ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 1 ਸਫ਼ੇ 8-13
  • ਤਣਾਅ ਨਾਲ ਲੜਨ ਦੇ ਤਰੀਕੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤਣਾਅ ਨਾਲ ਲੜਨ ਦੇ ਤਰੀਕੇ
  • ਜਾਗਰੂਕ ਬਣੋ!—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਿਰਫ਼ ਅੱਜ ਬਾਰੇ ਸੋਚੋ
  • ਹੱਦੋਂ ਵੱਧ ਉਮੀਦਾਂ ਨਾ ਲਾਓ
  • ਦੇਖੋ ਕਿ ਤੁਹਾਨੂੰ ਤਣਾਅ ਕਿਉਂ ਹੁੰਦਾ ਹੈ
  • ਹਰ ਕੰਮ ਸਹੀ ਢੰਗ ਨਾਲ ਕਰੋ
  • ਸੰਤੁਲਨ ਬਣਾ ਕੇ ਰੱਖੋ
  • ਆਪਣੀ ਸਿਹਤ ਦਾ ਧਿਆਨ ਰੱਖੋ
  • ਜ਼ਰੂਰੀ ਕੰਮਾਂ ਨੂੰ ਪਹਿਲ ਦਿਓ
  • ਮਦਦ ਲਓ
  • ਰੱਬ ਦੀ ਅਗਵਾਈ ਲਓ
  • ਟੈਨਸ਼ਨ ਉੱਤੇ ਕਾਬੂ ਰੱਖਣਾ
    ਜਾਗਰੂਕ ਬਣੋ!—2010
  • ਸਕੂਲ ਜਾਂ ਕਾਲਜ ਦੀ ਟੈਨਸ਼ਨ ਕਿੱਦਾਂ ਘਟਾਈ ਜਾ ਸਕਦੀ ਹੈ?
    ਜਾਗਰੂਕ ਬਣੋ!—2008
  • ਤਣਾਅ ਕੀ ਹੈ?
    ਜਾਗਰੂਕ ਬਣੋ!—2020
  • ਕੀ ਤੁਹਾਨੂੰ ਤਣਾਅ ਹੈ?
    ਜਾਗਰੂਕ ਬਣੋ!—2020
ਜਾਗਰੂਕ ਬਣੋ!—2020
g20 ਨੰ. 1 ਸਫ਼ੇ 8-13
ਇਕ ਵੱਡੇ ਸ਼ਹਿਰ ਵਿਚ ਇਕ ਖ਼ੁਸ਼ ਅਤੇ ਨਿਡਰ ਔਰਤ।

ਤਣਾਅ ਤੋਂ ਰਾਹਤ

ਤਣਾਅ ਨਾਲ ਲੜਨ ਦੇ ਤਰੀਕੇ

ਤਣਾਅ ਨਾਲ ਲੜਨ ਲਈ ਤੁਹਾਨੂੰ ਕੁਝ ਜ਼ਰੂਰੀ ਗੱਲਾਂ ʼਤੇ ਗੌਰ ਕਰਨ ਦੀ ਲੋੜ ਹੈ, ਜਿਵੇਂ ਕਿ ਤੁਹਾਡੀ ਸਿਹਤ, ਦੂਜਿਆਂ ਨਾਲ ਪੇਸ਼ ਆਉਣ ਦਾ ਤਰੀਕਾ, ਤੁਹਾਡੇ ਟੀਚੇ ਅਤੇ ਜ਼ਿੰਦਗੀ ਵਿਚ ਜ਼ਰੂਰੀ ਗੱਲਾਂ ਨੂੰ ਪਹਿਲ। ਇਸ ਲੇਖ ਵਿਚ ਕੁਝ ਅਸੂਲ ਦਿੱਤੇ ਗਏ ਹਨ ਜੋ ਤਣਾਅ ਤੋਂ ਰਾਹਤ ਪਾਉਣ ਅਤੇ ਇਸ ਨੂੰ ਘੱਟ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਸਿਰਫ਼ ਅੱਜ ਬਾਰੇ ਸੋਚੋ

ਇਕ ਵੱਡੇ ਸ਼ਹਿਰ ਵਿਚ ਇਕ ਖ਼ੁਸ਼ ਅਤੇ ਨਿਡਰ ਔਰਤ ਜਾਂਦੀ ਹੋਈ।

“ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ।”—ਮੱਤੀ 6:34.

