ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g99 1/8 ਸਫ਼ਾ 3
  • ਏਡਜ਼ ਦੀ ਮਹਾਂਮਾਰੀ ਵਧਦੀ ਜਾ ਰਹੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਏਡਜ਼ ਦੀ ਮਹਾਂਮਾਰੀ ਵਧਦੀ ਜਾ ਰਹੀ ਹੈ
  • ਜਾਗਰੂਕ ਬਣੋ!—1999
  • ਮਿਲਦੀ-ਜੁਲਦੀ ਜਾਣਕਾਰੀ
  • ਏਡਜ਼—ਭਵਿੱਖ ਲਈ ਕੀ ਉਮੀਦ ਹੈ?
    ਜਾਗਰੂਕ ਬਣੋ!—1999
  • “ਮਨੁੱਖੀ ਇਤਿਹਾਸ ਦੀ ਸਭ ਤੋਂ ਜਾਨਲੇਵਾ ਮਹਾਂਮਾਰੀ”
    ਜਾਗਰੂਕ ਬਣੋ!—2003
  • ਏਡਜ਼ ਤੋਂ ਕਿਵੇਂ ਬਚਿਆ ਜਾ ਸਕਦਾ ਹੈ
    ਜਾਗਰੂਕ ਬਣੋ!—1999
ਜਾਗਰੂਕ ਬਣੋ!—1999
g99 1/8 ਸਫ਼ਾ 3

ਏਡਜ਼ ਦੀ ਮਹਾਂਮਾਰੀ ਵਧਦੀ ਜਾ ਰਹੀ ਹੈ

ਕੈਰਨ ਸੰਯੁਕਤ ਰਾਜ ਅਮਰੀਕਾ ਦੇ ਪੱਛਮੀ ਹਿੱਸੇ ਵਿਚ ਪਲੀ ਸੀ।a ਯਹੋਵਾਹ ਦੀ ਇਕ ਗਵਾਹ ਹੋਣ ਕਰਕੇ, ਉਸ ਨੇ ਜਵਾਨੀ ਵਿਚ ਆਪਣਾ ਚਾਲ-ਚਲਣ ਬਹੁਤ ਹੀ ਨੇਕ ਰੱਖਿਆ। 1984 ਵਿਚ, ਜਦੋਂ ਉਹ 23 ਸਾਲਾਂ ਦੀ ਸੀ, ਉਸ ਨੇ ਬਿਲ ਦੇ ਨਾਲ ਵਿਆਹ ਕਰਵਾਇਆ, ਜਿਸ ਨੂੰ ਗਵਾਹ ਬਣੇ ਸਿਰਫ਼ ਦੋ ਸਾਲ ਹੋਏ ਸਨ। ਸੁੱਖ ਨਾਲ ਉਨ੍ਹਾਂ ਦੇ ਦੋ ਬੱਚੇ ਸਨ, ਇਕ ਮੁੰਡਾ, ਇਕ ਕੁੜੀ।

ਸੰਨ 1991 ਤਕ ਉਨ੍ਹਾਂ ਦਾ ਪਿਆਰ ਹੋਰ ਗੂੜ੍ਹਾ ਹੋ ਚੁੱਕਾ ਸੀ, ਅਤੇ ਉਹ ਬਹੁਤ ਸੁਖੀ ਸਨ। ਉਸ ਸਾਲ ਦੇ ਅੰਤ ਤੇ, ਬਿਲ ਦੇ ਮੂੰਹ ਵਿਚ ਇਕ ਚਟਾਕ ਹੋਇਆ ਜੋ ਮਿੱਟਦਾ ਨਹੀਂ ਸੀ। ਉਹ ਡਾਕਟਰ ਕੋਲ ਗਿਆ।

ਇਸ ਤੋਂ ਥੋੜ੍ਹੀ ਦੇਰ ਬਾਅਦ, ਕੈਰਨ ਅਤੇ ਬੱਚੇ ਬਾਹਰ ਪੱਤੇ ਇਕੱਠੇ ਕਰ ਰਹੇ ਸਨ। ਬਿਲ ਪੌੜੀਆਂ ਉੱਤੇ ਬੈਠ ਗਿਆ ਅਤੇ ਕੈਰਨ ਨੂੰ ਸੱਦ ਕੇ ਆਪਣੇ ਕੋਲ ਬਿਠਾ ਲਿਆ। ਉਸ ਨੇ ਉਸ ਨੂੰ ਜੱਫੀ ਪਾਈ ਅਤੇ ਅੰਝੂ-ਭਰੀਆਂ ਅੱਖਾਂ ਨਾਲ ਕਹਿਣ ਲੱਗਾ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ, ਅਤੇ ਉਹ ਹਮੇਸ਼ਾ-ਹਮੇਸ਼ਾ ਲਈ ਉਸ ਨਾਲ ਜੀਉਣਾ ਚਾਹੁੰਦਾ ਹੈ। ਪਰ, ਉਹ ਰੋ ਕਿਉਂ ਰਿਹਾ ਸੀ? ਡਾਕਟਰ ਨੂੰ ਸ਼ੱਕ ਸੀ ਕਿ ਬਿਲ ਐੱਚ. ਆਈ. ਵੀ. ਨਾਲ ਪੀੜਿਤ ਸੀ। ਐੱਚ. ਆਈ. ਵੀ. ਵਾਇਰਸ ਨਾਲ ਏਡਜ਼ ਦੀ ਬੀਮਾਰੀ ਹੁੰਦੀ ਹੈ।

