ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w95 9/1 ਸਫ਼ੇ 3-4
  • ਥੋੜ੍ਹੀ ਆਜ਼ਾਦੀ ਵਾਲਾ ਇਕ ਚੌੜਾ ਰਾਹ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਥੋੜ੍ਹੀ ਆਜ਼ਾਦੀ ਵਾਲਾ ਇਕ ਚੌੜਾ ਰਾਹ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਜੀਵਨ ਦਾ ਇਕ ਬਦਲਿਆ ਹੋਇਆ ਨਮੂਨਾ
  • ਸੱਚ-ਮੁੱਚ ਇਕ ਮੋਕਲਾ ਰਾਹ
  • ਮੋਕਲਾ ਰਾਹ ਤਬਾਹੀ ਵੱਲ ਲੈ ਜਾਂਦਾ ਹੈ
  • ਆਜ਼ਾਦੀ ਨੂੰ ਜਾਂਦਾ ਭੀੜਾ ਰਾਹ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਹਮੇਸ਼ਾ ਯਿਸੂ ਦੀ “ਗੱਲ ਸੁਣੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਉਨ੍ਹਾਂ ਦਾ ਹੀ ਧਰਮ ਸੱਚਾ ਹੈ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਕੀ ਸਾਰੇ ਧਰਮ ਰੱਬ ਨੂੰ ਮਨਜ਼ੂਰ ਹਨ?
    ਜਾਗਰੂਕ ਬਣੋ!—2001
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
w95 9/1 ਸਫ਼ੇ 3-4

ਥੋੜ੍ਹੀ ਆਜ਼ਾਦੀ ਵਾਲਾ ਇਕ ਚੌੜਾ ਰਾਹ

ਤਿੰਨ ਜੀਆਂ ਦਾ ਇਕ ਪਰਿਵਾਰ—ਪਿਤਾ, ਮਾਤਾ, ਅਤੇ ਛੋਟੀ ਧੀ—ਸਿਡਨੀ, ਆਸਟ੍ਰੇਲੀਆ ਵਿਚ ਆਪਣੇ ਘਰ ਵਿਚ ਸੀ, ਜਦੋਂ ਘਰ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਖਿੜਕੀਆਂ ਦੁਆਰਾ ਬਾਹਰ ਕੁੱਦਣ ਦੀ ਕੋਸ਼ਿਸ਼ ਕੀਤੀ, ਪਰੰਤੂ ਇਨ੍ਹਾਂ ਤੇ ਸੀਖਾਂ ਲਗੀਆਂ ਹੋਈਆਂ ਸਨ। ਇਨ੍ਹਾਂ ਸੁਰੱਖਿਆਦਾਇਕ ਸੀਖਾਂ ਦੇ ਕਾਰਨ ਅੱਗ ਬੁਝਾਉਣ ਵਾਲੇ ਉਨ੍ਹਾਂ ਨੂੰ ਬਚਾ ਨਹੀਂ ਸਕੇ। ਮਾਤਾ ਅਤੇ ਪਿਤਾ ਉਸ ਧੂੰਏ ਅਤੇ ਅੱਗ ਵਿਚ ਮਰ ਗਏ। ਧੀ ਨੇ ਬਾਅਦ ਵਿਚ ਹਸਪਤਾਲ ਵਿਚ ਦਮ ਤੋੜ ਦਿੱਤਾ।

