ਯਹੋਵਾਹ ਦੇ ਸੰਗਠਨ ਨਾਲ ਨਿਸ਼ਠਾਪੂਰਵਕ ਸੇਵਾ ਕਰਨੀ
“ਨਿਸ਼ਠਾਵਾਨ ਨਾਲ ਤੂੰ ਨਿਸ਼ਠਾ ਵਿਚ ਕੰਮ ਕਰੇਂਗਾ।”—2 ਸਮੂਏਲ 22:26, ਨਿ ਵ.
1, 2. ਨਿਸ਼ਠਾ ਦੀਆਂ ਕਿਹੜੀਆਂ ਕੁਝ ਮਿਸਾਲਾਂ ਹਨ ਜੋ ਅਸੀਂ ਸਾਰੇ ਕਲੀਸਿਯਾ ਵਿਚ ਵੇਖ ਸਕਦੇ ਹਾਂ?
ਇਕ ਬਜ਼ੁਰਗ ਦੇਰ ਸ਼ਾਮ ਤਕ ਮਸੀਹੀ ਸਭਾ ਲਈ ਇਕ ਭਾਸ਼ਣ ਤਿਆਰ ਕਰਦਾ ਹੈ। ਉਹ ਰੁਕ ਕੇ ਆਰਾਮ ਕਰਨਾ ਚਾਹੇਗਾ; ਇਸ ਦੀ ਬਜਾਇ, ਉਹ ਕੰਮ ਕਰੀ ਜਾਂਦਾ ਹੈ ਅਤੇ ਉਨ੍ਹਾਂ ਸ਼ਾਸਤਰ-ਸੰਬੰਧੀ ਮਿਸਾਲਾਂ ਤੇ ਦ੍ਰਿਸ਼ਟਾਂਤਾਂ ਨੂੰ ਲੱਭਦਾ ਹੈ ਜੋ ਝੁੰਡ ਦੇ ਦਿਲਾਂ ਤਕ ਪਹੁੰਚਣਗੇ ਅਤੇ ਉਤਸ਼ਾਹ ਦੇਣਗੇ। ਸਭਾ ਵਾਲੀ ਸ਼ਾਮ ਨੂੰ, ਉਸੇ ਕਲੀਸਿਯਾ ਵਿਚ ਥੱਕੇ ਹੋਏ ਮਾਪਿਆਂ ਦਾ ਇਕ ਜੋੜਾ ਇਕ ਸ਼ਾਮ ਘਰ ਵਿਚ ਰਹਿਣ ਦਾ ਆਨੰਦ ਮਾਣਨਾ ਚਾਹੇਗਾ; ਇਸ ਦੀ ਬਜਾਇ, ਉਹ ਧੀਰਜ ਨਾਲ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਹਨ ਅਤੇ ਸਭਾ ਵਿਚ ਜਾਂਦੇ ਹਨ। ਸਭਾ ਤੋਂ ਬਾਅਦ, ਮਸੀਹੀਆਂ ਦਾ ਇਕ ਸਮੂਹ, ਬਜ਼ੁਰਗ ਦੇ ਭਾਸ਼ਣ ਉੱਤੇ ਚਰਚਾ ਕਰਦਾ ਹੈ। ਇਕ ਭੈਣ ਇਹ ਜ਼ਿਕਰ ਕਰਨ ਲਈ ਲਲਚਾਉਂਦੀ ਹੈ ਕਿ ਉਸੇ ਭਰਾ ਨੇ ਇਕ ਵਾਰੀ ਉਸ ਦੇ ਜਜ਼ਬਾਤਾਂ ਨੂੰ ਸੱਟ ਮਾਰੀ ਸੀ; ਇਸ ਦੀ ਬਜਾਇ, ਉਹ ਉਸ ਭਰਾ ਵੱਲੋਂ ਦੱਸੇ ਗਏ ਇਕ ਨੁਕਤੇ ਬਾਰੇ ਉਤਸ਼ਾਹਪੂਰਵਕ ਗੱਲ ਕਰਦੀ ਹੈ। ਕੀ ਤੁਸੀਂ ਇਨ੍ਹਾਂ ਦ੍ਰਿਸ਼ਾਂ ਵਿਚ ਇਕ ਸਾਂਝੀ ਡੋਰੀ ਵੇਖਦੇ ਹੋ?
2 ਇਹ ਡੋਰੀ ਨਿਸ਼ਠਾ ਹੈ। ਉਹ ਬਜ਼ੁਰਗ ਪਰਮੇਸ਼ੁਰ ਦੇ ਝੁੰਡ ਦੀ ਸੇਵਾ ਕਰਨ ਲਈ ਨਿਸ਼ਠਾਪੂਰਵਕ ਕੰਮ ਕਰਦਾ ਹੈ; ਉਹ ਮਾਪੇ ਕਲੀਸਿਯਾ ਸਭਾਵਾਂ ਵਿਚ ਨਿਸ਼ਠਾਪੂਰਵਕ ਹਾਜ਼ਰ ਹੁੰਦੇ ਹਨ; ਉਹ ਭੈਣ ਬਜ਼ੁਰਗਾਂ ਨੂੰ ਨਿਸ਼ਠਾਪੂਰਵਕ ਸਮਰਥਨ ਦਿੰਦੀ ਹੈ। (ਇਬਰਾਨੀਆਂ 10:24, 25; 13:17; 1 ਪਤਰਸ 5:2) ਜੀ ਹਾਂ, ਜੀਵਨ ਦੇ ਹਰ ਪਹਿਲੂ ਵਿਚ, ਅਸੀਂ ਪਰਮੇਸ਼ੁਰ ਦੇ ਲੋਕਾਂ ਨੂੰ ਯਹੋਵਾਹ ਦੇ ਸੰਗਠਨ ਨਾਲ ਨਿਸ਼ਠਾਪੂਰਵਕ ਸੇਵਾ ਕਰਨ ਲਈ ਦ੍ਰਿੜ੍ਹ ਦੇਖਦੇ ਹਾਂ।
3. ਇਹ ਕਿਉਂ ਇੰਨਾ ਮਹੱਤਵਪੂਰਣ ਹੈ ਕਿ ਅਸੀਂ ਯਹੋਵਾਹ ਦੇ ਪਾਰਥਿਵ ਸੰਗਠਨ ਪ੍ਰਤੀ ਨਿਸ਼ਠਾਵਾਨ ਰਹੀਏ?
3 ਜਦੋਂ ਯਹੋਵਾਹ ਇਸ ਭ੍ਰਿਸ਼ਟ ਸੰਸਾਰ ਵੱਲ ਵੇਖਦਾ ਹੈ, ਤਾਂ ਉਹ ਬਹੁਤ ਘੱਟ ਨਿਸ਼ਠਾ ਵੇਖਦਾ ਹੈ। (ਮੀਕਾਹ 7:2) ਉਸ ਦਾ ਦਿਲ ਆਨੰਦ ਨਾਲ ਕਿੰਨਾ ਭਰ ਜਾਂਦਾ ਹੋਵੇਗਾ ਜਦੋਂ ਉਹ ਆਪਣੇ ਲੋਕਾਂ ਦੀ ਨਿਸ਼ਠਾ ਵੇਖਦਾ ਹੈ! ਜੀ ਹਾਂ, ਤੁਹਾਡੀ ਆਪਣੀ ਨਿਸ਼ਠਾ ਉਸ ਨੂੰ ਖ਼ੁਸ਼ ਕਰਦੀ ਹੈ। ਪਰੰਤੂ, ਇਹ ਸ਼ਤਾਨ, ਅਰਥਾਤ ਮੁਢਲੇ ਬਾਗ਼ੀ ਨੂੰ ਕ੍ਰੋਧਿਤ ਕਰਦੀ ਹੈ, ਅਤੇ ਉਸ ਨੂੰ ਝੂਠਾ ਸਾਬਤ ਕਰਦੀ ਹੈ। (ਕਹਾਉਤਾਂ 27:11; ਯੂਹੰਨਾ 8:44) ਇਹ ਆਸ ਰੱਖੋ ਕਿ ਸ਼ਤਾਨ, ਯਹੋਵਾਹ ਅਤੇ ਉਸ ਦੇ ਪਾਰਥਿਵ ਸੰਗਠਨ ਪ੍ਰਤੀ ਤੁਹਾਡੀ ਨਿਸ਼ਠਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗਾ। ਆਓ ਅਸੀਂ ਕੁਝ ਤਰੀਕਿਆਂ ਉੱਤੇ ਵਿਚਾਰ ਕਰੀਏ ਜਿਨ੍ਹਾਂ ਦੁਆਰਾ ਸ਼ਤਾਨ ਇਹ ਕਰਦਾ ਹੈ। ਇਸ ਤਰ੍ਹਾਂ ਅਸੀਂ ਜ਼ਿਆਦਾ ਚੰਗੇ ਤਰੀਕੇ ਤੋਂ ਦੇਖ ਸਕਦੇ ਹਾਂ ਕਿ ਅਸੀਂ ਅੰਤ ਤਕ ਕਿਵੇਂ ਨਿਸ਼ਠਾਵਾਨ ਰਹਿ ਸਕਦੇ ਹਾਂ।—2 ਕੁਰਿੰਥੀਆਂ 2:11.
ਅਪੂਰਣਤਾਵਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਨਿਸ਼ਠਾ ਨੂੰ ਖੋਰ ਸਕਦਾ ਹੈ
4. (ੳ) ਅਧਿਕਾਰ ਰੱਖਣ ਵਾਲਿਆਂ ਪ੍ਰਤੀ ਆਲੋਚਨਾਤਮਕ ਦ੍ਰਿਸ਼ਟੀਕੋਣ ਰੱਖਣਾ ਕਿਉਂ ਆਸਾਨ ਹੈ? (ਅ) ਕੋਰਹ ਯਹੋਵਾਹ ਦੇ ਸੰਗਠਨ ਪ੍ਰਤੀ ਕਿਵੇਂ ਨਿਸ਼ਠਾਹੀਣ ਸਾਬਤ ਹੋਇਆ?
4 ਜਦੋਂ ਇਕ ਭਰਾ ਜ਼ਿੰਮੇਵਾਰ ਪਦਵੀ ਸੰਭਾਲਦਾ ਹੈ, ਤਾਂ ਸ਼ਾਇਦ ਉਸ ਦੀਆਂ ਕਮਜ਼ੋਰੀਆਂ ਜ਼ਿਆਦਾ ਨਜ਼ਰ ਆਉਣ। ‘ਆਪਣੀ ਅੱਖ ਵਿੱਚ ਸ਼ਤੀਰ ਨੂੰ ਅਣਗੋਲਿਆਂ ਕਰਕੇ ਆਪਣੇ ਭਾਈ ਦੀ ਅੱਖ ਵਿੱਚ ਕੱਖ’ ਕੱਢਣਾ ਕਿੰਨਾ ਆਸਾਨ ਹੈ! (ਮੱਤੀ 7:1-5) ਇਸ ਲਈ, ਕਮਜ਼ੋਰੀਆਂ ਉੱਤੇ ਧਿਆਨ ਦੇਣਾ ਨਿਸ਼ਠਾਹੀਣਤਾ ਨੂੰ ਜਨਮ ਦੇ ਸਕਦਾ ਹੈ। ਮਿਸਾਲ ਵਜੋਂ, ਕੋਰਹ ਅਤੇ ਦਾਊਦ ਵਿਚਕਾਰ ਅੰਤਰ ਉੱਤੇ ਵਿਚਾਰ ਕਰੋ। ਕੋਰਹ ਦੇ ਮੋਢਿਆਂ ਉੱਤੇ ਕਾਫ਼ੀ ਜ਼ਿੰਮੇਵਾਰੀ ਸੀ, ਅਤੇ ਉਹ ਸ਼ਾਇਦ ਕਈ ਸਾਲਾਂ ਲਈ ਨਿਸ਼ਠਾਵਾਨ ਰਿਹਾ ਹੋਵੇ, ਪਰੰਤੂ ਉਹ ਅਭਿਲਾਸ਼ੀ ਬਣ ਗਿਆ। ਉਸ ਨੇ ਮੂਸਾ ਅਤੇ ਹਾਰੂਨ, ਆਪਣੇ ਪਿਤਰੇਰਾਂ, ਦੇ ਅਧਿਕਾਰ ਪ੍ਰਤੀ ਰੋਸ ਪ੍ਰਗਟ ਕੀਤਾ। ਭਾਵੇਂ ਕਿ ਮੂਸਾ ਸਾਰਿਆਂ ਮਨੁੱਖਾਂ ਵਿੱਚੋਂ ਸਭ ਤੋਂ ਨਿਮਰ ਸੀ, ਕੋਰਹ ਨੇ ਜ਼ਾਹਰਾ ਤੌਰ ਤੇ ਉਸ ਵੱਲ ਆਲੋਚਨਾਤਮਕ ਨਜ਼ਰਾਂ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਸੰਭਵ ਹੈ ਕਿ ਉਸ ਨੇ ਮੂਸਾ ਵਿਚ ਕਮਜ਼ੋਰੀਆਂ ਦੇਖੀਆਂ। ਫਿਰ ਵੀ, ਇਨ੍ਹਾਂ ਕਮਜ਼ੋਰੀਆਂ ਨੇ ਕੋਰਹ ਦੀ ਯਹੋਵਾਹ ਦੇ ਸੰਗਠਨ ਪ੍ਰਤੀ ਨਿਸ਼ਠਾਹੀਣਤਾ ਨੂੰ ਠੀਕ ਸਾਬਤ ਨਹੀਂ ਕੀਤਾ ਸੀ। ਉਸ ਨੂੰ ਮੰਡਲੀ ਵਿੱਚੋਂ ਨਾਸ਼ ਕਰ ਦਿੱਤਾ ਗਿਆ ਸੀ।—ਗਿਣਤੀ 12:3; 16:11, 31-33.
