ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/12 ਸਫ਼ਾ 3
  • ਗੁੱਸੇ ਦੀ ਬੀਮਾਰੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਗੁੱਸੇ ਦੀ ਬੀਮਾਰੀ
  • ਜਾਗਰੂਕ ਬਣੋ!—2012
  • ਮਿਲਦੀ-ਜੁਲਦੀ ਜਾਣਕਾਰੀ
  • ਗੁੱਸੇ ਬਾਰੇ ਬਾਈਬਲ ਕੀ ਕਹਿੰਦੀ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਲੋਕਾਂ ਨੂੰ ਇੰਨਾ ਗੁੱਸਾ ਕਿਉਂ ਚੜ੍ਹਦਾ ਹੈ?
    ਜਾਗਰੂਕ ਬਣੋ!—2012
  • ਗੁੱਸੇ ਨੂੰ ਕੰਟ੍ਰੋਲ ਵਿਚ ਰੱਖਣਾ
    ਜਾਗਰੂਕ ਬਣੋ!—2012
  • ਗੁੱਸੇ ਦੇ ਕਾਰਨ ਠੋਕਰ ਨਾ ਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਜਾਗਰੂਕ ਬਣੋ!—2012
g 7/12 ਸਫ਼ਾ 3

ਗੁੱਸੇ ਦੀ ਬੀਮਾਰੀ

ਇਕ ਆਦਮੀ ਨੇ ਫਾਸਟ ਫੂਡ ਰੈਸਟੋਰੈਂਟ ਤੇ ਸੈਂਡਵਿਚ ਆਰਡਰ ਕੀਤਾ ਤੇ ਉਸ ਨੂੰ ਗੁੱਸਾ ਚੜ੍ਹ ਗਿਆ ਜਦੋਂ ਉਸ ਨੂੰ ਲੱਗਾ ਕਿ ਉਸ ਦਾ ਸੈਂਡਵਿਚ ਆਉਣ ਵਿਚ ਬਹੁਤ ਜ਼ਿਆਦਾ ਦੇਰ ਹੋ ਗਈ ਸੀ। ਉਹ ਰੈਸਟੋਰੈਂਟ ਵਿਚ ਵੜ ਗਿਆ ਤੇ ਉੱਥੇ ਕੰਮ ਕਰਨ ਵਾਲੇ ਨੂੰ ਧਮਕੀ ਦਿੱਤੀ ਅਤੇ ਉਸ ਨੂੰ ਕਾਊਂਟਰ ਵੱਲ ਧੱਕਾ ਦੇ ਕੇ ਉਸ ਦੇ ਚਪੇੜ ਮਾਰੀ। ਫਿਰ ਇਹ ਗੁੱਸੇਖ਼ੋਰ ਆਦਮੀ ਆਪਣਾ ਸੈਂਡਵਿਚ ਖੋਹ ਕੇ ਰੈਸਟੋਰੈਂਟ ਤੋਂ ਬਾਹਰ ਚਲਾ ਗਿਆ।

ਸਾਨੂੰ ਸਾਰਿਆਂ ਨੂੰ ਕਦੇ ਨਾ ਕਦੇ ਗੁੱਸਾ ਚੜ੍ਹ ਜਾਂਦਾ ਹੈ। ਗੁੱਸਾ ਵੀ ਪਿਆਰ, ਉਮੀਦ, ਚਿੰਤਾ, ਉਦਾਸੀ ਅਤੇ ਡਰ ਦੀ ਤਰ੍ਹਾਂ ਸਾਡੀ ਇਕ ਭਾਵਨਾ ਹੈ। ਜੇ ਕੰਟ੍ਰੋਲ ਰੱਖਦਿਆਂ ਗੁੱਸਾ ਜਾਇਜ਼ ਢੰਗ ਨਾਲ ਪ੍ਰਗਟ ਕੀਤਾ ਜਾਵੇ, ਤਾਂ ਬਹੁਤ ਫ਼ਾਇਦਾ ਹੋ ਸਕਦਾ ਹੈ। ਮਿਸਾਲ ਲਈ, ਗੁੱਸਾ ਉਦੋਂ ਫ਼ਾਇਦੇਮੰਦ ਹੋ ਸਕਦਾ ਹੈ ਜੇ ਇਹ ਸਾਡਾ ਇਰਾਦਾ ਪੱਕਾ ਕਰੇ ਕਿ ਅਸੀਂ ਰੁਕਾਵਟਾਂ ਜਾਂ ਮੁਸ਼ਕਲਾਂ ਨੂੰ ਪਾਰ ਕਰ ਕੇ ਰਹਾਂਗੇ।

