ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lfb ਪਾਠ 51 ਸਫ਼ਾ 124 - ਸਫ਼ਾ 125 ਪੈਰਾ 2
  • ਇਕ ਯੋਧਾ ਤੇ ਛੋਟੀ ਕੁੜੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਕ ਯੋਧਾ ਤੇ ਛੋਟੀ ਕੁੜੀ
  • ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਮਿਲਦੀ-ਜੁਲਦੀ ਜਾਣਕਾਰੀ
  • ਉਹ ਮਦਦ ਕਰਨੀ ਚਾਹੁੰਦੀ ਸੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਉਹ ਜ਼ਿੱਦੀ ਸੀ, ਪਰ ਫਿਰ ਮੰਨ ਗਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਇਕ ਕੁੜੀ ਨੇ ਸੈਨਾਪਤੀ ਦੀ ਮਦਦ ਕੀਤੀ
    ਬਾਈਬਲ ਕਹਾਣੀਆਂ ਦੀ ਕਿਤਾਬ
  • ਕੀ ਯਹੋਵਾਹ ਸਾਡੇ ਤੋਂ ਬਹੁਤ ਕੁਝ ਮੰਗਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਬਾਈਬਲ ਤੋਂ ਸਿੱਖੋ ਅਹਿਮ ਸਬਕ
lfb ਪਾਠ 51 ਸਫ਼ਾ 124 - ਸਫ਼ਾ 125 ਪੈਰਾ 2
ਨਾਮਾਨ ਠੀਕ ਹੋਣ ਲਈ ਅਲੀਸ਼ਾ ਕੋਲ ਆਉਂਦਾ ਹੋਇਆ

ਪਾਠ 51

ਇਕ ਯੋਧਾ ਤੇ ਛੋਟੀ ਕੁੜੀ

ਸੀਰੀਆ ਵਿਚ ਇਕ ਇਜ਼ਰਾਈਲੀ ਕੁੜੀ ਸੀ ਜੋ ਆਪਣੇ ਘਰ ਤੋਂ ਬਹੁਤ ਦੂਰ ਸੀ। ਸੀਰੀਆ ਦੇ ਫ਼ੌਜੀ ਉਸ ਛੋਟੀ ਕੁੜੀ ਨੂੰ ਉਸ ਦੇ ਪਰਿਵਾਰ ਤੋਂ ਦੂਰ ਲੈ ਆਏ ਸਨ। ਹੁਣ ਉਹ ਫ਼ੌਜ ਦੇ ਮੁਖੀ ਨਾਮਾਨ ਦੀ ਪਤਨੀ ਦੀ ਨੌਕਰਾਣੀ ਸੀ। ਇਹ ਕੁੜੀ ਯਹੋਵਾਹ ਦੀ ਭਗਤੀ ਕਰਦੀ ਸੀ ਭਾਵੇਂ ਕਿ ਉਸ ਦੇ ਆਲੇ-ਦੁਆਲੇ ਦੇ ਲੋਕ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ।

ਨਾਮਾਨ ਨੂੰ ਚਮੜੀ ਦੀ ਭਿਆਨਕ ਬੀਮਾਰੀ ਲੱਗੀ ਹੋਈ ਸੀ। ਉਹ ਬਹੁਤ ਤਕਲੀਫ਼ ਵਿਚ ਸੀ। ਇਹ ਛੋਟੀ ਕੁੜੀ ਉਸ ਦੀ ਮਦਦ ਕਰਨੀ ਚਾਹੁੰਦੀ ਸੀ। ਉਸ ਨੇ ਨਾਮਾਨ ਦੀ ਪਤਨੀ ਨੂੰ ਕਿਹਾ: ‘ਮੈਂ ਇਕ ਆਦਮੀ ਨੂੰ ਜਾਣਦੀ ਹਾਂ ਜੋ ਤੁਹਾਡੇ ਪਤੀ ਨੂੰ ਠੀਕ ਕਰ ਸਕਦਾ ਹੈ। ਇਜ਼ਰਾਈਲ ਵਿਚ ਯਹੋਵਾਹ ਦਾ ਇਕ ਨਬੀ ਹੈ ਜਿਸ ਦਾ ਨਾਂ ਅਲੀਸ਼ਾ ਹੈ। ਉਹ ਤੁਹਾਡੇ ਪਤੀ ਨੂੰ ਠੀਕ ਕਰ ਸਕਦਾ ਹੈ।’