5. ਦਾਊਦ ਕਿਉਂ ਸ਼ਾਊਲ ਵਿਰੁੱਧ ਬਗਾਵਤ ਕਰਨ ਲਈ ਲਲਚਾਇਆ ਜਾ ਸਕਦਾ ਸੀ?
5 ਦੂਸਰੇ ਪਾਸੇ, ਦਾਊਦ, ਰਾਜਾ ਸ਼ਾਊਲ ਦੇ ਅਧੀਨ ਸੇਵਾ ਕਰਦਾ ਸੀ। ਇਕ ਸਮੇਂ ਤੇ ਚੰਗਾ ਰਾਜਾ, ਹੁਣ ਸ਼ਾਊਲ ਅਸਲ ਵਿਚ ਦੁਸ਼ਟ ਬਣ ਗਿਆ ਸੀ। ਈਰਖਾਲੂ ਸ਼ਾਊਲ ਦੇ ਹਮਲਿਆਂ ਤੋਂ ਬਚਣ ਲਈ ਦਾਊਦ ਨੂੰ ਨਿਹਚਾ, ਸਹਿਣਸ਼ੀਲਤਾ, ਅਤੇ ਥੋੜ੍ਹੀ ਬਹੁਤ ਹੁਸ਼ਿਆਰੀ ਦੀ ਵੀ ਜ਼ਰੂਰਤ ਸੀ। ਫਿਰ ਵੀ, ਜਦੋਂ ਦਾਊਦ ਨੂੰ ਬਦਲਾ ਲੈਣ ਦਾ ਇਕ ਮੌਕਾ ਮਿਲਿਆ, ਉਸ ਨੇ ਕਿਹਾ ਕਿ “ਯਹੋਵਾਹ ਨਾ ਕਰੇ” ਕਿ ਉਹ ਯਹੋਵਾਹ ਦੇ ਮਸਹ ਕੀਤੇ ਹੋਏ ਵਿਰੁੱਧ ਨਿਸ਼ਠਾਹੀਣਤਾ ਵਾਲਾ ਕੋਈ ਕੰਮ ਕਰੇ।—1 ਸਮੂਏਲ 26:11.
6. ਜੇਕਰ ਅਸੀਂ ਬਜ਼ੁਰਗਾਂ ਵਿਚ ਕਮਜ਼ੋਰੀਆਂ ਅਤੇ ਦੋਸ਼ ਵੀ ਦੇਖਦੇ ਹਾਂ, ਸਾਨੂੰ ਕਦੀ ਵੀ ਕੀ ਨਹੀਂ ਕਰਨਾ ਚਾਹੀਦਾ ਹੈ?
6 ਜਦੋਂ ਸਾਡੇ ਵਿੱਚੋਂ ਅਗਵਾਈ ਕਰਨ ਵਾਲੇ ਕੁਝ ਭਰਾ ਨਿਰਣਾ ਕਰਨ ਵਿਚ ਗ਼ਲਤੀ ਕਰਦੇ ਹੋਏ ਜਾਪਦੇ ਹਨ, ਕੌੜੇ ਸ਼ਬਦ ਬੋਲਦੇ ਹਨ, ਜਾਂ ਤਰਫ਼ਦਾਰੀ ਕਰਦੇ ਹੋਏ ਜਾਪਦੇ ਹਨ, ਤਾਂ ਕੀ ਅਸੀਂ ਸ਼ਾਇਦ ਕਲੀਸਿਯਾ ਵਿਚ ਇਕ ਆਲੋਚਨਾਤਮਕ ਭਾਵਨਾ ਵਿਚ ਯੋਗਦਾਨ ਪਾਉਂਦੇ ਹੋਏ ਉਨ੍ਹਾਂ ਦੀ ਸ਼ਿਕਾਇਤ ਕਰਾਂਗੇ? ਕੀ ਅਸੀਂ ਇਕ ਤਰ੍ਹਾਂ ਦਾ ਵਿਰੋਧ ਪ੍ਰਗਟ ਕਰਨ ਲਈ ਮਸੀਹੀ ਸਭਾਵਾਂ ਤੋਂ ਦੂਰ ਰਹਾਂਗੇ? ਯਕੀਨਨ ਨਹੀਂ! ਦਾਊਦ ਦੀ ਤਰ੍ਹਾਂ, ਅਸੀਂ ਕਦੇ ਵੀ ਦੂਸਰਿਆਂ ਦੀਆਂ ਕਮਜ਼ੋਰੀਆਂ ਕਰਕੇ ਆਪਣੇ ਆਪ ਨੂੰ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਨਿਸ਼ਠਾਹੀਣ ਨਹੀਂ ਹੋਣ ਦਿਆਂਗੇ!—ਜ਼ਬੂਰ 119:165.
7. ਯਰੂਸ਼ਲਮ ਦੀ ਹੈਕਲ ਦੇ ਸੰਬੰਧ ਵਿਚ ਕਿਹੜੇ ਕੁਝ ਭ੍ਰਿਸ਼ਟ ਅਭਿਆਸ ਹੋਣ ਲੱਗ ਪਏ ਸਨ, ਅਤੇ ਯਿਸੂ ਨੇ ਇਸ ਬਾਰੇ ਕਿਵੇਂ ਮਹਿਸੂਸ ਕੀਤਾ?
7 ਨਿਸ਼ਠਾ ਦੀ ਸਭ ਤੋਂ ਵੱਡੀ ਮਾਨਵੀ ਮਿਸਾਲ ਸੀ ਯਿਸੂ ਮਸੀਹ, ਜਿਸ ਨੂੰ ਭਵਿੱਖ-ਸੂਚਕ ਤੌਰ ਤੇ ਯਹੋਵਾਹ ਦਾ “ਨਿਸ਼ਠਾਵਾਨ” ਕਿਹਾ ਗਿਆ ਸੀ। (ਜ਼ਬੂਰ 16:10, ਨਿ ਵ) ਯਰੂਸ਼ਲਮ ਵਿਚ ਹੈਕਲ ਦੀ ਭ੍ਰਿਸ਼ਟ ਦੁਰਵਰਤੋਂ ਨੇ ਨਿਸ਼ਠਾ ਨੂੰ ਜ਼ਰੂਰ ਇਕ ਚੁਣੌਤੀ ਬਣਾਇਆ ਹੋਵੇਗਾ। ਯਿਸੂ ਜਾਣਦਾ ਸੀ ਕਿ ਪ੍ਰਧਾਨ ਜਾਜਕ ਦਾ ਕੰਮ ਅਤੇ ਬਲੀਦਾਨ ਉਸ ਦੀ ਆਪਣੀ ਸੇਵਕਾਈ ਅਤੇ ਬਲੀਦਾਨ-ਰੂਪੀ ਮੌਤ ਨੂੰ ਪੂਰਵ-ਚਿੱਤ੍ਰਿਤ ਕਰਦੇ ਸਨ, ਅਤੇ ਉਹ ਜਾਣਦਾ ਸੀ ਕਿ ਲੋਕਾਂ ਲਈ ਇਨ੍ਹਾਂ ਤੋਂ ਸਿੱਖਣਾ ਕਿੰਨਾ ਜ਼ਰੂਰੀ ਸੀ। ਇਸ ਲਈ ਉਹ ਧਰਮੀ ਕ੍ਰੋਧ ਨਾਲ ਭਰ ਗਿਆ ਜਦੋਂ ਉਸ ਨੇ ਦੇਖਿਆ ਕਿ ਹੈਕਲ “ਡਾਕੂਆਂ ਦੀ ਖੋਹ” ਬਣ ਗਈ ਸੀ। ਪਰਮੇਸ਼ੁਰ-ਦਿੱਤ ਅਧਿਕਾਰ ਨਾਲ, ਉਸ ਨੇ ਦੋ ਵਾਰ ਇਸ ਨੂੰ ਸਾਫ਼ ਕਰਨ ਲਈ ਕਦਮ ਚੁੱਕੇ।a—ਮੱਤੀ 21:12, 13; ਯੂਹੰਨਾ 2:15-17.
8. (ੳ) ਯਿਸੂ ਨੇ ਹੈਕਲ ਪ੍ਰਬੰਧ ਪ੍ਰਤੀ ਕਿਸ ਤਰ੍ਹਾਂ ਨਿਸ਼ਠਾ ਦਿਖਾਈ ਸੀ? (ਅ) ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਸ਼ੁੱਧ ਸੰਗਠਨ ਨਾਲ ਉਸ ਦੀ ਉਪਾਸਨਾ ਕਰਨ ਦੀ ਕਦਰ ਕਰਦੇ ਹਾਂ?
