ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g00 7/8 ਸਫ਼ਾ 3
  • ਪੂਰੀ ਦੁਨੀਆਂ ਸਿਗਰਟਾਂ ਪੀਂਦੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੂਰੀ ਦੁਨੀਆਂ ਸਿਗਰਟਾਂ ਪੀਂਦੀ ਹੈ
  • ਜਾਗਰੂਕ ਬਣੋ!—2000
  • ਮਿਲਦੀ-ਜੁਲਦੀ ਜਾਣਕਾਰੀ
  • ਸਿਗਰਟ ਪੀਣ ਦੀ ਆਦਤ ਕਿਉਂ ਛੱਡੋ?
    ਜਾਗਰੂਕ ਬਣੋ!—2000
  • ਸਿਗਰਟਨੋਸ਼ੀ ਬਾਰੇ ਰੱਬ ਦਾ ਕੀ ਨਜ਼ਰੀਆ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • “ਅਸੀਂ ਸਿਗਰਟ ਪੀਣੀ ਛੱਡੀ—ਤੁਸੀਂ ਵੀ ਛੱਡ ਸਕਦੇ ਹੋ!”
    ਜਾਗਰੂਕ ਬਣੋ!—1999
ਜਾਗਰੂਕ ਬਣੋ!—2000
g00 7/8 ਸਫ਼ਾ 3

ਪੂਰੀ ਦੁਨੀਆਂ ਸਿਗਰਟਾਂ ਪੀਂਦੀ ਹੈ

ਬਿਲ ਸਮਝਦਾਰ, ਤਕੜਾ ਅਤੇ ਬਹੁਤ ਹੀ ਚੰਗਾ ਆਦਮੀ ਸੀ। ਉਹ ਆਪਣੇ ਪਰਿਵਾਰ ਨਾਲ ਬੜਾ ਪਿਆਰ ਕਰਦਾ ਸੀ ਪਰ ਜਵਾਨੀ ਵਿਚ ਹੀ ਉਸ ਨੇ ਸਿਗਰਟਾਂ ਪੀਣੀਆਂ ਸ਼ੁਰੂ ਕਰ ਦਿੱਤੀਆਂ। ਵੱਡੇ ਹੋਣ ਤੇ ਉਸ ਨੂੰ ਆਪਣੀ ਇਹ ਆਦਤ ਬਹੁਤ ਭੈੜੀ ਲੱਗਣ ਲੱਗੀ। ਸਿਗਰਟ ਪੀਂਦਾ-ਪੀਂਦਾ, ਉਹ ਆਪਣੇ ਮੁੰਡਿਆਂ ਨੂੰ ਸਿਗਰਟਾਂ ਬਾਰੇ ਖ਼ਬਰਦਾਰ ਕਰਦਾ ਹੁੰਦਾ ਸੀ ਕਿ ਇਹ ਕਿੰਨੀ ਬੁਰੀ ਆਦਤ ਹੈ। ਕਦੀ-ਕਦੀ ਉਹ ਗੁੱਸੇ ਵਿਚ ਆ ਕੇ ਸਿਗਰਟ ਦੀ ਡੱਬੀ ਨੂੰ ਕੁਚਲ ਕੇ ਸੁੱਟ ਦਿੰਦਾ ਸੀ ਅਤੇ ਆਪਣੇ ਆਪ ਨਾਲ ਵਾਅਦਾ ਕਰਦਾ ਸੀ ਕਿ ਉਹ ਹੋਰ ਕਦੀ ਨਹੀਂ ਪੀਵੇਗਾ। ਪਰ ਜਲਦੀ ਹੀ ਉਹ ਫਿਰ ਸਿਗਰਟ ਪੀਣੀ ਸ਼ੁਰੂ ਕਰ ਦਿੰਦਾ ਸੀ​—ਪਹਿਲਾਂ-ਪਹਿਲਾਂ ਲੁਕ ਕੇ ਫਿਰ ਬਾਅਦ ਵਿਚ ਖੁੱਲ੍ਹੇ-ਆਮ।

ਬਿਲ ਦੀ ਮੌਤ ਹੋਈ ਨੂੰ ਹੁਣ 15 ਸਾਲ ਬੀਤ ਚੁੱਕੇ ਹਨ। ਇਸ ਤੋਂ ਪਹਿਲਾਂ ਉਸ ਨੇ ਕਈ ਮਹੀਨੇ ਕੈਂਸਰ ਦੀ ਦੁੱਖ-ਤਕਲੀਫ਼ ਝੱਲੀ। ਜੇ ਉਸ ਨੇ ਸਿਗਰਟ ਨਾ ਪੀਤੀ ਹੁੰਦੀ ਤਾਂ ਸ਼ਾਇਦ ਉਹ ਅੱਜ ਵੀ ਜੀਉਂਦਾ ਹੁੰਦਾ। ਉਸ ਦੀ ਪਤਨੀ ਵਿਧਵਾ ਨਾ ਬਣਦੀ ਅਤੇ ਉਸ ਦੇ ਮੁੰਡਿਆਂ ਦੇ ਸਿਰ ਤੇ ਅਜੇ ਵੀ ਇਕ ਬਾਪ ਦਾ ਸਾਇਆ ਹੋਣਾ ਸੀ।

