ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • yc ਪਾਠ 12 ਸਫ਼ੇ 26-27
  • ਪੌਲੁਸ ਦੇ ਭਾਣਜੇ ਨੇ ਬਹਾਦਰੀ ਦਿਖਾਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੌਲੁਸ ਦੇ ਭਾਣਜੇ ਨੇ ਬਹਾਦਰੀ ਦਿਖਾਈ
  • ਆਪਣੇ ਬੱਚਿਆਂ ਨੂੰ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • ਪੌਲੁਸ ਦੇ ਭਾਣਜੇ ਨੇ ਉਸ ਦੀ ਜਾਨ ਬਚਾਈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • “ਮੇਰੀ ਗੱਲ ਸੁਣੋ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਹੌਸਲਾ ਰੱਖੋ—ਯਹੋਵਾਹ ਤੁਹਾਡਾ ਮਦਦਗਾਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ‘ਹੌਸਲੇ’ ਨਾਲ ਸਾਰਿਆਂ ਨੂੰ ਗਵਾਹੀ ਦੇਣੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਆਪਣੇ ਬੱਚਿਆਂ ਨੂੰ ਸਿਖਾਓ
yc ਪਾਠ 12 ਸਫ਼ੇ 26-27
ਪੌਲੁਸ ਦਾ ਭਾਣਜਾ ਫ਼ੌਜ ਦੇ ਕਮਾਂਡਰ ਨਾਲ ਗੱਲ ਕਰਦਾ ਹੋਇਆ

ਪਾਠ 12

ਪੌਲੁਸ ਦੇ ਭਾਣਜੇ ਨੇ ਬਹਾਦਰੀ ਦਿਖਾਈ

ਆਓ ਆਪਾਂ ਇਕ ਨੌਜਵਾਨ ਬਾਰੇ ਸਿੱਖੀਏ ਜਿਸ ਨੇ ਆਪਣੇ ਮਾਮੇ ਦੀ ਜਾਨ ਬਚਾਈ। ਉਸ ਨੌਜਵਾਨ ਦਾ ਮਾਮਾ ਪੌਲੁਸ ਰਸੂਲ ਸੀ। ਅਸੀਂ ਉਸ ਨੌਜਵਾਨ ਦਾ ਨਾਂ ਨਹੀਂ ਜਾਣਦੇ, ਪਰ ਅਸੀਂ ਇੰਨਾ ਜਾਣਦੇ ਹਾਂ ਕਿ ਉਸ ਨੇ ਬੜਾ ਬਹਾਦਰੀ ਵਾਲਾ ਕੰਮ ਕੀਤਾ ਸੀ। ਕੀ ਤੂੰ ਜਾਣਨਾ ਚਾਹੁੰਦਾਂ ਕਿ ਉਸ ਨੇ ਕੀ ਕੀਤਾ ਸੀ?—

ਪੌਲੁਸ ਯਰੂਸ਼ਲਮ ਦੀ ਇਕ ਜੇਲ੍ਹ ਵਿਚ ਬੰਦ ਸੀ। ਉਸ ਨੂੰ ਇਸ ਲਈ ਗਿਰਫ਼ਤਾਰ ਕੀਤਾ ਗਿਆ ਸੀ ਕਿਉਂਕਿ ਉਹ ਯਿਸੂ ਬਾਰੇ ਪ੍ਰਚਾਰ ਕਰ ਰਿਹਾ ਸੀ। ਕੁਝ ਬੁਰੇ ਆਦਮੀ ਪੌਲੁਸ ਨਾਲ ਨਫ਼ਰਤ ਕਰਦੇ ਸਨ, ਇਸ ਲਈ ਉਨ੍ਹਾਂ ਨੇ ਇਕ ਸਾਜ਼ਸ਼ ਘੜੀ। ਉਨ੍ਹਾਂ ਨੇ ਕਿਹਾ: ‘ਆਓ ਆਪਾਂ ਫ਼ੌਜ ਦੇ ਕਮਾਂਡਰ ਨੂੰ ਕਹੀਏ ਕਿ “ਤੂੰ ਆਪਣੇ ਫ਼ੌਜੀਆਂ ਨੂੰ ਕਹਿ ਕਿ ਉਹ ਪੌਲੁਸ ਨੂੰ ਅਦਾਲਤ ਵਿਚ ਲੈ ਆਉਣ।” ਫਿਰ ਆਪਾਂ ਰਾਹ ਵਿਚ ਲੁਕ ਜਾਵਾਂਗੇ ਤੇ ਜਦੋਂ ਪੌਲੁਸ ਉੱਥੋਂ ਦੀ ਲੰਘੇਗਾ, ਤਾਂ ਆਪਾਂ ਉਹ ਨੂੰ ਮਾਰ ਦੇਵਾਂਗੇ!’

