋਡਾ ਵਿਚ ਸਾਰੂਨ ਦੀ ਰਿਹਾਇਸ਼ ਢਾਹ ਦਿੱਤੀ ਗਈ, ਤਾਂ ਉਹ ਆਪਣੀ ਮਾਸੀ ਦੇ ਨਾਲ ਰਹਿਣ ਲੱਗ ਪਿਆ, ਪਰੰਤੂ ਫਿਰ ਵੀ ਉਸ ਨੂੰ ਵੇਸਵਾ ਜੀਵਨ ਬਤੀਤ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਪਿਛਲੇ ਸਾਲ ਦੇ ਅਖ਼ੀਰਲੇ ਹਿੱਸੇ ਵਿਚ ਵਪਾਰਕ ਬਾਲ ਯੌਨ ਸ਼ੋਸ਼ਣ ਵਿਰੁੱਧ ਵਿਸ਼ਵ ਸੰਮੇਲਨ ਵਿਚ ਚਰਚਾ ਕੀਤੀ ਗਈ ਇਸ ਘੋਰ ਸਮੱਸਿਆ ਦੀਆਂ ਇਹ ਕੇਵਲ ਦੋ ਉਦਾਹਰਣਾਂ ਹਨ। ਇਹ ਅਭਿਆਸ ਕਿੰਨਾ ਵਿਆਪਕ ਹੈ? ਲੱਖਾਂ ਹੀ ਬੱਚੇ ਸ਼ਾਮਲ ਹਨ—ਦਰਅਸਲ, ਕੁਝ ਵਿਅਕਤੀ ਕਹਿੰਦੇ ਹਨ ਕਿ ਕਰੋੜਾਂ ਹੀ ਬੱਚੇ ਸ਼ਾਮਲ ਹਨ। ਇਕ ਡੈਲੀਗੇਟ ਨੇ ਸਮੱਸਿਆ ਦਾ ਸਾਰਾਂਸ਼ ਦਿੱਤਾ: “ਬੱਚਿਆਂ ਨੂੰ ਲਿੰਗੀ ਅਤੇ ਆਰਥਿਕ ਚੀਜ਼ਾਂ ਵਜੋਂ ਖ਼ਰੀਦਿਆ ਅਤੇ ਵੇਚਿਆ ਜਾਂਦਾ ਹੈ। ਉਹ ਨਾਜਾਇਜ਼ ਮਾਲ ਦੇ ਵਾਂਗ ਸਰਹੱਦਾਂ ਦੇ ਅੰਦਰ ਅਤੇ ਪਾਰ ਖ਼ਰੀਦੇ ਅਤੇ ਵੇਚੇ ਜਾਂਦੇ ਹਨ ਅਤੇ ਕੋਠਿਆਂ ਵਿਚ ਕੈਦੀ ਬਣਾ ਕੇ ਅਨੇਕ ਯੌਨ ਸ਼ੋਸ਼ਕਾਂ ਦੇ ਅਧੀਨ ਹੋਣ ਲਈ ਮਜਬੂਰ ਕੀਤੇ ਜਾਂਦੇ ਹਨ।”

ਉਸ ਇਕੱਠ ਨੂੰ ਆਪਣੇ ਆਰੰਭਕ ਭਾਸ਼ਣ ਵਿਚ ਸਵੀਡਨ ਦੇ ਪ੍ਰਧਾਨ ਮੰਤਰੀ ਯੋਰਨ ਪਰਸੌਨ, ਨੇ ਇਸ ਸ਼ੋਸ਼ਣ ਨੂੰ “ਅਪਰਾਧ ਦੀ ਸਭ ਤੋਂ ਕਰੂਰ, ਸਭ ਤੋਂ ਵਹਿਸ਼ੀ ਅਤੇ ਘਿਣਾਉਣੀ ਸ਼੍ਰੇਣੀ” ਵਜੋਂ ਵਰਣਿਤ ਕੀਤਾ। ਸੰਯੁਕਤ ਰਾਸ਼ਟਰ-ਸੰਘ ਦੇ ਇਕ ਪ੍ਰਤਿਨਿਧ ਨੇ ਕਿਹਾ ਕਿ ਇਹ “ਬੱਚਿਆਂ ਉੱਤੇ ਹਰ ਪਾਸਿਓਂ ਇਕ ਹਮਲਾ ਹੈ . . . , ਇਹ ਅਤਿਅੰਤ ਨੀਚ ਕੰਮ ਹੈ ਅਤੇ ਮਾਨਵੀ ਅਧਿਕਾਰਾਂ ਦੀ ਸਭ ਤੋਂ ਘਿਰਣਾਯੋਗ ਉਲੰਘਣਾ ਹੈ ਜਿਸ ਦੀ ਕਲਪਨਾ ਕੀਤੀ ਜਾ ਸਕਦੀ ਹੈ।” ਜਿਉਂ-ਜਿਉਂ ਉਸ ਦੇ ਵਿਸਤਾਰ, ਕਿਸਮ, ਕਾਰਨ, ਅਤੇ ਪ੍ਰਭਾਵਾਂ ਉੱਤੇ ਚਰਚਾ ਕੀਤੀ ਗਈ, ਪੂਰੇ ਸੰਮੇਲਨ ਦੇ ਦੌਰਾਨ ਮੰਚ ਤੋਂ ਬਾਲ ਯੌਨ ਸ਼ੋਸ਼ਣ ਦੇ ਸੰਬੰਧ ਵਿਚ ਅਜਿਹੀਆਂ ਕਿੰਨੀਆਂ ਹੀ ਗੁੱਸੇ ਭਰੀਆਂ ਅਭਿਵਿਅਕਤੀਆਂ ਸੁਣੀਆਂ ਗਈਆਂ।

“ਇਸ ਦਾ ਵਿਸਤਾਰ ਅੰਤਰਰਾਸ਼ਟਰੀ ਹੈ, ਅਤੇ ਉਸ ਦਾ ਪ੍ਰਭਾਵ ਪੀੜ੍ਹੀ-ਦਰ-ਪੀੜ੍ਹੀ ਜਾਰੀ ਰਹਿੰਦਾ ਹੈ,” ਇਕ ਸ੍ਰੋਤ ਨੇ ਕਿਹਾ। ਇਕ ਹੋਰ ਨੇ ਬਿਆਨ ਕੀਤਾ: “ਅਨੁਮਾਨ ਦੇ ਅਨੁਸਾਰ ਕੁਝ 10 ਲੱਖ ਬੱਚੇ ਹਰ ਸਾਲ ਅਰਬਾਂ ਹੀ ਡਾਲਰਾਂ ਦੇ ਗ਼ੈਰ-ਕਾਨੂੰਨੀ ਸੈਕਸ ਬਾਜ਼ਾਰ ਵਿਚ ਪ੍ਰਵੇਸ਼ ਹੁੰਦੇ ਹਨ।” ਇਸ ਦਾ ਕੀ ਪ੍ਰਭਾਵ ਪੈਂਦਾ ਹੈ? “ਬੱਚਿਆਂ ਦੇ ਮਾਣ, ਪਛਾਣ ਅਤੇ ਆਤਮ-ਸਤਿਕਾਰ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਉਨ੍ਹਾਂ ਦੀ ਵਿਸ਼ਵਾਸ ਕਰਨ ਦੀ ਸਮਰਥਾ ਕਮਜ਼ੋਰ ਕੀਤੀ ਜਾਂਦੀ ਹੈ। ਉਨ੍ਹਾਂ ਦੀ ਸਰੀਰਕ ਅਤੇ ਭਾਵਾਤਮਕ ਸਿਹਤ ਖ਼ਤਰੇ ਵਿਚ ਪਾਈ ਜਾਂਦੀ ਹੈ, ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਭਵਿੱਖ ਜੋਖਮ ਵਿਚ ਪਾਏ ਜਾਂਦੇ ਹਨ।”