ਨਾਮਾਨ ਦੀ ਪਤਨੀ ਨੇ ਨਾਮਾਨ ਨੂੰ ਦੱਸਿਆ ਕਿ ਕੁੜੀ ਨੇ ਕੀ ਕਿਹਾ। ਨਾਮਾਨ ਠੀਕ ਹੋਣ ਲਈ ਕੁਝ ਵੀ ਕਰਨ ਲਈ ਤਿਆਰ ਸੀ। ਇਸ ਲਈ ਉਹ ਇਜ਼ਰਾਈਲ ਵਿਚ ਅਲੀਸ਼ਾ ਦੇ ਘਰ ਗਿਆ। ਨਾਮਾਨ ਨੂੰ ਲੱਗਦਾ ਸੀ ਕਿ ਅਲੀਸ਼ਾ ਉਸ ਦਾ ਵਧੀਆ ਤਰੀਕੇ ਨਾਲ ਸੁਆਗਤ ਕਰੇਗਾ। ਪਰ ਅਲੀਸ਼ਾ ਨੇ ਉਸ ਨਾਲ ਖ਼ੁਦ ਗੱਲ ਕਰਨ ਦੀ ਬਜਾਇ ਆਪਣੇ ਨੌਕਰ ਰਾਹੀਂ ਉਸ ਨੂੰ ਸੰਦੇਸ਼ ਭੇਜਿਆ। ਨੌਕਰ ਨੇ ਨਾਮਾਨ ਨੂੰ ਕਿਹਾ: ‘ਜਾ ਕੇ ਯਰਦਨ ਵਿਚ ਸੱਤ ਵਾਰ ਚੁੱਭੀ ਮਾਰ। ਫਿਰ ਤੂੰ ਠੀਕ ਹੋ ਜਾਵੇਂਗਾ।’

ਨਾਮਾਨ ਬਹੁਤ ਨਿਰਾਸ਼ ਹੋਇਆ। ਉਸ ਨੇ ਕਿਹਾ: ‘ਮੈਂ ਤਾਂ ਸੋਚਿਆ ਸੀ ਕਿ ਨਬੀ ਆਪਣੇ ਪਰਮੇਸ਼ੁਰ ਦਾ ਨਾਂ ਲੈ ਕੇ ਪੁਕਾਰੇਗਾ ਅਤੇ ਮੇਰੇ ʼਤੇ ਹੱਥ ਫੇਰ ਕੇ ਮੈਨੂੰ ਠੀਕ ਕਰ ਦੇਵੇਗਾ। ਪਰ ਉਸ ਨੇ ਤਾਂ ਮੈਨੂੰ ਇਜ਼ਰਾਈਲ ਦੇ ਯਰਦਨ ਦਰਿਆ ਵਿਚ ਜਾਣ ਲਈ ਕਿਹਾ। ਇਸ ਤੋਂ ਵਧੀਆ ਨਦੀਆਂ ਤਾਂ ਸੀਰੀਆ ਵਿਚ ਹਨ। ਮੈਂ ਉੱਥੇ ਜਾ ਕੇ ਕਿਉਂ ਨਹੀਂ ਠੀਕ ਹੋ ਸਕਦਾ?’ ਨਾਮਾਨ ਨੂੰ ਗੁੱਸਾ ਚੜ੍ਹ ਗਿਆ ਤੇ ਉਹ ਅਲੀਸ਼ਾ ਦੇ ਘਰੋਂ ਚਲਾ ਗਿਆ।

