ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 3/13 ਸਫ਼ੇ 4-5
  • ਬਹਿਸ ਕਰਨੋਂ ਕਿਵੇਂ ਹਟੀਏ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਹਿਸ ਕਰਨੋਂ ਕਿਵੇਂ ਹਟੀਏ
  • ਜਾਗਰੂਕ ਬਣੋ!—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੁਣੌਤੀ
  • ਜਦ ਪਤੀ-ਪਤਨੀ ਵਿਚ ਅਣਬਣ ਹੁੰਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਸਮਝੌਤਾ ਕਿਵੇਂ ਕਰੀਏ?
    ਜਾਗਰੂਕ ਬਣੋ!—2015
  • ਜਦੋਂ ਵਿਚਾਰ ਅਲੱਗ-ਅਲੱਗ ਹੋਣ
    ਪਰਿਵਾਰ ਦੀ ਮਦਦ ਲਈ
  • ਮਾਫ਼ ਕਿਵੇਂ ਕਰੀਏ?
    ਜਾਗਰੂਕ ਬਣੋ!—2013
ਹੋਰ ਦੇਖੋ
ਜਾਗਰੂਕ ਬਣੋ!—2013
g 3/13 ਸਫ਼ੇ 4-5

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ

ਬਹਿਸ ਕਰਨੋਂ ਕਿਵੇਂ ਹਟੀਏ

ਚੁਣੌਤੀ

ਕੀ ਤੁਹਾਨੂੰ ਤੇ ਤੁਹਾਡੇ ਜੀਵਨ ਸਾਥੀ ਨੂੰ ਸ਼ਾਂਤੀ ਨਾਲ ਮਸਲਿਆਂ ਬਾਰੇ ਗੱਲ ਕਰਨੀ ਔਖੀ ਲੱਗਦੀ ਹੈ? ਜਾਂ ਫਿਰ ਕੀ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਜਿਵੇਂ ਤੁਸੀਂ ਹਮੇਸ਼ਾ ਬਾਰੂਦੀ-ਸੁਰੰਗ ਰਾਹੀਂ ਲੰਘ ਰਹੇ ਹੋ ਜਿੱਥੇ ਕੋਈ ਵੀ ਕਦਮ ਰੱਖਣ ਨਾਲ ਵਿਸਫੋਟ ਹੋ ਸਕਦਾ ਹੈ?

ਜੇ ਇਸ ਤਰ੍ਹਾਂ ਹੈ, ਤਾਂ ਯਕੀਨ ਕਰੋ ਕਿ ਤੁਹਾਡੇ ਹਾਲਾਤ ਸੁਧਰ ਸਕਦੇ ਹਨ। ਪਰ ਤੁਹਾਨੂੰ ਪਹਿਲਾਂ ਦੇਖਣ ਦੀ ਲੋੜ ਹੈ ਕਿ ਤੁਸੀਂ ਤੇ ਤੁਹਾਡਾ ਜੀਵਨ ਸਾਥੀ ਇੰਨਾ ਝਗੜਦੇ ਕਿਉਂ ਹੋ।

ਇਵੇਂ ਕਿਉਂ ਹੁੰਦਾ ਹੈ?