ਕਿੰਨੀ ਦੁੱਖ ਦੀ ਗੱਲ ਹੈ ਕਿ ਇਹ ਪਰਿਵਾਰ ਸੁਰੱਖਿਆ ਵਿਵਸਥਾ ਦੇ ਕਰਕੇ ਮਰਿਆ, ਜੋ ਉਨ੍ਹਾਂ ਦੇ ਬਚਾਉ ਲਈ ਸੀ! ਇਹ ਸਾਡੇ ਸਮਿਆਂ ਬਾਰੇ ਇਕ ਆਲੋਚਨਾ ਹੈ ਕਿ ਇਹ ਪਰਿਵਾਰ ਇਕੱਲਾ ਨਹੀਂ ਹੈ ਜਿਸ ਦਾ ਘਰ ਸੀਖਾਂ ਅਤੇ ਸੁਰੱਖਿਆ ਤਾਲਿਆਂ ਦੁਆਰਾ ਮਹਿਫੂਜ਼ ਰੱਖਿਆ ਜਾਂਦਾ ਹੈ। ਗੁਆਂਢੀਆਂ ਵਿੱਚੋਂ ਵੀ ਕਈਆਂ ਦੇ ਘਰ ਅਤੇ ਜਾਇਦਾਦ ਕਿਲਿਆਂ ਦੇ ਵਾਂਙੁ ਹਨ। ਕਿਉਂ? ਉਹ ਸੁਰੱਖਿਆ ਅਤੇ ਮਨ ਦੀ ਸ਼ਾਂਤੀ ਲੱਭ ਰਹੇ ਹਨ। ਇਕ “ਆਜ਼ਾਦ” ਸਮਾਜ ਉੱਤੇ ਕਿੰਨਾ ਵੱਡਾ ਧੱਬਾ, ਜਿੱਥੇ ਲੋਕੀ ਕੇਵਲ ਉਦੋਂ ਸੁਰੱਖਿਅਤ ਮਹਿਸੂਸ ਕਰਦੇ ਹਨ ਜਦੋਂ ਉਹ ਆਪਣਿਆਂ ਹੀ ਘਰਾਂ ਵਿਚ ਕੈਦੀਆਂ ਵਾਂਙੁ ਬੰਦ ਹੋਣ! ਵਧਦੀ ਗਿਣਤੀ ਦੇ ਗੁਆਂਢ ਵਿਚ, ਬੱਚੇ ਹੁਣ ਨੇੜੇ ਦੇ ਇਕ ਪਾਰਕ ਵਿਚ ਖੇਡਦੇ ਸਮੇਂ ਜਾਂ ਸਕੂਲ ਜਾਂਦੇ ਹੋਏ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੇ ਹਨ, ਜਦ ਤਾਈਂ ਮਾਤਾ ਜਾਂ ਪਿਤਾ ਜਾਂ ਕੋਈ ਹੋਰ ਬਾਲਗ ਵਿਅਕਤੀ ਉਨ੍ਹਾਂ ਦਾ ਸਾਥ ਨਾ ਦੇਵੇ। ਜੀਵਨ ਦੇ ਕਈ ਪਹਿਲੂਆਂ ਵਿਚ, ਆਜ਼ਾਦੀ ਸਵੇਰ ਦੀ ਤ੍ਰੇਲ ਵਾਂਙੁ ਲੋਪ ਹੋ ਰਹੀ ਹੈ।