8 ਫਿਰ ਵੀ, ਯਿਸੂ ਨੇ ਹੈਕਲ ਪ੍ਰਬੰਧ ਦਾ ਨਿਸ਼ਠਾਪੂਰਵਕ ਸਮਰਥਨ ਕੀਤਾ। ਬਚਪਨ ਤੋਂ ਹੀ, ਉਹ ਹੈਕਲ ਵਿਚ ਪਰਬਾਂ ਲਈ ਹਾਜ਼ਰ ਹੁੰਦਾ ਸੀ ਅਤੇ ਅਕਸਰ ਉੱਥੇ ਸਿਖਾਉਂਦਾ ਹੁੰਦਾ ਸੀ। ਉਸ ਨੇ ਹੈਕਲ ਦਾ ਕਰ ਵੀ ਦਿੱਤਾ—ਭਾਵੇਂ ਕਿ ਉਹ ਦੇਣ ਲਈ ਅਸਲ ਵਿਚ ਵਚਨਬੱਧ ਨਹੀਂ ਸੀ। (ਮੱਤੀ 17:24-27) ਯਿਸੂ ਨੇ ਹੈਕਲ ਦੇ ਖ਼ਜ਼ਾਨੇ ਵਿਚ “ਆਪਣੀ ਸਾਰੀ ਪੂੰਜੀ” ਪਾਉਣ ਲਈ ਕੰਗਾਲ ਵਿਧਵਾ ਦੀ ਸ਼ਲਾਘਾ ਕੀਤੀ। ਉਸ ਤੋਂ ਕੁਝ ਦੇਰ ਬਾਅਦ, ਯਹੋਵਾਹ ਨੇ ਸਦੀਵੀ ਤੌਰ ਤੇ ਉਸ ਹੈਕਲ ਨੂੰ ਤਿਆਗ ਦਿੱਤਾ। ਪਰੰਤੂ ਉਦੋਂ ਤਕ, ਯਿਸੂ ਉਸ ਪ੍ਰਤੀ ਨਿਸ਼ਠਾਵਾਨ ਸੀ। (ਮਰਕੁਸ 12:41-44; ਮੱਤੀ 23:38) ਅੱਜ ਪਰਮੇਸ਼ੁਰ ਦਾ ਪਾਰਥਿਵ ਸੰਗਠਨ ਯਹੂਦੀ ਵਿਵਸਥਾ ਅਤੇ ਉਸ ਦੀ ਹੈਕਲ ਤੋਂ ਕਿਤੇ ਉੱਤਮ ਹੈ। ਅਸੀਂ ਮੰਨਦੇ ਹਾਂ ਕਿ ਇਹ ਸੰਪੂਰਣ ਨਹੀਂ ਹੈ; ਇਸ ਕਰਕੇ ਸਮੇਂ-ਸਮੇਂ ਤੇ ਇਸ ਵਿਚ ਸਮਾਯੋਜਨਾਵਾਂ ਕੀਤੀਆਂ ਜਾਂਦੀਆਂ ਹਨ। ਪਰੰਤੂ ਨਾ ਹੀ ਇਹ ਭ੍ਰਿਸ਼ਟਾਚਾਰ ਨਾਲ ਭਰਿਆ ਹੋਇਆ ਹੈ, ਅਤੇ ਨਾ ਹੀ ਯਹੋਵਾਹ ਪਰਮੇਸ਼ੁਰ ਇਸ ਦੀ ਥਾਂ ਤੇ ਕੋਈ ਦੂਜਾ ਸੰਗਠਨ ਲਿਆਉਣ ਵਾਲਾ ਹੈ। ਸਾਨੂੰ ਇਸ ਵਿਚ ਦੇਖੀ ਜਾਂਦੀ ਕਿਸੇ ਵੀ ਅਪੂਰਣਤਾ ਕਰਕੇ ਆਪਣੇ ਵਿਚ ਕੁੜੱਤਣ ਨਹੀਂ ਭਰਨ ਦੇਣੀ ਚਾਹੀਦੀ ਹੈ ਜਾਂ ਅਲੋਚਨਾਤਮਕ, ਨਕਾਰਾਤਮਕ ਭਾਵਨਾ ਅਪਣਾਉਣ ਲਈ ਪ੍ਰੇਰਿਤ ਨਹੀਂ ਹੋਣ ਦੇਣਾ ਚਾਹੀਦਾ ਹੈ। ਇਸ ਦੀ ਬਜਾਇ, ਆਓ ਅਸੀਂ ਯਿਸੂ ਮਸੀਹ ਦੀ ਨਿਸ਼ਠਾ ਦੀ ਨਕਲ ਕਰੀਏ।—1 ਪਤਰਸ 2:21.
ਸਾਡੀਆਂ ਆਪਣੀਆਂ ਅਪੂਰਣਤਾਵਾਂ
9, 10. (ੳ) ਸ਼ਤਾਨ ਦੀ ਰੀਤੀ-ਬਿਵਸਥਾ ਸਾਨੂੰ ਨਿਸ਼ਠਾਹੀਣ ਕੰਮਾਂ ਵਿਚ ਲੁਭਾਉਣ ਲਈ ਕਿਸ ਤਰ੍ਹਾਂ ਸਾਡੀਆਂ ਅਪੂਰਣਤਾਵਾਂ ਤੋਂ ਲਾਭ ਉਠਾਉਂਦੀ ਹੈ? (ਅ) ਜਿਸ ਵਿਅਕਤੀ ਨੇ ਗੰਭੀਰ ਪਾਪ ਕੀਤਾ ਹੈ ਉਸ ਨੂੰ ਕੀ ਕਰਨਾ ਚਾਹੀਦਾ ਹੈ?
9 ਸ਼ਤਾਨ ਸਾਡੀਆਂ ਅਪੂਰਣਤਾਵਾਂ ਤੋਂ ਲਾਭ ਉਠਾਉਣ ਦੁਆਰਾ ਵੀ ਨਿਸ਼ਠਾਹੀਣਤਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਰੀਤੀ-ਵਿਵਸਥਾ ਸਾਡੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਂਦੀ ਹੈ, ਅਤੇ ਸਾਨੂੰ ਉਹ ਕੰਮ ਕਰਨ ਲਈ ਪਰਤਾਉਂਦੀ ਹੈ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੈ। ਦੁੱਖ ਦੀ ਗੱਲ ਹੈ, ਹਰ ਸਾਲ ਹਜ਼ਾਰਾਂ ਲੋਕ ਅਨੈਤਿਕਤਾ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਲੋਕ ਦੁਪੱਖੀ ਜੀਵਨ ਜੀਉਣ ਦੁਆਰਾ ਨਿਸ਼ਠਾਹੀਣਤਾ ਨੂੰ ਵਧਾਉਂਦੇ ਹਨ, ਅਤੇ ਵਫ਼ਾਦਾਰ ਮਸੀਹੀਆਂ ਦਾ ਢੌਂਗ ਕਰਦੇ ਹੋਏ ਲਗਾਤਾਰ ਗ਼ਲਤ ਕੰਮ ਕਰਦੇ ਰਹਿੰਦੇ ਹਨ। ਇਸ ਵਿਸ਼ੇ ਉੱਤੇ ਜਾਗਰੂਕ ਬਣੋ! ਰਸਾਲੇ ਵਿਚ ਲੜੀ “ਨੌਜਵਾਨ ਪੁੱਛਦੇ ਹਨ . . .” ਦੇ ਲੇਖਾਂ ਪ੍ਰਤੀ ਪ੍ਰਤਿਕ੍ਰਿਆ ਦਿਖਾਉਂਦੇ ਹੋਏ, ਇਕ ਨੌਜਵਾਨ ਔਰਤ ਨੇ ਲਿਖਿਆ: “ਇਹ ਲੇਖ ਮੇਰੇ ਜੀਵਨ ਦੀ ਕਹਾਣੀ ਸਨ।” ਗੁਪਤ ਵਿਚ, ਉਸ ਨੇ ਉਨ੍ਹਾਂ ਨੌਜਵਾਨਾਂ ਨਾਲ ਦੋਸਤੀ ਕੀਤੀ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦੇ ਸਨ। ਨਤੀਜਾ? ਉਹ ਲਿਖਦੀ ਹੈ: “ਮੈਂ ਇੰਨੀ ਹੱਦ ਤਕ ਡਿੱਗ ਗਈ ਕਿ ਮੈਂ ਅਨੈਤਿਕਤਾ ਵਿਚ ਸ਼ਾਮਲ ਹੋ ਗਈ, ਅਤੇ ਮੈਨੂੰ ਤਾੜਨਾ ਦਿੱਤੇ ਜਾਣ ਦੀ ਲੋੜ ਪਈ। ਯਹੋਵਾਹ ਨਾਲ ਮੇਰਾ ਸੰਬੰਧ ਵਿਗੜ ਗਿਆ, ਅਤੇ ਮੇਰੇ ਮਾਪਿਆਂ ਦਾ ਅਤੇ ਬਜ਼ੁਰਗਾਂ ਦਾ ਮੇਰੇ ਉੱਤੋਂ ਭਰੋਸਾ ਉੱਠ ਗਿਆ।”b
10 ਇਸ ਨੌਜਵਾਨ ਔਰਤ ਨੇ ਬਜ਼ੁਰਗਾਂ ਤੋਂ ਮਦਦ ਪ੍ਰਾਪਤ ਕੀਤੀ ਅਤੇ ਯਹੋਵਾਹ ਦੀ ਨਿਸ਼ਠਾਵਾਨ ਸੇਵਾ ਵਿਚ ਮੁੜ ਆਈ। ਫਿਰ ਵੀ, ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਇਸ ਤੋਂ ਵੀ ਬਦਤਰ ਨਤੀਜੇ ਅਨੁਭਵ ਕਰਦੇ ਹਨ, ਅਤੇ ਕੁਝ ਤਾਂ ਕਦੀ ਵੀ ਕਲੀਸਿਯਾ ਵਿਚ ਵਾਪਸ ਨਹੀਂ ਆਉਂਦੇ ਹਨ। ਇਸ ਦੁਸ਼ਟ ਸੰਸਾਰ ਵਿਚ ਨਿਸ਼ਠਾਵਾਨ ਬਣਨਾ ਅਤੇ ਪਰਤਾਵਿਆਂ ਦਾ ਵਿਰੋਧ ਕਰਨਾ ਕਿੰਨਾ ਬਿਹਤਰ ਹੈ! ਸੰਸਾਰਕ ਸੰਗਤ ਅਤੇ ਭ੍ਰਿਸ਼ਟ ਕਰਨ ਵਾਲੇ ਮਨੋਰੰਜਨ ਵਰਗੇ ਮਾਮਲਿਆਂ ਉੱਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਦਿੱਤੀਆਂ ਗਈਆਂ ਚੇਤਾਵਨੀਆਂ ਉੱਤੇ ਧਿਆਨ ਦਿਓ। ਇਸ ਤਰ੍ਹਾਂ ਹੋਵੇ ਕਿ ਤੁਸੀਂ ਕਦੇ ਵੀ ਨਿਸ਼ਠਾਹੀਣ ਕੰਮਾਂ ਵਿਚ ਨਾ ਪੈ ਜਾਓ। ਪਰੰਤੂ ਜੇਕਰ ਤੁਸੀਂ ਪੈ ਵੀ ਜਾਂਦੇ ਹੋ, ਤਾਂ ਕਦੀ ਵੀ ਆਪਣੇ ਆਪ ਨੂੰ ਉਹ ਦਿਖਾਉਣ ਦਾ ਢੌਂਗ ਨਾ ਕਰੋ ਜੋ ਤੁਸੀਂ ਨਹੀਂ ਹੋ। (ਜ਼ਬੂਰ 26:4) ਇਸ ਦੀ ਬਜਾਇ, ਮਦਦ ਲਓ। ਮਸੀਹੀ ਮਾਪੇ ਅਤੇ ਬਜ਼ੁਰਗ ਇਸੇ ਲਈ ਹਨ।—ਯਾਕੂਬ 5:14.
11. ਆਪਣੇ ਬਾਰੇ ਬਿਲਕੁਲ ਹੀ ਬੁਰਾ ਦ੍ਰਿਸ਼ਟੀਕੋਣ ਰੱਖਣਾ ਕਿਉਂ ਗ਼ਲਤ ਹੋਵੇਗਾ, ਅਤੇ ਬਾਈਬਲ ਦੀ ਕਿਹੜੀ ਮਿਸਾਲ ਸਾਡੇ ਦ੍ਰਿਸ਼ਟੀਕੋਣ ਨੂੰ ਠੀਕ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ?
