ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 30 ਸਫ਼ਾ 76
  • ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਰਾਹਾਬ ਨੂੰ ਯਹੋਵਾਹ ਉੱਤੇ ਵਿਸ਼ਵਾਸ ਸੀ
    ਆਪਣੇ ਬੱਚਿਆਂ ਨੂੰ ਸਿਖਾਓ
  • ਰਾਹਾਬ ਨੇ ਜਾਸੂਸਾਂ ਦੀ ਮਦਦ ਕੀਤੀ
    ਬਾਈਬਲ ਕਹਾਣੀਆਂ ਦੀ ਕਿਤਾਬ
  • ਉਸ ਨੂੰ ‘ਉਸ ਦੇ ਕੰਮਾਂ ਕਰਕੇ ਧਰਮੀ ਗਿਣਿਆ ਗਿਆ’ ਸੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਯਰੀਹੋ ਸ਼ਹਿਰ ਦੀਆਂ ਕੰਧਾਂ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 30 ਸਫ਼ਾ 76
ਰਾਹਾਬ ਫ਼ੌਜੀਆਂ ਨੂੰ ਦੂਸਰੇ ਪਾਸੇ ਭੇਜ ਕੇ ਜਾਸੂਸਾਂ ਨੂੰ ਬਚਾਉਂਦੀ ਹੋਈ

ਪਾਠ 30

ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ

ਜਦੋਂ ਇਜ਼ਰਾਈਲੀ ਜਾਸੂਸ ਯਰੀਹੋ ਸ਼ਹਿਰ ਗਏ, ਤਾਂ ਉਹ ਰਾਹਾਬ ਨਾਂ ਦੀ ਔਰਤ ਦੇ ਘਰ ਰੁਕੇ। ਯਰੀਹੋ ਦੇ ਰਾਜੇ ਨੂੰ ਇਹ ਗੱਲ ਪਤਾ ਲੱਗ ਗਈ ਅਤੇ ਉਸ ਨੇ ਰਾਹਾਬ ਦੇ ਘਰ ਫ਼ੌਜੀ ਭੇਜੇ। ਉਸ ਨੇ ਦੋਵੇਂ ਜਾਸੂਸਾਂ ਨੂੰ ਛੱਤ ʼਤੇ ਲੁਕੋ ਦਿੱਤਾ ਅਤੇ ਫ਼ੌਜੀਆਂ ਨੂੰ ਦੂਸਰੇ ਪਾਸੇ ਭੇਜ ਦਿੱਤਾ। ਉਸ ਨੇ ਜਾਸੂਸਾਂ ਨੂੰ ਕਿਹਾ: ‘ਮੈਂ ਤੁਹਾਡੀ ਮਦਦ ਕਰਾਂਗੀ ਕਿਉਂਕਿ ਮੈਂ ਜਾਣਦੀ ਹਾਂ ਕਿ ਯਹੋਵਾਹ ਤੁਹਾਡੇ ਨਾਲ ਹੈ ਅਤੇ ਤੁਸੀਂ ਇਸ ਦੇਸ਼ ਨੂੰ ਜਿੱਤ ਲਓਗੇ। ਕਿਰਪਾ ਕਰ ਕੇ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਮੇਰੇ ਪਰਿਵਾਰ ਨੂੰ ਬਚਾਓਗੇ।’

ਜਾਸੂਸਾਂ ਨੇ ਰਾਹਾਬ ਨੂੰ ਕਿਹਾ: ‘ਅਸੀਂ ਵਾਅਦਾ ਕਰਦੇ ਹਾਂ ਕਿ ਜਿਹੜਾ ਤੇਰੇ ਘਰ ਅੰਦਰ ਹੋਵੇਗਾ, ਉਸ ਨੂੰ ਕੁਝ ਨਹੀਂ ਹੋਵੇਗਾ।’ ਉਨ੍ਹਾਂ ਨੇ ਕਿਹਾ: ‘ਤੂੰ ਆਪਣੇ ਘਰ ਦੀ ਖਿੜਕੀ ਨਾਲ ਲਾਲ ਰੰਗ ਦੀ ਰੱਸੀ ਬੰਨ੍ਹ ਦੇਈਂ ਤਾਂਕਿ ਤੇਰਾ ਪਰਿਵਾਰ ਬਚ ਜਾਵੇ।’

ਰਾਹਾਬ ਦਾ ਘਰ, ਜਿਸ ਦੀ ਖਿੜਕੀ ਨਾਲ ਲਾਲ ਰੱਸੀ ਬੰਨ੍ਹੀ ਹੋਈ ਸੀ, ਬਚਿਆ ਰਿਹਾ ਜਦ ਕਿ ਯਰੀਹੋ ਦੀਆਂ ਕੰਧਾਂ ਡਿਗ ਪਈਆਂ