ਕੁਝ ਕਾਰਨ

ਇਸ ਸਮੱਸਿਆ ਦੀ ਵਿਸਫੋਟਕ ਵ੍ਰਿਧੀ ਦੇ ਕੁਝ ਕਾਰਨ ਕੀ ਹਨ? ਇਹ ਬਿਆਨ ਕੀਤਾ ਗਿਆ ਸੀ ਕਿ ਕੁਝ ਬੱਚਿਆਂ ਨੂੰ “ਹਾਲਤਾਂ ਦੇ ਕਾਰਨ, ਵੇਸਵਾ-ਗਮਨ ਵਿਚ ਪ੍ਰਵੇਸ਼ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂਕਿ ਉਹ ਸੜਕਾਂ ਤੇ ਰਹਿੰਦੇ ਗੁਜ਼ਾਰਾ ਕਰ ਸਕਣ, ਆਪਣੇ ਪਰਿਵਾਰਾਂ ਨੂੰ ਸਹਾਇਤਾ ਦੇ ਸਕਣ, ਜਾਂ ਕੱਪੜੇ ਅਤੇ ਹੋਰ ਚੀਜ਼ਾਂ ਖ਼ਰੀਦ ਸਕਣ। ਦੂਜੇ ਇਸ਼ਤਿਹਾਰ ਮਾਧਿਅਮ ਵਿਚ ਉਪਭੋਗੀ ਚਿੱਤਰਾਂ ਦੀ ਬੰਬਾਰੀ ਦੁਆਰਾ ਬਹਿਕਾਏ ਜਾਂਦੇ ਹਨ।” ਹੋਰਨਾ ਨੂੰ ਅਗਵਾ ਕੀਤਾ ਜਾਂਦਾ ਹੈ ਅਤੇ ਵੇਸਵਾ-ਗਮਨ ਵਿਚ ਪ੍ਰਵੇਸ਼ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ। ਹਰ ਜਗ੍ਹਾ ਨੈਤਿਕ ਕਦਰਾਂ-ਕੀਮਤਾਂ ਦਾ ਤੇਜ਼ੀ ਨਾਲ ਘੱਟਣਾ, ਨਾਲੇ ਨਾਉਮੀਦੀ ਦਾ ਇਕ ਆਮ ਭਾਵ, ਜ਼ਿਕਰ ਕੀਤੇ ਗਏ ਕਾਰਨਾਂ ਵਿੱਚੋਂ ਕੁਝ ਸਨ।

ਅਨੇਕ ਮੁੰਡੇ ਕੁੜੀਆਂ ਪਰਿਵਾਰਕ ਦੁਰਵਿਹਾਰ ਦੇ ਕਾਰਨ ਲਿੰਗੀ ਵਪਾਰ ਵਿਚ ਅੰਤਰਗ੍ਰਸਤ ਹੋ ਜਾਂਦੇ ਹਨ ਅਤੇ ਘਰ ਵਿਚ ਹਿੰਸਾ ਅਤੇ ਗੋਤਰ-ਗਮਨ ਉਨ੍ਹਾਂ ਨੂੰ ਬਾਹਰ ਸੜਕਾਂ ਉੱਤੇ ਲੈ ਆਉਂਦਾ ਹੈ। ਉੱਥੇ ਉਹ ਬਾਲ ਵਿਕ੍ਰਿਤ-ਕਾਮੀਆਂ ਅਤੇ ਦੂਜਿਆਂ ਦੁਆਰਾ, ਇਵੇਂ ਜਾਪਦਾ ਹੈ ਕਿ ਕੁਝ ਪੁਲਸ ਵਾਲਿਆਂ ਦੇ ਹੱਥੋਂ ਵੀ ਦੁਰਵਿਹਾਰ ਦੇ ਖ਼ਤਰੇ ਵਿਚ ਹੁੰਦੇ ਹਨ। ਇਸ ਸਮੱਸਿਆ ਦੇ ਸੰਬੰਧ ਵਿਚ ਕਿਰਾਏ ਤੇ ਬੱਚੇ (ਅੰਗ੍ਰੇਜ਼ੀ) ਨਾਮਕ ਰਿਪੋਰਟ ਬ੍ਰਾਜ਼ੀਲ ਵਿਚ ਛੇ-ਸਾਲਾ ਕਾਟੀਆ ਬਾਰੇ ਦੱਸਦੀ ਹੈ। ਜਦੋਂ ਉਹ ਇਕ ਪੁਲਸੀਏ ਦੁਆਰਾ ਫੜੀ ਗਈ ਸੀ, ਤਾਂ ਉਸ ਨੇ ਉਸ ਨੂੰ ਅਸ਼ਲੀਲ ਹਰਕਤਾਂ ਕਰਨ ਲਈ ਮਜਬੂਰ ਕੀਤਾ ਅਤੇ ਉਸ ਦੇ ਪਰਿਵਾਰ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਜੇਕਰ ਉਹ ਉਸ ਦੇ ਮੁਖੀ ਨੂੰ ਸ਼ਿਕਾਇਤ ਕਰਦੀ। ਅਗਲੇ ਦਿਨ ਉਹ ਪੰਜ ਹੋਰ ਮਰਦਾਂ ਦੇ ਨਾਲ ਮੁੜਿਆ, ਜੋ ਸਾਰੇ ਉਸ ਤੋਂ ਉਹੀ ਲਿੰਗੀ ਸੇਵਾ ਦੀ ਮੰਗ ਕਰਦੇ ਸਨ।

