ਰੱਬ ਦੇ ਨਾਂ ਤੇ ਲੁਕਾਅ
ਮਾਰਚ 1995 ਵਿਚ ਟੋਕੀਓ, ਜਪਾਨ ਵਿਚ ਸੁਰੰਗ ਰੇਲ ਤੇ ਜ਼ਹਿਰੀਲੇ ਗੈਸ ਦੇ ਹਮਲੇ ਨੇ 12 ਵਿਅਕਤੀਆਂ ਨੂੰ ਹਲਾਕ ਕਰ ਦਿੱਤਾ, ਹੋਰ ਹਜ਼ਾਰਾਂ ਨੂੰ ਬੀਮਾਰ ਕਰ ਦਿੱਤਾ, ਅਤੇ ਇਕ ਭੇਤ ਪ੍ਰਗਟ ਕਰਨ ਵਿਚ ਸਹਾਇਤਾ ਕੀਤੀ। ਇਕ ਧਾਰਮਿਕ ਪੰਥ, ਜੋ ਔਮ ਸ਼ਿਨਰੀਕਿਯੋ (ਸਰਬੋਚ ਸੱਚ) ਵਜੋਂ ਜਾਣਿਆ ਜਾਂਦਾ ਹੈ, ਨੇ ਗੁਪਤ ਵਿਚ, ਭੇਦ-ਭਰੇ ਟੀਚਿਆਂ ਦੀ ਭਾਲ ਵਿਚ ਇਸਤੇਮਾਲ ਕਰਨ ਲਈ, ਸਾਰਿਨ ਗੈਸ ਦਾ ਭੰਡਾਰਾ ਜਮ੍ਹਾ ਕੀਤਾ ਹੋਇਆ ਸੀ।
ਇਕ ਮਹੀਨੇ ਬਾਅਦ ਓਕਲਾਹੋਮਾ ਸਿਟੀ, ਯੂ.ਐੱਸ.ਏ. ਵਿਚ ਬੰਬ ਦੇ ਧਮਾਕੇ ਨੇ ਇਕ ਫੈਡਰਲ ਇਮਾਰਤ ਨੂੰ ਤਬਾਹ ਕਰ ਦਿੱਤਾ, ਅਤੇ 167 ਲੋਕਾਂ ਦੀਆਂ ਜਾਨਾਂ ਲੈ ਲਈਆਂ। ਸਬੂਤ ਤੋਂ ਜਾਪਦਾ ਸੀ ਕਿ ਹਮਲਾ ਕਿਸੇ ਹੱਦ ਤਕ ਵੇਕੋ, ਟੈਕਸਸ ਵਿਚ ਬਰਾਂਚ ਡਵਿਡੀਅਨ ਧਾਰਮਿਕ ਸੰਪ੍ਰਦਾਇ ਅਤੇ ਸਰਕਾਰ ਵਿਚਕਾਰ ਠੀਕ ਦੋ ਸਾਲ ਪਹਿਲਾਂ ਹੋਏ ਡੈੱਡਲਾਕ ਨਾਲ ਸੰਬੰਧਿਤ ਸੀ। ਉਸ ਸਮੇਂ ਤੇ ਕੁਝ 80 ਸੰਪ੍ਰਦਾਇ ਮੈਂਬਰ ਮਰੇ ਸੀ। ਬੰਬ ਦੇ ਧਮਾਕੇ ਨੇ ਉਹ ਵੀ ਪ੍ਰਗਟ ਕੀਤਾ ਜੋ ਬਹੁਤਿਆਂ ਲੋਕਾਂ ਲਈ ਇਕ ਭੇਤ ਸੀ: ਹੁਣ ਸੰਯੁਕਤ ਰਾਜ ਅਮਰੀਕਾ ਵਿਚ ਕਈ ਪੈਰਾ-ਮਿਲਟਰੀ ਮਿਲਿਸ਼ੀਆ ਸਮੂਹ ਕ੍ਰਿਆਸ਼ੀਲ ਹਨ, ਅਤੇ ਉਨ੍ਹਾਂ ਵਿੱਚੋਂ ਘਟੋ-ਘੱਟ ਥੋੜ੍ਹਿਆਂ ਬਾਰੇ ਸ਼ੱਕ ਹੈ ਕਿ ਉਹ ਸਰਕਾਰ ਦੇ ਵਿਰੁੱਧ ਗੁਪਤ ਵਿਚ ਯੋਜਨਾ ਬਣਾ ਰਹੇ ਹਨ।