ਜੇਲ੍ਹ ਵਿਚ ਪੌਲੁਸ ਰਸੂਲ ਆਪਣੇ ਭਤੀਜੇ ਤੋਂ ਖ਼ਬਰ ਸੁਣਦਾ ਹੋਇਆ

ਪੌਲੁਸ ਦੇ ਭਾਣਜੇ ਨੇ ਪੌਲੁਸ ਅਤੇ ਫ਼ੌਜ ਦੇ ਕਮਾਂਡਰ ਨੂੰ ਸਾਜ਼ਸ਼ ਬਾਰੇ ਦੱਸਿਆ

ਪੌਲੁਸ ਦੇ ਭਾਣਜੇ ਨੇ ਇਸ ਸਾਜ਼ਸ਼ ਬਾਰੇ ਸੁਣ ਲਿਆ। ਉਸ ਨੇ ਕੀ ਕੀਤਾ? ਉਹ ਜੇਲ੍ਹ ਵਿਚ ਪੌਲੁਸ ਕੋਲ ਗਿਆ ਤੇ ਉਸ ਨੂੰ ਸਾਰਾ ਕੁਝ ਦੱਸ ਦਿੱਤਾ। ਪੌਲੁਸ ਨੇ ਆਪਣੇ ਭਾਣਜੇ ਨੂੰ ਕਿਹਾ ਕਿ ਉਹ ਫਟਾਫਟ ਜਾ ਕੇ ਇਸ ਸਾਜ਼ਸ਼ ਬਾਰੇ ਫ਼ੌਜ ਦੇ ਕਮਾਂਡਰ ਨੂੰ ਦੱਸੇ। ਤੇਰੇ ਖ਼ਿਆਲ ਵਿਚ ਕੀ ਪੌਲੁਸ ਦੇ ਭਾਣਜੇ ਲਈ ਫ਼ੌਜ ਦੇ ਕਮਾਂਡਰ ਨਾਲ ਗੱਲ ਕਰਨੀ ਸੌਖੀ ਸੀ?— ਨਹੀਂ, ਕਿਉਂਕਿ ਫ਼ੌਜ ਦਾ ਕਮਾਂਡਰ ਬਹੁਤ ਵੱਡਾ ਆਦਮੀ ਸੀ। ਪਰ ਪੌਲੁਸ ਦਾ ਭਾਣਜਾ ਬਹਾਦਰ ਸੀ ਤੇ ਉਸ ਨੇ ਜਾ ਕੇ ਕਮਾਂਡਰ ਨਾਲ ਗੱਲ ਕੀਤੀ।

ਫ਼ੌਜ ਦੇ ਕਮਾਂਡਰ ਨੂੰ ਪਤਾ ਸੀ ਕਿ ਉਸ ਨੂੰ ਕੀ ਕਰਨ ਦੀ ਲੋੜ ਸੀ। ਪੌਲੁਸ ਦੀ ਰਾਖੀ ਕਰਨ ਵਾਸਤੇ ਉਸ ਨੇ ਲਗਭਗ 500 ਫ਼ੌਜੀ ਇਕੱਠੇ ਕੀਤੇ! ਉਸ ਨੇ ਫ਼ੌਜੀਆਂ ਨੂੰ ਕਿਹਾ ਕਿ ਉਹ ਉਸੇ ਰਾਤ ਪੌਲੁਸ ਨੂੰ ਕੈਸਰੀਆ ਲੈ ਜਾਣ। ਕੀ ਪੌਲੁਸ ਦੀ ਜਾਨ ਬਚ ਗਈ?— ਹਾਂ, ਉਹ ਬੁਰੇ ਆਦਮੀ ਪੌਲੁਸ ʼਤੇ ਹਮਲਾ ਨਹੀਂ ਕਰ ਸਕੇ! ਉਨ੍ਹਾਂ ਦੀ ਸਾਜ਼ਸ਼ ਨਾਕਾਮ ਹੋ ਗਈ।

ਇਸ ਕਹਾਣੀ ਤੋਂ ਤੂੰ ਕੀ ਸਿੱਖਿਆ?— ਤੂੰ ਵੀ ਪੌਲੁਸ ਦੇ ਭਾਣਜੇ ਵਾਂਗ ਬਹਾਦਰ ਬਣ ਸਕਦਾ ਹੈਂ! ਜਦੋਂ ਅਸੀਂ ਦੂਜਿਆਂ ਨਾਲ ਯਹੋਵਾਹ ਬਾਰੇ ਗੱਲ ਕਰਦੇ ਹਾਂ, ਤਾਂ ਸਾਨੂੰ ਬਹਾਦਰ ਬਣਨ ਦੀ ਲੋੜ ਹੈ। ਕੀ ਤੂੰ ਬਹਾਦਰ ਬਣ ਕੇ ਯਹੋਵਾਹ ਬਾਰੇ ਗੱਲ ਕਰਦਾ ਰਹੇਂਗਾ?— ਜੇ ਤੂੰ ਇੱਦਾਂ ਕਰੇਂਗਾ, ਤਾਂ ਤੂੰ ਵੀ ਸ਼ਾਇਦ ਕਿਸੇ ਦੀ ਜਾਨ ਬਚਾ ਸਕੇਂਗਾ!

ਆਪਣੀ ਬਾਈਬਲ ਵਿੱਚੋਂ ਪੜ੍ਹੋ

  • ਰਸੂਲਾਂ ਦੇ ਕੰਮ 23:12-24

  • ਮੱਤੀ 24:14; 28:18-20

  • 1 ਤਿਮੋਥਿਉਸ 4:16

ਸਵਾਲ:

  • ਕੁਝ ਬੁਰੇ ਆਦਮੀਆਂ ਨੇ ਪੌਲੁਸ ਨਾਲ ਕੀ ਕਰਨ ਦੀ ਸੋਚੀ ਸੀ?

  • ਪੌਲੁਸ ਦੇ ਭਾਣਜੇ ਨੇ ਕੀ ਕੀਤਾ? ਇਹ ਬਹਾਦਰੀ ਦਾ ਕੰਮ ਕਿਉਂ ਸੀ?

  • ਪੌਲੁਸ ਦੇ ਭਾਣਜੇ ਵਾਂਗ ਤੂੰ ਬਹਾਦਰ ਕਿਵੇਂ ਬਣ ਸਕਦਾ ਹੈਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