ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ ਸਿਖਾਉਣ ਲਈ ਵੀਡੀਓ ਵਰਤੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ:
ਵੀਡੀਓ ਲੋਕਾਂ ਦੇ ਦਿਲਾਂ ਨੂੰ ਛੂੰਹਦੇ ਹਨ ਕਿਉਂਕਿ ਇਹ ਅੱਖਾਂ ਅਤੇ ਕੰਨਾਂ ਨੂੰ ਭਾਉਂਦੇ ਹਨ। ਇਹ ਲੋਕਾਂ ਦਾ ਧਿਆਨ ਬੰਨ੍ਹੀ ਰੱਖਦੇ ਹਨ ਤੇ ਉਨ੍ਹਾਂ ਦੇ ਮਨਾਂ ʼਤੇ ਗਹਿਰੀ ਛਾਪ ਛੱਡਦੇ ਹਨ। ਯਹੋਵਾਹ ਨੇ ਇਸ ਮਾਮਲੇ ਵਿਚ ਵਧੀਆ ਮਿਸਾਲ ਕਾਇਮ ਕੀਤੀ ਕਿਉਂਕਿ ਉਹ ਵੀ ਚੀਜ਼ਾਂ ਦਿਖਾ ਕੇ ਸਿੱਖਿਆ ਦਿੰਦਾ ਹੈ।—ਰਸੂ 10:9-16; ਪ੍ਰਕਾ 1:1.
ਖ਼ੁਸ਼ ਖ਼ਬਰੀ ਬਰੋਸ਼ਰ ਦੇ ਪਾਠ 2 ਅਤੇ 3 ਦੇ ਨਾਲ-ਨਾਲ ਕੀ ਰੱਬ ਦਾ ਕੋਈ ਨਾਂ ਹੈ?, ਬਾਈਬਲ ਦਾ ਲਿਖਾਰੀ ਕੌਣ ਹੈ? ਅਤੇ ਕੀ ਬਾਈਬਲ ਸੱਚੀ ਹੈ? ਵੀਡੀਓ ਵੀ ਦਿਖਾਏ ਜਾ ਸਕਦੇ ਹਨ। ਬਾਈਬਲ ਕਿਉਂ ਪੜ੍ਹੀਏ?, ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਅਤੇ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦੇ ਵੀਡੀਓ ਦਿਖਾਉਣ ਨਾਲ ਲੋਕਾਂ ਨੂੰ ਸਾਡੇ ਨਾਲ ਬਾਈਬਲ ਸਟੱਡੀ ਕਰਨ ਜਾਂ ਸਭਾਵਾਂ ਵਿਚ ਆਉਣ ਦੀ ਹੱਲਾਸ਼ੇਰੀ ਮਿਲਦੀ ਹੈ। ਬਾਈਬਲ ਵਿਦਿਆਰਥੀਆਂ ਨੂੰ ਸਿਖਾਉਣ ਲਈ ਸੰਗਠਨ ਵੱਲੋਂ ਤਿਆਰ ਕੀਤੀਆਂ ਕੁਝ ਫ਼ਿਲਮਾਂ ਵੀ ਦਿਖਾਈਆਂ ਜਾ ਸਕਦੀਆਂ ਹਨ।—km 5/13 3.
ਇਸ ਤਰ੍ਹਾਂ ਕਿਵੇਂ ਕਰੀਏ:
ਜਿਹੜਾ ਵੀਡੀਓ ਤੁਸੀਂ ਘਰ-ਮਾਲਕ ਨੂੰ ਦਿਖਾਉਣਾ ਚਾਹੁੰਦੇ ਹੋ, ਉਸ ਨੂੰ ਪਹਿਲਾਂ ਹੀ ਡਾਊਨਲੋਡ ਕਰੋ
ਇਕ-ਦੋ ਸਵਾਲ ਤਿਆਰ ਕਰੋ ਜਿਸ ਦਾ ਜਵਾਬ ਵੀਡੀਓ ਵਿੱਚੋਂ ਮਿਲੇਗਾ
ਇਕੱਠੇ ਵੀਡੀਓ ਦੇਖੋ
ਮੁੱਖ ਗੱਲਾਂ ʼਤੇ ਚਰਚਾ ਕਰੋ
ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਸਾਡੇ ਕਿਸੇ ਪਰਚੇ ਦੇ ਪਿੱਛੇ ਦਿੱਤਾ ਕੋਡ ਦਿਖਾਓ ਜੋ ਬਾਈਬਲ ਕਿਉਂ ਪੜ੍ਹੀਏ? ਵੀਡੀਓ ʼਤੇ ਲੈ ਜਾਂਦਾ ਹੈ
ਕੀ ਬਾਈਬਲ ਸੱਚੀ ਹੈ? ਨਾਂ ਦਾ ਵੀਡੀਓ ਦਿਖਾਓ ਅਤੇ ਖ਼ੁਸ਼ ਖ਼ਬਰੀ ਬਰੋਸ਼ਰ ਦਾ ਪਾਠ ਤਿੰਨ ਦਿਖਾ ਕੇ ਇਸ ਨੂੰ ਪੇਸ਼ ਕਰੋ