ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 71 ਸਫ਼ਾ 168 - ਸਫ਼ਾ 169 ਪੈਰਾ 1
  • ਯਹੋਵਾਹ ਨੇ ਯਿਸੂ ਨੂੰ ਬਚਾਇਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਨੇ ਯਿਸੂ ਨੂੰ ਬਚਾਇਆ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਤਾਰੇ ਨੇ ਰਾਹ ਦਿਖਾਇਆ
    ਬਾਈਬਲ ਕਹਾਣੀਆਂ ਦੀ ਕਿਤਾਬ
  • ਇਕ ਜ਼ਾਲਮ ਤੋਂ ਬਚਾਉ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਯਿਸੂ ਅਤੇ ਜੋਤਸ਼ੀ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 71 ਸਫ਼ਾ 168 - ਸਫ਼ਾ 169 ਪੈਰਾ 1
ਮਰੀਅਮ ਤੇ ਯਿਸੂ ਗਧੇ ʼਤੇ ਬੈਠੇ ਹੋਏ ਅਤੇ ਯੂਸੁਫ਼ ਉਨ੍ਹਾਂ ਦੇ ਨਾਲ-ਨਾਲ ਤੁਰਦਾ ਹੋਇਆ

ਪਾਠ 71

ਯਹੋਵਾਹ ਨੇ ਯਿਸੂ ਨੂੰ ਬਚਾਇਆ

ਇਜ਼ਰਾਈਲ ਦੇ ਪੂਰਬੀ ਇਲਾਕੇ ਵਿਚ ਰਹਿੰਦੇ ਲੋਕ ਮੰਨਦੇ ਸਨ ਕਿ ਤਾਰੇ ਰਾਹ ਦਿਖਾ ਸਕਦੇ ਹਨ। ਪੂਰਬ ਦੇ ਕੁਝ ਆਦਮੀਆਂ ਨੇ ਇਕ ਰਾਤ ਇਕ ਚਮਕਦੇ ਤਾਰੇ ਨੂੰ ਅੱਗੇ-ਅੱਗੇ ਜਾਂਦੇ ਦੇਖਿਆ। ਉਹ ਉਸ ਦੇ ਪਿੱਛੇ-ਪਿੱਛੇ ਜਾਣ ਲੱਗ ਪਏ। ਉਹ “ਤਾਰਾ” ਉਨ੍ਹਾਂ ਨੂੰ ਯਰੂਸ਼ਲਮ ਲੈ ਗਿਆ। ਉਹ ਆਦਮੀ ਲੋਕਾਂ ਨੂੰ ਪੁੱਛਣ ਲੱਗੇ: ‘ਉਹ ਬੱਚਾ ਕਿੱਥੇ ਹੈ ਜਿਹੜਾ ਯਹੂਦੀਆਂ ਦਾ ਰਾਜਾ ਬਣੇਗਾ? ਅਸੀਂ ਉਸ ਅੱਗੇ ਸਿਰ ਝੁਕਾਉਣ ਆਏ ਹਾਂ।’

ਨਵੇਂ ਰਾਜੇ ਬਾਰੇ ਇਹ ਖ਼ਬਰ ਸੁਣ ਕੇ ਯਰੂਸ਼ਲਮ ਦਾ ਰਾਜਾ ਹੇਰੋਦੇਸ ਫ਼ਿਕਰਾਂ ਵਿਚ ਪੈ ਗਿਆ। ਉਸ ਨੇ ਮੁੱਖ ਪੁਜਾਰੀਆਂ ਨੂੰ ਪੁੱਛਿਆ: ‘ਰਾਜੇ ਦਾ ਜਨਮ ਕਿੱਥੇ ਹੋਣਾ ਸੀ?’ ਉਨ੍ਹਾਂ ਨੇ ਜਵਾਬ ਦਿੱਤਾ: ‘ਨਬੀਆਂ ਨੇ ਦੱਸਿਆ ਸੀ ਕਿ ਉਸ ਦਾ ਜਨਮ ਬੈਤਲਹਮ ਵਿਚ ਹੋਵੇਗਾ।’ ਸੋ ਹੇਰੋਦੇਸ ਨੇ ਪੂਰਬ ਤੋਂ ਆਏ ਆਦਮੀਆਂ ਨੂੰ ਬੁਲਾਇਆ ਅਤੇ ਕਿਹਾ: ‘ਬੈਤਲਹਮ ਜਾਓ ਤੇ ਉਸ ਬੱਚੇ ਦਾ ਪਤਾ ਲਗਾਓ। ਵਾਪਸ ਆ ਕੇ ਮੈਨੂੰ ਦੱਸਿਓ ਕਿ ਉਹ ਕਿੱਥੇ ਹੈ। ਮੈਂ ਵੀ ਉਸ ਅੱਗੇ ਸਿਰ ਝੁਕਾਉਣਾ ਚਾਹੁੰਦਾ ਹਾਂ।’ ਪਰ ਉਹ ਝੂਠ ਬੋਲ ਰਿਹਾ ਸੀ।