ਮਤਲਬ: ਭਾਵੇਂ ਚਿੰਤਾਵਾਂ ਸਾਡੀ ਜ਼ਿੰਦਗੀ ਦਾ ਹਿੱਸਾ ਹਨ, ਪਰ ਕੱਲ੍ਹ ਦੀਆਂ ਚਿੰਤਾਵਾਂ ਬਾਰੇ ਸੋਚ ਕੇ ਅੱਜ ਦੀਆਂ ਚਿੰਤਾਵਾਂ ਨਾ ਵਧਾਓ। ਸਿਰਫ਼ ਅੱਜ ਬਾਰੇ ਸੋਚੋ।

  • ਚਿੰਤਾ ਕਰਨ ਨਾਲ ਤਣਾਅ ਹੋ ਸਕਦਾ। ਕਿਉਂ ਨਾ ਇੱਦਾਂ ਕਰੋ: ਪਹਿਲੀ ਗੱਲ, ਯਾਦ ਰੱਖੋ ਕਿ ਚਿੰਤਾ ਤਾਂ ਹੋਣੀ ਹੀ ਹੈ। ਜਿਨ੍ਹਾਂ ਗੱਲਾਂ ʼਤੇ ਤੁਹਾਡਾ ਕੋਈ ਵੱਸ ਨਹੀਂ ਹੈ, ਉਨ੍ਹਾਂ ਬਾਰੇ ਸੋਚਣ ਨਾਲ ਤਣਾਅ ਵੱਧ ਸਕਦਾ ਹੈ। ਦੂਜੀ ਗੱਲ, ਜਿਨ੍ਹਾਂ ਗੱਲਾਂ ਬਾਰੇ ਤੁਸੀਂ ਚਿੰਤਾ ਕਰਦੇ ਹੋ, ਕਦੀ-ਕਦੀ ਉਹ ਹੁੰਦੀਆਂ ਵੀ ਨਹੀਂ।

ਹੱਦੋਂ ਵੱਧ ਉਮੀਦਾਂ ਨਾ ਲਾਓ

‘ਜਿਸ ਇਨਸਾਨ ਨੂੰ ਸਵਰਗੋਂ ਬੁੱਧ ਮਿਲੀ ਹੈ, ਉਹ ਆਪਣੀ ਗੱਲ ʼਤੇ ਅੜਿਆ ਨਹੀਂ ਰਹਿੰਦਾ।’—ਯਾਕੂਬ 3:17.

ਮਤਲਬ: ਇਹ ਨਾ ਸੋਚੋ ਕਿ ਤੁਸੀਂ ਹਰ ਕੰਮ ਹਮੇਸ਼ਾ ਸਹੀ ਤਰੀਕੇ ਨਾਲ ਹੀ ਕਰੋਗੇ ਤੇ ਦੂਸਰਿਆਂ ਤੋਂ ਹੱਦੋਂ ਵੱਧ ਉਮੀਦਾਂ ਨਾ ਲਾਓ।

  • ਨਿਮਰ ਬਣੋ, ਹੱਦੋਂ ਵੱਧ ਉਮੀਦਾਂ ਨਾਲ ਲਾਓ। ਆਪਣੀਆਂ ਅਤੇ ਦੂਸਰਿਆਂ ਦੀਆਂ ਹੱਦਾਂ ਪਛਾਣੋ। ਇੱਦਾਂ ਕਰਨ ਨਾਲ ਤੁਹਾਡੀ ਖ਼ੁਦ ਦੀ ਅਤੇ ਦੂਸਰਿਆਂ ਦੀ ਚਿੰਤਾ ਘਟੇਗੀ ਅਤੇ ਤੁਹਾਨੂੰ ਆਪਣੇ ਕੰਮ ਦੇ ਵਧੀਆ ਨਤੀਜੇ ਮਿਲਣਗੇ। ਨਾਲੇ ਹਾਸਾ-ਮਜ਼ਾਕ ਵੀ ਕਰੋ। ਕੁਝ ਸਹੀ ਨਾ ਹੋਣ ʼਤੇ ਵੀ ਜਦੋਂ ਤੁਸੀਂ ਹਾਸਾ-ਮਜ਼ਾਕ ਕਰਦੇ ਹੋ, ਤਾਂ ਤੁਹਾਡੀ ਚਿੰਤਾ ਘੱਟਦੀ ਹੈ ਅਤੇ ਤੁਹਾਡਾ ਮੂਡ ਵੀ ਸਹੀ ਹੋ ਜਾਂਦਾ ਹੈ।

ਦੇਖੋ ਕਿ ਤੁਹਾਨੂੰ ਤਣਾਅ ਕਿਉਂ ਹੁੰਦਾ ਹੈ

“ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ।”—ਕਹਾਉਤਾਂ 17:27.

ਮਤਲਬ: ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਕਰਕੇ ਤੁਸੀਂ ਸਹੀ ਤਰੀਕੇ ਨਾਲ ਸੋਚ ਨਹੀਂ ਪਾਉਂਦੇ। ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ।