ਜੀਵਨ ਦਾ ਇਕ ਬਦਲਿਆ ਹੋਇਆ ਨਮੂਨਾ

ਸਾਡੇ ਦਾਦਿਆਂ-ਪੜਦਾਦਿਆਂ ਦੇ ਦਿਨ ਭਿੰਨ ਸਨ। ਜਦੋਂ ਉਹ ਛੋਟੇ ਸਨ, ਤਾਂ ਆਮ ਤੌਰ ਤੇ ਉਹ ਜਿੱਥੇ ਚਾਹੁੰਦੇ ਉਹ ਬਿਨਾਂ ਡਰ ਦੇ ਖੇਡ ਸਕਦੇ ਸਨ। ਬਾਲਗ ਹੋਣ ਤੇ, ਉਨ੍ਹਾਂ ਨੂੰ ਤਾਲਿਆਂ ਅਤੇ ਸੀਖਾਂ ਦੀ ਧੁਨ ਨਹੀਂ ਲੱਗੀ ਰਹਿੰਦੀ ਸੀ। ਉਹ ਆਜ਼ਾਦ ਮਹਿਸੂਸ ਕਰਦੇ ਸਨ, ਅਤੇ ਕੁਝ ਹੱਦ ਤਕ ਉਹ ਆਜ਼ਾਦ ਹੀ ਸਨ। ਪਰੰਤੂ ਸਾਡੇ ਦਾਦਿਆਂ-ਪੜਦਾਦਿਆਂ ਨੇ ਆਪਣੇ ਜੀਵਨ-ਕਾਲ ਦੇ ਦੌਰਾਨ ਸਮਾਜ ਦੀ ਪ੍ਰਵਿਰਤੀ ਵਿਚ ਤਬਦੀਲੀ ਦੇਖੀ ਹੈ। ਇਹ ਆਤਮਾ ਜ਼ਿਆਦਾ ਬੇਰਹਿਮ, ਜ਼ਿਆਦਾ ਸਵਾਰਥੀ ਹੋ ਗਈ ਹੈ; ਕਈਆਂ ਥਾਵਾਂ ਤੇ ਗੁਆਂਢੀ ਦਾ ਪ੍ਰੇਮ ਗੁਆਂਢੀ ਦੇ ਡਰ ਵਿਚ ਬਦਲ ਗਿਆ ਹੈ, ਜਿਸ ਨੇ ਉੱਪਰ ਵਰਣਿਤ ਦੁਰਘਟਨਾ ਨੂੰ ਸਹਿਯੋਗ ਦਿੱਤਾ। ਆਜ਼ਾਦੀ ਦੀ ਇਸ ਘਾਟ ਦੇ ਸਮਰੂਪ ਵਿਚ, ਨੈਤਿਕ ਕੀਮਤਾਂ ਦਾ ਲਗਾਤਾਰ ਪਤਨ ਹੋਇਆ ਹੈ। ਸਮਾਜ, “ਨਵੀਂ ਨੈਤਿਕਤਾ” ਤੋਂ ਮੋਹਿਤ ਹੈ, ਪਰੰਤੂ ਅਸਲੀਅਤ ਵਿਚ, ਹੁਣ ਸਥਿਤੀ ਇੱਥੋਂ ਤਕ ਪਹੁੰਚ ਚੁੱਕੀ ਹੈ ਕਿ ਕਿਸੇ ਤਰ੍ਹਾਂ ਦੀ ਨੈਤਿਕਤਾ ਦਾ ਦੇਖਿਆ ਜਾਣਾ ਔਖਾ ਹੈ।

ਕੁਈਨਜ਼ਲੈਂਡ ਦੀ ਯੂਨੀਵਰਸਿਟੀ ਵਿਖੇ ਵਿਦਿਆ ਦਾ ਇਕ ਸਾਬਕਾ ਲੈਕਚਰਾਰ, ਡਾ. ਰੂਪੇਰਟ ਗੁਡਮੈਨ ਲਿਖਦਾ ਹੈ: “ਨੌਜਵਾਨ ਲੋਕੀ ਹੁਣ ਇਕ ਭਿੰਨ, ਸੁਖਵਾਦੀ . . . ਜੀਵਨ-ਢੰਗ ਦਾ ਸਾਮ੍ਹਣਾ ਕਰਦੇ ਹਨ, ਜਿੱਥੇ ‘ਸਵੈ’ ਹੀ ਪ੍ਰਮੁੱਖ ਗੱਲ ਹੈ: ਸਵੈ-ਪਰਸਤੀ, ਸਵੈ-ਸਚੇਤਤਾ, ਸਵੈ-ਪੂਰਤੀ, ਸਵੈ-ਹਿੱਤ।” ਉਹ ਇਹ ਵੀ ਕਹਿੰਦਾ ਹੈ: “ਕੀਮਤਾਂ ਜਿਵੇਂ ਕਿ ਆਤਮ-ਸੰਜਮ, ਆਤਮ-ਤਿਆਗ, ਸਖ਼ਤ ਮਿਹਨਤ, ਬਚਤ, ਅਧਿਕਾਰੀਆਂ ਲਈ ਆਦਰ, ਮਾਪਿਆਂ ਲਈ ਪ੍ਰੇਮ ਅਤੇ ਆਦਰ . . . ਬਹੁਤਿਆਂ ਲਈ ਓਪਰੇ ਵਿਚਾਰ ਹੋ ਗਏ ਹਨ।”

