ਤੁਸੀਂ ਇਸ ਨੂੰ ਖੁੰਝਣਾ ਨਹੀਂ ਚਾਹੋਗੇ!
ਕਿਸ ਚੀਜ਼ ਨੂੰ ਖੁੰਝਣਾ? ਯਹੋਵਾਹ ਦੇ ਗਵਾਹਾਂ ਦਾ ਤੇਜ਼ੀ ਨਾਲ ਨੇੜੇ ਆ ਰਿਹਾ “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ! ਜ਼ਿਆਦਾਤਰ ਥਾਵਾਂ ਵਿਚ ਇਹ ਮਹਾਂ-ਸੰਮੇਲਨ ਸ਼ੁੱਕਰਵਾਰ ਸਵੇਰ 9:30 ਵਜੇ ਇਕ ਸੰਗੀਤ ਕਾਰਜਕ੍ਰਮ ਦੇ ਨਾਲ ਆਰੰਭ ਹੋਵੇਗਾ। “ਸ਼ਾਂਤੀ ਦੇ ਸਰਗਰਮ ਘੋਸ਼ਕਾਂ ਤੋਂ ਸੁਣਨਾ” ਭਾਗ ਦੇ ਦੌਰਾਨ ਕਈ ਨਿਹਚਾ-ਵਧਾਉ ਇੰਟਰਵਿਊ ਸੁਣਨ ਮਗਰੋਂ, ਤੁਸੀਂ ਉਤਸ਼ਾਹਜਨਕ ਭਾਸ਼ਣ “ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?” ਦਾ ਆਨੰਦ ਮਾਣੋਗੇ।
ਸ਼ੁੱਕਰਵਾਰ ਦੁਪਹਿਰ ਦੀ ਇਕ ਵਿਸ਼ੇਸ਼ਤਾ ਹੋਵੇਗੀ ਇਹ ਉਤਸ਼ਾਹਪੂਰਣ ਮੂਲ-ਭਾਵ ਭਾਸ਼ਣ “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕਾਂ ਵਜੋਂ ਸਾਡੀ ਭੂਮਿਕਾ।” ਫਿਰ ਇਹ ਭਾਗ “ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਦੂਜਿਆਂ ਦੀ ਮਦਦ ਕਰਨਾ” ਨਵੇਂ ਵਿਅਕਤੀਆਂ ਨੂੰ ਸਿੱਖਿਆ ਦੇਣ ਦੇ ਬਾਰੇ ਸਲਾਹਾਂ ਪੇਸ਼ ਕਰੇਗਾ। ਇਸ ਮਗਰੋਂ ਸਮਾਂ-ਅਨੁਕੂਲ ਗੋਸ਼ਟੀ ਹੋਵੇਗੀ, “ਮਨੋਰੰਜਨ ਦੇ ਗੁਪਤ ਫੰਦਿਆਂ ਤੋਂ ਚੌਕਸ ਰਹੋ।” ਸ਼ੁੱਕਰਵਾਰ ਦਾ ਕਾਰਜਕ੍ਰਮ ਇਨ੍ਹਾਂ ਭਾਸ਼ਣਾਂ “ਇਬਲੀਸ ਦਾ ਵਿਰੋਧ ਕਰੋ—ਕਿਸੇ ਮੁਕਾਬਲੇ ਨੂੰ ਸਹਿਣ ਨਾ ਕਰੋ” ਅਤੇ “ਪਰਮੇਸ਼ੁਰ ਦੇ ਬਚਨ ਦੀ ਅਖੰਡਤਾ ਦਾ ਨਿਸ਼ਠਾ ਨਾਲ ਸਮਰਥਨ ਕਰਨਾ” ਦੇ ਨਾਲ ਸਮਾਪਤ ਹੋਵੇਗਾ।
ਸਿਨੱਚਰਵਾਰ ਸਵੇਰ ਦਾ ਕਾਰਜਕ੍ਰਮ ਤਿੰਨ-ਭਾਗ ਦੀ ਗੋਸ਼ਟੀ “ਸ਼ਾਂਤੀ ਦੀ ਖ਼ੁਸ਼ ਖ਼ਬਰੀ ਲਿਆਉਣ ਵਾਲੇ ਸੰਦੇਸ਼ਵਾਹਕ” ਵਿਚ ਚੇਲੇ-ਬਣਾਉਣ ਦੇ ਕਾਰਜ ਦੀ ਮਹੱਤਤਾ ਉੱਤੇ ਜ਼ੋਰ ਦੇਵੇਗਾ। ਸੈਸ਼ਨ ਇਨ੍ਹਾਂ ਭਾਸ਼ਣਾਂ “ਯਹੋਵਾਹ ਦੇ ਸੰਗਠਨ ਵਿਚ ਪ੍ਰਸੰਨ ਦਾਨ” ਅਤੇ “ਸਮਰਪਣ ਅਤੇ ਬਪਤਿਸਮਾ ਦੇ ਦੁਆਰਾ ਜੀਵਨ ਅਤੇ ਸ਼ਾਂਤੀ” ਦੇ ਨਾਲ ਸਮਾਪਤ ਹੋਵੇਗਾ, ਜਿਸ ਮਗਰੋਂ ਨਵੇਂ ਚੇਲਿਆਂ ਲਈ ਬਪਤਿਸਮਾ ਹਾਸਲ ਕਰਨ ਦਾ ਮੌਕਾ ਹੋਵੇਗਾ।
