ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w95 9/1 ਸਫ਼ੇ 19-20
  • ਈਰਖਾ ਬਾਰੇ ਤੁਹਾਨੂੰ ਕੀ ਜਾਣਨਾ ਚਾਹੀਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਈਰਖਾ ਬਾਰੇ ਤੁਹਾਨੂੰ ਕੀ ਜਾਣਨਾ ਚਾਹੀਦਾ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ‘ਖੁਣਸ ਰੱਖਣ ਦਾ ਝੁਕਾਉ’
  • ਪਾਪਮਈ ਈਰਖਾ ਰਹਿਤ ਇਕ ਸੰਸਾਰ
  • ਪ੍ਰੇਮ ਅਨੁਚਿਤ ਈਰਖਾ ਨੂੰ ਜਿੱਤ ਲੈਂਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਯਹੋਵਾਹ ਦੀ ਸ਼ੁੱਧ ਉਪਾਸਨਾ ਲਈ ਈਰਖਾ ਰੱਖਣਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਯੂਸੁਫ਼ ਈਰਖਾ ਦਾ ਸ਼ਿਕਾਰ ਹੋਇਆ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਕੀ ਮਸੀਹੀਆਂ ਨੂੰ ਖੁਣਸੀ ਹੋਣਾ ਚਾਹੀਦਾ ਹੈ ਜਾਂ ਅਣਖੀ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
w95 9/1 ਸਫ਼ੇ 19-20

ਈਰਖਾ ਬਾਰੇ ਤੁਹਾਨੂੰ ਕੀ ਜਾਣਨਾ ਚਾਹੀਦਾ ਹੈ

ਈਰਖਾ ਕੀ ਹੈ? ਇਹ ਇਕ ਤੀਬਰ ਮਨੋਭਾਵ ਹੈ ਜੋ ਇਕ ਵਿਅਕਤੀ ਨੂੰ ਚਿੰਤਾਤੁਰ, ਉਦਾਸ, ਜਾਂ ਗੁੱਸਾ ਮਹਿਸੂਸ ਕਰਵਾ ਸਕਦਾ ਹੈ। ਸ਼ਾਇਦ ਅਸੀਂ ਈਰਖਾ ਦਾ ਅਨੁਭਵ ਕਰੀਏ ਜਦੋਂ ਕੋਈ ਵਿਅਕਤੀ ਇਕ ਕਾਰਜ ਵਿਚ ਸਾਡੇ ਨਾਲੋਂ ਜ਼ਿਆਦਾ ਸਫਲ ਜ਼ਾਹਰ ਹੁੰਦਾ ਹੈ। ਜਾਂ ਸ਼ਾਇਦ ਅਸੀਂ ਉਦੋਂ ਈਰਖਾ ਮਹਿਸੂਸ ਕਰੀਏ ਜਦੋਂ ਸਾਡਾ ਇਕ ਦੋਸਤ ਸਾਡੇ ਨਾਲੋਂ ਜ਼ਿਆਦਾ ਵਡਿਆਈ ਪ੍ਰਾਪਤ ਕਰਦਾ ਹੈ। ਪਰੰਤੂ ਕੀ ਈਰਖਾਲੂ ਹੋਣਾ ਹਮੇਸ਼ਾ ਹੀ ਗ਼ਲਤ ਹੈ?