ਬਾਅਦ ਵਿਚ, ਜਿਵੇਂ 1995 ਖ਼ਤਮ ਹੋਣ ਤੇ ਆਇਆ, ਫ਼ਰਾਂਸ ਵਿਚ ਗਰੇਨੋਬਲ ਦੇ ਨੇੜੇ, 16 ਵਿਅਕਤੀਆਂ ਦੀਆਂ ਜਲੀਆਂ ਹੋਈਆਂ ਲਾਸ਼ਾਂ ਜੰਗਲ ਦੇ ਇਕ ਇਲਾਕੇ ਵਿਚ ਮਿਲੀਆਂ। ਉਹ ਇਕ ਛੋਟੇ ਧਾਰਮਿਕ ਸੰਪ੍ਰਦਾਇ, ਸੂਰਜੀ ਮੰਦਰ ਦੇ ਧਰਮ-ਸੰਘ (ਆਰਡਰ ਆਫ਼ ਦ ਸੋਲਰ ਟੈਮਪਲ), ਦੇ ਮੈਂਬਰ ਹੁੰਦੇ ਸਨ, ਜਿਨ੍ਹਾਂ ਦਾ ਅਕਤੂਬਰ 1994 ਵਿਚ ਸਵਿਟਜ਼ਰਲੈਂਡ ਅਤੇ ਕੈਨੇਡਾ ਵਿਚ ਖ਼ਬਰਾਂ ਵਿਚ ਜ਼ਿਕਰ ਸੀ ਜਦੋਂ ਇਸ ਦੇ 53 ਮੈਂਬਰਾਂ ਨੇ ਜਾਂ ਤਾਂ ਖ਼ੁਦਕਸ਼ੀ ਕੀਤੀ ਸੀ ਜਾਂ ਉਹ ਮਾਰੇ ਗਏ ਸਨ। ਪਰ ਇਸ ਦੁਰਘਟਨਾ ਦੇ ਬਾਅਦ ਵੀ, ਇਹ ਸੰਪ੍ਰਦਾਇ ਅਜੇ ਵੀ ਸਰਗਰਮ ਸੀ। ਅੱਜ ਤਕ ਇਸ ਦੀ ਪ੍ਰੇਰਣਾ-ਸ਼ਕਤੀ ਅਤੇ ਇਸ ਦੇ ਟੀਚੇ ਲੁਕਾਅ ਵਿਚ ਗੁੱਝੇ ਹੋਏ ਹਨ।
ਧਾਰਮਿਕ ਲੁਕਾਅ ਦੇ ਖ਼ਤਰੇ
ਇੰਨ੍ਹਾਂ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਕਈ ਲੋਕ ਧਾਰਮਿਕ ਸਮੂਹਾਂ ਉੱਤੇ ਸ਼ੱਕੀ ਨਜ਼ਰ ਰੱਖਦੇ ਹਨ? ਯਕੀਨਨ ਕੋਈ ਵਿਅਕਤੀ ਵੀ ਇਕ ਅਜਿਹੇ ਗੁਪਤ ਸੰਗਠਨ—ਧਾਰਮਿਕ ਜਾਂ ਗ਼ੈਰ-ਧਰਮਿਕ—ਨੂੰ ਸਮਰਥਨ ਨਹੀਂ ਦੇਣਾ ਚਾਹੇਗਾ, ਜੋ ਉਸ ਦੇ ਭਰੋਸੇ ਦਾ ਗ਼ਲਤ ਫ਼ਾਇਦਾ ਉਠਾਉਂਦਾ ਹੈ ਅਤੇ ਉਸ ਨੂੰ ਅਜਿਹੇ ਟੀਚਿਆਂ ਦਾ ਪਿੱਛਾ ਕਰਨ ਲਈ ਪ੍ਰੇਰਿਤ ਕਰਦਾ ਹੈ ਜਿੰਨਾਂ ਨਾਲ ਉਹ ਸਹਿਮਤ ਨਹੀਂ ਹੁੰਦਾ ਹੈ। ਤਾਂ ਫਿਰ, ਇਤਰਾਜ਼ਯੋਗ ਗੁਪਤ ਸਮੁਦਾਵਾਂ ਦੇ ਫੰਦੇ ਵਿਚ ਫਸਣ ਤੋਂ ਬਚਣ ਲਈ ਲੋਕ ਕੀ ਕਰ ਸਕਦੇ ਹਨ?
