ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 4/1 ਸਫ਼ਾ 31
  • ਕੀ ਤੁਹਾਨੂੰ ਯਾਦ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਹਾਨੂੰ ਯਾਦ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਮਿਲਦੀ-ਜੁਲਦੀ ਜਾਣਕਾਰੀ
  • ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸਿੱਖਿਆ—ਇਸ ਨੂੰ ਯਹੋਵਾਹ ਦੀ ਉਸਤਤ ਕਰਨ ਲਈ ਇਸਤੇਮਾਲ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ‘ਤੂੰ ਹੀ ਇਕੱਲਾ ਵਫ਼ਾਦਾਰ ਹੈਂ’
    ਯਹੋਵਾਹ ਦੇ ਨੇੜੇ ਰਹੋ
  • ਨਿਸ਼ਠਾਵਾਨਾਂ ਨੂੰ ਦੇਖੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 4/1 ਸਫ਼ਾ 31

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦਿਆਂ ਅੰਕਾਂ ਨੂੰ ਲਾਭਦਾਇਕ ਪਾਇਆ ਹੈ? ਤਾਂ ਫਿਰ ਕਿਉਂ ਨਾ ਨਿਮਨਲਿਖਿਤ ਸਵਾਲਾਂ ਦੇ ਨਾਲ ਆਪਣੀ ਯਾਦਾਸ਼ਤ ਨੂੰ ਪਰਖੋ:

◻ ਮਸੀਹੀਆਂ ਕੋਲ ਕਿਹੜੇ ਦੋ ਤਰੀਕਿਆਂ ਤੋਂ ਸ਼ਾਂਤੀ ਹੈ?

ਪਹਿਲਾ, ਉਹ “ਆਪਣੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਵੱਲ ਸ਼ਾਂਤੀ” ਰੱਖਦੇ ਹਨ। (ਰੋਮੀਆਂ 5:1) ਦੂਜਾ, ਉਹ “ਜਿਹੜੀ ਬੁੱਧ ਉੱਪਰੋਂ ਹੈ,” ਜੋ “ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ” ਹੈ, ਨੂੰ ਵਿਕਸਿਤ ਕਰਨ ਦੇ ਦੁਆਰਾ ਆਪਸ ਵਿਚ ਸ਼ਾਂਤੀ ਰੱਖਦੇ ਹਨ। (ਯਾਕੂਬ 3:17)—1/1, ਸਫ਼ਾ 11.

◻ ਇਕ ਸੰਤੁਲਿਤ ਧਰਮ-ਨਿਰਪੇਖ ਸਿੱਖਿਆ ਤੋਂ ਸਾਨੂੰ ਕੀ ਕਰਨ ਲਈ ਮਦਦ ਮਿਲਣੀ ਚਾਹੀਦੀ ਹੈ?

ਚੰਗਾ ਪਠਨ ਕਰਨ ਲਈ, ਸਾਫ਼-ਸਾਫ਼ ਲਿਖਣ ਲਈ, ਮਾਨਸਿਕ ਅਤੇ ਨੈਤਿਕ ਤੌਰ ਤੇ ਵਿਕਸਿਤ ਹੋਣ ਲਈ, ਅਤੇ ਨਿੱਤ ਦੀ ਜ਼ਿੰਦਗੀ ਅਤੇ ਪ੍ਰਭਾਵਕਾਰੀ ਪਵਿੱਤਰ ਸੇਵਾ ਲਈ ਲੋੜੀਂਦੀ ਵਿਵਹਾਰਕ ਸਿਖਲਾਈ ਹਾਸਲ ਕਰਨ ਲਈ ਮਦਦ ਮਿਲਣੀ ਚਾਹੀਦੀ ਹੈ।—2/1, ਸਫ਼ਾ 9.

◻ ਅਸੀਂ ਸਿੱਖਿਆ ਦੇ ਬਾਰੇ ਯਿਸੂ ਤੋਂ ਕਿਹੜਾ ਬਹੁਮੁੱਲਾ ਸਬਕ ਸਿੱਖ ਸਕਦੇ ਹਾਂ?

