“ਪਰਮੇਸ਼ੁਰ ਦੇ ਬਚਨ ਵਿਚ ਨਿਹਚਾ” ਜ਼ਿਲ੍ਹਾ ਮਹਾਂ-ਸੰਮੇਲਨ ਤੇ ਆਓ!
ਪੂਰੀ ਦੁਨੀਆਂ ਵਿਚ ਸੈਂਕੜੇ ਸਥਾਨਾਂ ਤੇ ਲੱਖਾਂ ਹੀ ਲੋਕੀ ਹਾਜ਼ਰ ਹੋਣਗੇ। ਇਕੱਲੇ ਸੰਯੁਕਤ ਰਾਜ ਵਿਚ ਹੀ, 193 ਮਹਾਂ-ਸੰਮੇਲਨ ਅਨੁਸੂਚਿਤ ਕੀਤੇ ਗਏ ਹਨ। ਪਹਿਲਾ, ਮਈ 23-25 ਅਤੇ ਅਖ਼ੀਰਲਾ ਸਤੰਬਰ 12-14 ਨੂੰ ਹੋਵੇਗਾ। ਸੰਭਵ ਹੈ ਕਿ ਇਨ੍ਹਾਂ ਤਿੰਨ ਦਿਨ ਦੇ ਸਮਾਗਮਾਂ ਵਿੱਚੋਂ—ਸ਼ੁੱਕਰਵਾਰ ਤੋਂ ਐਤਵਾਰ ਤਕ—ਇਕ ਸਮਾਗਮ ਤੁਹਾਡੇ ਘਰ ਤੋਂ ਨੇੜੇ ਦੇ ਸ਼ਹਿਰ ਵਿਚ ਹੋਵੇਗਾ।
ਤੁਸੀਂ ਵਿਵਹਾਰਕ ਬਾਈਬਲ ਸਿੱਖਿਆ ਦੀ ਭਰਮਾਰ ਤੋਂ ਲਾਭ ਉਠਾਓਗੇ। ਜ਼ਿਆਦਾਤਰ ਸਥਾਨਾਂ ਤੇ ਕਾਰਜਕ੍ਰਮ ਹਰ ਸਵੇਰ ਨੂੰ ਸੰਗੀਤ ਨਾਲ 9:30 ਸ਼ੁਰੂ ਹੋਵੇਗਾ। ਸ਼ੁੱਕਰਵਾਰ ਸਵੇਰ ਨੂੰ, 25 ਮਿੰਟਾਂ ਲਈ ਉਨ੍ਹਾਂ ਲੋਕਾਂ ਦੀ ਇੰਟਰਵਿਊ ਕੀਤੀ ਜਾਵੇਗੀ ਜਿਨ੍ਹਾਂ ਦੀਆਂ ਜ਼ਿੰਦਗੀਆਂ ਤੇ ਪਰਮੇਸ਼ੁਰ ਦੇ ਬਚਨ ਵਿਚ ਨਿਹਚਾ ਨੇ ਗੂੜ੍ਹਾ ਅਸਰ ਪਾਇਆ ਹੈ। ਇਹ ਪਹਿਲਾ ਸੈਸ਼ਨ ਮੂਲ-ਭਾਵ ਭਾਸ਼ਣ, “ਨਿਹਚਾ ਨਾਲ ਚੱਲਣਾ, ਦੇਖਣ ਨਾਲ ਨਹੀਂ” ਦੇ ਨਾਲ ਸਮਾਪਤ ਹੋਵੇਗਾ।
ਸ਼ੁੱਕਰਵਾਰ ਦੁਪਹਿਰ ਨੂੰ ਪਹਿਲਾ ਭਾਸ਼ਣ ਮਸੀਹੀ ਕਲੀਸਿਯਾ ਵਿਚ ਨੌਜਵਾਨਾਂ ਦੀ ਅਤਿ-ਮਹੱਤਵਪੂਰਣ ਭੂਮਿਕਾ ਤੇ ਵਿਚਾਰ ਕਰੇਗਾ। ਅਗਲੀ ਤਿੰਨ ਹਿੱਸਿਆਂ ਵਾਲੀ ਗੋਸ਼ਟੀ ਬਾਈਬਲ ਦੇ ਮਿਆਰਾਂ ਦੀ ਚਰਚਾ ਕਰੇਗੀ ਜਿਵੇਂ ਕਿ ਉਹ ਬੋਲੀ, ਸ਼ਿਸ਼ਟਾਚਾਰ, ਅਤੇ ਨਿੱਜੀ ਦਿੱਖ ਦੇ ਮਾਮਲੇ ਵਿਚ ਮਸੀਹੀ ਆਚਰਣ ਨਾਲ ਸੰਬੰਧ ਰੱਖਦੇ ਹਨ। ਅੱਗੇ ਜਾ ਕੇ ਭਾਸ਼ਣ “ਬੇਪਰਤੀਤੀ ਤੋਂ ਖ਼ਬਰਦਾਰ ਰਹੋ” ਅਤੇ “ਪਰਮੇਸ਼ੁਰ ਦਾ ਬਚਨ ਜੀਉਂਦਾ ਹੈ” ਇਬਰਾਨੀਆਂ ਅਧਿਆਇ 3 ਅਤੇ 4 ਦੇ ਉੱਤਮ ਉਪਦੇਸ਼ ਤੇ ਧਿਆਨ ਕੇਂਦ੍ਰਿਤ ਕਰਦੇ ਹਨ। ਸ਼ੁੱਕਰਵਾਰ ਦਾ ਕਾਰਜਕ੍ਰਮ “ਤਮਾਮ ਲੋਕਾਂ ਲਈ ਇਕ ਪੁਸਤਕ” ਭਾਸ਼ਣ ਦੇ ਨਾਲ ਸਮਾਪਤ ਹੋਵੇਗਾ।
ਸਿਨੱਚਰਵਾਰ ਸਵੇਰ ਦਾ ਪਹਿਲਾ ਭਾਸ਼ਣ ਹੈ “ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।” ਉਸ ਸਵੇਰੇ ਇਕ ਹੋਰ ਮਹੱਤਵਪੂਰਣ ਭਾਸ਼ਣ, “ਸੱਚਾਈ ਵਿਚ ਜੜ੍ਹ ਫੜੋ ਅਤੇ ਦ੍ਰਿੜ੍ਹ ਹੋਵੋ,” ਵਰਣਨ ਕਰਦਾ ਹੈ ਕਿ ਅਧਿਆਤਮਿਕ ਉੱਨਤੀ ਕਿਸ ਤਰ੍ਹਾਂ ਹਾਸਲ ਕੀਤੀ ਜਾ ਸਕਦੀ ਹੈ। ਸੈਸ਼ਨ ਮਹਾਂ-ਸੰਮੇਲਨਾਂ ਦੀ ਨਿਯਮਿਤ ਵਿਸ਼ੇਸ਼ਤਾ ਦੇ ਨਾਲ ਸਮਾਪਤ ਹੋਵੇਗਾ, “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ ਬਪਤਿਸਮੇ ਵੱਲ ਲੈ ਜਾਂਦੀ ਹੈ,” ਜਿਸ ਦੇ ਬਾਅਦ ਨਵੇਂ ਚੇਲਿਆਂ ਲਈ ਬਪਤਿਸਮਾ ਲੈਣ ਦਾ ਪ੍ਰਬੰਧ ਹੋਵੇਗਾ।
ਸਿਨੱਚਰਵਾਰ ਦੀ ਦੁਪਹਿਰ ਨੂੰ ਮੁਢਲਾ ਭਾਸ਼ਣ, “ਨਿਹਚਾ ਲਈ ਸਖ਼ਤ ਜਤਨ ਕਰੋ,” ਯਹੂਦਾਹ ਦੀ ਬਾਈਬਲ ਪੋਥੀ ਦੇ ਉਪਦੇਸ਼ ਤੇ ਵਿਚਾਰ ਕਰਦਾ ਹੈ। “ਚੱਲੋ ਅਸੀਂ ਯਹੋਵਾਹ ਦੇ ਘਰ ਚੱਲੀਏ” ਨਾਮਕ ਘੰਟਾ-ਭਰ ਦੀ ਗੋਸ਼ਟੀ ਮਸੀਹੀ ਸਭਾਵਾਂ ਦੇ ਫ਼ਾਇਦਿਆਂ ਤੇ ਵਿਚਾਰ ਕਰੇਗੀ। ਉਸ ਦਿਨ ਦਾ ਕਾਰਜਕ੍ਰਮ “ਤੁਹਾਡੀ ਨਿਹਚਾ ਦੀ ਖੂਬੀ—ਹੁਣ ਪਰਖੀ ਜਾਂਦੀ ਹੈ” ਭਾਸ਼ਣ ਨਾਲ ਸਮਾਪਤ ਹੁੰਦਾ ਹੈ।
ਐਤਵਾਰ ਸਵੇਰ ਦਾ ਕਾਰਜਕ੍ਰਮ ਇਕ ਤਿੰਨ ਹਿੱਸਿਆਂ ਵਾਲੀ ਗੋਸ਼ਟੀ ਪੇਸ਼ ਕਰੇਗਾ ਜੋ ਯੋਏਲ ਦੀ ਬਾਈਬਲ ਪੋਥੀ, ਨਾਲੇ ਇਹ ਸਾਡੇ ਦਿਨ ਤੇ ਕਿਵੇਂ ਲਾਗੂ ਹੁੰਦੀ ਹੈ, ਤੇ ਵਿਚਾਰ ਕਰੇਗਾ। ਉਸ ਮਗਰੋਂ “ਆਪਣੀ ਅੱਖ ਨਿਰਮਲ ਰੱਖੋ” ਨਾਮਕ ਇਕ ਬਾਈਬਲ ਡਰਾਮਾ ਹੋਵੇਗਾ। ਦੁਪਹਿਰ ਦਾ ਪਬਲਿਕ ਭਾਸ਼ਣ, “ਨਿਹਚਾ ਅਤੇ ਤੁਹਾਡਾ ਭਵਿੱਖ” ਸੰਮੇਲਨ ਦੀ ਇਕ ਵਿਸ਼ੇਸ਼ਤਾ ਹੈ।
ਯਕੀਨਨ ਤੁਸੀਂ ਹਾਜ਼ਰ ਹੋ ਕੇ ਅਧਿਆਤਮਿਕ ਰੂਪ ਵਿਚ ਅਮੀਰ ਬਣਾਏ ਜਾਓਗੇ। ਹਰ ਸੈਸ਼ਨ ਤੇ ਤੁਹਾਡਾ ਦਿਲੋਂ ਸੁਆਗਤ ਕੀਤਾ ਜਾਵੇਗਾ। ਹਾਜ਼ਰ ਹੋਣ ਲਈ ਹੁਣ ਤੋਂ ਹੀ ਯੋਜਨਾ ਬਣਾਓ। ਆਪਣੇ ਘਰ ਦੇ ਸਭ ਤੋਂ ਨਜ਼ਦੀਕੀ ਸਥਾਨ ਦੇ ਪਤੇ ਲਈ, ਯਹੋਵਾਹ ਦੇ ਗਵਾਹਾਂ ਦੇ ਸਥਾਨਕ ਰਾਜ ਗ੍ਰਹਿ ਤੋਂ ਪਤਾ ਕਰੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖੋ। ਨਾਲੇ ਤੁਹਾਨੂੰ ਜੂਨ 8 ਅਵੇਕ! ਦੇ ਅੰਕ ਵਿਚ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਬਰਤਾਨੀਆ, ਅਤੇ ਆਇਰਲੈਂਡ ਦੇ ਸੰਮੇਲਨ ਸਥਾਨਾਂ ਦੇ ਠਿਕਾਣੇ ਮਿਲਣਗੇ।