ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • yc ਪਾਠ 3 ਸਫ਼ੇ 8-9
  • ਰਾਹਾਬ ਨੂੰ ਯਹੋਵਾਹ ਉੱਤੇ ਵਿਸ਼ਵਾਸ ਸੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰਾਹਾਬ ਨੂੰ ਯਹੋਵਾਹ ਉੱਤੇ ਵਿਸ਼ਵਾਸ ਸੀ
  • ਆਪਣੇ ਬੱਚਿਆਂ ਨੂੰ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਉਸ ਨੂੰ ‘ਉਸ ਦੇ ਕੰਮਾਂ ਕਰਕੇ ਧਰਮੀ ਗਿਣਿਆ ਗਿਆ’ ਸੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਰਾਹਾਬ ਨੇ ਜਾਸੂਸਾਂ ਦੀ ਮਦਦ ਕੀਤੀ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯਰੀਹੋ ਸ਼ਹਿਰ ਦੀਆਂ ਕੰਧਾਂ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਆਪਣੇ ਬੱਚਿਆਂ ਨੂੰ ਸਿਖਾਓ
yc ਪਾਠ 3 ਸਫ਼ੇ 8-9
ਰਾਹਾਬ ਕੋਠੇ ਉੱਤੇ ਆਉਂਦੀ ਹੈ ਜਿੱਥੇ ਜਾਸੂਸ ਛਿਪੇ ਹੋਏ ਹਨ

ਪਾਠ 3

ਰਾਹਾਬ ਨੂੰ ਯਹੋਵਾਹ ਉੱਤੇ ਵਿਸ਼ਵਾਸ ਸੀ

ਮੰਨ ਲੈ ਕਿ ਆਪਾਂ ਯਰੀਹੋ ਸ਼ਹਿਰ ਵਿਚ ਹਾਂ। ਇਹ ਸ਼ਹਿਰ ਕਨਾਨ ਦੇਸ਼ ਵਿਚ ਹੈ ਜਿੱਥੇ ਲੋਕ ਯਹੋਵਾਹ ਨੂੰ ਨਹੀਂ ਮੰਨਦੇ। ਰਾਹਾਬ ਨਾਂ ਦੀ ਤੀਵੀਂ ਇੱਥੇ ਰਹਿੰਦੀ ਹੈ।

ਜਦੋਂ ਰਾਹਾਬ ਛੋਟੀ ਹੁੰਦੀ ਸੀ, ਉਦੋਂ ਉਸ ਨੇ ਕਹਾਣੀਆਂ ਸੁਣੀਆਂ ਸਨ ਕਿ ਮੂਸਾ ਨੇ ਲਾਲ ਸਮੁੰਦਰ ਦੇ ਦੋ ਟੋਟੇ ਕਰ ਕੇ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕਿੱਦਾਂ ਕੱਢ ਲਿਆਂਦਾ। ਉਸ ਨੇ ਇਹ ਵੀ ਸੁਣਿਆ ਕਿ ਯਹੋਵਾਹ ਨੇ ਲੜਾਈਆਂ ਵਿਚ ਉਨ੍ਹਾਂ ਦੇ ਦੁਸ਼ਮਣਾਂ ਨੂੰ ਕਿਵੇਂ ਹਰਾਇਆ ਸੀ। ਪਰ ਹੁਣ ਉਹ ਨੂੰ ਪਤਾ ਲੱਗਦਾ ਕਿ ਇਜ਼ਰਾਈਲੀ ਲੋਕ ਯਰੀਹੋ ʼਤੇ ਹਮਲਾ ਕਰਨ ਲਈ ਸ਼ਹਿਰ ਤੋਂ ਬਾਹਰ ਡੇਰਾ ਲਾਈ ਬੈਠੇ ਸਨ!

