ਗੀਤ 22
ਜਲਦੀ ਤੇਰਾ ਰਾਜ ਆਵੇ!
(ਪ੍ਰਕਾਸ਼ ਦੀ ਕਿਤਾਬ 11:15; 12:10)
1. ਯਹੋਵਾਹ ਤੂੰ ਯੁਗਾਂ ਤੋਂ ਹੈਂ
ਰਹੇਂਗਾ ਸਦਾ ਤੀਕ
ਤੂੰ ਕਹੇਂ ਉਹ ਪੂਰਾ ਕਰੇ
ਤੇਰਾ ਬੇਟਾ ਮਸੀਹ
ਸੁਰਗਾਂ ʼਚ ਤੇਰਾ ਰਾਜ ਆਇਆ
ਧਰਤੀ ਪਾਵੇਗੀ ਬਰਕਤਾਂ
(ਕੋਰਸ)
ਆ ਜਾਵੇ ਤੇਰਾ ਰਾਜ
ਬਲ ਸਾਡਾ ਇਹ, ਮੁਕਤੀ ਸਦਾ
ਸਾਡੀ ਇਹੀ ਦੁਆ:
‘ਆ ਜਾਵੇ ਯਹੋਵਾਹ ਦਾ ਰਾਜ!’
2. ਸ਼ੈਤਾਨ ਦੀ ਨਾ ਚੱਲੇਗੀ ਵਾਹ
ਉਹਦੇ ਰਹਿ ਗਏ ਦਿਨ ਚਾਰ
ਭਾਵੇਂ ਮੁਸ਼ਕਲਾਂ ਨੇ ਹਜ਼ਾਰ
ਆਸ਼ਾ ʼਤੇ ਹੈ ਨਿਗਾਹ
ਸੁਰਗਾਂ ʼਚ ਤੇਰਾ ਰਾਜ ਆਇਆ
ਧਰਤੀ ਪਾਵੇਗੀ ਬਰਕਤਾਂ
(ਕੋਰਸ)
ਆ ਜਾਵੇ ਤੇਰਾ ਰਾਜ
ਬਲ ਸਾਡਾ ਇਹ, ਮੁਕਤੀ ਸਦਾ
ਸਾਡੀ ਇਹੀ ਦੁਆ:
‘ਆ ਜਾਵੇ ਯਹੋਵਾਹ ਦਾ ਰਾਜ!’
3. ਦੂਤਾਂ ਨੇ ਮਨਾਈ ਖ਼ੁਸ਼ੀ
ਗੂੰਜੇ ਨਵਾਂ ਸੰਗੀਤ
ਸੁਰਗੋਂ ਕੱਢਿਆ ਹੈ ਸ਼ੈਤਾਨ
ਮੁੱਕੀ ਅਫ਼ਵਾਹ ਝੂਠੀ
ਸੁਰਗਾਂ ʼਚ ਤੇਰਾ ਰਾਜ ਆਇਆ
ਧਰਤੀ ਪਾਵੇਗੀ ਬਰਕਤਾਂ
(ਕੋਰਸ)
ਆ ਜਾਵੇ ਤੇਰਾ ਰਾਜ
ਬਲ ਸਾਡਾ ਇਹ, ਮੁਕਤੀ ਸਦਾ
ਸਾਡੀ ਇਹੀ ਦੁਆ:
‘ਆ ਜਾਵੇ ਯਹੋਵਾਹ ਦਾ ਰਾਜ!’
(ਦਾਨੀ. 2:34, 35; 2 ਕੁਰਿੰ. 4:18 ਵੀ ਦੇਖੋ।)