11 ਸਾਡੀਆਂ ਅਪੂਰਣਤਾਵਾਂ ਸਾਨੂੰ ਦੂਸਰੇ ਤਰੀਕੇ ਨਾਲ ਖ਼ਤਰੇ ਵਿਚ ਪਾ ਸਕਦੀਆਂ ਹਨ। ਕੁਝ ਜੋ ਨਿਸ਼ਠਾਹੀਣਤਾ ਦਾ ਇਕ ਕੰਮ ਕਰ ਬੈਠਦੇ ਹਨ, ਉਹ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਨੀ ਛੱਡ ਦਿੰਦੇ ਹਨ। ਯਾਦ ਕਰੋ, ਦਾਊਦ ਨੇ ਬਹੁਤ ਗੰਭੀਰ ਪਾਪ ਕੀਤੇ ਸਨ। ਫਿਰ ਵੀ, ਦਾਊਦ ਦੀ ਮੌਤ ਤੋਂ ਬਹੁਤ ਸਮੇਂ ਬਾਅਦ, ਯਹੋਵਾਹ ਨੇ ਉਸ ਨੂੰ ਇਕ ਵਫ਼ਾਦਾਰ ਸੇਵਕ ਵਜੋਂ ਯਾਦ ਰੱਖਿਆ। (ਇਬਰਾਨੀਆਂ 11:32; 12:1) ਕਿਉਂ? ਕਿਉਂਕਿ ਉਸ ਨੇ ਕਦੀ ਵੀ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਨੀ ਨਹੀਂ ਛੱਡੀ। ਕਹਾਉਤਾਂ 24:16 ਕਹਿੰਦਾ ਹੈ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।” ਯਕੀਨਨ, ਜੇਕਰ ਅਸੀਂ ਕੁਝ ਕਮਜ਼ੋਰੀਆਂ ਕਰਕੇ ਜਿਨ੍ਹਾਂ ਵਿਰੁੱਧ ਅਸੀਂ ਸੰਘਰਸ਼ ਕਰ ਰਹੇ ਹਾਂ, ਛੋਟੇ-ਮੋਟੇ ਪਾਪ ਕਰ ਬੈਠਦੇ ਹਾਂ—ਜੀ ਹਾਂ, ਵਾਰ-ਵਾਰ ਕਰ ਬੈਠਦੇ ਹਾਂ—ਤਾਂ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਜੇ ਵੀ ਧਰਮੀ ਰਹਿ ਸਕਦੇ ਹਾਂ ਜੇਕਰ ਅਸੀਂ ਲਗਾਤਾਰ ‘ਉੱਠ ਖਲੋਂਦੇ’ ਹਾਂ—ਯਾਨੀ, ਸੱਚੇ ਦਿੱਲੋਂ ਤੋਬਾ ਕਰਦੇ ਹਾਂ ਅਤੇ ਨਿਸ਼ਠਾਵਾਨ ਸੇਵਾ ਨੂੰ ਦੁਬਾਰਾ ਸ਼ੁਰੂ ਕਰਦੇ ਹਾਂ।—ਤੁਲਨਾ ਕਰੋ 2 ਕੁਰਿੰਥੀਆਂ 2:7.
ਨਿਸ਼ਠਾਹੀਣਤਾ ਦੀਆਂ ਅਸਪੱਸ਼ਟ ਕਿਸਮਾਂ ਤੋਂ ਬਚ ਕੇ ਰਹੋ!
12. ਫ਼ਰੀਸੀਆਂ ਦੇ ਮਾਮਲੇ ਵਿਚ, ਕਿਸ ਤਰ੍ਹਾਂ ਇਕ ਕਠੋਰ, ਕਾਨੂੰਨਪਰਸਤੀ ਦ੍ਰਿਸ਼ਟੀਕੋਣ ਨਿਸ਼ਠਾਹੀਣਤਾ ਵੱਲ ਲੈ ਗਿਆ?
12 ਨਿਸ਼ਠਾਹੀਣਤਾ ਦੀਆਂ ਹੋਰ ਵੀ ਜ਼ਿਆਦਾ ਅਸਪੱਸ਼ਟ ਕਿਸਮਾਂ ਹੁੰਦੀਆਂ ਹਨ। ਇਹ ਸ਼ਾਇਦ ਨਿਸ਼ਠਾ ਦਾ ਭੇਸ ਵੀ ਧਾਰੇ! ਮਿਸਾਲ ਲਈ, ਯਿਸੂ ਦੇ ਦਿਨਾਂ ਦੇ ਫ਼ਰੀਸੀਆਂ ਨੇ ਆਪਣੇ ਆਪ ਨੂੰ ਸ਼ਾਇਦ ਉੱਘੇ ਤੌਰ ਤੇ ਨਿਸ਼ਠਾਵਾਨ ਸਮਝਿਆ ਹੋਵੇਗਾ।c ਪਰੰਤੂ ਉਹ ਨਿਸ਼ਠਾਵਾਨ ਹੋਣ ਵਿਚ ਅਤੇ ਮਨੁੱਖ ਦੇ ਬਣਾਏ ਹੋਏ ਅਸੂਲਾਂ ਦੇ ਇਕ ਕੱਟੜ ਪੈਰੋਕਾਰ ਹੋਣ ਵਿਚ ਅੰਤਰ ਨਾ ਦੇਖ ਸਕੇ, ਕਿਉਂਕਿ ਉਹ ਕਠੋਰ ਅਤੇ ਸਖ਼ਤ ਤਰੀਕੇ ਨਾਲ ਅਲੋਚਨਾਤਮਕ ਸਨ। (ਤੁਲਨਾ ਕਰੋ ਉਪਦੇਸ਼ਕ ਦੀ ਪੋਥੀ 7:16.) ਇਸ ਵਿਚ ਉਹ ਅਸਲ ਵਿਚ ਨਿਸ਼ਠਾਹੀਣ ਸਨ—ਉਨ੍ਹਾਂ ਲੋਕਾਂ ਪ੍ਰਤੀ ਜਿਨ੍ਹਾਂ ਦੀ ਉਨ੍ਹਾਂ ਨੂੰ ਸੇਵਾ ਕਰਨੀ ਚਾਹੀਦੀ ਸੀ, ਉਸ ਬਿਵਸਥਾ ਦੇ ਅਸਲੀ ਅਰਥ ਪ੍ਰਤੀ ਜਿਸ ਨੂੰ ਸਿਖਾਉਣ ਦਾ ਉਹ ਦਾਅਵਾ ਕਰਦੇ ਸਨ, ਅਤੇ ਖ਼ੁਦ ਯਹੋਵਾਹ ਪ੍ਰਤੀ ਵੀ। ਇਸ ਦੇ ਉਲਟ, ਯਿਸੂ ਬਿਵਸਥਾ ਦੇ ਅਸਲੀ ਅਰਥ ਪ੍ਰਤੀ ਨਿਸ਼ਠਾਵਾਨ ਸੀ, ਜੋ ਪ੍ਰੇਮ ਉੱਤੇ ਆਧਾਰਿਤ ਸੀ। ਇਸ ਤਰ੍ਹਾਂ, ਉਸ ਨੇ ਲੋਕਾਂ ਨੂੰ ਮਜ਼ਬੂਤ ਅਤੇ ਉਤਸ਼ਾਹਿਤ ਕੀਤਾ, ਠੀਕ ਜਿਵੇਂ ਮਸੀਹਾਈ ਭਵਿੱਖਬਾਣੀਆਂ ਨੇ ਪਹਿਲਾਂ ਹੀ ਦੱਸਿਆ ਸੀ।—ਯਸਾਯਾਹ 42:3; 50:4; 61:1, 2.
13. (ੳ) ਮਸੀਹੀ ਮਾਪੇ ਕਿਸ ਤਰ੍ਹਾਂ ਨਿਸ਼ਠਾਹੀਣ ਹੋ ਸਕਦੇ ਹਨ? (ਅ) ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦੇਣ ਵਿਚ ਹੱਦੋਂ ਵੱਧ ਸਖ਼ਤ, ਆਲੋਚਨਾਤਮਕ, ਜਾਂ ਦੋਸ਼ ਲੱਭਣ ਵਾਲੇ ਕਿਉਂ ਨਹੀਂ ਹੋਣਾ ਚਾਹੀਦਾ ਹੈ?
13 ਕੁਝ ਹੱਦ ਤਕ ਅਧਿਕਾਰ ਰੱਖਣ ਵਾਲੇ ਮਸੀਹੀ ਇਸ ਸੰਬੰਧ ਵਿਚ ਯਿਸੂ ਦੇ ਨਮੂਨੇ ਤੋਂ ਬਹੁਤ ਲਾਭ ਪ੍ਰਾਪਤ ਕਰਦੇ ਹਨ। ਮਿਸਾਲ ਲਈ, ਨਿਸ਼ਠਾਵਾਨ ਮਾਪੇ ਜਾਣਦੇ ਹਨ ਕਿ ਉਨ੍ਹਾਂ ਵਾਸਤੇ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦੇਣਾ ਜ਼ਰੂਰੀ ਹੈ। (ਕਹਾਉਤਾਂ 13:24) ਫਿਰ ਵੀ ਉਹ ਨਿਸ਼ਚਿਤ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਗੁੱਸੇ ਵਿਚ ਦਿੱਤੇ ਗਏ ਸਖ਼ਤ ਅਨੁਸ਼ਾਸਨ ਜਾਂ ਲਗਾਤਾਰ ਅਲੋਚਨਾ ਨਾਲ ਨਹੀਂ ਖਿਝਾਉਂਦੇ ਹਨ। ਜਿਹੜੇ ਬੱਚੇ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਮਾਪਿਆਂ ਨੂੰ ਕਦੀ ਵੀ ਖ਼ੁਸ਼ ਨਹੀਂ ਕਰ ਸਕਦੇ ਹਨ ਜਾਂ ਜੋ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਦੀ ਉਪਾਸਨਾ ਉਨ੍ਹਾਂ ਨੂੰ ਸਿਰਫ਼ ਦੋਸ਼ ਲੱਭਣ ਵਾਲੇ ਅਤੇ ਆਲੋਚਨਾਤਮਕ ਬਣਾਉਂਦੀ ਜਾਪਦੀ ਹੈ, ਸ਼ਾਇਦ ਮਨ ਹਾਰ ਬੈਠਣ ਅਤੇ, ਨਤੀਜੇ ਵਜੋਂ, ਸੱਚੀ ਨਿਹਚਾ ਤੋਂ ਦੂਰ ਹੋ ਜਾਣ।—ਕੁਲੁੱਸੀਆਂ 3:21.
14. ਮਸੀਹੀ ਚਰਵਾਹੇ ਉਸ ਝੁੰਡ ਪ੍ਰਤੀ ਕਿਵੇਂ ਨਿਸ਼ਠਾਵਾਨ ਸਾਬਤ ਹੋ ਸਕਦੇ ਹਨ ਜਿਸ ਦੀ ਉਹ ਸੇਵਾ ਕਰਦੇ ਹਨ?
14 ਇਸੇ ਤਰ੍ਹਾਂ, ਮਸੀਹੀ ਬਜ਼ੁਰਗ ਅਤੇ ਸਫ਼ਰੀ ਨਿਗਾਹਬਾਨ ਝੁੰਡ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਖ਼ਤਰਿਆਂ ਵੱਲ ਧਿਆਨ ਦਿੰਦੇ ਹਨ। ਨਿਸ਼ਠਾਵਾਨ ਚਰਵਾਹਿਆਂ ਵਜੋਂ, ਉਹ ਜਦੋਂ ਲੋੜ ਹੁੰਦੀ ਹੈ ਉਦੋਂ ਸਲਾਹ ਦਿੰਦੇ ਹਨ, ਪਹਿਲਾਂ ਇਹ ਨਿਸ਼ਚਿਤ ਕਰਦੇ ਹੋਏ ਕਿ ਉਨ੍ਹਾਂ ਕੋਲ ਸਾਰੇ ਤੱਥ ਮੌਜੂਦ ਹਨ ਅਤੇ ਉਹ ਧਿਆਨਪੂਰਵਕ ਬਾਈਬਲ ਅਤੇ ਸੰਸਥਾ ਦੇ ਪ੍ਰਕਾਸ਼ਨਾਂ ਉੱਤੇ ਆਧਾਰਿਤ ਸਲਾਹ ਦਿੰਦੇ ਹਨ। (ਜ਼ਬੂਰ 119:105; ਕਹਾਉਤਾਂ 18:13) ਉਹ ਇਹ ਵੀ ਜਾਣਦੇ ਹਨ ਕਿ ਭੇਡਾਂ ਅਧਿਆਤਮਿਕ ਉਤਸ਼ਾਹ ਅਤੇ ਭੋਜਨ ਲਈ ਉਨ੍ਹਾਂ ਉੱਤੇ ਨਿਰਭਰ ਕਰ ਰਹੀਆਂ ਹਨ। ਇਸ ਲਈ ਉਹ ਯਿਸੂ ਮਸੀਹ, ਅਰਥਾਤ ਅੱਛਾ ਅਯਾਲੀ, ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਹਰ ਹਫ਼ਤੇ ਮਸੀਹੀ ਸਭਾਵਾਂ ਵਿਚ ਭੇਡਾਂ ਦੀ ਨਿਸ਼ਠਾ ਨਾਲ ਟਹਿਲ ਕਰਦੇ ਹਨ—ਉਨ੍ਹਾਂ ਨੂੰ ਨਿਰਾਸ਼ ਕਰਨ ਦੀ ਬਜਾਇ ਉਹ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਦੇ ਹਨ।—ਮੱਤੀ 20:28; ਅਫ਼ਸੀਆਂ 4:11, 12; ਇਬਰਾਨੀਆਂ 13:20, 21.