ਸਿੱਖਿਆ ਆਪਣੇ ਆਪ ਨੂੰ ਮਹਿਮਾ ਪਹੁੰਚਾਉਣ ਲਈ ਨਹੀਂ, ਬਲਕਿ ਸਰਬ-ਮਹਾਨ ਸਿੱਖਿਅਕ, ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰਨ ਲਈ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ। (ਯੂਹੰਨਾ 7:18)—2/1, ਸਫ਼ਾ 9.

◻ ਪਰਮੇਸ਼ੁਰ ਦਾ ਰਾਜ ਕੀ ਹੈ?

ਰਾਜ ਇਕ ਈਸ਼ਵਰੀ ਰੂਪ ਵਿਚ ਸਥਾਪਿਤ ਸਵਰਗੀ ਸਰਕਾਰ ਹੈ, ਜੋ ਪਾਪ ਅਤੇ ਮੌਤ ਦਿਆਂ ਅਸਰਾਂ ਨੂੰ ਮਿਟਾਉਣ ਅਤੇ ਧਰਤੀ ਉੱਤੇ ਧਰਮੀ ਹਾਲਾਤਾਂ ਮੁੜ ਬਹਾਲ ਕਰਨ ਦੇ ਲਈ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੀ ਹੈ। (ਦਾਨੀਏਲ 2:44; ਪਰਕਾਸ਼ ਦੀ ਪੋਥੀ 11:15; 12:10)—2/1, ਸਫ਼ਾ 13.

◻ ਬਾਈਬਲ ਹਿੰਸਾ ਦਾ ਸਥਾਈ ਅੰਤ ਲਿਆਉਣ ਦੇ ਲਈ ਕਿਸ ਤਰ੍ਹਾਂ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੀ ਹੈ?

ਯਹੋਵਾਹ ਆਪਣੇ ਬਚਨ, ਬਾਈਬਲ ਦੇ ਦੁਆਰਾ, ਲੋਕਾਂ ਨੂੰ ਸ਼ਾਂਤੀ-ਪਸੰਦ ਅਤੇ ਧਰਮੀ ਹੋਣ ਲਈ ਸਿਖਾਉਂਦਾ ਹੈ। (ਯਸਾਯਾਹ 48:17, 18) ਪਰਮੇਸ਼ੁਰ ਦੇ ਬਚਨ ਵਿਚ ਇਕ ਵਿਅਕਤੀ ਦੇ ਅੰਦਰ ਤਕ ਪਹੁੰਚ ਕੇ ਉਸ ਦੇ ਦਿਲ ਨੂੰ ਛੂੰਹਣ ਦੀ ਤਾਕਤ ਹੈ, ਉਸ ਦੇ ਵਿਚਾਰ ਤੇ ਆਚਰਣ ਨੂੰ ਬਦਲਦੇ ਹੋਏ। (ਇਬਰਾਨੀਆਂ 4:12)—2/1, ਸਫ਼ਾ 6.

◻ ਕਿਸ ਤਰੀਕੇ ਤੋਂ ਕਿਹਾ ਜਾ ਸਕਦਾ ਹੈ ਕਿ ਯਸਾਯਾਹ ਅਧਿਆਇ 35 ਦੀ ਭਵਿੱਖਬਾਣੀ ਦੀਆਂ ਤਿੰਨ ਪੂਰਤੀਆਂ ਹਨ?