ਈਰਖਾ ਤੋਂ ਪੀੜਿਤ ਲੋਕ, ਸੰਭਾਵੀ ਵਿਰੋਧੀਆਂ ਉੱਤੇ ਸ਼ੱਕ ਕਰਨ ਵੱਲ ਝੁਕਾਉ ਹੁੰਦੇ ਹਨ। ਇਸ ਦਾ ਇਕ ਉਦਾਹਰਣ ਪ੍ਰਾਚੀਨ ਇਸਰਾਏਲ ਦਾ ਰਾਜਾ ਸ਼ਾਊਲ ਸੀ। ਪਹਿਲਾਂ ਤਾਂ ਉਹ ਆਪਣੇ ਸ਼ਸਤਰ ਚੁੱਕਣ ਵਾਲੇ ਦਾਊਦ ਨੂੰ ਪਿਆਰ ਕਰਦਾ ਸੀ, ਇੱਥੋਂ ਤਕ ਕਿ ਉਸ ਨੂੰ ਸੈਨਾ ਦਾ ਸਰਦਾਰ ਬਣਾ ਕੇ ਤਰੱਕੀ ਵੀ ਦਿੱਤੀ ਸੀ। (1 ਸਮੂਏਲ 16:21; 18:5) ਫਿਰ ਇਕ ਦਿਨ ਰਾਜਾ ਸ਼ਾਊਲ ਨੇ ਔਰਤਾਂ ਨੂੰ ਇਨ੍ਹਾਂ ਸ਼ਬਦਾਂ ਵਿਚ ਦਾਊਦ ਦੀ ਵਡਿਆਈ ਕਰਦਿਆਂ ਸੁਣਿਆਂ: “ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਆਪਣੇ ਲੱਖਾਂ ਨੂੰ!” (1 ਸਮੂਏਲ 18:7) ਸ਼ਾਊਲ ਨੂੰ ਦਾਊਦ ਨਾਲ ਆਪਣੇ ਚੰਗੇ ਸੰਬੰਧ ਨੂੰ ਇਸ ਗੱਲ ਤੋਂ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੀਦਾ ਸੀ। ਪਰੰਤੂ, ਉਹ ਗੁੱਸੇ ਹੋ ਗਿਆ। “ਉਸ ਦਿਨ ਤੋਂ ਅੱਗੇ ਨੂੰ ਦਾਊਦ ਸ਼ਾਊਲ ਦੀ ਅੱਖ ਵਿੱਚ ਰੜਕਣ ਲੱਗਾ।”—1 ਸਮੂਏਲ 18:9.

ਇਕ ਈਰਖਾਲੂ ਵਿਅਕਤੀ ਸ਼ਾਇਦ ਦੂਸਰੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਹੈ। ਸ਼ਾਇਦ ਉਹ ਸਿਰਫ਼ ਆਪਣੇ ਸਾਥੀ ਦੀ ਸਫਲਤਾ ਤੇ ਰੋਸ ਪ੍ਰਗਟ ਕਰਦਾ ਹੈ ਅਤੇ ਉਸ ਵਰਗਿਆਂ ਗੁਣਾਂ ਜਾਂ ਹਾਲਾਤਾਂ ਦੀ ਇੱਛਾ ਕਰਦਾ ਹੈ। ਦੂਜੇ ਪਾਸੇ, ਖੁਣਸ, ਈਰਖਾ ਦਾ ਇਕ ਖ਼ਾਸ ਤੌਰ ਤੇ ਨਕਾ­ਰਾਤ­ਮਕ ਰੂਪ ਹੈ। ਇਕ ਖੁਣਸੀ ਵਿਅਕਤੀ ਸ਼ਾਇਦ ਉਸ ਵਿਅਕਤੀ ਜਿਸ ਨਾਲ ਉਹ ਈਰਖਾ ਰੱਖਦਾ ਹੈ, ਨਾਲ ਭਲਾਈ ਕਰਨ ਤੋਂ ਖ਼ੁਦ ਨੂੰ ਰੋਕੀ ਰੱਖੇ ਜਾਂ ਸ਼ਾਇਦ ਉਸ ਵਿਅਕਤੀ ਦਾ ਨੁਕਸਾਨ ਹੋਣ ਦੀ ਇੱਛਾ ਕਰੇ। ਕਈ ਵਾਰੀ, ਇਕ ਖੁਣਸੀ ਵਿਅਕਤੀ ਆਪਣਿਆਂ ਜਜ਼ਬਾਤਾਂ ਨੂੰ ਛੁਪਾ ਕੇ ਨਹੀਂ ਰੱਖ ਸਕਦਾ ਹੈ। ਉਹ ਖੁੱਲ੍ਹੇਆਮ ਦੂਸਰੇ ਦਾ ਨੁਕਸਾਨ ਕਰਨ ਲਈ ਪ੍ਰੇਰਿਤ ਹੋ ਸਕਦਾ ਹੈ, ਜਿਵੇਂ ਰਾਜਾ ਸ਼ਾਊਲ ਨੇ ਦਾਊਦ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਕ ਤੋਂ ਜ਼ਿਆਦਾ ਮੌਕਿਆਂ ਤੇ, ਸ਼ਾਊਲ ਨੇ ਭਾਲਾ ਸੁੱਟ ਕੇ ‘ਦਾਊਦ ਨੂੰ ਕੰਧ ਨਾਲ ਵਿੰਨ੍ਹਣ’ ਦੀ ਕੋਸ਼ਿਸ਼ ਕੀਤੀ ਸੀ।—1 ਸਮੂਏਲ 18:11; 19:10.