  • ਜਾਣੋ ਕਿ ਤੁਹਾਨੂੰ ਤਣਾਅ ਕਿਉਂ ਹੁੰਦਾ ਹੈ ਅਤੇ ਜਦੋਂ ਤਣਾਅ ਹੁੰਦਾ ਹੈ, ਤਾਂ ਤੁਸੀਂ ਕਿਵੇਂ ਪੇਸ਼ ਆਉਂਦੇ ਹੋ। ਮਿਸਾਲ ਲਈ, ਦੇਖੋ ਕਿ ਤੁਹਾਡੇ ਵਿਚਾਰਾਂ, ਭਾਵਨਾਵਾਂ ਅਤੇ ਵਰਤਾਅ ʼਤੇ ਕੀ ਅਸਰ ਪੈਂਦਾ ਹੈ। ਜੇ ਹੋ ਸਕੇ, ਤਾਂ ਇਨ੍ਹਾਂ ਬਾਰੇ ਲਿਖੋ। ਜਿੰਨਾ ਜ਼ਿਆਦਾ ਤੁਹਾਨੂੰ ਪਤਾ ਹੋਵੇਗਾ ਕਿ ਤਣਾਅ ਹੋਣ ʼਤੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ, ਉੱਨੇ ਵਧੀਆ ਢੰਗ ਨਾਲ ਤੁਸੀਂ ਤਣਾਅ ਨਾਲ ਲੜ ਸਕੋਗੇ। ਨਾਲੇ ਦੇਖੋ ਕਿ ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਗੱਲਾਂ ਤੋਂ ਬਚ ਸਕਦੇ ਹੋ ਜਿਨ੍ਹਾਂ ਨਾਲ ਤਣਾਅ ਹੁੰਦਾ ਹੈ। ਜੇ ਇੱਦਾਂ ਕਰਨਾ ਮੁਮਕਿਨ ਨਹੀਂ ਹੈ, ਤਾਂ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤਣਾਅ ਦਾ ਤੁਹਾਡੇ ʼਤੇ ਘੱਟ ਅਸਰ ਹੋਵੇ। ਤੁਸੀਂ ਸ਼ਾਇਦ ਆਪਣੇ ਕੰਮਾਂ ਵਿਚ ਫੇਰ-ਬਦਲ ਕਰ ਸਕਦੇ ਹੋ ਜਾਂ ਆਪਣੇ ਸਮੇਂ ਨੂੰ ਹੋਰ ਚੰਗੀ ਤਰ੍ਹਾਂ ਵਰਤ ਸਕਦੇ ਹੋ।

  • ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ, ਕਿਉਂ ਨਾ ਸਿਰਫ਼ ਇਕ ਪਹਿਲੂ ਦੇਖਣ ਦੀ ਬਜਾਇ ਦੂਜਾ ਪਹਿਲੂ ਵੀ ਦੇਖੋ। ਜਿਨ੍ਹਾਂ ਗੱਲਾਂ ਕਰਕੇ ਤੁਹਾਨੂੰ ਤਣਾਅ ਹੁੰਦਾ ਹੈ ਸ਼ਾਇਦ ਦੂਸਰੇ ਨੂੰ ਉਨ੍ਹਾਂ ਕਰਕੇ ਨਾ ਹੋਵੇ। ਸਭ ਦਾ ਨਜ਼ਰੀਆ ਵੱਖਰਾ-ਵੱਖਰਾ ਹੁੰਦਾ ਹੈ। ਆਓ ਤਿੰਨ ਸੁਝਾਵਾਂ ʼਤੇ ਗੌਰ ਕਰੀਏ:

    1. 1. ਜਲਦਬਾਜ਼ੀ ਵਿਚ ਦੂਸਰਿਆਂ ਦੇ ਇਰਾਦਿਆਂ ʼਤੇ ਸ਼ੱਕ ਨਾ ਕਰੋ। ਮੰਨ ਲਓ ਕਿ ਕੋਈ ਵਿਅਕਤੀ ਲਾਈਨ ਵਿਚ ਆ ਕੇ ਤੁਹਾਡੇ ਤੋਂ ਅੱਗੇ ਖੜ੍ਹਾ ਹੋ ਜਾਂਦਾ ਹੈ। ਜੇ ਤੁਸੀਂ ਸੋਚ ਲੈਂਦੇ ਹੋ ਕਿ ਉਸ ਵਿਅਕਤੀ ਨੇ ਤੁਹਾਡੇ ਨਾਲ ਬੁਰਾ ਵਰਤਾਅ ਕੀਤਾ, ਤਾਂ ਤੁਸੀਂ ਖਿੱਝ ਜਾਓਗੇ। ਇਸ ਦੀ ਬਜਾਇ ਕਿਉਂ ਨਾ ਸੋਚੋ ਕਿ ਉਸ ਦਾ ਇਰਾਦਾ ਸਹੀ ਹੈ। ਸ਼ਾਇਦ ਉਸ ਵਿਅਕਤੀ ਦਾ ਇਰਾਦਾ ਸੱਚੀਂ ਸਹੀ ਹੋਵੇ!