ਸੱਚ-ਮੁੱਚ ਇਕ ਮੋਕਲਾ ਰਾਹ

ਜੋ ਬਾਈਬਲ ਦੀ ਭਵਿੱਖਬਾਣੀ ਨਾਲ ਵਾਕਫ਼ ਹਨ ਉਹ ਇਸ ਵਿਸਤ੍ਰਿਤ ਸਵੈ-ਮਗਨਤਾ ਉੱਤੇ ਹੈਰਾਨ ਨਹੀਂ ਹੁੰਦੇ ਹਨ, ਕਿਉਂਕਿ ਯਿਸੂ ਮਸੀਹ ਨੇ ਆਪਣੇ ਸਰੋਤਿਆਂ ਨੂੰ ਚੌਕਸ ਕੀਤਾ ਸੀ: “ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।” (ਮੱਤੀ 7:13, 14) ਪਹਿਲਾ ਰਾਹ, ਜਿਸ ਵਿਚ ਬਹੁਤਿਆਂ ਯਾਤਰੂਆਂ ਦੇ ਲਈ ਕਾਫ਼ੀ ਥਾਂ ਹੈ, “ਮੋਕਲਾ” ਹੈ ਕਿਉਂਕਿ ਇਹ ਨੈਤਿਕਤਾ ਅਤੇ ਰੋਜ਼ਾਨਾ ਦੇ ਜੀਵਨ ਨੂੰ ਨਿਯੰਤ੍ਰਿਤ ਕਰਨ ਵਾਲੇ ਬਾਈਬਲ ਸਿਧਾਂਤਾਂ ਦੁਆਰਾ ਪਾਬੰਦੀ ਲੱਗਿਆ ਹੋਇਆ ਨਹੀਂ ਹੈ। ਇਹ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਜਿਹੜੇ—ਬਿਨਾਂ ਨਿਯਮ ਦੇ, ਬਿਨਾਂ ਵਚਨਬੱਧਤਾ ਦੇ—ਆਪਣੀ ਮਨਮਰਜ਼ੀ ਦੇ ਅਨੁਸਾਰ ਸੋਚਣਾ ਅਤੇ ਜੀਵਨ ਬਤੀਤ ਕਰਨਾ ਪਸੰਦ ਕਰਦੇ ਹਨ।

ਇਹ ਸੱਚ ਹੈ, ਜਿਹੜੇ ਮੋਕਲੇ ਰਾਹ ਨੂੰ ਚੁਣਦੇ ਹਨ ਉਨ੍ਹਾਂ ਵਿੱਚੋਂ ਅਨੇਕ ਆਪਣੀ ਆਜ਼ਾਦੀ ਦਾ ਆਨੰਦ ਮਾਣਨ ਦਾ ਦਾਅਵਾ ਕਰਦੇ ਹਨ। ਪਰੰਤੂ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਸੁਆਰਥ ਦੀ ਇਕ ਪ੍ਰਚਲਿਤ ਆਤਮਾ ਦੁਆਰਾ ਪ੍ਰੇਰਿਤ ਕੀਤੇ ਜਾਂਦੇ ਹਨ। ਬਾਈਬਲ ਆਖਦੀ ਹੈ ਇਹ ‘ਉਹ ਰੂਹ ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ,’ ਦੁਆਰਾ ਨਿਯੰਤ੍ਰਿਤ ਹੁੰਦੇ ਹਨ। ਇਹ ਆਤਮਾ ਉਨ੍ਹਾਂ ਨੂੰ ‘ਸਰੀਰ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੇ ਅਨੁਸਾਰ’ ਜੀਉਣ ਲਈ ਪ੍ਰੇਰਿਤ ਕਰਦੀ ਹੈ ਭਾਵੇਂ ਕਿ ਇਹ ਅਨੈਤਿਕਤਾ, ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ, ਜਾਂ ਦੌਲਤ, ਮਾਣ, ਜਾਂ ਸ਼ਕਤੀ ਦਾ ਸਖ਼ਤ ਪਿੱਛਾ ਕਰਨਾ ਕਿਉਂ ਨਾ ਹੋਵੇ।—ਅਫ਼ਸੀਆਂ 2:2, 3.