ਰਾਹਾਬ ਨੇ ਜਾਸੂਸਾਂ ਨੂੰ ਖਿੜਕੀ ਵਿੱਚੋਂ ਦੀ ਰੱਸੀ ਦੇ ਸਹਾਰੇ ਥੱਲੇ ਉਤਾਰ ਦਿੱਤਾ। ਜਾਸੂਸ ਯਹੋਸ਼ੁਆ ਕੋਲ ਵਾਪਸ ਜਾਣ ਤੋਂ ਪਹਿਲਾਂ ਤਿੰਨ ਦਿਨ ਪਹਾੜਾਂ ਵਿਚ ਲੁਕੇ ਰਹੇ। ਫਿਰ ਇਜ਼ਰਾਈਲੀਆਂ ਨੇ ਯਰਦਨ ਦਰਿਆ ਪਾਰ ਕਰ ਲਿਆ ਅਤੇ ਹੁਣ ਉਹ ਦੇਸ਼ ʼਤੇ ਕਬਜ਼ਾ ਕਰਨ ਲਈ ਤਿਆਰ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਯਰੀਹੋ ਸ਼ਹਿਰ ʼਤੇ ਕਬਜ਼ਾ ਕੀਤਾ। ਯਹੋਵਾਹ ਨੇ ਉਨ੍ਹਾਂ ਨੂੰ ਛੇ ਦਿਨਾਂ ਲਈ ਸ਼ਹਿਰ ਦੇ ਦੁਆਲੇ ਇਕ-ਇਕ ਚੱਕਰ ਲਾਉਣ ਲਈ ਕਿਹਾ। ਸੱਤਵੇਂ ਦਿਨ ਉਨ੍ਹਾਂ ਨੇ ਸ਼ਹਿਰ ਦੇ ਦੁਆਲੇ ਸੱਤ ਚੱਕਰ ਲਾਏ। ਫਿਰ ਪੁਜਾਰੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਫ਼ੌਜੀਆਂ ਨੇ ਉੱਚੀ ਆਵਾਜ਼ ਵਿਚ ਜੈਕਾਰਾ ਲਾਇਆ। ਸ਼ਹਿਰ ਦੀਆਂ ਕੰਧਾਂ ਡਿਗਣ ਲੱਗ ਪਈਆਂ! ਪਰ ਰਾਹਾਬ ਦਾ ਘਰ ਨਹੀਂ ਡਿਗਿਆ ਜੋ ਸ਼ਹਿਰ ਦੀ ਕੰਧ ʼਤੇ ਸੀ। ਰਾਹਾਬ ਅਤੇ ਉਸ ਦਾ ਪਰਿਵਾਰ ਬਚ ਗਿਆ ਕਿਉਂਕਿ ਉਸ ਨੇ ਯਹੋਵਾਹ ʼਤੇ ਭਰੋਸਾ ਰੱਖਿਆ।

“ਇਸੇ ਤਰ੍ਹਾਂ, ਕੀ ਰਾਹਾਬ . . . ਨੂੰ ਵੀ ਉਸ ਦੇ ਕੰਮਾਂ ਕਰਕੇ ਧਰਮੀ ਨਹੀਂ ਠਹਿਰਾਇਆ ਗਿਆ ਸੀ ਜਿਸ ਨੇ ਜਾਸੂਸਾਂ ਦੀ ਪਰਾਹੁਣਚਾਰੀ ਕੀਤੀ ਸੀ ਅਤੇ ਫਿਰ ਉਨ੍ਹਾਂ ਨੂੰ ਦੂਸਰੇ ਰਸਤਿਓਂ ਘੱਲਿਆ ਸੀ?”—ਯਾਕੂਬ 2:25

ਸਵਾਲ: ਰਾਹਾਬ ਨੇ ਜਾਸੂਸਾਂ ਦੀ ਮਦਦ ਕਿਉਂ ਕੀਤੀ? ਇਜ਼ਰਾਈਲੀਆਂ ਨੇ ਯਰੀਹੋ ʼਤੇ ਹਮਲਾ ਕਿਵੇਂ ਕੀਤਾ? ਰਾਹਾਬ ਅਤੇ ਉਸ ਦੇ ਪਰਿਵਾਰ ਨਾਲ ਕੀ ਹੋਇਆ?

ਯਹੋਸ਼ੁਆ 2:1-24; 6:1-27; ਇਬਰਾਨੀਆਂ 11:30, 31; ਯਾਕੂਬ 2:24-26

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