    2. 2. ਕਿਸੇ ਮਾਮਲੇ ਦਾ ਚੰਗਾ ਪਾਸਾ ਦੇਖੋ। ਜੇ ਤੁਹਾਨੂੰ ਹਸਪਤਾਲ ਵਿਚ ਆਪਣੀ ਵਾਰੀ ਲਈ ਜਾਂ ਏਅਰਪੋਰਟ ʼਤੇ ਲੰਬੇ ਸਮੇਂ ਤਕ ਇੰਤਜ਼ਾਰ ਕਰਨਾ ਪੈਂਦਾ ਹੈ, ਤਾਂ ਤੁਸੀਂ ਕੁਝ ਪੜ੍ਹ ਕੇ ਜਾਂ ਈ-ਮੇਲ ਵਗੈਰਾ ਚੈੱਕ ਕਰ ਕੇ ਆਪਣੇ ਸਮੇਂ ਦਾ ਚੰਗਾ ਇਸਤੇਮਾਲ ਕਰ ਸਕਦੇ ਹੋ।

    3. 3. ਦੂਰ ਦੀ ਸੋਚੋ। ਆਪਣੇ ਆਪ ਤੋਂ ਪੁੱਛੋ: ‘ਕੀ ਮੇਰੀ ਇਹ ਮੁਸ਼ਕਲ ਕੱਲ੍ਹ ਜਾਂ ਅਗਲੇ ਹਫ਼ਤੇ ਨੂੰ ਵੀ ਇੰਨੀ ਹੀ ਵੱਡੀ ਹੋਵੇਗੀ?’ ਦੇਖੋ ਕਿ ਕਿਹੜੇ ਮਾਮਲੇ ਛੋਟੇ-ਮੋਟੇ ਹਨ ਅਤੇ ਕਿਹੜੇ ਗੰਭੀਰ ਹਨ।

ਹਰ ਕੰਮ ਸਹੀ ਢੰਗ ਨਾਲ ਕਰੋ

ਇਕ ਔਰਤ ਆਪਣੇ ਫ਼ੋਨ ʼਤੇ ਸ਼ਡਿਉਲ ਬਣਾਉਂਦੀ ਹੋਈ।

“ਪਰ ਸਾਰੇ ਕੰਮ ਸਲੀਕੇ ਨਾਲ ਅਤੇ ਸਹੀ ਢੰਗ ਨਾਲ ਕਰੋ।”—1 ਕੁਰਿੰਥੀਆਂ 14:40.

ਮਤਲਬ: ਹਰ ਕੰਮ ਸਲੀਕੇ ਨਾਲ ਕਰਨ ਦੀ ਕੋਸ਼ਿਸ਼ ਕਰੋ।

  • ਸਾਨੂੰ ਸਾਰਿਆਂ ਨੂੰ ਕੁਝ ਹੱਦ ਤਕ ਸਲੀਕੇ ਨਾਲ ਕੰਮ ਕਰਨਾ ਚੰਗਾ ਲੱਗਦਾ ਹੈ। ਪਰ ਢਿੱਲ-ਮੱਠ ਕਰਨ ਨਾਲ ਤਣਾਅ ਵੱਧ ਸਕਦਾ ਹੈ। ਢਿੱਲ-ਮੱਠ ਕਰਨ ਨਾਲ ਬਹੁਤ ਸਾਰੇ ਕੰਮ ਇਕੱਠੇ ਹੋ ਸਕਦੇ ਹਨ। ਕਿਉਂ ਨਾ ਇਨ੍ਹਾਂ ਦੋ ਸੁਝਾਵਾਂ ਨੂੰ ਲਾਗੂ ਕਰੋ।

    1. 1. ਸ਼ਡਿਉਲ ਬਣਾਓ ਅਤੇ ਇਸ ਮੁਤਾਬਕ ਕੰਮ ਕਰੋ।

    2. 2. ਜਾਣੋ ਕਿ ਤੁਸੀਂ ਢਿੱਲ-ਮੱਠ ਕਿਉਂ ਕਰਦੇ ਹੋ ਅਤੇ ਫਿਰ ਆਪਣੇ ਵਿਚ ਫੇਰ-ਬਦਲ ਕਰੋ।

ਸੰਤੁਲਨ ਬਣਾ ਕੇ ਰੱਖੋ

“ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਹਰ ਸਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।”—ਉਪਦੇਸ਼ਕ 4:6, CL.

ਮਤਲਬ: ਕੰਮ ਦੇ ਗ਼ੁਲਾਮ ਲੋਕਾਂ ਨੂੰ ਆਪਣੇ ‘ਦੋਵੇਂ ਹੱਥਾਂ ਦੀ ਮਿਹਨਤ’ ਤੋਂ ਖ਼ੁਸ਼ੀ ਨਹੀਂ ਹੁੰਦੀ। ਉਨ੍ਹਾਂ ਕੋਲ ਆਪਣੀ ਕੀਤੀ ਮਿਹਨਤ ਦਾ ਮਜ਼ਾ ਲੈਣ ਲਈ ਨਾ ਤਾਂ ਸਮਾਂ ਬਚਦਾ ਹੈ ਤੇ ਨਾ ਹੀ ਤਾਕਤ।