“ਤਾਰਾ” ਫਿਰ ਅੱਗੇ-ਅੱਗੇ ਚੱਲਣ ਲੱਗਾ। ਆਦਮੀ ਬੈਤਲਹਮ ਤਕ ਤਾਰੇ ਦੇ ਪਿੱਛੇ-ਪਿੱਛੇ ਗਏ। ਉੱਥੇ “ਤਾਰਾ” ਇਕ ਘਰ ਦੇ ਉੱਪਰ ਆ ਕੇ ਰੁਕ ਗਿਆ ਅਤੇ ਆਦਮੀ ਅੰਦਰ ਚਲੇ ਗਏ। ਉਨ੍ਹਾਂ ਨੇ ਯਿਸੂ ਨੂੰ ਆਪਣੀ ਮਾਤਾ ਮਰੀਅਮ ਨਾਲ ਦੇਖਿਆ। ਉਨ੍ਹਾਂ ਨੇ ਬੱਚੇ ਅੱਗੇ ਸਿਰ ਝੁਕਾਇਆ ਅਤੇ ਉਸ ਨੂੰ ਤੋਹਫ਼ੇ ਵਿਚ ਸੋਨਾ, ਲੋਬਾਨ ਤੇ ਗੰਧਰਸ ਦਿੱਤਾ। ਕੀ ਯਿਸੂ ਨੂੰ ਲੱਭਣ ਲਈ ਯਹੋਵਾਹ ਨੇ ਇਨ੍ਹਾਂ ਆਦਮੀਆਂ ਨੂੰ ਭੇਜਿਆ ਸੀ? ਨਹੀਂ।

ਉਸੇ ਰਾਤ ਯਹੋਵਾਹ ਨੇ ਯੂਸੁਫ਼ ਨੂੰ ਸੁਪਨੇ ਵਿਚ ਦੱਸਿਆ: ‘ਹੇਰੋਦੇਸ ਯਿਸੂ ਨੂੰ ਮਾਰਨਾ ਚਾਹੁੰਦਾ ਹੈ। ਆਪਣੀ ਪਤਨੀ ਤੇ ਮੁੰਡੇ ਨੂੰ ਲੈ ਕੇ ਮਿਸਰ ਭੱਜ ਜਾਹ। ਉੱਨਾ ਚਿਰ ਉੱਥੇ ਰਹੀਂ, ਜਿੰਨਾ ਚਿਰ ਮੈਂ ਤੈਨੂੰ ਵਾਪਸ ਆਉਣ ਲਈ ਨਾ ਕਹਾਂ।’ ਉਸੇ ਵੇਲੇ ਯੂਸੁਫ਼ ਤੇ ਉਸ ਦਾ ਪਰਿਵਾਰ ਮਿਸਰ ਚਲਾ ਗਿਆ।

ਯਹੋਵਾਹ ਨੇ ਪੂਰਬ ਤੋਂ ਆਏ ਆਦਮੀਆਂ ਨੂੰ ਕਿਹਾ ਸੀ ਕਿ ਉਹ ਹੇਰੋਦੇਸ ਕੋਲ ਵਾਪਸ ਨਾ ਜਾਣ। ਜਦੋਂ ਹੇਰੋਦੇਸ ਨੇ ਦੇਖਿਆ ਕਿ ਉਹ ਆਦਮੀ ਵਾਪਸ ਨਹੀਂ ਆਏ, ਤਾਂ ਉਸ ਨੂੰ ਬਹੁਤ ਗੁੱਸਾ ਚੜ੍ਹ ਗਿਆ। ਉਹ ਯਿਸੂ ਨੂੰ ਲੱਭ ਨਾ ਸਕਿਆ ਜਿਸ ਕਰਕੇ ਉਸ ਨੇ ਬੈਤਲਹਮ ਵਿਚ ਯਿਸੂ ਦੀ ਉਮਰ ਦੇ ਸਾਰੇ ਮੁੰਡਿਆਂ ਨੂੰ ਮਾਰਨ ਦਾ ਹੁਕਮ ਦਿੱਤਾ। ਪਰ ਯਿਸੂ ਬੈਤਲਹਮ ਤੋਂ ਦੂਰ ਮਿਸਰ ਵਿਚ ਸੀ ਜਿਸ ਕਰਕੇ ਉਸ ਨੂੰ ਕੋਈ ਖ਼ਤਰਾ ਨਹੀਂ ਸੀ।

ਸਮੇਂ ਦੇ ਬੀਤਣ ਨਾਲ ਹੇਰੋਦੇਸ ਮਰ ਗਿਆ। ਯਹੋਵਾਹ ਨੇ ਯੂਸੁਫ਼ ਨੂੰ ਕਿਹਾ: ‘ਹੁਣ ਤੈਨੂੰ ਡਰਨ ਦੀ ਲੋੜ ਨਹੀਂ, ਤੂੰ ਵਾਪਸ ਚਲਾ ਜਾਹ।’ ਯੂਸੁਫ਼, ਮਰੀਅਮ ਤੇ ਯਿਸੂ ਵਾਪਸ ਇਜ਼ਰਾਈਲ ਚਲੇ ਗਏ। ਉਹ ਨਾਸਰਤ ਸ਼ਹਿਰ ਵਿਚ ਰਹਿਣ ਲੱਗ ਪਏ।

“ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿਕਲਦਾ ਹੈ। . . . ਅਤੇ ਮੈਂ ਉਸ ਨੂੰ ਜੋ ਕਰਨ ਲਈ ਭੇਜਿਆ ਹੈ, ਉਸ ਵਿਚ ਉਹ ਜ਼ਰੂਰ ਸਫ਼ਲ ਹੋਵੇਗਾ।”​—ਯਸਾਯਾਹ 55:11

ਸਵਾਲ: ਯਿਸੂ ਦੀ ਜਾਨ ਖ਼ਤਰੇ ਵਿਚ ਕਿਉਂ ਸੀ? ਯਹੋਵਾਹ ਨੇ ਉਸ ਨੂੰ ਕਿਵੇਂ ਬਚਾਇਆ?

ਮੱਤੀ 2:1-23; ਮੀਕਾਹ 5:2

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