ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • gt ਅਧਿ. 7
  • ਯਿਸੂ ਅਤੇ ਜੋਤਸ਼ੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਿਸੂ ਅਤੇ ਜੋਤਸ਼ੀ
  • ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਮਿਲਦੀ-ਜੁਲਦੀ ਜਾਣਕਾਰੀ
  • ਤਾਰੇ ਨੇ ਰਾਹ ਦਿਖਾਇਆ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯਹੋਵਾਹ ਨੇ ਯਿਸੂ ਨੂੰ ਬਚਾਇਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਇਕ ਜ਼ਾਲਮ ਤੋਂ ਬਚਾਉ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
gt ਅਧਿ. 7

ਅਧਿਆਇ 7

ਯਿਸੂ ਅਤੇ ਜੋਤਸ਼ੀ

ਪੂਰਬ ਤੋਂ ਕੁਝ ਆਦਮੀ ਆਉਂਦੇ ਹਨ। ਉਹ ਜੋਤਸ਼ੀ ਹਨ​—⁠ਉਹ ਲੋਕ ਜੋ ਤਾਰਿਆਂ ਦੀ ਸਥਿਤੀ ਦੀ ਵਿਆਖਿਆ ਕਰਨ ਦਾ ਦਾਅਵਾ ਕਰਦੇ ਹਨ। ਜਦੋਂ ਉਹ ਪੂਰਬ ਵਿਚ ਅਜੇ ਘਰ ਹੀ ਸਨ, ਤਾਂ ਉਨ੍ਹਾਂ ਨੇ ਇਕ ਨਵਾਂ ਤਾਰਾ ਦੇਖਿਆ, ਅਤੇ ਉਹ ਇਸ ਦੇ ਪਿੱਛੇ-ਪਿੱਛੇ ਸੈਂਕੜੇ ਕਿਲੋਮੀਟਰ ਚੱਲਦੇ ਹੋਏ ਯਰੂਸ਼ਲਮ ਨੂੰ ਆ ਗਏ।

ਜਦੋਂ ਜੋਤਸ਼ੀ ਯਰੂਸ਼ਲਮ ਪਹੁੰਚਦੇ ਹਨ, ਤਾਂ ਉਹ ਪੁੱਛਦੇ ਹਨ: “ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹ ਦਾ ਤਾਰਾ ਡਿੱਠਾ ਅਤੇ ਉਹ ਨੂੰ ਮੱਥਾ ਟੇਕਣ ਆਏ ਹਾਂ।”

ਜਦੋਂ ਯਰੂਸ਼ਲਮ ਵਿਚ ਰਾਜਾ ਹੇਰੋਦੇਸ ਇਸ ਦੇ ਬਾਰੇ ਸੁਣਦਾ ਹੈ, ਤਾਂ ਉਹ ਬਹੁਤ ਪਰੇਸ਼ਾਨ ਹੁੰਦਾ ਹੈ। ਇਸ ਲਈ ਉਹ ਮੁੱਖ ਜਾਜਕਾਂ ਨੂੰ ਸੱਦ ਕੇ ਪੁੱਛਦਾ ਹੈ ਕਿ ਮਸੀਹ ਨੇ ਕਿੱਥੇ ਪੈਦਾ ਹੋਣਾ ਹੈ? ਆਪਣਾ ਜਵਾਬ ਸ਼ਾਸਤਰਾਂ ਤੇ ਆਧਾਰਿਤ ਕਰਦੇ ਹੋਏ, ਉਹ ਜਵਾਬ ਦਿੰਦੇ ਹਨ: “ਬੈਤਲਹਮ ਵਿੱਚ।” ਇਸ ਤੇ ਹੇਰੋਦੇਸ ਜੋਤਸ਼ੀਆਂ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਨੂੰ ਕਹਿੰਦਾ ਹੈ: “ਜਾਓ ਜਤਨ ਨਾਲ ਉਸ ਬਾਲਕ ਦੀ ਭਾਲ ਕਰੋ ਅਰ ਜਦ ਉਹ ਲੱਭ ਪਵੇ ਤਦ ਮੁੜ ਮੈਨੂੰ ਖ਼ਬਰ ਦਿਓ ਤਾਂ ਮੈਂ ਭੀ ਜਾ ਕੇ ਉਹ ਨੂੰ ਮੱਥਾ ਟੇਕਾਂ।” ਪਰੰਤੂ, ਅਸਲ ਵਿਚ, ਹੇਰੋਦੇਸ ਬੱਚੇ ਨੂੰ ਲੱਭ ਕੇ ਉਸ ਨੂੰ ਮਾਰ ਦੇਣਾ ਚਾਹੁੰਦਾ ਹੈ!