ਸਪੱਸ਼ਟ ਤੌਰ ਤੇ, ਕੋਈ ਵੀ ਜੋ ਇਕ ਗੁਪਤ ਸੰਗਠਨ ਵਿਚ ਮੈਂਬਰੀ ਬਾਰੇ ਸੋਚ ਰਿਹਾ ਹੋਵੇ, ਉਸ ਲਈ ਉਹ ਦੇ ਅਸਲੀ ਉਦੇਸ਼ਾਂ ਬਾਰੇ ਪੱਕੀ ਤਰ੍ਹਾਂ ਪਤਾ ਲਗਾਉਣਾ ਬੁੱਧੀਮਤਾ ਹੋਵੇਗਾ। ਦੋਸਤਾਂ ਜਾਂ ਵਾਕਫ਼ਾਂ ਦੇ ਦਬਾਉ ਤੋਂ ਚੌਕਸ ਰਹਿਣਾ ਚਾਹੀਦਾ ਹੈ, ਅਤੇ ਫ਼ੈਸਲਿਆਂ ਨੂੰ ਜਜ਼ਬੇ ਤੇ ਨਹੀਂ ਪਰ ਹਕੀਕਤਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ। ਯਾਦ ਰੱਖੋ, ਇਹ ਸੰਭਵ ਹੈ ਕਿ ਖ਼ੁਦ ਉਸ ਵਿਅਕਤੀ ਨੂੰ—ਨਾ ਕਿ ਦੂਸਰਿਆਂ ਨੂੰ—ਸੰਭਾਵੀ ਫਲ ਭੁਗਤਣੇ ਪੈਣਗੇ।
ਭੈੜੇ ਉਦੇਸ਼ਾਂ ਵਾਲੇ ਖ਼ਤਰਨਾਕ ਸਮੂਹਾਂ ਤੋਂ ਦੂਰ ਰਹਿਣ ਦਾ ਸਭ ਤੋਂ ਨਿਸ਼ਚਿਤ ਤਰੀਕਾ ਹੈ ਬਾਈਬਲ ਸਿਧਾਂਤਾਂ ਤੇ ਚੱਲਣਾ। (ਯਸਾਯਾਹ 30:21) ਇਸ ਵਿਚ ਸ਼ਾਮਲ ਹੈ ਰਾਜਨੀਤਿਕ ਨਿਰਪੱਖਤਾ ਰੱਖਣੀ, ਦੂਸਰਿਆਂ ਨੂੰ, ਇੱਥੋਂ ਤਕ ਕਿ ਦੁਸ਼ਮਣਾਂ ਨੂੰ ਵੀ ਪ੍ਰੇਮ ਦਿਖਾਉਣਾ, ‘ਸਰੀਰ ਦੇ ਕੰਮਾਂ’ ਤੋਂ ਪਰਹੇਜ਼ ਕਰਨਾ, ਅਤੇ ਪਰਮੇਸ਼ੁਰ ਦੀ ਆਤਮਾ ਦੇ ਫਲ ਪੈਦਾ ਕਰਨੇ। ਸਭ ਤੋਂ ਵੱਧ, ਸੱਚੇ ਮਸੀਹੀਆਂ ਨੂੰ ਜਗਤ ਦਾ ਕੋਈ ਹਿੱਸਾ ਨਹੀਂ ਹੋਣਾ ਚਾਹੀਦਾ ਹੈ, ਜਿਵੇਂ ਕਿ ਯਿਸੂ ਵੀ ਕੋਈ ਹਿੱਸਾ ਨਹੀਂ ਸੀ, ਅਤੇ ਇਹ ਮਾਰਗ ਦੁਨਿਆਵੀ ਗੁਪਤ ਸੰਗਠਨਾਂ ਵਿਚ ਹਿੱਸਾ ਲੈਣ ਤੋਂ ਵਰਜਦਾ ਹੈ।—ਗਲਾਤੀਆਂ 5:19-23; ਯੂਹੰਨਾ 17:14, 16; 18:36; ਰੋਮੀਆਂ 12:17-21; ਯਾਕੂਬ 4:4.