ਬੱਚਿਆਂ ਦਾ ਲੋਕਪਾਲ, ਇਕ ਸਵੀਡਨੀ ਸੰਸਥਾ ਨੇ ਡੈਲੀਗੇਟਾਂ ਨੂੰ ਦੱਸਿਆ: “ਜਦੋਂ ਬਾਲ ਵੇਸਵਾ-ਗਮਨ ਦੇ ਕਾਰਨਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਦੋਂ ਇਸ ਵਿਚ ਕੋਈ ਸ਼ੱਕ ਨਹੀਂ ਰਹਿੰਦਾ ਹੈ ਕਿ [ਵੇਸਵਾ] ਸੈਰ-ਸਪਾਟਾ ਇਸ ਦਾ ਇਕ ਮੁੱਖ ਕਾਰਨ ਹੈ।” ਇਕ ਰਿਪੋਰਟ ਨੇ ਕਿਹਾ: “ਪਿਛਲੇ ਦਸ ਸਾਲਾਂ ਦੇ ਦੌਰਾਨ ਬਾਲ ਵੇਸਵਾ-ਗਮਨ ਵਿਚ ਹੈਰਾਨਕੁਨ ਵਾਧਾ ਪ੍ਰਤੱਖ ਤੌਰ ਤੇ ਸੈਰ-ਸਪਾਟੇ ਦੇ ਵਪਾਰ ਦੁਆਰਾ ਹੋਇਆ ਹੈ। ਵਿਕਾਸਸ਼ੀਲ ਮੁਲਕਾਂ ਦੁਆਰਾ ਪੇਸ਼ ਕੀਤਾ ਗਿਆ ਸਭ ਤੋਂ ਨਵਾਂ ਸੈਰ-ਸਪਾਟਾ ਆ­ਕਰਸ਼ਣ ਬਾਲ ਵੇਸਵਾ-ਗਮਨ ਹੈ।” ਯੂਰਪ, ਸੰਯੁਕਤ ਰਾਜ ਅਮਰੀਕਾ, ਜਪਾਨ, ਅਤੇ ਦੂਜੇ ਮੁਲਕਾਂ ਤੋਂ “ਵੇਸਵਾ ਸੈਰ-ਸਪਾਟੇ” ਸਾਰੇ ਸੰਸਾਰ ਭਰ ਵਿਚ ਬਾਲ ਵੇਸਵਾਵਾਂ ਲਈ ਵੱਡੀ ਮੰਗ ਪੈਦਾ ਕਰਦੇ ਹਨ। ਵੇਸਵਾ ਸੈਰ-ਸਪਾਟਿਆਂ ਦੀ ਉੱਨਤੀ ਲਈ ਇਕ ਯੂਰਪੀ ਹਵਾਈ ਕੰਪਨੀ ਨੇ ਇਕ ਬੱਚੀ ਦੀ ਕਾਰਟੂਨ ਤਸਵੀਰ ਇਸਤੇਮਾਲ ਕੀਤੀ ਜਿਸ ਵਿਚ ਉਸ ਨੂੰ ਕਾਮੁਕ ਅੰਦਾਜ਼ ਵਿਚ ਦਿਖਾਇਆ ਗਿਆ ਹੈ। ਹਰ ਸਾਲ ਸਫ਼ਰ ਏਜੰਸੀਆਂ ਹਜ਼ਾਰਾਂ ਲਈ ਵੇਸਵਾ ਸੈਰ-ਸਪਾਟਿਆਂ ਦਾ ਪ੍ਰਬੰਧ ਕਰਦੀਆਂ ਹਨ।

ਕਾਰਨਾਂ ਦੀ ਲੰਬੀ ਸੂਚੀ ਵਿਚ ਨਵੀਂ ਤਕਨਾਲੋਜੀ ਦੁਆਰਾ ਬਾਲ-ਵੇਸਵਾ ਉਦਯੋਗ ਦੀ ਅੰਤਰਰਾਸ਼ਟਰੀ ਤਰੱਕੀ ਵੀ ਸ਼ਾਮਲ ਹੈ। ਰਿਪੋਰਟ ਅਨੁਸਾਰ ਦੂਜੀਆਂ ਸੰਬੰਧਿਤ ਕੰਪਿਊਟਰ ਤਕਨਾਲੋਜੀਆਂ ਦੇ ਨਾਲ-ਨਾਲ ਇੰਟਰਨੈਟ, ਅਸ਼ਲੀਲ ਸਾਹਿੱਤ ਦਾ ਇੱਕੋ-ਇਕ ਸਭ ਤੋਂ ਵੱਡਾ ਸ੍ਰੋਤ ਹੈ। ਇਸੇ ਤਰ੍ਹਾਂ, ਘੱਟ ਕੀਮਤ ਦੇ ਵਿਡਿਓ ਸਾਜ਼-ਸਾਮਾਨ ਨੇ ਵੀ ਬਾਲ ਅਸ਼ਲੀਲ ਸਾਹਿੱਤ ਦੇ ਉਤਪਾਦਨ ਨੂੰ ਸੌਖਾ ਬਣਾ ਦਿੱਤਾ ਹੈ।

ਉਹ ਕੌਣ ਹਨ?

ਬੱਚਿਆਂ ਨਾਲ ਲਿੰਗੀ ਤੌਰ ਤੇ ਦੁਰਵਿਹਾਰ ਕਰਨ ਵਾਲੇ ਬਾਲਗਾਂ ਵਿੱਚੋਂ ਅਨੇਕ ਬਾਲ ਵਿਕ੍ਰਿਤ-ਕਾਮੀ ਹੁੰਦੇ ਹਨ। ਇਕ ਬਾਲ ਵਿਕ੍ਰਿਤ-ਕਾਮੀ ਵਿਅਕਤੀ ਬੱਚਿਆਂ ਪ੍ਰਤੀ ਵਿਕ੍ਰਿਤ ਲਿੰਗੀ ਆ­ਕਰਸ਼ਣ ਰੱਖਦਾ ਹੈ। ਸਵੀਡਨ ਵਿਚ ਬੱਚਿਆਂ ਦੇ ਲੋਕਪਾਲ ਦੇ ਅਨੁਸਾਰ, “ਇਹ ਜ਼ਰੂਰੀ ਨਹੀਂ ਹੈ ਕਿ ਉਹ ਮੈਲੇ ਬਰਸਾਤੀ ਕੋਟਾਂ ਵਾਲੇ ਬੁੱਢੇ ਹੋਣ, ਜਾਂ ਮਰਦਾਊਪੁਣਾ ਦਿਖਾਉਣ ਵਾਲੇ ਹਿੰਸਕ ਵਿਅਕਤੀ ਹੋਣ। ਇਕ ਆਮ ਬਾਲ ਵਿਕ੍ਰਿਤ-ਕਾਮੀ ਵਿਅਕਤੀ ਇਕ ਚੰਗਾ ਪੜ੍ਹਿਆ-ਲਿਖਿਆ ਅਧਖੜ ਉਮਰ ਵਾਲਾ ਮਰਦ ਹੁੰਦਾ ਹੈ, ਜੋ ਅਕਸਰ ਅਧਿਆਪਕ, ਡਾਕਟਰ, ਸਮਾਜ-ਸੇਵਕ ਜਾਂ ਇਕ ਪਾਦਰੀ ਵਜੋਂ ਬੱਚਿਆਂ ਦੇ ਸੰਗ ਕੰਮ ਕਰਦਾ ਹੁੰਦਾ ਹੈ।”

ਉਸ ਸਵੀਡਨੀ ਸਮੂਹ ਨੇ ਇਕ 12-ਸਾਲਾ ਫ਼ਿਲਪੀਨੀ ਲੜਕੀ, ਰੋਸਾਰੀਓ ਦੀ ਮਿਸਾਲ ਪੇਸ਼ ਕੀਤੀ ਜਿਸ ਨਾਲ ਆਸਟ੍ਰੀਆ ਤੋਂ ਵੇਸਵਾ ਦੌਰੇ ਤੇ ਆਏ ਇਕ ਡਾਕਟਰ ਨੇ ਲਿੰਗੀ ਤੌਰ ਤੇ ਦੁਰਵਿਹਾਰ ਕੀਤਾ ਸੀ। ਉਸ ਦੇ ਦੁਰਵਿਹਾਰ ਦੇ ਕਾਰਨ ਉਹ ਦਮ ਤੋੜ ਗਈ।