15. ਪਹਿਲੀ ਸਦੀ ਵਿਚ ਕੁਝ ਵਿਅਕਤੀਆਂ ਨੇ ਕਿਵੇਂ ਦਿਖਾਇਆ ਕਿ ਉਹ ਗ਼ਲਤ ਨਿਸ਼ਠਾ ਰੱਖਦੇ ਸਨ?
15 ਨਿਸ਼ਠਾਹੀਣਤਾ ਦੀ ਇਕ ਹੋਰ ਅਸਪੱਸ਼ਟ ਕਿਸਮ ਹੈ ਗ਼ਲਤ ਨਿਸ਼ਠਾ। ਬਾਈਬਲੀ ਅਰਥ ਵਿਚ ਸੱਚੀ ਨਿਸ਼ਠਾ ਸਾਨੂੰ ਕਿਸੇ ਵੀ ਵਫ਼ਾਦਾਰੀ ਨੂੰ ਯਹੋਵਾਹ ਪਰਮੇਸ਼ੁਰ ਪ੍ਰਤੀ ਸਾਡੀ ਨਿਸ਼ਠਾ ਤੋਂ ਅੱਗੇ ਨਹੀਂ ਰੱਖਣ ਦਿੰਦੀ ਹੈ। ਪਹਿਲੀ ਸਦੀ ਵਿਚ ਬਹੁਤ ਸਾਰੇ ਯਹੂਦੀ, ਮੂਸਾ ਦੀ ਬਿਵਸਥਾ ਅਤੇ ਯਹੂਦੀ ਰੀਤੀ-ਬਿਵਸਥਾ ਨਾਲ ਹਠ ਨਾਲ ਚਿੰਬੜੇ ਰਹੇ। ਫਿਰ ਵੀ, ਉਸ ਬਾਗ਼ੀ ਕੌਮ ਤੋਂ ਆਪਣੀਆਂ ਬਰਕਤਾਂ ਹਟਾ ਕੇ ਅਧਿਆਤਮਿਕ ਇਸਰਾਏਲ ਦੀ ਕੌਮ ਨੂੰ ਦੇਣ ਦਾ ਯਹੋਵਾਹ ਦਾ ਸਮਾਂ ਆ ਗਿਆ ਸੀ। ਤੁਲਨਾਤਮਕ ਤੌਰ ਤੇ ਕੇਵਲ ਥੋੜ੍ਹੇ ਹੀ ਲੋਕ ਯਹੋਵਾਹ ਪ੍ਰਤੀ ਨਿਸ਼ਠਾਵਾਨ ਰਹੇ ਅਤੇ ਇਸ ਅਤਿ ਮਹੱਤਵਪੂਰਣ ਤਬਦੀਲੀ ਨੂੰ ਸਵੀਕਾਰ ਕੀਤਾ। ਸੱਚੇ ਮਸੀਹੀਆਂ ਵਿਚ ਵੀ, ਯਹੂਦੀ ਰੀਤ-ਰਸਮਾਂ ਦੇ ਕੁਝ ਸਮਰਥਕਾਂ ਨੇ ਮੂਸਾ ਦੀ ਬਿਵਸਥਾ ਦੀਆਂ “ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ” ਵੱਲ ਮੁੜ ਜਾਣ ਦੀ ਜ਼ਿੱਦ ਕੀਤੀ, ਜੋ ਕਿ ਮਸੀਹ ਵਿਚ ਪੂਰੀਆਂ ਹੋ ਚੁੱਕੀਆਂ ਸਨ।—ਗਲਾਤੀਆਂ 4:9; 5:6-12; ਫ਼ਿਲਿੱਪੀਆਂ 3:2, 3.
16. ਯਹੋਵਾਹ ਦੇ ਨਿਸ਼ਠਾਵਾਨ ਸੇਵਕ, ਸਮਾਯੋਜਨਾਵਾਂ ਪ੍ਰਤੀ ਕਿਸ ਤਰ੍ਹਾਂ ਪ੍ਰਤਿਕ੍ਰਿਆ ਦਿਖਾਉਂਦੇ ਹਨ?
16 ਇਸ ਦੇ ਉਲਟ, ਆਧੁਨਿਕ ਦਿਨਾਂ ਵਿਚ ਯਹੋਵਾਹ ਦੇ ਲੋਕਾਂ ਨੇ ਆਪਣੇ ਆਪ ਨੂੰ ਤਬਦੀਲੀਆਂ ਦੇ ਸਮਿਆਂ ਦੌਰਾਨ ਨਿਸ਼ਠਾਵਾਨ ਸਾਬਤ ਕੀਤਾ ਹੈ। ਜਿਉਂ-ਜਿਉਂ ਪ੍ਰਗਟ ਸੱਚਾਈ ਦਾ ਚਾਨਣ ਵਧਦਾ ਜਾਂਦਾ ਹੈ, ਸਮਾਯੋਜਨਾਵਾਂ ਕੀਤੀਆਂ ਜਾਂਦੀਆਂ ਹਨ। (ਕਹਾਉਤਾਂ 4:18) ਹਾਲ ਹੀ ਵਿਚ, “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਮੱਤੀ 24:34 ਵਿਚ ਵਰਤੇ ਗਏ ਸ਼ਬਦ “ਪੀਹੜੀ” ਬਾਰੇ, ਅਤੇ ਮੱਤੀ 25:31-46 ਵਿਚ ਜ਼ਿਕਰ ਕੀਤੀਆਂ ਗਈਆਂ “ਭੇਡਾਂ” ਅਤੇ “ਬੱਕਰੀਆਂ” ਦੇ ਨਿਆਉਂ ਦੇ ਸਮੇਂ ਬਾਰੇ ਸਾਡੀ ਸਮਝ ਵਿਚ ਸੋਧ ਕਰਨ ਵਿਚ ਮਦਦ ਕੀਤੀ ਹੈ। ਨਾਲ ਹੀ ਇਸ ਨੇ ਕੁਝ ਖ਼ਾਸ ਪ੍ਰਕਾਰ ਦੀਆਂ ਸਿਵਲੀਅਨ ਸੇਵਾਵਾਂ ਬਾਰੇ ਸਾਡੇ ਦ੍ਰਿਸ਼ਟੀਕੋਣ ਵਿਚ ਵੀ ਸੋਧ ਕਰਨ ਵਿਚ ਮਦਦ ਕੀਤੀ ਹੈ। (ਮੱਤੀ 24:45) ਬਿਨਾਂ ਸ਼ੱਕ ਕੁਝ ਧਰਮ-ਤਿਆਗੀ ਖ਼ੁਸ਼ ਹੁੰਦੇ ਜੇਕਰ ਬਹੁਤ ਸਾਰੇ ਯਹੋਵਾਹ ਦੇ ਗਵਾਹ ਇਨ੍ਹਾਂ ਵਿਸ਼ਿਆਂ ਉੱਤੇ ਪੁਰਾਣੀ ਸਮਝ ਨੂੰ ਹੀ ਸਖ਼ਤੀ ਨਾਲ ਫੜੀ ਰੱਖਦੇ ਅਤੇ ਤਰੱਕੀ ਕਰਨ ਤੋਂ ਇਨਕਾਰ ਕਰਦੇ। ਪਰੰਤੂ ਇਸ ਤਰ੍ਹਾਂ ਨਹੀਂ ਹੋਇਆ। ਕਿਉਂ? ਕਿਉਂਕਿ ਯਹੋਵਾਹ ਦੇ ਲੋਕ ਨਿਸ਼ਠਾਵਾਨ ਹਨ।
17. ਕਿਸੇ-ਕਿਸੇ ਵੇਲੇ ਸਾਡੇ ਪਿਆਰੇ ਸਾਡੀ ਨਿਸ਼ਠਾ ਨੂੰ ਕਿਵੇਂ ਪਰਖ ਸਕਦੇ ਹਨ?
17 ਪਰੰਤੂ, ਗ਼ਲਤ ਨਿਸ਼ਠਾ ਦਾ ਮਾਮਲਾ ਸਾਨੂੰ ਵਿਅਕਤੀਗਤ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਇਕ ਜਿਗਰੀ ਮਿੱਤਰ ਜਾਂ ਪਰਿਵਾਰ ਦਾ ਹੀ ਇਕ ਮੈਂਬਰ ਅਜਿਹਾ ਰਾਹ ਚੁਣਦਾ ਹੈ ਜੋ ਬਾਈਬਲ ਦੇ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ, ਤਾਂ ਅਸੀਂ ਸ਼ਾਇਦ ਆਪਣੇ ਆਪ ਨੂੰ ਦੁਚਿੱਤੇ ਮਹਿਸੂਸ ਕਰੀਏ ਕਿ ਅਸੀਂ ਆਪਣੀ ਨਿਸ਼ਠਾ ਕਿਸ ਵੱਲ ਲਗਾਈਏ। ਕੁਦਰਤੀ ਗੱਲ ਹੈ, ਅਸੀਂ ਪਰਿਵਾਰ ਦੇ ਮੈਂਬਰਾਂ ਪ੍ਰਤੀ ਨਿਸ਼ਠਾਵਾਨ ਮਹਿਸੂਸ ਕਰਦੇ ਹਾਂ। ਪਰੰਤੂ ਸਾਨੂੰ ਉਨ੍ਹਾਂ ਪ੍ਰਤੀ ਆਪਣੀ ਵਫ਼ਾਦਾਰੀ ਨੂੰ, ਯਹੋਵਾਹ ਪ੍ਰਤੀ ਆਪਣੀ ਨਿਸ਼ਠਾ ਤੋਂ ਕਦੇ ਵੀ ਅੱਗੇ ਨਹੀਂ ਰੱਖਣਾ ਚਾਹੀਦਾ ਹੈ। (ਤੁਲਨਾ ਕਰੋ 1 ਸਮੂਏਲ 23:16-18.) ਅਸੀਂ ਨਾ ਹੀ ਕਿਸੇ ਗੰਭੀਰ ਪਾਪ ਨੂੰ ਲੁਕਾਉਣ ਵਿਚ ਪਾਪੀਆਂ ਦੀ ਮਦਦ ਕਰਾਂਗੇ ਅਤੇ ਨਾ ਹੀ ਅਸੀਂ ਬਜ਼ੁਰਗਾਂ ਵਿਰੁੱਧ ਹੋ ਕੇ ਉਨ੍ਹਾਂ ਦਾ ਸਮਰਥਨ ਕਰਾਂਗੇ ਜੋ ‘ਉਨ੍ਹਾਂ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰਨ’ ਦੀ ਕੋਸ਼ਿਸ਼ ਕਰ ਰਹੇ ਹਨ। (ਗਲਾਤੀਆਂ 6:1) ਅਜਿਹਾ ਕਰਨਾ ਯਹੋਵਾਹ ਪ੍ਰਤੀ, ਉਸ ਦੇ ਸੰਗਠਨ ਪ੍ਰਤੀ, ਅਤੇ ਆਪਣੇ ਕਿਸੇ ਪਿਆਰੇ ਪ੍ਰਤੀ ਨਿਸ਼ਠਾਹੀਣਤਾ ਹੋਵੇਗੀ। ਪਾਪੀ ਅਤੇ ਉਸ ਨੂੰ ਲੋੜੀਂਦੇ ਅਨੁਸ਼ਾਸਨ ਵਿਚਕਾਰ ਖੜ੍ਹਾ ਪਾਉਣਾ, ਅਸਲ ਵਿਚ, ਯਹੋਵਾਹ ਦੇ ਪ੍ਰੇਮ ਦੇ ਪ੍ਰਗਟਾਵੇ ਨੂੰ ਉਸ ਤਕ ਪਹੁੰਚਣ ਤੋਂ ਰੋਕਣਾ ਹੈ। (ਇਬਰਾਨੀਆਂ 12:5-7) ਇਹ ਵੀ ਯਾਦ ਰੱਖੋ ਕਿ “ਹਿੱਤਕਾਰੀ ਵੱਲੋਂ ਘਾਉ ਵਫਾਦਾਰੀ ਵਾਲੇ ਹਨ।” (ਕਹਾਉਤਾਂ 27:6) ਪਰਮੇਸ਼ੁਰ ਦੇ ਬਚਨ ਤੇ ਆਧਾਰਿਤ ਸਪੱਸ਼ਟ, ਪ੍ਰੇਮਮਈ ਸਲਾਹ ਗ਼ਲਤੀ ਕਰਨ ਵਾਲੇ ਸਾਡੇ ਪਿਆਰੇ ਦੇ ਘਮੰਡ ਨੂੰ ਠੇਸ ਪਹੁੰਚਾ ਸਕਦੀ ਹੈ, ਪਰੰਤੂ ਅਖ਼ੀਰ ਵਿਚ ਇਹ ਜਾਨ-ਬਚਾਉ ਸਾਬਤ ਹੋ ਸਕਦੀ ਹੈ!