‘ਪਰੰਤੂ ਮੈਂ ਇਕ ਈਰਖਾਲੂ ਵਿਅਕਤੀ ਨਹੀਂ ਹਾਂ,’ ਸ਼ਾਇਦ ਤੁਸੀਂ ਪ੍ਰਤਿਕ੍ਰਿਆ ਦਿਖਾਓ। ਇਹ ਸੱਚ ਹੈ, ਸ਼ਾਇਦ ਈਰਖਾ ਤੁਹਾਡੇ ਜੀਵਨ ਨੂੰ ਨਿਯੰਤ੍ਰਿਤ ਨਹੀਂ ਕਰਦੀ ਹੈ। ਫਿਰ ਵੀ, ਕੁਝ ਹੱਦ ਤਕ, ਸਾਡੇ ਵਿੱਚੋਂ ਸਾਰੇ ਹੀ ਈਰਖਾ ਦੁਆਰਾ—ਆਪਣਿਆਂ ਅਤੇ ਦੂਜਿਆਂ ਦਿਆਂ ਈਰਖਾਲੂ ਜਜ਼ਬਾਤਾਂ ਦੁਆਰਾ—ਪ੍ਰਭਾਵਿਤ ਹੁੰਦੇ ਹਨ। ਭਾਵੇਂ ਕਿ ਦੂਜਿਆਂ ਵਿਚ ਈਰਖਾ ਨੂੰ ਜਲਦੀ ਨਾਲ ਦੇਖ ਲੈਂਦੇ ਹਾਂ, ਸ਼ਾਇਦ ਅਸੀਂ ਆਪਣੇ ਵਿਚ ਇਹ ਦੇਖਣ ਵਿਚ ਧੀਮੇ ਹੋਈਏ।

‘ਖੁਣਸ ਰੱਖਣ ਦਾ ਝੁਕਾਉ’

ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪ੍ਰਗਟ ਕੀਤੇ ਗਏ ਪਾਪਮਈ ਮਾਨਵ ਸੁਭਾਉ ਦਾ ਰਿਕਾਰਡ ਅਕਸਰ ਖੁਣਸ ਦੇ ਪਾਪਾਂ ਨੂੰ ਉਜਾਗਰ ਕਰਦਾ ਹੈ। ਕੀ ਤੁਹਾਨੂੰ ਕਇਨ ਅਤੇ ਹਾਬਲ ਦਾ ਬਿਰਤਾਂਤ ਚੇਤੇ ਹੈ? ਆਦਮ ਅਤੇ ਹੱਵਾਹ ਦੇ ਇਨ੍ਹਾਂ ਦੋਨਾਂ ਪੁੱਤਰਾਂ ਨੇ ਪਰਮੇਸ਼ੁਰ ਲਈ ਬਲੀਦਾਨ ਚੜ੍ਹਾਏ ਸਨ। ਹਾਬਲ ਨੇ ਅਜਿਹਾ ਕੀਤਾ ਕਿਉਂਕਿ ਉਹ ਨਿਹਚਾ ਰੱਖਣ ਵਾਲਾ ਮਨੁੱਖ ਸੀ। (ਇਬਰਾਨੀਆਂ 11:4) ਉਸ ਨੂੰ ਨਿਹਚਾ ਸੀ ਕਿ ਪਰਮੇਸ਼ੁਰ ਧਰਤੀ ਦੇ ਸੰਬੰਧ ਵਿਚ ਆਪਣੇ ਮਹਾਨ ਮਕਸਦ ਨੂੰ ਪੂਰਾ ਕਰਨ ਦੀ ਯੋਗਤਾ ਰੱਖਦਾ ਹੈ। (ਉਤਪਤ 1:28; 3:15; ਇਬਰਾਨੀਆਂ 11:1) ਹਾਬਲ ਇਹ ਵੀ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ੁਰ ਵਫ਼ਾਦਾਰ ਮਨੁੱਖਾਂ ਨੂੰ ਆਉਣ ਵਾਲੇ ਪਾਰਥਿਵ ਪਰਾਦੀਸ ਵਿਚ ਜੀਵਨ ਦਾ ਪ੍ਰਤਿਫਲ ਦੇਵੇਗਾ। (ਇਬਰਾਨੀਆਂ 11:6) ਇਸ ਲਈ, ਪਰਮੇਸ਼ੁਰ ਨੇ ਹਾਬਲ ਵੱਲੋਂ ਚੜ੍ਹਾਏ ਗਏ ਬਲੀਦਾਨ ਤੇ ਆਪਣੀ ਖ਼ੁਸ਼ੀ ਜ਼ਾਹਰ ਕੀਤੀ। ਜੇਕਰ ਕਇਨ ਆਪਣੇ ਭਰਾ ਨੂੰ ਸੱਚ-ਮੁੱਚ ਪਿਆਰ ਕਰਦਾ ਹੁੰਦਾ, ਤਾਂ ਉਸ ਨੂੰ ਖ਼ੁਸ਼ੀ ਹੁੰਦੀ ਕਿ ਪਰਮੇਸ਼ੁਰ ਨੇ ਹਾਬਲ ਨੂੰ ਬਰਕਤ ਦਿੱਤੀ ਹੈ। ਇਸ ਦੀ ਬਜਾਇ, ਕਇਨ “ਬਹੁਤ ਕਰੋਧਵਾਨ ਹੋਇਆ।”—ਉਤਪਤ 4:5.

