ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w95 12/1 ਸਫ਼ਾ 8
  • “ਇੰਜੀਲ ਪਰਚਾਰਕ ਦਾ ਕੰਮ ਕਰੀਂ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਇੰਜੀਲ ਪਰਚਾਰਕ ਦਾ ਕੰਮ ਕਰੀਂ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਮਿਲਦੀ-ਜੁਲਦੀ ਜਾਣਕਾਰੀ
  • ‘ਪਰਚਾਰਕ ਦਾ ਕੰਮ ਕਰੋ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਯਹੋਵਾਹ ਦੇ ਗਵਾਹ—ਸੱਚੇ ਇੰਜੀਲ-ਪ੍ਰਚਾਰਕ
    ਸਾਡੀ ਰਾਜ ਸੇਵਕਾਈ—1998
  • ਕੀ ਤੁਸੀਂ ਮੌਕਾ ਮਿਲਣ ਤੇ ਗਵਾਹੀ ਦੇਣ ਲਈ ਤਿਆਰ ਹੋ?
    ਸਾਡੀ ਰਾਜ ਸੇਵਕਾਈ—2009
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
w95 12/1 ਸਫ਼ਾ 8

ਰਾਜ ਘੋਸ਼ਕ ਰਿਪੋਰਟ ਕਰਦੇ ਹਨ

“ਇੰਜੀਲ ਪਰਚਾਰਕ ਦਾ ਕੰਮ ਕਰੀਂ”

ਇਕ ਇੰਜੀਲ ਪਰਚਾਰਕ ਹੋਣ ਦਾ ਕੀ ਅਰਥ ਹੈ? ਇਹ ਸ਼ਬਦ ਯੂਨਾਨੀ ਇਐੱਗਗੇਲਿਸਟੇਸ ਦਾ ਤਰਜਮਾ ਹੈ, ਜੋ ਇਐੱਗਗੀਲੀਓਨ ਸ਼ਬਦ ਦੇ ਨਾਲ ਨਜ਼ਦੀਕੀ ਸੰਬੰਧ ਰੱਖਦਾ ਹੈ, ਜਿਸ ਦਾ ਅਰਥ “ਖ਼ੁਸ਼ ਖ਼ਬਰੀ” ਹੈ। ਇਸ ਲਈ, ਇਕ ਇੰਜੀਲ ਪਰਚਾਰਕ ਖ਼ੁਸ਼ ਖ਼ਬਰੀ ਦਾ ਪਰਚਾਰਕ, ਜਾਂ ਸੰਦੇਸ਼-ਵਾਹਕ ਹੈ।

ਸਾਰੇ ਸੱਚੇ ਮਸੀਹੀ ਇੰਜੀਲ ਪਰਚਾਰਕ ਹਨ ਕਿਉਂਕਿ ਉਹ ਪਰਮੇਸ਼ੁਰ ਦੇ ਰਾਜ ਬਾਰੇ ਖ਼ੁਸ਼ ਖ਼ਬਰੀ ਘੋਸ਼ਿਤ ਕਰਦੇ ਹਨ। ਉਪਯੁਕਤ ਤੌਰ ਤੇ, ਰਸੂਲ ਪੌਲੁਸ ਨੇ ਤਿਮੋਥਿਉਸ ਨੂੰ ‘ਇੰਜੀਲ ਪਰਚਾਰਕ ਦਾ ਕੰਮ ਕਰਨ’ ਲਈ ਉਪਦੇਸ਼ ਦਿੱਤਾ। ਤਿਮੋਥਿਉਸ ਨੇ ਇਸ ਕੰਮ ਨੂੰ ਗੰਭੀਰਤਾ ਨਾਲ ਕਰਨਾ ਸੀ। ਪੌਲੁਸ ਨੇ ਉਸ ਨੂੰ ‘ਸਭਨੀਂ ਗੱਲੀਂ ਸੁਚੇਤ ਰਹਿਣ’ ਲਈ ਅਤੇ ‘ਆਪਣੀ ਸੇਵਕਾਈ ਨੂੰ ਪੂਰਿਆਂ ਕਰਨ’ ਲਈ ਜ਼ੋਰ ਦਿੱਤਾ।—2 ਤਿਮੋਥਿਉਸ 4:5, ਨਿ ਵ.

