ਗੀਤ 9
ਯਹੋਵਾਹ ਹੈ ਸਾਡਾ ਰਾਜਾ!
- 1. ਤਾਰੀਫ਼ ਦੇ ਕਾਬਲ ਹੈ ਯਹੋਵਾਹ - ਕਾਇਨਾਤ ਹੈ ਰਚੀ ਤੇਰੀ ਸ਼ਕਤੀ ਨੇ - ਮਿਲ ਕੇ ਗਾਈਏ ਭਜਨ, ਤੂੰ ਹੀ ਸਾਡਾ ਕਰਤਾ - ਸਭ ਤੋਂ ਹੈ ਨਿਰਾਲੀ ਤੇਰੀ ਸ਼ਾਨ - (ਕੋਰਸ) - ਹੋਵਣ ਖ਼ੁਸ਼ ਇਹ ਆਕਾਸ਼, ਜੱਗ ਮਨਾਵੇ ਜਸ਼ਨ - ਹਾਂ, ਯਹੋਵਾਹ ਹੈ ਸਾਡਾ ਰਾਜਾ - ਹੋਵਣ ਖ਼ੁਸ਼ ਇਹ ਆਕਾਸ਼, ਜੱਗ ਮਨਾਵੇ ਜਸ਼ਨ - ਹਾਂ, ਯਹੋਵਾਹ ਹੈ ਸਾਡਾ ਰਾਜਾ 
- 2. ਸ਼ਾਨਦਾਰ, ਬੇਜੋੜ ਅਚੰਭੇ ਤੇਰੇ - ਹਾਂ ਕਰਦੇ ਹਰ ਦਿਸ਼ਾ ਤੇਰਾ ਨਾਂ ਬਿਆਨ - ਮਹਿਮਾਵਾਨ ਹੈ ਤੂੰ ਹੀ, ਕਰਦੇ ਹਾਂ ਬੰਦਗੀ - ਸਿਰ ਝੁਕਾਉਂਦੇ ਅਸੀਂ ਸ਼ਰਧਾ ਨਾਲ - (ਕੋਰਸ) - ਹੋਵਣ ਖ਼ੁਸ਼ ਇਹ ਆਕਾਸ਼, ਜੱਗ ਮਨਾਵੇ ਜਸ਼ਨ - ਹਾਂ, ਯਹੋਵਾਹ ਹੈ ਸਾਡਾ ਰਾਜਾ - ਹੋਵਣ ਖ਼ੁਸ਼ ਇਹ ਆਕਾਸ਼, ਜੱਗ ਮਨਾਵੇ ਜਸ਼ਨ - ਹਾਂ, ਯਹੋਵਾਹ ਹੈ ਸਾਡਾ ਰਾਜਾ 
- 3. ਆਸਮਾਨ ਦੀ ਗੱਦੀ ਉੱਤੇ ਯਿਸੂ - ਹਰ ਪਾਸੇ ਹੁਣ ਫੈਲਾਉਂਦਾ ਉਹ ਸੱਚ ਦਾ ਨੂਰ - ਮੂਰਤੀਆਂ ਸਭ ਬੇਜਾਨ, ਸਾਰੇ ਦੇਵਤੇ ਨਾਕਾਮ - ਪੂਰਾ ਜੱਗ ਦੇਖੇਗਾ ਤੇਰੀ ਸ਼ਾਨ - (ਕੋਰਸ) - ਹੋਵਣ ਖ਼ੁਸ਼ ਇਹ ਆਕਾਸ਼, ਜੱਗ ਮਨਾਵੇ ਜਸ਼ਨ - ਹਾਂ, ਯਹੋਵਾਹ ਹੈ ਸਾਡਾ ਰਾਜਾ - ਹੋਵਣ ਖ਼ੁਸ਼ ਇਹ ਆਕਾਸ਼, ਜੱਗ ਮਨਾਵੇ ਜਸ਼ਨ - ਹਾਂ, ਯਹੋਵਾਹ ਹੈ ਸਾਡਾ ਰਾਜਾ 
(1 ਇਤਿ. 16:9; ਜ਼ਬੂ. 68:20; 97:6, 7 ਵੀ ਦੇਖੋ।)