ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • my ਕਹਾਣੀ 86
  • ਤਾਰੇ ਨੇ ਰਾਹ ਦਿਖਾਇਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤਾਰੇ ਨੇ ਰਾਹ ਦਿਖਾਇਆ
  • ਬਾਈਬਲ ਕਹਾਣੀਆਂ ਦੀ ਕਿਤਾਬ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਨੇ ਯਿਸੂ ਨੂੰ ਬਚਾਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਯਿਸੂ ਅਤੇ ਜੋਤਸ਼ੀ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਇਕ ਜ਼ਾਲਮ ਤੋਂ ਬਚਾਉ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਬਾਈਬਲ ਕਹਾਣੀਆਂ ਦੀ ਕਿਤਾਬ
my ਕਹਾਣੀ 86

ਕਹਾਣੀ 86

ਤਾਰੇ ਨੇ ਰਾਹ ਦਿਖਾਇਆ

ਕੀ ਤੁਸੀਂ ਤਸਵੀਰ ਵਿਚ ਚਮਕੀਲੇ ਤਾਰੇ ਨੂੰ ਦੇਖ ਸਕਦੇ ਹੋ ਜਿਸ ਵੱਲ ਇਕ ਬੰਦਾ ਇਸ਼ਾਰਾ ਕਰ ਰਿਹਾ ਹੈ? ਇਹ ਬੰਦੇ ਪੂਰਬ ਵੱਲੋਂ ਆਏ ਜੋਤਸ਼ੀ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਤਾਰਾ ਉਨ੍ਹਾਂ ਨੂੰ ਕਿਸੇ ਖ਼ਾਸ ਬੰਦੇ ਵੱਲ ਲੈ ਜਾ ਰਿਹਾ ਹੈ।

ਯਰੂਸ਼ਲਮ ਪਹੁੰਚ ਕੇ ਉਨ੍ਹਾਂ ਨੇ ਕਿਸੇ ਨੂੰ ਪੁੱਛਿਆ: ‘ਉਹ ਬੱਚਾ ਕਿੱਥੇ ਹੈ ਜਿਸ ਨੇ ਯਹੂਦੀਆਂ ਦਾ ਰਾਜਾ ਬਣਨਾ ਹੈ?’ ਇਸਰਾਏਲੀ ਲੋਕ “ਯਹੂਦੀ” ਨਾਮ ਤੋਂ ਵੀ ਜਾਣੇ ਜਾਂਦੇ ਸਨ। ਉਨ੍ਹਾਂ ਨੇ ਅੱਗੇ ਕਿਹਾ: ‘ਅਸੀਂ ਪਹਿਲਾਂ ਉਸ ਬੱਚੇ ਦਾ ਤਾਰਾ ਉਦੋਂ ਦੇਖਿਆ ਜਦ ਅਸੀਂ ਪੂਰਬ ਵਿਚ ਸੀ ਅਤੇ ਅਸੀਂ ਉਸ ਨੂੰ ਮੱਥਾ ਟੇਕਣ ਆਏ ਹਾਂ।’

ਯਰੂਸ਼ਲਮ ਦੇ ਰਾਜੇ ਹੇਰੋਦੇਸ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ, ਤਾਂ ਉਸ ਨੂੰ ਗੁੱਸਾ ਆਇਆ। ਉਹ ਨਹੀਂ ਚਾਹੁੰਦਾ ਸੀ ਕਿ ਕੋਈ ਹੋਰ ਰਾਜਾ ਉਸ ਦੀ ਰਾਜ-ਗੱਦੀ ਤੇ ਬੈਠੇ। ਉਸ ਨੇ ਪ੍ਰਧਾਨ ਜਾਜਕਾਂ ਨੂੰ ਬੁਲਾ ਕੇ ਪੁੱਛਿਆ: ‘ਵਾਅਦਾ ਕੀਤਾ ਹੋਇਆ ਰਾਜਾ ਕਿੱਥੇ ਪੈਦਾ ਹੋਵੇਗਾ?’ ਉਨ੍ਹਾਂ ਨੇ ਜਵਾਬ ਦਿੱਤਾ: ‘ਬਾਈਬਲ ਵਿਚ ਲਿਖਿਆ ਹੈ ਕਿ ਉਹ ਬੈਤਲਹਮ ਵਿਚ ਪੈਦਾ ਹੋਵੇਗਾ।’

ਫਿਰ ਹੇਰੋਦੇਸ ਨੇ ਪੂਰਬ ਤੋਂ ਆਏ ਬੰਦਿਆਂ ਨੂੰ ਬੁਲਾ ਕੇ ਕਿਹਾ: ‘ਜਾਓ ਉਸ ਬੱਚੇ ਨੂੰ ਲੱਭੋ। ਜਦ ਤੁਸੀਂ ਉਸ ਨੂੰ ਲੱਭ ਲਵੋ, ਤਾਂ ਮੈਨੂੰ ਦੱਸਿਓ। ਮੈਂ ਵੀ ਜਾ ਕੇ ਉਸ ਨੂੰ ਮੱਥਾ ਟੇਕਣਾ ਚਾਹੁੰਦਾ ਹਾਂ।’ ਪਰ ਅਸਲ ਵਿਚ ਉਹ ਬੱਚੇ ਨੂੰ ਲੱਭ ਕੇ ਮਾਰਨਾ ਚਾਹੁੰਦਾ ਸੀ।