ਉੱਪਰ ਦੱਸੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਗੁੱਸਾ ਨੁਕਸਾਨਦੇਹ ਵੀ ਹੋ ਸਕਦਾ ਹੈ। ਕੁਝ ਲੋਕਾਂ ਨੂੰ ਦੂਜਿਆਂ ਨਾਲੋਂ ਜਲਦੀ, ਅਕਸਰ ਅਤੇ ਜ਼ਿਆਦਾ ਗੁੱਸਾ ਆ ਜਾਂਦਾ ਹੈ। ਜਦੋਂ ਕੋਈ ਉਨ੍ਹਾਂ ਨੂੰ ਗੁੱਸਾ ਚੜ੍ਹਾ ਦਿੰਦਾ ਹੈ, ਤਾਂ ਉਹ ਸ਼ਾਇਦ ਗਾਲ਼ੀ-ਗਲੋਚ ਜਾਂ ਮਾਰ-ਕੁੱਟ ਕਰਨ ʼਤੇ ਉਤਰ ਆਉਣ। ਇਸ ਤਰ੍ਹਾਂ ਗੁੱਸਾ ਉਨ੍ਹਾਂ ʼਤੇ ਹਾਵੀ ਹੋ ਜਾਂਦਾ ਹੈ, ਜਦ ਕਿ ਉਨ੍ਹਾਂ ਨੂੰ ਗੁੱਸੇ ʼਤੇ ਕੰਟ੍ਰੋਲ ਕਰਨਾ ਚਾਹੀਦਾ ਹੈ। ਅਜਿਹਾ ਬੇਕਾਬੂ ਗੁੱਸਾ ਖ਼ਤਰਨਾਕ ਹੈ। ਇਸੇ ਕਰਕੇ ਕਦੇ-ਕਦੇ ਇਸ ਨੂੰ “ਗੁੱਸੇ ਦੀ ਸਮੱਸਿਆ” ਕਿਹਾ ਜਾਂਦਾ ਹੈ।a

ਜਿਨ੍ਹਾਂ ਨੂੰ ਆਪਣਾ ਗੁੱਸਾ ਕੰਟ੍ਰੋਲ ਕਰਨ ਦੀ ਸਮੱਸਿਆ ਹੈ, ਉਹ ਨਾ ਸਿਰਫ਼ ਆਪਣੇ ਆਪ ਨੂੰ ਦੁਖੀ ਕਰਦੇ ਹਨ, ਸਗੋਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਦੁਖੀ ਕਰਦੇ ਹਨ। ਗੁੱਸੇਖ਼ੋਰ ਇਨਸਾਨ ਦਾ ਛੋਟੀਆਂ-ਛੋਟੀਆਂ ਗੱਲਾਂ ਕਾਰਨ ਵੀ ਇਕਦਮ ਗੁੱਸਾ ਭੜਕ ਸਕਦਾ ਹੈ ਜਿਸ ਦੇ ਬੁਰੇ ਅੰਜਾਮ ਹੁੰਦੇ ਹਨ। ਥੱਲੇ ਦੱਸੀਆਂ ਕੁਝ ਮਿਸਾਲਾਂ ਉੱਤੇ ਗੌਰ ਕਰੋ:

ਇਕ ਆਦਮੀ ਆਪਣੇ ਦੋਸਤਾਂ ਨਾਲ ਭੀੜ-ਭੜੱਕੇ ਵਾਲੀ ਸੜਕ ʼਤੇ ਜਾ ਰਿਹਾ ਸੀ ਜਦੋਂ ਉਸ ਦੀ ਗਰਦਨ ਵਿਚ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਸ ਦੇ ਇਕ ਦੋਸਤ ਦਾ ਸਪੋਰਟਸ ਬੈਗ ਮਾੜਾ ਜਿਹਾ ਇਕ ਆਦਮੀ ਦੇ ਲੱਗ ਗਿਆ ਸੀ।

