ਗੀਤ 100
ਪਰਾਹੁਣਚਾਰੀ ਕਰਦੇ ਰਹੋ
- 1. ਖੁੱਲ੍ਹਾ ਦਿਲ ਦਾ ਦਰਵਾਜ਼ਾ ਯਹੋਵਾਹ ਦਾ - ਮੁੱਠੀ ਖੋਲ੍ਹ ਕੇ ਵਰਸਾਵੇ ਉਹ ਰਹਿਮਤਾਂ - ਦਿੰਦਾ ਉਹ ਧੁੱਪ ਤੇ ਮੀਂਹ - ਕਰਦਾ ਫ਼ਰਕ ਨਹੀਂ - ਤਨ-ਮਨ ਰਜਾਉਂਦਾ ਹੈ ਜੀਆਂ ਦਾ - ਕਰ ਕੇ ਮਹਿਮਾਨ ਨਿਵਾਜ਼ੀ ਸਭ ਲੋਕਾਂ ਦੀ - ਰੱਬ ਦੇ ਨਕਸ਼ੇ-ਕਦਮਾਂ ਦੀ ਹੈ ਰੀਸ ਕਰਨੀ - ਉਹ ਨੇਕੀ ਦਾ ਸਿਲਾ - ਨੇਕੀ ਨਾਲ ਦੇਵੇਗਾ - ਜੇ ਦਿਲੋਂ ਪਿਆਰ ਦਿਖਾਉਂਦੇ ਅਸੀਂ 
- 2. ਲੈਣ ਨਾਲੋਂ ਦੇਣ ਵਿਚ ਮਿਲਦੀ ਸਦਾ ਖ਼ੁਸ਼ੀ - ਭੈਣਾਂ-ਭਰਾਵਾਂ ਦੀ ਲੋੜ ਕਰਦੇ ਹਰ ਪੂਰੀ - ਘਰਾਂ ਤੇ ਦਿਲਾਂ ਦੇ - ਖੋਲ੍ਹ ਦੇਵੋ ਦਰਵਾਜ਼ੇ - ਚਾਹੇ ਬੇਗਾਨੇ ਹੋਣ ਜਾਂ ਆਪਣੇ - ਭੈਣ ਲੀਡੀਆ ਦੇ ਵਾਂਗ ਅਸੀਂ ਕਹਿੰਦੇ ਹਾਂ: - ‘ਆ ਕੇ ਮੇਰੇ ਘਰੇ, ਹਾਂ, ਪਾਓ ਆਰਾਮ’ - ਖੁੱਲ੍ਹੇ ਦਿਲ ਦੇ ਬਣੋ - ਪਿਤਾ ਦੀ ਰੀਸ ਕਰੋ - ਅੰਬਰਾਂ ਦੇ ਖੋਲ੍ਹੇਗਾ ਝਰੋਖੇ 
(ਰਸੂ. 16:14, 15; ਰੋਮੀ. 12:13; 1 ਤਿਮੋ. 3:2; ਇਬ. 13:2; 1 ਪਤ. 4:9 ਵੀ ਦੇਖੋ।)