ਪਰਮੇਸ਼ੁਰ ਨੇ ਕਇਨ ਨੂੰ ਚੰਗਾ ਕਰਨ ਲਈ ਉਤਸ਼ਾਹਿਤ ਕੀਤਾ ਤਾਂਕਿ ਉਹ ਵੀ ਬਰਕਤ ਪ੍ਰਾਪਤ ਕਰ ਸਕੇ। ਫਿਰ ਪਰਮੇਸ਼ੁਰ ਨੇ ਚੇਤਾਵਨੀ ਦਿੱਤੀ: “ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਬੂਹੇ ਉੱਤੇ ਛੈਹ ਵਿੱਚ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।” (ਉਤਪਤ 4:7) ਦੁੱਖ ਦੀ ਗੱਲ ਹੈ, ਕਇਨ ਆਪਣੇ ਈਰਖਾਲੂ ਗੁੱਸੇ ਉੱਤੇ ਪ੍ਰਬਲ ਨਹੀਂ ਹੋਇਆ। ਇਸ ਨੇ ਉਸ ਨੂੰ ਆਪਣੇ ਧਰਮੀ ਭਰਾ ਦਾ ਕਤਲ ਕਰਨ ਲਈ ਪ੍ਰੇਰਿਤ ਕੀਤਾ। (1 ਯੂਹੰਨਾ 3:12) ਉਦੋਂ ਤੋਂ, ਲੜਾਈਆਂ ਅਤੇ ਯੁੱਧਾਂ ਨੇ ਕਰੋੜਾਂ ਜਾਨਾਂ ਲਈਆਂ ਹਨ। “ਯੁੱਧ ਦੇ ਕੁਝ ਮੂਲ ਕਾਰਨ ਹੋਰ ਜ਼ਮੀਨ ਪ੍ਰਾਪਤ ਕਰਨ ਦੀ ਇੱਛਾ, ਹੋਰ ਧਨ ਪ੍ਰਾਪਤ ਕਰਨ ਦੀ ਇੱਛਾ, ਹੋਰ ਸ਼ਕਤੀ ਪ੍ਰਾਪਤ ਕਰਨ ਦੀ ਇੱਛਾ, ਜਾਂ ਸੁਰੱਖਿਆ ਪ੍ਰਾਪਤ ਕਰਨ ਦੀ ਇੱਛਾ ਹੋ ਸਕਦੇ ਹਨ,” ਦ ਵਰਲਡ ਬੁੱਕ ਐਨਸਾਈਕਲੋਪੀਡਿਆ ਵਿਆਖਿਆ ਕਰਦੀ ਹੈ।