ਫਿਰ ਜਦ ਇਹ ਬੰਦੇ ਯਰੂਸ਼ਲਮ ਤੋਂ ਨਿਕਲੇ, ਤਾਂ ਇਹ ਤਾਰਾ ਉਨ੍ਹਾਂ ਨੂੰ ਬੈਤਲਹਮ ਦੇ ਇਕ ਘਰ ਲੈ ਗਿਆ ਜਿੱਥੇ ਬੱਚਾ ਸੀ। ਜਦ ਇਹ ਬੰਦੇ ਘਰ ਅੰਦਰ ਵੜੇ, ਤਾਂ ਉਨ੍ਹਾਂ ਨੇ ਉੱਥੇ ਮਰਿਯਮ ਅਤੇ ਯਿਸੂ ਨੂੰ ਦੇਖਿਆ। ਇਨ੍ਹਾਂ ਬੰਦਿਆਂ ਨੇ ਯਿਸੂ ਨੂੰ ਕਈ ਤੋਹਫ਼ੇ ਦਿੱਤੇ। ਇਸ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਸੁਪਨੇ ਵਿਚ ਦੱਸਿਆ ਕਿ ਉਹ ਵਾਪਸ ਹੇਰੋਦੇਸ ਕੋਲ ਨਾ ਜਾਣ। ਇਸ ਲਈ ਉਹ ਕਿਸੇ ਹੋਰ ਰਸਤੇ ਰਾਹੀਂ ਆਪਣੇ ਦੇਸ਼ ਨੂੰ ਚਲੇ ਗਏ।

ਪਰ ਜਦ ਹੇਰੋਦੇਸ ਨੂੰ ਖ਼ਬਰ ਮਿਲੀ ਕਿ ਪੂਰਬ ਤੋਂ ਆਏ ਬੰਦੇ ਕਿਸੇ ਹੋਰ ਰਸਤੇ ਰਾਹੀਂ ਵਾਪਸ ਆਪਣੇ ਦੇਸ਼ ਨੂੰ ਚਲੇ ਗਏ ਸਨ, ਤਾਂ ਉਸ ਦਾ ਗੁੱਸਾ ਹੋਰ ਵੀ ਭੜਕ ਉੱਠਿਆ। ਇਸ ਲਈ ਉਸ ਨੇ ਹੁਕਮ ਸੁਣਾਇਆ ਕਿ ਬੈਤਲਹਮ ਵਿਚ ਜਿੰਨੇ ਵੀ ਮੁੰਡੇ ਦੋ ਸਾਲ ਦੇ ਜਾਂ ਇਸ ਤੋਂ ਛੋਟੀ ਉਮਰ ਦੇ ਸਨ, ਉਨ੍ਹਾਂ ਸਾਰਿਆਂ ਨੂੰ ਮਾਰ ਦਿੱਤਾ ਜਾਵੇ। ਪਰ ਯਹੋਵਾਹ ਨੇ ਯੂਸੁਫ਼ ਨੂੰ ਸੁਪਨੇ ਵਿਚ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਬੱਚੇ ਦੀ ਜਾਨ ਨੂੰ ਖ਼ਤਰਾ ਹੈ। ਇਸ ਲਈ ਯੂਸੁਫ਼ ਆਪਣੇ ਪਰਿਵਾਰ ਨੂੰ ਲੈ ਕੇ ਮਿਸਰ ਚਲਾ ਗਿਆ। ਬਾਅਦ ਵਿਚ ਜਦ ਯੂਸੁਫ਼ ਨੂੰ ਪਤਾ ਲੱਗਾ ਕਿ ਹੇਰੋਦੇਸ ਦੀ ਮੌਤ ਹੋ ਚੁੱਕੀ ਹੈ, ਤਾਂ ਉਹ ਮਰਿਯਮ ਅਤੇ ਯਿਸੂ ਨੂੰ ਲੈ ਕੇ ਵਾਪਸ ਨਾਸਰਤ ਰਹਿਣ ਆ ਗਿਆ। ਯਿਸੂ ਇੱਥੇ ਨਾਸਰਤ ਵਿਚ ਹੀ ਵੱਡਾ ਹੋਇਆ ਸੀ।

ਤੁਹਾਡੇ ਖ਼ਿਆਲ ਵਿਚ ਉਸ ਤਾਰੇ ਨੂੰ ਕਿਸ ਨੇ ਚਮਕਾਇਆ ਸੀ? ਤੁਹਾਨੂੰ ਯਾਦ ਹੋਵੇਗਾ ਕਿ ਪੂਰਬ ਤੋਂ ਆਏ ਬੰਦਿਆਂ ਨੂੰ ਤਾਰਾ ਪਹਿਲਾਂ ਯਰੂਸ਼ਲਮ ਨੂੰ ਲੈ ਕੇ ਗਿਆ ਸੀ। ਸ਼ਤਾਨ ਪਰਮੇਸ਼ੁਰ ਦੇ ਪੁੱਤਰ ਨੂੰ ਮਰਵਾਉਣਾ ਚਾਹੁੰਦਾ ਸੀ। ਉਸ ਨੂੰ ਪਤਾ ਸੀ ਕਿ ਯਰੂਸ਼ਲਮ ਦਾ ਰਾਜਾ ਹੇਰੋਦੇਸ ਉਸ ਦੀ ਇਹ ਇੱਛਾ ਪੂਰੀ ਕਰੇਗਾ। ਤਾਂ ਫਿਰ ਸ਼ਤਾਨ ਨੇ ਹੀ ਇਸ ਤਾਰੇ ਨੂੰ ਚਮਕਾਇਆ ਹੋਣਾ।

ਮੱਤੀ 2:1-23; ਮੀਕਾਹ 5:2.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