ਗ਼ਲਤਫ਼ਹਿਮੀਆਂ।

ਜੀਲੀਅਨa ਨਾਂ ਦੀ ਪਤਨੀ ਕਹਿੰਦੀ ਹੈ: “ਕਦੇ-ਕਦੇ ਮੈਂ ਆਪਣੇ ਪਤੀ ਨੂੰ ਕੋਈ ਗੱਲ ਕਹਿ ਦਿੰਦੀ ਹਾਂ, ਪਰ ਗੱਲ ਉਸ ਤਰੀਕੇ ਨਾਲ ਮੂੰਹੋਂ ਨਹੀਂ ਨਿਕਲਦੀ ਜਿਸ ਤਰੀਕੇ ਨਾਲ ਮੈਂ ਕਹਿਣਾ ਚਾਹੁੰਦੀ ਸੀ। ਜਾਂ ਫਿਰ ਮੈਨੂੰ ਯਕੀਨ ਹੁੰਦਾ ਹੈ ਕਿ ਮੈਂ ਅਸਲ ਵਿਚ ਉਸ ਨੂੰ ਗੱਲ ਦੱਸੀ ਹੈ ਜਦ ਕਿ ਮੈਂ ਸੁਪਨੇ ਵਿਚ ਉਸ ਨੂੰ ਦੱਸੀ ਸੀ। ਮੇਰੇ ਨਾਲ ਵਾਕਈ ਇਸ ਤਰ੍ਹਾਂ ਹੋਇਆ ਹੈ!”

ਫ਼ਰਕ।

ਭਾਵੇਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਤੇ ਤੁਹਾਡਾ ਵਿਆਹੁਤਾ ਸਾਥੀ ਇਕ-ਦੂਜੇ ਲਈ ਬਣਾਏ ਗਏ ਹੋ, ਫਿਰ ਵੀ ਕੁਝ ਮਾਮਲਿਆਂ ਵਿਚ ਤੁਸੀਂ ਸਹਿਮਤ ਨਹੀਂ ਹੋਵੋਗੇ। ਕਿਉਂ? ਕਿਉਂਕਿ ਦੋ ਲੋਕ ਇੱਕੋ ਜਿਹੇ ਨਹੀਂ ਹੁੰਦੇ, ਇਸ ਕਰਕੇ ਤੁਹਾਡਾ ਵਿਆਹੁਤਾ ਜੀਵਨ ਜਾਂ ਤਾਂ ਰੰਗੀਨ ਹੋ ਸਕਦਾ ਹੈ ਜਾਂ ਫਿਰ ਮੁਸ਼ਕਲਾਂ ਭਰਿਆ। ਇਸ ਫ਼ਰਕ ਕਰਕੇ ਜ਼ਿਆਦਾਤਰ ਜੋੜਿਆ ਵਿਚ ਤਣਾਅ ਪੈਦਾ ਹੋ ਜਾਂਦਾ ਹੈ।

ਬੁਰੀ ਮਿਸਾਲ।

ਰੇਚਲ ਨਾਂ ਦੀ ਪਤਨੀ ਦੱਸਦੀ ਹੈ: “ਮੇਰੇ ਮਾਪੇ ਇਕ-ਦੂਜੇ ਨਾਲ ਬਹੁਤ ਝਗੜਦੇ ਹੁੰਦੇ ਸੀ ਅਤੇ ਇਕ-ਦੂਜੇ ਨੂੰ ਖੂਬ ਖਰੀਆਂ-ਖੋਟੀਆਂ ਸੁਣਾਉਂਦੇ ਹੁੰਦੇ ਸਨ। ਸੋ ਜਦੋਂ ਮੇਰਾ ਵਿਆਹ ਹੋਇਆ, ਤਾਂ ਮੈਂ ਉਸੇ ਤਰੀਕੇ ਨਾਲ ਆਪਣੇ ਪਤੀ ਨਾਲ ਗੱਲ ਕਰਦੀ ਸੀ ਜਿਵੇਂ ਮੇਰੀ ਮੰਮੀ ਮੇਰੇ ਡੈਡੀ ਨਾਲ ਗੱਲ ਕਰਦੀ ਸੀ। ਮੈਂ ਆਪਣੇ ਪਤੀ ਦਾ ਆਦਰ ਕਰਨਾ ਨਹੀਂ ਸਿੱਖਿਆ।”