ਇਕ 19 ਸਾਲਾਂ ਦੇ ਨੌਜਵਾਨ ਨੇ ਆਪਣੀ ਮੰਗੇਤਰ ਦੇ 11 ਮਹੀਨੇ ਦੇ ਬੱਚੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਨੌਜਵਾਨ ਮਾਰ-ਧਾੜ ਵਾਲੀ ਵਿਡਿਓ ਗੇਮ ਖੇਡ ਰਿਹਾ ਸੀ ਅਤੇ ਉਸ ਦਾ ਗੁੱਸਾ ਭੜਕ ਉੱਠਿਆ ਜਦ ਬੱਚੇ ਨੇ ਗੇਮ ਦੇ ਕੰਟ੍ਰੋਲ ਪੈਨਲ ʼਤੇ ਹੱਥ ਰੱਖ ਦਿੱਤਾ ਜਿਸ ਕਰਕੇ ਨੌਜਵਾਨ ਗੇਮ ਹਾਰ ਗਿਆ।

ਦੁਨੀਆਂ ਭਰ ਤੋਂ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਗੁੱਸੇ ਦੀ ਬੀਮਾਰੀ ਦੇ ਸ਼ਿਕਾਰ ਹੋ ਰਹੇ ਹਨ। ਲੋਕਾਂ ਨੂੰ ਇੰਨਾ ਗੁੱਸਾ ਕਿਉਂ ਚੜ੍ਹਦਾ ਹੈ? (g12-E 03)

[ਫੁਟਨੋਟ]

a ਗੁੱਸੇ ਦਾ ਉਬਾਲ​—⁠ਇਕ ਸਮੱਸਿਆ ਤੇ ਇਸ ਬਾਰੇ ਅਸੀਂ ਕੀ ਕਰ ਸਕਦੇ ਹਾਂ (ਅੰਗ੍ਰੇਜ਼ੀ) ਨਾਂ ਦਾ ਬਰੋਸ਼ਰ ਸਮਝਾਉਂਦਾ ਹੈ ਕਿ “ਗ਼ਲਤ ਤਰੀਕੇ ਨਾਲ ਪ੍ਰਗਟਾਏ ਗੁੱਸੇ ਨੂੰ ਕੰਟ੍ਰੋਲ ਕਰਨਾ ਮੁਸ਼ਕਲ ਹੈ। ਇਸ ਕਾਰਨ ਇਕ ਇਨਸਾਨ ਦੀ ਜ਼ਿੰਦਗੀ ਵਿਚ ਅਕਸਰ ਵੱਡੀਆਂ-ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਉਸ ਦੀ ਸੋਚਣੀ, ਭਾਵਨਾਵਾਂ, ਚਾਲ-ਚਲਣ ਅਤੇ ਰਿਸ਼ਤਿਆਂ ਉੱਤੇ ਬੁਰਾ ਅਸਰ ਪੈਂਦਾ ਹੈ।”

[ਸਫ਼ਾ 3 ਉੱਤੇ ਡੱਬੀ]

ਗੁੱਸਾ ਸਾਡੀ ਇਕ ਆਮ ਭਾਵਨਾ ਹੈ। ਇਸ ਲਈ ਕੁਝ ਸਮਿਆਂ ਤੇ ਸਹੀ ਢੰਗ ਨਾਲ ਗੁੱਸਾ ਜ਼ਾਹਰ ਕਰਨਾ ਸ਼ਾਇਦ ਢੁਕਵਾਂ ਹੋਵੇ। ਪਰ ਇਹ ਲੇਖ ਮਾੜੇ ਗੁੱਸੇ ਬਾਰੇ ਚਰਚਾ ਕਰ ਰਹੇ ਹਨ ਜੋ ਸਾਨੂੰ ਅਤੇ ਦੂਜਿਆਂ ਨੂੰ ਜਜ਼ਬਾਤੀ ਤੇ ਸਰੀਰਕ ਤੌਰ ਤੇ ਨੁਕਸਾਨ ਪਹੁੰਚਾ ਸਕਦਾ ਹੈ ਤੇ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਕਮਜ਼ੋਰ ਕਰ ਸਕਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