ਜਨੀਵਾ ਵਿਖੇ ਯੂਨੀਸੈਫ਼ (UNICEF, ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ) ਦੇ ਕਾਰਜਕਾਰੀ ਡਾਇਰੈਕਟਰ, ਕੈਰਲ ਬੈਲਮੀ ਨੇ ਉਸ 12-ਸਾਲਾ ਫ਼ਿਲਪੀਨੀ ਲੜਕੀ ਦੇ ਸੰਬੰਧ ਵਿਚ ਨਿਮਨਲਿਖਿਤ ਬਿਆਨ ਕੀਤਾ: “ਅਕਸਰ ਉਹ ਬਾਲਗ ਜਿਨ੍ਹਾਂ ਨੂੰ ਬੱਚਿਆਂ ਦੀ ਦੇਖ-ਭਾਲ ਅਤੇ ਸੁਰੱਖਿਆ ਸੌਂਪੀ ਗਈ ਹੁੰਦੀ ਹੈ ਉਹੀ ਇਸ ਅਸਹਿ ਅਭਿਆਸ ਦੀ ਇਜਾਜ਼ਤ ਦਿੰਦੇ ਹਨ ਅਤੇ ਉਸ ਨੂੰ ਸਥਾਈ ਬਣਾਉਂਦੇ ਹਨ। ਇਹ ਅਧਿਆਪਕ, ਸਿਹਤ ਸੰਬੰਧੀ ਪੇਸ਼ਾਵਰ, ਪੁਲਸ ਅਫ਼ਸਰ, ਨੀਤੀਵਾਨ, ਅਤੇ ਪਾਦਰੀ-ਵਰਗ ਦੇ ਸਦੱਸ ਹੁੰਦੇ ਹਨ ਜੋ ਬੱਚਿਆਂ ਦਾ ਲਿੰਗੀ ਸ਼ੋਸ਼ਣ ਕਰਨ ਦੇ ਲਈ ਆਪਣੀ ਪ੍ਰਤਿਸ਼ਠਾ ਅਤੇ ਅਧਿਕਾਰ ਨੂੰ ਇਸਤੇਮਾਲ ਕਰਦੇ ਹਨ।”

ਧਰਮ ਸ਼ਾਮਲ ਹੈ

ਸਟਾਕਹੋਮ ਦੇ ਸੰਮੇਲਨ ਵਿਚ ਰੋਮਨ ਕੈਥੋਲਿਕ ਗਿਰਜੇ ਦੇ ਇਕ ਡੈਲੀਗੇਟ ਨੇ ਘੋਸ਼ਿਤ ਕੀਤਾ ਕਿ ਬੱਚਿਆਂ ਦਾ ਸ਼ੋਸ਼ਣ “ਅਪਰਾਧਾਂ ਵਿੱਚੋਂ ਸਭ ਤੋਂ ਘਿਣਾਉਣਾ” ਹੈ ਅਤੇ “ਕਦਰਾਂ-ਕੀਮਤਾਂ ਦੇ ਅਥਾਹ ਵਿਕਾਰ ਅਤੇ ਨਾਸ਼ ਦਾ ਨਤੀਜਾ” ਹੈ। ਪਰੰਤੂ, ਕੈਥੋਲਿਕ ਗਿਰਜਾ ਆਪਣੇ ਹੀ ਪਾਦਰੀਆਂ ਵਿਚਕਾਰ ਇਨ੍ਹਾਂ ਅਭਿਆਸਾਂ ਦੇ ਕਾਰਨ ਬੇਹੱਦ ਪ੍ਰਭਾਵਿਤ ਹੋਇਆ ਹੈ।

ਨਿਊਜ਼ਵੀਕ ਦੇ ਅਗਸਤ 16, 1993, ਦੇ ਅੰਕ ਵਿਚ “ਪਾਦਰੀ ਅਤੇ ਦੁਰਵਿਹਾਰ” ਨਾਮਕ ਇਕ ਲੇਖ ਨੇ “ਯੂ. ਐੱਸ. ਕੈਥੋਲਿਕ ਗਿਰਜੇ ਦੇ ਆਧੁਨਿਕ ਇਤਿਹਾਸ ਵਿਚ ਪਾਦਰੀਆਂ ਸੰਬੰਧੀ ਸਭ ਤੋਂ ਭੈੜਾ ਸਕੈਂਡਲ” ਦੀ ਰਿਪੋਰਟ ਦਿੱਤੀ। ਇਸ ਨੇ ਬਿਆਨ ਕੀਤਾ: “1982 ਤੋਂ ਲੈ ਕੇ ਭਾਵੇਂ ਕਿ ਅਨੁਮਾਨਿਤ 400 ਪਾਦਰੀਆਂ ਦੇ ਵਿਰੁੱਧ ਇਲਜ਼ਾਮ ਲਗਾਏ ਗਏ ਹਨ, ਕੁਝ ਪਾਦਰੀ ਅੰਦਾਜ਼ਾ ਲਗਾਉਂਦੇ ਹਨ ਕਿ ਘੱਟੋ-ਘੱਟ 2,500 ਪਾਦਰੀਆਂ ਨੇ ਬੱਚਿਆਂ ਜਾਂ ਕਿਸ਼ੋਰਾਂ ਨਾਲ ਛੇੜਖਾਨੀ ਕੀਤੀ ਹੈ। . . . ਪੈਸੇ ਤੋਂ ਵੱਧ, ਸਕੈਂਡਲ ਨਾਲ ਗਿਰਜੇ ਨੂੰ ਸਖ਼ਤ ਸ਼ਰਮਿੰਦਗੀ ਹੋਈ ਅਤੇ ਉਸ ਦੇ ਨੈਤਿਕ ਅਧਿਕਾਰ ਨੂੰ ਵੀ ਹਾਨੀ ਪਹੁੰਚੀ।” ਸਾਰੇ ਸੰਸਾਰ ਵਿਚ ਦੂਜੇ ਧਰਮ ਇਸੇ ਪਰਿਸਥਿਤੀ ਵਿਚ ਹਨ।

ਯੂਨਾਇਟਿਡ ਕਿੰਗਡਮ ਤੋਂ ਇਕ ਯੌਨ-ਅਪਰਾਧ ਦੇ ਸਲਾਹਕਾਰ, ਰੇ ਵਾਇਅਰ ਨੇ ਸਟਾਕਹੋਮ ਸੰਮੇਲਨ ਨੂੰ ਦੋ ਮੁੰਡਿਆਂ ਬਾਰੇ ਦੱਸਿਆ ਜਿਨ੍ਹਾਂ ਨਾਲ ਇਕ ਪਾਦਰੀ ਨੇ ਕਰੂਰ ਜਿਨਸੀ ਦੁਰਵਿਹਾਰ ਕੀਤਾ ਸੀ। ਉਨ੍ਹਾਂ ਵਿੱਚੋਂ ਇਕ ਮੁੰਡਾ ਹੁਣ ਪਾਦਰੀਆਂ ਦੇ ਦੁਰਵਿਹਾਰ ਦੇ ਸ਼ਿਕਾਰ ਬੱਚਿਆਂ ਲਈ ਇਕ ਏਜੰਸੀ ਚਲਾ ਰਿਹਾ ਹੈ, ਅਤੇ ਦੂਜਾ ਖ਼ੁਦ ਜਿਨਸੀ ਦੁਰਵਿਹਾਰ ਕਰਦਾ ਹੈ।

ਥਾਈਲੈਂਡ ਤੋਂ ਇਕ ਬੋਧੀ ਵਿਦਵਾਨ, ਮੀਡਾਨਾਨਡੂ ਬਾਈਕੂ ਨੇ ਰਿਪੋਰਟ ਕੀਤਾ ਕਿ “ਥਾਈਲੈਂਡ ਵਿਚ ਕੁਝ ਖ਼ਾਸ ਪ੍ਰਕਾਰ ਦੇ ਬੋਧੀ ਅਭਿਆਸ ਕਈ ਦਰਜਿਆਂ ਤੇ ਵਪਾਰਕ ਬਾਲ ਯੌਨ ਸ਼ੋਸ਼ਣ ਲਈ ਜ਼ਿੰਮੇਵਾਰ ਹਨ। ਥਾਈਲੈਂਡ ਵਿਚ ਸਥਾਨਕ ਪਿੰਡਾਂ ਵਿਖੇ, ਮੱਠਵਾਸੀਆਂ ਨੂੰ ਉਨ੍ਹਾਂ ਬੱਚਿਆਂ ਦੁਆਰਾ ਸਮਾਜ ਨੂੰ ਮੋੜੇ ਗਏ ਪੈਸੇ ਦੁਆਰਾ ਕਦੇ-ਕਦਾਈਂ ਲਾਭ ਹਾਸਲ ਹੋਇਆ ਹੈ ਜਿਨ੍ਹਾਂ ਨੂੰ ਵੇਸਵਾ-ਗਮਨ ਵਿਚ ਪ੍ਰਵੇਸ਼ ਕਰਨ ਲਈ ਮਜਬੂਰ ਕੀਤਾ ਗਿਆ ਸੀ।”

ਕੀ ਕੀਤਾ ਜਾ ਸਕਦਾ ਹੈ?

