ਭਾਗ 9 ਦੀ ਜਾਣ-ਪਛਾਣ
ਇਸ ਭਾਗ ਵਿਚ ਅਸੀਂ ਉਨ੍ਹਾਂ ਨੌਜਵਾਨਾਂ, ਨਬੀਆਂ ਅਤੇ ਰਾਜਿਆਂ ਬਾਰੇ ਸਿੱਖਾਂਗੇ ਜਿਨ੍ਹਾਂ ਨੇ ਯਹੋਵਾਹ ʼਤੇ ਸ਼ਾਨਦਾਰ ਨਿਹਚਾ ਦਿਖਾਈ। ਸੀਰੀਆ ਵਿਚ ਇਕ ਛੋਟੀ ਇਜ਼ਰਾਈਲੀ ਕੁੜੀ ਨੇ ਨਿਹਚਾ ਦਿਖਾਈ ਕਿ ਯਹੋਵਾਹ ਦਾ ਨਬੀ ਨਾਮਾਨ ਨੂੰ ਠੀਕ ਕਰ ਸਕਦਾ। ਅਲੀਸ਼ਾ ਨਬੀ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਦੁਸ਼ਮਣ ਫ਼ੌਜ ਤੋਂ ਬਚਾ ਸਕਦਾ। ਮਹਾਂ ਪੁਜਾਰੀ ਯਹੋਯਾਦਾ ਨੇ ਆਪਣੀ ਜਾਨ ਤਲੀ ʼਤੇ ਧਰ ਕੇ ਛੋਟੇ ਬੱਚੇ ਯੋਆਸ਼ ਨੂੰ ਉਸ ਦੀ ਦੁਸ਼ਟ ਦਾਦੀ ਅਥਲਯਾਹ ਤੋਂ ਬਚਾਇਆ। ਰਾਜਾ ਹਿਜ਼ਕੀਯਾਹ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਕਿ ਉਹ ਯਰੂਸ਼ਲਮ ਨੂੰ ਬਚਾਵੇਗਾ। ਇਸ ਲਈ ਉਹ ਅੱਸ਼ੂਰੀਆਂ ਦੀਆਂ ਧਮਕੀਆਂ ਤੋਂ ਡਰਿਆ ਨਹੀਂ। ਰਾਜਾ ਯੋਸੀਯਾਹ ਨੇ ਦੇਸ਼ ਵਿੱਚੋਂ ਮੂਰਤੀ-ਪੂਜਾ ਖ਼ਤਮ ਕਰ ਦਿੱਤੀ, ਮੰਦਰ ਨੂੰ ਠੀਕ ਕਰਵਾਇਆ ਅਤੇ ਕੌਮ ਨੂੰ ਦੁਬਾਰਾ ਤੋਂ ਸੱਚੀ ਭਗਤੀ ਕਰਨ ਦੀ ਹੱਲਾਸ਼ੇਰੀ ਦਿੱਤੀ।