ਪਾਠ 13
ਤੁਸੀਂ ਸੱਚੇ ਧਰਮ ਨੂੰ ਕਿਵੇਂ ਲੱਭ ਸਕਦੇ ਹੋ?
ਕੀ ਸਾਰੇ ਧਰਮ ਪਰਮੇਸ਼ੁਰ ਨੂੰ ਪਸੰਦ ਹਨ, ਜਾਂ ਕੇਵਲ ਇੱਕੋ ਹੀ? (1)
ਇੰਨੇ ਸਾਰੇ ਧਰਮ ਕਿਉਂ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ? (2)
ਤੁਸੀਂ ਸੱਚੇ ਮਸੀਹੀਆਂ ਦੀ ਕਿਵੇਂ ਪਛਾਣ ਕਰ ਸਕਦੇ ਹੋ? (3-7)
1. ਯਿਸੂ ਨੇ ਇੱਕੋ ਸੱਚਾ ਮਸੀਹੀ ਧਰਮ ਆਰੰਭ ਕੀਤਾ। ਇਸ ਲਈ ਅੱਜ ਵੀ ਯਹੋਵਾਹ ਪਰਮੇਸ਼ੁਰ ਦੇ ਸੱਚੇ ਉਪਾਸਕਾਂ ਦੀ ਕੇਵਲ ਇੱਕੋ ਹੀ ਸੰਸਥਾ, ਜਾਂ ਸਮੂਹ ਹੋਣਾ ਚਾਹੀਦਾ ਹੈ। (ਯੂਹੰਨਾ 4:23, 24; ਅਫ਼ਸੀਆਂ 4:4, 5) ਬਾਈਬਲ ਸਿਖਾਉਂਦੀ ਹੈ ਕਿ ਕੇਵਲ ਕੁਝ ਹੀ ਲੋਕ ਜੀਵਨ ਨੂੰ ਜਾ ਰਹੇ ਭੀੜੇ ਰਾਹ ਉੱਤੇ ਹਨ।—ਮੱਤੀ 7:13, 14.
2. ਬਾਈਬਲ ਨੇ ਪੂਰਵ-ਸੂਚਿਤ ਕੀਤਾ ਸੀ ਕਿ ਰਸੂਲਾਂ ਦੀ ਮੌਤ ਦੇ ਮਗਰੋਂ, ਗ਼ਲਤ ਸਿੱਖਿਆਵਾਂ ਅਤੇ ਗ਼ੈਰ-ਮਸੀਹੀ ਅਭਿਆਸ ਸਹਿਜੇ-ਸਹਿਜੇ ਮਸੀਹੀ ਕਲੀਸਿਯਾ ਵਿਚ ਆ ਜਾਣਗੇ। ਮਨੁੱਖ ਵਿਸ਼ਵਾਸੀਆਂ ਨੂੰ ਆਪਣੀ ਵੱਲ ਖਿੱਚ ਲੈ ਜਾਣਗੇ ਕਿ ਇਹ ਮਸੀਹ ਦੀ ਬਜਾਇ ਉਨ੍ਹਾਂ ਦੇ ਪਿੱਛੇ ਚੱਲਣ। (ਮੱਤੀ 7:15, 21-23; ਰਸੂਲਾਂ ਦੇ ਕਰਤੱਬ 20:29, 30) ਇਸੇ ਲਈ ਅਸੀਂ ਇੰਨੇ ਸਾਰੇ ਵਿਭਿੰਨ ਧਰਮ ਦੇਖਦੇ ਹਾਂ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। ਅਸੀਂ ਸੱਚੇ ਮਸੀਹੀਆਂ ਦੀ ਕਿਵੇਂ ਪਛਾਣ ਕਰ ਸਕਦੇ ਹਾਂ?