ਉਨ੍ਹਾਂ ਦੇ ਜਾਣ ਤੋਂ ਬਾਅਦ, ਇਕ ਅਚੰਭੇ ਦੀ ਗੱਲ ਵਾਪਰਦੀ ਹੈ। ਉਹ ਤਾਰਾ ਜੋ ਉਨ੍ਹਾਂ ਨੇ ਪੂਰਬ ਵਿਚ ਰਹਿੰਦਿਆਂ ਦੇਖਿਆ ਸੀ, ਉਨ੍ਹਾਂ ਦੇ ਅੱਗੇ-ਅੱਗੇ ਚੱਲਦਾ ਹੈ। ਸਪੱਸ਼ਟ ਹੈ ਕਿ ਇਹ ਕੋਈ ਸਾਧਾਰਣ ਤਾਰਾ ਨਹੀਂ ਹੈ, ਪਰੰਤੂ ਇਹ ਖ਼ਾਸ ਤੌਰ ਤੇ ਉਨ੍ਹਾਂ ਨੂੰ ਨਿਰਦੇਸ਼ਨ ਮੁਹੱਈਆ ਕਰਨ ਲਈ ਪ੍ਰਦਾਨ ਕੀਤਾ ਗਿਆ ਹੈ। ਜੋਤਸ਼ੀ ਇਹ ਦੇ ਪਿੱਛੇ-ਪਿੱਛੇ ਚੱਲਦੇ ਜਾਂਦੇ ਹਨ ਜਦੋਂ ਤਕ ਇਹ ਠੀਕ ਉਸ ਘਰ ਦੇ ਉੱਪਰ ਨਹੀਂ ਰੁਕ ਜਾਂਦਾ ਜਿੱਥੇ ਯੂਸੁਫ਼ ਅਤੇ ਮਰਿਯਮ ਰਹਿ ਰਹੇ ਹਨ।

ਜਦੋਂ ਜੋਤਸ਼ੀ ਘਰ ਦੇ ਅੰਦਰ ਦਾਖ਼ਲ ਹੁੰਦੇ ਹਨ, ਤਾਂ ਉਹ ਮਰਿਯਮ ਨੂੰ ਆਪਣੇ ਛੋਟੇ ਬੱਚੇ, ਯਿਸੂ ਨਾਲ ਬੈਠੀ ਹੋਈ ਪਾਉਂਦੇ ਹਨ। ਇਸ ਤੇ ਉਹ ਸਾਰੇ ਉਸ ਨੂੰ ਮੱਥਾ ਟੇਕਦੇ ਹਨ। ਅਤੇ ਉਹ ਆਪਣੀਆਂ ਥੈਲੀਆਂ ਵਿੱਚੋਂ ਸੋਨੇ, ਲੁਬਾਣ ਅਤੇ ਗੰਧਰਸ ਦੇ ਤੋਹਫ਼ੇ ਕੱਢਦੇ ਹਨ। ਇਸ ਤੋਂ ਬਾਅਦ, ਜਦੋਂ ਉਹ ਹੇਰੋਦੇਸ ਨੂੰ ਇਹ ਦੱਸਣ ਲਈ ਮੁੜਨ ਲੱਗਦੇ ਹਨ ਕਿ ਬੱਚਾ ਕਿੱਥੇ ਹੈ, ਤਾਂ ਉਹ ਪਰਮੇਸ਼ੁਰ ਦੁਆਰਾ ਸੁਪਨੇ ਵਿਚ ਚਿਤਾਏ ਜਾਂਦੇ ਹਨ ਕਿ ਅਜਿਹਾ ਨਾ ਕਰਨ। ਇਸ ਲਈ ਉਹ ਕਿਸੇ ਹੋਰ ਰਾਹ ਦੁਆਰਾ ਆਪਣੇ ਦੇਸ਼ ਨੂੰ ਚੱਲੇ ਜਾਂਦੇ ਹਨ।