ਇੰਜੀਲ ਪਰਚਾਰਕਾਂ ਵਜੋਂ ਅਸੀਂ ਵੀ ਆਪਣੀ ਸੇਵਕਾਈ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਹਰ ਮੌਕੇ ਤੇ ਖ਼ੁਸ਼ ਖ਼ਬਰੀ ਸਾਂਝਿਆਂ ਕਰਨ ਲਈ ‘ਸੁਚੇਤ ਰਹਿੰਦੇ ਹਾਂ,’ ਜਾਂ ਚੌਕਸ ਰਹਿੰਦੇ ਹਾਂ। ਇਸ ਤਰ੍ਹਾਂ ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਦੁਆਰਾ ਗ਼ੈਰ-ਰਸਮੀ ਤੌਰ ਤੇ ਸੰਪਰਕ ਕੀਤੇ ਜਾਣ ਮਗਰੋਂ, ਯਹੋਵਾਹ ਅਤੇ ਉਸ ਦਿਆਂ ਵਾਅਦਿਆਂ ਤੋਂ ਜਾਣੂ ਹੋਏ ਹਨ। ਇਹੋ ਹੀ ਬਾਰਬੇਡੋਸ ਵਿਚ ਇਕ ਆਦਮੀ, ਸੀਮੋਰ ਨਾਲ ਵਾਪਰਿਆ।

ਸੀਮੋਰ ਇਕ ਪਬਲਿਕ-ਸਕੂਲ ਵਿਚ ਅਧਿਆਪਕ ਸੀ। ਚਾਰਲਸ, ਜੋ ਉਸੇ ਹੀ ਸਕੂਲ ਵਿਚ ਅੰਸ਼ਕਾਲੀ ਅਧਿਆਪਕ ਅਤੇ ਇਕ ਯਹੋਵਾਹ ਦਾ ਗਵਾਹ ਸੀ, ਇਕ ਚੌਕਸ ਇੰਜੀਲ ਪਰਚਾਰਕ ਸੀ। ਉਹ ਇਕ ਪੂਰਣ-ਕਾਲੀ ਸੇਵਕ, ਜਾਂ ਪਾਇਨੀਅਰ ਸੀ, ਅਤੇ ਦੂਜਿਆਂ ਨਾਲ ਖ਼ੁਸ਼ ਖ਼ਬਰੀ ਸਾਂਝਿਆਂ ਕਰਨ ਲਈ ਹਰ ਮੌਕੇ ਦਾ ਲਾਭ ਉਠਾਉਂਦਾ ਸੀ। ਚਾਰਲਸ ਦੀ ਗ਼ੈਰ-ਰਸਮੀ ਗਵਾਹੀ ਦੁਆਰਾ ਹੀ ਸੀ ਕਿ ਸੀਮੋਰ ਨੇ ਪਹਿਲੀ ਵਾਰ ਰਾਜ ਸੰਦੇਸ਼ ਸੁਣਿਆ।

ਜਲਦੀ ਹੀ ਸੀਮੋਰ ਨੇ ਵੀ ਬਾਈਬਲ ਸੱਚਾਈਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸਾਂਝਿਆਂ ਕਰਨ ਦਾ ਫ਼ੈਸਲਾ ਕਰ ਲਿਆ। ਸੋ ਉਸ ਨੇ ਆਪਣੇ ਕਾਰਜ-ਸਥਾਨ ਤੇ ਲੋਕਾਂ ਨਾਲ, ਅਤੇ ਖ਼ਾਸ ਕਰਕੇ ਆਪਣੇ ਵਿਦਿਆਰਥੀਆਂ ਨਾਲ ਗ਼ੈਰ-ਰਸਮੀ ਗੱਲ-ਬਾਤ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਕਿ ਕਈ ਦੇਸ਼ਾਂ ਵਿਚ ਪਬਲਿਕ ਸਕੂਲਾਂ ਵਿਚ ਧਰਮ ਸਿਖਾਉਣ ਦੀ ਮਨਾਹੀ ਹੈ, ਇਹ ਆਦਮੀ ਧਾਰਮਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ਲਈ ਹੀ ਨਿਯੁਕਤ ਕੀਤਾ ਗਿਆ ਸੀ। ਪਰੰਤੂ ਇਨ੍ਹਾਂ ਵਿਸ਼ਿਆਂ ਉੱਤੇ ਸੀਮੋਰ ਦੇ ਪੁਰਾਣੇ ਦ੍ਰਿਸ਼ਟੀਕੋਣਾਂ ਦੀ ਬਜਾਇ ਹੁਣ ਉਸ ਦੇ ਕੋਲ ਹਾਲ ਹੀ ਵਿਚ ਮਿਲਿਆ ਬਾਈਬਲ ਗਿਆਨ ਸੀ। ਅਵਕਾਸ਼ ਦੇ ਦੌਰਾਨ, ਉਹ ਆਪਣੇ ਵਿਦਿਆਰਥੀਆਂ ਨਾਲ ਪਰਮੇਸ਼ੁਰ ਦੇ ਨਵੇਂ ਸੰਸਾਰ ਦੇ ਵਾਅਦੇ ਬਾਰੇ ਅਤੇ ਸਦੀਪਕ ਜੀਵਨ ਦੀ ਉਮੀਦ ਬਾਰੇ ਗੱਲਾਂ ਕਰਦਾ ਸੀ।

