“ਈਸ਼ਵਰੀ ਜੀਵਨ ਦਾ ਰਾਹ” 1998-1999 ਮਹਾਂ-ਸੰਮੇਲਨ ਨੇੜੇ ਹੈ!
ਇਕੱਲੇ ਭਾਰਤ ਵਿਚ ਹੀ, ਅਕਤੂਬਰ ਤੋਂ ਲੈ ਕੇ ਦਸੰਬਰ ਤਕ 17 ਮਹਾਂ-ਸੰਮੇਲਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੰਭਵ ਹੈ ਕਿ ਇਨ੍ਹਾਂ ਤਿੰਨ ਦਿਨਾਂ ਦੇ ਸਮਾਗਮਾਂ ਵਿੱਚੋਂ ਇਕ ਸਮਾਗਮ ਤੁਹਾਡੇ ਘਰ ਦੇ ਨੇੜੇ ਦੇ ਸ਼ਹਿਰ ਵਿਚ ਹੋਵੇਗਾ। ਜ਼ਿਆਦਾਤਰ ਥਾਵਾਂ ਵਿਚ, ਕਾਰਜਕ੍ਰਮ ਹਰ ਦਿਨ—ਸ਼ੁੱਕਰਵਾਰ ਤੋਂ ਐਤਵਾਰ ਤਕ—ਸਵੇਰ ਨੂੰ 9:30 ਵਜੇ ਸੰਗੀਤ ਨਾਲ ਸ਼ੁਰੂ ਹੋਵੇਗਾ।
ਸ਼ੁੱਕਰਵਾਰ ਸਵੇਰ ਦੇ ਕਾਰਜਕ੍ਰਮ ਵਿਚ ਸੰਸਾਰ ਦੇ ਅਲੱਗ-ਅਲੱਗ ਭਾਗਾਂ ਵਿਚ ਹੋ ਰਹੇ ਰਾਜ ਪ੍ਰਚਾਰ ਕੰਮ ਦੀ ਤਰੱਕੀ ਬਾਰੇ ਰਿਪੋਰਟ ਦਿੱਤੀ ਜਾਵੇਗੀ। ਅਤੇ ਮੂਲ-ਭਾਵ ਭਾਸ਼ਣ, “ਮਸੀਹ ਦੀ ਰਿਹਾਈ-ਕੀਮਤ—ਮੁਕਤੀ ਲਈ ਪਰਮੇਸ਼ੁਰ ਦਾ ਰਾਹ,” ਮਹਾਂ-ਸੰਮੇਲਨ ਦੇ ਵਿਸ਼ੇ ਉੱਤੇ ਜ਼ੋਰ ਦੇਵੇਗਾ।
ਦੁਪਹਿਰ ਨੂੰ ਭਾਸ਼ਣ-ਲੜੀ, “ਮਾਪਿਓ—ਆਪਣੇ ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਰਾਹ ਬਿਠਾਓ,” ਸੁਝਾਅ ਪੇਸ਼ ਕਰੇਗੀ ਕਿ ਯਹੋਵਾਹ ਨੂੰ ਪ੍ਰੇਮ ਕਰਨ ਅਤੇ ਉਸ ਦੀ ਸੇਵਾ ਕਰਨ ਲਈ ਨੌਜਵਾਨਾਂ ਨੂੰ ਕਿਵੇਂ ਪ੍ਰੇਰਿਤ ਕੀਤਾ ਜਾ ਸਕਦਾ ਹੈ। ਦੁਪਹਿਰ ਦੇ ਕਾਰਜਕ੍ਰਮ ਨੂੰ ਭਾਸ਼ਣ, “ਕੀ ਮੌਤ ਤੋਂ ਬਾਅਦ ਜੀਵਨ ਹੈ?” ਨਾਲ ਸਮਾਪਤ ਕੀਤਾ ਜਾਵੇਗਾ।
