ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 46
  • ਯਰੀਹੋ ਸ਼ਹਿਰ ਦੀਆਂ ਕੰਧਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਰੀਹੋ ਸ਼ਹਿਰ ਦੀਆਂ ਕੰਧਾਂ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਰਾਹਾਬ ਨੇ ਜਾਸੂਸਾਂ ਦੀ ਮਦਦ ਕੀਤੀ
    ਬਾਈਬਲ ਕਹਾਣੀਆਂ ਦੀ ਕਿਤਾਬ
  • ਰਾਹਾਬ ਨੂੰ ਯਹੋਵਾਹ ਉੱਤੇ ਵਿਸ਼ਵਾਸ ਸੀ
    ਆਪਣੇ ਬੱਚਿਆਂ ਨੂੰ ਸਿਖਾਓ
  • ਉਸ ਨੂੰ ‘ਉਸ ਦੇ ਕੰਮਾਂ ਕਰਕੇ ਧਰਮੀ ਗਿਣਿਆ ਗਿਆ’ ਸੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਹੋਰ ਦੇਖੋ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 46

ਕਹਾਣੀ 46

ਯਰੀਹੋ ਸ਼ਹਿਰ ਦੀਆਂ ਕੰਧਾਂ

ਯਰੀਹੋ ਸ਼ਹਿਰ ਦੀਆਂ ਕੰਧਾਂ ਦੇਖੋ ਕਿਵੇਂ ਢਹਿ-ਢੇਰੀ ਹੋ ਰਹੀਆਂ ਹਨ। ਇਵੇਂ ਲੱਗਦਾ ਹੈ ਜਿਵੇਂ ਕਿਸੇ ਨੇ ਬੰਬ ਸੁੱਟਿਆ ਹੋਵੇ। ਪਰ ਉਨ੍ਹਾਂ ਦਿਨਾਂ ਵਿਚ ਬੰਬ ਤਾਂ ਹੁੰਦੇ ਹੀ ਨਹੀਂ ਸਨ ਤੇ ਨਾ ਹੀ ਬੰਦੂਕਾਂ ਹੁੰਦੀਆਂ ਸਨ। ਤਾਂ ਫਿਰ ਇਹ ਯਹੋਵਾਹ ਦਾ ਹੀ ਚਮਤਕਾਰ ਹੋਣਾ। ਆਓ ਇਸ ਬਾਰੇ ਹੋਰ ਪੜ੍ਹੀਏ।

ਜ਼ਰਾ ਧਿਆਨ ਦਿਓ ਯਹੋਵਾਹ ਨੇ ਯਹੋਸ਼ੁਆ ਨੂੰ ਕੀ ਕਿਹਾ: ‘ਤੂੰ ਅਤੇ ਤੇਰੇ ਫ਼ੌਜੀ ਸ਼ਹਿਰ ਦੇ ਆਲੇ-ਦੁਆਲੇ ਚੱਕਰ ਲਗਾਓ। ਛੇਆਂ ਦਿਨਾਂ ਵਾਸਤੇ ਰੋਜ਼ ਇਕ ਚੱਕਰ ਲਗਾਉਣਾ। ਚੱਕਰ ਲਗਾਉਂਦੇ ਸਮੇਂ ਆਪਣੇ ਨਾਲ ਨੇਮ ਦਾ ਸੰਦੂਕ ਲੈ ਜਾਣਾ। ਸੱਤ ਜਾਜਕ ਉਸ ਦੇ ਅੱਗੇ-ਅੱਗੇ ਤੁਰਨ ਅਤੇ ਆਪਣੀਆਂ ਤੁਰ੍ਹੀਆਂ ਵਜਾਉਣ।’

‘ਸੱਤਵੇਂ ਦਿਨ ਤੁਸੀਂ ਸ਼ਹਿਰ ਦੇ ਆਲੇ-ਦੁਆਲੇ ਸੱਤ ਚੱਕਰ ਲਗਾਉਣੇ। ਫਿਰ ਤੁਰ੍ਹੀਆਂ ਤੋਂ ਇਕ ਲੰਬੀ ਧੁਨੀ ਵਜਾਉਣੀ ਅਤੇ ਸਾਰਿਆਂ ਨੂੰ ਉੱਚੀ-ਉੱਚੀ ਨਾਅਰਾ ਲਾਉਣ ਲਈ ਕਹਿਣਾ। ਕੰਧਾਂ ਆਪਣੇ-ਆਪ ਢਹਿ-ਢੇਰੀ ਹੋ ਜਾਣਗੀਆਂ!’