ਬੱਚਿਆਂ ਦੀ ਕੀ ਪ੍ਰਤਿਕ੍ਰਿਆ ਸੀ? ਕਈਆਂ ਨੇ ਯਹੋਵਾਹ ਦੇ ਰਾਜ ਦੀ ਖ਼ੁਸ਼ ਖ਼ਬਰੀ ਵਿਚ ਸੱਚੀ ਦਿਲਚਸਪੀ ਪ੍ਰਗਟ ਕੀਤੀ। ਸਮੇਂ ਬੀਤਣ ਤੇ, ਸੀਮੋਰ ਨੇ ਆਪਣੇ ਵਿਦਿਆਰਥੀਆਂ ਵਿੱਚੋਂ 13 ਬੱਚਿਆਂ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ। ਉਨ੍ਹਾਂ ਦੀ ਦਿਲਚਸਪੀ ਇੰਨੀ ਸੀ ਕਿ ਉਨ੍ਹਾਂ ਨੇ ਹਫ਼ਤੇ ਵਿਚ ਦੋ ਵਾਰ ਬਾਈਬਲ ਦਾ ਅਧਿਐਨ ਕਰਨ ਦਾ ਪ੍ਰਬੰਧ ਕੀਤਾ। ਆਖ਼ਰਕਾਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਯਹੋਵਾਹ ਦੇ ਗਵਾਹਾਂ ਦੇ ਸਥਾਨਕ ਰਾਜ ਗ੍ਰਹਿ ਵਿਖੇ ਮਸੀਹੀ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ। ਹੁਣ ਤਕ, ਉਨ੍ਹਾਂ ਵਿੱਚੋਂ ਨੌਂ ਵਿਅਕਤੀ ਯਹੋਵਾਹ ਦੇ ਸਮਰਪਿਤ ਅਤੇ ਬਪਤਿਸਮਾ-ਪ੍ਰਾਪਤ ਗਵਾਹ ਬਣ ਗਏ ਹਨ। ਜਿੱਥੇ ਤਕ ਸੀਮੋਰ ਦਾ ਸਵਾਲ ਹੈ, ਉਹ ਹੁਣ ਇਕ ਨਿਯਮਿਤ ਪਾਇਨੀਅਰ ਦੇ ਤੌਰ ਤੇ, ਅਤੇ ਬਾਰਬੇਡੋਸ ਵਿਚ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਦੀ ਹੈਸੀਅਤ ਵਿਚ ਸੇਵਾ ਕਰਨ ਦੁਆਰਾ ਆਪਣੀ ਸੇਵਕਾਈ ਨੂੰ ਪੂਰਿਆਂ ਕਰਦਾ ਹੈ।

ਇਹ ਕੇਵਲ ਇਕ ਉਦਾਹਰਣ ਹੈ ਕਿ ਕਿਵੇਂ ਯਹੋਵਾਹ ਦੇ ਗਵਾਹ ਸੰਸਾਰ ਭਰ ਵਿਚ ਗ਼ੈਰ-ਰਸਮੀ ਗਵਾਹੀ ਕਾਰਜ ਵਿਚ ਹਿੱਸਾ ਲੈਣ ਦੁਆਰਾ ਵੀ “ਇੰਜੀਲ ਪਰਚਾਰਕ ਦਾ ਕੰਮ” ਕਰਦੇ ਹਨ। ਉਹ ਕੁਲੁੱਸੀਆਂ 4:5, 6 ਵਿਚ ਪਾਏ ਗਏ ਬਾਈਬਲ ਦੇ ਉਪਦੇਸ਼ ਦੀ ਪੈਰਵੀ ਕਰਦੇ ਹਨ, ਜੋ ਕਹਿੰਦਾ ਹੈ: “ਤੁਸੀਂ ਸਮੇਂ ਨੂੰ ਲਾਹਾ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ। ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।” (w95 12/1)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