ਸਾਡੇ ਪਾਠਕਾਂ ਵੱਲੋਂ
ਬੱਚੇ ਘਰ ਛੱਡਦੇ “ਜਦੋਂ ਬੱਚੇ ਘਰ ਛੱਡ ਜਾਂਦੇ ਹਨ” (ਜਨਵਰੀ-ਮਾਰਚ 1998) ਦੇ ਲੇਖਾਂ ਦੀ ਲੜੀ ਤੋਂ ਮੈਨੂੰ ਬਹੁਤ ਤਸੱਲੀ ਮਿਲੀ। ਤਿੰਨ ਸਾਲ ਪਹਿਲਾਂ ਸਾਡਿਆਂ ਚਾਰ ਬੱਚਿਆਂ ਵਿੱਚੋਂ ਤਿੰਨ ਘਰੋਂ ਚੱਲੇ ਗਏ। ਭਾਵੇਂ ਕਿ ਮੈਂ ਇਸ ਜਾਣਕਾਰੀ ਦੇ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸਣ ਕੀਤਾ ਕਿ ਕਿਸੇ ਨਾ ਕਿਸੇ ਦਿਨ ਉਨ੍ਹਾਂ ਨੇ ਘਰ ਛੱਡਣਾ ਹੀ ਹੈ, ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿ ਤਿੰਨੋਂ ਹੀ ਇੱਕੋ ਸਮੇਂ ਚਲੇ ਜਾਣਗੇ! ਮੈਂ ਵਾਚ ਟਾਵਰ ਸੋਸਾਇਟੀ ਦੀ ਬਹੁਤ ਕਦਰ ਕਰਦੀ ਹਾਂ ਕਿਉਂਕਿ ਉਹ ਮਾਪਿਆਂ ਦਿਆਂ ਜਜ਼ਬਾਤਾਂ ਵਿਚ ਦਿਲਚਸਪੀ ਦਿਖਾਉਂਦੀ ਹੈ।
ਐੱਮ. ਐੱਸ., ਜਪਾਨ
ਇਸ ਵੇਲੇ ਮੈਂ ਤਾਂ ਮੇਰੀ ਪਤਨੀ ਆਪਣੇ ਇਲਾਕੇ ਤੋਂ ਬਹੁਤ ਦੂਰ ਵਿਸ਼ੇਸ਼ ਪਾਇਨੀਅਰ, ਜਾਂ ਪੂਰਣ-ਕਾਲੀ ਪ੍ਰਚਾਰਕਾਂ ਵਜੋਂ ਸੇਵਾ ਕਰਦੇ ਹਾਂ। ਤੁਹਾਡੀ ਸਲਾਹ ਮੈਨੂੰ ਬਹੁਤ ਚੰਗੀ ਲੱਗੀ ਕਿ ਸਾਨੂੰ ਆਪਣੇ ਮਾਪਿਆਂ ਨੂੰ ਕਿਸ ਤਰ੍ਹਾਂ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਹਾਲੇ ਵੀ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਭਾਵੇਂ ਅਸੀਂ ਬਹੁਤ ਦੂਰ ਰਹਿੰਦੇ ਹਾਂ।
ਐੱਮ. ਐੱਮ. ਐੱਸ., ਬ੍ਰਾਜ਼ੀਲ