ਯਸਾਯਾਹ ਦੀ ਭਵਿੱਖਬਾਣੀ ਦੀ ਪਹਿਲੀ ਪੂਰਤੀ ਉਦੋਂ ਹੋਈ ਜਦੋਂ ਯਹੂਦੀ ਲੋਕ 537 ਸਾ.ਯੁ.ਪੂ. ਵਿਚ ਬਾਬਲ ਦੀ ਕੈਦ ਤੋਂ ਵਾਪਸ ਆਏ। ਵੱਡੀ ਬਾਬੁਲ ਦੀ ਕੈਦ ਤੋਂ ਅਧਿਆਤਮਿਕ ਇਸਰਾਏਲ ਦੀ ਰਿਹਾਈ ਦੇ ਸਮੇਂ ਤੋਂ ਲੈ ਕੇ ਅੱਜ ਇਸ ਦੀ ਇਕ ਜਾਰੀ ਅਧਿਆਤਮਿਕ ਪੂਰਤੀ ਹੋ ਰਹੀ ਹੈ। ਅਤੇ ਧਰਤੀ ਉੱਤੇ ਸ਼ਾਬਦਿਕ ਪਰਾਦੀਸ ਹਾਲਤਾਂ ਦੇ ਬਾਰੇ ਬਾਈਬਲੀ ਭਰੋਸੇ ਦੇ ਸੰਬੰਧ ਵਿਚ ਇਸ ਦੀ ਤੀਜੀ ਪੂਰਤੀ ਹੋਵੇਗੀ। (ਜ਼ਬੂਰ 37:10, 11; ਪਰਕਾਸ਼ ਦੀ ਪੋਥੀ 21:4, 5)—2/1, ਸਫ਼ਾ 31.

◻ ਮਾਨਵ ਵਿਚ ਪਰਮੇਸ਼ੁਰ ਦੀ ਨਿੱਜੀ ਦਿਲਚਸਪੀ ਉਸ ਦੇ ਪੁੱਤਰ, ਯਿਸੂ ਵੱਲੋਂ ਕੀਤੇ ਗਏ ਚਮਤਕਾਰਾਂ ਦੁਆਰਾ ਕਿਸ ਤਰ੍ਹਾਂ ਪ੍ਰਦਰਸ਼ਿਤ ਕੀਤੀ ਗਈ ਸੀ?

ਕਿਉਂ ਜੋ ਯਿਸੂ “ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ,” ਉਸ ਦੀ ਦਇਆ ਯਹੋਵਾਹ ਦੇ ਆਪਣੇ ਹਰ ਇਕ ਸੇਵਕ ਦੇ ਲਈ ਚਿੰਤਾ ਦੀ ਇਕ ਦਿਲ-ਟੁੰਬਵੀਂ ਤਸਵੀਰ ਖਿੱਚਦੀ ਹੈ। (ਯੂਹੰਨਾ 5:19)—3/1, ਸਫ਼ਾ 5.

◻ ਯੂਹੰਨਾ 5:28, 29 ਵਿਚ ਇਸਤੇਮਾਲ ਕੀਤੀ ਗਈ ਯਿਸੂ ਦੀ ਅਭਿਵਿਅਕਤੀ “ਸਮਾਰਕ ਕਬਰਾਂ” ਤੋਂ ਕੀ ਸੰਕੇਤ ਮਿਲਦਾ ਹੈ?

ਇੱਥੇ ਇਸਤੇਮਾਲ ਕੀਤਾ ਗਿਆ ਯੂਨਾਨੀ ਸ਼ਬਦ ਨੇਮੈਈਓਨ (ਸਮਾਰਕ ਕਬਰ) ਸੰਕੇਤ ਕਰਦਾ ਹੈ ਕਿ ਯਹੋਵਾਹ ਮਰੇ ਹੋਏ ਵਿਅਕਤੀ ਦੇ ਰੀਕਾਰਡ ਨੂੰ ਚੇਤੇ ਰੱਖਦਾ ਹੈ, ਜਿਸ ਵਿਚ ਉਸ ਦੀਆਂ ਜਮਾਂਦਰੂ ਵਿਸ਼ੇਸ਼ਤਾਵਾਂ ਅਤੇ ਪੂਰੀ ਯਾਦਾਸ਼ਤ ਸ਼ਾਮਲ ਹਨ। ਇਹ ਠੋਸ ਸਬੂਤ ਦਿੰਦਾ ਹੈ ਕਿ ਪਰਮੇਸ਼ੁਰ ਮਾਨਵ ਦੇ ਬਾਰੇ ਵਿਅਕਤੀਗਤ ਤੌਰ ਤੇ ਪਰਵਾਹ ਕਰਦਾ ਹੈ!—3/1, ਸਫ਼ਾ 6.