ਯਹੋਸ਼ੁਆ ਅਤੇ ਲੋਕਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਕਿਹਾ ਸੀ। ਜਦ ਉਹ ਚੱਕਰ ਲਾ ਰਹੇ ਸਨ, ਤਦ ਚਾਰੇ ਪਾਸੇ ਸਿਰਫ਼ ਤੁਰ੍ਹੀਆਂ ਅਤੇ ਪੈਰਾਂ ਦੀ ਹੀ ਆਵਾਜ਼ ਸੁਣਾਈ ਦੇ ਰਹੀ ਸੀ। ਯਰੀਹੋ ਵਿਚ ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣ ਬਹੁਤ ਡਰੇ ਹੋਏ ਸਨ। ਕੀ ਤੁਸੀਂ ਤਸਵੀਰ ਵਿਚ ਤਾਕੀ ਤੋਂ ਲਮਕ ਰਹੀ ਲਾਲ ਡੋਰੀ ਦੇਖ ਸਕਦੇ ਹੋ? ਤੁਹਾਨੂੰ ਪਤਾ ਇਹ ਕਿਸ ਦਾ ਘਰ ਹੈ? ਇਹ ਰਾਹਾਬ ਦਾ ਹੀ ਘਰ ਹੈ। ਉਸ ਨੇ ਹੀ ਜਾਸੂਸਾਂ ਦੇ ਕਹਿਣ ਤੇ ਇਹ ਲਾਲ ਡੋਰੀ ਤਾਕੀ ਤੋਂ ਲਮਕਾਈ ਸੀ। ਰਾਹਾਬ ਤੇ ਉਸ ਦਾ ਪਰਿਵਾਰ ਘਰ ਅੰਦਰੋਂ ਸਭ ਕੁਝ ਦੇਖ ਰਹੇ ਸਨ।

ਸੱਤਵੇਂ ਦਿਨ ਸ਼ਹਿਰ ਦੇ ਦੁਆਲੇ ਸੱਤ ਚੱਕਰ ਲਾਉਣ ਤੋਂ ਬਾਅਦ ਤੁਰ੍ਹੀਆਂ ਵਜਾਈਆਂ ਗਈਆਂ ਤੇ ਫ਼ੌਜੀਆਂ ਨੇ ਨਾਅਰੇ ਲਾਏ ਅਤੇ ਕੰਧਾਂ ਆਪਣੇ-ਆਪ ਢਹਿ-ਢੇਰੀ ਹੋਣ ਲੱਗ ਪਈਆਂ। ਫਿਰ ਯਹੋਸ਼ੁਆ ਨੇ ਕਿਹਾ: ‘ਸਭ ਨੂੰ ਮਾਰ ਸੁੱਟੋ ਅਤੇ ਸ਼ਹਿਰ ਨੂੰ ਜਲਾ ਕੇ ਰਾਖ ਕਰ ਦਿਓ। ਕੁਝ ਨਾ ਬਚੇ, ਸਭ ਕੁਝ ਫੂਕ ਸੁੱਟੋ। ਸਿਰਫ਼ ਚਾਂਦੀ, ਸੋਨਾ, ਪਿੱਤਲ ਅਤੇ ਲੋਹਾ ਹੀ ਬਚਾਇਓ ਅਤੇ ਇਹ ਸਾਰੀਆਂ ਚੀਜ਼ਾਂ ਯਹੋਵਾਹ ਦੇ ਡੇਹਰੇ ਦੇ ਖ਼ਜ਼ਾਨੇ ਲਈ ਦੇ ਦੇਈਓ।’

ਯਹੋਸ਼ੁਆ ਨੇ ਉਨ੍ਹਾਂ ਦੋ ਜਾਸੂਸਾਂ ਨੂੰ ਕਿਹਾ: ‘ਰਾਹਾਬ ਦੇ ਘਰ ਜਾਓ ਅਤੇ ਉਸ ਨੂੰ ਤੇ ਉਸ ਦੇ ਸਾਰੇ ਪਰਿਵਾਰ ਨੂੰ ਬਾਹਰ ਲੈ ਆਓ।’ ਜਾਸੂਸਾਂ ਨੇ ਰਾਹਾਬ ਨਾਲ ਕੀਤਾ ਆਪਣਾ ਵਾਅਦਾ ਨਿਭਾਇਆ ਤੇ ਉਸ ਦੇ ਪਰਿਵਾਰ ਨੂੰ ਬਚਾ ਲਿਆ।

ਯਹੋਸ਼ੁਆ 6:1-25.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