ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lmd ਪਾਠ 8
  • ਧੀਰਜ ਰੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਧੀਰਜ ਰੱਖੋ
  • ਪਿਆਰ ਦਿਖਾਓ​—ਚੇਲੇ ਬਣਾਓ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਨੇ ਕੀ ਕੀਤਾ?
  • ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?
  • ਯਿਸੂ ਦੀ ਰੀਸ ਕਰੋ
  • ਧੀਰਜ ਦਿਖਾਉਂਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਹੋਰ ਵਧੀਆ ਪ੍ਰਚਾਰਕ ਬਣੋ ਸਿਖਾਉਣ ਲਈ ਵੀਡੀਓ ਵਰਤੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2016
  • ਯਿਸੂ ਦੀ ਕੁਰਬਾਨੀ ਦੇ ਫ਼ਾਇਦੇ
    ਹੋਰ ਵਿਸ਼ੇ
  • ਦੂਜਿਆਂ ਬਾਰੇ ਸੋਚੋ
    ਪਿਆਰ ਦਿਖਾਓ​—ਚੇਲੇ ਬਣਾਓ
ਹੋਰ ਦੇਖੋ
ਪਿਆਰ ਦਿਖਾਓ​—ਚੇਲੇ ਬਣਾਓ
lmd ਪਾਠ 8

ਦੁਬਾਰਾ ਮਿਲਣਾ

ਯਿਸੂ ਆਪਣੇ ਭਰਾ ਯਾਕੂਬ ਕੋਲ ਜਾਂਦਾ ਹੋਇਆ ਜੋ ਲੱਕੜ ਦਾ ਕੰਮ ਕਰ ਰਿਹਾ ਹੈ। ਯਾਕੂਬ ਉਸ ਨੂੰ ਦੇਖ ਕੇ ਹੈਰਾਨ ਹੋ ਰਿਹਾ।

ਯੂਹੰ. 7:3-5; 1 ਕੁਰਿੰ. 15:3, 4, 7

ਪਾਠ 8

ਧੀਰਜ ਰੱਖੋ

ਅਸੂਲ: ‘ਪਿਆਰ ਧੀਰਜਵਾਨ ਹੈ।’​—1 ਕੁਰਿੰ. 13:4.

ਯਿਸੂ ਨੇ ਕੀ ਕੀਤਾ?

ਯਿਸੂ ਆਪਣੇ ਭਰਾ ਯਾਕੂਬ ਕੋਲ ਜਾਂਦਾ ਹੋਇਆ ਜੋ ਲੱਕੜ ਦਾ ਕੰਮ ਕਰ ਰਿਹਾ ਹੈ। ਯਾਕੂਬ ਉਸ ਨੂੰ ਦੇਖ ਕੇ ਹੈਰਾਨ ਹੋ ਰਿਹਾ।

ਵੀਡੀਓ: ਯਿਸੂ ਨੇ ਧੀਰਜ ਨਾਲ ਆਪਣੇ ਭਰਾ ਦੀ ਮਦਦ ਕੀਤੀ

1. ਵੀਡੀਓ ਦੇਖੋ ਜਾਂ ਯੂਹੰਨਾ 7:3-5 ਅਤੇ 1 ਕੁਰਿੰਥੀਆਂ 15:3, 4, 7 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:

  1. ੳ. ਸ਼ੁਰੂ-ਸ਼ੁਰੂ ਵਿਚ ਯਿਸੂ ਦੇ ਭਰਾਵਾਂ ਦਾ ਖ਼ੁਸ਼ ਖ਼ਬਰੀ ਬਾਰੇ ਕਿਹੋ ਜਿਹਾ ਰਵੱਈਆ ਸੀ?

  2. ਅ. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਆਪਣੇ ਭਰਾ ਯਾਕੂਬ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਿਆ?

ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?

