ਭਾਗ 4 ਦੀ ਜਾਣ-ਪਛਾਣ
ਇਸ ਭਾਗ ਵਿਚ ਅਸੀਂ ਯੂਸੁਫ਼, ਅੱਯੂਬ, ਮੂਸਾ ਅਤੇ ਇਜ਼ਰਾਈਲੀਆਂ ਬਾਰੇ ਜਾਣਾਂਗੇ। ਉਨ੍ਹਾਂ ਸਾਰਿਆਂ ਨੂੰ ਸ਼ੈਤਾਨ ਹੱਥੋਂ ਬਹੁਤ ਦੁੱਖ ਝੱਲਣੇ ਪਏ। ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਜੇਲ੍ਹ ਜਾਣਾ ਪਿਆ, ਗ਼ੁਲਾਮ ਬਣਨਾ ਪਿਆ, ਬੇਇਨਸਾਫ਼ੀ ਅਤੇ ਇੱਥੋਂ ਤਕ ਕਿ ਮੌਤ ਵੀ ਸਹਿਣੀ ਪਈ। ਪਰ ਯਹੋਵਾਹ ਨੇ ਅਲੱਗ-ਅਲੱਗ ਤਰੀਕਿਆਂ ਨਾਲ ਉਨ੍ਹਾਂ ਨੂੰ ਬਚਾਇਆ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਉਨ੍ਹਾਂ ਸੇਵਕਾਂ ਨੇ ਦੁੱਖ ਝੱਲਣ ਦੇ ਬਾਵਜੂਦ ਵੀ ਯਹੋਵਾਹ ʼਤੇ ਆਪਣੀ ਨਿਹਚਾ ਕਿਵੇਂ ਪੱਕੀ ਰੱਖੀ।
ਯਹੋਵਾਹ ਨੇ ਦਸ ਆਫ਼ਤਾਂ ਲਿਆ ਕੇ ਸਾਬਤ ਕੀਤਾ ਕਿ ਉਹ ਮਿਸਰ ਦੇ ਸਾਰੇ ਦੇਵੀ-ਦੇਵਤਿਆਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਦੱਸੋ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ ਤੇ ਅੱਜ ਕਿਵੇਂ ਬਚਾਉਂਦਾ ਹੈ।