ਰਾਹਾਬ ਨੇ ਇਸ ਲਈ ਜਾਸੂਸਾਂ ਨੂੰ ਬਚਾਇਆ ਕਿਉਂਕਿ ਉਸ ਨੂੰ ਯਹੋਵਾਹ ʼਤੇ ਵਿਸ਼ਵਾਸ ਸੀ

ਇਕ ਸ਼ਾਮ ਨੂੰ ਦੋ ਇਜ਼ਰਾਈਲੀ ਯਰੀਹੋ ਸ਼ਹਿਰ ਬਾਰੇ ਪਤਾ ਕਰਨ ਲਈ ਲੁਕ-ਛਿਪ ਕੇ ਆ ਜਾਂਦੇ ਹਨ। ਉਹ ਰਾਹਾਬ ਦੇ ਘਰ ਆਉਂਦੇ ਹਨ ਅਤੇ ਉਹ ਉਨ੍ਹਾਂ ਨੂੰ ਉੱਥੇ ਰਹਿਣ ਲਈ ਅੰਦਰ ਬੁਲਾਉਂਦੀ ਹੈ। ਉਸੇ ਰਾਤ ਯਰੀਹੋ ਦੇ ਰਾਜੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਆਦਮੀ ਸ਼ਹਿਰ ਵਿਚ ਆਏ ਹੋਏ ਹਨ ਅਤੇ ਰਾਹਾਬ ਦੇ ਘਰ ਹੀ ਹਨ। ਇਸ ਲਈ ਰਾਜਾ ਉਨ੍ਹਾਂ ਨੂੰ ਫੜਨ ਲਈ ਆਪਣੇ ਬੰਦੇ ਭੇਜਦਾ ਹੈ। ਰਾਹਾਬ ਦੋਨਾਂ ਆਦਮੀਆਂ ਨੂੰ ਕੋਠੇ ʼਤੇ ਲੁਕੋ ਦਿੰਦੀ ਹੈ ਅਤੇ ਰਾਜੇ ਦੇ ਬੰਦਿਆਂ ਨੂੰ ਕਹਿੰਦੀ ਹੈ: ‘ਜਾਸੂਸ ਇੱਥੇ ਆਏ ਤਾਂ ਸੀ, ਪਰ ਉਹ ਹੁਣ ਸ਼ਹਿਰ ਵਿੱਚੋਂ ਚਲੇ ਗਏ ਹਨ। ਜੇ ਤੁਸੀਂ ਹੁਣੇ ਜਾਓ, ਤਾਂ ਤੁਸੀਂ ਉਨ੍ਹਾਂ ਨੂੰ ਫੜ ਲਵੋਗੇ!’ ਤੈਨੂੰ ਪਤਾ ਹੈ ਕਿ ਰਾਹਾਬ ਜਾਸੂਸਾਂ ਨੂੰ ਕਿਉਂ ਬਚਾ ਰਹੀ ਹੈ?— ਕਿਉਂਕਿ ਉਸ ਨੂੰ ਯਹੋਵਾਹ ʼਤੇ ਵਿਸ਼ਵਾਸ ਹੈ ਅਤੇ ਉਹ ਜਾਣਦੀ ਹੈ ਕਿ ਯਹੋਵਾਹ ਇਜ਼ਰਾਈਲੀਆਂ ਨੂੰ ਕਨਾਨ ਦੇਸ਼ ਉੱਤੇ ਜਿੱਤ ਦੇਵੇਗਾ।

ਰਾਹਾਬ ਦੇ ਘਰੋਂ ਜਾਣ ਤੋਂ ਪਹਿਲਾਂ ਉਹ ਦੋ ਇਜ਼ਰਾਈਲੀ ਉਸ ਨਾਲ ਵਾਅਦਾ ਕਰਦੇ ਹਨ ਕਿ ਯਰੀਹੋ ਦੇ ਨਾਸ਼ ਵੇਲੇ ਉਹ ਆਪਣੇ ਮੰਮੀ-ਡੈਡੀ ਅਤੇ ਭਰਾਵਾਂ ਸਣੇ ਬਚਾ ਲਈ ਜਾਵੇਗੀ। ਤੈਨੂੰ ਪਤਾ ਕਿ ਉਹ ਰਾਹਾਬ ਨੂੰ ਕੀ ਕਰਨ ਲਈ ਕਹਿੰਦੇ ਹਨ?— ਉਹ ਕਹਿੰਦੇ ਹਨ: ‘ਇਹ ਲਾਲ ਰੱਸੀ ਲੈ ਤੇ ਇਸ ਨੂੰ ਆਪਣੀ ਖਿੜਕੀ ਨਾਲ ਬੰਨ੍ਹ ਦੇ। ਜੇ ਤੂੰ ਇੱਦਾਂ ਕਰੇਂਗੀ, ਤਾਂ ਤੇਰੇ ਘਰ ਵਿਚ ਜਿਹੜਾ ਵੀ ਹੋਵੇਗਾ, ਉਹ ਬਚ ਜਾਵੇਗਾ।’ ਰਾਹਾਬ ਉੱਦਾਂ ਹੀ ਕਰਦੀ ਹੈ, ਜਿੱਦਾਂ ਜਾਸੂਸਾਂ ਨੇ ਉਸ ਨੂੰ ਕਰਨ ਲਈ ਕਿਹਾ ਸੀ। ਤੈਨੂੰ ਪਤਾ ਕਿ ਅੱਗੇ ਕੀ ਹੋਇਆ?—

