ਭਾਗ 5 ਦੀ ਜਾਣ-ਪਛਾਣ
ਲਾਲ ਸਮੁੰਦਰ ਪਾਰ ਕਰਨ ਤੋਂ ਦੋ ਮਹੀਨਿਆਂ ਬਾਅਦ ਇਜ਼ਰਾਈਲੀ ਸੀਨਈ ਪਹਾੜ ਕੋਲ ਪਹੁੰਚੇ। ਉੱਥੇ ਯਹੋਵਾਹ ਨੇ ਇਜ਼ਰਾਈਲੀਆਂ ਨਾਲ ਇਕਰਾਰ ਕੀਤਾ ਕਿ ਉਹ ਉਸ ਦੀ ਖ਼ਾਸ ਕੌਮ ਹੋਣਗੇ। ਉਸ ਨੇ ਉਨ੍ਹਾਂ ਦੀ ਰੱਖਿਆ ਕੀਤੀ ਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਯਾਨੀ ਖਾਣ ਲਈ ਮੰਨ ਦਿੱਤਾ, ਉਨ੍ਹਾਂ ਦੇ ਕੱਪੜੇ ਨਹੀਂ ਫਟਣ ਦਿੱਤੇ ਤੇ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਾਨੂੰਨ, ਡੇਰਾ ਤੇ ਪੁਜਾਰੀ ਕਿਉਂ ਦਿੱਤੇ। ਆਪਣਾ ਵਾਅਦਾ ਨਿਭਾਉਣ, ਨਿਮਰ ਬਣੇ ਰਹਿਣ ਤੇ ਹਮੇਸ਼ਾ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਅਹਿਮੀਅਤ ʼਤੇ ਜ਼ੋਰ ਦਿਓ।