ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w12 10/1 ਸਫ਼ੇ 14-15
  • ਉਹ ਜ਼ਿੱਦੀ ਸੀ, ਪਰ ਫਿਰ ਮੰਨ ਗਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਹ ਜ਼ਿੱਦੀ ਸੀ, ਪਰ ਫਿਰ ਮੰਨ ਗਿਆ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਯੋਧਾ ਤੇ ਛੋਟੀ ਕੁੜੀ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਉਹ ਮਦਦ ਕਰਨੀ ਚਾਹੁੰਦੀ ਸੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਇਕ ਕੁੜੀ ਨੇ ਸੈਨਾਪਤੀ ਦੀ ਮਦਦ ਕੀਤੀ
    ਬਾਈਬਲ ਕਹਾਣੀਆਂ ਦੀ ਕਿਤਾਬ
  • ਕੀ ਯਹੋਵਾਹ ਸਾਡੇ ਤੋਂ ਬਹੁਤ ਕੁਝ ਮੰਗਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
w12 10/1 ਸਫ਼ੇ 14-15

ਆਪਣੇ ਬੱਚਿਆਂ ਨੂੰ ਸਿਖਾਓ

ਉਹ ਜ਼ਿੱਦੀ ਸੀ, ਪਰ ਫਿਰ ਮੰਨ ਗਿਆ

ਕੀ ਤੁਸੀਂ ਕਦੇ ਜ਼ਿੱਦੀ ਬਣ ਕੇ ਕਿਸੇ ਦਾ ਕਹਿਣਾ ਮੰਨਣ ਤੋਂ ਇਨਕਾਰ ਕੀਤਾ ਹੈ?—a ਸ਼ਾਇਦ ਤੁਸੀਂ ਕੋਈ ਟੀ.ਵੀ ਪ੍ਰੋਗ੍ਰਾਮ ਦੇਖਿਆ ਹੋਣਾ ਜੋ ਤੁਹਾਡੇ ਮੰਮੀ-ਡੈਡੀ ਨੇ ਨਾ ਦੇਖਣ ਲਈ ਕਿਹਾ ਸੀ। ਹੋ ਸਕਦਾ ਹੈ ਕਿ ਬਾਅਦ ਵਿਚ ਤੁਸੀਂ ਇਸ ਬਾਰੇ ਸੋਚਿਆ ਅਤੇ ਤੁਹਾਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਨਅਮਾਨ ਨਾਂ ਦੇ ਇਕ ਆਦਮੀ ਨੇ ਸ਼ੁਰੂ-ਸ਼ੁਰੂ ਵਿਚ ਕਹਿਣਾ ਨਹੀਂ ਮੰਨਿਆ। ਆਓ ਅਸੀਂ ਦੇਖੀਏ ਕਿ ਉਸ ਨੇ ਆਪਣੀ ਜ਼ਿੱਦ ਕਿਵੇਂ ਛੱਡੀ।

ਕਲਪਨਾ ਕਰੋ ਕਿ ਅਸੀਂ ਅੱਜ ਤੋਂ ਕੁਝ 3,000 ਸਾਲ ਪਹਿਲਾਂ ਦੇ ਸਮੇਂ ਵਿਚ ਜੀ ਰਹੇ ਹਾਂ। ਨਅਮਾਨ ਸੀਰੀਆ ਦਾ ਇਕ ਬਹੁਤ ਵੱਡਾ ਕਮਾਂਡਰ ਹੈ। ਉਹ ਆਪਣੇ ਫ਼ੌਜੀਆਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਉਸ ਦਾ ਕਹਿਣਾ ਮੰਨਦੇ ਹਨ। ਪਰ ਨਅਮਾਨ ਨੂੰ ਕੋੜ੍ਹ ਹੋ ਜਾਂਦਾ ਹੈ ਜੋ ਇਕ ਬਹੁਤ ਭੈੜੀ ਬੀਮਾਰੀ ਹੈ। ਉਸ ਦੀ ਸ਼ਕਲ ਭੈੜੀ ਲੱਗਦੀ ਹੈ ਅਤੇ ਉਸ ਨੂੰ ਸ਼ਾਇਦ ਦਰਦ ਵੀ ਹੁੰਦਾ ਹੈ।