ਸਿਨੱਚਰਵਾਰ ਦੁਪਹਿਰ ਦੀ ਪੇਸ਼ਕਸ਼ “ਮਾਮਲਿਆਂ ਉੱਤੇ ਯਹੋਵਾਹ ਦੇ ਵਿਚਾਰਾਂ ਬਾਰੇ ਗੌਰ ਕਰੋ” ਅਜਿਹੇ ਸਵਾਲਾਂ ਦਾ ਜਵਾਬ ਦੇਵੇਗੀ, ਜਿਵੇਂ ਕਿ ‘ਕੀ ਮਸੀਹੀ ਅੱਜ ਅਲੱਗ ਕਰਨ ਦੇ ਕਾਰਜ ਵਿਚ ਭਾਗ ਲੈ ਰਹੇ ਹਨ?’ ਅਤੇ ‘ਮੌਤ-ਦੰਡ ਦੇ ਬਾਰੇ ਬਾਈਬਲ ਦਾ ਕੀ ਦ੍ਰਿਸ਼ਟੀਕੋਣ ਹੈ?’ ਨਾਲ ਹੀ ਤੁਸੀਂ ਦਿਲ ਨੂੰ ਖ਼ੁਸ਼ ਕਰਨ ਵਾਲੀ ਦੋ-ਭਾਗ ਦੀ ਗੋਸ਼ਟੀ “ਸ਼ਾਂਤੀ ਦਾ ਪਰਮੇਸ਼ੁਰ ਤੁਹਾਡੀ ਪਰਵਾਹ ਕਰਦਾ ਹੈ” ਅਤੇ ਖ਼ਾਸ ਕਰਕੇ ਸਮਾਪਤੀ ਭਾਸ਼ਣ “ਪਰਿਵਾਰਕ ਜੀਵਨ ਵਿਚ ਈਸ਼ਵਰੀ ਸ਼ਾਂਤੀ ਦੀ ਭਾਲ ਕਰੋ” ਦਾ ਆਨੰਦ ਮਾਣੋਗੇ।
ਐਤਵਾਰ ਸਵੇਰ ਦੇ ਕਾਰਜਕ੍ਰਮ ਵਿਚ ਤਿੰਨ-ਭਾਗ ਦੀ ਗੋਸ਼ਟੀ “ਸਹੀ ਪ੍ਰਕਾਰ ਦੇ ਸੰਦੇਸ਼ਵਾਹਕਾਂ ਦੀ ਸ਼ਨਾਖਤ ਕਰਨੀ” ਅਤੇ ਭਾਸ਼ਣ “ਪਰਮੇਸ਼ੁਰ ਦੇ ਬਚਨ ਨੂੰ ਸੁਣੋ ਅਤੇ ਇਸ ਦੀ ਪਾਲਣਾ ਕਰੋ” ਸ਼ਾਮਲ ਹੋਣਗੇ। ਸਵੇਰ ਦਾ ਕਾਰਜਕ੍ਰਮ ਇਕ ਪੂਰਣ-ਪੁਸ਼ਾਕ ਨਾਟਕ ਨਾਲ ਸਮਾਪਤ ਹੋਵੇਗਾ ਜੋ ਨਿਆਈ ਗਿਦਾਊਨ ਦੇ ਬਾਈਬਲ ਬਿਰਤਾਂਤ ਤੋਂ ਬਹੁਮੁੱਲੇ ਸਬਕ ਪੇਸ਼ ਕਰੇਗਾ।
ਐਤਵਾਰ ਦੁਪਹਿਰ ਨੂੰ ਮਹਾਂ-ਸੰਮੇਲਨ ਦਾ ਆਖ਼ਰੀ ਸੈਸ਼ਨ ਪਬਲਿਕ ਭਾਸ਼ਣ ਪੇਸ਼ ਕਰੇਗਾ, ਜਿਸ ਦਾ ਸ਼ੀਰਸ਼ਕ ਹੈ “ਆਖ਼ਰਕਾਰ ਸੱਚੀ ਸ਼ਾਂਤੀ!—ਕਿਸ ਸ੍ਰੋਤ ਤੋਂ?” ਅੰਤ ਵਿਚ, ਪ੍ਰੇਰਣਾਦਾਇਕ ਭਾਸ਼ਣ “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕਾਂ ਵਜੋਂ ਅੱਗੇ ਵਧਣਾ” ਦੇ ਨਾਲ ਮਹਾਂ-ਸੰਮੇਲਨ ਸਮਾਪਤ ਹੋਵੇਗਾ।
ਹਾਜ਼ਰ ਹੋਣ ਦੇ ਲਈ ਹੁਣ ਤੋਂ ਹੀ ਯੋਜਨਾ ਬਣਾਓ। ਆਪਣੇ ਘਰ ਦੇ ਸਭ ਤੋਂ ਨੇੜਲੀ ਥਾਂ ਦਾ ਪਤਾ ਲਗਾਉਣ ਦੇ ਲਈ, ਯਹੋਵਾਹ ਦੇ ਗਵਾਹਾਂ ਦੇ ਸਥਾਨਕ ਰਾਜ ਗ੍ਰਹਿ ਨਾਲ ਸੰਪਰਕ ਕਰੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖੋ। ਅਵੇਕ! ਦੇ ਜੂਨ 8 ਦਾ ਅੰਕ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਆਇਰਲੈਂਡ ਵਿਚ ਸਾਰੇ ਮਹਾਂ-ਸੰਮੇਲਨ ਠਿਕਾਣਿਆਂ ਦੀ ਸੂਚੀ ਦੇਵੇਗਾ। (w96 6/1)