ਯਰੀਹੋ ਦੀ ਕੰਧ ’ਤੇ ਰਾਹਾਬ ਦੀ ਖਿੜਕੀ ਵਿੱਚੋਂ ਲਾਲ ਰੱਸੀ ਲਟਕਦੀ ਹੋਈ

ਯਹੋਵਾਹ ਨੇ ਰਾਹਾਬ ਅਤੇ ਉਸ ਦੇ ਪਰਿਵਾਰ ਨੂੰ ਬਚਾਇਆ

ਥੋੜ੍ਹੇ ਦਿਨਾਂ ਬਾਅਦ ਇਜ਼ਰਾਈਲੀ ਚੁੱਪ-ਚਾਪ ਸ਼ਹਿਰ ਦੇ ਦੁਆਲੇ ਚੱਕਰ ਲਾਉਣ ਲੱਗ ਪਏ। ਉਨਾਂ ਨੇ ਹਰ ਰੋਜ਼ ਛੇ ਦਿਨਾਂ ਤਕ ਇਕ ਵਾਰ ਚੱਕਰ ਲਾਇਆ। ਪਰ ਸੱਤਵੇਂ ਦਿਨ, ਉਹ ਸ਼ਹਿਰ ਦੇ ਦੁਆਲੇ ਸੱਤ ਚੱਕਰ ਲਾਉਂਦੇ ਹਨ। ਫਿਰ ਉਹ ਉੱਚੀ ਆਵਾਜ਼ ਵਿਚ ਚਿਲਾਉਂਦੇ ਹਨ। ਯਹੋਵਾਹ ਨੇ ਸ਼ਹਿਰ ਦੀਆਂ ਕੰਧਾਂ ਨੂੰ ਢਾਹ ਸੁੱਟਿਆ। ਪਰ ਜਿਸ ਘਰ ਦੀ ਖਿੜਕੀ ਨਾਲ ਲਾਲ ਰੱਸੀ ਬੰਨ੍ਹੀ ਹੋਈ ਸੀ, ਉਹ ਘਰ ਨਹੀਂ ਡਿਗਿਆ! ਕੀ ਤੂੰ ਇਸ ਨੂੰ ਤਸਵੀਰ ਵਿਚ ਦੇਖ ਸਕਦਾਂ?— ਰਾਹਾਬ ਅਤੇ ਉਸ ਦਾ ਪਰਿਵਾਰ ਬਚ ਗਿਆ!

ਤੂੰ ਰਾਹਾਬ ਤੋਂ ਕੀ ਸਿੱਖਿਆ?— ਰਾਹਾਬ ਨੂੰ ਯਹੋਵਾਹ ʼਤੇ ਇਸ ਲਈ ਵਿਸ਼ਵਾਸ ਸੀ ਕਿਉਂਕਿ ਉਸ ਨੇ ਉਸ ਬਾਰੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਸੁਣੀਆਂ ਸਨ। ਤੂੰ ਵੀ ਯਹੋਵਾਹ ਬਾਰੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਿੱਖ ਰਿਹਾ ਹੈਂ। ਕੀ ਰਾਹਾਬ ਵਾਂਗ ਤੈਨੂੰ ਵੀ ਯਹੋਵਾਹ ʼਤੇ ਵਿਸ਼ਵਾਸ ਹੈਂ?— ਹਾਂ, ਮੈਨੂੰ ਯਕੀਨ ਹੈ ਕਿ ਤੈਨੂੰ ਵਿਸ਼ਵਾਸ ਹੈ!

ਆਪਣੀ ਬਾਈਬਲ ਵਿੱਚੋਂ ਪੜ੍ਹੋ

  • ਯਹੋਸ਼ੁਆ 2:1-24; 6:1-5, 14, 15, 20-25

  • ਇਬਰਾਨੀਆਂ 11:31

ਸਵਾਲ:

  • ਜਦੋਂ ਰਾਹਾਬ ਛੋਟੀ ਹੁੰਦੀ ਸੀ, ਉਦੋਂ ਉਸ ਨੇ ਕਿਹੜੀਆਂ ਕਹਾਣੀਆਂ ਸੁਣੀਆਂ ਸਨ?

  • ਉਸ ਨੇ ਦੋ ਇਜ਼ਰਾਈਲੀਆਂ ਦੀ ਕਿੱਦਾਂ ਮਦਦ ਕੀਤੀ ਸੀ? ਉਸ ਨੇ ਇੱਦਾਂ ਕਿਉਂ ਕੀਤਾ?

  • ਜਾਸੂਸਾਂ ਨੇ ਰਾਹਾਬ ਨਾਲ ਕਿਹੜਾ ਵਾਅਦਾ ਕੀਤਾ ਸੀ?

  • ਤੂੰ ਰਾਹਾਬ ਤੋਂ ਕੀ ਸਿੱਖਿਆ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