  • ਕੰਮ ਅਤੇ ਪੈਸੇ ਬਾਰੇ ਸਹੀ ਨਜ਼ਰੀਆ ਰੱਖੋ। ਜ਼ਿਆਦਾ ਪੈਸੇ ਹੋਣ ਦਾ ਮਤਲਬ ਜ਼ਿਆਦਾ ਖ਼ੁਸ਼ੀ ਜਾਂ ਘੱਟ ਤਣਾਅ ਨਹੀਂ ਹੈ, ਪਰ ਕਈ ਵਾਰ ਇਸ ਦਾ ਉਲਟਾ ਸੱਚ ਹੋ ਸਕਦਾ ਹੈ। ਉਪਦੇਸ਼ਕ ਦੀ ਪੋਥੀ 5:12 ਵਿਚ ਲਿਖਿਆ: “ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ।” ਇਸ ਲਈ ਹਮੇਸ਼ਾ ਚਾਦਰ ਦੇਖ ਕੇ ਪੈਰ ਪਸਾਰੋ।

  • ਆਰਾਮ ਕਰਨ ਲਈ ਸਮਾਂ ਕੱਢੋ। ਆਪਣੇ ਮਨ-ਪਸੰਦ ਕੰਮ ਕਰਨ ਨਾਲ ਤੁਹਾਡਾ ਤਣਾਅ ਘੱਟ ਸਕਦਾ ਹੈ। ਪਰ ਸਿਰਫ਼ ਟੀ. ਵੀ. ਵਗੈਰਾ ਦੇਖਣ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ।

  • ਮੋਬਾਇਲ ਵਗੈਰਾ ਦਾ ਹੱਦੋਂ-ਵੱਧ ਇਸਤੇਮਾਲ ਨਾ ਕਰੋ। ਹਰ ਵੇਲੇ ਈ-ਮੇਲ, ਮੈਸਿਜ ਨਾ ਚੈੱਕ ਕਰੀ ਜਾਓ ਜਾਂ ਇੰਟਰਨੈੱਟ ਹੀ ਨਾ ਵਰਤੀ ਜਾਓ। ਜੇ ਲੋੜ ਨਾ ਪਵੇ, ਤਾਂ ਘਰੇ ਦਫ਼ਤਰ ਦਾ ਕੰਮ ਨਾ ਕਰੋ।

ਆਪਣੀ ਸਿਹਤ ਦਾ ਧਿਆਨ ਰੱਖੋ

ਇਕ ਨੌਜਵਾਨ ਦੌੜਦੇ ਹੋਏ ਖ਼ੁਸ਼ ਹੁੰਦਾ ਹੋਇਆ।

‘ਸਰੀਰਕ ਅਭਿਆਸ ਕਰਨ ਨਾਲ ਫ਼ਾਇਦਾ ਹੁੰਦਾ ਹੈ।’—1 ਤਿਮੋਥਿਉਸ 4:8.

ਮਤਲਬ: ਬਾਕਾਇਦਾ ਕਸਰਤ ਕਰਨ ਨਾਲ ਸਿਹਤ ਚੰਗੀ ਹੁੰਦੀ ਹੈ।

  • ਚੰਗੀਆਂ ਆਦਤਾਂ ਪਾਓ। ਕਸਰਤ ਕਰਨ ਨਾਲ ਤੁਹਾਡਾ ਮੂਡ ਸਹੀ ਹੁੰਦਾ ਹੈ ਅਤੇ ਤਣਾਅ ਦਾ ਤੁਹਾਡੇ ਸਰੀਰ ʼਤੇ ਇੰਨਾ ਜ਼ਿਆਦਾ ਅਸਰ ਨਹੀਂ ਹੁੰਦਾ। ਪੌਸ਼ਟਿਕ ਖਾਣਾ ਖਾਓ, ਤਿੰਨ ਡੰਗ ਖਾਓ ਅਤੇ ਚੰਗੀ ਨੀਂਦ ਲਓ।

  • ਤਣਾਅ ਤੋਂ ਛੁਟਕਾਰਾ ਪਾਉਣ ਲਈ ਅਜਿਹੇ ਹੱਲ ਨਾ ਲੱਭੋ ਜਿਨ੍ਹਾਂ ਨਾਲ ਫ਼ਾਇਦਾ ਹੋਣ ਦੀ ਬਜਾਇ ਤੁਹਾਡਾ ਨੁਕਸਾਨ ਹੋਵੇ, ਜਿਵੇਂ ਸਿਗਰਟ ਪੀਣੀ, ਨਸ਼ੇ ਕਰਨੇ ਜਾਂ ਹੱਦੋਂ-ਵੱਧ ਸ਼ਰਾਬ ਪੀਣੀ। ਸਮੇਂ ਦੇ ਬੀਤਣ ਨਾਲ ਇਨ੍ਹਾਂ ਤਰੀਕਿਆਂ ਨਾਲ ਤੁਹਾਡਾ ਤਣਾਅ ਵਧੇਗਾ, ਤੁਹਾਡੀ ਸਿਹਤ ʼਤੇ ਮਾੜਾ ਅਸਰ ਪਵੇਗਾ ਅਤੇ ਤੁਹਾਡੀ ਖ਼ੂਨ-ਪਸੀਨੇ ਦੀ ਕਮਾਈ ਖੂਹ ਵਿਚ ਚਲੀ ਜਾਵੇਗੀ।