ਸਾਰੇ ਪਰਿਵਾਰ ਦਾ ਟੈਸਟ ਕੀਤਾ ਗਿਆ। ਬਿਲ ਅਤੇ ਕੈਰਨ ਐੱਚ. ਆਈ. ਵੀ. ਨਾਲ ਪੀੜਿਤ ਸਨ। ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ, ਬਿਲ ਨੂੰ ਇਹ ਛੂਤ ਲੱਗੀ ਹੋਈ ਸੀ; ਅਤੇ ਉਸ ਦੇ ਰਾਹੀਂ ਇਹ ਛੂਤ ਕੈਰਨ ਨੂੰ ਵੀ ਲੱਗ ਗਈ। ਬੱਚਿਆਂ ਨੂੰ ਇਹ ਛੂਤ ਨਹੀਂ ਲੱਗੀ ਸੀ। ਤਿੰਨਾਂ ਸਾਲਾਂ ਦੇ ਅੰਦਰ-ਅੰਦਰ ਬਿਲ ਦੀ ਮੌਤ ਹੋ ਗਈ। ਕੈਰਨ ਕਹਿੰਦੀ ਹੈ: “ਮੈਂ ਦੱਸ ਨਹੀਂ ਸਕਦੀ ਕਿ ਮੇਰੇ ਉੱਤੇ ਕੀ ਬੀਤੀ, ਜਦੋਂ ਮੈਂ ਆਪਣੀਆਂ ਅੱਖਾਂ ਦੇ ਸਾਮ੍ਹਣੇ ਆਪਣੇ ਪਤੀ ਨੂੰ, ਜੋ ਪਹਿਲਾਂ ਇੰਨਾ ਸੋਹਣਾ ਸੁਨੱਖਾ ਸੀ, ਸਹਿਜੇ-ਸਹਿਜੇ ਕਮਜ਼ੋਰ ਹੋ ਕੇ ਹੱਡੀਆਂ ਦੀ ਮੁੱਠ ਬਣਦੇ ਹੋਏ ਦੇਖਿਆ। ਮੈਂ ਉਸ ਨਾਲ ਪਿਆਰ ਕਰਦੀ ਸੀ ਅਤੇ ਉਸ ਨਾਲ ਸਦਾ ਦੇ ਲਈ ਜੀਉਣ ਦੀ ਉਮੀਦ ਰੱਖਦੀ ਸੀ। ਮੈਂ ਕਈ ਰਾਤਾਂ ਰੋਈ। ਉਹ ਸਾਡੇ ਵਿਆਹ ਦੀ ਦਸਵੀਂ ਸਾਲ-ਗਿਰ੍ਹਾ ਤੋਂ ਤਿੰਨ ਮਹੀਨੇ ਪਹਿਲਾਂ ਮਰ ਗਿਆ। ਉਹ ਇਕ ਬਹੁਤ ਹੀ ਚੰਗਾ ਪਿਤਾ ਅਤੇ ਪਤੀ ਸੀ।”

ਭਾਵੇਂ ਕਿ ਇਕ ਡਾਕਟਰ ਨੇ ਕੈਰਨ ਨੂੰ ਦੱਸਿਆ ਕਿ ਉਹ ਵੀ ਬਹੁਤ ਜਲਦੀ ਮਰ ਜਾਵੇਗੀ, ਉਹ ਅਜੇ ਜੀਉਂਦੀ ਹੈ। ਉਸ ਵਿਚ ਏਡਜ਼ ਦੇ ਮੁਢਲੇ ਲੱਛਣ ਨਜ਼ਰ ਆ ਰਹੇ ਹਨ।