ਯੂਨਾਇਟਿਡ ਕਿੰਗਡਮ ਵਿਚ ਲੈਸਟਰ ਯੂਨੀਵਰਸਿਟੀ ਦੀ ਡਾ. ਜੂਲੀਆ ਓਕੌਨਲ ਡੇਵਿਡਸਨ ਨੇ ਸੰਮੇਲਨ ਨੂੰ ਸ਼ੋਸ਼ਕਾਂ ਵੱਲੋਂ ਆਪਣੇ ਵਤੀਰੇ ਲਈ ਪੇਸ਼ ਕੀਤੀ ਗਈ ਸਫ਼ਾਈ ਨੂੰ ਨਕਾਰਨ ਦਾ ਸੱਦਾ ਦਿੱਤਾ। ਦੁਰਵਿਹਾਰ ਕਰਨ ਵਾਲੇ, ਬੱਚੇ ਦੇ ਅਖਾਉਤੀ ਢਿੱਲੇ ਆਚਰਣ ਅਤੇ ਅਨੈਤਿਕਤਾ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ, ਅਤੇ ਇਹ ਦਲੀਲ ਵੀ ਦਿੰਦੇ ਹਨ ਕਿ ਬੱਚਾ ਪਹਿਲਾਂ ਹੀ ਅਸ਼ਲੀਲ ਅਤੇ ਵਿਗੜਿਆ ਹੋਇਆ ਹੈ। ਦੂਜੇ ਸ਼ੋਸ਼ਕ ਇਹ ਵਲ-ਛਲ ਵਾਲਾ ਅਤੇ ਝੂਠਾ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਕਾਰਜਾਂ ਤੋਂ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਕਿ ਬੱਚੇ ਨੂੰ ਲਾਭ ਹਾਸਲ ਹੋਇਆ ਸੀ।

ਵੇਸਵਾ ਸੈਰ-ਸਪਾਟੇ ਨਾਲ ਨਿਭ ਰਹੇ ਇਕ ਸਮੂਹ ਨੇ ਸਕੂਲ ਪਾਠਕ੍ਰਮ ਵਿਚ ਸਿੱਖਿਆ ਦੁਆਰਾ ਇਸ ਦਾ ਵਿਰੋਧ ਕਰਨ ਦਾ ਮਸ਼ਵਰਾ ਦਿੱਤਾ। ਇਸ ਤੋਂ ਇਲਾਵਾ, ਬਾਲ ਯੌਨ ਸ਼ੋਸ਼ਣ ਦੇ ਵਿਰੁੱਧ ਸੂਚਨਾ ਮੁਸਾਫ਼ਰਾਂ ਤਕ ਪੂਰੇ ਦੌਰੇ ਦੇ ਦੌਰਾਨ ਪਹੁੰਚਣੀ ਚਾਹੀਦੀ ਹੈ, ਅਰਥਾਤ, ਰਵਾਨਗੀ ਤੋਂ ਪਹਿਲਾਂ, ਸਫ਼ਰ ਦੇ ਦੌਰਾਨ, ਅਤੇ ਮੰਜ਼ਲ ਵਿਖੇ।

ਨਵੀਨ ਸੰਚਾਰ ਤਕਨਾਲੋਜੀਆਂ ਦੇ ਸੰਬੰਧ ਵਿਚ, ਇਕ ਸਮੂਹ ਨੇ ਸੁਝਾਉ ਦਿੱਤਾ ਕਿ ਕੌਮਾਂ ਨੂੰ ਅਜਿਹੀ ਸਾਮੱਗਰੀ ਨੂੰ ਖ਼ਤਮ ਕਰਨ ਵਾਸਤੇ ਸੇਧ ਦਿੱਤੀ ਜਾਣੀ ਚਾਹੀਦੀ ਹੈ ਜੋ ਬੱਚਿਆਂ ਦਾ ਸ਼ੋਸ਼ਣ ਕਰਦੀ ਹੈ। ਇਸ ਖ਼ੇਤਰ ਵਿਚ ਸਰਗਰਮੀਆਂ ਵਿਚ ਤਾਲਮੇਲ ਲਿਆਉਣ ਲਈ ਇੱਕੋ-ਇਕ ਅੰਤਰਰਾਸ਼ਟਰੀ ਏਜੰਸੀ ਦੀ ਸਥਾਪਨਾ ਬਾਰੇ ਵਿਚਾਰ ਕੀਤਾ ਗਿਆ ਸੀ। ਇਕ ਹੋਰ ਸਮੂਹ ਨੇ ਮਸ਼ਵਰਾ ਦਿੱਤਾ ਕਿ ਕੰਪਿਊਟਰਕ੍ਰਿਤ ਬਾਲ ਅਸ਼ਲੀਲ ਸਾਹਿੱਤ ਅਤੇ ਆਮ ਤੌਰ ਤੇ ਬਾਲ ਅਸ਼ਲੀਲ ਸਾਹਿੱਤ ਰੱਖਣਾ, ਸਾਰਿਆਂ ਦੇਸ਼ਾਂ ਵਿਚ ਗ਼ੈਰ-ਕਾਨੂੰਨੀ ਕਰਾਰ ਕੀਤਾ ਜਾਣਾ ਚਾਹੀਦਾ ਹੈ, ਜਿਸ ਲਈ ਕਾਨੂੰਨ ਦੁਆਰਾ ਸਜ਼ਾ ਨਿਯਤ ਕੀਤੀ ਜਾਣੀ ਚਾਹੀਦੀ ਹੈ।

ਮਾਪੇ ਕੀ ਕਰ ਸਕਦੇ ਹਨ? ਸੰਚਾਰ ਮਾਧਿਅਮ ਦੀ ਭੂਮਿਕਾ ਨਾਲ ਨਿਭ ਰਹੇ ਇਕ ਸਮੂਹ ਨੇ ਸੁਝਾਉ ਦਿੱਤਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਸ ਨੇ ਬਿਆਨ ਕੀਤਾ: “ਮਾਪੇ ਬੱਚਿਆਂ ਨੂੰ ਨਾ ਕੇਵਲ ਮਾਰਗ-ਦਰਸ਼ਿਤ ਕਰ ਸਕਦੇ ਹਨ ਜਿਉਂ-ਜਿਉਂ ਉਹ ਸੰਚਾਰ ­ਮਾਧਿਅਮ ਨੂੰ ਇਸਤੇਮਾਲ ਕਰਨਾ ਸ਼ੁਰੂ ਕਰਦੇ ਹਨ, ਪਰੰਤੂ ਉਹ ਸੰਚਾਰ ਮਾਧਿਅਮ ਦੇ ਪ੍ਰਭਾਵ ਨੂੰ ਨਕਾਰਾ ਕਰਨ ਲਈ ਅਤੇ ਬੱਚੇ ਨੂੰ ਆਪਣੀ ਸਮਝ ਵਿਚ ਵੱਧਣ ਲਈ ਜਾਣਕਾਰੀ ਦੇ ਵਿਭਿੰਨ ਸ੍ਰੋਤਾਂ ਬਾਰੇ ਵਾਧੂ ਵਿਚਾਰ ਅਤੇ ਵਿਆਖਿਆ ਪ੍ਰਦਾਨ ਕਰ ਸਕਦੇ ਹਨ।”