ਸੱਚੇ ਮਸੀਹੀ ਇਸ ਸੰਸਾਰ ਦਿਆਂ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ ਹਨ। (ਯੂਹੰਨਾ 17:16) ਪਰੰਤੂ, ਦੁੱਖ ਦੀ ਗੱਲ ਹੈ ਕਿ ਵਿਅਕਤੀਗਤ ਤੌਰ ਤੇ ਮਸੀਹੀ ਕਈ ਵਾਰੀ ਜ਼ਬਾਨੀ ਝਗੜੇ ਵਿਚ ਉਲਝ ਪੈਂਦੇ ਹਨ। ਜੇਕਰ ਕਲੀਸਿਯਾ ਦੇ ਹੋਰ ਸਦੱਸ ਇਸ ਵਿਚ ਸ਼ਾਮਲ ਹੋ ਜਾਣ ਤਾਂ ਇਹ ਝਗੜੇ ਨੁਕਸਾਨਦਾਇਕ ਜ਼ਬਾਨੀ ਯੁੱਧਾਂ ਵਿਚ ਬਦਲ ਸਕਦੇ ਹਨ। “ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ?” ਬਾਈਬਲ ਲਿਖਾਰੀ ਯਾਕੂਬ ਸੰਗੀ ਵਿਸ਼ਵਾਸੀਆਂ ਨੂੰ ਪੁੱਛਦਾ ਹੈ। (ਯਾਕੂਬ 4:1) ਉਨ੍ਹਾਂ ਦੇ ਭੌਤਿਕਵਾਦੀ ਲਾਲਚ ਨੂੰ ਪ੍ਰਗਟ ਕਰਦੇ ਹੋਏ ਉਹ ਉਸ ਸਵਾਲ ਦਾ ਜਵਾਬ ਦਿੰਦਾ ਹੈ ਅਤੇ ਅੱਗੇ ਕਹਿੰਦਾ ਹੈ, ‘ਤੁਸੀਂ ਈਰਖਾ ਕਰਦੇ ਹੋ,’ ਜਾਂ “ਲੋਭ” ਕਰਦੇ ਹੋ। (ਯਾਕੂਬ 4:2, ਨਿ ਵ, ਫੁਟਨੋਟ) ਜੀ ਹਾਂ, ਭੌਤਿਕਵਾਦ ਲੋਭ ਕਰਨ ਅਤੇ ਉਨ੍ਹਾਂ ਨਾਲ ਈਰਖਾ ਰੱਖਣ ਵੱਲ ਲੈ ਜਾਂਦਾ ਹੈ ਜੋ ਬਿਹਤਰ ਹਾਲਾਤਾਂ ਦਾ ਆਨੰਦ ਮਾਣਦੇ ਹੋਏ ਮਾਲੂਮ ਹੁੰਦੇ ਹਨ। ਇਸ ਕਰਕੇ, ਯਾਕੂਬ ਨੇ ਮਾਨਵੀ “ਖੁਣਸ ਰੱਖਣ ਦੇ ਝੁਕਾਉ” ਦੇ ਵਿਰੁੱਧ ਚੇਤਾਵਨੀ ਦਿੱਤੀ ਸੀ।—ਯਾਕੂਬ 4:5, ਨਿ ਵ.

ਈਰਖਾ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਵਿਚ ਕੀ ਲਾਭ ਹੈ? ਖ਼ੈਰ, ਇਹ ਸਾਨੂੰ ਈਮਾਨਦਾਰ ਹੋਣ ਅਤੇ ਦੂਜਿਆਂ ਨਾਲ ਚੰਗੇ ਸੰਬੰਧ ਰੱਖਣ ਲਈ ਮਦਦ ਕਰਦਾ ਹੈ। ਇਹ ਸਾਨੂੰ ਹੋਰ ਸਮਝਦਾਰ, ਸਹਿਣਸ਼ੀਲ, ਅਤੇ ਬਖ਼ਸ਼ਣਹਾਰ ਹੋਣ ਵਿਚ ਵੀ ਮਦਦ ਕਰਦਾ ਹੈ। ਸਭ ਤੋਂ ਵੱਧ, ਇਹ ਪਾਪਮਈ ਮਾਨਵੀ ਝੁਕਾਵਾਂ ਤੋਂ ਮੁਕਤੀ ਅਤੇ ਛੁਟਕਾਰੇ ਲਈ ਪਰਮੇਸ਼ੁਰ ਦੇ ਪ੍ਰੇਮਮਈ ਪ੍ਰਬੰਧ ਲਈ ਮਨੁੱਖ ਦੀ ਤੀਬਰ ਜ਼ਰੂਰਤ ਨੂੰ ਉਜਾਗਰ ਕਰਦਾ ਹੈ।—ਰੋਮੀਆਂ 7:24, 25.