  • ਜੇ ਤੁਹਾਨੂੰ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ, ਤਾਂ ਡਾਕਟਰ ਦੀ ਮਦਦ ਲੈਣ ਵਿਚ ਸ਼ਰਮ ਮਹਿਸੂਸ ਨਾ ਕਰੋ।

    ਪਿਆਰ ਦਿਖਾ ਕੇ ਤਣਾਅ ਤੋਂ ਛੁਟਕਾਰਾ ਪਾਓ

    “ਦਿਆਲੂ ਮਨੁੱਖ ਆਪਣੀ ਜਾਨ ਦਾ ਭਲਾ ਕਰਦਾ ਹੈ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁਖ ਦਿੰਦਾ ਹੈ।”—ਕਹਾਉਤਾਂ 11:17.

    ਡਾਕਟਰ ਟਿਮ ਕੈਨਟੌਫਰ ਦੀ ਕਿਤਾਬ ਦੇ ਪਾਠ ਦਾ ਵਿਸ਼ਾ ਹੈ: “ਪਿਆਰ ਦਿਖਾ ਕੇ ਤਣਾਅ ਤੋਂ ਛੁਟਕਾਰਾ ਪਾਓ।” ਉਸ ਮੁਤਾਬਕ ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਉਣ ਕਰਕੇ ਤੁਹਾਡੀ ਸਿਹਤ ਸੁਧਰ ਸਕਦੀ ਹੈ ਅਤੇ ਤੁਹਾਨੂੰ ਖ਼ੁਸ਼ੀ ਮਿਲ ਸਕਦੀ ਹੈ। ਇਸ ਦੇ ਉਲਟ ਰੁੱਖਾ ਇਨਸਾਨ ਦੁਖੀ ਹੁੰਦਾ ਹੈ ਕਿਉਂਕਿ ਦੂਸਰੇ ਉਸ ਨੂੰ ਪਸੰਦ ਨਹੀਂ ਕਰਦੇ ਅਤੇ ਉਸ ਤੋਂ ਦੂਰ-ਦੂਰ ਭੱਜਦੇ ਹਨ।

    ਆਪਣੇ ਆਪ ਨੂੰ ਪਿਆਰ ਕਰਨ ਨਾਲ ਵੀ ਤਣਾਅ ਘਟਾਇਆ ਜਾ ਸਕਦਾ ਹੈ। ਮਿਸਾਲ ਲਈ, ਨਾ ਤਾਂ ਸਾਨੂੰ ਆਪਣੇ ਆਪ ਤੋਂ ਹੱਦੋਂ-ਵੱਧ ਉਮੀਦਾਂ ਲਾਉਣੀਆਂ ਚਾਹੀਦੀਆਂ ਤੇ ਨਾ ਹੀ ਆਪਣੇ ਆਪ ਨੂੰ ਨੀਵਾਂ ਸਮਝਣਾ ਚਾਹੀਦਾ ਹੈ। ਯਿਸੂ ਮਸੀਹ ਨੇ ਕਿਹਾ ਸੀ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”—ਮਰਕੁਸ 12:31.

ਜ਼ਰੂਰੀ ਕੰਮਾਂ ਨੂੰ ਪਹਿਲ ਦਿਓ

“ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”—ਫ਼ਿਲਿੱਪੀਆਂ 1:10.

ਮਤਲਬ: ਧਿਆਨ ਨਾਲ ਸੋਚ-ਵਿਚਾਰ ਕਰੋ ਕਿ ਕਿਹੜੇ ਕੰਮ ਜ਼ਿਆਦਾ ਜ਼ਰੂਰੀ ਹਨ।

  • ਕੰਮਾਂ ਦੀ ਲਿਸਟ ਬਣਾਓ ਅਤੇ ਜ਼ਰੂਰੀ ਕੰਮਾਂ ਨੂੰ ਉੱਪਰ ਲਿਖੋ। ਇੱਦਾਂ ਕਰਨ ਨਾਲ ਤੁਸੀਂ ਜ਼ਿਆਦਾ ਜ਼ਰੂਰੀ ਕੰਮਾਂ ʼਤੇ ਧਿਆਨ ਲਾ ਸਕੋਗੇ। ਤੁਹਾਨੂੰ ਪਤਾ ਲੱਗੇਗਾ ਕਿ ਕਿਹੜੇ ਕੰਮ ਤੁਸੀਂ ਬਾਅਦ ਵਿਚ ਕਰ ਸਕਦੇ ਹੋ, ਦੂਸਰਿਆਂ ਨੂੰ ਦੇ ਸਕਦੇ ਹੋ ਜਾਂ ਛੱਡ ਸਕਦੇ ਹੋ।