ਸੰਮੇਲਨ ਬਾਰੇ ਰਿਪੋਰਟ ਕਰਦੇ ਇਕ ਸਵੀਡਨੀ ਟੀ. ਵੀ. ਪ੍ਰੋਗ੍ਰਾਮ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਉੱਤੇ ਬਿਹਤਰ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਖ਼ਤਰਿਆਂ ਬਾਰੇ ਸਾਵਧਾਨ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਪਰੰਤੂ, ਉਸ ਨੇ ਸਲਾਹ ਦਿੱਤੀ: “ਬੱਚਿਆਂ ਨੂੰ ਕੇਵਲ ‘ਗੰਦੇ ਬੁੱਢਿਆਂ’ ਤੋਂ ਹੀ ਨਾ ਸਾਵਧਾਨ ਕਰੋ, ਕਿਉਂਕਿ ਬੱਚੇ . . . ਇੰਜ ਇਹੀ ਸੋਚਦੇ ਹਨ ਕਿ ਉਨ੍ਹਾਂ ਨੂੰ ਸਿਰਫ਼ ਬਿਰਧ, ਮੈਲੇ ਕੱਪੜਿਆਂ ਵਾਲੇ ਮਰਦਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਜਦ ਕਿ ਇਕ ਵਿਅਕਤੀ ਜੋ ਅਜਿਹੇ ਅਪਰਾਧ ਕਰਦਾ ਹੈ, ਇਕ ਵਰਦੀ ਜਾਂ ਇਕ ਸਾਫ਼-ਸੁਥਰਾ ਸੂਟ ਪਹਿਨਿਆ ਹੋ ਸਕਦਾ ਹੈ। ਇਸ ਲਈ, ਉਨ੍ਹਾਂ ਨੂੰ ਉਨ੍ਹਾਂ ਅਜਨਬੀਆਂ ਦੇ ਪ੍ਰਤੀ ਸਾਵਧਾਨ ਕਰੋ ਜੋ ਉਨ੍ਹਾਂ ਵਿਚ ਅਸਾਧਾਰਣ ਦਿਲਚਸਪੀ ਰੱਖਦੇ ਹਨ।” ਨਿਸ਼ਚੇ ਹੀ, ਬੱਚਿਆਂ ਨੂੰ ਅਜਿਹੇ ਕਿਸੇ ਵਿਅਕਤੀ ਬਾਰੇ ਵੀ ਸਾਵਧਾਨ ਕਰਨਾ ਚਾਹੀਦੀ ਹੈ ਅਤੇ ਅਧਿਕਾਰੀਆਂ ਕੋਲ ਉਸ ਦੀ ਰਿਪੋਰਟ ਕਰਨ ਲਈ ਉਤੇਜਿਤ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨਾਲ ਅਨੁਚਿਤ ਹਰਕਤਾਂ ਕਰਦਾ ਹੈ, ਅਤੇ ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਉਹ ਜਾਣਦੇ ਹਨ।

ਇੱਕੋ-ਇਕ ਹੱਲ

ਸਟਾਕਹੋਮ ਦਾ ਸੰਮੇਲਨ ਇਹ ਸੁਝਾਉ ਨਹੀਂ ਦੇ ਸਕਿਆ ਕਿ ਬਾਲ ਯੌਨ ਸ਼ੋਸ਼ਣ ਦੇ ਕਾਰਨਾਂ ਉੱਤੇ ਕਿਵੇਂ ਕਾਬੂ ਪਾਉਣਾ ਹੈ। ਇਨ੍ਹਾਂ ਵਿਚ ਸ਼ਾਮਲ ਹਨ ਸ਼ੀਘਰਤਾ ਨਾਲ ਮਿਟ ਰਹੀਆਂ ਕਦਰਾਂ-ਕੀਮਤਾਂ; ਵੱਧ ਰਹੀ ਖ਼ੁਦਗਰਜ਼ੀ ਅਤੇ ਭੌਤਿਕ ਚੀਜ਼ਾਂ ਲਈ ਲਾਲਸਾ; ਅਨਿਆਉਂ ਤੋਂ ਬਚਾਉਣ ਲਈ ਬਣਾਏ ਗਏ ਕਾਨੂੰਨਾਂ ਲਈ ਵੱਧ ਰਿਹਾ ਨਿਰਾਦਰ; ਦੂਜਿਆਂ ਦੀ ਭਲਾਈ, ਮਾਣ, ਅਤੇ ਜੀਵਨ ਲਈ ਵੱਧ ਰਹੀ ਅਣਗਹਿਲੀ; ਪਰਿਵਾਰਕ ਪ੍ਰਬੰਧ ਦਾ ਤੇਜ਼ੀ ਨਾਲ ਹੋ ਰਿਹਾ ਵਿਗਾੜ; ਹੱਦੋਂ ਵੱਧ ਆਬਾਦੀ, ਬੇਰੋਜ਼ਗਾਰੀ, ਸ਼ਹਿਰੀਕਰਣ, ਅਤੇ ਪਰਵਾਸ ਦੇ ਕਾਰਨ ਵਿਆਪਕ ਗ਼ਰੀਬੀ; ਵਿਦੇਸ਼ੀਆਂ ਅਤੇ ਪਨਾਹ­ਗੀਰਾਂ ਦੇ ਵਿਰੁੱਧ ਵੱਧ ਰਿਹਾ ਜਾਤੀਵਾਦ; ਨਸ਼ੀਲੀਆਂ ਦਵਾਈਆਂ ਦਾ ਸਦਾ ਵੱਧ ਰਿਹਾ ਉਤਪਾਦਨ ਅਤੇ ਨਾਜਾਇਜ਼ ਵਪਾਰ; ਅਤੇ ਭ੍ਰਿਸ਼ਟ ਧਾਰਮਿਕ ਵਿਚਾਰ, ਅਭਿਆਸ ਅਤੇ ਰੀਤਾਂ।

ਭਾਵੇਂ ਕਿ ਬਾਲ ਯੌਨ ਸ਼ੋਸ਼ਣ ਖੌਫ਼ਨਾਕ ਹੈ, ਪਰ ਧਿਆਨਵਾਨ ਬਾਈਬਲ ਪਾਠਕਾਂ ਲਈ ਅਜਿਹੀ ਬੁਰਾਈ ਹੈਰਾਨੀਜਨਕ ਨਹੀਂ ਹੈ। ਕਿਉਂ ਨਹੀਂ? ਕਿਉਂਕਿ ਅਸੀਂ ਹੁਣ ਉਨ੍ਹਾਂ ਸਮਿਆਂ ਵਿਚ ਰਹਿ ਰਹੇ ਹਾਂ ਜਿਨ੍ਹਾਂ ਨੂੰ ਬਾਈਬਲ ‘ਅੰਤ ਦੇ ਦਿਨ’ ਸੱਦਦੀ ਹੈ ਅਤੇ, ਪਰਮੇਸ਼ੁਰ ਦੇ ਬਚਨ ਅਨੁਸਾਰ ਇਹ “ਭੈੜੇ ਸਮੇਂ” ਹਨ। (2 ਤਿਮੋਥਿਉਸ 3:1-5, 13) ਇਸ ਲਈ ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਨੈਤਿਕ ਕਦਰਾਂ-ਕੀਮਤਾਂ ਹੋਰ ਜ਼ਿਆਦਾ ਡਿਗਦੀਆਂ ਜਾ ਰਹੀਆਂ ਹਨ?