ਮੈਂ 11 ਸਾਲਾਂ ਦੀ ਹਾਂ। ਮੈਂ ਘਰ ਦਿਆਂ ਕੰਮਾਂ-ਕਾਰਾਂ ਨੂੰ ਅਜਿਹੀ ਟ੍ਰੇਨਿੰਗ ਵਜੋਂ ਨਹੀਂ ਸਮਝਿਆ ਜੋ ਬਾਅਦ ਵਿਚ ਮੇਰੇ ਕੰਮ ਆਵੇਗੀ। ਪਰ ਇਨ੍ਹਾਂ ਲੇਖਾਂ ਦੇ ਕਾਰਨ ਮੇਰੀ ਸੋਚਣੀ ਹੁਣ ਬਦਲ ਗਈ ਹੈ। ਧੰਨਵਾਦ ਤੁਹਾਡਾ ਕਿ ਤੁਸੀਂ ਜਵਾਨ ਲੋਕਾਂ ਦਾ ਧਿਆਨ ਰੱਖਦੇ ਹੋ।
ਡੀ. ਯੂ., ਯੂਗੋਸਲਾਵੀਆ
ਮਾਪਿਆਂ ਵੱਲੋਂ ਵਿਰੋਧਤਾ ਮੈਨੂੰ ਹੁਣੇ ਹੀ ਜਨਵਰੀ-ਮਾਰਚ 1998, ਦਾ ਅੰਕ ਮਿਲਿਆ ਅਤੇ ਮੈਂ “ਨੌਜਵਾਨ ਪੁੱਛਦੇ ਹਨ . . . ਉਦੋਂ ਕੀ ਜੇਕਰ ਮੇਰੇ ਮਾਪੇ ਮੇਰੇ ਵਿਆਹ ਦਾ ਵਿਰੋਧ ਕਰਨ?” ਦਾ ਲੇਖ ਪੜ੍ਹਿਆ। ਮੈਂ ਸੋਚਿਆ ਸੀ ਕਿ ਆਪਣੀ ਧੀ ਦੇ ਵਿਆਹ ਦਾ ਵਿਰੋਧ ਕਰਨਾ ਗ਼ਲਤ ਸੀ। ਪਰ ਇਸ ਲੇਖ ਨੇ ਮੇਰੀ ਹਰ ਚਿੰਤਾ ਬਾਰੇ ਗੱਲਬਾਤ ਕੀਤੀ—ਉਸ ਦੀ ਕੱਚੀ ਉਮਰ, ਹੋਣ ਵਾਲੇ ਸਾਥੀ ਦਾ ਸੁਭਾਅ, ਇਕ ਅਵਿਸ਼ਵਾਸੀ ਨਾਲ ਸੰਬੰਧ, ਏਡਜ਼ ਦਾ ਖ਼ਤਰਾ, ਅਤੇ ਸਭਿਆਚਾਰ ਵਿਚ ਫ਼ਰਕ। ਮੇਰੀ ਇਹ ਪ੍ਰਾਰਥਨਾ ਹੈ ਕਿ ਇਹ ਲੇਖ ਮੇਰੀ ਧੀ ਦੇ ਦਿਲ ਤਕ ਪਹੁੰਚੇ।
ਐੱਨ. ਬੀ., ਸੰਯੁਕਤ ਰਾਜ ਅਮਰੀਕਾ
ਕਿੰਨਾ ਸੋਹਣਾ ਲੇਖ! ਤੁਸੀਂ ਇਕ ਕਾਫ਼ੀ ਨਾਜ਼ੁਕ ਵਿਸ਼ੇ ਉੱਤੇ ਬਹੁਤ ਹੀ ਸੋਹਣੇ ਢੰਗ ਨਾਲ ਗੱਲਬਾਤ ਕੀਤੀ। ਅਨੇਕ ਵੱਖਰੇ-ਵੱਖਰੇ ਵਿਸ਼ਿਆਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਪੜ੍ਹਨ ਵਾਲੇ ਦੀ ਇਨ੍ਹਾਂ ਮਾਮਲਿਆਂ ਉੱਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਵਿਚ ਮਦਦ ਕੀਤੀ ਗਈ।
ਐੱਸ. ਸੀ., ਸੰਯੁਕਤ ਰਾਜ ਅਮਰੀਕਾ