3. ਸੱਚੇ ਮਸੀਹੀਆਂ ਦਾ ਇਕ ਸਭ ਤੋਂ ਉੱਘੜਵਾਂ ਚਿੰਨ੍ਹ ਹੈ ਕਿ ਉਹ ਆਪਸ ਵਿਚ ਸੱਚਾ ਪ੍ਰੇਮ ਰੱਖਦੇ ਹਨ। (ਯੂਹੰਨਾ 13:34, 35) ਉਨ੍ਹਾਂ ਨੂੰ ਇਹ ਸੋਚਣ ਦੇ ਲਈ ਨਹੀਂ ਸਿਖਾਇਆ ਜਾਂਦਾ ਹੈ ਕਿ ਉਹ ਦੂਜੀਆਂ ਨਸਲਾਂ ਜਾਂ ਭਿੰਨ ਚਮੜੀ ਦੇ ਰੰਗ ਵਾਲੇ ਲੋਕਾਂ ਤੋਂ ਚੰਗੇਰੇ ਹਨ। ਨਾ ਹੀ ਉਨ੍ਹਾਂ ਨੂੰ ਦੂਜਿਆਂ ਦੇਸ਼ਾਂ ਦੇ ਲੋਕਾਂ ਨਾਲ ਨਫ਼ਰਤ ਕਰਨੀ ਸਿਖਾਈ ਜਾਂਦੀ ਹੈ। (ਰਸੂਲਾਂ ਦੇ ਕਰਤੱਬ 10:34, 35) ਇਸ ਲਈ ਉਹ ਯੁੱਧਾਂ ਵਿਚ ਭਾਗ ਨਹੀਂ ਲੈਂਦੇ ਹਨ। ਸੱਚੇ ਮਸੀਹੀ ਇਕ ਦੂਜੇ ਦੇ ਨਾਲ ਭੈਣਾਂ ਭਰਾਵਾਂ ਦੇ ਤੌਰ ਤੇ ਵਰਤਾਉ ਕਰਦੇ ਹਨ।—1 ਯੂਹੰਨਾ 4:20, 21.
4. ਸੱਚੇ ਧਰਮ ਦਾ ਇਕ ਹੋਰ ਚਿੰਨ੍ਹ ਹੈ ਕਿ ਇਸ ਦੇ ਸਦੱਸ ਬਾਈਬਲ ਦੇ ਲਈ ਗਹਿਰਾ ਆਦਰ ਕਰਦੇ ਹਨ। ਉਹ ਇਸ ਨੂੰ ਪਰਮੇਸ਼ੁਰ ਦਾ ਬਚਨ ਸਵੀਕਾਰ ਕਰਦੇ ਹਨ ਅਤੇ ਇਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਦੇ ਹਨ। (ਯੂਹੰਨਾ 17:17; 2 ਤਿਮੋਥਿਉਸ 3:16, 17) ਉਹ ਪਰਮੇਸ਼ੁਰ ਦੇ ਬਚਨ ਨੂੰ ਮਾਨਵ ਵਿਚਾਰਾਂ ਜਾਂ ਰੀਤਾਂ ਤੋਂ ਅਧਿਕ ਮਹੱਤਵਪੂਰਣ ਸਮਝਦੇ ਹਨ। (ਮੱਤੀ 15:1-3, 7-9) ਉਹ ਆਪਣੇ ਰੋਜ਼ਾਨਾ ਜੀਵਨ ਵਿਚ ਬਾਈਬਲ ਦੇ ਅਨੁਸਾਰ ਜੀਵਨ ਬਿਤਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਉਹ ਪ੍ਰਚਾਰ ਕੁਝ ਹੋਰ ਅਤੇ ਅਭਿਆਸ ਕੁਝ ਹੋਰ ਨਹੀਂ ਕਰਦੇ ਹਨ।—ਤੀਤੁਸ 1:15, 16.
5. ਸੱਚੇ ਧਰਮ ਨੂੰ ਪਰਮੇਸ਼ੁਰ ਦੇ ਨਾਂ ਦਾ ਸਨਮਾਨ ਵੀ ਕਰਨਾ ਚਾਹੀਦਾ ਹੈ। (ਮੱਤੀ 6:9) ਯਿਸੂ ਨੇ ਪਰਮੇਸ਼ੁਰ ਦੇ ਨਾਂ, ਯਹੋਵਾਹ, ਨੂੰ ਦੂਜਿਆਂ ਤਕ ਜਾਣੂ ਕਰਵਾਇਆ। ਸੱਚੇ ਮਸੀਹੀਆਂ ਨੂੰ ਵੀ ਇਹੋ ਹੀ ਕਰਨਾ ਚਾਹੀਦਾ ਹੈ। (ਯੂਹੰਨਾ 17:6, 26; ਰੋਮੀਆਂ 10:13, 14) ਤੁਹਾਡੇ ਸਮਾਜ ਵਿਚ ਕਿਹੜੇ ਲੋਕ ਹਨ ਜੋ ਦੂਜਿਆਂ ਨੂੰ ਪਰਮੇਸ਼ੁਰ ਦੇ ਨਾਂ ਬਾਰੇ ਦੱਸਦੇ ਹਨ?