ਫਿਰ ਵੀ, ਬਾਈਬਲ ਸੰਸਾਰ ਦੀਆਂ ਵਿਸ਼ਾਲ ਸਮੱਸਿਆਵਾਂ ਦੇ ਇੱਕੋ-ਇਕ ਹੱਲ, ਅਰਥਾਤ, ਸਰਬਸ਼ਕਤੀਮਾਨ ਪਰਮੇਸ਼ੁਰ ਦੁਆਰਾ ਇਕ ਪੂਰਣ ਸਫ਼ਾਈ ਵੱਲ ਸੰਕੇਤ ਕਰਦੀ ਹੈ। ਜਲਦੀ ਹੀ ਉਹ ਆਪਣੀ ਸ਼ਕਤੀ ਨੂੰ ਪ੍ਰਗਟ ਕਰੇਗਾ ਅਤੇ ਉਨ੍ਹਾਂ ਸਾਰਿਆਂ ਨੂੰ ਧਰਤੀ ਤੋਂ ਕੱਢ ਦੇਵੇਗਾ ਜੋ ਉਸ ਦੇ ਧਾਰਮਿਕ ਸਿਧਾਂਤਾਂ ਅਤੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ: “ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ।”—ਕਹਾਉਤਾਂ 2:21, 22; 2 ਥੱਸਲੁਨੀਕੀਆਂ 1:6-9.

‘ਕੱਟੇ ਜਾਣ’ ਵਾਲਿਆਂ ਵਿਚ ਉਹ ਸਾਰੇ ਸ਼ਾਮਲ ਹੋਣਗੇ ਜੋ ਬੱਚਿਆਂ ਨੂੰ ਵੇਸਵਾ ਬਣਾਉਂਦੇ ਹਨ ਅਤੇ ਉਹ ਭ੍ਰਿਸ਼ਟ ਲੋਕ ਵੀ ਜੋ ਬੱਚਿਆਂ ਨਾਲ ਦੁਰਵਿਹਾਰ ਕਰਦੇ ਹਨ। ਪਰਮੇਸ਼ੁਰ ਦਾ ਬਚਨ ਬਿਆਨ ਕਰਦਾ ਹੈ: “ਨਾ ਹਰਾਮਕਾਰ . . . ਨਾ ਜ਼ਨਾਹਕਾਰ . . . ਨਾ ਮੁੰਡੇਬਾਜ . . . ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” (1 ਕੁਰਿੰਥੀਆਂ 6:9, 10) ਇਹ ਅੱਗੇ ਦੱਸਦਾ ਹੈ ਕਿ ‘ਘਿਣਾਉਣਿਆਂ ਅਤੇ ਹਰਾਮਕਾਰਾਂ’ ਨੂੰ “ਦੂਈ ਮੌਤ,” ਅਰਥਾਤ ਸਦੀਪਕ ਮੌਤ ਦੇ ਹਵਾਲੇ ਕੀਤਾ ਜਾਵੇਗਾ।—ਪਰਕਾਸ਼ ਦੀ ਪੋਥੀ 21:8.

ਪਰਮੇਸ਼ੁਰ ਧਰਤੀ ਨੂੰ ਸਾਫ਼ ਕਰ ਕੇ ਇਕ ਨਵੀਂ ਅਤੇ ਨਿਆਂਪੂਰਣ ਰੀਤੀ-ਵਿਵਸਥਾ, ਅਰਥਾਤ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਨੂੰ ਲਿਆਏਗਾ। (2 ਪਤਰਸ 3:13) ਉਸ ਸਮੇਂ, ਉਸ ਦੇ ਬਣਾਏ ਹੋਏ ਨਵੇਂ ਸੰਸਾਰ ਵਿਚ ਭ੍ਰਿਸ਼ਟ, ਵਿਕ੍ਰਿਤ-ਕਾਮੀ ਲੋਕ ਫਿਰ ਕਦੇ ਵੀ ਮਾਸੂਮ ਵਿਅਕਤੀਆਂ ਦਾ ਲਾਭ ਨਹੀਂ ਉਠਾਉਣਗੇ। ਅਤੇ ਮਾਸੂਮ ਵਿਅਕਤੀਆਂ ਨੂੰ ਫਿਰ ਕਦੇ ਵੀ ਸ਼ਿਕਾਰ ਬਣਾਏ ਜਾਣ ਦਾ ਭੈ ਨਾ ਹੋਵੇਗਾ, ਕਿਉਂਕਿ “ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਮੀਕਾਹ 4:4.

[ਸਫ਼ੇ 12 ਉੱਤੇ ਸੁਰਖੀ]

“ਅਪਰਾਧ ਦੀ ਸਭ ਤੋਂ ਵਹਿਸ਼ੀ ਅਤੇ ਘਿਣਾਉਣੀ ਸ਼੍ਰੇਣੀ।” —ਸਵੀਡਨ ਦਾ ਪ੍ਰਧਾਨ ਮੰਤਰੀ

[ਸਫ਼ੇ 13 ਉੱਤੇ ਸੁਰਖੀ]

“ਹਰ ਹਫ਼ਤੇ, 1 ਕਰੋੜ ਤੋਂ 1.2 ਕਰੋੜ ਮਰਦ ਬਾਲ ਵੇਸਵਾਵਾਂ ਕੋਲ ਜਾਂਦੇ ਹਨ।” —ਦੀ ਇਕਾਨੋਮਿਸਟ, ਲੰਡਨ

[ਸਫ਼ੇ 14 ਉੱਤੇ ਸੁਰਖੀ]

ਵੇਸਵਾ ਸੈਰ-ਸਪਾਟਾ ਵਿਕਾਸਸ਼ੀਲ ਦੇਸ਼ਾਂ ਵਿਚ ਬੱਚਿਆਂ ਦੇ ਸ਼ੋਸ਼ਣ ਦਾ ਇਕ ਮੁੱਖ ਕਾਰਨ ਹੈ

[ਸਫ਼ੇ 13 ਉੱਤੇ ਡੱਬੀ]

ਵੇਸਵਾ ਸੈਰ-ਸਪਾਟੇ—ਕਿਉਂ?