ਗਹਿਰੀਆਂ ਚਿੰਤਾਵਾਂ।

ਆਮ ਕਰਕੇ ਗਰਮਾ-ਗਰਮ ਬਹਿਸ ਦਾ ਕਾਰਨ ਉਹ ਗੱਲ ਨਹੀਂ ਹੁੰਦੀ ਜਿਸ ਕਰਕੇ ਝਗੜਾ ਸ਼ੁਰੂ ਹੋਇਆ ਸੀ। ਮਿਸਾਲ ਲਈ, ਜਦੋਂ ਬਹਿਸ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ਕਿ “ਤੁਸੀਂ ਹਮੇਸ਼ਾ ਦੇਰ ਕਰਦੇ ਹੋ,” ਤਾਂ ਇਹ ਬਹਿਸ ਸ਼ਾਇਦ ਸਮੇਂ ਦੇ ਪਾਬੰਦ ਹੋਣ ਬਾਰੇ ਨਾ ਹੋਵੇ, ਸਗੋਂ ਇਸ ਬਾਰੇ ਹੋਵੇ ਕਿ ਪਤੀ-ਪਤਨੀ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਨਹੀਂ ਆਉਂਦੇ।

ਕਾਰਨ ਜੋ ਵੀ ਹੋਵੇ, ਲਗਾਤਾਰ ਝਗੜਾ ਕਰਦੇ ਰਹਿਣ ਨਾਲ ਤੁਹਾਡੀ ਸਿਹਤ ʼਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਗੱਲ ਤਲਾਕ ਦੀ ਨੌਬਤ ਤਕ ਵੀ ਪਹੁੰਚ ਸਕਦੀ ਹੈ। ਤਾਂ ਫਿਰ ਤੁਸੀਂ ਝਗੜਾ ਕਰਨੋਂ ਕਿਵੇਂ ਹਟ ਸਕਦੇ ਹੋ?

ਤੁਸੀਂ ਕੀ ਕਰ ਸਕਦੇ ਹੋ

ਝਗੜੇ ਬੰਦ ਕਰਨ ਦਾ ਇਕ ਵਧੀਆ ਤਰੀਕਾ ਹੈ ਝਗੜੇ ਦੀ ਜੜ੍ਹ ਨੂੰ ਪਛਾਣਨਾ। ਜਦੋਂ ਤੁਸੀਂ ਦੋਵੇਂ ਸ਼ਾਂਤ ਹੁੰਦੇ ਹੋ, ਤਾਂ ਥੱਲੇ ਦੱਸੇ ਸੁਝਾਅ ਲਾਗੂ ਕਰਨ ਦੀ ਕੋਸ਼ਿਸ਼ ਕਰੋ।

1. ਵੱਖੋ-ਵੱਖਰੇ ਕਾਗਜ਼ ਉੱਤੇ ਆਪੋ-ਆਪਣੇ ਵਿਚਾਰ ਲਿਖੋ ਕਿ ਹਾਲ ਹੀ ਵਿਚ ਹੋਏ ਝਗੜੇ ਦਾ ਕਾਰਨ ਕੀ ਸੀ। ਮਿਸਾਲ ਲਈ, ਪਤੀ ਸ਼ਾਇਦ ਲਿਖੇ, “ਤੂੰ ਪੂਰਾ ਦਿਨ ਆਪਣੀਆਂ ਸਹੇਲੀਆਂ ਨਾਲ ਬਿਤਾਇਆ ਤੇ ਮੈਨੂੰ ਫ਼ੋਨ ਵੀ ਨਹੀਂ ਕੀਤਾ।” ਪਤਨੀ ਸ਼ਾਇਦ ਲਿਖੇ, “ਤੁਸੀਂ ਗੁੱਸੇ ਹੋ ਗਏ ਕਿਉਂਕਿ ਮੈਂ ਆਪਣੀਆਂ ­ਸਹੇਲੀਆਂ ਨਾਲ ਕੁਝ ਸਮਾਂ ਗੁਜ਼ਾਰਿਆ।”

