ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lmd ਪਾਠ 6
  • ਦਲੇਰ ਬਣੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਲੇਰ ਬਣੋ
  • ਪਿਆਰ ਦਿਖਾਓ​—ਚੇਲੇ ਬਣਾਓ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਨੇ ਕੀ ਕੀਤਾ?
  • ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?
  • ਯਿਸੂ ਦੀ ਰੀਸ ਕਰੋ
  • ਯਿਸੂ ਦੀ ਰੀਸ ਕਰ ਕੇ ਦਲੇਰੀ ਨਾਲ ਪ੍ਰਚਾਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਕੀ ਤੁਸੀਂ ਦਲੇਰ ਹੋ ਕੇ ਪ੍ਰਚਾਰ ਕਰਦੇ ਹੋ?
    ਸਾਡੀ ਰਾਜ ਸੇਵਕਾਈ—2000
  • ‘ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਦਲੇਰੀ ਨਾਲ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਰਹੋ
    ਸਾਡੀ ਰਾਜ ਸੇਵਕਾਈ—2005
ਹੋਰ ਦੇਖੋ
ਪਿਆਰ ਦਿਖਾਓ​—ਚੇਲੇ ਬਣਾਓ
lmd ਪਾਠ 6

ਗੱਲਬਾਤ ਸ਼ੁਰੂ ਕਰਨੀ

ਯਿਸੂ ਜ਼ੱਕੀ ਨੂੰ ਦਰਖ਼ਤ ਤੋਂ ਥੱਲੇ ਆਉਣ ਲਈ ਕਹਿੰਦਾ ਹੋਇਆ ਤੇ ਕੁਝ ਲੋਕ ਇਸ ਗੱਲ ʼਤੇ ਹੈਰਾਨ ਹੁੰਦੇ ਹੋਏ।

ਲੂਕਾ 19:1-7

ਪਾਠ 6

ਦਲੇਰ ਬਣੋ

ਅਸੂਲ: “ਅਸੀਂ ਪਰਮੇਸ਼ੁਰ ਦੀ ਮਦਦ ਨਾਲ ਦਲੇਰ ਹੋ ਕੇ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ।”​—1 ਥੱਸ. 2:2.

ਯਿਸੂ ਨੇ ਕੀ ਕੀਤਾ?

Jesus urging Zacchaeus to come down from a tree, to the surprise of some onlookers.

ਵੀਡੀਓ: ਯਿਸੂ ਨੇ ਜ਼ੱਕੀ ਨੂੰ ਪ੍ਰਚਾਰ ਕੀਤਾ

1. ਵੀਡੀਓ ਦੇਖੋ ਜਾਂ ਲੂਕਾ 19:1-7 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

  1. ੳ. ਸ਼ਾਇਦ ਕੁਝ ਲੋਕ ਜ਼ੱਕੀ ਤੋਂ ਦੂਰ-ਦੂਰ ਕਿਉਂ ਰਹਿੰਦੇ ਹੋਣੇ?

  2. ਅ. ਫਿਰ ਵੀ ਕਿਹੜੀ ਗੱਲ ਕਰਕੇ ਯਿਸੂ ਨੇ ਉਸ ਨੂੰ ਖ਼ੁਸ਼ ਖ਼ਬਰੀ ਸੁਣਾਈ?

ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?

2. ਸਾਨੂੰ ਦਲੇਰ ਬਣਨ ਦੀ ਲੋੜ ਹੈ ਤਾਂਕਿ ਅਸੀਂ ਬਿਨਾਂ ਪੱਖਪਾਤ ਕੀਤਿਆਂ ਰਾਜ ਦਾ ਸੰਦੇਸ਼ ਸੁਣਾ ਸਕੀਏ।

ਯਿਸੂ ਦੀ ਰੀਸ ਕਰੋ

3. ਯਹੋਵਾਹ ʼਤੇ ਭਰੋਸਾ ਰੱਖੋ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਯਿਸੂ ਨੂੰ ਪ੍ਰਚਾਰ ਕਰਨ ਦੀ ਤਾਕਤ ਦਿੱਤੀ ਤੇ ਇਹ ਸਾਨੂੰ ਵੀ ਤਾਕਤ ਦੇ ਸਕਦੀ ਹੈ। (ਮੱਤੀ 10:19, 20; ਲੂਕਾ 4:18) ਦਲੇਰੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰ ਸਕੋ ਜਿਨ੍ਹਾਂ ਤੋਂ ਸ਼ਾਇਦ ਤੁਹਾਨੂੰ ਡਰ ਲੱਗੇ।​—ਰਸੂ. 4:29.

4. ਪਹਿਲਾਂ ਤੋਂ ਹੀ ਲੋਕਾਂ ਬਾਰੇ ਰਾਇ ਕਾਇਮ ਨਾ ਕਰੋ। ਅਸੀਂ ਸ਼ਾਇਦ ਕੁਝ ਲੋਕਾਂ ਦੀ ਸ਼ਕਲ-ਸੂਰਤ, ਸਮਾਜ ਵਿਚ ਉਨ੍ਹਾਂ ਦੇ ਰੁਤਬੇ, ਅਮੀਰੀ-ਗ਼ਰੀਬੀ, ਰਹਿਣ-ਸਹਿਣ ਜਾਂ ਧਰਮ ਕਰਕੇ ਉਨ੍ਹਾਂ ਨਾਲ ਗੱਲ ਕਰਨ ਤੋਂ ਝਿਜਕੀਏ। ਪਰ ਯਾਦ ਰੱਖੋ:

  1. ੳ. ਅਸੀਂ ਲੋਕਾਂ ਦਾ ਦਿਲ ਨਹੀਂ ਪੜ੍ਹ ਸਕਦੇ, ਪਰ ਯਹੋਵਾਹ ਤੇ ਯਿਸੂ ਪੜ੍ਹ ਸਕਦੇ ਹਨ।

  2. ਅ. ਯਹੋਵਾਹ ਕਿਸੇ ਨੂੰ ਵੀ ਆਪਣੇ ਵੱਲ ਖਿੱਚ ਸਕਦਾ ਹੈ।

5. ਦਲੇਰੀ ਦੇ ਨਾਲ-ਨਾਲ ਸਮਝਦਾਰੀ ਵਰਤੋ ਤੇ ਸਾਵਧਾਨ ਰਹੋ। (ਮੱਤੀ 10:16) ਬਹਿਸ ਨਾ ਕਰੋ। ਜੇ ਕੋਈ ਖ਼ੁਸ਼ ਖ਼ਬਰੀ ਨਹੀਂ ਸੁਣਨੀ ਚਾਹੁੰਦਾ ਜਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਖ਼ਤਰਾ ਹੈ, ਤਾਂ ਸ਼ਾਂਤੀ ਨਾਲ ਗੱਲ ਖ਼ਤਮ ਕਰ ਕੇ ਉੱਥੋਂ ਚਲੇ ਜਾਓ।​—ਕਹਾ. 17:14.

ਇਹ ਵੀ ਦੇਖੋ

ਰਸੂ. 4:31; ਅਫ਼. 6:19, 20; 2 ਤਿਮੋ. 1:7

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