ਸਤਾਹਟ ਦੇ ਬਾਵਜੂਦ ਨਿਸ਼ਠਾ ਕਾਇਮ ਰਹਿੰਦੀ ਹੈ
18, 19. (ੳ) ਆਹਾਬ ਨਾਬੋਥ ਤੋਂ ਕੀ ਚਾਹੁੰਦਾ ਸੀ, ਅਤੇ ਨਾਬੋਥ ਨੇ ਕਿਉਂ ਇਨਕਾਰ ਕਰ ਦਿੱਤਾ ਸੀ? (ਅ) ਨਾਬੋਥ ਨੇ ਆਪਣੀ ਨਿਸ਼ਠਾ ਲਈ ਜੋ ਕੀਮਤ ਦਿੱਤੀ, ਕੀ ਉਹ ਯੋਗ ਸੀ? ਵਿਆਖਿਆ ਕਰੋ।
18 ਕਈ ਵਾਰੀ ਸਾਡੀ ਨਿਸ਼ਠਾ ਉੱਤੇ ਸ਼ਤਾਨ ਦੇ ਹਮਲੇ ਸਿੱਧੇ ਹੁੰਦੇ ਹਨ। ਨਾਬੋਥ ਦੀ ਮਿਸਾਲ ਉੱਤੇ ਵਿਚਾਰ ਕਰੋ। ਜਦੋਂ ਰਾਜਾ ਆਹਾਬ ਨੇ ਉਸ ਉੱਤੇ ਆਪਣੇ ਅੰਗੂਰਾਂ ਦਾ ਬਾਗ਼ ਵੇਚਣ ਲਈ ਜ਼ੋਰ ਪਾਇਆ, ਤਾਂ ਉਸ ਨੇ ਜਵਾਬ ਦਿੱਤਾ: “ਯਹੋਵਾਹ ਏਹ ਮੈਥੋਂ ਦੂਰ ਰੱਖੇ ਕਿ ਮੈਂ ਆਪਣੇ ਪਿਉ ਦਾਦਿਆਂ ਦੀ ਮੀਰਾਸ ਤੁਹਾਨੂੰ ਦੇਵਾਂ।” (1 ਰਾਜਿਆਂ 21:3) ਨਾਬੋਥ ਜ਼ਿੱਦ ਨਹੀਂ ਕਰ ਰਿਹਾ ਸੀ; ਉਹ ਨਿਸ਼ਠਾ ਦਿਖਾ ਰਿਹਾ ਸੀ। ਮੂਸਾ ਦੀ ਬਿਵਸਥਾ ਨੇ ਹੁਕਮ ਦਿੱਤਾ ਸੀ ਕਿ ਕੋਈ ਵੀ ਇਸਰਾਏਲੀ ਆਪਣੀ ਜੱਦੀ ਭੂਮੀ ਨੂੰ ਸਦਾ ਲਈ ਨਾ ਵੇਚੇ। (ਲੇਵੀਆਂ 25:23-28) ਨਾਬੋਥ ਯਕੀਨਨ ਜਾਣਦਾ ਸੀ ਕਿ ਇਹ ਭ੍ਰਿਸ਼ਟ ਰਾਜਾ ਉਸ ਨੂੰ ਮਰਵਾ ਸਕਦਾ ਹੈ, ਕਿਉਂਕਿ ਆਹਾਬ ਨੇ ਪਹਿਲਾਂ ਹੀ ਆਪਣੀ ਪਤਨੀ, ਈਜ਼ਬਲ ਨੂੰ, ਯਹੋਵਾਹ ਦੇ ਬਹੁਤ ਸਾਰੇ ਨਬੀਆਂ ਨੂੰ ਮਰਵਾਉਣ ਦਿੱਤਾ ਸੀ! ਫਿਰ ਵੀ ਨਾਬੋਥ ਦ੍ਰਿੜ੍ਹ ਰਿਹਾ।—1 ਰਾਜਿਆਂ 18:4.
19 ਨਿਸ਼ਠਾ ਕਦੇ-ਕਦਾਈਂ ਕੀਮਤ ਦੀ ਮੰਗ ਕਰਦੀ ਹੈ। ਈਜ਼ਬਲ ਨੇ, ਕੁਝ “ਨਿਕੰਮੇ ਬੰਦਿਆਂ” ਦੀ ਮਦਦ ਨਾਲ, ਨਾਬੋਥ ਉੱਤੇ ਉਸ ਅਪਰਾਧ ਦਾ ਦੋਸ਼ ਲਗਵਾਇਆ ਜੋ ਉਸ ਨੇ ਨਹੀਂ ਕੀਤਾ ਸੀ। ਨਤੀਜੇ ਵਜੋਂ, ਉਹ ਅਤੇ ਉਸ ਦੇ ਪੁੱਤਰਾਂ ਨੂੰ ਮਾਰ ਦਿੱਤਾ ਗਿਆ। (1 ਰਾਜਿਆਂ 21:7-16, ਨਿ ਵ; 2 ਰਾਜਿਆਂ 9:26) ਕੀ ਇਸ ਦਾ ਇਹ ਅਰਥ ਹੈ ਕਿ ਨਾਬੋਥ ਦੀ ਨਿਸ਼ਠਾ ਗ਼ਲਤ ਸੀ? ਨਹੀਂ! ਨਾਬੋਥ ਉਨ੍ਹਾਂ ਬਹੁਤ ਸਾਰੇ ਨਿਸ਼ਠਾਵਾਨ ਆਦਮੀਆਂ ਅਤੇ ਔਰਤਾਂ ਵਿੱਚੋਂ ਇਕ ਹੈ ਜੋ ਇਸ ਸਮੇਂ ਯਹੋਵਾਹ ਦੀ ਯਾਦਾਸ਼ਤ ਵਿਚ “ਜੀਉਂਦੇ” ਹਨ, ਅਤੇ ਪੁਨਰ-ਉਥਾਨ ਦੇ ਸਮੇਂ ਤਕ ਕਬਰ ਵਿਚ ਸੁਰੱਖਿਅਤ ਸੌਂ ਰਹੇ ਹਨ।—ਲੂਕਾ 20:38; ਰਸੂਲਾਂ ਦੇ ਕਰਤੱਬ 24:15.
20. ਆਪਣੀ ਨਿਸ਼ਠਾ ਨੂੰ ਬਣਾਈ ਰੱਖਣ ਲਈ, ਉਮੀਦ ਕਿਵੇਂ ਸਾਡੀ ਮਦਦ ਕਰ ਸਕਦੀ ਹੈ?
20 ਇਹੋ ਵਾਅਦਾ ਅੱਜ ਯਹੋਵਾਹ ਦੇ ਨਿਸ਼ਠਾਵਾਨਾਂ ਨੂੰ ਯਕੀਨ ਦੁਆਉਂਦਾ ਹੈ। ਅਸੀਂ ਜਾਣਦੇ ਹਾਂ ਕਿ ਇਸ ਸੰਸਾਰ ਵਿਚ ਸਾਨੂੰ ਆਪਣੀ ਨਿਸ਼ਠਾ ਲਈ ਸ਼ਾਇਦ ਬਹੁਤ ਭਾਰੀ ਕੀਮਤ ਦੇਣੀ ਪਵੇ। ਯਿਸੂ ਮਸੀਹ ਨੇ ਆਪਣੀ ਨਿਸ਼ਠਾ ਲਈ ਆਪਣੀ ਜਾਨ ਦਿੱਤੀ, ਅਤੇ ਉਸ ਨੇ ਆਪਣੇ ਪੈਰੋਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨਾਲ ਵੀ ਚੰਗਾ ਵਿਵਹਾਰ ਨਹੀਂ ਕੀਤਾ ਜਾਵੇਗਾ। (ਯੂਹੰਨਾ 15:20) ਜਿਵੇਂ ਭਵਿੱਖ ਲਈ ਉਸ ਦੀ ਉਮੀਦ ਨੇ ਉਸ ਨੂੰ ਸੰਭਾਲੀ ਰੱਖਿਆ, ਉਵੇਂ ਹੀ ਸਾਡੀ ਵੀ ਉਮੀਦ ਸਾਨੂੰ ਸੰਭਾਲੀ ਰੱਖਦੀ ਹੈ। (ਇਬਰਾਨੀਆਂ 12:2) ਇਸ ਲਈ ਅਸੀਂ ਹਰ ਪ੍ਰਕਾਰ ਦੀ ਸਤਾਹਟ ਵਿਚ ਨਿਸ਼ਠਾਵਾਨ ਰਹਿ ਸਕਦੇ ਹਾਂ।
21. ਯਹੋਵਾਹ ਆਪਣੇ ਨਿਸ਼ਠਾਵਾਨਾਂ ਨੂੰ ਕੀ ਭਰੋਸਾ ਦਿੰਦਾ ਹੈ?