2. ਖੁੱਲ੍ਹੇ ਦਿਮਾਗ਼ ਨਾਲ ਇਨ੍ਹਾਂ ਗੱਲਾਂ ਬਾਰੇ ਸੋਚੋ: ਕੀ ਮਾਮਲਾ ਵਾਕਈ ਗੰਭੀਰ ਸੀ? ਕੀ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਸੀ? ਕਦੇ-ਕਦੇ ਸ਼ਾਂਤੀ ਬਣਾਈ ਰੱਖਣ ਲਈ ਸ਼ਾਇਦ ਤੁਹਾਨੂੰ ਦੋਵਾਂ ਨੂੰ ਮੰਨਣਾ ਪਵੇਗਾ ਕਿ ਤੁਸੀਂ ਹਰ ਗੱਲ ਵਿਚ ਸਹਿਮਤ ਨਹੀਂ ਹੋਵੋਗੇ ਅਤੇ ਫਿਰ ਪਿਆਰ ਨਾਲ ਗੱਲ ਖ਼ਤਮ ਕਰ ਦਿਓ।​—ਬਾਈਬਲ ਦਾ ਅਸੂਲ: ਕਹਾਉਤਾਂ 17:9.

ਜੇ ਤੁਸੀਂ ਤੇ ਤੁਹਾਡਾ ਜੀਵਨ ਸਾਥੀ ਸਹਿਮਤ ਹੁੰਦੇ ਹੋ ਕਿ ਗੱਲ ਛੋਟੀ ਜਿਹੀ ਸੀ, ਤਾਂ ਇਕ-ਦੂਜੇ ਤੋਂ ਮਾਫ਼ੀ ਮੰਗੋ ਅਤੇ ਗੱਲ ਨੂੰ ਦੁਬਾਰਾ ਨਾ ਛੇੜੋ।​—ਬਾਈਬਲ ਦਾ ਅਸੂਲ: ਕੁਲੁੱਸੀਆਂ 3:​13, 14.

ਜੇ ਤੁਹਾਡੇ ਵਿੱਚੋਂ ਇਕ ਜਣੇ ਨੂੰ ਜਾਂ ਦੋਵਾਂ ਨੂੰ ਲੱਗਦਾ ਹੈ ਕਿ ਮਾਮਲਾ ਗੰਭੀਰ ਹੈ, ਤਾਂ ਅਗਲਾ ਕਦਮ ਉਠਾਓ।

3. ਲਿਖੋ ਕਿ ਝਗੜੇ ਦੌਰਾਨ ਤੁਸੀਂ ਕਿਵੇਂ ਮਹਿਸੂਸ ਕੀਤਾ ਅਤੇ ਆਪਣੇ ਜੀਵਨ ਸਾਥੀ ਨੂੰ ਵੀ ਲਿਖਣ ਲਈ ਕਹੋ। ਮਿਸਾਲ ਲਈ, ਪਤੀ ਸ਼ਾਇਦ ਲਿਖੇ, “ਮੈਨੂੰ ਲੱਗਾ ਕਿ ਤੂੰ ਮੇਰੇ ਨਾਲੋਂ ਜ਼ਿਆਦਾ ਆਪਣੀਆਂ ਸਹੇਲੀਆਂ ਨਾਲ ਸਮਾਂ ­ਬਿਤਾਉਣਾ ਪਸੰਦ ਕਰਦੀ ਹੈ।” ਪਤਨੀ ਸ਼ਾਇਦ ਲਿਖੇ, “ਮੈਨੂੰ ਲੱਗਾ ਕਿ ਤੁਸੀਂ ਮੇਰੇ ਨਾਲ ਇਵੇਂ ਪੇਸ਼ ਆਏ ਜਿਵੇਂ ਮੈਂ ਬੱਚੀ ਹੋਵਾਂ ਜੋ ਆਪਣੇ ਪਿਤਾ ਤੋਂ ਪੁੱਛ ਕੇ ਸਾਰਾ ਕੁਝ ਕਰਦੀ ਹੈ।”