ਯਹੋਵਾਹ ਦੇ ਗਵਾਹ ਬਾਈਬਲ ਦੇ ਗੰਭੀਰ ਵਿਦਿਆਰਥੀ ਹਨ ਜੋ ਆਪਣੇ ਧਰਮ ਨੂੰ ਅਤਿ ਮਹੱਤਤਾ ਦਿੰਦੇ ਹਨ ਅਤੇ ਖੁੱਲ੍ਹੀ ਤਰ੍ਹਾਂ ਉਸ ਦੇ ਮੁਤਾਬਕ ਜੀਉਣ ਦੀ ਕੋਸ਼ਿਸ਼ ਕਰਦੇ ਹਨ। ਸੰਸਾਰ ਭਰ ਵਿਚ ਉਹ ਇਕ ਅਜਿਹੇ ਧਾਰਮਿਕ ਸਮੂਹ ਵਜੋਂ ਪ੍ਰਸਿੱਧ ਹਨ ਜੋ ‘ਮਿਲਾਪ ਨੂੰ ਲੱਭਦੇ ਅਤੇ ਉਹ ਦਾ ਪਿੱਛਾ ਕਰਦੇ ਹਨ।’ (1 ਪਤਰਸ 3:11) ਉਨ੍ਹਾਂ ਦੀ ਕਿਤਾਬ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਸਹੀ ਢੰਗ ਨਾਲ ਟਿੱਪਣੀ ਕਰਦੀ ਹੈ: “ਯਹੋਵਾਹ ਦੇ ਗਵਾਹ ਕਿਸੇ ਵੀ ਅਰਥ ਵਿਚ ਇਕ ਗੁਪਤ ਸਮੁਦਾਇ ਨਹੀਂ ਹਨ। ਉਨ੍ਹਾਂ ਦੇ ਬਾਈਬਲ-ਆਧਾਰਿਤ ਵਿਸ਼ਵਾਸ ਪੂਰੀ ਤਰ੍ਹਾਂ ਪ੍ਰਕਾਸ਼ਨਾਂ ਵਿਚ ਸਪੱਸ਼ਟ ਕੀਤੇ ਹੋਏ ਹਨ ਜੋ ਹਰ ਵਿਅਕਤੀ ਲਈ ਉਪਲਬਧ ਹਨ। ਇਸ ਦੇ ਅਤਿਰਿਕਤ, ਉਹ ਲੋਕਾਂ ਨੂੰ ਸਭਾਵਾਂ ਲਈ ਬੁਲਾਉਣ ਦਾ ਖ਼ਾਸ ਜਤਨ ਕਰਦੇ ਹਨ ਕਿ ਉਹ ਆ ਕੇ ਖ਼ੁਦ ਦੇਖਣ ਅਤੇ ਸੁਣਨ ਕਿ ਇੱਥੇ ਕੀ ਕੁਝ ਹੁੰਦਾ ਹੈ।”