21 ਇਹ ਸੱਚ ਹੈ ਕਿ ਅੱਜ ਤੁਲਨਾਤਮਕ ਤੌਰ ਤੇ ਸਾਡੇ ਵਿੱਚੋਂ ਕੁਝ ਹੀ ਲੋਕ ਹਨ ਜਿਨ੍ਹਾਂ ਦੀ ਨਿਸ਼ਠਾ ਉੱਤੇ ਅਜਿਹੇ ਸਿੱਧੇ ਹਮਲੇ ਹੁੰਦੇ ਹਨ। ਪਰੰਤੂ ਅੰਤ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਲੋਕ ਸ਼ਾਇਦ ਹੋਰ ਜ਼ਿਆਦਾ ਸਤਾਹਟ ਦਾ ਸਾਮ੍ਹਣਾ ਕਰਨ। ਅਸੀਂ ਕਿਵੇਂ ਨਿਸ਼ਚਿਤ ਹੋ ਸਕਦੇ ਹਾਂ ਕਿ ਅਸੀਂ ਆਪਣੀ ਨਿਸ਼ਠਾ ਨੂੰ ਕਾਇਮ ਰੱਖਾਂਗੇ? ਹੁਣ ਆਪਣੀ ਨਿਸ਼ਠਾ ਕਾਇਮ ਰੱਖਣ ਦੁਆਰਾ। ਯਹੋਵਾਹ ਨੇ ਸਾਨੂੰ ਇਕ ਵੱਡਾ ਕੰਮ ਸੌਂਪਿਆ ਹੈ—ਉਸ ਦੇ ਰਾਜ ਬਾਰੇ ਪ੍ਰਚਾਰ ਕਰਨਾ ਅਤੇ ਸਿਖਾਉਣਾ। ਆਓ ਅਸੀਂ ਇਸ ਮਹੱਤਵਪੂਰਣ ਕੰਮ ਨੂੰ ਨਿਸ਼ਠਾ ਨਾਲ ਕਰਦੇ ਰਹੀਏ। (1 ਕੁਰਿੰਥੀਆਂ 15:58) ਜੇਕਰ ਅਸੀਂ ਮਨੁੱਖੀ ਅਪੂਰਣਤਾਵਾਂ ਨੂੰ, ਯਹੋਵਾਹ ਦੇ ਸੰਗਠਨ ਪ੍ਰਤੀ ਆਪਣੀ ਨਿਸ਼ਠਾ ਨੂੰ ਖੋਰਨ ਨਹੀਂ ਦਿੰਦੇ ਹਾਂ, ਅਤੇ ਜੇਕਰ ਅਸੀਂ ਗ਼ਲਤ ਨਿਸ਼ਠਾ ਵਰਗੀਆਂ ਨਿਸ਼ਠਾ ਦੀਆਂ ਅਸਪੱਸ਼ਟ ਕਿਸਮਾਂ ਵਿਰੁੱਧ ਆਪਣੀ ਰਾਖੀ ਕਰਦੇ ਹਾਂ, ਤਾਂ ਅਸੀਂ ਬਿਹਤਰ ਤਰੀਕੇ ਨਾਲ ਤਿਆਰ ਹੋਵਾਂਗੇ ਜਦੋਂ ਸਾਡੀ ਨਿਸ਼ਠਾ ਹੋਰ ਸਖ਼ਤੀ ਨਾਲ ਪਰਖੀ ਜਾਵੇਗੀ। ਕੁਝ ਵੀ ਹੋਵੇ, ਸਾਨੂੰ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਨਿਸ਼ਠਾਵਾਨ ਸੇਵਕਾਂ ਪ੍ਰਤੀ ਯਕੀਨਨ ਨਿਸ਼ਠਾਵਾਨ ਹੈ। (2 ਸਮੂਏਲ 22:26) ਜੀ ਹਾਂ, ਉਹ ਆਪਣੇ ਨਿਸ਼ਠਾਵਾਨਾਂ ਦੀ ਰੱਖਿਆ ਕਰੇਗਾ!—ਜ਼ਬੂਰ 97:10.
[ਫੁਟਨੋਟ]
a ਯਿਸੂ ਅਜਿਹੀ ਇਕ ਮੁਨਾਫ਼ੇ ਵਾਲੀ ਵਪਾਰਕ ਸੰਸਥਾ ਉੱਤੇ ਹਮਲਾ ਕਰਨ ਲਈ ਦਲੇਰ ਸੀ। ਇਕ ਇਤਿਹਾਸਕਾਰ ਅਨੁਸਾਰ, ਹੈਕਲ ਦਾ ਕਰ ਇਕ ਖ਼ਾਸ ਪ੍ਰਾਚੀਨ ਯਹੂਦੀ ਸਿੱਕੇ ਵਿਚ ਦੇਣਾ ਹੁੰਦਾ ਸੀ। ਇਸ ਲਈ ਹੈਕਲ ਵਿਚ ਆਉਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਕਰ ਦੇਣ ਲਈ ਆਪਣੇ ਪੈਸਿਆਂ ਨੂੰ ਵਟਾਉਣ ਦੀ ਜ਼ਰੂਰਤ ਪੈਂਦੀ ਸੀ। ਪੈਸਿਆਂ ਦਾ ਵਟਾਂਦਰਾ ਕਰਨ ਵਾਲਿਆਂ ਨੂੰ ਵਟਾਂਦਰਾ ਕਰਨ ਲਈ ਇਕ ਬੱਝੀ ਕੀਮਤ ਮੰਗਣ ਦੀ ਇਜਾਜ਼ਤ ਸੀ, ਅਤੇ ਇਸ ਤਰ੍ਹਾਂ ਉਹ ਬਹੁਤ ਪੈਸਾ ਕਮਾਉਂਦੇ ਸਨ।
b ਦਸੰਬਰ 22, 1993; ਜਨਵਰੀ 8, 1994; ਅਤੇ ਜਨਵਰੀ 22, 1994 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇਖੋ।
c ਉਨ੍ਹਾਂ ਦੀ ਭਾਈਬੰਦੀ ਹਸਿਦਿਮ ਤੋਂ ਸ਼ੁਰੂ ਹੁੰਦੀ ਹੈ, ਅਜਿਹਾ ਇਕ ਸਮੂਹ ਜੋ ਸਦੀਆਂ ਪਹਿਲਾਂ ਯੂਨਾਨੀ ਪ੍ਰਭਾਵ ਦਾ ਵਿਰੋਧ ਕਰਨ ਲਈ ਖੜ੍ਹਾ ਹੋਇਆ ਸੀ। ਹਸਿਦਿਮ ਨੇ ਆਪਣਾ ਨਾਂ ਇਬਰਾਨੀ ਸ਼ਬਦ ਖ਼ਸਿਦਿਮ ਤੋਂ ਲਿਆ ਹੈ, ਅਰਥਾਤ “ਨਿਸ਼ਠਾਵਾਨਾਂ” ਜਾਂ “ਧਰਮੀ।” ਸ਼ਾਇਦ ਉਨ੍ਹਾਂ ਨੇ ਮਹਿਸੂਸ ਕੀਤਾ ਹੋਵੇ ਕਿ ਯਹੋਵਾਹ ਦੇ “ਨਿਸ਼ਠਾਵਾਨਾਂ” ਦਾ ਜ਼ਿਕਰ ਕਰਨ ਵਾਲੇ ਸ਼ਾਸਤਰਵਚਨ, ਕੁਝ ਖ਼ਾਸ ਤਰੀਕੇ ਨਾਲ ਉਨ੍ਹਾਂ ਉੱਤੇ ਲਾਗੂ ਹੁੰਦੇ ਹਨ। (ਜ਼ਬੂਰ 50:5, ਨਿ ਵ) ਉਹ, ਅਤੇ ਉਨ੍ਹਾਂ ਤੋਂ ਬਾਅਦ ਫ਼ਰੀਸੀ, ਕੱਟੜ, ਅਤੇ ਬਿਵਸਥਾ ਦੇ ਸ਼ਾਬਦਿਕ ਅਰਥ ਦੇ ਸਵੈ-ਨਿਯੁਕਤ ਰੱਖਿਅਕ ਸਨ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਅਸੀਂ ਦੂਸਰਿਆਂ ਦੀਆਂ ਅਪੂਰਣਤਾਵਾਂ ਨੂੰ ਸਾਨੂੰ ਨਿਸ਼ਠਾਹੀਣਤਾ ਵੱਲ ਲੈ ਜਾਣ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਾਂ?
◻ ਕਿਨ੍ਹਾਂ ਤਰੀਕਿਆਂ ਨਾਲ ਸਾਡੀਆਂ ਆਪਣੀਆਂ ਅਪੂਰਣਤਾਵਾਂ ਸਾਨੂੰ ਨਿਸ਼ਠਾਹੀਣ ਕੰਮਾਂ ਵੱਲ ਲੈ ਜਾ ਸਕਦੀਆਂ ਹਨ?
◻ ਅਸੀਂ ਕਿਸ ਤਰ੍ਹਾਂ ਆਪਣੀ ਨਿਸ਼ਠਾ ਨੂੰ ਗ਼ਲਤ ਥਾਂ ਲਗਾਉਣ ਦੇ ਝੁਕਾਉ ਤੋਂ ਦੂਰ ਰਹਿ ਸਕਦੇ ਹਾਂ?
◻ ਕਿਹੜੀ ਚੀਜ਼ ਸਤਾਹਟ ਦੇ ਸਮੇਂ ਵੀ ਸਾਨੂੰ ਆਪਣੀ ਨਿਸ਼ਠਾ ਕਾਇਮ ਰੱਖਣ ਵਿਚ ਮਦਦ ਦੇਵੇਗੀ?
[ਸਫ਼ੇ 9 ਉੱਤੇ ਡੱਬੀ]
ਬੈਥਲ ਵਿਚ ਨਿਸ਼ਠਾਪੂਰਵਕ ਸੇਵਾ ਕਰਨੀ
“ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ [“ਤਰਤੀਬ,” ਨਿ ਵ] ਨਾਲ ਹੋਣ।” ਪੌਲੁਸ ਰਸੂਲ ਨੇ ਇਸ ਤਰ੍ਹਾਂ ਲਿਖਿਆ। (1 ਕੁਰਿੰਥੀਆਂ 14:40) ਪੌਲੁਸ ਜਾਣਦਾ ਸੀ ਕਿ ਕਲੀਸਿਯਾ ਨੂੰ ਕਾਰਜ ਕਰਨ ਲਈ “ਤਰਤੀਬ,” ਅਰਥਾਤ ਵਿਵਸਥਾ ਦੀ ਜ਼ਰੂਰਤ ਹੋਵੇਗੀ। ਇਸੇ ਤਰ੍ਹਾਂ ਅੱਜ, ਬਜ਼ੁਰਗਾਂ ਨੂੰ ਵਿਵਹਾਰਕ ਮਾਮਲਿਆਂ ਬਾਰੇ ਫ਼ੈਸਲੇ ਕਰਨੇ ਪੈਂਦੇ ਹਨ, ਜਿਵੇਂ ਕਿ ਕਲੀਸਿਯਾ ਮੈਂਬਰਾਂ ਨੂੰ ਵੱਖਰੇ-ਵੱਖਰੇ ਪੁਸਤਕ ਅਧਿਐਨ ਸਮੂਹਾਂ ਵਿਚ ਨਿਯੁਕਤ ਕਰਨਾ, ਖੇਤਰ ਸੇਵਾ ਲਈ ਸਭਾਵਾਂ ਦਾ ਪ੍ਰਬੰਧ ਕਰਨਾ, ਅਤੇ ਖੇਤਰ ਦੇ ਪੂਰੇ ਕੀਤੇ ਜਾਣ ਦੀ ਜਾਂਚ ਕਰਨੀ। ਅਜਿਹੇ ਪ੍ਰਬੰਧ ਸ਼ਾਇਦ ਕਦੇ-ਕਦਾਈਂ ਸਾਡੀ ਨਿਸ਼ਠਾ ਨੂੰ ਪਰਖਣ। ਇਹ ਈਸ਼ਵਰੀ ਰੂਪ ਵਿਚ ਪ੍ਰੇਰਿਤ ਆਦੇਸ਼ ਨਹੀਂ ਹਨ, ਅਤੇ ਇਹ ਹਰੇਕ ਵਿਅਕਤੀ ਦੀਆਂ ਤਰਜੀਹਾਂ ਅਨੁਸਾਰ ਨਹੀਂ ਹੋ ਸਕਦੇ ਹਨ। ਕੀ ਤੁਸੀਂ ਕਦੇ-ਕਦਾਈਂ ਮਸੀਹੀ ਕਲੀਸਿਯਾ ਵਿਚ ਕੀਤੇ ਗਏ ਕੁਝ ਵਿਵਹਾਰਕ ਪ੍ਰਬੰਧਾਂ ਪ੍ਰਤੀ ਨਿਸ਼ਠਾਵਾਨ ਰਹਿਣ ਨੂੰ ਚੁਣੌਤੀ ਭਰਿਆ ਪਾਉਂਦੇ ਹੋ? ਜੇਕਰ ਪਾਉਂਦੇ ਹੋ, ਤਾਂ ਸ਼ਾਇਦ ਤੁਸੀਂ ਬੈਥਲ ਦੀ ਮਿਸਾਲ ਸਹਾਇਕ ਪਾਓਗੇ। ਇਹ ਨਾਂ ਬੈਥਲ, ਇਕ ਇਬਰਾਨੀ ਸ਼ਬਦ ਜਿਸ ਦਾ ਅਰਥ ਹੈ “ਪਰਮੇਸ਼ੁਰ ਦਾ ਘਰ,” ਵਾਚ ਟਾਵਰ ਸੋਸਾਇਟੀ ਦੀਆਂ ਸਾਰੀਆਂ 104 ਸ਼ਾਖਾਵਾਂ ਨੂੰ ਦਿੱਤਾ ਗਿਆ ਹੈ, ਜਿਸ ਵਿਚ ਯੂ. ਐੱਸ. ਮੁੱਖ ਦਫ਼ਤਰ ਵੀ ਸ਼ਾਮਲ ਹੈ।