ਪਾਪਮਈ ਈਰਖਾ ਰਹਿਤ ਇਕ ਸੰਸਾਰ

ਮਾਨਵੀ ਦ੍ਰਿਸ਼ਟੀਕੋਣ ਤੋਂ, ਪਾਪਮਈ ਈਰਖਾ ਰਹਿਤ ਇਕ ਸੰਸਾਰ ਸ਼ਾਇਦ ਅਸੰਭਵ ਜਾਪਦਾ ਹੈ। ਲੇਖਕ ਰੌਮ ਲੈਂਡੋ ਨੇ ਕਬੂਲ ਕੀਤਾ: “ਕਈ ਸਦੀਆਂ ਤੋਂ ਜਿੰਨੀ ਬੁੱਧੀ ਇਕੱਠੀ ਕੀਤੀ ਗਈ ਹੈ, ਨਾਲੇ ਇਸ ਵਿਸ਼ੇ ਤੇ ਸਾਰੇ ਫਿਲਾਸਫਰਾਂ . . . ਅਤੇ ਮਨੋਵਿਗਿਆਨੀਆਂ ਨੇ ਜੋ ਕੁਝ ਕਿਹਾ ਹੈ, ਇਸ ਤੋਂ ਈਰਖਾ ਤੋਂ ਪੀੜਿਤ ਮਨੁੱਖਾਂ ਨੂੰ ਕੋਈ ਮਾਰਗ-ਦਰਸ਼ਨ ਨਹੀਂ ਮਿਲਿਆ ਹੈ। . . . ਕੀ ਕਦੀ ਕਿਸੇ ਡਾਕਟਰ ਤੋਂ ਮਨੁੱਖ ਦੀ ਈਰਖਾ ਦਾ ਇਲਾਜ ਹੋ ਸਕਿਆ ਹੈ?”

ਪਰੰਤੂ ਪਰਮੇਸ਼ੁਰ ਦਾ ਬਚਨ ਇਕ ਨਵੇਂ ਸੰਸਾਰ ਵਿਚ ਸੰਪੂਰਣ ਮਾਨਵ ਜੀਵਨ ਪ੍ਰਾਪਤ ਕਰਨ ਦੀ ਆਸ਼ਾ ਪੇਸ਼ ਕਰਦਾ ਹੈ ਜਿੱਥੇ ਫਿਰ ਕਦੀ ਵੀ ਕੋਈ ਵਿਅਕਤੀ ਅਧਰਮੀ ਈਰਖਾ ਜਾਂ ਖੁਣਸ ਦੇ ਦੁਆਰਾ ਦੁਖੀ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਉਸ ਨਵੇਂ ਸੰਸਾਰ ਦੀ ਸ਼ਾਂਤੀ ਉਨ੍ਹਾਂ ਲੋਕਾਂ ਦੁਆਰਾ ਭੰਗ ਨਹੀਂ ਹੋਵੇਗੀ ਜਿਹੜੇ ਅਜਿਹੀਆਂ ਬੁਰੀਆਂ ਵਿਸ਼ੇਸ਼ਤਾਵਾਂ ਦਿਖਾਉਂਦੇ ਹਨ।—ਗਲਾਤੀਆਂ 5:19-21; 2 ਪਤਰਸ 3:13.

ਫਿਰ ਵੀ, ਹਰ ਤਰ੍ਹਾਂ ਦੀ ਈਰਖਾ ਅਨੁਚਿਤ ਨਹੀਂ ਹੈ। ਅਸਲ ਵਿਚ, ਬਾਈਬਲ ਸਮਝਾਉਂਦੀ ਹੈ ਕਿ ਯਹੋਵਾਹ “ਇਕ ਈਰਖਾਲੂ ਪਰਮੇਸ਼ੁਰ ਹੈ।” (ਕੂਚ 34:14, ਨਿ ਵ) ਇਸ ਦਾ ਕੀ ਮਤਲਬ ਹੈ? ਅਤੇ ਬਾਈਬਲ ਉਚਿਤ ਈਰਖਾ ਦੇ ਬਾਰੇ ਕੀ ਕਹਿੰਦੀ ਹੈ? ਨਾਲ ਹੀ ਨਾਲ, ਇਕ ਵਿਅਕਤੀ ਅਨੁਚਿਤ ਈਰਖਾ ਉੱਤੇ ਕਿਸ ਤਰ੍ਹਾਂ ਪ੍ਰਬਲ ਹੋ ਸਕਦਾ ਹੈ? ਅਗਲਿਆਂ ਲੇਖਾਂ ਨੂੰ ਦੇਖੋ। (w95 9/15)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