ਮੂਲਵਾਦ ਦਾ ਫੈਲਾਉ
ਮੂਲਵਾਦ—ਕੁਝ ਹੀ ਦਹਾਕੇ ਪਹਿਲਾਂ, ਇਹ ਪ੍ਰੋਟੈਸਟੈਂਟਵਾਦ ਵਿਚ ਘੱਟ ਗਿਣਤੀ ਵਾਲੇ ਵਰਗ ਦੇ ਅੰਦੋਲਨ ਤੋਂ ਵੱਧ ਕੁਝ ਵੀ ਨਹੀਂ ਸੀ। ਹਾਲਾਤ ਕਿਸ ਤਰ੍ਹਾਂ ਬਦਲ ਗਏ ਹਨ! ਬਰੂਸ ਬੀ. ਲਾਰੈਂਸ, ਧਰਮ ਸੰਬੰਧੀ ਟੀਕਾਕਾਰ, ਨੇ ਲਿਖਿਆ ਕਿ 30 ਸਾਲ ਪਹਿਲਾਂ, ਕੁਝ ਹੀ ਲੋਕਾਂ ਨੇ ਸੋਚਿਆ ਹੋਵੇਗਾ ਕਿ 20ਵੀਂ ਸਦੀ ਦੇ ਅੰਤ ਤਕ, ਮੂਲਵਾਦa ਸੰਚਾਰ ਮਾਧਿਅਮ ਅਤੇ ਯੂਨੀਵਰਸਿਟੀ ਖੋਜ ਲਈ ਇਕ ਇੰਨਾ ਮਹੱਤਵਪੂਰਣ ਅਤੇ ਇੱਥੋਂ ਤਕ ਕਿ ਮਨ ਨੂੰ ਕਾਬੂ ਕਰ ਲੈਣ ਵਾਲਾ ਵਿਸ਼ਾ ਬਣ ਜਾਵੇਗਾ।
ਪਰੰਤੂ, ਇਹ ਹੀ ਵਾਪਰਿਆ ਹੈ। ਅਖ਼ਬਾਰ ਵਿਚ ਹਿੰਸਕ ਸੜਕ ਵਿਖਾਵੇ, ਕਤਲ, ਗਰਭਪਾਤ ਵਿਰੋਧੀ ਅੰਦੋਲਨ, ਧਾਰਮਿਕ ਦਬਾ-ਪਾਊ ਗੁਟਾਂ ਦੁਆਰਾ ਰਾਜਨੀਤਿਕ ਰਣਨੀਤੀ, ਅਤੇ ਕੁਫ਼ਰੀ ਸਮਝੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਖੁੱਲ੍ਹੇ-ਆਮ ਸਾੜੇ ਜਾਣ ਦੀਆਂ ਰਿਪੋਰਟਾਂ ਮੂਲਵਾਦੀਆਂ ਦੀਆਂ ਕਾਰਵਾਈਆਂ ਦੀਆਂ ਨਿਰੰਤਰ ਯਾਦ-ਦਹਾਨੀਆਂ ਹਨ। ਇਟਲੀ ਦਾ ਆਰਥਿਕ ਸਪਤਾਹਕ ਸਮਾਚਾਰ-ਪੱਤਰ ਮੌਂਡੋ ਏਕੋਨੋਮੀਕੋ ਬਿਆਨ ਕਰਦਾ ਹੈ ਕਿ ਮੂਲਵਾਦ ਲਗਭਗ ਹਰ ਜਗ੍ਹਾ “ਪਰਮੇਸ਼ੁਰ ਦੇ ਨਾਂ ਤੇ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ।”
ਮੂਲਵਾਦੀਆਂ ਨੂੰ ਅਕਸਰ ਕੱਟੜ ਅਤੇ ਜਨੂਨੀ, ਸਾਜ਼ਸ਼ਾਂ ਘੜਨ ਅਤੇ ਅੱਤਵਾਦੀ ਹਮਲੇ ਕਰਨ ਵਾਲਿਆਂ ਵਜੋਂ ਚਿਤ੍ਰਿਤ ਕੀਤਾ ਜਾਂਦਾ ਹੈ। ਲੋਕ ਅਜਿਹੇ ਗੁਟਾਂ ਜਿਵੇਂ ਰੋਮਨ ਕੈਥੋਲਿਕਵਾਦ ਵਿਚ ਕੋਮਿਊਨੀਓਨੇ ਏ ਲਿਬੇਰਾਸਿਓਨੇ, ਯਹੂਦੀਵਾਦ ਵਿਚ ਗੁਸ਼ ਇਮੂਨੀਅਮ, ਅਤੇ ਉੱਤਰੀ ਅਮਰੀਕੀ ਪ੍ਰੋਟੈਸਟੈਂਟਵਾਦ ਵਿਚ ਕ੍ਰਿਸ਼ਚਨ ਕਲੀਸ਼ਨ ਦੇ ਵੱਧਣ ਤੋਂ ਡਰੇ ਹੋਏ ਹਨ। ਮੂਲਵਾਦ ਕਿਉਂ ਫੈਲ ਰਿਹਾ ਹੈ? ਇਸ ਨੂੰ ਕੀ ਉਕਸਾ ਰਿਹਾ ਹੈ? ਕੀ ਇਹ ਸ਼ਾਇਦ “ਪਰਮੇਸ਼ੁਰ ਦਾ ਬਦਲਾ” ਹੈ ਜਿਸ ਤਰ੍ਹਾਂ ਫਰਾਂਸੀਸੀ ਸਮਾਜਵਾਦੀ ਜ਼ੀਲ ਕਪਿਲ ਸੁਝਾਉਂਦਾ ਹੈ?
[ਫੁਟਨੋਟ]
a ਮੂਲਵਾਦੀ ਉਹ ਹੁੰਦਾ ਹੈ ਜੋ ਪਰੰਪਰਾਗਤ, ਰੂੜ੍ਹੀਵਾਦੀ ਧਾਰਮਿਕ ਕਦਰਾਂ-ਕੀਮਤਾਂ ਨੂੰ ਸਖ਼ਤੀ ਨਾਲ ਫੜੀ ਰੱਖਦਾ ਹੈ। “ਮੂਲਵਾਦ” ਦੇ ਅਰਥ ਬਾਰੇ ਵਧੇਰੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Nina Berman/Sipa Press