ਸੱਚਾ ਧਰਮ ਨਿਸ਼ਚੇ ਹੀ ਗੁਪਤਤਾ ਦਾ ਅਭਿਆਸ ਨਹੀਂ ਕਰਦਾ ਹੈ। ਸੱਚੇ ਪਰਮੇਸ਼ੁਰ ਦੇ ਉਪਾਸਕਾਂ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਉਹ ਆਪਣੀ ਪਛਾਣ ਨਾ ਲੁਕਾਉਣ ਅਤੇ ਨਾ ਹੀ ਯਹੋਵਾਹ ਦੇ ਗਵਾਹਾਂ ਵਜੋਂ ਆਪਣੇ ਮਕਸਦ ਨੂੰ ਅਸਪੱਸ਼ਟ ਕਰਨ। ਯਿਸੂ ਦੇ ਮੁਢਲੇ ਚੇਲਿਆਂ ਨੇ ਆਪਣੀ ਸਿੱਖਿਆ ਨਾਲ ਯਰੂਸ਼ਲਮ ਨੂੰ ਭਰ ਦਿੱਤਾ ਸੀ। ਉਹ ਆਪਣੇ ਵਿਸ਼ਵਾਸਾਂ ਅਤੇ ਕਾਰਜਾਂ ਬਾਰੇ ਬੇਪਰਦਾ ਸਨ। ਅੱਜ ਯਹੋਵਾਹ ਦੇ ਗਵਾਹਾਂ ਬਾਰੇ ਵੀ ਇਹ ਸੱਚ ਹੈ। ਇਹ ਸਮਝਣਯੋਗ ਹੈ ਕਿ ਜਦ ਹਾਕਮਾਨਾ ਹਕੂਮਤਾਂ ਅਯੋਗ ਢੰਗ ਨਾਲ ਉਪਾਸਨਾ ਦੀ ਸੁਤੰਤਰਤਾ ਤੇ ਬੰਦਸ਼ਾਂ ਲਾਉਂਦੀਆਂ ਹਨ, ਤਦ ਮਸੀਹੀਆਂ ਨੂੰ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ” ਮੰਨਦੇ ਹੋਏ, ਸਾਵਧਾਨੀ ਅਤੇ ਹਿੰਮਤ ਨਾਲ ਆਪਣੀ ਸਰਗਰਮੀ ਜਾਰੀ ਰੱਖਣੀ ਪੈਂਦੀ ਹੈ, ਇਕ ਅਜਿਹੀ ਸਥਿਤੀ ਜੋ ਉਨ੍ਹਾਂ ਦੀ ਦਲੇਰ ਸ਼ਰੇਆਮ ਗਵਾਹੀ ਦੇ ਕਾਰਨ ਉਨ੍ਹਾਂ ਉੱਤੇ ਮਜਬੂਰਨ ਲਿਆਈ ਜਾਂਦੀ ਹੈ।—ਰਸੂਲਾਂ ਦੇ ਕਰਤੱਬ 5:27-29; 8:1; 12:1-14; ਮੱਤੀ 10:16, 26, 27.