ਕੈਰਨ ਉਨ੍ਹਾਂ ਲਗਭਗ 3 ਕਰੋੜ ਲੋਕਾਂ ਵਿੱਚੋਂ ਹੈ ਜੋ ਐੱਚ. ਆਈ. ਵੀ. ਜਾਂ ਏਡਜ਼ ਨਾਲ ਪੀੜਿਤ ਹਨ। ਇਹ ਗਿਣਤੀ ਆਸਟ੍ਰੇਲੀਆ, ਆਇਰਲੈਂਡ, ਅਤੇ ਪੈਰਾਗੂਵਾਏ ਦੀਆਂ ਕੁੱਲ ਆਬਾਦੀਆਂ ਨਾਲੋਂ ਜ਼ਿਆਦਾ ਹੈ। ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ 2 ਕਰੋੜ, 10 ਲੱਖ ਮਰੀਜ਼ ਅਫ਼ਰੀਕਾ ਵਿਚ ਰਹਿੰਦੇ ਹਨ। ਸੰਯੁਕਤ ਰਾਸ਼ਟਰ-ਸੰਘ ਦੇ ਅੰਕੜਿਆਂ ਅਨੁਸਾਰ, 21ਵੀਂ ਸਦੀ ਦੇ ਸ਼ੁਰੂ ਹੋਣ ਤੇ, ਇਹ ਗਿਣਤੀ 4 ਕਰੋੜ ਤਕ ਵੱਧ ਸਕਦੀ ਹੈ। ਯੂ. ਐੱਨ. ਦੀ ਇਕ ਰਿਪੋਰਟ ਕਹਿੰਦੀ ਹੈ ਕਿ ਇਹ ਬੀਮਾਰੀ ਇਤਿਹਾਸ ਦੀਆਂ ਵੱਡੀਆਂ-ਵੱਡੀਆਂ ਮਹਾਂਮਾਰੀਆਂ ਤੋਂ ਵੀ ਭਿਆਨਕ ਹੋ ਚੁੱਕੀ ਹੈ। ਦੁਨੀਆਂ ਭਰ ਵਿਚ, ਜਿਨਸੀ ਸੰਬੰਧ ਰੱਖਣ ਵਾਲਿਆਂ ਲੋਕਾਂ ਵਿੱਚੋਂ, ਜਿਨ੍ਹਾਂ ਦੀ ਉਮਰ 15 ਤੋਂ 49 ਸਾਲ ਦੀ ਹੈ, ਇਕ ਪ੍ਰਤਿਸ਼ਤ ਲੋਕ ਐੱਚ. ਆਈ. ਵੀ. ਨਾਲ ਪੀੜਿਤ ਹਨ। ਪਰ ਇਨ੍ਹਾਂ ਵਿੱਚੋਂ, ਸਿਰਫ਼ ਦਸਾਂ ਵਿੱਚੋਂ 1 ਨੂੰ ਪਤਾ ਹੈ ਕਿ ਉਨ੍ਹਾਂ ਨੂੰ ਇਹ ਬੀਮਾਰੀ ਲੱਗੀ ਹੋਈ ਹੈ। ਅਫ਼ਰੀਕਾ ਦੇ ਕੁਝ ਇਲਾਕਿਆਂ ਵਿਚ, 25 ਫੀ ਸਦੀ ਬਾਲਗ ਇਸ ਨਾਲ ਪੀੜਿਤ ਹਨ।

ਸੰਨ 1981 ਵਿਚ ਜਦੋਂ ਤੋਂ ਇਹ ਮਹਾਂਮਾਰੀ ਸ਼ੁਰੂ ਹੋਈ ਸੀ, ਅੰਦਾਜ਼ੇ ਅਨੁਸਾਰ, ਉਦੋਂ ਤੋਂ 1 ਕਰੋੜ, 10 ਲੱਖ, 70 ਹਜ਼ਾਰ ਲੋਕ ਏਡਜ਼ ਨਾਲ ਮਰ ਚੁੱਕੇ ਹਨ। ਅੰਦਾਜ਼ਾ ਲਾਇਆ ਜਾਂਦਾ ਹੈ ਕਿ 1997 ਵਿਚ ਹੀ, ਇਸ ਬੀਮਾਰੀ ਨਾਲ ਲਗਭਗ 20 ਲੱਖ, 30 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। ਫਿਰ ਵੀ, ਏਡਜ਼ ਉੱਤੇ ਜਿੱਤ ਪਾਉਣ ਦੀ ਆਸ਼ਾ ਰੱਖਣ ਦੇ ਨਵੇਂ ਕਾਰਨ ਹਨ। ਪਿਛਲੇ ਕੁਝ ਸਾਲਾਂ ਦੌਰਾਨ, ਅਮੀਰ ਦੇਸ਼ਾਂ ਵਿਚ ਏਡਜ਼ ਦੇ ਨਵੇਂ ਕੇਸ ਘੱਟ ਗਏ ਹਨ। ਇਸ ਤੋਂ ਇਲਾਵਾ, ਨਵੀਆਂ ਦਵਾਈਆਂ ਬਿਹਤਰ ਸਿਹਤ ਅਤੇ ਲੰਮੇ ਜੀਵਨ ਦੀ ਉਮੀਦ ਦੇ ਰਹੀਆਂ ਹਨ।

ਤੁਸੀਂ ਆਪਣੇ ਆਪ ਨੂੰ ਏਡਜ਼ ਤੋਂ ਕਿਵੇਂ ਬਚਾ ਸਕਦੇ ਹੋ? ਹੁਣ ਇਸ ਦੇ ਇਲਾਜ ਲਈ ਦਵਾਈਆਂ ਅਤੇ ਟੀਕੇ ਲੱਭਣ ਵਿਚ ਕਿਹੜੀ ਤਰੱਕੀ ਹੋ ਰਹੀ ਹੈ? ਕੀ ਇਹ ਬੀਮਾਰੀ ਕਦੀ ਜੜ੍ਹੋਂ ਪੁੱਟੀ ਜਾਵੇਗੀ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।

[ਫੁਟਨੋਟ]

a ਨਾਂ ਬਦਲੇ ਗਏ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