d ਬੈਥਲ ਘਰਾਂ ਵਿਚ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਸਵੈ-ਸੇਵਕ ਚਾਹੁੰਦੇ ਹਨ ਕਿ ਇਹ ਥਾਂ ਯਹੋਵਾਹ ਪ੍ਰਤੀ ਸ਼ਰਧਾ ਅਤੇ ਭੈ ਪ੍ਰਤਿਬਿੰਬਤ ਕਰਨ। ਇਹ ਹਰੇਕ ਤੋਂ ਨਿਸ਼ਠਾ ਦੀ ਮੰਗ ਕਰਦਾ ਹੈ।
ਬੈਥਲ ਨੂੰ ਦੇਖਣ ਜਾਣ ਵਾਲੇ ਲੋਕ ਉੱਥੇ ਦੀ ਵਿਵਸਥਾ ਅਤੇ ਸਫ਼ਾਈ ਉੱਤੇ ਅਕਸਰ ਟਿੱਪਣੀ ਕਰਦੇ ਹਨ। ਕਾਮੇ ਵਿਵਸਥਿਤ ਅਤੇ ਖ਼ੁਸ਼ ਹਨ; ਉਨ੍ਹਾਂ ਦੀ ਬੋਲੀ ਅਤੇ ਸ਼ਿਸ਼ਟਾਚਾਰ ਅਤੇ ਉਨ੍ਹਾਂ ਦੀ ਦਿੱਖ ਵੀ ਪ੍ਰੌੜ੍ਹ, ਬਾਈਬਲ-ਸਿੱਖਿਅਤ ਮਸੀਹੀ ਅੰਤਹਕਰਣ ਨੂੰ ਪ੍ਰਤਿਬਿੰਬਤ ਕਰਦੇ ਹਨ। ਬੈਥਲ ਪਰਿਵਾਰ ਦੇ ਸਾਰੇ ਮੈਂਬਰ ਪਰਮੇਸ਼ੁਰ ਦੇ ਬਚਨ ਦੇ ਮਿਆਰਾਂ ਦੀ ਨਿਸ਼ਠਾ ਨਾਲ ਪਾਲਣਾ ਕਰਦੇ ਹਨ।
ਇਸ ਤੋਂ ਇਲਾਵਾ, ਪ੍ਰਬੰਧਕ ਸਭਾ ਨੇ ਉਨ੍ਹਾਂ ਨੂੰ ਏਕਤਾ ਵਿਚ ਇਕੱਠੇ ਵਸਣਾ (ਅੰਗ੍ਰੇਜ਼ੀ) ਨਾਮਕ ਕਿਤਾਬਚਾ ਦਿੱਤਾ ਹੈ, ਜੋ ਇੰਨੇ ਵੱਡੇ ਪਰਿਵਾਰ ਨੂੰ ਇਕੱਠੇ ਮਿਲ ਕੇ ਚੰਗੀ ਤਰ੍ਹਾਂ ਕੰਮ ਕਰਨ ਲਈ ਕੁਝ ਲੋੜੀਂਦੇ ਵਿਵਹਾਰਕ ਪ੍ਰਬੰਧਾਂ ਬਾਰੇ ਸਹਿਜ ਰੂਪ ਵਿਚ ਦੱਸਦਾ ਹੈ। (ਜ਼ਬੂਰ 133:1) ਮਿਸਾਲ ਲਈ, ਇਹ ਰਹਿਣ-ਸਹਿਣ, ਭੋਜਨ, ਸਿਹਤ-ਵਿਗਿਆਨ, ਪਹਿਰਾਵੇ ਅਤੇ ਸ਼ਿੰਗਾਰ ਬਾਰੇ, ਅਤੇ ਇਸ ਤਰ੍ਹਾਂ ਦੇ ਮਾਮਲਿਆਂ ਬਾਰੇ ਦੱਸਦਾ ਹੈ। ਬੈਥਲ ਪਰਿਵਾਰ ਦੇ ਮੈਂਬਰ ਇਨ੍ਹਾਂ ਪ੍ਰਬੰਧਾਂ ਦਾ ਨਿਸ਼ਠਾਪੂਰਵਕ ਸਮਰਥਨ ਕਰਦੇ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਦੇ ਹਨ, ਉਦੋਂ ਵੀ ਜਦੋਂ ਉਨ੍ਹਾਂ ਦੀਆਂ ਵਿਅਕਤੀਗਤ ਤਰਜੀਹਾਂ ਸ਼ਾਇਦ ਉਨ੍ਹਾਂ ਨੂੰ ਦੂਜੇ ਪਾਸੇ ਲੈ ਜਾਣਾ ਚਾਹੁੰਣ। ਉਹ ਇਸ ਕਿਤਾਬਚੇ ਨੂੰ ਸਖ਼ਤ ਅਸੂਲਾਂ ਅਤੇ ਵਿਨਿਯਮਾਂ ਦਾ ਇਕ ਢੇਰ ਨਹੀਂ ਵਿਚਾਰਦੇ ਹਨ, ਬਲਕਿ ਏਕਤਾ ਅਤੇ ਮੇਲਮਿਲਾਪ ਨੂੰ ਵਧਾਉਣ ਲਈ ਤਿਆਰ ਕੀਤੀ ਗਈ ਇਕ ਲਾਭਦਾਇਕ ਸੇਧ ਵਜੋਂ ਵਿਚਾਰਦੇ ਹਨ। ਨਿਗਾਹਬਾਨ ਇਨ੍ਹਾਂ ਬਾਈਬਲ-ਆਧਾਰਿਤ ਕਾਰਜਵਿਧੀਆਂ ਦਾ ਨਿਸ਼ਠਾ ਨਾਲ ਸਮਰਥਨ ਕਰਦੇ ਹਨ, ਅਤੇ ਉਹ ਬੈਥਲ ਪਰਿਵਾਰ ਨੂੰ ਆਪਣੀ ਪਵਿੱਤਰ ਬੈਥਲ ਸੇਵਾ ਵਿਚ ਲੱਗੇ ਰਹਿਣ ਲਈ ਮਜ਼ਬੂਤ ਅਤੇ ਉਤਸ਼ਾਹਿਤ ਕਰਨ ਲਈ ਇਨ੍ਹਾਂ ਦਾ ਸਕਾਰਾਤਮਕ ਤਰੀਕੇ ਨਾਲ ਪ੍ਰਯੋਗ ਕਰਦੇ ਹਨ।
d ਇਹ ਫੈਕਟਰੀ, ਦਫ਼ਤਰ, ਅਤੇ ਰਿਹਾਇਸ਼ੀ ਘਰ ਪਰਮੇਸ਼ੁਰ ਦੀ ਮਹਾਨ ਅਧਿਆਤਮਿਕ ਹੈਕਲ, ਜਾਂ ਭਵਨ ਨਹੀਂ ਹਨ। ਪਰਮੇਸ਼ੁਰ ਦੀ ਅਧਿਆਤਮਿਕ ਹੈਕਲ ਸ਼ੁੱਧ ਉਪਾਸਨਾ ਲਈ ਉਸ ਵੱਲੋਂ ਕੀਤਾ ਗਿਆ ਪ੍ਰਬੰਧ ਹੈ। (ਮੀਕਾਹ 4:1) ਇਸ ਤਰ੍ਹਾਂ ਹੋਣ ਦੇ ਨਾਤੇ, ਇਹ ਧਰਤੀ ਉੱਤੇ ਕਿਸੇ ਭੌਤਿਕ ਇਮਾਰਤ ਤਕ ਹੀ ਸੀਮਿਤ ਨਹੀਂ ਹੈ।
[ਸਫ਼ੇ 10 ਉੱਤੇ ਡੱਬੀ]
ਨਿਸ਼ਠਾਵਾਦੀ ਅਤੇ ਕਾਨੂੰਨਪਰਸਤ
ਸਾਲ 1916 ਵਿਚ ਧਰਮ ਅਤੇ ਨੈਤਿਕ ਨਿਯਮ ਦਾ ਵਿਸ਼ਵ-ਕੋਸ਼ (ਅੰਗ੍ਰੇਜ਼ੀ) ਨੇ ਟਿੱਪਣੀ ਕੀਤੀ ਕਿ “ਨਿਸ਼ਠਾਵਾਦੀ ਅਤੇ ਕਾਨੂੰਨਪਰਸਤ ਵਿਚ ਅੰਤਰ ਹਰ ਸਮੇਂ ਅਤੇ ਹਰ ਜਗ੍ਹਾ ਤੇ ਪਾਇਆ ਜਾ ਸਕਦਾ ਹੈ।” ਇਸ ਨੇ ਵਿਆਖਿਆ ਕੀਤੀ: “ਕਾਨੂੰਨਪਰਸਤ ਉਹ ਹੁੰਦਾ ਹੈ ਜੋ ਦਿੱਤੇ ਗਏ ਆਦੇਸ਼ ਅਨੁਸਾਰ ਕੰਮ ਕਰਦਾ ਹੈ, ਉਹ ਕੋਈ ਅਸੂਲ ਨਹੀਂ ਤੋੜਦਾ ਹੈ; ਉਹ ਲਿਖੇ ਗਏ ਅਤੇ ਪੜ੍ਹੇ ਜਾ ਸਕਣ ਵਾਲੇ ਸ਼ਬਦ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਨਿਸ਼ਠਾਵਾਦੀ ਉਹ ਹੈ ਜੋ ਇਸ ਤਰ੍ਹਾਂ ਕਰਦਾ ਹੈ ਪਰੰਤੂ . . . ਇਸ ਤੋਂ ਵੀ ਵੱਧ ਕਰਨ ਲਈ ਉਸ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ, ਜੋ ਆਪਣੇ ਫ਼ਰਜ਼ ਵਿਚ ਆਪਣਾ ਪੂਰਾ ਮਨ ਲਗਾਉਂਦਾ ਹੈ, ਜੋ ਆਪਣੀ ਮਨੋਬਿਰਤੀ ਨੂੰ ਉਸ ਮਕਸਦ ਦੇ ਅਨੁਸਾਰ ਢਾਲਦਾ ਹੈ ਜਿਸ ਨੂੰ ਪੂਰਾ ਕੀਤਾ ਜਾਣਾ ਹੈ।” ਬਾਅਦ ਵਿਚ, ਇਹੀ ਵਿਸ਼ਵ-ਕੋਸ਼ ਟਿੱਪਣੀ ਕਰਦਾ ਹੈ: “ਨਿਸ਼ਠਾਵਾਨ ਬਣਨਾ ਕਾਨੂੰਨ-ਪਾਲਕ ਬਣਨ ਨਾਲੋਂ ਕਿਤੇ ਵੱਧ ਹੈ। . . . ਨਿਸ਼ਠਾਵਾਨ ਅਤੇ ਕਾਨੂੰਨ-ਪਾਲਕ ਵਿਚ ਇਹ ਭਿੰਨਤਾ ਹੈ ਕਿ ਨਿਸ਼ਠਾਵਾਨ ਪੂਰੇ ਦਿਲ ਅਤੇ ਮਨ ਨਾਲ ਸੇਵਾ ਕਰਦਾ ਹੈ . . . ਉਹ ਜਾਣ-ਬੁੱਝ ਕੇ ਆਪਣੇ ਆਪ ਨੂੰ ਵਧੀਕੀਆਂ, ਉਕਾਈਆਂ, ਜਾਂ ਅਗਿਆਨਤਾ ਦੇ ਪਾਪ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ।”