ਤੁਹਾਡੇ ਖ਼ਿਆਲ ਅਨੁਸਾਰ ਇਹ ਤਾਰਾ ਜੋ ਜੋਤਸ਼ੀਆਂ ਦੇ ਨਿਰਦੇਸ਼ਨ ਲਈ ਆਕਾਸ਼ ਵਿਚ ਚੱਲਦਾ ਸੀ, ਕਿਸ ਨੇ ਮੁਹੱਈਆ ਕੀਤਾ ਸੀ? ਯਾਦ ਕਰੋ, ਉਸ ਤਾਰੇ ਨੇ ਉਨ੍ਹਾਂ ਨੂੰ ਸਿੱਧਾ ਬੈਤਲਹਮ ਵਿਚ ਯਿਸੂ ਵੱਲ ਨਿਰਦੇਸ਼ਿਤ ਨਹੀਂ ਕੀਤਾ। ਬਲਕਿ ਉਹ ਯਰੂਸ਼ਲਮ ਨੂੰ ਨਿਰਦੇਸ਼ਿਤ ਹੋਏ ਜਿੱਥੇ ਉਨ੍ਹਾਂ ਦਾ ਸੰਪਰਕ ਰਾਜਾ ਹੇਰੋਦੇਸ ਨਾਲ ਹੋਇਆ, ਜੋ ਯਿਸੂ ਨੂੰ ਮਾਰਨਾ ਚਾਹੁੰਦਾ ਸੀ। ਅਤੇ ਉਹ ਇਸ ਤਰ੍ਹਾਂ ਹੀ ਕਰਦਾ ਜੇ ਪਰਮੇਸ਼ੁਰ ਨੇ ਦਖ਼ਲ ਦੇ ਕੇ ਜੋਤਸ਼ੀਆਂ ਨੂੰ ਨਾ ਚਿਤਾਇਆ ਹੁੰਦਾ ਕਿ ਹੇਰੋਦੇਸ ਨੂੰ ਨਾ ਦੱਸੋ ਕਿ ਯਿਸੂ ਕਿੱਥੇ ਸੀ। ਇਹ ਪਰਮੇਸ਼ੁਰ ਦਾ ਵੈਰੀ, ਸ਼ਤਾਨ ਅਰਥਾਤ ਇਬਲੀਸ ਸੀ ਜੋ ਯਿਸੂ ਨੂੰ ਮਾਰਨਾ ਚਾਹੁੰਦਾ ਸੀ, ਅਤੇ ਉਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਉਸ ਤਾਰੇ ਨੂੰ ਇਸਤੇਮਾਲ ਕੀਤਾ। ਮੱਤੀ 2:​1-12; ਮੀਕਾਹ 5:⁠2.

▪ ਕੀ ਦਿਖਾਉਂਦਾ ਹੈ ਕਿ ਉਹ ਤਾਰਾ ਜੋ ਜੋਤਸ਼ੀਆਂ ਨੇ ਦੇਖਿਆ, ਕੋਈ ਸਾਧਾਰਣ ਤਾਰਾ ਨਹੀਂ ਸੀ?

▪ ਯਿਸੂ ਕਿੱਥੇ ਹੁੰਦਾ ਹੈ ਜਦੋਂ ਜੋਤਸ਼ੀ ਉਸ ਨੂੰ ਲੱਭ ਲੈਂਦੇ ਹਨ?

▪ ਅਸੀਂ ਕਿਉਂ ਜਾਣਦੇ ਹਾਂ ਕਿ ਜੋਤਸ਼ੀਆਂ ਦੇ ਨਿਰਦੇਸ਼ਨ ਲਈ ਸ਼ਤਾਨ ਨੇ ਉਹ ਤਾਰਾ ਮੁਹੱਈਆ ਕੀਤਾ ਸੀ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