ਜੇ ਤੁਹਾਡੇ ਮਨ ਵਿਚ ਕਦੀ ਵੀ ਇਹ ਵਿਚਾਰ ਆਇਆ ਹੋਵੇ ਕਿ ਯਹੋਵਾਹ ਦੇ ਗਵਾਹ ਸ਼ਾਇਦ ਇਕ ਗੁਪਤ ਸੰਪ੍ਰਦਾਇ ਜਾਂ ਪੰਥ ਹਨ, ਤਾਂ ਉਹ ਇਸ ਕਾਰਨ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਬਾਰੇ ਬਹੁਤ ਘੱਟ ਜਾਣਦੇ ਸੀ। ਪਹਿਲੀ ਸਦੀ ਵਿਚ ਅਨੇਕਾਂ ਦਾ ਇਹੋ ਹੀ ਤਜਰਬਾ ਹੋਇਆ ਹੋਣਾ।
ਰਸੂਲਾਂ ਦੇ ਕਰਤੱਬ ਅਧਿਆਇ 28 ਸਾਨੂੰ ਰਸੂਲ ਪੌਲੁਸ ਦੀ ਰੋਮ ਵਿਚ “ਯਹੂਦੀਆਂ ਦੇ ਵੱਡੇ ਆਦਮੀਆਂ” ਨਾਲ ਇਕ ਸਭਾ ਦੇ ਬੂਾਰੇ ਦੱਸਦਾ ਹੈ। ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਇਹੋ ਚੰਗਾ ਜਾਣਦੇ ਹਾਂ ਭਈ ਤੇਰੇ ਕੋਲੋਂ ਹੀ ਸੁਣੀਏ ਜੋ ਤੂੰ ਕੀ ਮੰਨਦਾ ਹੈਂ ਕਿਉਂ ਜੋ ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ।” (ਰਸੂਲਾਂ ਦੇ ਕਰਤੱਬ 28:16-22) ਜਵਾਬ ਵਿਚ, ਪੌਲੁਸ ਨੇ ‘ਪਰਮੇਸ਼ੁਰ ਦੇ ਰਾਜ ਉੱਤੇ ਸਾਖੀ ਦਿੱਤੀ,’ ਅਤੇ “ਕਈਆਂ ਨੇ ਓਹ ਗੱਲਾਂ ਮੰਨ ਲਈਆਂ।” (ਰਸੂਲਾਂ ਦੇ ਕਰਤੱਬ 28:23, 24) ਸੱਚੀ ਮਸੀਹੀਅਤ ਦੇ ਸੰਬੰਧ ਵਿਚ ਅਸਲੀ ਹਕੀਕਤਾਂ ਜਾਣਨ ਦੁਆਰਾ ਉਨ੍ਹਾਂ ਦਾ ਸੱਚ-ਮੁੱਚ ਚਿਰਸਥਾਈ ਲਾਭ ਹੋਇਆ ਸੀ।
ਕਿਉਂ ਜੋ ਉਹ ਪਰਮੇਸ਼ੁਰ ਦੀ ਖੁੱਲ੍ਹੀ ਅਤੇ ਸ਼ਰੇਆਮ ਸੇਵਾ ਲਈ ਸਮਰਪਿਤ ਹਨ, ਯਹੋਵਾਹ ਦੇ ਗਵਾਹ ਹਕੀਕਤਾਂ ਜਾਣਨ ਵਿਚ ਰੁਚੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੀ ਸਰਗਰਮੀ ਅਤੇ ਆਪਣੇ ਵਿਚਾਰਾਂ ਬਾਰੇ ਸਾਫ਼-ਸਾਫ਼ ਦੱਸਣ ਲਈ ਖ਼ੁਸ਼ ਹੋਣਗੇ। ਕਿਉਂ ਨਾ ਤੁਸੀਂ ਖ਼ੁਦ ਜਾਂਚ ਕਰੋ, ਤਾਂ ਜੋ ਤੁਸੀਂ ਉਨ੍ਹਾਂ ਦੀ ਨਿਹਚਾ ਦੇ ਸੰਬੰਧ ਵਿਚ ਚੰਗੀ ਤਰ੍ਹਾਂ ਜਾਣਕਾਰ ਹੋ ਸਕੋ?
[ਸਫ਼ੇ 6 ਉੱਤੇ ਤਸਵੀਰ]
ਯਹੋਵਾਹ ਦੇ ਗਵਾਹ ਇਹ ਪ੍ਰਗਟ ਕਰਨ ਲਈ ਖ਼ੁਸ਼ ਹਨ ਕਿ ਉਹ ਕੌਣ ਹਨ ਅਤੇ ਉਹ ਕੀ ਕਰਦੇ ਹਨ