6. ਸੱਚੇ ਮਸੀਹੀਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨਾ ਚਾਹੀਦਾ ਹੈ। ਯਿਸੂ ਨੇ ਕੀਤਾ ਸੀ। ਉਹ ਹਰ ਵੇਲੇ ਰਾਜ ਦੀਆਂ ਗੱਲਾਂ ਕਰਦਾ ਸੀ। (ਲੂਕਾ 8:1) ਉਸ ਨੇ ਆਪਣੇ ਚੇਲਿਆਂ ਨੂੰ ਪੂਰੀ ਧਰਤੀ ਉੱਤੇ ਇਹੋ ਹੀ ਸੰਦੇਸ਼ ਪ੍ਰਚਾਰ ਕਰਨ ਦੀ ਆਗਿਆ ਦਿੱਤੀ। (ਮੱਤੀ 24:14; 28:19, 20) ਸੱਚੇ ਮਸੀਹੀ ਵਿਸ਼ਵਾਸ ਕਰਦੇ ਹਨ ਕਿ ਕੇਵਲ ਪਰਮੇਸ਼ੁਰ ਦਾ ਰਾਜ ਹੀ ਇਸ ਧਰਤੀ ਉੱਤੇ ਸੱਚੀ ਸ਼ਾਂਤੀ ਅਤੇ ਸੁਰੱਖਿਆ ਲਿਆਵੇਗਾ।—ਜ਼ਬੂਰ 146:3-5.
7. ਯਿਸੂ ਦੇ ਚੇਲਿਆਂ ਨੂੰ ਇਸ ਦੁਸ਼ਟ ਸੰਸਾਰ ਦਾ ਕੋਈ ਭਾਗ ਨਹੀਂ ਹੋਣਾ ਚਾਹੀਦਾ ਹੈ। (ਯੂਹੰਨਾ 17:16) ਉਹ ਸੰਸਾਰ ਦੇ ਸਿਆਸੀ ਮਾਮਲਿਆਂ ਵਿਚ ਅਤੇ ਸਮਾਜਕ ਵਾਦ-ਵਿਵਾਦਾਂ ਵਿਚ ਨਹੀਂ ਸ਼ਾਮਲ ਹੁੰਦੇ ਹਨ। ਉਹ ਅਜਿਹੇ ਹਾਨੀਕਾਰਕ ਆਚਰਣ, ਅਭਿਆਸਾਂ, ਅਤੇ ਰਵੱਈਏ ਤੋਂ ਦੂਰ ਰਹਿੰਦੇ ਹਨ ਜੋ ਸੰਸਾਰ ਵਿਚ ਆਮ ਹਨ। (ਯਾਕੂਬ 1:27; 4:4) ਕੀ ਤੁਸੀਂ ਆਪਣੇ ਸਮਾਜ ਵਿਚ ਅਜਿਹੇ ਇਕ ਧਾਰਮਿਕ ਸਮੂਹ ਦੀ ਪਛਾਣ ਕਰ ਸਕਦੇ ਹੋ ਜਿਸ ਵਿਚ ਸੱਚੀ ਮਸੀਹੀਅਤ ਦੇ ਇਹ ਚਿੰਨ੍ਹ ਮੌਜੂਦ ਹਨ?
[ਸਫ਼ੇ 26, 27 ਉੱਤੇ ਤਸਵੀਰਾਂ]
ਸੱਚੇ ਮਸੀਹੀ ਇਕ ਦੂਜੇ ਨਾਲ ਪ੍ਰੇਮ ਕਰਦੇ ਹਨ, ਬਾਈਬਲ ਦਾ ਆਦਰ ਕਰਦੇ ਹਨ, ਅਤੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦੇ ਹਨ