  • ਲਿਖ ਕੇ ਦੇਖੋ ਕਿ ਪੂਰੇ ਹਫ਼ਤੇ ਦੌਰਾਨ ਤੁਸੀਂ ਕਿਹੜੇ ਕੰਮਾਂ ਵਿਚ ਕਿੰਨਾ ਸਮਾਂ ਲਾਉਂਦੇ ਹੋ। ਫਿਰ ਸਮੇਂ ਨੂੰ ਚੰਗੀ ਤਰ੍ਹਾਂ ਵਰਤਣ ਦੇ ਤਰੀਕੇ ਲੱਭੋ। ਜੇ ਤੁਸੀਂ ਆਪਣੇ ਸਮੇਂ ਦਾ ਚੰਗਾ ਇਸਤੇਮਾਲ ਕਰੋਗੇ, ਤਾਂ ਤੁਹਾਨੂੰ ਘੱਟ ਤਣਾਅ ਹੋਵੇਗਾ।

  • ਕੁਝ ਸਮਾਂ ਆਰਾਮ ਕਰਨ ਲਈ ਕੱਢੋ। ਤੁਸੀਂ ਥੋੜ੍ਹੀਆਂ-ਬਹੁਤੀਆਂ ਛੁੱਟੀਆਂ ਨਾਲ ਵੀ ਤਰੋਤਾਜ਼ਾ ਹੋ ਸਕਦੇ ਹੋ ਅਤੇ ਤੁਹਾਡਾ ਤਣਾਅ ਘੱਟ ਸਕਦਾ ਹੈ।

ਇਕ ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹੋਏ।

ਮਦਦ ਲਓ

“ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।”—ਕਹਾਉਤਾਂ 12:25.

ਮਤਲਬ: ਪਿਆਰ ਤੇ ਹੌਸਲੇ ਭਰੇ ਦੋ ਬੋਲ ਸੁਣਨ ਨਾਲ ਹੀ ਤੁਹਾਡਾ ਮੂਡ ਸਹੀ ਹੋ ਸਕਦਾ ਹੈ।

  • ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ ਜੋ ਤੁਹਾਨੂੰ ਸਮਝਦਾ ਹੈ। ਕਿਸੇ ਮਾਮਲੇ ਨੂੰ ਅਲੱਗ ਨਜ਼ਰੀਏ ਤੋਂ ਦੇਖਣ ਵਿਚ ਉਹ ਤੁਹਾਡੀ ਮਦਦ ਕਰ ਸਕਦਾ ਹੈ ਜਾਂ ਕੋਈ ਅਜਿਹਾ ਹੱਲ ਦੱਸ ਸਕਦਾ ਹੈ ਜਿਸ ਬਾਰੇ ਤੁਸੀਂ ਸੋਚਿਆ ਵੀ ਨਹੀਂ ਸੀ। ਦੂਸਰੇ ਅੱਗੇ ਦਿਲ ਹੌਲਾ ਕਰਨ ਨਾਲ ਤੁਸੀਂ ਚੰਗਾ ਮਹਿਸੂਸ ਕਰੋਗੇ।

  • ਮਦਦ ਲਓ। ਕੀ ਤੁਸੀਂ ਆਪਣਾ ਕੰਮ ਕਿਸੇ ਨੂੰ ਦੇ ਸਕਦੇ ਹੋ ਜਾਂ ਕਿਸੇ ਨਾਲ ਮਿਲ ਕੇ ਕੰਮ ਕਰ ਸਕਦੇ ਹੋ?

  • ਜੇ ਤੁਹਾਨੂੰ ਆਪਣੇ ਨਾਲ ਕੰਮ ਕਰਨ ਵਾਲੇ ਵਿਅਕਤੀ ਕਰਕੇ ਤਣਾਅ ਹੁੰਦਾ ਹੈ, ਤਾਂ ਹਾਲਾਤ ਨੂੰ ਸੁਧਾਰਨ ਲਈ ਤਰੀਕੇ ਲੱਭੋ। ਮਿਸਾਲ ਲਈ, ਕੀ ਤੁਸੀਂ ਉਸ ਨਾਲ ਪਿਆਰ ਅਤੇ ਸਮਝਦਾਰੀ ਨਾਲ ਗੱਲ ਕਰ ਸਕਦੇ ਹੋ ਕਿ ਉਸ ਦੇ ਵਰਤਾਅ ਦਾ ਤੁਹਾਡੇ ʼਤੇ ਕੀ ਅਸਰ ਪੈਂਦਾ ਹੈ? (ਕਹਾਉਤਾਂ 17:27) ਜੇ ਇੱਦਾਂ ਕਰਨ ਨਾਲ ਹਾਲਾਤ ਨਹੀਂ ਸੁਧਰਦੇ, ਤਾਂ ਸ਼ਾਇਦ ਤੁਸੀਂ ਉਸ ਨਾਲ ਘੱਟ ਸਮਾਂ ਬਿਤਾਉਣਾ ਚਾਹੋ।

ਰੱਬ ਦੀ ਅਗਵਾਈ ਲਓ

ਇਕ ਆਦਮੀ ਕੰਮ ਦੀ ਥਾਂ ʼਤੇ ਪ੍ਰਾਰਥਨਾ ਕਰਦਾ ਹੋਇਆ।

“ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”—ਮੱਤੀ 5:3.