ਨਅਮਾਨ ਦੀ ਪਤਨੀ ਦੀ ਨੌਕਰਾਨੀ ਇਕ ਛੋਟੀ ਇਜ਼ਰਾਈਲੀ ਕੁੜੀ ਹੈ। ਇਕ ਦਿਨ ਇਹ ਕੁੜੀ ਆਪਣੀ ਮਾਲਕਣ ਨੂੰ ਅਲੀਸ਼ਾ ਨਾਂ ਦੇ ਨਬੀ ਬਾਰੇ ਦੱਸਦੀ ਹੈ ਜੋ ਇਜ਼ਰਾਈਲ ਵਿਚ ਰਹਿੰਦਾ ਹੈ। ਕੁੜੀ ਦੱਸਦੀ ਹੈ ਕਿ ਅਲੀਸ਼ਾ ਨਅਮਾਨ ਨੂੰ ਠੀਕ ਕਰ ਸਕਦਾ ਹੈ। ਜਦੋਂ ਨਅਮਾਨ ਇਸ ਬਾਰੇ ਸੁਣਦਾ ਹੈ, ਤਾਂ ਉਹ ਫਟਾਫਟ ਅਲੀਸ਼ਾ ਕੋਲ ਜਾਣ ਦੀ ਤਿਆਰੀ ਕਰਦਾ ਹੈ। ਉਹ ਆਪਣੇ ਫ਼ੌਜੀਆਂ ਅਤੇ ਢੇਰ ਸਾਰੇ ਤੋਹਫ਼ਿਆਂ ਨਾਲ ਇਜ਼ਰਾਈਲ ਲਈ ਰਵਾਨਾ ਹੋ ਜਾਂਦਾ ਹੈ। ਉਹ ਪਹਿਲਾਂ ਇਜ਼ਰਾਈਲ ਦੇ ਰਾਜੇ ਕੋਲ ਜਾ ਕੇ ਦੱਸਦਾ ਹੈ ਕਿ ਉਹ ਕਿਉਂ ਆਇਆ ਹੈ।

ਅਲੀਸ਼ਾ ਇਸ ਬਾਰੇ ਸੁਣਦਾ ਹੈ ਅਤੇ ਰਾਜੇ ਤਕ ਸੁਨੇਹਾ ਪਹੁੰਚਾਉਂਦਾ ਹੈ ਕਿ ਨਅਮਾਨ ਨੂੰ ਉਸ ਕੋਲ ਭੇਜਿਆ ਜਾਵੇ। ਜਦੋਂ ਨਅਮਾਨ ਅਲੀਸ਼ਾ ਦੇ ਘਰ ਪਹੁੰਚਦਾ ਹੈ, ਤਾਂ ਅਲੀਸ਼ਾ ਆਪਣੇ ਨੌਕਰ ਰਾਹੀਂ ਨਅਮਾਨ ਨੂੰ ਯਰਦਨ ਨਦੀ ਵਿਚ ਸੱਤ ਚੁੱਭੀਆਂ ਮਾਰਨ ਲਈ ਕਹਿੰਦਾ ਹੈ। ਅਲੀਸ਼ਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਨਅਮਾਨ ਠੀਕ ਹੋ ਜਾਵੇਗਾ। ਇਹ ਗੱਲ ਸੁਣ ਕੇ ਨਅਮਾਨ ਨੂੰ ਕਿਵੇਂ ਲੱਗਾ ਹੋਵੇਗਾ?—

ਉਹ ਗੁੱਸੇ ਹੋ ਜਾਂਦਾ ਹੈ। ਉਹ ਜ਼ਿੱਦੀ ਹੋ ਕੇ ਪਰਮੇਸ਼ੁਰ ਦੇ ਨਬੀ ਦੀ ਗੱਲ ਨਹੀਂ ਮੰਨਦਾ। ਉਹ ਆਪਣੇ ਫ਼ੌਜੀਆਂ ਨੂੰ ਦੱਸਦਾ ਹੈ: ‘ਇਜ਼ਰਾਈਲ ਨਾਲੋਂ ਸਾਡੇ ਦੇਸ਼ ਦੀਆਂ ਨਦੀਆਂ ਕਈ ਗੁਣਾ ਚੰਗੀਆਂ ਹਨ।’ ਨਅਮਾਨ ਵਾਪਸ ਜਾਣ ਨੂੰ ਕਰਦਾ ਹੈ। ਪਰ ਕੀ ਤੁਹਾਨੂੰ ਪਤਾ ਕਿ ਉਸ ਦੇ ਫ਼ੌਜੀ ਉਸ ਨੂੰ ਕੀ ਪੁੱਛਦੇ ਹਨ?— ਉਹ ਕਹਿੰਦੇ ਹਨ: ‘ਜੇ ਨਬੀ ਤੁਹਾਨੂੰ ਕੋਈ ਔਖਾ ਕੰਮ ਕਰਨ ਨੂੰ ਕਹਿੰਦਾ, ਤਾਂ ਤੁਸੀਂ ਜ਼ਰੂਰ ਉਹ ਕੰਮ ਕਰਦੇ। ਤਾਂ ਫਿਰ ਤੁਸੀਂ ਉਸ ਦੇ ਕਹੇ ਮੁਤਾਬਕ ਇਹ ਛੋਟਾ ਕੰਮ ਕਿਉਂ ਨਹੀਂ ਕਰ ਲੈਂਦੇ?’