ਨਾਮਾਨ ਯਰਦਨ ਦਰਿਆ ਵਿਚ ਚੁੱਭੀ ਮਾਰ ਕੇ ਠੀਕ ਹੁੰਦਾ ਹੋਇਆ

ਨਾਮਾਨ ਦੇ ਸੇਵਕਾਂ ਨੇ ਉਸ ਨੂੰ ਸਮਝਾਇਆ ਅਤੇ ਕਿਹਾ: ‘ਕੀ ਤੁਸੀਂ ਠੀਕ ਹੋਣ ਲਈ ਕੁਝ ਵੀ ਕਰਨ ਲਈ ਤਿਆਰ ਨਹੀਂ ਸੀ? ਨਬੀ ਨੇ ਤੁਹਾਨੂੰ ਛੋਟਾ ਜਿਹਾ ਕੰਮ ਕਰਨ ਲਈ ਕਿਹਾ। ਕਿਉਂ ਨਾ ਤੁਸੀਂ ਉਸ ਦੀ ਗੱਲ ਮੰਨ ਲਓ?’ ਨਾਮਾਨ ਨੇ ਉਨ੍ਹਾਂ ਦੀ ਗੱਲ ਸੁਣੀ। ਉਸ ਨੇ ਯਰਦਨ ਦਰਿਆ ʼਤੇ ਜਾ ਕੇ ਸੱਤ ਵਾਰ ਚੁੱਭੀ ਮਾਰੀ। ਜਦੋਂ ਸੱਤਵੀਂ ਚੁੱਭੀ ਮਾਰ ਕੇ ਨਾਮਾਨ ਪਾਣੀ ਵਿੱਚੋਂ ਬਾਹਰ ਆਇਆ, ਤਾਂ ਉਹ ਬਿਲਕੁਲ ਠੀਕ ਹੋ ਗਿਆ ਸੀ। ਉਹ ਬਹੁਤ ਸ਼ੁਕਰਗੁਜ਼ਾਰ ਸੀ ਤੇ ਉਸ ਨੇ ਵਾਪਸ ਜਾ ਕੇ ਅਲੀਸ਼ਾ ਦਾ ਧੰਨਵਾਦ ਕੀਤਾ। ਨਾਮਾਨ ਨੇ ਕਿਹਾ: ‘ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।’ ਤੁਹਾਨੂੰ ਕੀ ਲੱਗਦਾ ਕਿ ਇਜ਼ਰਾਈਲੀ ਕੁੜੀ ਨੂੰ ਕਿੱਦਾਂ ਲੱਗਾ ਹੋਣਾ ਜਦੋਂ ਨਾਮਾਨ ਠੀਕ ਹੋ ਕੇ ਆਇਆ?

“ਤੂੰ ਬੱਚਿਆਂ ਅਤੇ ਦੁੱਧ ਚੁੰਘਦੇ ਨਿਆਣਿਆਂ ਦੇ ਮੂੰਹੋਂ ਆਪਣੀ ਵਡਿਆਈ ਕਰਾਈ।”—ਮੱਤੀ 21:16

ਸਵਾਲ: ਕੀ ਤੁਹਾਨੂੰ ਲੱਗਦਾ ਕਿ ਇਸ ਛੋਟੀ ਕੁੜੀ ਲਈ ਨਾਮਾਨ ਦੀ ਪਤਨੀ ਨਾਲ ਗੱਲ ਕਰਨੀ ਸੌਖੀ ਸੀ? ਤੁਹਾਨੂੰ ਕੀ ਲੱਗਦਾ ਕਿ ਦਲੇਰ ਬਣਨ ਵਿਚ ਛੋਟੀ ਕੁੜੀ ਦੀ ਕਿਸ ਨੇ ਮਦਦ ਕੀਤੀ?

2 ਰਾਜਿਆਂ 5:1-19; ਲੂਕਾ 4:27

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