ਮਤਲਬ: ਇਨਸਾਨਾਂ ਦੀ ਲੋੜ ਸਿਰਫ਼ ਖਾਣੇ, ਕੱਪੜੇ ਅਤੇ ਮਕਾਨ ਤਕ ਹੀ ਸੀਮਿਤ ਨਹੀਂ ਹੁੰਦੀ, ਸਗੋਂ ਉਨ੍ਹਾਂ ਨੂੰ ਰੱਬ ਦੀ ਅਗਵਾਈ ਦੀ ਵੀ ਲੋੜ ਹੈ। ਖ਼ੁਸ਼ ਰਹਿਣ ਲਈ ਸਾਨੂੰ ਰੱਬ ਦੀ ਅਗਵਾਈ ਲਈ ਤਰਸਣਾ ਤੇ ਇਸ ਮੁਤਾਬਕ ਚੱਲਣਾ ਚਾਹੀਦਾ ਹੈ।

  • ਪ੍ਰਾਰਥਨਾ ਕਰਨ ਨਾਲ ਬਹੁਤ ਮਦਦ ਹੁੰਦੀ ਹੈ। ਰੱਬ ਤੁਹਾਨੂੰ ਸੱਦਾ ਦਿੰਦਾ ਹੈ ਕਿ ਤੁਸੀਂ “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਪ੍ਰਾਰਥਨਾ ਕਰਨ ਅਤੇ ਚੰਗੀਆਂ ਗੱਲਾਂ ਬਾਰੇ ਸੋਚਣ ਨਾਲ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ।—ਫ਼ਿਲਿੱਪੀਆਂ 4:6, 7.

  • ਅਜਿਹਾ ਕੁਝ ਪੜ੍ਹੋ ਜਿਸ ਨਾਲ ਤੁਸੀਂ ਰੱਬ ਦੇ ਨੇੜੇ ਜਾ ਸਕਦੇ ਹੋ। ਇਸ ਰਸਾਲੇ ਵਿਚ ਬਾਈਬਲ ਦੇ ਕੁਝ ਅਸੂਲਾਂ ʼਤੇ ਚਰਚਾ ਕੀਤੀ ਗਈ ਹੈ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਰੱਬ ਦੀ ਅਗਵਾਈ ਲੈ ਸਕਦੇ ਹੋ। ਇਨ੍ਹਾਂ ਨਾਲ ਤੁਹਾਡੀ “ਬੁੱਧੀ ਤੇ ਸੂਝ” ਵਿਚ ਵਾਧਾ ਹੋਵੇਗਾ। (ਕਹਾਉਤਾਂ 3:21, CL) ਕਿਉਂ ਨਾ ਬਾਈਬਲ ਪੜ੍ਹਨ ਦਾ ਟੀਚਾ ਰੱਖੋ? ਵਧੀਆ ਹੋਵੇਗਾ ਜੇ ਤੁਸੀਂ ਕਹਾਉਤਾਂ ਦੀ ਕਿਤਾਬ ਤੋਂ ਪੜ੍ਹਨਾ ਸ਼ੁਰੂ ਕਰੋ।

ਮਾਫ਼ ਕਰਨਾ ਕਿਸੇ ਦਵਾਈ ਨਾਲੋਂ ਘੱਟ ਨਹੀਂ

“ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।”—ਕਹਾਉਤਾਂ 19:11.

ਇਕ ਰਸਾਲੇ ਦਾ ਲੇਖਕ ਲਿਖਦਾ ਹੈ: “ਤਣਾਅ ਨਾਲ ਸਿਹਤ ਖ਼ਰਾਬ ਹੁੰਦੀ ਹੈ ਅਤੇ ਮਾਫ਼ ਕਰਨ ਨਾਲ ਸਿਹਤ ਸੁਧਰਦੀ ਹੈ।” ਉਹ ਅੱਗੇ ਕਹਿੰਦਾ ਹੈ: “ਜਿਸ ਵਿਅਕਤੀ ਨੇ ਤੁਹਾਨੂੰ ਠੇਸ ਪਹੁੰਚਾਈ ਹੈ, ਮਾਫ਼ ਕਰਨ ਨਾਲ ਤੁਸੀਂ ਉਸ ਬਾਰੇ ਬੁਰਾ ਸੋਚਣ ਦੀ ਬਜਾਇ ਚੰਗਾ ਸੋਚੋਗੇ ਅਤੇ ਉਸ ਨਾਲ ਪਿਆਰ ਨਾਲ ਪੇਸ਼ ਆਓਗੇ।” ਲਿਖਾਰੀ ਅਖ਼ੀਰ ਵਿਚ ਕਹਿੰਦਾ ਹੈ ਕਿ ਮਾਫ਼ ਕਰਨ ਨਾਲ “ਤਣਾਅ ਸੰਬੰਧੀ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।”—Journal of Health Psychology.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