(ਕੁਝ ਕਾਰਨ ਕਿ ਸੈਲਾਨੀ ਬੱਚਿਆਂ ਦੇ ਨਾਲ ਸੈਕਸ ਕਿਉਂ ਕਰਦੇ ਹਨ)

(1) ਉਹ ਗੁਮਨਾਮੀ ਜਿਸ ਦਾ ਸੈਲਾਨੀ ਆਨੰਦ ਮਾਣਦਾ ਹੈ ਉਸ ਨੂੰ ਘਰ ਦੀਆਂ ਸਮਾਜਕ ਪਾਬੰਦੀਆਂ ਤੋਂ ਮੁਕਤ ਕਰ ਦਿੰਦੀ ਹੈ

(2) ਸਥਾਨਕ ਭਾਸ਼ਾ ਨੂੰ ਥੋੜ੍ਹੀ-ਥੋੜ੍ਹੀ ਸਮਝਣ ਜਾਂ ਬਿਲਕੁਲ ਨਾ ਸਮਝਣ ਦੇ ਕਾਰਨ, ਸੈਲਾਨੀ ਸੌਖਿਆਂ ਹੀ ਇਹ ਯਕੀਨ ਕਰਨ ਵਿਚ ਭਰਮਾਏ ਜਾ ਸਕਦੇ ਹਨ ਕਿ ਬੱਚੇ ਦੇ ਨਾਲ ਸੈਕਸ ਲਈ ਭੁਗਤਾਨ ਪ੍ਰਵਾਨਿਤ ਹੈ ਜਾਂ ਬੱਚਿਆਂ ਦੀ ਗ਼ਰੀਬੀ ਘਟਾਉਣ ਵਿਚ ਮਦਦ ਕਰਨ ਦਾ ਇਕ ਤਰੀਕਾ ਹੈ

(3) ਜਾਤੀਗਤ ਰਵੱਈਏ ਕਾਰਨ ਸੈਲਾਨੀ ਉਨ੍ਹਾਂ ਦੂਜਿਆਂ ਦਾ ਸ਼ੋਸ਼ਣ ਕਰਦੇ ਹਨ ਜਿਨ੍ਹਾਂ ਨੂੰ ਉਹ ਘਟੀਆ ਸਮਝਦੇ ਹਨ

(4) ਸੈਲਾਨੀ ਧਨੀ ਮਹਿਸੂਸ ਕਰਦੇ ਹਨ ਜਦੋਂ ਉਹ ਦੇਖਦੇ ਹਨ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਲਿੰਗੀ ਸੇਵਾਵਾਂ ਸਸਤੇ ਵਿਚ ਹੀ ਮਿਲ ਜਾਂਦੀਆਂ ਹਨ

[ਸਫ਼ੇ 15 ਉੱਤੇ ਡੱਬੀ]

ਸਮੱਸਿਆ ਦਾ ਵਿਸ਼ਵ-ਵਿਆਪੀ ਵਿਸਤਾਰ

(ਨਿਮਨਲਿਖਿਤ ਅਨੁਮਾਨ ਅਨੇਕ ਸਰਕਾਰੀ ਅਧਿਕਾਰੀਆਂ ਅਤੇ ਦੂਜਿਆਂ ਸੰਗਠਨਾਂ ਦੁਆਰਾ ਲਾਇਆ ਗਿਆ ਹੈ)

ਬ੍ਰਾਜ਼ੀਲ: ਘੱਟੋ-ਘੱਟ 2,50,000 ਬਾਲ ਵੇਸਵਾਵਾਂ ਹਨ

ਕੈਨੇਡਾ: ਭੜਵਿਆਂ ਦੀਆਂ ਸੰਗਠਿਤ ਟੋਲੀਆਂ ਦੁਆਰਾ ਹਜ਼ਾਰਾਂ ਹੀ ਕਿਸ਼ੋਰੀਆਂ ਵੇਸਵਾ ਬਣਾਈਆਂ ਜਾ ਰਹੀਆਂ ਹਨ

ਚੀਨ: 2,00,000 ਤੋਂ ਲੈ ਕੇ 5,00,000 ਬੱਚੇ ਵੇਸਵਾ ਬਣਾਏ ਗਏ ਹਨ। ਹਾਲ ਹੀ ਦੇ ਸਾਲਾਂ ਵਿਚ ਤਕਰੀਬਨ 5,000 ਚੀਨੀ ਲੜਕੀਆਂ ਨੂੰ ਸਰਹੱਦ ਦੇ ਪਾਰ ਲੁਭਾ ਕੇ ਵੇਸਵਾਵਾਂ ਵਜੋਂ ਮਿਆਨਮਾਰ ਵਿਚ ਵੇਚਿਆ ਗਿਆ ਹੈ

ਕੋਲੰਬੀਆ: ਪਿਛਲੇ ਸੱਤ ਸਾਲਾਂ ਦੇ ਦੌਰਾਨ ਬੋਗੋਟਾ ਦੀਆਂ ਸੜਕਾਂ ਤੇ ਲਿੰਗੀ ਤੌਰ ਤੇ ਸ਼ੋਸ਼ਿਤ ਬੱਚਿਆਂ ਦੀ ਗਿਣਤੀ ਪੰਜ ਗੁਣਾ ਵੱਧ ਗਈ ਹੈ

ਪੂਰਬੀ ਯੂਰਪ: ਸੜਕਾਂ ਤੇ 1,00,000 ਬੱਚੇ ਵੱਸਦੇ ਹਨ। ਅਨੇਕਾਂ ਨੂੰ ਪੂਰਬੀ ਯੂਰਪ ਵਿਚ ਕੋਠਿਆਂ ਵਿਚ ਭੇਜਿਆ ਜਾਂਦਾ ਹੈ

ਭਾਰਤ: 4,00,000 ਬੱਚੇ ਸੈਕਸ ਉਦਯੋਗ ਵਿਚ ਸ਼ਾਮਲ ਹਨ

ਮੌਜ਼ੰਬੀਕ: ਸਹਾਇਤਾ ਏਜੰਸੀਆਂ ਨੇ ਯੂ ਐੱਨ ਸ਼ਾਂਤੀ-ਰੱਖਿਅਕ ਫ਼ੌਜਾਂ ਉੱਤੇ ਬੱਚਿਆਂ ਦਾ ਲਿੰਗੀ ਤੌਰ ਤੇ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ

ਮਿਆਨਮਾਰ: ਹਰ ਸਾਲ ਥਾਈਲੈਂਡ ਵਿਚ 10,000 ਲੜਕੀਆਂ ਅਤੇ ਔਰਤਾਂ ਨੂੰ ਕੋਠਿਆਂ ਵਿਚ ਲਿਜਾਇਆ ਜਾਂਦਾ ਹੈ

ਫ਼ਿਲਪੀਨ: 40,000 ਬੱਚੇ ਸ਼ਾਮਲ ਹਨ

ਸ੍ਰੀ ਲੰਕਾ: 6 ਤੋਂ 14 ਸਾਲ ਦੀ ਉਮਰ ਦੇ 10,000 ਬੱਚੇ ਕੋਠਿਆਂ ਵਿਚ ਗ਼ੁਲਾਮ ਬਣਾਏ ਗਏ ਹਨ ਅਤੇ 10 ਤੋਂ 18 ਸਾਲ ਦੀ ਉਮਰ ਦੇ 5,000 ਬੱਚੇ ਟੂਰਿਸਟ ਸੈਰਗਾਹਾਂ ਵਿਚ ਆਪਣੇ ਆਪ ਹੀ ਕੰਮ ਕਰਦੇ ਹਨ

ਤਾਈਵਾਨ: 30,000 ਬੱਚੇ ਸ਼ਾਮਲ ਹਨ

ਥਾਈਲੈਂਡ: 3,00,000 ਬੱਚੇ ਸ਼ਾਮਲ ਹਨ

ਸੰਯੁਕਤ ਰਾਜ ਅਮਰੀਕਾ: ਸਰਕਾਰੀ ਸ੍ਰੋਤ 1,00,000 ਤੋਂ ਅਧਿਕ ਸ਼ਾਮਲ ਬੱਚਿਆਂ ਦੇ ਬਾਰੇ ਜ਼ਿਕਰ ਕਰਦੇ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