ਸਿਨੱਚਰਵਾਰ ਸਵੇਰ ਦੇ ਕਾਰਜਕ੍ਰਮ ਵਿਚ ਯਹੋਵਾਹ ਦੇ ਗਵਾਹਾਂ ਦੇ ਚੇਲੇ ਬਣਾਉਣ ਦੇ ਕੰਮ ਉੱਤੇ ਤਿੰਨ ਭਾਸ਼ਣ ਪੇਸ਼ ਕੀਤੇ ਜਾਣਗੇ, “ਜੀਵਨ ਦੇ ਰਾਹ ਉੱਤੇ ਆਉਣ ਵਿਚ ਲੋਕਾਂ ਦੀ ਮਦਦ ਕਰਨੀ,” “ਲੋਕਾਂ ਨਾਲ ਮੁਲਾਕਾਤ ਕਰਨ ਦੀ ਚੁਣੌਤੀ,” ਅਤੇ “ਚੇਲਿਆਂ ਨੂੰ ਉਹ ਸਭ ਕੁਝ ਸਿਖਾਉਣਾ ਜੋ ਮਸੀਹ ਨੇ ਹੁਕਮ ਦਿੱਤਾ।” ਸਵੇਰ ਦੇ ਕਾਰਜਕ੍ਰਮ ਦੀ ਸਮਾਪਤੀ ਵਿਚ, ਨਵੇਂ ਚੇਲਿਆਂ ਲਈ ਬਪਤਿਸਮਾ ਲੈਣ ਦਾ ਪ੍ਰਬੰਧ ਹੋਵੇਗਾ।
ਸਿਨੱਚਰਵਾਰ ਦੁਪਹਿਰ ਦਾ ਪਹਿਲਾ ਭਾਸ਼ਣ, “ਅਨੰਤ ਜੀਵਨ ਨੂੰ ਧਿਆਨ ਵਿਚ ਰੱਖਦੇ ਹੋਏ ਸੇਵਾ ਕਰਨੀ,” ਸਾਨੂੰ ਉਤਸ਼ਾਹਿਤ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਆਪਣੇ ਨਿੱਜੀ ਕਾਰਨਾਂ ਉੱਤੇ ਪ੍ਰਾਰਥਨਾਪੂਰਵਕ ਵਿਚਾਰ ਕਰੀਏ। “ਮਨੁੱਖਾਂ ਨੂੰ ਦਾਨ ਦੀ ਕਦਰ ਕਰਨੀ, ਜੋ ਪਰਮੇਸ਼ੁਰ ਦਾ ਰਾਹ ਸਿਖਾਉਂਦੇ ਹਨ” ਅਤੇ “ਇਨਸਾਨੀਅਤ—ਪੁਰਾਣੀ ਲਾਹ ਸੁੱਟੋ ਅਤੇ ਨਵੀਂ ਪਹਿਨ ਲਓ” ਨਾਮਕ ਭਾਸ਼ਣਾਂ ਵਿਚ ਅਫ਼ਸੀਆਂ ਅਧਿਆਇ 4 ਦੀ ਆਇਤ-ਬ-ਆਇਤ ਜਾਂਚ ਕੀਤੀ ਜਾਵੇਗੀ, ਜੋ ਕਾਫ਼ੀ ਗਿਆਨਦਾਇਕ ਹੋਵੇਗੀ। ਇਸ ਤੋਂ ਬਾਅਦ, ਭਾਸ਼ਣ “ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖੋ” ਅਤੇ ਤਿੰਨ ਭਾਗਾਂ ਦੀ ਭਾਸ਼ਣ-ਲੜੀ “ਨੌਜਵਾਨੋ—ਪਰਮੇਸ਼ੁਰ ਦੇ ਰਾਹ ਉੱਤੇ ਚੱਲੋ” ਵਿਚ ਸ਼ਾਸਤਰ ਦੇ ਆਧਾਰ ਤੇ ਵਧੀਆ ਉਪਦੇਸ਼ ਦਿੱਤਾ ਜਾਵੇਗਾ। ਦੁਪਹਿਰ ਦਾ ਕਾਰਜਕ੍ਰਮ “ਸ੍ਰਿਸ਼ਟੀਕਰਤਾ—ਉਸ ਦਾ ਵਿਅਕਤਿੱਤਵ ਅਤੇ ਉਸ ਦੇ ਰਾਹ” ਨਾਮਕ ਭਾਸ਼ਣ ਨਾਲ ਸਮਾਪਤ ਹੋਵੇਗਾ।