ਨਅਮਾਨ ਆਪਣੇ ਫ਼ੌਜੀਆਂ ਦੀ ਗੱਲ ਮੰਨ ਲੈਂਦਾ ਹੈ। ਉਹ ਛੇ ਵਾਰੀ ਪਾਣੀ ਵਿਚ ਚੁੱਭੀ ਮਾਰਦਾ ਹੈ ਅਤੇ ਪਾਣੀ ਵਿੱਚੋਂ ਸੱਤਵੀਂ ਵਾਰ ਨਿਕਲਦਿਆਂ ਨਅਮਾਨ ਹੈਰਾਨ ਹੋ ਜਾਂਦਾ ਹੈ। ਉਸ ਦਾ ਕੋੜ੍ਹ ਠੀਕ ਹੋ ਜਾਂਦਾ ਹੈ ਅਤੇ ਉਸ ਦੀ ਚਮੜੀ ਬਿਲਕੁਲ ਸਾਫ਼ ਹੋ ਜਾਂਦੀ ਹੈ! ਉਹ ਤੁਰੰਤ 48 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ ਤਾਂਕਿ ਉਹ ਅਲੀਸ਼ਾ ਦੇ ਘਰ ਜਾ ਕੇ ਉਸ ਦਾ ਧੰਨਵਾਦ ਕਰ ਸਕੇ। ਉਹ ਅਲੀਸ਼ਾ ਨੂੰ ਮਹਿੰਗੇ-ਮਹਿੰਗੇ ਤੋਹਫ਼ੇ ਦਿੰਦਾ ਹੈ, ਪਰ ਨਬੀ ਆਪਣੇ ਵਾਸਤੇ ਕੁਝ ਨਹੀਂ ਲੈਂਦਾ।

ਫਿਰ ਨਅਮਾਨ ਅਲੀਸ਼ਾ ਤੋਂ ਕੁਝ ਮੰਗਦਾ ਹੈ। ਤੁਹਾਨੂੰ ਪਤਾ ਇਹ ਕੀ ਹੈ?— ‘ਮੈਨੂੰ ਦੋ ਖੱਚਰਾਂ ਦਾ ਭਾਰ ਜਿੰਨੀ ਮਿੱਟੀ ਦਿਓ ਤਾਂਕਿ ਮੈਂ ਆਪਣੇ ਦੇਸ਼ ਵਾਪਸ ਲਿਜਾ ਸਕਾਂ।’ ਕੀ ਤੁਸੀਂ ਜਾਣਦੇ ਹੋ ਕਿ ਉਸ ਨੂੰ ਇਹ ਕਿਉਂ ਚਾਹੀਦੀ ਹੈ?— ਨਅਮਾਨ ਕਹਿੰਦਾ ਹੈ ਕਿ ਉਹ ਪਰਮੇਸ਼ੁਰ ਨੂੰ ਉਸ ਇਜ਼ਰਾਈਲ ਦੇਸ਼ ਦੀ ਮਿੱਟੀ ਉੱਤੇ ਬਲੀਆਂ ਚੜ੍ਹਾਉਣੀਆਂ ਚਾਹੁੰਦਾ ਹੈ। ਫਿਰ ਨਅਮਾਨ ਵਾਅਦਾ ਕਰਦਾ ਹੈ ਕਿ ਉਹ ਯਹੋਵਾਹ ਤੋਂ ਸਿਵਾਇ ਹੋਰ ਕਿਸੇ ਦੇਵੀ-ਦੇਵਤੇ ਦੀ ਪੂਜਾ ਨਹੀਂ ਕਰੇਗਾ! ਉਹ ਹੁਣ ਜ਼ਿੱਦੀ ਨਹੀਂ ਹੈ, ਪਰ ਸੱਚੇ ਪਰਮੇਸ਼ੁਰ ਦਾ ਕਹਿਣਾ ਮੰਨਣ ਲਈ ਤਿਆਰ ਹੋ ਜਾਂਦਾ ਹੈ।

ਤੁਸੀਂ ਕਿਵੇਂ ਨਅਮਾਨ ਵਰਗੇ ਬਣ ਸਕਦੇ ਹੋ?— ਜੇ ਤੁਸੀਂ ਕਦੇ ਨਅਮਾਨ ਵਾਂਗ ਜ਼ਿੱਦੀ ਬਣ ਜਾਂਦੇ ਹੋ, ਤਾਂ ਤੁਸੀਂ ਵੀ ਬਦਲ ਸਕਦੇ ਹੋ। ਕੋਈ ਤੁਹਾਡੀ ਮਦਦ ਕਰ ਸਕਦਾ ਹੈ ਤਾਂਕਿ ਤੁਸੀਂ ਜ਼ਿੱਦ ਕਰਨਾ ਛੱਡ ਦਿਓ। (w12-E 06/01)

ਬਾਈਬਲ ਵਿੱਚੋਂ ਪੜ੍ਹੋ

  • 2 ਰਾਜਿਆਂ 5:1-19

  • ਲੂਕਾ 4:27

a ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