4. ਇਕ-ਦੂਜੇ ਨੂੰ ਆਪਣੇ ਪੇਪਰ ਦਿਓ ਅਤੇ ਇਕ-ਦੂਜੇ ਦੀਆਂ ਟਿੱਪਣੀਆਂ ਪੜ੍ਹੋ। ਝਗੜੇ ਦੌਰਾਨ ਤੁਹਾਡੇ ਸਾਥੀ ਨੂੰ ਕਿਹੜੀ ਗੱਲ ਦੀ ਗਹਿਰੀ ਚਿੰਤਾ ਸੀ? ਚਰਚਾ ਕਰੋ ਕਿ ਤੂੰ-ਤੂੰ ਮੈਂ-ਮੈਂ ਕਰਨ ਤੋਂ ਬਿਨਾਂ ਤੁਸੀਂ ਮਸਲੇ ਦੀ ਜੜ੍ਹ ਨਾਲ ਕਿਵੇਂ ਨਿਪਟ ਸਕਦੇ ਸੀ।​—ਬਾਈਬਲ ਦਾ ਅਸੂਲ: ਕਹਾਉਤਾਂ 29:11.

5. ਗੱਲ ਕਰੋ ਕਿ ਇਨ੍ਹਾਂ ਸੁਝਾਵਾਂ ਤੋਂ ਤੁਸੀਂ ਕੀ ਸਿੱਖਿਆ ਹੈ। ਤੁਸੀਂ ਭਵਿੱਖ ਵਿਚ ਝਗੜਾ ਕਰਨ ਤੋਂ ਬਚਣ ਜਾਂ ਇਸ ਨੂੰ ਸੁਲਝਾਉਣ ਲਈ ਇਨ੍ਹਾਂ ਗੱਲਾਂ ਨੂੰ ਕਿਵੇਂ ਵਰਤ ਸਕਦੇ ਹੋ? (g13 02-E)

a ਕੁਝ ਨਾਂ ਬਦਲੇ ਗਏ ਹਨ।

ਮੁੱਖ ਹਵਾਲੇ

  • “ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ।”​—ਕਹਾਉਤਾਂ 17:9.

  • “ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।”​—ਕੁਲੁੱਸੀਆਂ 3:​13.

  • “ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।”​—ਕਹਾਉਤਾਂ 29:11.

ਜੇ ਤੁਹਾਡਾ ਝਗੜਾ ਹੋਇਆ ਹੈ, ਤਾਂ . . .

ਝਗੜੇ ਦੀ ਜੜ੍ਹ ਪਛਾਣੋ: ਝਗੜੇ ਦੌਰਾਨ ਤੁਸੀਂ ਦੋਵੇਂ ਇਕ-ਦੂਜੇ ਤੋਂ ਅਸਲ ਵਿਚ ਕੀ ਚਾਹੁੰਦੇ ਸੀ? ਝਗੜੇ ਦੀ ਜੜ੍ਹ ਪਛਾਣਨ ਦੀ ਕੋਸ਼ਿਸ਼ ਕਰੋ।

ਦੁਬਾਰਾ ਸੋਚੋ ਕਿ ਕੀ ਹੋਇਆ ਸੀ: ਤੁਸੀਂ ਦੋਵੇਂ ਝਗੜਾ ਕਰਨ ਦੀ ਬਜਾਇ ਇਸ ਝਗੜੇ ਦੀ ਜੜ੍ਹ ਨਾਲ ਹੋਰ ਕਿਹੜੇ ਤਰੀਕੇ ਨਾਲ ਨਿਪਟ ਸਕਦੇ ਸੀ?

ਜੇ ਗੱਲ ਛੋਟੀ ਜਿਹੀ ਸੀ, ਤਾਂ ਇਕ-ਦੂਜੇ ਤੋਂ ਮਾਫ਼ੀ ਮੰਗੋ ਅਤੇ ਗੱਲ ਨੂੰ ਦੁਬਾਰਾ ਨਾ ਛੇੜੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