◻ ਸਫ਼ਨਯਾਹ ਦੀ ਭਵਿੱਖਬਾਣੀ ਵਿਚ ਕਿਹੜਾ ਚੇਤਾਵਨੀ-ਸੂਚਕ ਸੰਦੇਸ਼ ਸਾਡੀ ਵਿਵਹਾਰਕ ਮਦਦ ਦੇ ਲਈ ਹੈ?

ਅੱਜ ਆਪਣੇ ਦਿਲਾਂ ਵਿਚ ਸੰਦੇਹ ਨੂੰ ਜੜ ਫੜਨ ਦੇਣ ਅਤੇ ਆਪਣੇ ਮਨਾਂ ਵਿਚ ਯਹੋਵਾਹ ਦੇ ਦਿਨ ਦੇ ਆਉਣ ਨੂੰ ਮੁਲਤਵੀ ਕਰਨ ਦਾ ਸਮਾਂ ਨਹੀਂ ਹੈ। ਨਾਲ ਹੀ, ਸਾਨੂੰ ਉਦਾਸੀਨਤਾ ਦੇ ਕਮਜ਼ੋਰ ਕਰਨ ਵਾਲੇ ਅਸਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। (ਸਫ਼ਨਯਾਹ 1:12, 13; 3:8)—3/1, ਸਫ਼ਾ 16.

◻ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਇਕ ਚੁਣੌਤੀ ਕਿਉਂ ਪੇਸ਼ ਕਰਦੀ ਹੈ?

ਕਿਉਂਕਿ ਨਿਸ਼ਠਾ ਉਨ੍ਹਾਂ ਸੁਆਰਥੀ ਰੁਝਾਨਾਂ ਨਾਲ ਟਕਰਾਉਂਦੀ ਹੈ, ਜਿਨ੍ਹਾਂ ਨੂੰ ਅਸੀਂ ਆਪਣੇ ਮਾਪਿਆਂ ਤੋਂ ਵਿਰਸੇ ਵਿਚ ਹਾਸਲ ਕੀਤਾ ਹੈ। (ਉਤਪਤ 8:21; ਰੋਮੀਆਂ 7:19) ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ, ਸ਼ਤਾਨ ਅਤੇ ਉਸ ਦੇ ਪਿਸ਼ਾਚ ਸਾਨੂੰ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਹੀਣ ਬਣਾਉਣ ਤੇ ਡਟੇ ਹੋਏ ਹਨ। (ਅਫ਼ਸੀਆਂ 6:12; 1 ਪਤਰਸ 5:8)—3/1, ਸਫ਼ਾ 18.

◻ ਅਸੀਂ ਕਿਹੜੇ ਚਾਰ ਖੇਤਰਾਂ ਵਿਚ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ ਹੈ, ਅਤੇ ਇੰਜ ਕਰਨ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ?

ਚਾਰ ਖੇਤਰ ਹਨ, ਯਹੋਵਾਹ ਦੇ ਪ੍ਰਤੀ, ਉਸ ਦੇ ਸੰਗਠਨ ਦੇ ਪ੍ਰਤੀ, ਕਲੀਸਿਯਾ ਦੇ ਪ੍ਰਤੀ, ਅਤੇ ਆਪਣੇ ਵਿਆਹੁਤਾ ਸਾਥੀ ਦੇ ਪ੍ਰਤੀ ਨਿਸ਼ਠਾ। ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਇਕ ਸਹਾਇਕ ਸਾਧਨ ਹੈ ਇਸ ਗੱਲ ਦੀ ਕਦਰ ਕਰਨੀ ਕਿ ਨਿਸ਼ਠਾ ਦੀ ਚੁਣੌਤੀ ਅਤੇ ਯਹੋਵਾਹ ਦੇ ਸਰਬਸੱਤਾ ਦੇ ਦੋਸ਼-ਨਿਵਾਰਣ ਦਰਮਿਆਨ ਇਕ ਨਜ਼ਦੀਕੀ ਸੰਬੰਧ ਹੈ।—3/1, ਸਫ਼ਾ 27. (w96 4/15)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