ਗੀਤ 50
ਸਮਰਪਣ ਦੀ ਮੇਰੀ ਪ੍ਰਾਰਥਨਾ
1. ਮੇਰੇ ਦਿਲ ਕਰੀਂ ਤੂੰ ਪਿਆਰ
ਬੋਲ ਰੱਬ ਦੇ, ਗਲ਼ੇ ਦਾ ਹਾਰ
ਹੇ ਜ਼ਬਾਨ, ਕਰ ਜੈ-ਜੈ ਕਾਰ
ਮਹਿਮਾ ਉਸ ਦੀ ਹੈ ਅਪਾਰ
2. ਮੇਰੀ ਜਾਨ ਰੱਬ ਤੋਂ ਕੁਰਬਾਨ
ਮੈਂ ਮੰਨਾਂ ਉਸ ਦੇ ਫ਼ਰਮਾਨ
ਸੋਨਾ-ਚਾਂਦੀ ਨਾ ਚਾਹਾਂ
ਸਭ ਖ਼ੁਦਾ ਅਰਪਣ ਕਰਾਂ
3. ਮੈਂ ਲੇਖੇ ਲਾਵਾਂ ਜਿੰਦ-ਜਾਨ
ਹੈ ਅਰਮਾਨ, ਤੇਰੀ ਰਜ਼ਾ
ਹਰ ਵਾਅਦਾ ਪੂਰਾ ਕਰਾਂ
ਤੈਨੂੰ ਹਰ ਪਲ ਖ਼ੁਸ਼ ਕਰਾਂ
(ਜ਼ਬੂ. 40:8; ਯੂਹੰ. 8:29; 2 ਕੁਰਿੰ. 10:5 ਵੀ ਦੇਖੋ।)