ਮੈਨੂੰ ਪੂਰਣ-ਕਾਲੀ ਪ੍ਰਚਾਰਕ ਵਜੋਂ ਸੇਵਾ ਕਰਦੇ ਨੂੰ ਅੱਠ ਸਾਲ ਹੋ ਚੁੱਕੇ ਹਨ। ਮੇਰੇ ਮਾਪੇ ਵੀ ਮਸੀਹੀ ਹਨ, ਅਤੇ ਮੇਰੇ ਵਿਆਹ ਦੇ ਫ਼ੈਸਲੇ ਬਾਰੇ ਉਨ੍ਹਾਂ ਦੇ ਨਾਲ ਮੇਰਾ ਝਗੜਾ ਹੋ ਗਿਆ। ਇਸ ਫ਼ਾਇਦੇਮੰਦ ਜਾਣਕਾਰੀ ਪੇਸ਼ ਕਰਨ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ।
ਟੀ. ਸੀ. ਐੱਫ਼., ਤਨਜ਼ਾਨੀਆ
ਮਸੀਹੀ ਭਿੰਨਤਾ ਇਸ ਲੇਖ “ਬਾਈਬਲ ਦਾ ਦ੍ਰਿਸ਼ਟੀਕੋਣ: ਕੀ ਮਸੀਹੀ ਏਕਤਾ ਭਿੰਨਤਾ ਨੂੰ ਇਜਾਜ਼ਤ ਦਿੰਦੀ ਹੈ?” (ਫਰਵਰੀ 8, 1998, [ਅੰਗ੍ਰੇਜ਼ੀ]) ਲਈ ਬਹੁਤ ਹੀ ਧੰਨਵਾਦ। ਜਿੰਨਾ ਜ਼ਿਆਦਾ ਮੈਂ ਯਹੋਵਾਹ ਬਾਰੇ ਸਿੱਖਦੀ ਹਾਂ, ਮੈਂ ਉਸ ਦੇ ਸੰਗਠਨ ਵਿਚ ਹੋ ਕੇ ਉੱਨਾ ਜ਼ਿਆਦਾ ਖ਼ੁਸ਼ ਹੁੰਦੀ ਹਾਂ, ਜਿਸ ਸੰਗਠਨ ਵਿਚ ਅਸੀਂ ਵੱਖਰੇ-ਵੱਖਰੇ ਕਿਸਮ ਦੇ ਵਿਅਕਤੀ ਪਾਉਂਦੇ ਹਾਂ।
ਆਈ. ਪੀ., ਸਲੋਵੀਨੀਆ
ਮੈਂ 15 ਸਾਲਾਂ ਦਾ ਹਾਂ ਅਤੇ ਜਾਗਰੂਕ ਬਣੋ! ਬਾਕਾਇਦਾ ਪੜ੍ਹਦਾ ਹਾਂ। ਮੈਨੂੰ ਖ਼ਾਸ ਕਰਕੇ ਇਹ ਲੇਖ ਬਹੁਤ ਹੀ ਚੰਗਾ ਲੱਗਾ। ਇਸ ਦੇ ਇਕ ਹਿੱਸੇ ਵਿਚ ਪਰਾਦੀਸ ਬਾਰੇ ਗੱਲ ਕੀਤੀ ਗਈ ਸੀ ਅਤੇ ਉਹ ਕਿਸ ਤਰ੍ਹਾਂ ਦਾ ਹੋਵੇਗਾ। ਮੈਂ ਸੋਚ ਹੀ ਰਿਹਾ ਸੀ ਕਿ ਸੰਪੂਰਣ ਮਨੁੱਖ ਕਿਸ ਤਰ੍ਹਾਂ ਦੇ ਹੋਣਗੇ ਅਤੇ ਇਹ ਵੀ ਕਿ ਕੀ ਅਸੀਂ ਸਾਰੇ ਸ਼ਕਲ ਅਤੇ ਸੋਚਣ ਵਿਚ ਇਕ ਦੂਜੇ ਵਰਗੇ ਹੋਵਾਂਗੇ। ਹੁਣ ਮੈਨੂੰ ਸਮਝ ਆ ਗਈ ਹੈ ਕਿ ਮਨੁੱਖਾਂ ਵਿਚਕਾਰ ਅਤੇ ਜਾਨਵਰਾਂ ਵਿਚਕਾਰ ਬਹੁਤ ਭਿੰਨਤਾ ਹੋਵੇਗੀ।
ਜੇ. ਕੇ., ਸੰਯੁਕਤ ਰਾਜ ਅਮਰੀਕਾ