ਮੋਕਲਾ ਰਾਹ ਤਬਾਹੀ ਵੱਲ ਲੈ ਜਾਂਦਾ ਹੈ

ਧਿਆਨ ਦਿਓ ਕਿ ਉਹ ਜੋ ਮੋਕਲੇ ਰਾਹ ਉੱਤੇ ਚੱਲ ਰਹੇ ਹਨ, ਉਹ “ਸਰੀਰ ਦੀਆਂ ਚਾਹਵਾਂ” ਨੂੰ ਪੂਰੇ ਕਰਨ ਲਈ ਮਜਬੂਰ ਕੀਤੇ ਜਾਂਦੇ ਹਨ। ਇਹ ਦਿਖਾਉਂਦਾ ਹੈ ਕਿ ਉਹ ਬਿਲਕੁਲ ਵੀ ਆਜ਼ਾਦ ਨਹੀਂ ਹਨ—ਉਨ੍ਹਾਂ ਦਾ ਇਕ ਮਾਲਕ ਹੈ। ਉਹ ਸਰੀਰ ਦੇ ਗੁਲਾਮ ਹਨ। ਅਤੇ ਇਸ ਮਾਲਕ ਦੀ ਸੇਵਾ ਕਰਨਾ ਬਹੁਤ ਸਮੱਸਿਆਵਾਂ ਲਿਆ ਸਕਦਾ ਹੈ—ਇਨ੍ਹਾਂ ਵਿੱਚੋਂ ਕੁਝ ਹਨ, ਲਿੰਗੀ ਤੌਰ ਤੇ ਸੰਚਾਰਿਤ ਰੋਗ, ਉਜੜੇ ਘਰ-ਬਾਰ, ਸਰੀਰ ਅਤੇ ਮਨ ਜਿਹੜੇ ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਦੀ ਕੁਵਰਤੋਂ ਕਰਕੇ ਬੀਮਾਰ ਹਨ। ਹਿੰਸਾ, ਸੰਨ੍ਹ, ਅਤੇ ਬਲਾਤਕਾਰ ਦੇ ਕੰਮਾਂ ਦੀਆਂ ਜੜ੍ਹਾਂ ਵੀ ਸਵੈ-ਮਗਨ ਸੋਚ-ਵਿਚਾਰ ਵਿਚ ਪਾਈਆਂ ਜਾਂਦੀਆਂ ਹਨ ਜੋ ਇਸ ਇਜਾਜ਼ਤੀ ਮੋਕਲੇ ਰਾਹ ਉੱਤੇ ਵਿਕਸਿਤ ਕੀਤਾ ਜਾਂਦਾ ਹੈ। ਅਤੇ, ਜਦੋਂ ਤਕ ਇਹ “ਰਾਹ ਜਿਹੜਾ ਨਾਸ ਨੂੰ ਜਾਂਦਾ ਹੈ” ਹੋਂਦ ਵਿਚ ਰਹਿੰਦਾ ਹੈ, ਇਸ ਦੇ ਫਲ ਹੋਰ ਵੀ ਦੁੱਖਦਾਇਕ ਬਣਦੇ ਜਾਣਗੇ।—ਕਹਾਉਤਾਂ 1:22, 23; ਗਲਾਤੀਆਂ 5:19-21; 6:7.

ਆਸਟ੍ਰੇਲੀਆ ਤੋਂ ਦੋ ਅਸਲ-ਜੀਵਨ ਉਦਾਹਰਣਾਂ ਉੱਤੇ ਵਿਚਾਰ ਕਰੋ। ਮੈਰੀ ਨੇ ਮੋਹ ਅੱਗੇ ਹਾਰ ਮੰਨਦੇ ਹੋਏ, ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਦੇ ਨਾਲ-ਨਾਲ ਅਨੈਤਿਕਤਾ ਵਿਚ ਭਾਗ ਲਿਆ।a ਪਰੰਤੂ ਜੋ ਖ਼ੁਸ਼ੀ ਉਹ ਲੱਭਦੀ ਸੀ ਉਹ ਉਸ ਨੂੰ ਨਹੀਂ ਮਿਲੀ। ਦੋ ਬੱਚੇ ਹੋਣ ਮਗਰੋਂ ਵੀ ਉਸ ਨੂੰ ਜੀਵਨ ਖਾਲੀ ਮਹਿਸੂਸ ਹੁੰਦਾ ਸੀ। ਉਹ ਉਸ ਵੇਲੇ ਆਪਣੀ ਸਭ ਤੋਂ ਨੀਵੀਂ ਹੱਦ ਤਕ ਪਹੁੰਚ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਏਡਸ ਨੇ ਸਹੇੜ ਲਿਆ ਹੈ।