ਬਿਲ ਦੇ ਪਰਿਵਾਰ ਲਈ ਉਸ ਦੀ ਮੌਤ ਦੁਖਦਾਈ ਸੀ, ਪਰ ਅਜਿਹੀਆਂ ਮੌਤਾਂ ਆਮ ਹਨ। ਵਿਸ਼ਵ ਸਿਹਤ ਸੰਗਠਨ (WHO) ਦੇ ਮੁਤਾਬਕ ਹਰੇਕ ਸਾਲ 40 ਲੱਖ ਲੋਕ ਤਮਾਖੂ ਨਾਲ ਸੰਬੰਧਿਤ ਬੀਮਾਰੀਆਂ ਤੋਂ ਮਰਦੇ ਹਨ, ਯਾਨੀ ਹਰ 8 ਸਕਿੰਟ ਇਕ ਬੰਦੇ ਦੀ ਮੌਤ ਹੁੰਦੀ ਹੈ। ਤਮਾਖੂਨੋਸ਼ੀ ਅਜਿਹੀਆਂ ਬੀਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹੈ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ। ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ 20 ਸਾਲਾਂ ਵਿਚ ਲੋਕ ਹੋਰ ਕਿਸੇ ਚੀਜ਼ ਨਾਲੋਂ ਜ਼ਿਆਦਾ, ਸਿਗਰਟਾਂ ਪੀਣ ਕਰਕੇ ਮਰਨਗੇ ਜਾਂ ਬੀਮਾਰ ਹੋਣਗੇ। ਦੂਸਰੇ ਸ਼ਬਦਾਂ ਵਿਚ ਇਸ ਦਾ ਮਤਲਬ ਹੈ ਕਿ 20 ਸਾਲਾਂ ਵਿਚ ਤਮਾਖੂਨੋਸ਼ੀ ਏਡਜ਼, ਟੀ.ਬੀ., ਗਰਭਪਾਤ, ਕਾਰਾਂ ਵਿਚ ਹਾਦਸੇ, ਖ਼ੁਦਕਸ਼ੀ, ਅਤੇ ਕਤਲ ਨਾਲੋਂ ਵੀ ਜ਼ਿਆਦਾ ਜਾਨਾਂ ਲਵੇਗੀ।

ਸਿਗਰਟਾਂ ਜਾਨਾਂ ਲੈਂਦੀਆਂ ਹਨ। ਲੇਕਿਨ ਬਹੁਤ ਸਾਰੇ ਲੋਕ ਸਿਗਰਟ ਪੀਂਦੇ ਹਨ। WHO ਦੇ ਮੁਤਾਬਕ ਦੁਨੀਆਂ ਭਰ ਵਿਚ ਤਕਰੀਬਨ ਇਕ ਅਰਬ ਦਸ ਕਰੋੜ ਲੋਕ ਸਿਗਰਟਾਂ ਪੀਂਦੇ ਹਨ, ਯਾਨੀ ਕਿ ਪੂਰੀ ਦੁਨੀਆਂ ਦੇ ਹਰ ਤਿੰਨ ਬਾਲਗਾਂ ਵਿੱਚੋਂ ਇਕ ਜਣਾ ਸਿਗਰਟਾਂ ਪੀਂਦਾ ਹੈ।

ਅਜਿਹੇ ਅੰਕੜਿਆਂ ਦੀ ਜਾਂਚ ਕਰਨ ਵਾਲੇ ਅੰਦਾਜ਼ਾ ਲਗਾਉਂਦੇ ਹਨ ਕਿ ਸਿਗਰਟਾਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਪਣੇ ਵਿਰੁੱਧ ਚਲਾਏ ਗਏ ਮੁਕੱਦਮਿਆਂ ਵਿਚ ਕਰੋੜਾਂ ਹੀ ਡਾਲਰ ਦੇਣੇ ਪੈਂਦੇ ਹਨ। ਪਰ ਇਨ੍ਹਾਂ ਕੰਪਨੀਆਂ ਨੂੰ ਇੰਨਾ ਫ਼ਰਕ ਨਹੀਂ ਪੈਂਦਾ ਕਿਉਂਕਿ ਉਹ ਅਰਬਾਂ ਡਾਲਰਾਂ ਵਿਚ ਨਫ਼ਾ ਕਮਾਉਂਦੀਆਂ ਹਨ। ਅੰਦਾਜ਼ਾ ਲਗਾਇਆ ਗਿਆ ਹੈ ਕਿ ਸਿਰਫ਼ ਅਮਰੀਕਾ ਵਿਚ ਹੀ ਹਰ ਰੋਜ਼ ਇਕ ਅਰਬ ਪੰਜਾਹ ਕਰੋੜ ਸਿਗਰਟਾਂ ਬਣਾਈਆਂ ਜਾਂਦੀਆਂ ਹਨ। ਸੰਸਾਰ ਭਰ ਵਿਚ ਹਰ ਸਾਲ ਸਿਗਰਟਾਂ ਬਣਾਉਣ ਵਾਲੀਆਂ ਕੰਪਨੀਆਂ ਅਤੇ ਸਰਕਾਰੀ ਬਿਜ਼ਨਿਸਾਂ ਪੰਜ ਲੱਖ ਕਰੋੜ ਸਿਗਰਟਾਂ ਵੇਚਦੀਆਂ ਹਨ!

ਪਰ ਇੰਨੇ ਸਾਰੇ ਲੋਕ ਇਸ ਮਾਰੂ ਲਤ ਵਿਚ ਕਿਉਂ ਲੱਗੇ ਰਹਿੰਦੇ ਹਨ? ਜੇ ਤੁਸੀਂ ਸਿਗਰਟਾਂ ਪੀਂਦੇ ਹੋ ਤਾਂ ਤੁਸੀਂ ਇਸ ਨੂੰ ਕਿੱਦਾਂ ਬੰਦ ਕਰ ਸਕਦੇ ਹੋ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