ਐਤਵਾਰ ਸਵੇਰ ਦੇ ਕਾਰਜਕ੍ਰਮ ਵਿਚ ਤਿੰਨ ਭਾਗਾਂ ਦੀ ਭਾਸ਼ਣ-ਲੜੀ ਪੇਸ਼ ਕੀਤੀ ਜਾਵੇਗੀ ਜੋ ਹਿਜ਼ਕੀਏਲ ਨਾਮਕ ਬਾਈਬਲ ਪੋਥੀ ਦੇ ਆਖ਼ਰੀ ਅਧਿਆਵਾਂ ਉੱਤੇ ਚਰਚਾ ਕਰੇਗੀ। ਉਸ ਵਿਚ ਇਹ ਵੀ ਚਰਚਾ ਕੀਤੀ ਜਾਵੇਗੀ ਕਿ ਉਹ ਕਿਵੇਂ ਭਵਿੱਖ-ਸੂਚਕ ਤਰੀਕੇ ਨਾਲ ਲਾਗੂ ਹੁੰਦੇ ਹਨ। ਸਵੇਰ ਦਾ ਕਾਰਜਕ੍ਰਮ ਤਿੰਨ ਇਬਰਾਨੀ ਨੌਜਵਾਨਾਂ ਦੀ ਵਫ਼ਾਦਾਰੀ ਬਾਰੇ ਇਕ ਡਰਾਮੇ ਨਾਲ ਸਮਾਪਤ ਹੋਵੇਗਾ। ਇਹ ਡਰਾਮਾ ਪੂਰੇ ਕਾਸ਼ਚਿਉਮ ਸਹਿਤ ਹੋਵੇਗਾ। ਦੁਪਹਿਰ ਨੂੰ ਮਹਾਂ-ਸੰਮੇਲਨ ਦੀ ਵਿਸ਼ੇਸ਼ਤਾ ਇਕ ਪਬਲਿਕ ਭਾਸ਼ਣ ਹੈ ਜਿਸ ਦਾ ਵਿਸ਼ਾ ਹੈ “ਸਦੀਪਕ ਜੀਵਨ ਨੂੰ ਜਾਂਦਾ ਇੱਕੋ ਇਕ ਰਾਹ।”
ਯਕੀਨਨ ਤੁਸੀਂ ਪੂਰੇ ਤਿੰਨ ਦਿਨ ਹਾਜ਼ਰ ਹੋਣ ਦੁਆਰਾ ਅਧਿਆਤਮਿਕ ਤੌਰ ਤੇ ਮਾਲਾ-ਮਾਲ ਹੋਵੋਗੇ। ਹਰ ਸੈਸ਼ਨ ਲਈ ਤੁਹਾਡਾ ਦਿਲੋਂ ਸੁਆਗਤ ਕੀਤਾ ਜਾਂਦਾ ਹੈ। ਸਾਰੇ ਸੈਸ਼ਨਾਂ ਵਿਚ ਦਾਖ਼ਲਾ ਬਿਲਕੁਲ ਮੁਫ਼ਤ ਹੈ। ਆਪਣੇ ਘਰ ਦੇ ਸਭ ਤੋਂ ਨੇੜਲੇ ਮਹਾਂ-ਸੰਮੇਲਨ ਸਥਾਨ ਦਾ ਪਤਾ ਜਾਣਨ ਦੇ ਲਈ, ਯਹੋਵਾਹ ਦੇ ਗਵਾਹਾਂ ਦੇ ਸਥਾਨਕ ਰਾਜ ਗ੍ਰਹਿ ਨਾਲ ਸੰਪਰਕ ਕਰੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖੋ। ਨਾਲੇ ਤੁਹਾਨੂੰ ਜੂਨ 8 ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਅੰਕ ਵਿਚ ਬਰਤਾਨੀਆ, ਆਇਰਲੈਂਡ ਅਤੇ ਮਾਲਟਾ ਦੇ ਸੰਮੇਲਨ ਸਥਾਨਾਂ ਦੇ ਠਿਕਾਣੇ ਮਿਲਣਗੇ।