ਟੌਮ ਇਕ ਦੂਸਰੇ ਤਰੀਕੇ ਤੋਂ ਦੁੱਖੀ ਸੀ। “ਮੈਂ ਉੱਤਰੀ ਕੁਈਨਜ਼­ਲੈਂਡ ਵਿਖੇ ਇਕ ਗਿਰਜੇ ਮਿਸ਼ਨ ਵਿਚ ਵੱਡਾ ਹੋਇਆ,” ਉਹ ਲਿੱਖਦਾ ਹੈ। “ਮੈਂ 16 ਸਾਲਾਂ ਦੀ ਉਮਰ ਵਿਚ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗਾ। ਮੇਰੇ ਪਿਤਾ ਜੀ, ਤਾਏ-ਚਾਚੇ, ਅਤੇ ਦੋਸਤ ਸਾਰੇ ਹੀ ਜ਼ਿਆਦਾ ਪੀਣ ਵਾਲੇ ਸਨ, ਇਸ ਲਈ ਇਹ ਕਰਨਾ ਕੁਦਰਤੀ ਚੀਜ਼ ਮਾਲੂਮ ਹੁੰਦਾ ਸੀ। ਮੈਂ ਉਸ ਹੱਦ ਤਕ ਪਹੁੰਚ ਗਿਆ ਜਿੱਥੇ ਮੈਂ ਬੀਅਰ ਤੋਂ ਲੈ ਕੇ ਮੀਥਾਈਲ ਵਾਲੀ ਸਪਿਰਿਟ ਕੁਝ ਵੀ ਪੀਣ ਲੱਗਾ। ਮੈਂ ਘੋੜਿਆਂ ਉੱਤੇ ਵੀ ਬਾਜ਼ੀਆਂ ਲਗਾਉਣੀਆਂ ਸ਼ੁਰੂ ਕੀਤੀਆਂ, ਅਤੇ ਕਈ ਵਾਰੀ ਤਾਂ ਮੈਂ ਆਪਣੀ ਸਖ਼ਤ ਮਿਹਨਤ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਹਾਰ ਜਾਂਦਾ। ਇਹ ਕੋਈ ਥੋੜ੍ਹੀ ਰਕਮ ਨਹੀਂ ਹੁੰਦੀ ਸੀ, ਕਿਉਂਕਿ ਗੰਨੇ ਕੱਟਣ ਦੇ ਮੇਰੇ ਕੰਮ ਤੋਂ ਚੰਗੀ ਤਨਖ਼ਾਹ ਮਿਲਦੀ ਸੀ।

“ਫਿਰ ਮੈਂ ਵਿਆਹ ਕੀਤਾ ਅਤੇ ਸਾਡੇ ਬੱਚੇ ਹੋਏ। ਆਪਣੀਆਂ ਜ਼ਿੰਮੇਵਾਰੀਆਂ ਦਾ ਸਾਮ੍ਹਣਾ ਕਰਨ ਦੀ ਬਜਾਇ, ਮੈਂ ਉਹੀ ਕੀਤਾ ਜੋ ਮੇਰੇ ਦੋਸਤ ਕਰਦੇ ਸਨ—ਸ਼ਰਾਬ ਪੀਣਾ, ਜੂਆ ਖੇਡਣਾ, ਅਤੇ ਲੜਾਈ ਕਰਨੀ। ਮੈਂ ਕਈ ਵਾਰ ਸਥਾਨਕ ਜੇਲ੍ਹ ਵਿਚ ਬੰਦ ਰਿਹਾ। ਪਰੰਤੂ ਇਸ ਦੇ ਬਾਵਜੂਦ ਵੀ ਇਸ ਨੇ ਮੇਰੇ ਉੱਤੇ ਕੋਈ ਅਸਰ ਨਹੀਂ ਪਾਇਆ। ਮੇਰਾ ਜੀਵਨ ਵਿਗੜਦਾ ਹੀ ਗਿਆ। ਇਹ ਸਮੱਸਿਆਵਾਂ ਭਰਿਆ ਸੀ।”