2. ਸਾਨੂੰ ਧੀਰਜ ਰੱਖਣ ਦੀ ਲੋੜ ਹੈ ਕਿਉਂਕਿ ਕੁਝ ਲੋਕ ਖ਼ੁਸ਼ ਖ਼ਬਰੀ ਕਬੂਲ ਕਰਨ ਲਈ ਦੂਜਿਆਂ ਨਾਲੋਂ ਜ਼ਿਆਦਾ ਸਮਾਂ ਲੈਂਦੇ ਹਨ।

ਯਿਸੂ ਦੀ ਰੀਸ ਕਰੋ

3. ਤਰੀਕਾ ਬਦਲ ਕੇ ਦੇਖੋ। ਜੇ ਕੋਈ ਵਿਅਕਤੀ ਸਟੱਡੀ ਕਰਨ ਲਈ ਜਲਦੀ ਤਿਆਰ ਨਹੀਂ ਹੁੰਦਾ, ਤਾਂ ਉਸ ਨੂੰ ਮਜਬੂਰ ਨਾ ਕਰੋ। ਜਦੋਂ ਤੁਹਾਨੂੰ ਠੀਕ ਲੱਗੇ, ਤਾਂ ਉਸ ਨੂੰ ਕੋਈ ਵੀਡੀਓ ਜਾਂ ਲੇਖ ਦਿਖਾਓ ਤਾਂਕਿ ਉਸ ਨੂੰ ਪਤਾ ਲੱਗ ਸਕੇ ਕਿ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ ਤੇ ਇਸ ਤੋਂ ਉਸ ਨੂੰ ਕੀ ਫ਼ਾਇਦਾ ਹੋ ਸਕਦਾ ਹੈ।

4. ਤੁਲਨਾ ਨਾ ਕਰੋ। ਹਰ ਵਿਅਕਤੀ ਦੇ ਹਾਲਾਤ ਅਲੱਗ ਹੁੰਦੇ ਹਨ। ਜੇ ਤੁਹਾਡੇ ਘਰ ਦਾ ਕੋਈ ਜੀਅ ਜਾਂ ਜਿਸ ਵਿਅਕਤੀ ਨੂੰ ਤੁਸੀਂ ਦੁਬਾਰਾ ਮਿਲ ਰਹੇ ਹੋ, ਉਹ ਸਟੱਡੀ ਕਰਨ ਲਈ ਜਾਂ ਬਾਈਬਲ ਦੀ ਕਿਸੇ ਸਿੱਖਿਆ ਨੂੰ ਅਪਣਾਉਣ ਤੋਂ ਝਿਜਕਦਾ ਹੈ, ਤਾਂ ਸੋਚੋ ਕਿ ਉਹ ਇੱਦਾਂ ਕਿਉਂ ਕਰ ਰਿਹਾ ਹੈ। ਕੀ ਉਸ ਨੂੰ ਕਿਸੇ ਧਾਰਮਿਕ ਵਿਸ਼ਵਾਸ ਨੂੰ ਛੱਡਣਾ ਔਖਾ ਲੱਗ ਰਿਹਾ ਹੈ? ਕੀ ਉਸ ਦੇ ਰਿਸ਼ਤੇਦਾਰ ਜਾਂ ਗੁਆਂਢੀ ਉਸ ʼਤੇ ਦਬਾਅ ਪਾਉਂਦੇ ਹਨ? ਉਸ ਨੂੰ ਥੋੜ੍ਹਾ ਸਮਾਂ ਦਿਓ ਤਾਂਕਿ ਉਹ ਤੁਹਾਡੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਸਕੇ ਅਤੇ ਬਾਈਬਲ ਤੋਂ ਸਿੱਖੀਆਂ ਗੱਲਾਂ ਦੀ ਕਦਰ ਕਰ ਸਕੇ।

5. ਦਿਲਚਸਪੀ ਰੱਖਣ ਵਾਲੇ ਲਈ ਪ੍ਰਾਰਥਨਾ ਕਰੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਸਹੀ ਨਜ਼ਰੀਆ ਬਣਾਈ ਰੱਖ ਸਕੋ ਤੇ ਸਮਝਦਾਰੀ ਤੋਂ ਕੰਮ ਲੈ ਸਕੋ। ਯਹੋਵਾਹ ਤੋਂ ਸਮਝ ਮੰਗੋ ਤਾਂਕਿ ਤੁਸੀਂ ਇਹ ਜਾਣ ਸਕੋ ਕਿ ਤੁਸੀਂ ਉਸ ਵਿਅਕਤੀ ਕੋਲ ਕਦੋਂ ਜਾਣਾ ਬੰਦ ਕਰੋਗੇ ਜੋ ਦਿਲਚਸਪੀ ਨਹੀਂ ਦਿਖਾਉਂਦਾ।​—1 ਕੁਰਿੰ. 9:26.

ਇਹ ਵੀ ਦੇਖੋ

ਮਰ. 4:26-28; 1 ਕੁਰਿੰ. 3:5-9; 2 ਪਤ. 3:9

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