ਜੀ ਹਾਂ, ਗ਼ਲਤ ਇੱਛਾਵਾਂ ਅੱਗੇ ਹਾਰ ਮੰਨਣ ਦੁਆਰਾ, ਟੌਮ ਅਤੇ ਮੈਰੀ ਨੇ ਨਾ ਸਿਰਫ਼ ਆਪਣੇ ਆਪ ਨੂੰ ਸਗੋਂ ਆਪਣੇ ਪਰਿਵਾਰਾਂ ਨੂੰ ਵੀ ਦੁੱਖ ਪਹੁੰਚਾਇਆ। ਦੁੱਖ ਦੀ ਗੱਲ ਹੈ, ਬਹੁਤ ਦੂਜੇ ਜਵਾਨ ਲੋਕੀ ਮੋਕਲੇ ਰਾਹ ਵੱਲੋਂ ਪੇਸ਼ ਕੀਤੀ ਜਾਣ ਵਾਲੀ ਉਦਾਰ, ਕੁਰਾਹੇ ਪਈ ਆਜ਼ਾਦੀ ਦੀ ਆਤਮਾ ਦੁਆਰਾ ਭਰਮਾਏ ਜਾਣ ਵਲ ਝੁਕਾਉ ਹਨ। ਕਾਸ਼ ਜਵਾਨ ਵਿਅਕਤੀ ਉਸ ਓਪਰੀ ਚਮਕ, ਉਸ ਦਿਖਾਵੇ ਦੇ ਹੇਠਾਂ ਦੇਖ ਸਕਣ। ਕਾਸ਼ ਉਹ ਉਸ ਮੋਕਲੇ ਰਾਹ ਦੀਆਂ ਅਸਲੀਅਤਾਂ ਦੇਖ ਸਕਣ—ਉਹ ਭਿਆਨਕ ਕੀਮਤ ਜੋ ਆਖ਼ਰਕਾਰ ਉਨ੍ਹਾਂ ਸਾਰਿਆਂ ਨੂੰ ਭਰਨੀ ਪੈਂਦੀ ਹੈ ਜੋ ਇਸ ਉੱਤੇ ਚੱਲਦੇ ਹਨ। ਸੱਚ-ਮੁੱਚ ਹੀ ਇਹ ਰਾਹ ਮੋਕਲਾ ਹੈ ਅਤੇ ਇਸ ਤੇ ਆਉਣਾ ਆਸਾਨ ਹੈ। ਪਰੰਤੂ ਇਸ ਦਾ ਮੋਕਲਾ ਹੋਣਾ ਹੀ ਇਸ ਦਾ ਸਰਾਪ ਹੈ। ਸਾਡੇ ਲਈ ਬੁੱਧੀਮਤਾ ਦਾ ਕੰਮ ਇਹ ਹੋਵੇਗਾ ਕਿ ਅਸੀਂ ਇਸ ਅਖੰਡਨੀ ਹਕੀਕਤ ਨੂੰ ਦਿਲ ਨਾਲ ਲਾ ਲਈਏ ਕਿ ਉਹ “ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਬਿਨਾਸ ਨੂੰ ਵੱਢੇਗਾ।”—ਗਲਾਤੀਆਂ 6:8.

ਫਿਰ ਵੀ, ਇਕ ਬਿਹਤਰ ਚੁਣਾਉ ਮੌਜੂਦ ਹੈ। ਉਹ ਭੀੜਾ ਰਾਹ ਹੈ। ਪਰੰਤੂ ਇਹ ਰਾਹ ਕਿੰਨਾ ਪਾਬੰਦੀ ਵਾਲਾ, ਕਿੰਨਾ ਤੰਗ ਅਤੇ ਭੀੜਾ ਹੈ? ਅਤੇ ਇਹ ਕਿੱਥੇ ਨੂੰ ਲੈ ਜਾਂਦਾ ਹੈ? (w95 9/1)

[ਫੁਟਨੋਟ]

a ਨਾਂ ਬਦਲ ਦਿੱਤੇ ਗਏ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